ਸ਼ਾਇਰ ਮੁਨੱਵਰ ਰਾਣਾ ’ਤੇ FIR ਦਰਜ, ਕੀ ਹੈ ਪੂਰਾ ਮਾਮਲਾ - ਅੱਜ ਦੀਆਂ ਅਹਿਮ ਖ਼ਬਰਾਂ

ਮੁਨੱਵਰ ਰਾਣਾ

ਤਸਵੀਰ ਸਰੋਤ, facebook/munawwar

ਤਸਵੀਰ ਕੈਪਸ਼ਨ, ਮੁਨੱਵਰ ਰਾਣਾ ਦੇ ਵਿਵਾਦਪੂਰਨ ਬਿਆਨ 'ਤੇ ਕਾਰਵਾਈ ਕਰਦਿਆਂ ਉੱਤਰ ਪ੍ਰਦੇਸ਼ ਸਰਕਾਰ ਨੇ ਐਫਆਈਆਰ ਦਰਜ ਕੀਤੀ ਹੈ

ਫਰਾਂਸ ਵਿਚ ਕੱਟੜਪੰਥੀ ਹਮਲੇ 'ਤੇ ਸ਼ਾਇਰ ਮੁਨੱਵਰ ਰਾਣਾ ਵੱਲੋਂ ਦਿੱਤੇ ਇੱਕ ਬਿਆਨ ਤੋਂ ਬਾਅਦ ਉਨ੍ਹਾਂ ’ਤੇ ਉੱਤਰ ਪ੍ਰਦੇਸ਼ ਪੁਲਿਸ ਨੇ ਐੱਫਆਈਆਰ ਦਰਜ ਕੀਤੀ ਹੈ। ਕੌਮਾਂਤਰੀ ਪੱਧਰ ’ਤੇ ਇੱਕ ਹੋਰ ਖ਼ਬਰ, ਓਸਾਮਾ ਬਿਨ ਲਾਦੇਨ ਦਾ ਤਿੰਨ ਵਾਰ ਇੰਟਰਵਿਊ ਲੈਣ ਵਾਲੇ ਪੱਤਰਕਾਰ ਰਾਬਰਟ ਫਿਸਕ ਬਾਰੇ ਜਿਨ੍ਹਾਂ ਦਾ ਦੇਹਾਂਤ ਹੋ ਗਿਆ ਹੈ।

1. ਸ਼ਾਇਰ ਮੁਨੱਵਰ ਰਾਣਾ 'ਤੇ FIR ਦਰਜ

ਫਰਾਂਸ ਵਿਚ ਕੱਟੜਪੰਥੀ ਹਮਲੇ 'ਤੇ ਸ਼ਾਇਰ ਮੁਨੱਵਰ ਰਾਣਾ ਨੇ ਇਕ ਬਿਆਨ ਦਿੱਤਾ ਜਿਸ ਤੋਂ ਬਾਅਦ ਉੱਤਰ ਪ੍ਰਦੇਸ਼ ਵਿਚ ਉਨ੍ਹਾਂ ਦੇ ਖਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ।

ਫਰਾਂਸ ਵਿਚ ਪੈਗੰਬਰ ਮੁਹੰਮਦ ਦਾ ਇਕ ਕਾਰਟੂਨ ਦਿਖਾਉਣ ਤੋਂ ਬਾਅਦ ਇੱਕ ਅਧਿਆਪਕ ਦੀ ਹੱਤਿਆ ਕਰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਮੁਨੱਵਰ ਰਾਣਾ ਨੇ ਇਕ ਵਿਵਾਦਪੂਰਨ ਬਿਆਨ ਦਿੰਦੇ ਹੋਏ ਕਿਹਾ, “ਜੇ ਕੋਈ ਵਿਅਕਤੀ ਮੇਰੇ ਪਿਤਾ ਜਾਂ ਮਾਂ ਦਾ ਅਜਿਹਾ ਗੰਦਾ ਕਾਰਟੂਨ ਬਣਾਉਂਦਾ ਹੈ ਤਾਂ ਅਸੀਂ ਉਸ ਨੂੰ ਮਾਰ ਦੇਵਾਂਗੇ।”

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਉਨ੍ਹਾਂ ਨੇ ਕਿਹਾ ਸੀ, "ਸਾਡੇ ਭਾਰਤ ਵਿੱਚ ਜੇ ਕੋਈ ਭਗਵਾਨ ਰਾਮ ਜਾਂ ਦੇਵੀ ਸੀਤਾ ਦੇ ਅਜਿਹੇ ਵਿਵਾਦਪੂਰਨ ਕਾਰਟੂਨ ਬਣਾਉਂਦਾ ਹੈ ਤਾਂ ਅਸੀਂ ਉਸ ਨੂੰ ਮਾਰ ਦੇਵਾਂਗੇ। ਭਾਰਤ ਵਿਚ ਆਨਰ ਕੀਲਿੰਗ ਨੂੰ ਜਦੋਂ ਹਜ਼ਾਰਾਂ ਸਾਲਾਂ ਤੋਂ ਜਾਇਜ਼ ਮੰਨ ਲਿਆ ਜਾਂਦਾ ਹੈ ਅਤੇ ਇਸ ਦੀ ਕੋਈ ਸਜ਼ਾ ਨਹੀਂ ਹੁੰਦੀ ਹੈ। ਤਾਂ ਤੁਸੀਂ ਉਸ ਨੂੰ ਨਾਜਾਇਜ਼ ਕਿਵੇਂ ਕਹਿ ਸਕਦੇ ਹੋ। ਜੇ ਕੋਈ ਮੇਰੇ ਪਿਤਾ ਜਾਂ ਮਾਂ ਦਾ ਅਜਿਹਾ ਗੰਦਾ ਕਾਰਟੂਨ ਬਣਾਉਂਦਾ ਹੈ, ਤਾਂ ਅਸੀਂ ਉਸ ਨੂੰ ਮਾਰ ਦੇਵਾਂਗੇ।"

ਇਹ ਵੀ ਪੜ੍ਹੋ-

ਮੁਨੱਵਰ ਰਾਣਾ ਦੇ ਵਿਵਾਦਪੂਰਨ ਬਿਆਨ 'ਤੇ ਕਾਰਵਾਈ ਕਰਦਿਆਂ ਉੱਤਰ ਪ੍ਰਦੇਸ਼ ਸਰਕਾਰ ਨੇ ਐਫਆਈਆਰ ਦਰਜ ਕੀਤੀ ਹੈ।

ਆਪਣੇ ਬਿਆਨ ’ਤੇ ਸਫ਼ਾਈ ਦਿੰਦਿਆਂ ਇੰਡੀਆ ਗਰੁੱਪ ਨਾਲ ਗੱਲਬਾਤ ਕਰਦਿਆਂ ਮੁਨੱਵਰ ਰਾਣਾ ਨੇ ਕਿਹਾ ਕਿ ਉਨ੍ਹਾਂ ਨੇ ਫਰਾਂਸ ਹਿੰਸਾ ਨੂੰ ਜਾਇਜ਼ ਨਹੀਂ ਠਹਿਰਾਇਆ ਅਤੇ ਉਨ੍ਹਾਂ ਦੀ ਗੱਲ ਦਾ ਗਲਤ ਮਤਲਬ ਕੱਢਿਆ ਗਿਆ ਹੈ।

ਉਨ੍ਹਾਂ ਕਿਹਾ, “ਮਜ਼ਹਬ ਇੱਕ ਖ਼ਤਰਨਾਕ ਖੇਡ ਹੈ ਅਤੇ ਇਨਸਾਨਾਂ ਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ।”

2. ਲਾਦੇਨ ਦਾ ਤਿੰਨ ਵਾਰ ਇੰਟਰਵਿਊ ਲੈਣ ਵਾਲੇ ਪੱਤਰਕਾਰ ਰਾਬਰਟ ਫਿਸਕ ਦਾ ਦੇਹਾਂਤ

ਰਾਬਰਟ ਫਿਸਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਓਸਾਮਾ ਬਿਨ ਲਾਦੇਨ ਦਾ ਤਿੰਨ ਵਾਰ ਇੰਟਰਵਿਊ ਲੈਣ ਵਾਲੇ ਪੱਤਰਕਾਰ ਰਾਬਰਟ ਫਿਸਕ ਦਾ ਦੇਹਾਂਤ

ਅਲਕਾਇਦਾ ਕੱਟੜਪੰਥੀ ਓਸਾਮਾ ਬਿਨ ਲਾਦੇਨ ਦਾ ਤਿੰਨ ਵਾਰ ਇੰਟਰਵਿਊ ਲੈਣ ਵਾਲੇ ਅਤੇ ਸੀਨੀਅਰ ਪੱਤਰਕਾਰਿਤਾ ਵਾਲੇ ਰਾਬਰਟ ਫਿਸਕ ਦਾ ਦੇਹਾਂਤ ਹੋ ਗਿਆ ਹੈ।

ਉਹ 74 ਸਾਲ ਦੇ ਸਨ। ਮੰਨਿਆ ਜਾ ਰਿਹਾ ਹੈ ਕਿ ਸਟ੍ਰੋਕ ਕਾਰਨ ਉਨ੍ਹਾਂ ਦੀ ਜਾਨ ਗਈ।

ਆਇਰਿਸ਼ ਟਾਈਮਜ਼ ਦੇ ਮੁਤਾਬਕ ਘਰ 'ਚ ਬਿਮਾਰ ਪੈਣ ਤੋਂ ਬਾਅਦ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਡਬਲਿਨ ਦੇ ਸੈਂਟ ਵਿਸੈਂਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਕੁਝ ਹੀ ਸਮੇਂ ਬਾਅਦ ਉਨ੍ਹਾਂ ਮੌਤ ਹੋ ਗਈ।

ਫਿਸਕ ਨੂੰ ਮੱਧ ਪੂਰਬ ਦੀ ਕਵਰੇਜ਼ ਲਈ ਕਈ ਐਵਾਰਡ ਮਿਲੇ। ਉਹ 1970 ਦੇ ਦਹਾਕੇ ਤੋਂ ਮੱਧ ਰਿਪੋਰਟਿੰਗ ਕਰ ਰਹੇ ਸਨ।

ਪਰ ਅਮਰੀਕਾ ਅਤੇ ਇਸਰਾਇਲ ਤੋਂ ਇਲਾਵਾ ਪੱਛਮ ਦੀ ਵਿਦੇਸ਼ ਨੀਤੀ ਦੀ ਤਿੱਖੀ ਆਲੋਚਨਾ ਕਰਨ ਕਰਕੇ ਉਹ ਵਿਵਾਦਾਂ ਵਿੱਚ ਵੀ ਰਹੇ।

ਬਰਤਾਨਵੀ ਅਖ਼ਬਾਰਾਂ ਲਈ ਪੰਜ ਦਹਾਕਿਆਂ ਤੱਕ ਉਨ੍ਹਾਂ ਨੇ ਬਾਲਕਨ, ਮੱਧ ਪੂਰਬ ਅਤੇ ਉੱਤਰੀ ਅਫਰੀਕਾ ਦੀਆਂ ਜੰਗਾਂ ਨੂੰ ਕਵਰ ਕੀਤਾ।

ਓਸਾਮਾ ਬਿਨ ਲਾਦੇਨ

ਤਸਵੀਰ ਸਰੋਤ, Getty Images

2005 ਵਿੱਚ ਨਿਊਯਾਰਕ ਟਾਈਮਜ਼ ਨੇ ਉਨ੍ਹਾਂ ਨੇ "ਬ੍ਰਿਟੇਨ ਦਾ ਸੰਭਾਵਿਤ: ਸਭ ਤੋਂ ਪ੍ਰਸਿੱਧ ਵਿਦੇਸ਼ ਮਾਮਲਿਆਂ ਦਾ ਪੱਤਰਕਾਰ" ਦੱਸਿਆ।

ਫਿਸਕ ਦਾ ਜਨਮ 1946 ਵਿੱਚ ਕੈਂਟ ਦੇ ਮਾਈਡਸਟੋਨ ਵਿੱਚ ਹੋਇਆ ਸੀ। ਬਾਅਦ ਵਿੱਚ ਉਨ੍ਹਾਂ ਨੇ ਆਇਰਲੈਂਡ ਦੀ ਨਾਗਰਿਕਤਾ ਲੈ ਲਈ। ਰਾਜਧਾਨੀ ਡਬਲਿਨ ਦੇ ਬਾਹਰੋਂ ਡਲਕੀ ਵਿੱਚ ਉਨ੍ਹਾਂ ਦਾ ਇੱਕ ਘਰ ਸੀ।

ਆਇਰਲੈਂਡ ਦੇ ਰਾਸ਼ਟਰਪਤੀ ਨੇ ਐਤਵਾਰ ਨੂੰ ਫਿਸਕ ਦੇ ਦੇਹਾਂਤ 'ਤੇ "ਡੂੰਘਾ ਦੁੱਖ" ਜ਼ਾਹਿਰ ਕੀਤਾ।

ਇਸ ਦੇ ਨਾਲ ਹੀ ਉਨ੍ਹਾਂ ਨੇ ਫਿਸਕ ਦੇ ਦੇਹਾਂਤ ਨੂੰ ਪੱਤਰਕਾਰਿਤਾ ਦੀ ਦੁਨੀਆਂ ਲਈ ਇੱਕ ਘਾਟਾ ਦੱਸਿਆ।

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਸੰਡੇ ਐਕਸਪ੍ਰੈੱਸ ਵਿੱਚ ਕਰੀਅਰ ਦੀ ਸ਼ੁਰੂਆਤ ਤੋਂ ਬਾਅਦ ਫਿਸਕ 1972 ਵਿੱਚ ਦਿ ਟਾਈਮਜ਼ ਦੇ ਉੱਤਰੀ ਆਇਰਲੈਂਡ ਮਾਮਲਿਆਂ ਦੇ ਪੱਤਰਕਾਰ ਵਜੋਂ ਸੰਘਰਸ਼ਾਂ ਨੂੰ ਕਵਰ ਕਰਨ ਲਈ ਬੈਲਫਾਸਟ ਚਲੇ ਗਏ।

ਉਹ 1976 ਵਿੱਚ ਅਖ਼ਬਾਰ ਦੇ ਮੱਧ ਪੂਰਬ ਮਾਮਲਿਆਂ ਦੇ ਪੱਤਰਕਾਰ ਬਣ ਗਏ।

ਲੈਬਨਨ ਦੀ ਰਾਜਧਾਨੀ ਬੈਰੂਤ ਵਿੱਚ ਉਨ੍ਹਾਂ ਨੇ ਦੇਸ਼ ਦੇ ਗ੍ਰਹਿ ਯੁੱਧ ਦੇ ਨਾਲ-ਨਾਲ 1979 ਦੇ ਇਰਾਨ ਰੈਵੇਲਿਊਸ਼ਨ, ਆਫ਼ਗਾਨਿਸਤਾਨ ਦੇ ਸੋਵੀਅਤ ਯੁੱਧ ਅਤੇ ਇਰਾਨ-ਇਰਾਕ ਯੁੱਧ ਨੂੰ ਰਿਪੋਰਟ ਕੀਤਾ।

ਮਾਲਿਕ ਦੇ ਨਾਲ ਵਿਵਾਦ ਤੋਂ ਬਾਅਦ ਉਨ੍ਹਾਂ ਨੇ 1989 ਵਿੱਚ ਦਿ ਟਾਈਮਜ਼ ਅਸਤੀਫ਼ਾ ਦੇ ਦਿੱਤਾ। ਇਸ ਤੋਂ ਬਾਅਦ ਉਹ ਦਿ ਟਾਈਮਜ਼ ਵਿੱਚ ਚਲੇ ਗਏ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਓਸਾਮਾ ਦਾ ਇੰਟਰਵਿਊ

1990 ਦੇ ਦਹਾਕੇ ਵਿੱਚ ਉਨ੍ਹਾਂ ਨੇ ਅਖ਼ਬਾਰ ਲਈ ਤਿੰਨ ਵਾਰ ਓਸਾਮਾ ਬਿਨ ਲਾਦੇਨ ਦਾ ਇੰਟਰਵਿਊ ਕੀਤਾ।

ਉਨ੍ਹਾਂ ਨੇ 1993 ਵਿੱਚ ਪਹਿਲੇ ਇੰਟਰਵਿਊ ਦੌਰਾਨ ਓਸਾਮਾ ਨੂੰ "ਸ਼ਰਮੀਲਾ ਆਦਮੀ" ਦੱਸਿਆ ਅਤੇ ਕਿਹਾ ਹੈ ਕਿ "ਹਰ ਤਰ੍ਹਾਂ ਦੇ ਪਹਾੜਾਂ ਵਿੱਚ ਲੜਨ ਵਾਲਾ ਇੱਕ ਮੁਜਾਹੀਦੀਨ" ਲੱਗ ਰਹੇ ਸਨ।

ਓਸਾਮਾ ਬਿਨ ਲਾਦੇਨ

ਤਸਵੀਰ ਸਰੋਤ, Getty Images

ਸਾਊਦੀ ਕੱਟੜਪੰਥੀ ਦੇ 11 ਸਤੰਬਰ ਨੂੰ ਕੀਤੇ ਹਮਲਿਆਂ ਤੋਂ ਬਾਅਦ ਫਿਸਕ ਨੇ ਆਗਲੇ ਦੋ ਦਹਾਕੇ ਤੱਕ ਅਫ਼ਗਾਨਿਸਤਾਨ, ਇਰਾਕ ਅਤੇ ਸੀਰੀਆ ਸਣੇ ਮੱਧ ਪੂਰਬ ਵਿੱਚ ਸੰਘਰਸ਼ਾਂ ਨੂੰ ਕਵਰ ਕੀਤਾ।

ਉਹ ਅਰਬੀ ਭਾਸ਼ਾ ਬੋਲ ਲੈਂਦੇ ਸਨ। ਇਸ ਖੇਤਰ ਦੀ ਉਨ੍ਹਾਂ ਦੀ ਸਮਝ ਅਤੇ ਤਜ਼ਰਬੇ ਲਈ ਉਨ੍ਹਾਂ ਨੂੰ ਮੰਨਿਆ ਜਾਂਦੀ ਸੀ।

ਪਰ ਉਨ੍ਹਾਂ ਨੇ ਅਮਰੀਕਾ ਅਤੇ ਇਸਰਾਇਲ ਦੀ ਤਿੱਖੀ ਆਲੋਚਨਾ ਕਰਨ ਲਈ ਵੀ ਜਾਣਿਆ ਜਾਂਦਾ ਸੀ।

ਸੋਸ਼ਲ ਮੀਡੀਆ ਰਾਹੀਂ ਕਈ ਪੱਤਰਕਾਰਾਂ ਨੇ ਫਿਸਕ ਨੂੰ ਸ਼ਰਧਾਂਜਲੀ ਦਿੱਤੀ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)