Farmers Protest: ਯੂਕੇ ਵਿੱਚ ਜੰਮੇ ਪੰਜਾਬੀਆਂ ਦੇ ਜਜ਼ਬਾਤ ਭਾਰਤ ਦੇ ਕਿਸਾਨ ਅੰਦੋਲਨ ਨਾਲ ਕਿਵੇਂ ਜੁੜੇ

ਕਿਸਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦਿੱਲੀ ਦੇ ਸਿੰਘੂ ਬਾਰਡਰ ਉੱਤੇ ਮੁਜ਼ਾਹਰਾ ਕਰਦੇ ਕਿਸਾਨ
    • ਲੇਖਕ, ਸੰਦੀਸ਼ ਸ਼ੋਕਰ
    • ਰੋਲ, ਬੀਬੀਸੀ ਨਿਊਜ਼, ਯੂਕੇ

ਭਾਰਤ ਦੇ ਕਿਸਾਨਾਂ ਵੱਲੋਂ ਨਵੇਂ ਖ਼ੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਮੁਜ਼ਾਹਰਾ ਕਰਦਿਆਂ ਦੀਆਂ ਵੀਡੀਓਜ਼ ਪੂਰੀ ਦੁਨੀਆਂ ਵਿੱਚ ਪਹੁੰਚ ਗਈਆਂ ਹਨ।

ਇਹ ਮਸਲਾ ਹੁਣ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਸਾਹਮਣੇ ਵੀ ਰੱਖਿਆ ਗਿਆ ਹੈ।

ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਮੁਜ਼ਾਹਰਿਆਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਧਰਨਿਆਂ 'ਤੇ ਬੈਠੇ ਕਿਸਾਨਾਂ ਨੇ ਵਿਦੇਸ਼ਾਂ ਵਿੱਚ ਬੈਠੇ ਭਾਰਤੀਆਂ ਉੱਤੇ ਵੀ ਅਸਰ ਛੱਡਿਆ ਹੈ। ਮੁਜ਼ਾਹਰਾ ਕਰ ਰਹੇ ਕਿਸਾਨਾਂ ਨੇ ਆਪਣਾ ਰੋਸ ਸੜਕਾਂ ਉੱਤੇ ਹੀ ਨਹੀਂ ਸਗੋਂ ਇੰਟਰਨੈੱਟ ਉੱਤੇ ਵੀ ਦਰਜ ਕੀਤਾ ਹੈ।

ਇਹ ਵੀ ਪੜ੍ਹੋ:

ਪਰ ਯੂਕੇ ਵਿੱਚ ਜੰਮੇ ਲੋਕਾਂ ਲਈ ਹਜ਼ਾਰਾਂ ਮੀਲ ਦੂਰ ਬੈਠੇ ਕਿਸਾਨਾਂ ਅਤੇ ਖੇਤੀ ਨਾਲ ਜੁੜੇ ਲੋਕਾਂ ਲਈ ਜਜ਼ਬਾਤ ਕਿਉਂ ਦੇਖਣ ਨੂੰ ਮਿਲ ਰਹੇ ਹਨ?

ਕਿਸਾਨ

ਤਸਵੀਰ ਸਰੋਤ, PAwan Singh

ਤਸਵੀਰ ਕੈਪਸ਼ਨ, UK ਦੇ ਲੀਅਸਟਰ ਵਿੱਚ ਲੋਕਾਂ ਨੇ ਕਿਸਾਨਾਂ ਦੇ ਹੱਕ ਵਿੱਚ ਕਾਰ ਰੈਲੀ ਕੱਢੀ

ਲੀਅਸਟਰ ਵਿੱਚ ਪ੍ਰਾਪਰਟੀ ਦਾ ਕੰਮ ਕਰਦੇ ਗੁਪੀ ਸੰਧੂ ਮੁਤਾਬਕ ਉਨ੍ਹਾਂ ਨੂੰ ਭਾਰਤੀ ਕਿਸਾਨ ਮੁਜ਼ਾਹਰਾਕਾਰੀਆਂ ਨਾਲ ਇੱਕ ਨਿੱਜੀ ਜੁੜਾਅ ਮਹਿਸੂਸ ਹੁੰਦਾ ਹੈ।

31 ਸਾਲਾ ਗੁਪੀ ਕਹਿੰਦੇ ਹਨ, ''ਮੈਂ ਇਸ ਮੁਲਕ ਵਿੱਚ ਨਾ ਹੁੰਦਾ ਜੇ ਮੇਰੇ ਬਜ਼ੁਰਗ ਅਤੇ ਉਨ੍ਹਾਂ ਦੀ ਮਿਹਨਤ ਨਾ ਹੁੰਦੀ।''

''ਮੇਰੇ ਬਜ਼ੁਰਗ ਕਿਸਾਨ ਸਨ ਅਤੇ ਜੇ ਉਹ ਚੰਗੀ ਵਿੱਤੀ ਹਾਲਤ ਵਿੱਚ ਨਾ ਹੁੰਦੇ ਤਾਂ ਮੇਰੇ ਮਾਪੇ ਯੂਕੇ ਨਹੀਂ ਆ ਸਕਦੇ ਸੀ।''

''ਅਸੀਂ ਧੰਨਵਾਦੀ ਹਾਂ ਜੋ ਵੀ ਸਾਨੂੰ ਸਾਡੇ ਬਜ਼ੁਰਗਾਂ ਨੇ ਦਿੱਤਾ।''

ਲੀਅਸਟਰ ਵਿੱਚ ਕੁਝ ਦਿਨ ਪਹਿਲਾਂ ਗੁਪੀ ਸੰਧੂ ਨੇ ਕਾਰ ਰੈਲੀ ਵਿੱਚ ਹਿੱਸਾ ਲਿਆ ਸੀ। ਜਿਸ ਕਾਰ ਵਿੱਚ ਉਹ ਸਵਾਰ ਸਨ, ਉਸ ਵਿੱਚ ਬੈਠੇ ਸਾਥੀਆਂ ਕੋਲ ਹਰੇ ਰੰਗ ਦੇ ਝੰਡੇ ਸਨ, ਇਸੇ ਰੰਗ ਨਾਲ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਮੁਜ਼ਾਹਰੇ ਕਰ ਰਹੀਆਂ ਹਨ।

ਗੁਪੀ ਬਲੈਕ ਲਾਇਵਜ਼ ਮੈਟਰ ਮੁਹਿੰਮ ਦੌਰਾਨ ਹੋਏ ਮੁਜ਼ਾਹਰਿਆਂ ਦੀ ਤੁਲਨਾ ਦੇ ਸੰਦਰਭ ਵਿੱਚ ਕਹਿੰਦੇ ਹਨ, ''ਲੋਕ ਕਹਿੰਦੇ ਹਨ....ਜੌਰਡ ਫਲੌਇਡ ਅਮਰੀਕਾ ਵਿੱਚ ਸੀ ਤੇ ਤੁਸੀਂ ਇੱਥੇ (UK) ਕਿਉਂ ਮੁਜ਼ਾਹਰੇ ਕਰ ਰਹੇ ਹੋ?, ਅਸੀਂ ਕਿਹਾ ਇਹ ਬੁਨਿਆਦੀ ਮਨੁੱਖੀ ਅਧਿਕਾਰਾਂ ਦੀ ਗੱਲ ਹੈ।''

''ਇਹ ਧਾਰਮਿਕ ਨਹੀਂ ਮਨੁੱਖੀ ਮਸਲਾ ਹੈ।''

ਕਿਸਾਨ ਦੀ ਧੀ ਹੋਣ ਦੇ ਨਾਤੇ ਨਵ ਮਾਨ ਨੇ ਵੀ ਕਿਸਾਨਾਂ ਦੇ ਮੁਜ਼ਾਹਰੇ ਬਾਬਤ ਜਜ਼ਬਾਤ ਜ਼ਾਹਿਰ ਕੀਤੇ।

ਨਵ ਮਾਨ

ਤਸਵੀਰ ਸਰੋਤ, NAv Mann

ਤਸਵੀਰ ਕੈਪਸ਼ਨ, ਨਵ ਮਾਨ ਨੇ ਲੋਕਾਂ ਨੂੰ ਭਾਰਤੀ ਕਿਸਾਨਾਂ ਦੇ ਮੁਜ਼ਾਹਰੇ ਬਾਰੇ ਦੱਸਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ

ਨਵ ਮੁਤਾਬਕ ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਰਾਹੀਂ ਕਿਸਾਨਾਂ ਦੇ ਡਰ ਬਾਰੇ ਜਾਗਰੁਕਤਾ ਫ਼ੈਲਾਉਣ ਅਤੇ ਸਰਕਾਰ ਵੱਲੋਂ ਕੀਤੇ 'ਸੁਧਾਰਾਂ' ਨਾਲ ਜ਼ਿੰਦਗੀ ਉੱਤੇ ਹੋਣ ਵਾਲੇ ਅਸਰ ਦੀ ਗੱਲ ਕੀਤੀ।

ਉਨ੍ਹਾਂ ਕਿਹਾ, ''ਬਹੁਤ ਸਾਰੇ ਲੋਕਾਂ ਨੂੰ ਇਸ ਬਾਰੇ ਕੁਝ ਪਤਾ ਨਹੀਂ, ਜੇ 10 ਲੋਕਾਂ ਨੇ ਵੀ ਮੇਰੀ ਕਹਾਣੀ ਪੜ੍ਹੀ ਤਾਂ ਮੇਰਾ ਮਕਸਦ ਪੂਰਾ ਹੋ ਗਿਆ।''

35 ਸਾਲਾ ਨਵ ਲੀਅਸਟਰ ਵਿੱਚ ਹੀ ਰਹਿੰਦੇ ਹਨ ਅਤੇ ਉਨ੍ਹਾਂ ਦੇ ਪਿਤਾ ਗੁਰਦੀਪ ਸਿੰਘ ਬੱਸੀ ਨੇ ਪੰਜਾਬ ਵਿੱਚ ਹੀ ਕੰਮ ਕੀਤਾ ਹੈ।

ਨਵ ਕਹਿੰਦੇ ਹਨ, ''ਮੇਰੇ ਪਿਤਾ ਜੀ ਨੇ ਪਰਿਵਾਰ ਦੀ ਬੰਜਰ ਜ਼ਮੀਨ ਨੂੰ ਉਪਜਾਊ ਬਣਾਇਆ ਅਤੇ ਲਾਭ ਦਿੰਦੀਆਂ ਫ਼ਸਲਾਂ ਵਿੱਚ ਬਦਲਿਆ ਹੈ।''

''ਉਨ੍ਹਾਂ ਦੀ ਮਿਹਨਤ ਹੀ ਹੈ ਕਿ ਅਸੀਂ ਅੱਜ ਇੱਥੇ ਯੂਕੇ ਵਿੱਚ ਹਾਂ।''

ਕਿਸਾਨ

ਤਸਵੀਰ ਸਰੋਤ, Gurdip Bassi

ਤਸਵੀਰ ਕੈਪਸ਼ਨ, ਨਵ ਦੇ ਪਿਤਾ ਗੁਰਦੀਪ ਬੱਸੀ (ਸ਼ਰਟ ਪਹਿਨੇ ਖੜ੍ਹੇ ਹੋਏ) ਯੂਕੇ ਪਹੁੰਚਣ ਤੋਂ ਪਹਿਲਾਂ 70 ਤੇ 80ਵਿਆਂ ਵਿੱਚ ਖੇਤਾਂ 'ਚ ਕੰਮ ਕਰਨ ਦੌਰਾਨ

ਨਵ ਮੁਤਾਬਕ ਕਿਸਾਨਾਂ ਨਾਲ ਹੁੰਦੇ ਵਤੀਰੇ ਦਾ ਅਸਰ ਪੂਰੀ ਦੁਨੀਆਂ ਵਿੱਚ ਹੋਵੇਗਾ।

ਨਵ ਕਹਿੰਦੇ ਹਨ ਕਿ ਬਹੁਤ ਸਾਰੇ ਮਸਾਲੇ, ਜੋ ਯੂਕੇ ਵਿੱਚ ਵਿਕਦੇ ਹਨ ਉਹ ਭਾਰਤ ਦੇ ਕਿਸਾਨਾਂ ਵੱਲੋਂ ਹੀ ਤਿਆਰ ਕੀਤੇ ਜਾਂਦੇ ਹਨ।

ਬੀਬੀਸੀ ਪੰਜਾਬੀ ਵੈੱਬਸਾਈਟ ਨੂੰ ਆਪਣੇ ਐਂਡਰਾਇਡ ਫ਼ੋਨ ਵਿੱਚ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਉਨ੍ਹਾਂ ਕਿਹਾ, ''ਸਾਡੇ ਸਭ ਦੇ ਇੱਥੇ (UK) ਛੋਟੇ ਕਾਰੋਬਾਰ ਹਨ ਅਤੇ ਅਸੀਂ ਲੋਕਲ ਉਤਪਾਦ ਹੀ ਖ਼ਰੀਦਦੇ ਹਾਂ।''

43 ਸਾਲਾ ਹਰਿੰਦਰ ਸਿੰਘ ਆਪਣੇ ਪਰਿਵਾਰ ਸਣੇ ਲੰਡਨ ਵਿੱਚ ਕਿਸਾਨਾਂ ਦੇ ਹੱਕ ਵਿੱਚ ਹੋਈ ਕਾਰ ਰੈਲੀ ਵਿੱਚ ਗਏ ਸਨ।

ਕਿਸਾਨ

ਤਸਵੀਰ ਸਰੋਤ, Harinder Singh

ਤਸਵੀਰ ਕੈਪਸ਼ਨ, ਹਰਿੰਦਰ ਸਿੰਘ ਮੁਤਾਬਕ ਵਿਰਾਸਤ ਨੂੰ ਮੰਨਣਾ ਅਤੇ ਭਾਰਤ ਦੇ ਕਿਸਾਨਾਂ ਲਈ ਖੜ੍ਹੇ ਹੋਣਾ ਅਹਿਮ ਹੈ

ਉਹ ਕਹਿੰਦੇ ਹਨ, ''ਅਸੀਂ ਆਪਣੇ ਬੱਚਿਆਂ ਨੂੰ ਇਸ ਲਈ ਲੈ ਕੇ ਗਏ ਤਾਂ ਜੋ ਉਨ੍ਹਾਂ ਨੂੰ ਪਤਾ ਲੱਗੇ ਕਿ ਇਹ ਸਭ ਲਈ ਜ਼ਰੂਰੀ ਹੈ। ਕੁਝ ਸੰਜੀਦਾ ਹੋ ਰਿਹਾ ਹੈ।''

''ਇਹ ਸਾਡਾ ਇਤਿਹਾਸ ਹੈ ਅਤੇ ਸਾਡੇ ਕੋਲ ਭਾਵੇਂ ਜ਼ਮੀਨ ਨਾ ਹੋਵੇ ਪਰ ਸਾਨੂੰ ਪਤਾ ਹੈ ਕਿ ਜਿਨ੍ਹਾਂ ਕੋਲ ਹੈ ਉਨ੍ਹਾ ਲਈ ਇਸ ਦੇ ਕੀ ਮਾਅਨੇ ਹਨ।''

ਕਿਸਾਨ

ਤਸਵੀਰ ਸਰੋਤ, Harinder Singh

ਤਸਵੀਰ ਕੈਪਸ਼ਨ, ਹਰਿੰਦਰ ਸਿੰਘ ਦੀ ਧੀ ਦਯਾ ਅਤੇ ਪਤਨੀ ਰੁਪਿੰਦਰ ਨੇ ਲੰਡਨ ਵਿੱਚ ਹੋਈ ਕਾਰ ਰੈਲੀ 'ਚ ਹਿੱਸਾ ਲਿਆ ਸੀ

ਹਰਿੰਦਰ ਨੇ ਛੋਟੇ ਹੁੰਦਿਆਂ ਆਪਣਾ ਸਮਾਂ ਭਾਰਤ ਵਿੱਚ ਬਿਤਾਇਆ ਹੈ ਅਤੇ ਇਸੇ ਲਈ ਉਨ੍ਹਾਂ ਦਾ ਜੁੜਾਅ ਭਾਰਤ ਨਾਲ ਹੈ।

ਉਹ ਕਹਿੰਦੇ ਹਨ, ''ਬਜ਼ੁਰਗ ਲੜ ਰਹੇ ਹਨ ਅਤੇ ਸੜਕਾਂ ਕੰਢੇ ਟਰੱਕਾਂ ਪਿੱਛੇ ਸੌਂ ਰਹੇ ਹਨ। ਭਾਰਤ ਵਿੱਚ ਇਸ ਵੇਲੇ ਠੰਢ ਵੱਧ ਹੈ ਅਸੀਂ ਇਹ ਦਰਦ ਮਹਿਸੂਸ ਕਰਦੇ ਹਾਂ।''

ਸਤਿੰਦਰ ਪਾਲ ਗੋਸਲ 29 ਸਾਲ ਦੇ ਹਨ ਅਤੇ ਯੂਕੇ ਦੇ ਵਿਲਨਹਾਲ ਵਿੱਚ ਰਹਿੰਦੇ ਹਨ। ਉਨ੍ਹਾਂ ਨੇ ਵੀ ਲੰਡਨ ਵਿੱਚ ਕਿਸਾਨਾਂ ਦੇ ਹੱਕ ਵਿੱਚ ਹੋਈ ਕਾਰ ਰੈਲੀ ਵਿੱਚ ਹਿੱਸਾ ਲਿਆ ਸੀ।

ਕਿਸਾਨ

ਤਸਵੀਰ ਸਰੋਤ, Satinderpal gosal

ਤਸਵੀਰ ਕੈਪਸ਼ਨ, ਸਤਿੰਦਰਪਾਲ ਪੰਜਾਬ ਵਿੱਚ ਆਪਣੇ ਖੇਤਾਂ 'ਚ

ਉਹ ਕਹਿੰਦੇ ਹਨ, ''ਮੈਂ ਬਹੁਤ ਮਾਣ ਵਾਲਾ ਪੰਜਾਬੀ ਹਾਂ, ਭਾਵੇਂ ਮੇਰਾ ਜਨਮ ਯੂਕੇ ਵਿੱਚ ਹੋਇਆ ਹੈ। ਪਰ ਮੇਰੇ ਪਰਿਵਾਰ ਦੀਆਂ ਪੀੜ੍ਹੀਆਂ ਨੇ ਪੰਜਾਬ ਵਿੱਚ ਖੇਤੀ ਕਰਦਿਆਂ ਆਪਣਾ ਖ਼ੂਨ, ਪਸੀਨਾ ਅਤੇ ਹੰਝੂਆਂ ਨੂੰ ਵਹਾਇਆ ਹੈ।''

''ਖੇਤਾਬਾੜੀ ਪੰਜਾਬ ਸੂਬੇ ਲਈ ਖ਼ੁਸ਼ਬੋ ਹੈ। ਇਹ ਪੰਜਾਬੀਆਂ ਲਈ ਦਿਲ ਦੀ ਧੜਕਨ ਹੈ, ਇਹ ਸਾਡਾ ਵਿਰਸਾ ਹੈ।''

''ਮੈਂ ਸਮਝਦਾ ਹਾਂ ਕਿ ਇਹ ਸਾਡੀ ਜ਼ਿੰਮੇਵਾਰੀ ਹੈ। ਅਸੀਂ ਘਰਾਂ ਵਿੱਚ ਨਿੱਘ ਨਹੀਂ ਮਾਣ ਸਕਦੇ ਜਦੋਂ ਸਾਡੇ ਬਜ਼ੁਰਗ ਪਰੇਸ਼ਾਨ ਹਨ। ਸਾਨੂੰ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਦੱਸਣਾ ਚਾਹੀਦਾ ਹੈ ਕਿ ਲੋਕ ਹਨ ਜੋ ਦੇਖ ਰਹੇ ਹਨ ਕਿ ਕੀ ਹੋ ਰਿਹਾ ਹੈ।''

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)