ਕੋਰੋਨਾਵਾਇਰਸ ਵੈਕਸੀਨ: ਕੀ ਇਸ 'ਚ ਮਾਈਕ੍ਰੋਚਿਪਾਂ ਹਨ ਤੇ ਕੀ ਇਸ ਨਾਲ ਡੀਐਨਏ ਬਦਲ ਸਕਦਾ ਹੈ - ਰਿਐਲਟੀ ਚੈੱਕ

ਕੋਰੋਨਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਨੁੱਖਾਂ ਵਿੱਚ ਮਾਈਕ੍ਰੋਚਿਪਾਂ ਲਾਉਣ ਤੋਂ ਲੈ ਕੇ ਜਨੈਟਿਕ ਕੋਡਾਂ ਨੂੰ ਬਲਦਣ ਤੱਕ ਦੀ ਗੱਲ ਦੀ ਸਚਾਈ ਜਾਣਦੇ ਹਾਂ
    • ਲੇਖਕ, ਫ਼ਲੋਰਾ ਕਾਰਮਾਈਕਲ ਅਤੇ ਜੈਕ ਗੁੱਡਮੈਨ
    • ਰੋਲ, ਰਿਐਲਟੀ ਚੈੱਕ

ਅਸੀਂ ਵੱਡੇ ਪੱਧਰ 'ਤੇ ਸਾਂਝੇ ਕੀਤੇ ਗਏ ਵੈਕਸੀਨ ਸੰਬੰਧੀ ਗ਼ਲਤ ਦਾਅਵਿਆਂ ਵੱਲ ਧਿਆਨ ਦਿੱਤਾ। ਮਨੁੱਖਾਂ ਵਿੱਚ ਮਾਈਕ੍ਰੋਚਿਪਾਂ ਲਾਉਣ ਤੋਂ ਲੈ ਕੇ ਜਨੈਟਿਕ ਕੋਡਾਂ ਨੂੰ ਬਲਦਣ ਤੱਕ ਦੀ ਗੱਲ ਦੀ ਸਚਾਈ ਜਾਣਦੇ ਹਾਂ।

'ਡੀਐਨਏ ਬਦਲਾਅ' ਦੇ ਦਾਅਵੇ

ਇਹ ਡਰ ਕਿ ਵੈਕਸੀਨ ਕਿਸੇ ਤਰ੍ਹਾਂ ਤੁਹਾਡਾ ਡੀਐਨਏ ਬਦਲ ਦੇਵੇਗੀ ਇੱਕ ਅਜਿਹਾ ਦਾਅਵਾ ਹੈ ਜਿਸਨੂੰ ਅਸੀਂ ਸੋਸ਼ਲ ਮੀਡੀਆ 'ਤੇ ਲਗਾਤਾਰ ਸਾਂਝਾ ਹੁੰਦਾ ਦੇਖਿਆ।

ਬੀਬੀਸੀ ਨੇ ਸੁਤੰਤਰ ਤੌਰ 'ਤੇ ਕੰਮ ਕਰਨ ਵਾਲੇ ਤਿੰਨ ਵਿਗਿਆਨੀਆਂ ਨੂੰ ਇਸ ਬਾਰੇ ਪੁੱਛਿਆ। ਉਨ੍ਹਾਂ ਨੇ ਕਿਹਾ ਕਿ ਕੋਰੋਨਾਵਾਇਰਸ ਵੈਕਸੀਨ ਮਨੁੱਖੀ ਡੀਐਨਏ ਨੂੰ ਨਹੀਂ ਬਦਲੇਗਾ।

ਇਹ ਵੀ ਪੜ੍ਹੋ

ਨਵੀਆਂ ਤਿਆਰ ਕੀਤੀਆਂ ਗਈਆਂ ਵੈਕਸੀਨਾਂ ਵਿੱਚੋਂ ਕੁਝ, ਇੱਕ ਜਿਸ ਨੂੰ ਹਾਲ ਹੀ ਵਿੱਚ ਯੂਕੇ ਵਲੋਂ ਮਾਨਤਾ ਦਿੱਤੀ ਗਈ ਅਤੇ ਫ਼ਾਈਜ਼ਰ ਜਾਂ ਬਾਇਓ ਐਨ ਟੈਕ ਵਲੋਂ ਤਿਆਰ ਕੀਤਾ ਗਿਆ ਹੈ ਸਮੇਤ, ਵਿੱਚ ਵਾਇਰਸ ਦੇ ਜੀਵਕ ਤੱਤ ਦੇ ਹਿੱਸੇ ਜਾਂ ਆਰਐਨਏ ਮਸੈਂਜਰ ਨੂੰ ਇਸਤੇਮਾਲ ਕੀਤਾ ਗਿਆ ਹੈ।

ਆਕਸਫ਼ੋਰਡ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਜੈਫ਼ਰੀ ਐਲਮੰਡ ਨੇ ਕਿਹਾ, "ਕਿਸੇ ਵਿਅਕਤੀ ਨੂੰ ਆਰਐਨਏ (ਐਮ ਆਰਐਨਏ) ਦਾ ਟੀਕਾ ਲਾਉਣਾ, ਮਨੁੱਖੀ ਸੈੱਲ ਦੇ ਡੀਐਨਏ ਨੂੰ ਬਿਲਕੁਲ ਵੀ ਪ੍ਰਭਾਵਿਤ ਨਹੀਂ ਕਰਦਾ।"

ਕੋਰੋਨਾ
ਤਸਵੀਰ ਕੈਪਸ਼ਨ, ਵੈਕਸੀਨ ਕਿਸੇ ਤਰ੍ਹਾਂ ਤੁਹਾਡਾ ਡੀਐਨਏ ਬਦਲ ਦੇਵੇਗੀ ਇੱਕ ਅਜਿਹਾ ਦਾਅਵਾ ਹੈ ਜਿਸਨੂੰ ਅਸੀਂ ਸੋਸ਼ਲ ਮੀਡੀਆ 'ਤੇ ਲਗਾਤਾਰ ਸਾਂਝਾ ਹੁੰਦਾ ਦੇਖਿਆ

ਇਹ ਹੋਰ ਤਰੀਕੇ ਨਾਲ ਕੰਮ ਕਰਦਾ ਹੈ। ਇਹ ਸਰੀਰ ਨੂੰ ਉਹ ਪ੍ਰੋਟੀਨ ਬਣਾਉਣ ਦੇ ਨਿਰਦੇਸ਼ ਦਿੰਦਾ ਹੈ ਜਿਹੜਾ ਕੋਰੋਨਾਵਾਇਰਸ ਦੀ ਸਤਹਾ 'ਤੇ ਮੌਜੂਦ ਹੈ।

ਇਸ ਤਰ੍ਹਾਂ ਇਮੀਊਨ ਸਿਸਟਮ ਪ੍ਰੋਟੀਨ ਦੀ ਪਛਾਣ ਕਰਨਾ ਅਤੇ ਇਸ ਦੇ ਵਿਰੁੱਧ ਰੋਗ ਪ੍ਰਤੀਰੋਧਕ ਬਣਾਉਣਾ ਸਿੱਖ ਜਾਂਦਾ ਹੈ।

ਇਹ ਪਹਿਲੀ ਵਾਰ ਨਹੀਂ ਹੈ ਕਿ ਅਸੀਂ ਇਸ ਤਰ੍ਹਾਂ ਦਾ ਦਾਅਵਾ ਦੇਖ ਰਹੇ ਹਾਂ ਕਿ ਇੱਕ ਕੋਰੋਨਾਵਾਇਰੈਸ ਵੈਕਸੀਨ ਡੀਐਨਏ ਨੂੰ ਬਦਲ ਦੇਵੇਗੀ। ਅਸੀਂ ਇਸ ਸਿਧਾਂਤ ਸੰਬੰਧੀ ਮਈ ਵਿੱਚ ਫ਼ੈਲਾਏ ਗਏ ਇੱਕ ਮਸ਼ਹੂਰ ਵੀਡੀਓ ਦੀ ਪੜਤਾਲ ਕੀਤੀ।

ਪੋਸਟਾਂ ਵਿੱਚ ਧਿਆਨ ਦਿਵਾਇਆ ਗਿਆ ਕਿ ਮੈਸੈਂਜਰ ਆਰਐਨਏ (ਐਮ. ਆਰਐਨਏ) ਵੈਕਸੀਨ ਤਕਨੀਕ ਨੂੰ ਕਦੀ ਵੀ ਟੈਸਟ ਨਹੀਂ ਕੀਤਾ ਗਿਆ ਅਤੇ ਪਹਿਲਾਂ ਕਦੀ ਵੀ ਪ੍ਰਵਾਨਗੀ ਨਹੀਂ ਮਿਲੀ।

ਇਹ ਸੱਚ ਹੈ ਕਿ ਕਿਸੇ ਵੀ ਐਮ. ਆਰਐਨਏ ਵੈਕਸੀਨ ਨੂੰ ਹੁਣ ਤੋਂ ਪਹਿਲਾਂ ਕਦੀ ਵੀ ਪ੍ਰਵਾਨਗੀ ਨਹੀਂ ਦਿੱਤੀ ਗਈ ਪਰ ਪਿਛਲੇ ਕਈ ਸਾਲਾਂ ਤੋਂ ਮਨੁੱਖਾਂ ਲਈ ਐਮ ਆਰਐਨਏ ਵੈਕਸੀਨ ਸੰਬੰਧੀ ਕਈ ਅਧਿਐਨ ਕੀਤੇ ਗਏ ਹਨ।

ਅਤੇ ਜਦੋਂ ਦੀ ਮਹਾਂਮਾਰੀ ਸ਼ੁਰੂ ਹੋਈ ਹੈ, ਵੈਕਸੀਨ ਨੂੰ ਦੁਨੀਆਂ ਭਰ ਵਿੱਚ ਹਜ਼ਾਰਾਂ ਲੋਕਾਂ 'ਤੇ ਟੈਸਟ ਕੀਤਾ ਗਿਆ ਹੈ, ਅਤੇ ਇਹ ਸਖ਼ਤ ਸੁਰੱਖਿਆ ਪ੍ਰਵਾਨਗੀ ਪ੍ਰੀਕਿਰਿਆ ਵਿੱਚੋਂ ਨਿਕਲਿਆ ਹੈ।

ਹੋਰ ਨਵੀਂਆਂ ਵੈਕਸੀਨਾਂ ਦੀ ਤਰ੍ਹਾਂ ਹੀ, ਇਸ ਦੀ ਵਿਆਪਕ ਪੱਧਰ 'ਤੇ ਵਰਤੋਂ ਦੀ ਸਿਫ਼ਾਰਸ਼ ਤੋਂ ਪਹਿਲਾਂ ਇਸ ਨੂੰ ਸਖ਼ਤ ਸੁਰੱਖਿਆ ਪ੍ਰੀਖਣਾਂ ਵਿੱਚੋਂ ਕੱਢਿਆ ਗਿਆ ਹੈ।

ਕਲੀਨੀਕਲ ਟਰਾਇਲਾਂ ਦੇ ਪਹਿਲੇ ਅਤੇ ਦੂਸਰੇ ਪੜਾਅ ਦੌਰਾਨ, ਵੈਕਸੀਨ ਦੀ ਸਹੀ ਖ਼ੁਰਾਕ ਨਿਰਧਾਰਤ ਕਰਨ ਅਤੇ ਇਹ ਚੈੱਕ ਕਰਨ ਲਈ ਕਿ ਵੈਕਸੀਨ ਸੁਰੱਖਿਅਤ ਹੈ, ਇਸ ਦਾ ਵਲੰਟੀਅਰਾਂ ਦੀ ਛੋਟੀ ਗਿਣਤੀ 'ਤੇ ਟੈਸਟ ਕੀਤਾ ਗਿਆ।

ਤੀਸਰੇ ਪੜਾਅ ਦੇ ਟਰਾਇਲਾਂ ਦੌਰਾਨ ਵੈਕਸੀਨ ਦਾ ਪ੍ਰਭਾਵ ਜਾਣਨ ਲਈ ਇਸ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ 'ਤੇ ਟੈਸਟ ਕੀਤਾ ਗਿਆ।

ਉਹ ਸਮੂਹ ਜਿਸ ਨੂੰ ਟੀਕਾ ਲਗਾਇਆ ਗਿਆ ਅਤੇ ਨਿਯੰਤਰਣ ਗਰੁੱਪ ਜਿਸ ਕੋਲ ਦਵਾਈ ਪਹੁੰਚੀ, ਦੀ ਇਹ ਦੇਖਣ ਲਈ ਨੇੜਿਓਂ ਨਿਗਰਾਨੀ ਕੀਤੀ ਗਈ ਕਿ ਦਵਾਈ ਦਾ ਕੋਈ ਗਲਤ ਪ੍ਰਭਾਵ ਤਾਂ ਨਹੀਂ ਪਿਆ।

ਵੈਕਸੀਨ ਨੂੰ ਇਸਤੇਮਾਲ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਵੀ ਸੁਰੱਖਿਆ ਦੀ ਨਿਗਰਾਨੀ ਲਗਾਤਾਰ ਜਾਰੀ ਰਹੇਗੀ।

ਬਿਲ ਗੇਟਸ ਅਤੇ ਮਾਈਕ੍ਰੋ ਚਿਪ ਦਾ ਦਾਅਵਾ

ਅੱਗੇ ਗੱਲ ਕਰਦੇ ਹਾਂ ਇੱਕ ਸਾਜ਼ਿਸ਼ ਭਰੇ ਸਿਧਾਂਤ ਦੀ, ਜੋ ਦੁਨੀਆਂ ਭਰ ਵਿੱਚ ਫ਼ੈਲਿਆ।

ਇਹ ਦਾਅਵਾ ਸੀ ਕਿ ਕੋਰੋਨਾਵਾਇਰਸ ਮਹਾਂਮਾਰੀ ਟਰੈਕੇਬਲ ਮਾਈਕ੍ਰੋਚਿਪਾਂ (ਅਜਿਹੀਆਂ ਚਿੱਪਾਂ ਜਿਨਾਂ ਦਾ ਪਤਾ ਰਹਿ ਸਕੇ ਕਿ ਕਿਥੇ ਹੈ) ਨੂੰ ਲਗਾਉਣ ਲਈ ਫ਼ੈਲਾਈ ਗਈ ਹੈ ਅਤੇ ਇਸ ਸਭ ਪਿੱਛੇ ਮਾਈਕ੍ਰੋਸੌਫ਼ਟ ਦੇ ਸਹਿ-ਸੰਸਥਾਪਕ ਬਿਲ ਗੇਟਸ ਹਨ।

ਕੋਈ ਵੀ ਮਾਈਕ੍ਰੋਚਿਪ ਵੈਕਸੀਨ ਨਹੀਂ ਹੈ ਅਤੇ ਇਸ ਗੱਲ ਦੇ ਕੋਈ ਸਬੂਤ ਨਹੀਂ ਜੋ ਇਸ ਦਾਅਵੇ ਦੀ ਹਮਾਇਤ ਕਰਨ ਕਿ ਬਿਲ ਗੇਟਸ ਭਵਿੱਖ ਵਿੱਚ ਇਸਦੀ ਯੋਜਨਾ ਬਣਾਉਣਗੇ।

ਬਿਲ ਅਤੇ ਮੇਲਿੰਨਡਾ ਗੇਟਸ ਫ਼ਾਉਂਡੇਸ਼ਨ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਦਾਅਵਾ 'ਗ਼ਲਤ' ਹੈ।

ਕੋਰੋਨਾ
ਤਸਵੀਰ ਕੈਪਸ਼ਨ, ਦਾਅਵਾ ਸੀ ਕਿ ਕੋਰੋਨਾਵਾਇਰਸ ਮਹਾਂਮਾਰੀ ਟਰੈਕੇਬਲ ਮਾਈਕ੍ਰੋਚਿਪਾਂ ਨੂੰ ਲਗਾਉਣ ਲਈ ਫ਼ੈਲਾਈ ਗਈ ਹੈ

ਅਫ਼ਵਾਹਾਂ ਮਾਰਚ ਵਿੱਚ ਉਸ ਸਮੇਂ ਫ਼ੈਲਣੀਆਂ ਸ਼ੁਰੂ ਹੋਈਆਂ ਜਦੋਂ ਇੱਕ ਇੰਟਰਵਿਊ ਵਿੱਚ ਕਿਹਾ ਆਖ਼ਰਕਾਰ ਸਾਡੇ ਕੋਲ ਕੁਝ ਡਿਜੀਟਲ ਸਰਟੀਫ਼ਿਕੇਟ ਹਨ, ਜਿਨ੍ਹਾਂ ਨੂੰ ਇਹ ਜਾਣਨ ਲਈ ਇਸਤੇਮਾਲ ਕੀਤਾ ਜਾ ਸਕੇਗਾ ਕਿ ਕੌਣ ਠੀਕ ਹੋ ਗਿਆ ਹੈ, ਕਿਸ ਦਾ ਟੈਕਟ ਹੋ ਚੁੱਕਾ ਅਤੇ ਅਤੇ ਕਿਸ ਨੂੰ ਵੈਕਸੀਨ ਦਿੱਤੀ ਜਾ ਚੁੱਕੀ ਹੈ।

ਉਨ੍ਹਾਂ ਨੇ ਮਾਈਕ੍ਰੋਚਿਪਾਂ ਦਾ ਨਾਮ ਵੀ ਨਹੀਂ ਸੀ ਲਿਆ।

ਇਸ ਸਭ ਨੇ ਇੱਕ ਵਿਆਪਕ ਪੱਧਰ 'ਤੇ ਸਾਂਝੇ ਹੋਏ ਲੇਖ ਦੀ ਸੁਰਖ਼ੀ ਨੂੰ ਜਨਮ ਦਿੱਤਾ ਕਿ ਬਿਲ ਗੇਟਸ ਕੋਰੋਨਾਵਾਇਰਸ ਨਾਲ ਲੜਨ ਲਈ ਮਾਈਕ੍ਰੋਚਿਪ ਇੰਮਪਾਂਟ ਦੀ ਵਰਤੋਂ ਕਰਨਗੇ।

ਲੇਖ ਵਿੱਚ ਉਸ ਅਧਿਐਨ ਦਾ ਹਵਾਲਾ ਦਿੱਤਾ ਗਿਆ ਜਿਸ ਨੂੰ ਗੇਟਸ ਫਾਉਂਡੇਸ਼ਨ ਵਲੋਂ ਵਿੱਤੀ ਮਦਦ ਦਿੱਤੀ ਗਈ ਸੀ।

ਇਹ ਅਧਿਐਨ ਕਿਸੇ ਵਿਅਕਤੀ ਦੇ ਟੀਕਾਕਰਨ ਦੇ ਰਿਕਾਰਡ ਨੂੰ ਇੱਕ ਵਿਸ਼ੇਸ਼ ਸਿਆਹੀ ਜਿਸ ਨੂੰ ਟੀਕਾ ਲਗਾਉਣ ਸਮੇਂ, ਨਾਲ ਹੀ ਲਗਾਇਆ ਜਾਵੇਗਾ ਜ਼ਰੀਏ, ਸੰਭਾਲ ਸਕਣ ਦੀ ਤਕਨੀਕ ਨਾਲ ਸੰਬੰਧਿਤ ਸੀ।

ਹਾਲਾਂਕਿ, ਇਹ ਤਕਨੀਕ ਕਿਸੇ ਮਾਈਕ੍ਰੋਚਿਪ ਨਾਲ ਨਹੀਂ ਅਤੇ ਅਦ੍ਰਿਸ਼ ਟੈਟੂ ਨਾਲ ਵੱਧ ਮੇਲ ਖਾਂਦੀ ਸੀ।

ਇਸ ਅਧਿਐਨ ਵਿੱਚ ਸ਼ਾਮਿਲ ਇੱਕ ਵਿਗਿਆਨੀ ਅਨਾ ਜੈਕਲੈਨਸ ਨੇ ਕਿਹਾ, ਕਿ ਇਹ ਹਾਲੇ ਬਾਹਰ ਨਹੀਂ ਆਈ ਹੈ, ਇਹ ਲੋਕਾਂ ਨੂੰ ਟਰੇਕ ਨਹੀਂ ਕਰਦੀ ਅਤੇ ਨਿੱਜੀ ਜਾਣਕਾਰੀ ਨੂੰ ਡਾਟਾਬੇਸ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ।

ਮਹਾਂਮਾਰੀ ਦੌਰਾਨ ਮਾਈਕ੍ਰੋਸੋਫ਼ਟ ਦੇ ਅਰਭਪਤੀ ਸੰਸਥਾਪਕ ਕਈ ਅਫ਼ਵਾਹਾਂ ਦਾ ਵਿਸ਼ਾ ਰਹੇ।

ਉਨ੍ਹਾਂ ਨੂੰ ਜਨਤਕ ਸਿਹਤ ਦੇ ਖੇਤਰ ਵਿੱਚ ਅਤੇ ਵੈਕਸੀਨ ਤਿਆਰ ਕਰਨ ਲਈ ਕੀਤੇ ਗਏ ਪਰਉਪਕਾਰੀ ਕੰਮਾਂ ਕਰਕੇ ਨਿਸ਼ਾਨਾਂ ਬਣਾਇਆ ਗਿਆ।

ਸਬੂਤਾਂ ਦੀ ਕਮੀ ਦੇ ਬਾਵਜੂਦ, ਮਈ ਵਿੱਚ ਯੂਗੋਵ ਵਲੋਂ ਇੱਕ ਪੋਲ ਕਰਵਾਇਆ ਗਿਆ ਜਿਸ ਵਿੱਚ 1640 ਲੋਕਾਂ ਨੇ ਹਿੱਸਾ ਲਿਆ।

ਇਸ ਪੋਲ ਦੇ ਨਤੀਜਿਆਂ ਮੁਤਾਬਕ 28 ਫ਼ੀਸਦ ਅਮਰੀਕੀ ਮੰਨਦੇ ਹਨ ਕਿ ਬਿਲ ਗੇਟਸ ਲੋਕਾਂ ਵਿੱਚ ਮਾਈਕ੍ਰੋਚਿਪ ਲਗਾਉਣਾ ਚਾਹੁੰਦੇ ਹਨ। ਇਹ ਅੰਕੜੇ ਰੀਪਲਬਿਕਨਾਂ ਦੇ ਮਾਮਲੇ ਵਿੱਚ 44 ਫ਼ੀਸਦ ਤੱਕ ਵਧੇ।

ਇਹ ਵੀ ਪੜ੍ਹੋ

ਗਰਭਪਾਤ ਭਰੂਣ ਦੇ ਟਿਸ਼ੂਆਂ ਸੰਬੰਧੀ ਦਾਅਵਾ

ਅਸੀਂ ਅਜਿਹੇ ਦਾਅਵੇ ਵੀ ਦੇਖੇ ਜਿਨਾਂ ਵਿੱਚ ਕਿਹਾ ਗਿਆ ਕਿ ਵੈਕਸੀਨ ਵਿੱਚ ਗਰਭਪਾਤ ਕੀਤੇ ਭਰੂਣ ਦੇ ਫ਼ੇਫੜਿਆਂ ਦੇ ਟਿਸ਼ੂਆਂ ਦੀ ਵਰਤੋਂ ਕੀਤੀ ਗਈ ਹੈ। ਇਹ ਦਾਅਵਾ ਵੀ ਗ਼ਲਤ ਹੈ।

ਯੂਨੀਵਰਸਿਟੀ ਆਫ਼ ਸਾਉਥਅੰਪਟ ਦੇ ਮੁੱਖੀ ਡਾ. ਮਾਈਕਲ ਨੇ ਕਿਹਾ, "ਕਿਸੇ ਵੀ ਵੈਕਸੀਨ ਬਣਾਉਣ ਦੀ ਪ੍ਰੀਕਿਰਿਆ ਵਿੱਚ ਕੋਈ ਵੀ ਭਰੂਣ ਸੈਲ ਇਸਤੇਮਾਲ ਨਹੀਂ ਕੀਤਾ ਗਿਆ ਹੈ।"

ਇੱਕ ਖ਼ਾਸ ਵੀਡੀਓ ਜਿਸ ਨੂੰ ਇੱਕ ਵੱਡੇ ਵੈਕਸੀਨ ਵਿਰੋਧੀ ਫ਼ੇਸਬੁੱਕ ਪੇਜ ਵਲੋਂ ਪੋਸਟ ਕੀਤਾ ਗਿਆ ਹੈ, ਇੱਕ ਅਧਿਐਨ ਬਾਰੇ ਦੱਸਦੀ ਹੈ।

ਇਸ ਅਧਿਐਨ ਵਿੱਚ ਦੱਸਣ ਵਾਲੇ ਵਲੋਂ ਦਾਅਵਾ ਕੀਤਾ ਗਿਆ ਹੈ ਇਸ ਦੇ ਸਬੂਤ ਹਨ ਕਿ ਐਸਟ੍ਰਾਜੈਨੇਕਾ ਅਤੇ ਆਕਸਫ਼ੋਰਡ ਯੂਨੀਵਰਸਿਟੀ ਵਲੋਂ ਤਿਆਰ ਵੈਕਸੀਨ ਵਿੱਚ ਕੀ ਪੈਂਦਾ ਹੈ।

ਕੋਰੋਨਾ
ਤਸਵੀਰ ਕੈਪਸ਼ਨ, ਅਜਿਹੇ ਦਾਅਵੇ ਵੀ ਦੇਖੇ ਜਿਨਾਂ ਵਿੱਚ ਕਿਹਾ ਗਿਆ ਕਿ ਵੈਕਸੀਨ ਵਿੱਚ ਗਰਭਪਾਤ ਕੀਤੇ ਭਰੂਣ ਦੇ ਫ਼ੇਫੜਿਆਂ ਦੇ ਟਿਸ਼ੂਆਂ ਦੀ ਵਰਤੋਂ ਕੀਤੀ ਗਈ ਹੈ

ਪਰ ਬਿਆਨ ਦੇਣ ਵਾਲੇ ਦੀ ਵਿਆਖਿਆ ਗ਼ਲਤ ਹੈ। ਅਧਿਐਨ ਜਿਸ ਬਾਰੇ ਗੱਲ ਕੀਤੀ ਜਾ ਰਹੀ ਵਿੱਚ ਇਹ ਪਤਾ ਕੀਤਾ ਗਿਆ ਸੀ ਕਿ ਜਦੋਂ ਪ੍ਰਯੋਗਸ਼ਾਲਾ ਵਿੱਚ ਵੈਕਸੀਨ ਨੂੰ ਮਨੁੱਖੀ ਸੈੱਲਾਂ ਨਾਲ ਮਿਲਾਇਆ ਗਿਆ ਤਾਂ ਇਸ ਦਾ ਪ੍ਰਤੀਕਰਮ ਕੀ ਸੀ।

ਸ਼ਾਇਦ ਇਸ ਕਰਕੇ ਭੁਲੇਖਾ ਪੈਦਾ ਹੋਇਆ ਕਿਉਂਕਿ ਵੈਕਸੀਨ ਨੂੰ ਤਿਆਰ ਕਰਨ ਦੀ ਪ੍ਰੀਕਿਰਿਆ ਵਿੱਚ ਇੱਕ ਪੜਾਅ ਸੀ ਜਿਸ ਵਿੱਚ ਪ੍ਰਯੋਗਸ਼ਾਲਾ ਵਿੱਚ ਵਿਕਸਿਤ ਕੀਤੇ ਗਏ ਸੈੱਲਾਂ ਦੀ ਵਰਤੋਂ ਕੀਤੀ ਗਈ ਸੀ, ਜੋ ਭਰੂਣ ਸੈੱਲਾਂ ਤੋਂ ਹਨ, ਜਿਨ੍ਹਾਂ ਨੇ ਵੈਸੇ ਨਸ਼ਟ ਹੋ ਜਾਣਾ ਸੀ।

ਇਸ ਤਕਨੀਕ ਦਾ ਨਿਰਮਾਣ ਸਾਲ 1960 ਵਿੱਚ ਕੀਤਾ ਗਿਆ ਸੀ ਅਤੇ ਇਸ ਅਧਿਐਨ ਦੇ ਉਦੇਸ਼ ਨੂੰ ਪੂਰਿਆਂ ਕਰਨ ਲਈ ਕਿਸੇ ਵੀ ਭਰੂਣ ਦਾ ਗਰਭਪਾਤ ਨਹੀਂ ਸੀ ਕੀਤਾ ਗਿਆ।

ਬਰਿਸਟਲ ਯੂਨੀਵਰਸਿਟੀ ਦੇ ਡਾ. ਡੈਵਿਜ ਮੈਥਿਓਸ ਕਹਿੰਦੇ ਹਨ, ਕਈ ਵੈਕਸੀਨਾਂ ਇਸ ਤਰੀਕੇ ਨਾਲ ਤਿਆਰ ਕੀਤੀਆਂ ਗਈਆ ਹਨ।

ਉਹ ਅੱਗੇ ਦੱਸਦੇ ਹਨ ਕਿ ਬੇਹੱਦ ਉੱਚੇ ਮਿਆਰਾਂ ਲਈ ਵੈਕਸੀਨ ਵਿੱਚੋਂ ਇਨਾਂ ਸੈੱਲਾਂ ਨੂੰ ਪੂਰੀ ਤਰ੍ਹਾਂ ਕੱਢਿਆ ਜਾਂਦਾ ਹੈ।

ਆਕਸਫ਼ੋਰਡ ਯੂਨੀਵਰਸਿਟੀ ਵਿੱਚ ਵੈਕਸੀਨ ਤਿਆਰ ਕਰਨ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਨੇ ਕਲੋਨ ਕੀਤੇ ਸੈੱਲਾਂ 'ਤੇ ਕੰਮ ਕੀਤਾ, ਪਰ ਇਹ ਸੈੱਲ ਆਪਣੇ ਆਪ ਵਿੱਚ ਕਿਸੇ ਗਰਭਪਾਤ ਕੀਤੇ ਬੱਚੇ ਦੇ ਨਹੀਂ ਸਨ।

ਸੈੱਲ ਕਿਸੇ ਫ਼ੈਕਟਰੀ ਦੀ ਤਰ੍ਹਾਂ ਕੰਮ ਕਰਦੇ ਹਨ ਜੋ ਕਿ ਵਾਇਰਸ ਦੇ ਬਹੁਤ ਹੀ ਕਮਜ਼ੋਰ ਰੂਪ ਨੂੰ ਬਣਾਉਂਦੇ ਹਨ ਜੋ ਕਿ ਵੈਕਸੀਨ ਵਜੋਂ ਕੰਮ ਕਰਦਾ ਹੈ।

ਪਰ ਫ਼ੇਰ ਵੀ ਕੰਮਜ਼ੋਰ ਵਾਇਰਸ ਵੀ ਕਲੋਨ ਕੀਤੇ ਗਏ ਸੈੱਲਾਂ ਦੀ ਵਰਤੋਂ ਨਾਲ ਤਿਆਰ ਕੀਤਾ ਜਾਂਦਾ ਹੈ। ਇਹ ਸੈੱਲਾਂ ਦਾ ਮਟੀਰੀਅਲ, ਜਦੋਂ ਵੈਕਸੀਨ ਦਾ ਸ਼ੁੱਧੀਕਰਨ ਕੀਤਾ ਜਾਂਦਾ ਹੈ ਹਟਾ ਦਿੱਤਾ ਜਾਂਦਾ ਹੈ ਅਤੇ ਤਿਆਰ ਵੈਕਸੀਨ ਵਿੱਚ ਇਸਤੇਮਾਲ ਨਹੀਂ ਕੀਤੀ ਜਾਂਦਾ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਤੰਦਰੁਸਤ ਹੋਣ ਸੰਬੰਧੀ ਦਾਅਵੇ

ਅਸੀਂ ਸੋਸ਼ਲ ਮੀਡੀਆ 'ਤੇ ਕੋਵਿਡ-19 ਵੈਕਸੀਨ ਦੇ ਵਿਰੋਧ ਵਿੱਚ ਸਾਂਝੇ ਕੀਤੇ ਤਰਕਾਂ ਵੱਲ ਵੀ ਧਿਆਨ ਦਿੱਤਾ। ਇਨਾਂ ਵਿੱਚ ਪੁੱਛਿਆ ਗਿਆ ਕਿ ਜਦੋਂ ਵਾਇਰਸ ਤੋਂ ਮਰਨ ਦੀ ਸੰਭਾਵਨਾ ਬਹੁਤ ਹੀ ਘੱਟ ਹੈ ਤਾਂ ਸਾਨੂੰ ਵੈਕਸੀਨ ਦੀ ਲੋੜ ਹੀ ਕੀ ਹੈ।

ਵੈਕਸੀਨ ਦਾ ਵਿਰੋਧ ਕਰਨ ਵਾਲੇ ਲੋਕਾਂ ਵਲੋਂ ਜਿਸ ਮੀਮ ਨੂੰ ਸ਼ੇਅਰ ਕੀਤਾ ਗਿਆ ਉਹ ਦਰਸਾਉਂਦਾ ਸੀ ਕਿ ਠੀਕ ਹੋਣ ਦੀ ਦਰ 99.97 ਫ਼ੀਸਦ ਹੈ। ਇਸ ਵਿੱਚ ਇਹ ਵੀ ਸਲਾਹ ਦਿੱਤੀ ਗਈ ਕਿ ਕੋਵਿਡ-19 ਤੋਂ ਪ੍ਰਭਾਵਿਤ ਹੋਣਾ ਵੈਕਸੀਨ ਲਵਾਉਣ ਦੇ ਮੁਕਾਬਲੇ ਵੱਧ ਸੁਰੱਖਿਅਤ ਹੈ।

ਸ਼ੁਰੂ ਕਰਦੇ ਹਾਂ, ਉਸ ਮੀਮ ਵਿੱਚ ਦੱਸੀ ਗਈ ਠੀਕ ਹੋਣ ਦੀ ਦਰ ਤੋਂ ਜਿਸ ਵਿੱਚ ਦਿਖਾਇਆ ਗਿਆ ਹੈ ਇਹ ਉਹ ਲੋਕ ਹਨ ਜੋ ਵਾਇਰਸ ਤੋਂ ਪ੍ਰਭਾਵਿਤ ਹੋਏ ਅਤੇ ਜਿਉਂਦੇ ਰਹੇ। ਇਹ ਗ਼ਲਤ ਹੈ।

ਆਕਸਫ਼ੋਰਡ ਯੂਨੀਵਰਸਿਟੀ ਦੇ ਸੀਨੀਅਰ ਸਟੈਟੇਸਟੀਅਨ (ਅੰਕੜਾਕਾਰ) ਜੇਸਨ ਓਕ ਦੱਸਦੇ ਹਨ ਕਿ ਕੋਵਿਡ ਤੋਂ ਪ੍ਰਭਾਵਿਤ ਹੋਣ ਵਾਲਿਆਂ ਵਿੱਚੋਂ ਕਰੀਬ 99 ਫ਼ੀਸਦ ਲੋਕ ਜਿਉਂਦੇ ਰਹੇ।

ਕੋਰੋਨਾ
ਤਸਵੀਰ ਕੈਪਸ਼ਨ, ਪੁੱਛਿਆ ਗਿਆ ਕਿ ਜਦੋਂ ਵਾਇਰਸ ਤੋਂ ਮਰਨ ਦੀ ਸੰਭਾਵਨਾ ਬਹੁਤ ਹੀ ਘੱਟ ਹੈ ਤਾਂ ਸਾਨੂੰ ਵੈਕਸੀਨ ਦੀ ਲੋੜ ਹੀ ਕੀ ਹੈ

ਤਾਂ ਇਸਦਾ ਮਤਲਬ 10,000 ਵਿੱਚੋਂ ਕਰੀਬ 100 ਮਰ ਗਏ। ਮੀਮ ਵਿੱਚ ਹਰ 10,000 ਵਿੱਚੋਂ ਦਿਖਾਏ ਗਏ ਤਿੰਨ ਲੋਕਾਂ ਤੋਂ ਕਿਤੇ ਵੱਧ।

ਹਾਲਾਂਕਿ ਓਕ ਅੱਗੇ ਦੱਸਦੇ ਹਨ, "ਹਰ ਇੱਕ ਮਾਮਲੇ ਵਿੱਚ ਖ਼ਤਰਾ ਬਹੁਤਾ ਕਰਕੇ ਉਮਰ 'ਤੇ ਨਿਰਭਰ ਕਰਦਾ ਹੈ ਅਤੇ ਕੋਵਿਡ-19 ਦੇ ਲੰਬੇ ਸਮੇਂ ਤੱਕ ਰਹਿਣ ਜਾਂ ਥੋੜ੍ਹੇ ਸਮੇਂ ਤੱਕ ਰਹਿਣ ਨੂੰ ਧਿਆਨ ਵਿੱਚ ਨਹੀਂ ਰੱਖਿਆ ਜਾਂਦਾ।"

ਇਹ ਸਿਰਫ਼ ਬਚ ਜਾਣ ਨਾਲ ਸੰਬੰਧਿਤ ਨਹੀਂ ਹੈ। ਉਹ ਵੀ ਹਨ ਜੋ ਬਚੇ ਰਹਿੰਦੇ ਹਨ ਪਰ ਬਹੁਤ ਸਖ਼ਤ ਮੈਡੀਕਲ ਦੇਖਭਾਲ ਦੀ ਪ੍ਰੀਕਿਰਿਆ ਵਿੱਚੋਂ ਨਿਕਲਦੇ ਹਨ ਅਤੇ ਉਹ ਜਿਹੜੇ ਲੰਬੇ ਸਮੇਂ ਤੱਕ ਇਸਦੇ ਸਿਹਤ 'ਤੇ ਪ੍ਰਭਾਵਾਂ ਤੋਂ ਤਕਲੀਫ਼ ਜਰਦੇ ਹਨ।

ਇਹ ਇੱਕ ਅਜਿਹੀ ਸਿਹਤ ਵਿਵਸਥਾ ਨੂੰ ਪੈਦਾ ਕਰ ਸਕਦਾ ਹੈ ਜਿਸ ਵਿੱਚ ਵੱਧ ਕੋਵਿਡ ਮਰੀਜ਼ ਆਉਣ। ਉਨਾਂ ਹਸਪਤਾਲਾਂ ਵਿੱਚ ਜੋ ਪਹਿਲਾਂ ਹੀ ਸੀਮਤ ਸਾਧਨਾਂ ਦੇ ਚਲਦਿਆਂ ਹੋਰ ਬਿਮਾਰੀਆਂ ਅਤੇ ਸੱਟਾਂ ਦੇ ਰੋਗੀਆਂ ਦਾ ਇਲਾਜ ਕਰਦੇ ਹਨ।

ਲੰਡਨ ਸਕੂਲ ਆਫ਼ ਹਾਈਜੀਨ ਐਂਡ ਟ੍ਰੋਪੀਕਲ ਮੈਡੀਸਨ ਦੇ ਪ੍ਰੋਫ਼ੈਸਰ ਲਿਆਮ ਸਮਿਥ ਕਹਿੰਦੇ ਹਨ, ਮੌਤ ਦੀ ਦਰ 'ਤੇ ਧਿਆਨ ਕੇਂਦਰਿਤ ਕਰਦਿਆਂ, ਜਾਂ ਕਿਸੇ ਵਿਅਕਤੀ ਵਲੋਂ ਟੀਕਾਕਰਨ ਦੀ ਲੜੀ ਨੂੰ ਤੋੜਨਾ, ਵੈਕਸੀਨੇਸ਼ਨ ਦੇ ਮੰਤਵ ਨੂੰ ਖ਼ਤਮ ਕਰ ਦੇਵੇਗਾ।

ਉਹ ਕਹਿੰਦੇ ਹਨ ਕਿ ਇਸ ਨੂੰ ਸਮਾਜ ਵਲੋਂ ਦੂਸਰਿਆਂ ਨੂੰ ਬਚਾਉਣ ਦੇ ਇੱਕ ਯਤਨ ਵਜੋਂ ਲੈਣਾ ਚਾਹੀਦਾ ਹੈ।

"ਯੂਕੇ ਵਿੱਚ ਮਹਾਂਮਾਰੀ ਦਾ ਸਭ ਤੋਂ ਮਾੜਾ ਹਿੱਸਾ ਅਤੇ ਲੌਕਡਾਊਨ ਦਾ ਕਾਰਨ ਹੈ ਸਿਹਤ ਸੇਵਾਵਾਂ ਦਾ ਬਹੁਤ ਵਿਅਸਥ ਹੋਣਾ।"

ਉਹ ਕਹਿੰਦੇ ਹਨ, "ਬਿਮਾਰੀ ਤੋਂ ਜਲਦ ਪ੍ਰਭਾਵਿਤ ਹੋਣ ਵਾਲੇ ਗਰੁੱਪ ਜਿਵੇਂ ਕਿ ਬਜ਼ਰੁਗ ਅਤੇ ਸਿਹਤ ਸੰਭਾਲ ਕੇਂਦਰਾਂ ਵਿੱਚਲੇ ਬਿਮਾਰਾਂ ਦੇ ਜੇ ਉਹ ਵਾਇਰਸ ਤੋਂ ਪ੍ਰਭਾਵਿਤ ਹੁੰਦੇ ਹਨ ਤਾਂ ਗੰਭੀਰ ਬਿਮਾਰ ਹੋਣ ਦੀ ਬਹੁਤ ਜ਼ਿਆਦਾ ਸੰਭਾਨਵਾ ਹੈ।"

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)