You’re viewing a text-only version of this website that uses less data. View the main version of the website including all images and videos.
ਇਸ ਲਾੜੀ ਨੇ ਆਪਣੇ ਵਿਆਹ 'ਤੇ ਕੋਟ ਪੈਂਟ ਪਾਉਣ ਦਾ ਫੈਸਲਾ ਕਿਉਂ ਲਿਆ
- ਲੇਖਕ, ਗੀਤਾ ਪਾਂਡੇ
- ਰੋਲ, ਬੀਬੀਸੀ ਪੱਤਰਕਾਰ
ਸੰਜਨਾ ਰਿਸ਼ੀ ਦਾ ਕਹਿਣਾ ਹੈ ਕਿ ਹਾਲ ਹੀ ਵਿੱਚ ਉਨ੍ਹਾਂ ਨੇ ਆਪਣੇ ਵਿਆਹ 'ਤੇ ਇੱਕ ਵਿੰਟੇਜ, ਪਾਊਡਰ-ਬਲੂ ਰੰਗ ਦਾ ਪੈਂਟਸੂਟ ਪਹਿਨਿਆ। ਕਾਰਨ ਇੱਕੋ ਕਿਉਂਕਿ ਉਨ੍ਹਾਂ ਨੂੰ ਸੂਟ ਪਸੰਦ ਹਨ।"
ਉਨ੍ਹਾਂ ਨੇ ਵਿਆਹ ਲਈ ਇਸ ਤਰ੍ਹਾਂ ਦੇ ਪਹਿਰਾਵੇ ਨੂੰ ਚੁਣ ਕੇ ਇੱਕ ਬੋਲਡ ਫ਼ੈਸ਼ਨ ਸਟੇਟਮੈਂਟ ਬਣਾਈ ਅਤੇ ਲੋਕ ਸੋਚ ਰਹੇ ਹਨ ਕਿ ਕੀ ਹੋਰ ਕੁੜੀਆਂ ਵੀ ਵਿਆਹ ਸਮਾਗਮਾਂ 'ਤੇ ਸੂਟਾਂ ਦੀ ਹਿਮਾਇਤ ਵਿੱਚ ਰਿਵਾਇਤੀ ਕੱਪੜਿਆਂ ਨੂੰ ਤਰਜ਼ੀਹ ਦੇਣਾ ਘੱਟ ਕਰ ਦੇਣਗੀਆਂ।
ਪਿਛਲੇ ਕੁਝ ਸਾਲਾਂ ਤੋਂ ਪੱਛਮ ਵਿੱਚ ਬਰਾਈਡਲ ਪੈਂਟ ਸੂਟਾਂ ਦਾ ਰੁਝਾਨ ਵਧਿਆ ਹੈ। ਡਿਜ਼ਾਈਨਰਾਂ ਨੇ ਵੀ ਵਿਆਹ ਸਮਾਗਮਾਂ ਲਈ ਅਜਿਹੇ ਪਹਿਰਾਵਿਆਂ ਨੂੰ ਉਤਸ਼ਾਹਿਤ ਕੀਤਾ ਹੈ ਅਤੇ ਸੈਲੀਬਰਿਟੀ ਵੀ ਇਸ ਦਾ ਸਮਰਥਨ ਕਰ ਰਹੇ ਹਨ।
ਪਿਛਲੇ ਸਾਲ ਗੇਮ ਆਫ਼ ਥਰੋਨਜ਼ ਦੀ ਅਦਾਕਾਰਾ ਸੋਫ਼ੀ ਟਰਨਰ ਨੇ ਸੰਗੀਤਕਾਰ ਜੋਅ ਜੋਨਸ ਨਾਲ ਲਾਸ ਵੇਗਾਸ ਵਿੱਚ ਆਪਣੇ ਵਿਆਹ ਮੌਕੇ ਚਿੱਟੀ ਪੈਂਟ ਪਾਈ ਸੀ।
ਪਰ ਭਾਰਤ ਵਿੱਚ ਜਿੱਥੇ ਵਿਆਹ ਦੌਰਾਨ ਸਿਲਕ ਸਾੜੀਆਂ ਜਾਂ ਲਹਿੰਗੇ ਪ੍ਰਚਲਿਤ ਹਨ ਉਥੇ ਰਿਸ਼ੀ ਵਲੋਂ ਅਜਿਹੀ ਡਰੈਸ ਪਾਉਣਾ ਕਾਫ਼ੀ ਗ਼ੈਰ-ਰਿਵਾਇਤੀ ਹੈ।
ਇਹ ਵੀ ਪੜ੍ਹੋ
ਭਾਰਤ ਵਿੱਚ ਲਾੜੀ ਦੇ ਕੱਪੜਿਆਂ ਲਈ ਲਾਲ ਰੰਗ ਨੂੰ ਤਵੱਜੋ ਦਿੱਤੀ ਜਾਂਦੀ ਹੈ ਅਤੇ ਇਹ ਜ਼ਿਆਦਾਤਰ ਮਹਿੰਗੇ ਸੋਨੇ ਅਤੇ ਚਾਂਦੀ ਰੰਗੇ ਧਾਗਿਆਂ ਦੀ ਕਢਾਈ ਵਾਲੇ ਹੁੰਦੇ ਹਨ।
ਇੱਕ ਬਰਾਈਡਲ ਮੈਗਜ਼ੀਨ ਦੀ ਸਾਬਕਾ ਸੰਪਾਦਕ ਨੁਪੁਰ ਮਹਿਤਾ ਪੁਰੀ ਨੇ ਕਿਹਾ, "ਮੈਂ ਕਦੀ ਵੀ ਅਜਿਹੇ ਪਹਿਰਾਵੇ ਵਾਲੀ ਭਾਰਤੀ ਲਾੜੀ ਨੂੰ ਨਹੀਂ ਮਿਲੀ। ਉਹ ਆਮ ਤੌਰ 'ਤੇ ਭਾਰਤੀ ਪਹਿਰਾਵਿਆਂ ਨਾਲ ਆਪਣੀਆਂ ਮਾਵਾਂ ਅਤੇ ਦਾਦੀਆਂ ਵਲੋਂ ਦਿੱਤੇ ਰਿਵਾਇਤੀ ਗਹਿਣੇ ਪਹਿਨਣੇ ਪੰਸਦ ਕਰਦੀਆਂ ਹਨ।"
"ਇਹ ਬਿਲਕੁਲ ਨਵਾਂ ਸੀ। ਅਤੇ ਉਸਦੀ ਵਿਲੱਖਣਤਾ ਸਾਹਮਣੇ ਆਈ।"
ਭਾਰਤੀ-ਅਮਰੀਕੀ ਸਨਅਤਕਾਰ 29 ਸਾਲਾ ਰਿਸ਼ੀ ਨੇ ਦਿੱਲੀ ਦੇ 33 ਸਾਲਾ ਵਪਾਰੀ ਧਰੁਵ ਮਹਾਜਨ ਨਾਲ ਰਾਜਧਾਨੀ ਦਿੱਲੀ ਵਿੱਚ 20 ਸਤੰਬਰ ਨੂੰ ਵਿਆਹ ਕਰਵਾਇਆ।
ਉਨ੍ਹਾਂ ਨੇ ਪਿਛਲੇ ਸਾਲ ਭਾਰਤ ਪਰਤਣ ਤੋਂ ਪਹਿਲਾਂ ਅਮਰੀਕਾ ਵਿੱਚ ਕਾਰਪੋਰੇਟ ਵਕੀਲ ਵਜੋਂ ਕੰਮ ਕੀਤਾ। ਇੱਕ ਸਾਲ ਤੋਂ ਦੋਵਾਂ ਵਿੱਚ ਨੇੜਤਾ ਸੀ।
ਕੋਵਿਡ ਦਾ ਵਿਆਹ ਸਮਾਗਮਾਂ 'ਤੇ ਅਸਰ
ਉਨ੍ਹਾਂ ਨੇ ਪਹਿਲਾਂ ਸਤੰਬਰ ਮਹੀਨੇ ਵਿੱਚ ਵਿਆਹ ਦਾ ਇੱਕ ਸਮਾਗਮ ਅਮਰੀਕਾ ਵਿੱਚ ਕਰਵਾਉਣ ਦਾ ਪ੍ਰੋਗਰਾਮ ਉਲੀਕਿਆ ਸੀ ਜਿਥੇ ਲਾੜੀ ਦਾ ਭਰਾ ਅਤੇ ਦੋਸਤ ਰਹਿੰਦੇ ਹਨ ਅਤੇ ਦੂਸਰਾ ਸਮਾਗਮ ਭਾਰਤੀ ਰਿਵਾਇਤੀ ਤਰੀਕੇ ਨਾਲ ਨਵੰਬਰ ਮਹੀਨੇ ਦਿੱਲੀ ਵਿੱਚ। ਪਰ ਕੋਵਿਡ ਮਹਾਂਮਾਰੀ ਕਰਕੇ ਇਹ ਪ੍ਰੋਗਰਾਮ ਪ੍ਰਵਾਨ ਨਾ ਚੜ੍ਹ ਸਕਿਆ।
ਭਾਰਤ ਵਿੱਚ ਲਿਵ-ਇੰਨ ਰਿਸ਼ਤਿਆਂ ਨੂੰ ਅਮਰੀਕਾ ਜਿੰਨੀ ਪ੍ਰਵਾਨਗੀ ਨਹੀਂ ਮਿਲਦੀ, ਰਿਸ਼ੀ ਮੁਤਾਬਿਕ ਪਰਿਵਾਰ, ਦੋਸਤਾਂ ਅਤੇ ਗੁਆਢੀਆਂ ਵਲੋਂ ਵੀ ਇਸ ਰਿਸ਼ਤੇ ਨੂੰ ਰਸਮੀ ਰੂਪ ਦੇਣ ਦਾ ਦਬਾਅ ਪਾਇਆ ਜਾ ਰਿਹਾ ਸੀ।
ਉਨ੍ਹਾਂ ਕਿਹਾ ਕਿ ਅਗਸਤ ਦੇ ਆਖ਼ੀਰ ਵਿੱਚ ਇੱਕ ਚੰਗੀ ਸਵੇਰ ਮੈਂ ਉੱਠੀ ਅਤੇ ਕਿਹਾ ਚਲੋ ਵਿਆਹ ਕਰਵਾਉਂਦੇ ਹਾਂ।
ਰਿਸ਼ੀ ਨੇ ਕਿਹਾ, ''ਜਿਸ ਪਲ ਮੈਂ ਵਿਆਹ ਬਾਰੇ ਗੱਲ ਕੀਤੀ ਮੈਨੂੰ ਪਤਾ ਸੀ ਕਿ ਮੈਂ ਕਿਸ ਤਰ੍ਹਾਂ ਦੇ ਕੱਪੜੇ ਪਾਉਣੇ ਹਨ। ਮੈਨੂੰ ਪਤਾ ਸੀ ਮੈਂ ਇੱਕ ਪੈਂਟਸੂਟ ਪਾਉਣਾ ਹੈ।"
ਇਹ ਵੀ ਪੜ੍ਹੋ
- ਕੋਰੋਨਾਵਾਇਰਸ ਦੇ ਲੱਛਣ: ਇਹ ਕੀ ਹਨ ਤੇ ਮੈਂ ਕਿਵੇਂ ਬਚ ਸਕਦਾ ਹਾਂ?
- ਕੋਰੋਨਾਵਾਇਰਸ: ਕੌਣ-ਕੌਣ ਲੱਭ ਰਿਹਾ ਹੈ ਇਲਾਜ ਅਤੇ ਗੱਲ ਕਿੱਥੇ ਪਹੁੰਚੀ ਹੈ?
- ਕੋਰੋਨਾਵਾਇਰਸ: WHO ਦੀਆਂ ਖਾਣ-ਪੀਣ ਬਾਰੇ 5 ਹਦਾਇਤਾਂ
ਰਿਸ਼ੀ ਵਾਤਾਵਰਣ ਅਨੁਕੂਲ ਫ਼ੈਸ਼ਨ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਅਕਸਰ ਸੈਕੇਂਡ-ਹੈਂਡ ਕੱਪੜੇ ਖ਼ਰੀਦਦੇ ਹਨ।
ਉਨ੍ਹਾਂ ਕਿਹਾ, ''ਇਹ ਸੂਟ ਬਹੁਤ ਪਹਿਲਾਂ ਇਟਲੀ ਦੀ ਇੱਕ ਬੁਟੀਕ ਵਿੱਚ ਦੇਖਿਆ ਸੀ। ਇਹ ਇੱਕ ਵਿੰਟੇਜ ਸੂਟ ਸੀ ਜੋ ਪਹਿਲਾਂ ਤੋਂ ਹੀ ਪਸੰਦ ਸੀ, ਇਟਾਲੀਅਨ ਡਿਜ਼ਾਈਨਰ ਗੈਨਫ੍ਰੈਂਕੋ ਫ਼ੈਰੇ ਨੇ 1990 ਵਿੱਚ ਬਣਾਇਆ ਸੀ। ਮੈਨੂੰ ਹੈਰਾਨੀ ਅਤੇ ਖ਼ੁਸ਼ੀ ਹੋਈ ਜਦੋ ਮੈਂ ਵਿਆਹ ਕਰਵਾਉਣ ਦਾ ਫ਼ੈਸਲਾ ਕੀਤਾ ਇਹ ਉਸ ਵੇਲੇ ਵੀ ਉੱਪਲਬਧ ਸੀ।"
ਅਮਰੀਕਾ ਵਿੱਚ ਕਾਰਪੋਰੇਟ ਵਕੀਲ ਵਜੋਂ ਕੰਮ ਕਰਦਿਆਂ ਸੂਟ ਉਨ੍ਹਾਂ ਦੀ ਕੱਪੜਿਆਂ ਲਈ ਪਸੰਦ ਸੀ ਕਿਉਂਕਿ ਜਿੰਨੀਆਂ ਵੀ ਤਾਕਤਵਰ ਮਾਡਰਨ ਔਰਤਾਂ ਜਿਨ੍ਹਾਂ ਨੂੰ ਉਹ ਆਦਰਸ਼ ਮੰਨਦੀ ਸੀ ਅਜਿਹੇ ਸੂਟ ਪਹਿਨਦੀਆਂ ਸਨ।
ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿੱਚ ਸਿਰਫ਼ ਪਰਿਵਾਰਕ ਮੈਂਬਰਾਂ ਨੇ ਸ਼ਿਰਕਤ ਕੀਤੀ ਅਤੇ ਸਾਰਿਆਂ ਨੇ ਹੀ ਸਧਾਰਨ ਜਿਹੇ ਕੱਪੜੇ ਪਹਿਨੇ ਹੋਏ ਸਨ। ਜੇ ਉਹ ਬਹੁਤੇ ਰਿਵਾਇਤੀ ਤਿਆਰ ਹੁੰਦੇ ਤਾਂ ਇਹ ਕੁਝ ਜ਼ਿਆਦਾ ਹੀ ਭਾਰੀ ਪਹਿਰਾਵਾ ਲੱਗਣਾ ਸੀ।
ਮਹਾਜਨ ਕਹਿੰਦੇ ਹਨ ਕਿ ਉਨ੍ਹਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਉਨ੍ਹਾਂ ਦੀ ਹੋਣ ਵਾਲੀ ਪਤਨੀ ਪੈਂਟਸੂਟ ਪਹਿਨਕੇ ਆਵੇਗੀ।
ਉਨ੍ਹਾਂ ਕਿਹਾ, "ਜਦੋਂ ਤੱਕ ਮੈਂ ਉਸਨੂੰ ਦੇਖਿਆ ਨਹੀਂ ਸੀ, ਮੈਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਉਹ ਕੀ ਪਹਿਨੇਗੀ, ਪਰ ਇਸ ਨਾਲ ਸੱਚੀਂ ਕੋਈ ਫ਼ਰਕ ਨਹੀਂ ਸੀ, ਕਿਉਂਕਿ ਮੈਂ ਜਾਣਦਾ ਸਾਂ ਉਹ ਜੋ ਵੀ ਪਹਿਨੇਗੀ, ਉਹ ਹੀ ਸੋਹਣਾ ਹੋਵੇਗਾ।"
ਇਹ ਵੀ ਪੜ੍ਹੋ: