ਅਫਗਾਨਿਸਤਾਨ 'ਚ ਬਿਤਾਇਆ ਇੱਕ ਹਫ਼ਤਾ : 'ਉਹ ਹੁਣ ਵੀ ਰਾਤਾਂ ਨੂੰ ਉੱਠ ਬੈਠਦੀ ਹੈ ਤੇ ਬਾਹਰ ਜਾਣੋ ਡਰਦੀ ਹੈ'

ਰਜ਼ੀਆ

ਤਸਵੀਰ ਸਰੋਤ, Maroof Saeedi

ਤਸਵੀਰ ਕੈਪਸ਼ਨ, ਸਾਈਨ ਲੈਂਗਓਜ ਸਕੂਲ ਨੇੜੇ ਹੋਏ ਕਾਰ ਧਮਾਕੇ ਵਿੱਚ ਰਜ਼ੀਆ ਦੀ ਜਾਨ ਬਚ ਗਈ
    • ਲੇਖਕ, ਕਾਵੂਨ ਖ਼ਾਮੂਸ਼
    • ਰੋਲ, ਬੀਬੀਸੀ ਵਰਲਡ ਸਰਵਿਸ

ਹੁਸੈਨ ਹੈਦਰੀ ਨੂੰ ਆਪਣੀ ਪਤਨੀ ਦੇ ਭਰਾ ਲਤੀਫ਼ ਸਰਵਾਰੀ ਨੂੰ ਲੱਭਣ ਵਿੱਚ ਤਿੰਨ ਘੰਟੇ ਲੱਗ ਗਏ ਉਦੋਂ ਤੱਕ ਉਸ ਨੇ ਜ਼ਿੰਦਗੀ ਦੇ ਕਈ ਭਿਆਨਕ ਰੂਪ ਵੇਖ ਲਏ ਸਨ।

ਲਤੀਫ਼ 20 ਸਾਲ ਦਾ ਸੀ ਅਤੇ ਹਾਈ ਸਕੂਲ ਵਿੱਚ ਬਾਰ੍ਹਵੀਂ ਜਮਾਤ ਵਿੱਚ ਪੜ੍ਹਦਾ ਸੀ। ਉਸਦਾ ਸੁਪਨਾ ਡਾਕਟਰ ਬਣਨ ਦਾ ਸੀ। ਆਪਣੇ ਬਾਕੀ ਵਿਦਿਆਰਥੀਆਂ ਵਾਂਗ ਉਹ ਵੀ ਤਿੰਨ ਮਹੀਨੇ ਪਹਿਲਾਂ ਯੂਨੀਵਰਸਿਟੀ ਦੀ ਦਾਖ਼ਲਾ ਪ੍ਰੀਖਿਆ ਦੀ ਤਿਆਰੀ ਕਰਨ ਲਈ ਕਾਬੁਲ ਰਹਿਣ ਆਇਆ ਸੀ।

ਸ਼ਨੀਵਾਰ ਦੁਪਿਹਰ ਆਪਣੀ ਰੋਜ਼ਾਨਾ ਦੀ ਚਾਰ ਘੰਟਿਆਂ ਦੀ ਕਲਾਸ ਤੋਂ ਬਾਅਦ ਲਤੀਫ਼ ਕਵਸਾਰ-ਏ ਦਾਨਿਸ਼ ਟਿਊਸ਼ਨ ਸੈਂਟਰ ਗਿਆ ਅਤੇ ਕੁਝ ਸਮਾਂ ਬਾਅਦ ਉਹ ਇੱਕ ਆਤਮਘਾਤੀ ਹਮਲੇ ਵਿੱਚ ਮਾਰਿਆ ਗਿਆ। ਇਸ ਹਮਲੇ ਵਿੱਚ 25 ਲੋਕ ਮਾਰੇ ਗਏ ਸਨ ਅਤੇ ਸਾਰੀ ਗਲੀ ਧੂੜ ਅਤੇ ਧੂਏਂ ਨਾਲ ਭਰ ਗਈ ਸੀ।

ਇਹ ਵੀ ਪੜ੍ਹੋ:

ਲਤੀਫ਼ ਦੇ ਮਾਪਿਆਂ ਤੱਕ ਫ਼ੋਨ ਰਾਹੀਂ ਸੁਨੇਹਾ ਪਹੁੰਚਾਉਣ ਦਾ ਕੋਈ ਜ਼ਰੀਆ ਨਹੀਂ ਸੀ, ਇਸ ਲਈ ਹੁਸੈਨ ਨੇ ਗਜ਼ਨੀ ਦੇ ਦੱਖਣ ਵਿੱਚ ਦੂਰ ਦਰਾਡੇ ਵਸੇ ਪਿੰਡ ਵਿੱਚ ਆਪ ਜਾਣ ਦਾ ਫ਼ੈਸਲਾ ਲਿਆ।

ਉਸ ਨੇ ਕਿਹਾ, "ਅਸੀਂ ਲਤੀਫ਼ ਜਿਸਦੇ ਸੁਫ਼ਨੇ ਵਿਚਾਲੇ ਹੀ ਰਹਿ ਗਏ ਸਨ ਨੂੰ ਲੈ ਕੇ ਵਾਪਸ ਉਸਦੇ ਪਿੰਡ ਜਾ ਰਹੇ ਸਾਂ। ਅਸੀਂ ਉਸਦੇ ਮਾਪਿਆਂ ਦਾ, ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨਾਲ ਸਾਹਮਣਾ ਕਿਵੇਂ ਕਰਵਾਉਣਾ ਸੀ?" ਸੋਮਵਾਰ ਨੂੰ ਉਨ੍ਹਾਂ ਤੱਕ ਖ਼ਬਰ ਪਹੁੰਚੀ।

ਲਾਤਿਫ਼ ਸਰਵਾਰੀ
ਤਸਵੀਰ ਕੈਪਸ਼ਨ, ਲਾਤਿਫ਼ ਸਰਵਾਰੀ ਡਾਕਟਰ ਬਣਨਾ ਚਾਹੁੰਦਾ ਸੀ

ਪਿਛਲੇ ਹਫ਼ਤੇ ਅਫ਼ਗਾਨਿਸਤਾਨ ਵਿੱਚ ਤਕਰੀਬਨ ਰੋਜ਼ ਹੀ ਇੱਕ ਅਜਿਹਾ ਭਿਆਨਕ ਹਾਦਸਾ ਹੁੰਦਾ ਸੀ। ਲਤੀਫ਼ ਦੇ ਮਾਪੇ ਹਿੰਸਾ ਦੇ ਸਤਾਏ ਬਹੁਤ ਸਾਰੇ ਪਰਿਵਾਰਕ ਮੈਂਬਰਾਂ ਵਿੱਚੋਂ ਸਿਰਫ਼ ਦੋ ਸਨ। ਸ਼ਾਂਤੀ ਵਾਰਤਾ ਚੱਲਣ ਦੇ ਬਾਵਜੂਦ ਅਜਿਹੀਆਂ ਘਟਨਾਵਾਂ ਵੱਧ ਰਹੀਆਂ ਸਨ।

ਬੀਬੀਸੀ ਨੇ ਇੱਕ ਹਫ਼ਤਾ ਅਫ਼ਗਾਨਿਸਤਾਨ ਵਿੱਚ ਉਨ੍ਹਾਂ ਦਾ ਜ਼ਾਇਜਾ ਲਿਆ ਜਿਹੜੇ ਮਾਰੇ ਗਏ ਅਤੇ ਜਿਹੜੇ ਬਚ ਗਏ।

ਐਤਵਾਰ 18 ਅਕਤੂਬਰ

ਰਜ਼ੀਆ, ਉਸਦੀ ਭੈਣ ਮਰਜ਼ੀਆ ਅਤੇ ਭਰਾ ਨਿਯਾਬ ਜਮਾਂਦਰੂ ਬੋਲ੍ਹੇ ਸਨ। ਉਹ ਘੋਰ ਸੂਬੇ ਵਿੱਚ ਇਸ ਸਪੈਸ਼ਲ ਸਾਈਨ ਲੈਂਗੁਏਜ ਸਕੂਲ (ਅਜਿਹਾ ਸਕੂਲ ਜਿਥੇ ਸੰਕੇਤਕ ਭਾਸ਼ਾ ਨਾਲ ਸਿਖਾਇਆ ਜਾਂਦਾ ਹੋਵੇ) ਵਿੱਚ ਜਾਂਦੇ ਹਨ।

ਤਿੰਨਾਂ ਨੇ ਰੋਜ਼ਾਨਾ ਲੱਗਣ ਵਾਲੀ ਕਲਾਸ ਲਈ ਹਾਲੇ ਐਤਵਾਰ 18 ਅਕਤੂਬਰ ਨੂੰ ਹੀ ਜਾਣਾ ਸ਼ੁਰੂ ਕੀਤਾ ਹੈ। ਉਹ ਆਪਣੀ ਚੁੱਪ ਦੀ ਦੁਨੀਆਂ ਵਿੱਚ ਸਨ ਜਦੋਂ ਬਾਰੂਦ ਦੇ ਲੱਦੇ ਟਰੱਕ ਨੇ ਇਮਾਰਤ ਦੇ ਬਾਹਰ ਧਮਾਕਾ ਕੀਤਾ।

16 ਸਾਲਾਂ ਰਜ਼ੀਆ ਕਹਿੰਦੀ ਹੈ "ਇਹ ਜ਼ਿੰਦਗੀ ਵਿੱਚ ਪਹਿਲੀ ਵਾਰ ਸੀ ਕਿ ਮੈਂ ਕੁਝ ਸੁਣਿਆ। ਇਹ ਡਰਾਉਣਾ ਸੀ। ਮੇਰੇ ਕੰਨ ਬੋਲ੍ਹੇ ਹਨ ਅਤੇ ਅਵਾਜ਼ਾਂ ਨੂੰ ਨਹੀਂ ਪਛਾਣਦੇ ਪਰ ਮੈਂ ਇੱਕ ਕੰਨ ਤੋਂ ਬਹੁਤ ਜ਼ੋਰਦਾਰ ਆਵਾਜ਼ ਸੁਣੀ।"

ਘੱਟੋ-ਘੱਟ 16 ਲੋਕ ਮਾਰੇ ਗਏ, 150 ਤੋਂ ਵੱਧ ਜਖ਼ਮੀ ਹੋਏ। ਧਮਾਕੇ ਨੇ ਸਕੂਲ ਅਤੇ ਨੇੜਲੀਆਂ ਇਮਾਰਤਾਂ ਤਬਾਹ ਕਰ ਦਿੱਤੀਆਂ। ਰਜ਼ੀਆਂ ਅਤੇ ਉਸਦੇ ਭੈਣ-ਭਰਾ 19 ਹੋਰ ਵਿਦਿਆਰਥੀਆਂ ਨਾਲ ਕਲਾਸ ਵਿੱਚ ਸਨ।

ਉਸਨੇ ਕਿਹਾ, "ਕੁਝ ਪਲਾਂ ਲਈ ਮੈਨੂੰ ਲੱਗਿਆ ਮੈਂ ਮਰ ਗਈ ਹਾਂ। ਮੇਰੀ ਭੈਣ ਹਿੱਲ ਰਹੀ ਸੀ, ਮੈਂ ਸੋਚਿਆ ਮੇਰਾ ਭਰਾ ਵੀ ਮਰ ਗਿਆ ਹੈ। ਚੰਗੀ ਕਿਸਮਤ ਨਾਲ ਦੋਵੇਂ ਜ਼ਿੰਦਾ ਹਨ।"

ਅਫਗਾਨਿਸਤਾਨ

ਤਸਵੀਰ ਸਰੋਤ, Maroof Saeedi

ਤਸਵੀਰ ਕੈਪਸ਼ਨ, 18 ਸਾਲਾ ਮਰਜ਼ੀਆ, 16 ਸਾਲਾ ਰਜ਼ੀਆ ਅਤੇ 22 ਸਾਲਾ ਨਾਇਬ (ਤਸਵੀਰ ਵਿੱਚ)

18 ਸਾਲਾਂ ਮਰਜ਼ੀਆ ਨੇ ਵੀ ਧਮਾਕਾ ਸੁਣਿਆ। ਉਸਨੇ ਦੱਸਿਆ, "ਇਹ ਪਹਿਲੀ ਵਾਰ ਸੀ ਜਦੋਂ ਮੈਂ ਕੁਝ ਸੁਣਿਆ। ਇਹ ਬਹੁਤ ਉੱਚੀ ਤੇ ਡਰਾਉਣੀ ਆਵਾਜ਼ ਸੀ, ਜਿਸਨੇ ਮੇਰਾ ਦਿਲ ਦਹਿਲਾ ਦਿੱਤਾ।"

ਧਮਾਕੇ ਤੋਂ ਇੱਕ ਹਫ਼ਤਾ ਬਾਅਦ ਵੀ ਮਰਜ਼ੀਆ ਰਾਤ ਨੂੰ ਸੁਪਨਿਆਂ ਨਾਲ ਉੱਠ ਜਾਂਦੀ ਹੈ ਅਤੇ ਅਰਾਮ ਲਈ ਆਪਣੀ ਵਿਧਵਾ ਮਾਂ ਕੋਲ ਚਲੀ ਜਾਂਦੀ ਹੈ। ਉਹ ਘਰੋਂ ਬਾਹਰ ਜਾਣ ਤੋਂ ਡਰਦੀ ਹੈ।

ਤਿੰਨੋਂ ਭੈਣ ਭਰਾ ਉਨ੍ਹਾਂ ਖ਼ੁਸ਼ਕਿਸਮਤਾਂ ਵਿੱਚੋਂ ਹਨ ਜਿਨ੍ਹਾਂ ਦੀ ਜਾਨ ਬਚ ਗਈ। ਧਮਾਕੇ ਦੇ ਬਹੁਤੇ ਪੀੜਤ ਕਾਮੇ ਸਨ, ਕਈ ਪਰਿਵਾਰ ਉਨ੍ਹਾਂ ਦੇ ਇਕਲੌਤੇ ਰੋਟੀ ਕਮਾਉਣ ਵਾਲਿਆਂ ਲਈ ਮਾਤਮ ਕਰ ਰਹੇ ਹਨ। ਦੁੱਖ ਦੇ ਨਾਲ-ਨਾਲ ਉਹ ਨਿਰਾਸ਼ਾ ਦਾ ਵੀ ਸਾਹਮਣਾ ਕਰ ਰਹੇ ਹਨ।

ਐਤਵਾਰ 19 ਅਕਤੂਬਰ

ਖੁਸਤ ਵਿੱਚ ਇੱਕ ਵਿਆਹ ਸਮਾਰੋਹ ਨੇੜੇ ਇੱਕ ਮੋਟਰਸਾਈਕਲ 'ਚ ਧਮਾਕਾ ਹੋਇਆ, ਜਿਸ ਵਿੱਚ ਘੱਟੋ ਘੱਟ ਚਾਰ ਲੋਕ ਮਾਰੇ ਗਏ ਅਤੇ 10 ਦੇ ਕਰੀਬ ਜਖ਼ਮੀ ਹੋਏ।

ਉਰੂਜ਼ਗਨ ਸੂਬੇ ਵਿੱਚ, ਤਾਲਿਬਾਨੀ ਹਮਲੇ ਵਿੱਚ ਦੋ ਪੁਲਿਸ ਕਰਮੀ ਮਾਰੇ ਗਏ ਅਤੇ ਚਾਰ ਜਖ਼ਮੀ ਹੋ ਗਏ।

ਮੰਗਲਵਾਰ 20 ਅਕਤੂਬਰ

ਨਿਮਰੂਜ਼ ਖੇਤਰ ਵਿੱਚ ਸੜਕ ਕਿਨਾਰੇ ਇੱਕ ਖੱਡ ਵਿੱਚ ਧਮਾਕਾ ਹੋਣ ਨਾਲ ਪੰਜ ਪੁਲਿਸ ਕਰਮੀ ਮਾਰੇ ਗਏ ਅਤੇ ਦੋ ਜਖ਼ਮੀ ਹੋ ਗਏ।

ਅਫਗਾਨਿਸਤਾਨ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਦਾਨਿਸ਼ ਟਿਊਸ਼ਨ ਸੈਂਟਰ 'ਤੇ ਹੋਏ ਧਮਾਕੇ ਤੋਂ ਬਾਅਦ ਦੀ ਤਸਵੀਰ

ਜ਼ਿਲ੍ਹਾਂ ਪੁਲਿਸ ਮੁਖੀ ਵੀ ਮਰਨ ਵਾਲਿਆਂ ਵਿੱਚੋਂ ਇੱਕ ਸੀ। ਉਸਦਾ ਛੋਟੀ ਉਮਰ ਦਾ ਮੁੰਡਾ ਬੈਨਿਆਮਿਨ ਇੱਕ ਸਥਾਨਕ ਟੈਲੀਵਿਜ਼ਨ ਚੈਨਲ 'ਤੇ ਇਹ ਕਹਿਣ ਲਈ ਸਾਹਮਣੇ ਆਇਆ ਕਿ ਉਹ ਵੱਡਾ ਹੋ ਕੇ ਤਾਲਿਬਾਨ ਤੋਂ ਬਦਲਾ ਲਵੇਗਾ। "ਮੈਂ ਅਜਿਹਾ ਕਹਿ ਰਿਹਾਂ ਹਾਂ ਤਾਂ ਕਿ ਅਸ਼ਰਫ਼ ਗ਼ਨੀ ਮੇਰਾ ਦਰਦ ਸੁਣ ਸਕੇ।"

"ਮੇਰੇ ਪਿਤਾ ਅਸ਼ਰਫ਼ ਗ਼ਨੀ ਲਈ ਮਰੇ ਹਨ ਅਤੇ ਉਸਨੂੰ ਮੇਰਾ ਦਰਦ ਸੁਣਨਾ ਚਾਹੀਦਾ ਹੈ।''

ਬਾਅਦ ਵਿੱਚ ਉਸ ਦਿਨ, ਕਾਬੁਲ ਤੋਂ ਦੋ ਘੰਟੇ ਦੇ ਫ਼ਾਸਲੇ ਤੇ ਵਾਰਡਕ ਇਲਾਕੇ ਵਿੱਚ ਸੜਕ ਕਿਨਾਰੇ ਬੰਬ ਧਮਾਕੇ ਵਿੱਚ ਕਈ ਨਾਗਰਿਕਾਂ ਦੇ ਵਾਹਨ ਨਸ਼ਟ ਹੋ ਗਏ ਜਿਸ ਵਿੱਚ 11 ਲੋਕ ਮਾਰੇ ਗਏ।

ਇਹ ਵੀ ਪੜ੍ਹੋ:

ਬੁੱਧਵਾਰ 21 ਅਕਤੂਬਰ

ਬੁੱਧਵਾਰ ਸਵੇਰੇ ਤੜਕੇ, ਉੱਤਰ-ਪੂਰਬੀ ਇਲਾਕੇ ਤੱਖ਼ੜ ਵਿੱਚ ਤਾਲਿਬਾਨ ਨੇ ਇੱਕ ਸੁਰੱਖਿਆ ਦਸਤੇ ਦੇ ਕੈਂਪ 'ਤੇ ਹਮਲਾ ਕੀਤਾ ਜਿਸ ਵਿੱਚ ਸਪੈਸ਼ਲ ਪੁਲਿਸ ਫ਼ੋਰਸ ਦੇ 30 ਮੈਂਬਰ ਮਾਰੇ ਗਏ।

ਸਥਾਨਕ ਪੁਲਿਸ ਮੁਖੀ ਕਰਨਲ ਅਬਦੁਲਾਹ ਗ਼ਾਰਦ ਨੇ ਆਪਣਾ 25 ਸਾਲਾਂ ਬੇਟਾ ਫਾਰਿਦ ਗੁਆ ਦਿੱਤਾ। ਕਰਨਲ ਗ਼ਾਰਦ ਨੇ ਬੀਬੀਸੀ ਨੂੰ ਕਿਹਾ, "ਉਹ ਮਰਿਆ ਨਹੀਂ , ਮੇਰਾ ਬੇਟਾ ਹਾਲੇ ਜਿਉਂਦਾ ਹੈ। ਅਸੀਂ ਉਸ ਨੂੰ ਭੁੱਲ ਨਹੀਂ ਸਕਦੇ। ਉਸਦੀ ਜਗ੍ਹਾ ਸਾਡੇ ਦਿਲਾਂ ਵਿੱਚ ਖਾਲੀ ਨਹੀਂ ਹੋਵੇਗੀ।"

ਫ਼ਾਰਿਦ ਵੀ ਆਪਣੇ ਪਿਤਾ ਦੇ ਕਦਮਾਂ 'ਤੇ ਤੁਰਿਆ ਸੀ।

ਅਬਦੁੱਲਾ ਗਾਰਡ ਆਪਣੇ ਪੁੱਤਰ ਫਰੀਦ ਅਹਿਮਦ ਗਾਰਡ ਦੇ ਨਾਲ

ਤਸਵੀਰ ਸਰੋਤ, Gard family

ਤਸਵੀਰ ਕੈਪਸ਼ਨ, ਅਬਦੁੱਲਾ ਗਾਰਡ ਆਪਣੇ ਪੁੱਤਰ ਫਰੀਦ ਅਹਿਮਦ ਗਾਰਡ ਦੇ ਨਾਲ

ਗ਼ਾਰਦ ਕਹਿੰਦਾ ਹੈ, "ਮੇਰਾ ਬੇਟਾ ਮੇਰੇ ਤੋਂ ਪ੍ਰਭਾਵਿਤ ਸੀ ਅਤੇ ਉਹ ਪੁਲਿਸ ਵਿੱਚ ਭਰਤੀ ਹੋਇਆ। ਕਿਉਂਕਿ ਅਸੀਂ ਇੱਕੋ ਪੇਸ਼ੇ ਵਿੱਚ ਸੀ,ਉਹ ਮੇਰੇ ਲਈ ਦੋਸਤਾਂ ਵਰਗਾ ਸੀ। ਪਰ ਮੈਂ ਸਿਰਫ਼ ਉਸ ਨੂੰ ਨਹੀਂ ਗੁਆਇਆ ਕੁਝ ਹੋਰ ਜਵਾਨ ਜੋ ਮਾਰੇ ਗਏ ਉਹ ਵੀ ਮੇਰੇ ਸੈਨਿਕ ਸਨ। ਮੈਂ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਜਾਣਦਾ ਸੀ।"

ਬੁੱਧਵਾਰ ਨੂੰ ਜਿਵੇਂ ਹੀ ਰਾਤ ਹੋਈ ਤਾਲਿਬਾਨ ਹਮਲੇ ਦਾ ਬਦਲਾ ਲੈਣ ਲਈ ਅਫ਼ਗਾਨ ਹਵਾਈ ਸੈਨਾ ਦੇ ਜੈੱਟ ਜਹਾਜ਼ ਰਵਾਨਾ ਹੋਏ। ਉਨ੍ਹਾਂ ਨੇ ਉਸੇ ਇਲਾਕੇ ਵਿੱਚ ਇੱਕ ਮਸਜਿਦ ਵੱਲ ਏਅਰ ਸਟ੍ਰਾਈਕ ਕੀਤੀ, ਜਿੱਥੇ ਨਾਲ ਲਗਦੇ ਇੱਕ ਧਾਰਮਿਕ ਸਕੂਲ ਵਿੱਚ ਜਵਾਨ ਮੁੰਡੇ ਕੁਰਾਨ ਦੀ ਪੜ੍ਹਾਈ ਕਰ ਪੜ੍ਹ ਰਹੇ ਸਨ।

ਗਿਆਰਾਂ ਮੁੰਡੇ ਮਾਰੇ ਗਏ ਅਤੇ ਉਨ੍ਹਾਂ ਦੇ ਅਧਿਆਪਕ ਅਬਦੁਲ ਵਲੀ ਸਮੇਤ 18 ਜਖ਼ਮੀ ਹੋ ਗਏ। ਇੱਕ ਸਥਾਨਕ ਹਸਪਤਾਲ ਵਿੱਚ ਇੱਕ ਪਿਤਾ ਅਬਦੁਲ ਰਜ਼ਾਕ ਨੇ ਬੀਬੀਸੀ ਨੂੰ ਦੱਸਿਆ ਉਸਦੇ ਦੋ ਬੇਟੇ ਉਸ ਧਾਰਮਿਕ ਸਕੂਲ ਵਿੱਚ ਸਨ ਜਦੋਂ ਏਅਰ ਸਟ੍ਰਾਈਕ ਹੋਈ।

"ਮੇਰਾ ਇੱਕ ਪੁੱਤ ਮਾਰਿਆ ਗਿਆ ਅਤੇ ਹਾਲੇ ਵੀ ਘਟਨਾ ਵਾਲੀ ਥਾਂ 'ਤੇ ਹੀ ਹੈ। ਮੈਂ ਜਖ਼ਮੀ ਬੱਚੇ ਨੂੰ ਇੱਥੇ ਲੈ ਆਇਆ। ਮੈਂ ਆਪਣੇ ਜ਼ਖਮੀ ਬੱਚੇ ਨੂੰ ਬਚਾਉਣ ਲਈ ਮਰੇ ਹੋਏ ਪੁੱਤ ਨੂੰ ਜ਼ਮੀਨ 'ਤੇ ਪਿਆ ਰਹਿਣ ਦਿੱਤਾ।"

ਅਫ਼ਗਾਨਿਸਤਾਨ, ਵਿੱਚ ਹਿੰਸਾ ਕਿਸੇ ਨਾ ਕਿਸੇ ਰੂਪ ਵਿੱਚ ਜਾਰੀ ਹੈ। ਇਸ ਟਕਰਾਅ ਕਰਕੇ ਬਹੁਤ ਸਾਰੇ ਨਾਗਰਿਕ ਪਨਾਹ, ਕੰਮ ਅਤੇ ਮੈਡੀਕਲ ਕੇਅਰ ਦੀ ਭਾਲ ਵਿੱਚ ਆਪਣੇ ਸਥਾਈ ਘਰਾਂ, ਇੱਥੋਂ ਤੱਕ ਕਿ ਦੇਸ ਨੂੰ ਛੱਡ ਕੇ ਜਾ ਰਹੇ ਹਨ।

ਉਸੇ ਦਿਨ ਦੇਸ ਦੇ ਇੱਕ ਹੋਰ ਹਿੱਸੇ ਨਨਗਰਹਰ ਇਲਾਕੇ ਦੇ ਪੂਰਬ ਵਿੱਚ 11 ਔਰਤਾਂ ਸਮੇਤ ਘੱਟੋ-ਘੱਟ 15 ਨਾਗਰਿਕਾਂ ਦੀ ਇੱਕ ਭਗਦੜ ਵਿੱਚ ਮੌਤ ਹੋ ਗਈ। ਇਹ ਲੋਕ ਜਲਾਲਾਬਾਦ ਵਿੱਚ ਵੀਜ਼ਾ ਅਰਜ਼ੀਆਂ ਦੇਣ ਲਈ ਕਤਾਰ ਵਿੱਚ ਖੜ੍ਹੇ ਸਨ।

ਸਵੇਰੇ ਤੜਕੇ 60 ਸਾਲਾਂ ਨਿਆਜ਼ ਮੁਹੰਮਦ ਆਪਣੀ ਰਾਤ ਦੀ ਡਿਊਟੀ ਤੋਂ ਘਰ ਪਰਤਿਆਂ ਤਾਂ ਉਸਨੇ ਧਿਆਨ ਦਿੱਤਾ ਕਿ ਉਸਦੀ ਪਤਨੀ ਘਰ ਵਿੱਚ ਨਹੀਂ ਹੈ ਜੋ ਕਿ ਪਾਕਿਸਤਾਨ ਦੂਤਾਵਾਸ ਵਿੱਚ ਕਤਾਰ ਵਿੱਚ ਪਹਿਲਾਂ ਲੱਗਣ ਲਈ ਤੜਕੇ 2 ਵਜੇ ਘਰੋਂ ਗਈ ਸੀ।

ਅਫਗਾਨਿਸਤਾਨ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਅਫਗਾਨਿਸਤਾਨ ਦੀਆਂ ਔਰਤਾਂ ਟੋਕਨ ਮਿਲਣ ਲਈ ਇੰਤਜ਼ਾਰ ਕਰਦੀਆਂ ਹੋਈਆਂ, ਜਿਸ ਨਾਲ ਉਹ ਪਾਕਿਸਤਾਨ ਲਈ ਵੀਜ਼ਾ ਅਪਲਾਈ ਕਰ ਸਕਦੀਆਂ ਹਨ

ਪਹਿਲੀ ਕਾਲ ਜਿਹੜੀ ਨਿਆਜ਼ ਮੁਹੰਮਦ ਨੇ ਸੁਣੀ ਉਸ ਵਿੱਚ ਕਿਹਾ ਗਿਆ ਕਿ ਉਸਦੀ 55 ਸਾਲਾਂ ਪਤਨੀ ਬੀਬੀ ਜ਼ੀਵਾਰ ਨੂੰ ਇੱਕ ਕਾਰ ਨੇ ਟੱਕਰ ਮਾਰੀ ਹੈ।

ਉਹ ਸਿੱਧਾ ਹਸਪਤਾਲ ਗਿਆ ਪਰ ਉਸ ਨੂੰ ਮੁਰਦਾਘਰ ਭੇਜ ਦਿੱਤਾ ਗਿਆ ਜਿਥੇ ਉਸਦੀ ਪਤਨੀ ਦੀ ਮ੍ਰਿਤਕ ਦੇਹ ਸੀ। ਉਹ ਭਗਦੜ ਵਿੱਚ ਕੁਚਲੀ ਗਈ ਸੀ। ਬੀਬੀ ਜ਼ੀਵਾਰ ਅੱਠ ਪੁੱਤਾਂ ਅਤੇ ਤਿੰਨ ਧੀਆਂ ਦੀ ਮਾਂ ਸੀ। ਉਨ੍ਹਾਂ ਵਿੱਚੋਂ ਕੁਝ ਸਰਹੱਦ ਪਾਰ ਪਾਕਿਸਤਾਨ ਦੇ ਪੇਸ਼ਾਵਰ ਵਿੱਚ ਰਹਿੰਦੇ ਹਨ।

ਨਿਆਜ਼ ਮੁਹੰਮਦ ਨੇ ਬੀਬੀਸੀ ਨੂੰ ਦੱਸਿਆ "ਉਹ ਆਪਣੇ ਪੋਤੇ-ਪੋਤੀਆਂ ਨੂੰ ਯਾਦ ਕਰ ਰਹੀ ਸੀ। ਉਹ ਉਸ ਕੋਲ ਨਹੀਂ ਆ ਸਕਦੇ ਸਨ ਤੇ ਉਹ ਇਹ ਫ਼ਾਸਲਾ ਹੋਰ ਬਰਦਾਸ਼ਤ ਨਹੀਂ ਸੀ ਕਰ ਸਕਦੀ। "

ਬੀਬੀਸੀ ਨਿਊਜ਼ ਪੰਜਾਬ ਨੂੰ ਆਪਣੇ ਮੋਬਾਈਲ ਦੀ ਹੋਮ ਸਕ੍ਰੀਨ ਤੇ ਇੰਝ ਲਿਆਓ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਵੀਰਵਾਰ 22 ਅਕਤੂਬਰ

ਉੱਤਰ ਪੱਛਮੀ ਬੱਧਘਿਸ ਵਿੱਚ ਦੋ ਭਰਾ ਸੜਕ ਕਿਨਾਰੇ ਹੋਏ ਬੰਬ ਧਮਾਕੇ ਵਿੱਚ ਮਾਰੇ ਗਏ। ਨੇੜਲੇ ਸ਼ਹਿਰ ਹੈਰਤ ਦੇ ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਵਿਦਰੋਹੀਆਂ ਵਲੋਂ ਉਸ ਸੜਕ 'ਤੇ ਬੰਬ ਰੱਖਿਆ ਗਿਆ ਸੀ ਜਿਸ ਤੋਂ ਮਿਲਟਰੀ ਆਉਂਦੀ ਜਾਂਦੀ ਹੈ, ਪਰ ਮਾਰੇ ਗਏ ਦੋ ਜਵਾਨ ਮੁੰਡੇ ਆਮ ਨਾਗਰਿਕ ਸਨ। ਇੱਕ ਯੂਨੀਵਰਸਿਟੀ ਵਿੱਚ ਪੜ੍ਹਦਾ ਸੀ।

ਉੱਤਰੀ ਫ਼ਰਿਆਬ ਇਲਾਕੇ ਵਿੱਚ, ਪੁਲਿਸ ਅਧਿਕਾਰੀਆਂ ਵਲੋਂ ਕਹੇ ਅਨੁਸਾਰ ਤਾਲਿਬਾਨ ਵਲੋਂ ਕੀਤੇ ਗਏ ਇੱਕ ਰਾਕਟੀ ਹਮਲੇ ਵਿੱਚ ਚਾਰ ਲੋਕ ਮਾਰੇ ਗਏ ਅਤੇ 14 ਦੀ ਮੌਤ ਹੋ ਗਈ।

ਸ਼ੁੱਕਰਵਾਰ 23 ਅਕਤੂਬਰ

ਨਿਮਰੋਜ਼ ਇਲਾਕੇ ਦੇ ਦੱਖਣ-ਪੱਛਮੀ ਹਿੱਸੇ ਵਿੱਚ ਹੋਏ ਤਾਲਿਬਾਨੀ ਹਮਲੇ ਵਿੱਚ ਘੱਟੋ-ਘੱਟ 20 ਸੈਨਿਕ ਮਾਰੇ ਗਏ। ਸਥਾਨਕ ਅਧਿਕਾਰੀਆਂ ਮੁਤਾਬਿਕ ਹੋਰ ਕਈ ਜਖ਼ਮੀ ਹੋਏ ਅਤੇ ਛੇ ਸੈਨਿਕਾਂ ਨੂੰ ਬੰਧਕ ਬਣਾਇਆ ਗਿਆ।

ਮਾਰੂਥਲ ਵਿੱਚ ਪਈਆਂ ਲਾਸ਼ਾਂ ਦੀਆਂ ਅਤੇ ਬੰਧੀ ਬਣਾਏ ਜਖ਼ਮੀ ਸੈਨਿਕਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਜ਼ਰੀਏ ਸ਼ੇਅਰ ਕੀਤੀਆਂ ਗਈਆਂ।

ਸ਼ਨੀਵਾਰ 24 ਅਕਤੂਬਰ

ਰਾਜਧਾਨੀ ਦੇ ਇੱਕ ਟਿਊਸ਼ਨ ਸੈਂਟਰ ਕਵਸਾਰ-ਏ ਦਾਨਿਸ਼ ਵਿੱਚ ਜਿੱਥੇ ਲਤੀਫ਼ ਸਰਵਾਰੀ ਨੇ ਇੱਕ ਮਨੁੱਖੀ ਬੰਬ ਦੇ ਹਮਲੇ ਵਿੱਚ ਆਪਣੀ ਜਾਨ ਗੁਆਈ ਸੀ, ਵਿੱਚ 600 ਵਿਦਿਆਰਥੀ ਸਨ। 25 ਵਿੱਚੋਂ ਬਹੁਤੇ ਪੀੜਤ ਲਤੀਫ਼ ਦੀ ਤਰ੍ਹਾਂ ਅਲੱੜ ਉਮਰ ਦੇ ਵਿਦਿਆਰਥੀ ਸਨ। ਕਰੀਬ 60 ਜਖ਼ਮੀ ਲੋਕ ਹੋਏ ਸਨ।

17 ਸਾਲਾਂ ਤਾਬਿਸ਼ ਬਚ ਜਾਣ ਵਾਲਿਆਂ ਵਿੱਚੋਂ ਇੱਕ ਸੀ। ਉਹ ਫੁੱਟਬਾਲ ਦੀ ਪ੍ਰੈਕਟਿਸ ਕਰਨ ਲਈ ਜਲਦੀ ਦੌੜ ਆਇਆ ਅਤੇ ਉਸਦੀ ਸਕੂਲ ਤੋਂ ਲੰਬੀ ਦੂਰੀ ਉਸ ਨੂੰ ਜਾਨ ਬਚਾਉਣ ਜਿੰਨਾ ਦੂਰ ਲਿਆਉਣ ਲਈ ਕਾਫ਼ੀ ਸੀ।

ਟਿਊਸ਼ਨ ਸੈਂਟਰ 'ਤੇ ਹੋਏ ਬੰਬ ਧਮਾਕੇ ਦੀ ਤਸਵੀਰ, ਜਿੱਥੇ ਬਾਲਗਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਟਿਊਸ਼ਨ ਸੈਂਟਰ 'ਤੇ ਹੋਏ ਬੰਬ ਧਮਾਕੇ ਦੀ ਤਸਵੀਰ, ਜਿੱਥੇ ਬਾਲਗਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ

ਤਾਬਿਸ਼ ਨੇ ਕਿਹਾ,"ਜਦੋਂ ਧਮਾਕਾ ਹੋਇਆ ਮੈਂ ਹਾਲੇ ਵੀ ਸੜਕ ਦੇ ਅਖ਼ੀਰ ਵਿੱਚ ਸੀ। ਮੇਰਾ ਬਹੁਤ ਹੀ ਨਜ਼ਦੀਕੀ ਦੋਸਤ ਅਤੇ ਬਹੁਤ ਹੀ ਹੁਸ਼ਿਆਰ ਵਿਦਿਆਰਥੀ ਮਿਰਵੈਸ ਕਰੀਮੀ ਇਸ ਧਮਾਕੇ ਵਿੱਚ ਮਾਰਿਆ ਗਿਆ। ਉਹ ਜਮਾਤ ਵਿੱਚ ਮੇਰੇ ਨਾਲ ਬੈਠਦਾ ਸੀ ਤੇ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਹੁਣ ਉਹ ਸਾਡੇ ਨਾਲ ਨਹੀਂ ਹੈ।"

ਹਮਲਾ ਕਿਸ ਨੇ ਕਰਵਾਇਆ ਸਪੱਸ਼ਟ ਨਹੀਂ ਹੈ। ਤਾਲਿਬਾਨ ਆਪਣੇ ਹੱਥ ਹੋਣ ਤੋਂ ਇਨਕਾਰੀ ਹੈ, ਜਦਕਿ ਇਸਲਾਮਿਕ ਸਟੇਟ ਮਿਲੀਟੈਂਟਾਂ ਨੇ ਇਸ ਦੀ ਜ਼ਿੰਮੇਵਾਰੀ ਦਾ ਦਾਅਵਾ ਕੀਤਾ ਹੈ। ਪਰ ਜਿਹੜੇ ਨਾਗਰਿਕ ਜਖ਼ਮੀ ਹੋ ਗਏ ਅਤੇ ਜਿਹੜੇ ਮਾਰੇ ਗਏ, ਅੰਤ ਨੂੰ ਨਤੀਜਾ ਉਹ ਹੀ ਹੈ।

ਇਹ ਵੀ ਪੜ੍ਹੋ:

ਅਫ਼ਗਾਨਿਸਤਾਨ ਦੀ ਹਿੰਸਾ ਦੀ ਕਹਾਣੀ ਬਹੁਤ ਲੰਬੀ ਹੈ। ਪਿਛਲੇ ਹਫ਼ਤੇ ਹੀ 20 ਤੋਂ ਵੱਧ ਇਲਾਕਿਆਂ ਵਿੱਚ ਲੋਕ ਹਿੰਸਾ 'ਚ ਮਾਰੇ ਗਏ। ਆਮ ਨਾਗਰਿਕਾਂ ਅਤੇ ਸਰਕਾਰੀ ਅਧਿਕਾਰੀਆਂ ਦੇ ਨੁਕਸਾਨ ਨੂੰ ਨਿਰਧਾਰਤ ਕਰਨਾ ਔਖਾ ਹੈ। ਤਾਲਿਬਾਨ ਦੇ ਨੁਕਸਾਨ ਦਾ ਅਨੁਮਾਨ ਲਾਉਣਾ ਹੋਰ ਵੀ ਔਖਾ ਹੈ।

ਯੂਐਨ ਮਿਸ਼ਨ ਨੇ ਸਾਲ 2020 ਦੇ ਪਹਿਲੇ ਨੌਂ ਮਹੀਨਿਆਂ ਵਿੱਚ 2,117 ਨਾਗਰਿਕਾਂ ਦੇ ਮਰਨ ਅਤੇ 3,822 ਦੇ ਜਖ਼ਮੀ ਹੋਣ ਬਾਰੇ ਦਸਤਾਵੇਜ਼ੀ ਪੁਸ਼ਟੀ ਕੀਤੀ ਹੈ। ਹਿੰਸਾ ਗੰਭੀਰ ਹੋ ਰਹੀ ਹੈ ਇਸਦੇ ਬਾਵਜੂਦ ਸਰਕਾਰ ਅਤੇ ਤਾਲਿਬਾਨ ਦਰਮਿਆਨ ਕਈ ਹਫ਼ਤਿਆਂ ਤੱਕ ਗੱਲਬਾਤ ਚੱਲੀ।

ਅਫ਼ਗਾਨਿਸਤਾਨ ਦੀ ਆਜ਼ਾਦ ਮਨੁੱਖੀ ਅਧਿਕਾਰ ਕਮਿਸ਼ਨ ਦੀ ਮੁਖੀ ਅਸ਼ਹਿਰਯਾਦ ਅਕਬਰ ਨੇ ਪਿਛਲੇ ਹਫ਼ਤੇ ਦੀ ਹਿੰਸਾ ਦੇ ਜਵਾਬ ਵਿੱਚ ਟਵੀਟ ਕੀਤਾ, "ਅਫਗਾਨਿਸਤਾਨ ਵਿੱਚ ਭਿਆਨਕ ਹਿੰਸਾ ਤੋਂ ਇੱਕ ਹਫ਼ਤਾ ਬਾਅਦ ਇਹ ਖ਼ਬਰ ਤਾਕਤ ਅਤੇ ਆਸ ਦੀ ਹਰ ਬੂੰਦ ਵਹਾ ਲੈ ਗਈ ਹੈ। ਇੱਕ ਵਿਅਕਤੀ ਜਾਂ ਸਮਾਜ ਵਜੋਂ ਅਸੀਂ ਹੋਰ ਕਿੰਨਾ ਸਹਿ ਸਕਦੇ ਹਾਂ?"

ਅਫਗਾਨਿਸਤਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਫਗਾਨਿਸਤਾਨ ਸਰਕਾਰ ਅਤੇ ਤਾਲਿਬਾਨ ਵਿੱਚ ਸ਼ਾਂਤੀ ਵਾਰਤਾਂ ਦੀ ਇੱਕ ਤਸਵੀਰ

ਤਾਬਿਸ਼ ਜੋ ਕਿ ਟਿਊਸ਼ਨ ਸੈਂਟਰ ਕਵਸਾਰ-ਏ ਦਾਨਿਸ਼ ਤੋਂ ਫੁੱਟਬਾਲ ਅਭਿਆਸ ਕਰਨ ਲਈ ਭੱਜ ਆਇਆ ਸੀ ਪਰ ਉਸਨੇ ਸੁਣਿਆ ਕਿ ਉਸਦੇ ਦੋਸਤ ਪਿੱਛੇ ਮਾਰੇ ਗਏ ਹਨ, ਨੂੰ ਉਸਦੀਆਂ ਲੱਤਾਂ ਵਿੱਚੋਂ ਗੋਲੀਆਂ ਦੇ ਛਰ੍ਹੇ ਕਢਵਾਉਣ ਲਈ ਹਸਪਤਾਲ ਲਿਆਇਆ ਗਿਆ ਸੀ। ਉਹ ਪਿਛਲੇ ਹਫ਼ਤੇ ਹੋਏ ਹਮਲਿਆਂ ਵਿੱਚ ਬਚ ਗਿਆ ਸੀ।

ਹਸਪਤਾਲ ਵਿੱਚ ਪਿਤਾ ਫ਼ਰੈਦਨ ਕਹਿੰਦਾ ਹੈ, " ਮੈਂ ਆਪਣੇ ਬੇਟੇ ਨੂੰ ਬਿਸਤਰੇ 'ਤੇ ਜਿਉਂਦਾ ਪਿਆ ਦੇਖਿਆ। ਉਹ ਇਹ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਹਮਲਾਵਰ ਨੇ ਵਿਦਿਆਰਥੀਆਂ ਨੂੰ ਨਿਸ਼ਾਨਾ ਕਿਉਂ ਬਣਾਇਆ।"

ਉਸ ਨੇ ਕਿਹਾ, "ਜਿਵੇਂ ਕਿ ਪ੍ਰਮਾਤਮਾ ਅਤੇ ਉਨ੍ਹਾਂ ਦੇ ਪੈਗੰਬਰ ਨੇ ਕਿਹਾ ਹੈ, ਉਹ ਸਿਰਫ਼ ਪੜ੍ਹਨਾ ਚਾਹੁੰਦੇ ਹਨ। ਮੈਨੂੰ ਸਮਝ ਨਹੀਂ ਆਉਂਦੀ ਉਨ੍ਹਾਂ ਨੂੰ ਮਾਰਿਆ ਕਿਉਂ ਗਿਆ।"

ਇਹ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)