ਦੇਸ ਜਿੱਥੇ ਹਰ ਰੋਜ਼ ਛੇ ਬੱਚੀਆਂ ਗਰਭਪਾਤ ਕਰਵਾਉਂਦੀਆਂ ਹਨ

ਤਸਵੀਰ ਸਰੋਤ, Getty Images
ਮੇਲਾਨੀਆ ਅਮੋਰਿਮ ਨੇ ਹਾਲੇ ਗਾਇਨੀਕੋਲੋਜਿਸਟ ਅਤੇ ਔਬਸਟੇਟ੍ਰਿਸ਼ੀਅਨ ਵਜੋਂ ਆਪਣਾ ਪੇਸ਼ਾ ਸ਼ੁਰੂ ਹੀ ਕੀਤਾ ਹੈ ਅਤੇ ਉਸ ਕੋਲ ਗਰਭਵਤੀ ਅਲ੍ਹੱੜ ਕੁੜੀ ਦਾ ਪਹਿਲਾ ਮਾਮਲਾ ਆਇਆ ਹੈ।ਇਹ ਇੱਕ ਤੇਰ੍ਹਾਂ ਸਾਲਾਂ ਦੀ ਕੁੜੀ ਸੀ ਜਿਸ ਦਾ ਉਸਦੇ ਘਰ ਦੇ ਵਿਹੜੇ ਵਿੱਚ ਬਲਾਤਕਾਰ ਕੀਤਾ ਗਿਆ ਸੀ ਜਦ ਉਸਦੀ ਮਾਂ ਅੰਦਰ ਕੰਮ ਕਰ ਰਹੀ ਸੀ।ਉਸਨੂੰ ਗਰਭਪਾਤ ਲਈ ਉੱਤਰ-ਪੱਛਮੀ ਬ੍ਰਾਜ਼ੀਲ ਦੇ ਇੱਕ ਹਸਪਤਾਲ ਵਿੱਚ ਲਜਾਇਆ ਗਿਆ ਪਰ ਸੱਦੇ 'ਤੇ ਕੋਈ ਵੀ ਡਾਕਟਰ ਅਜਿਹਾ ਨਹੀਂ ਸੀ ਕਰਨਾ ਚਾਹੁੰਦਾ।
ਡਾਕਟਰ ਅਮੋਰਿਮ ਨੇ ਬੀਬੀਸੀ ਨੂੰ ਦੱਸਿਆ, "ਲੜਕੀ ਦੀ ਮਾਂ ਇੱਕ ਕੱਪੜੇ ਧੋਣ ਵਾਲੀ ਹੈ ਅਤੇ ਉਸਨੇ ਲੜਕੀ ਨੂੰ ਬਾਹਰ ਧੁੱਪ ਸੇਕਣ ਲਈ ਛੱਡ ਦਿੱਤਾ। ਉਹ ਹਮਲੇ ਤੋਂ ਬਾਅਦ ਗਰਭਵਤੀ ਹੋਈ।""ਹਸਪਤਾਲ ਵਿੱਚ ਕੋਈ ਵੀ ਉਸਨੂੰ ਹੱਥ ਨਹੀਂ ਸੀ ਲਾਉਣਾ ਚਾਹੁੰਦਾ, ਇਹ ਕਹਿ ਕੇ ਕਿ ਉਹ ਗਰਭਪਾਤ ਦੇ ਵਿਰੁੱਧ ਹਨ।"
ਇਹ ਵੀ ਪੜ੍ਹੋ:

ਤਸਵੀਰ ਸਰੋਤ, Reprodução
ਰੁੱਕਦੀ ਆਵਾਜ਼ ਵਿੱਚ ਡਾਕਟਰ ਨੇ ਅੱਗੇ ਕਿਹਾ, "ਮੈਂ ਸੱਚੀਂ ਛੋਟੀ ਸੀ, ਪਰ ਮੈਂ ਇਹ ਖ਼ਾਤਮਾ ਕੀਤਾ, ਮੈਨੂੰ ਪੂਰਾ ਯਕੀਨ ਸੀ ਕਿ ਮੈਂ ਇੱਕ ਬੱਚੀ ਦੀ ਜ਼ਿੰਦਗੀ ਬਚਾ ਰਹੀ ਹਾਂ ਅਤੇ ਬਲਾਤਕਾਰ ਦਾ ਸ਼ਿਕਾਰ ਹੋਣ ਕਰਕੇ ਇਹ ਉਸਦਾ ਹੱਕ ਸੀ।"ਡਾਕਟਰ ਅਮੋਰਿਮ ਨੇ ਬੱਚਿਆਂ ਅਤੇ ਅਲ੍ਹੱੜਾਂ ਦੀ ਗਰਭ ਅਵਸਥਾ ਸੰਬੰਧੀ ਤੀਹ ਵਰ੍ਹੇ ਕੰਮ ਕੀਤਾ ਹੈ ਅਤੇ ਉਹ ਬਲਾਤਕਾਰ ਤੋਂ ਬਾਅਦ ਗਰਭਵਤੀ ਹੋਣ ਵਾਲੀਆਂ ਕੁੜੀਆਂ ਦੇ ਮਾਮਲਿਆਂ ਵਿੱਚ ਮਾਹਿਰ ਹਨ।
ਇੱਕੋ ਦਿਨ ਵਿੱਚ ਜ਼ਬਰਜਨਾਹ ਦੇ ਚਾਰ ਮਾਮਲੇ
ਬ੍ਰਾਜ਼ੀਲ 10 ਸਾਲਾਂ ਦੀ ਕੁੜੀ ਦੇ ਇੱਕ ਵਿਵਾਦਿਤ ਮਾਮਲੇ ਨਾਲ ਕੰਬ ਗਿਆ ਹੈ। ਉਸ ਕੁੜੀ ਦਾ ਉਸਦੇ ਅੰਕਲ ਵੱਲੋਂ ਵਾਰ-ਵਾਰ ਬਲਾਤਕਾਰ ਕੀਤੇ ਜਾਣ ਤੋਂ ਬਾਅਦ ਗਰਭਪਾਤ ਹੋਇਆ ਸੀ। ਇਹ ਸਭ ਦੱਖਣੀ ਸੂਬੇ ਐਸਪ੍ਰੀਟੋ ਸੈਂਟੋ ਦੇ ਸ਼ਹਿਰ ਸਾਓ ਮੈਟੀਅਸ ਵਿੱਚ ਵਾਪਰਿਆ ਸੀ।ਮਾਮਲਾ ਸੁਰਖ਼ੀਆਂ ਵਿੱਚ ਉਦੋਂ ਆਇਆ ਜਦੋਂ ਬੱਚੀ ਨੂੰ ਗੁਆਂਢੀ ਸੂਬੇ ਵਿੱਚ ਪ੍ਰਕ੍ਰਿਆ ਪੂਰੀ ਕਰਨ ਲਈ ਲਜਾਇਆ ਗਿਆ- ਇੱਕ ਸੱਜੇ ਪੱਖੀ ਕਾਰਕੂਨ ਵੱਲੋਂ ਉਸਦੇ ਨਿੱਜੀ ਵੇਰਵੇ ਆਨਲਾਈਨ ਲੀਕ ਕਰ ਦਿੱਤੇ ਗਏ।

ਤਸਵੀਰ ਸਰੋਤ, Marcello Casal Jr./ABr
ਗਰਭਪਾਤ ਨੂੰ ਰੋਕਣ ਲਈ ਅਦਾਲਤ ਜ਼ਰੀਏ ਵੀ ਕੋਸ਼ਿਸ਼ਾਂ ਕੀਤੀਆਂ ਗਈਆਂ ਅਤੇ ਕਈ ਧਾਰਮਿਕ ਸਮੂਹਾਂ ਨੇ ਪ੍ਰਦਰਸ਼ਨ ਵੀ ਕੀਤੇ- ਕਈ ਕਾਰਕੂਨਾਂ ਨੇ ਤਾਂ ਜਿਸ ਹਸਪਤਾਲ ਵਿੱਚ ਲੜਕੀ ਨੂੰ ਰੱਖਿਆ ਗਿਆ ਸੀ ਉਥੇ ਅੰਦਰ ਦਾਖ਼ਲ ਹੋਣ ਦੀ ਵੀ ਕੋਸ਼ਿਸ਼ ਕੀਤੀ।
ਬ੍ਰਾਜ਼ੀਲ ਦਾ ਕਾਨੂੰਨ ਸਿਰਫ਼ ਜ਼ਬਰਜਨਾਹ ਦੇ ਮਾਮਲੇ ਵਿੱਚ ਗਰਭ ਖ਼ਤਮ ਕਰਨ ਦੀ ਆਗਿਆ ਦਿੰਦਾ ਹੈ ਜਾਂ ਜੇ ਔਰਤ ਦੀ ਜਾਨ ਨੂੰ ਖ਼ਤਰਾ ਹੋਵੇ।
ਇੱਕ ਜੱਜ ਨੇ ਪਹਿਲਾਂ ਹੀ 10 ਸਾਲਾਂ ਦੀ ਬੱਚੀ ਨੂੰ ਗਰਭਪਾਤ ਦੀ ਆਗਿਆ ਦੇ ਦਿੱਤੀ ਸੀ ਜਿਸਦਾ ਉਸਦੇ ਅੰਕਲ ਵੱਲੋਂ ਛੇ ਸਾਲ ਦੀ ਉਮਰ ਤੋਂ ਹੀ ਸ਼ੋਸ਼ਣ ਕੀਤਾ ਜਾ ਰਿਹਾ ਸੀ।ਡਾਕਟਰ ਅਮੋਰਿਮ ਨੇ ਕਿਹਾ ਕਿ ਅਜਿਹੀਆਂ ਮੈਡੀਕਲ ਸਥਿਤੀਆਂ ਅਸਧਾਰਣ ਨਹੀਂ।ਬ੍ਰਾਜ਼ੀਲ ਦੀ ਜਨਤਕ ਸਿਹਤ ਪ੍ਰਣਾਲੀ, ਐਸਯੂਐਸ, 10 ਤੋਂ 14 ਸਾਲ ਦੀਆਂ ਕੁੜੀਆਂ ਦੇ ਗਰਭਪਾਤ ਦੇ ਰੋਜ਼ਾਨਾ ਔਸਤਨ ਛੇ ਮਾਮਲੇ ਦਰਜ ਕਰਦੀ ਹੈ।
ਇਸੇ ਤਰ੍ਹਾਂ ਜਿਣਸੀ ਹਿੰਸਾਂ ਦੇ ਅੰਕੜੇ ਵੀ ਸਦਮਾ ਦੇਣ ਵਾਲੇ ਹੀ ਹਨ, ਐਨਜੀਓ ਬ੍ਰਾਜ਼ੀਲੀਅਨ ਪਬਲਿਕ ਸੇਫ਼ਟੀ ਫੋਰਮ ਦੁਆਰਾ ਇੱਕਠੇ ਕੀਤੇ ਗਏ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਦੇਸ ਵਿੱਚ ਹਰ ਘੰਟੇ ਤੇਰ੍ਹਾਂ ਸਾਲਾਂ ਤੋਂ ਘੱਟ ਉਮਰ ਦੀਆਂ ਚਾਰ ਕੁੜੀਆਂ ਨਾਲ ਜ਼ਬਰਜਨਾਹ ਹੁੰਦਾ ਹੈ।
ਘੱਟ ਉਮਰ ਕੁੜੀਆਂ ਲਈ ਗਰਭ ਅਵਸਥਾ ਖ਼ਤਰਨਾਕ

ਤਸਵੀਰ ਸਰੋਤ, Getty Images
ਡਾਕਟਰ ਅਮੋਰਿਮ ਦਾ ਕਹਿਣਾ ਹੈ ਕਿ 10 ਸਾਲਾਂ ਦੀ ਬੱਚੇ ਦੇ ਗਰਭਪਾਤ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਨੂੰ ਲੈ ਕੈ, "ਉਹ ਉਲਝਣ, ਹੈਰਾਨਗੀ, ਘ੍ਰਿਣਾ ਅਤੇ ਗੁੱਸਾ ਸਭ ਦਾ ਰਲਿਆ ਮਿਲਿਆ ਮਹਿਸੂਸ ਕਰਦੀ ਹੈ।
ਉਸ ਉਮਰ ਵਿੱਚ ਗਰਭਵਤੀ ਹੋਣਾ ਬਹੁਤ ਹੀ ਜੋਖ਼ਮ ਭਰਿਆ ਮੰਨਿਆ ਜਾਂਦਾ ਹੈ।
ਯੂਨੀਸੈਫ਼ ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਪੰਦਰਾਂ ਸਾਲ ਜਾਂ ਉਸ ਤੋਂ ਛੋਟੀ ਉਮਰ ਵਿੱਚ ਜਨਮ ਦੇਣ ਵਾਲੀਆਂ ਕੁੜੀਆਂ, ਵੀਹਾਂ ਸਾਲਾਂ ਦੀ ਉਮਰ ਵਿੱਚ ਬੱਚੇ ਜੰਮਣ ਵਾਲੀਆਂ ਕੁੜੀਆਂ ਦੇ ਮੁਕਾਬਲੇ ਜਣੇਪੇ ਦੌਰਾਨ ਪੰਜ ਗੁਣਾ ਵੱਧ ਮਰਦੀਆਂ ਹਨ।
ਇਹ ਵੀ ਪੜ੍ਹੋ-
ਅਮੈਰੀਕਨ ਜਰਨਲ ਆਫ਼ ਔਬਸਟੇਟ੍ਰਿਕਸ ਅਤੇ ਗਾਇਨੀਕੋਲੋਜੀ ਵਲੋਂ ਦੱਖਣੀ ਅਮਰੀਕਾ (ਲਾਤੀਨੀ ਅਮਰੀਕਾ) ਵਿੱਚ ਜਵਾਨ ਕੁੜੀਆਂ ਸੰਬੰਧੀ ਪ੍ਰਕਾਸ਼ਿਤ ਕੀਤੇ ਗਏ ਇੱਕ ਅਧਿਐਨ ਵਿੱਚ ਪਾਇਆ ਗਿਆ ਪੰਦਰਾਂ ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਵਿੱਚ ਖ਼ੂਨ ਦੀ ਕਮੀ ਹੋਣ ਦੀ ਵੱਧ ਸੰਭਾਵਨਾ ਰਹਿੰਦੀ ਹੈ ਅਤੇ ਜਣੇਪੇ ਦੌਰਾਨ ਵੱਧ ਖ਼ੂਨ ਬਹਿਣ (ਪੋਸਟਪਾਰਟਮ ਹੈਮਰੇਜਸ) ਦਾ ਵੀ ਖ਼ਤਰਾ ਹੁੰਦਾ ਹੈ।

ਤਸਵੀਰ ਸਰੋਤ, Getty Images
ਬੱਚੇ ਲਈ ਖ਼ਤਰਾ
ਅਜਿਹੀ ਸਥਿਤੀ ਵਿੱਚ ਨਵਜਾਤ ਦੀ ਮੌਤ ਦੀ ਵੀ ਸੰਭਾਵਨਾ ਹੁੰਦੀ ਹੈ। ਮੈਲਾਮੀਆ ਅਮੋਰਿਮ ਕਹਿੰਦੀ ਹੈ, ਦੱਸ ਤੋਂ ਪੰਦਰਾਂ ਸਾਲਾਂ ਦੀਆਂ ਗਰਭਵਤੀ ਕੁੜੀਆਂ ਵਿੱਚ ਪ੍ਰੀ-ਇਕਲੈਂਪਸੀਆ ਅਤੇ ਇਕਲੈਂਪਸੀਆਂ ਹੋਣ ਦੀ ਵੱਧ ਖ਼ਤਰੇ ਹੁੰਦੇ ਹਨ-ਅਜਿਹੀਆਂ ਸਥਿਤੀਆਂ ਖ਼ੂਨ ਦਾ ਦਬਾਅ ਵਧਾਅ ਸਕਦੀਆਂ ਹਨ ਅਤੇ ਕੋਮਾ ਵਿੱਚ ਜਾਣ ਦਾ ਕਾਰਣ ਵੀ ਬਣ ਸਕਦੀਆਂ ਹਨ।ਡਾਕਟਰ ਨੇ ਦੱਸਿਆ, "ਇਨ੍ਹਾਂ ਕੁੜੀਆਂ ਦੇ ਬੱਚਿਆਂ ਦਾ ਭਾਰ ਨਹੀਂ ਵੱਧਦਾ। ਵਿਕਾਸ ਦੀਆਂ ਸੀਮਾਵਾਂ ਹੁੰਦੀਆਂ ਹਨ (ਕੁੜੀਆਂ ਦੀ ਸਰੀਰਕ ਬਣਤਰ ਕਾਰਨ) ਅਤੇ ਇਸੇ ਕਰਕੇ ਬਹੁਤ ਬੱਚੇ ਸਮੇਂ ਤੋਂ ਪਹਿਲਾਂ ਜਨਮ ਲੈਂਦੇ ਹਨ"।
ਉਹ ਕਹਿੰਦੀ ਹੈ, "ਅਜਿਹੇ ਕਿਸਮ ਦੇ ਗਰਭਪਾਤ ਦੀ ਕਾਨੂੰਨ ਵੱਲੋਂ ਵਿਵਸਥਾ ਕੀਤੀ ਗਈ ਹੈ ਅਤੇ ਇਸ ਦੀ ਇੱਜ਼ਤ ਹੋਣੀ ਚਾਹੀਦੀ ਹੈ ਅਤੇ ਇਸਨੂੰ ਗੁਪਤ ਰੱਖਣਾ ਚਾਹੀਦਾ ਹੈ।""ਇਸ ਖੁਲਾਸੇ ਦੀ ਜਾਂਚ ਹੋਣੀ ਚਾਹੀਦੀ ਹੈ। ਇਹ ਬਹੁਤ ਗੰਭੀਰ ਸਥਿਤੀ ਹੈ। ਜਿਸ ਵਿਅਕਤੀ ਨੇ ਕੁੜੀ ਸੰਬੰਧੀ ਜਾਣਕਾਰੀ ਨੂੰ ਲੀਕ ਕੀਤਾ ਉਹ ਡਾਟਾ ਤੱਕ ਪਾਹੁੰਚਿਆ ਕਿਵੇਂ?"
ਦੱਸ ਸਾਲਾ ਕੁੜੀ ਦੇ ਗਰਭਵਤੀ ਹੋਣ ਬਾਰੇ 8 ਅਗਸਤ ਨੂੰ ਪਤਾ ਲੱਗਿਆ ਸੀ ਉਸ ਤੋਂ ਬਾਅਦ ਉਸਨੂੰ ਸਾਓ ਮੈਟੀਅਸ ਦੇ ਇੱਕ ਹਸਪਤਾਲ ਵਿੱਚ ਲਜਾਇਆ ਗਿਆ।

ਤਸਵੀਰ ਸਰੋਤ, Getty Images
ਇਸ ਮਾਮਲੇ ਦੀ ਖ਼ਬਰ ਨੇ ਰਾਸ਼ਟਰੀ ਬਹਿਸ ਸ਼ੁਰੂ ਕਰ ਦਿੱਤੀ, ਇਥੋਂ ਤੱਕ ਕਿ ਸਰਕਾਰ ਦੇ ਮੰਤਰੀ ਵੀ ਇਸ ਵਿੱਚ ਸ਼ਾਮਿਲ ਹੋਏ।ਵਿਵਾਦ ਉਦੋਂ ਵਧਿਆ ਜਦੋਂ 14 ਅਗਸਤ ਨੂੰ ਰਾਜ ਦੀ ਰਾਜਧਾਨੀ ਵਿਟੋਰੀਆ ਦੇ ਇੱਕ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਨਿਆਂਇਕ ਆਦੇਸ਼ਾਂ ਦੇ ਬਾਵਜੂਦ ਇਹ ਕਹਿੰਦਿਆਂ ਗਰਭਪਾਤ ਕਰਨ ਤੋਂ ਇਨਕਾਰ ਕਰ ਕਰ ਦਿੱਤਾ ਕਿ ਇਹ ਬ੍ਰਾਜ਼ੀਲ ਦੇ ਸਿਹਤ ਵਿਭਾਗ ਵੱਲੋਂ 22 ਹਫ਼ਤਿਆਂ ਦੌਰਾਨ ਗਰਭਪਾਤ ਕਰਨ ਦੀ ਸਿਫਾਰਸ਼ ਦੇ ਬਾਹਰ ਹੈ।
ਭਰਪਾਈ ਅਤੇ ਗ੍ਰਿਫ਼ਤਾਰੀ
ਵਿਟੋਰੀਆ ਦੇ ਹਸਪਤਾਲ ਨੇ ਕਿਹਾ ਕਿ ਗਰਭਪਾਤ ਦੀ ਮਨਾਹੀ "ਤਕਨੀਕੀ ਅਧਾਰ 'ਤੇ ਕੀਤੀ ਗਈ ਸੀ ਅਤੇ ਇਸ ਵਿੱਚ ਕੋਈ ਵੀ ਵਿਚਾਰਧਾਰਕ ਦਖ਼ਲ ਨਹੀਂ ਸੀ"।ਆਖ਼ਿਰਕਾਰ ਤਿੰਨ ਦਿਨ ਬਾਅਦ ਲੜਕੀ ਦਾ ਗਰਭਪਾਤ ਕੀਤਾ ਗਿਆ ਕਸਬੇ ਤੋਂ 1650 ਕਿਲੋਮੀਟਰ ਦੂਰ ਰੇਸੀਫ਼ ਵਿੱਚ।ਡਾਕਟਰ ਅਮੋਰਿਮ ਕਹਿੰਦੀ ਹੈ, "ਗਰਭਵਤੀ ਔਰਤਾਂ ਲਈ ਕੰਮ ਕਰਨ ਵਾਲੇ ਕਿਸੇ ਵੀ ਹਸਪਤਾਲ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕਾਨੂੰਨੀ ਤੌਰ 'ਤੇ ਪ੍ਰਵਾਨਿਤ ਗਰਭਪਾਤ ਕਰੇ। ਏਸਪ੍ਰੀਟੋ ਸੈਂਟੋ ਵਿੱਚ ਉਹ ਨਿਆਂਇਕ ਅਧਿਕਾਰਾਂ ਦੀ ਉਡੀਕ ਕਰਦੇ ਰਹੇ ਅਤੇ ਜਦੋਂ ਉਹ ਮਿਲੇ ਤਾਂ ਦਾਅਵਾ ਕੀਤਾ ਗਿਆ ਕਿ ਗਰਭ ਅਵਸਥਾ ਵੱਧ ਸਮੇਂ ਦੀ ਹੈ।"ਕੁੜੀ ਬਾਰੇ ਕਿਹਾ ਗਿਆ ਕਿ ਉਹ ਠੀਕ ਹੈ। ਉਸਦੇ ਅੰਕਲ ਨੂੰ 18 ਅਗਸਤ ਨੂੰ ਗੁਆਂਢੀ ਸੂਬੇ ਵਿੱਚ ਭੱਜਣ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ।ਡਾਕਟਰ ਅਮੋਰਿਮ ਕਹਿੰਦੇ ਹਨ ਕਿ ਇਹ ਜ਼ਰੂਰੀ ਹੈ ਕਿ ਜਿਣਸੀ ਸ਼ੋਸ਼ਣ ਦੇ ਹੋਰ ਪੀੜਤਾਂ ਵਾਂਗ ਕੁੜੀ ਨੂੰ ਮਾਨਸਿਕ ਸਹਾਇਤਾ ਵੀ ਮਿਲੇ।ਉਹ ਕਹਿੰਦੀ ਹੈ, "ਬਲਾਤਕਾਰ ਹਮੇਸ਼ਾਂ ਲਈ ਨਿਸ਼ਾਨ ਛੱਡ ਜਾਂਦਾ ਹੈ। ਇਹ ਕੁੜੀਆਂ ਹਸਪਤਾਲ ਸਦਮੇ ਵਿੱਚ ਆਉਂਦੀਆਂ ਹਨ। ਇਹ ਕੁੜੀਆਂ ਹਨ ਮਾਂਵਾਂ ਨਹੀਂ।"
"ਉਹ ਇਨ੍ਹਾਂ ਦੀ ਕੁੱਖ ਵਿੱਚ ਜ਼ੁਲਮ ਦਾ ਫ਼ਲ ਨਹੀਂ ਚਾਹੁੰਦੇ।"
ਇਹ ਵੀ ਪੜ੍ਹੋ:
"ਜੇ ਉਨ੍ਹਾਂ ਨੂੰ ਪੂਰੀ ਸਹਾਇਤਾ ਮਿਲੇ, ਉਹ ਆਪਣੀਆਂ ਭਵਿੱਖੀ ਯੋਜਨਵਾਂ ਅਤੇ ਮਾਣ ਨੂੰ ਮੁੜ ਤੋਂ ਪ੍ਰਾਪਤ ਕਰ ਸਕਣ।"ਦਹਾਕਿਆਂ ਤੱਕ ਦੁੱਖਭਰੀ ਹਕੀਕਤ ਦੇਖਣ ਦੇ ਬਾਵਜੂਦ ਮੇਲਾਨੀਆ ਅਮੋਰਿਮ ਹਰ ਨਵੇਂ ਕੇਸ ਨਾਲ ਨਜਿਠਦਿਆਂ ਆਪਣੇ ਗੁੱਸੇ ਦੇ ਭਾਵਾਂ ਨੂੰ ਛੱਡ ਨਹੀਂ ਪਾਉਂਦੀ।"ਤੁਹਾਨੂੰ ਲੱਗਦਾ ਹੋਵੇਗਾ ਕਿ ਇਸ ਖੇਤਰ ਵਿੱਚ ਬਹੁਤ ਸਾਲਾਂ ਤੋਂ ਹੋਣ ਕਰਕੇ, ਅਸੀਂ ਇਸ ਦੇ ਆਦੀ ਹੋ ਗਏ ਹੋਵਾਂਗੇ।""ਪਰ ਏਸਪ੍ਰੀਟੋ ਸੈਂਟੋ ਦੇ ਇਸ ਮਾਮਲੇ ਨਾਲ ਗੁੱਸਾ ਸਿਰਫ਼ ਬਲਾਤਕਾਰ ਅਤੇ ਗਰਭਧਾਰਣ ਪ੍ਰਤੀ ਹੀ ਨਹੀਂ।"ਡਾਕਟਰ ਦਾ ਕਹਿਣਾ ਹੈ, "ਕੁੜੀ ਨਾਲ ਕਈ ਸਾਲਾਂ ਤੱਕ ਜ਼ਬਰਜਨਾਹ ਕੀਤਾ ਗਿਆ ਅਤੇ ਉਹ ਇੱਕ ਹੋਰ ਹਿੰਸਾ ਦਾ ਸ਼ਿਕਾਰ ਹੋਈ ਜਦੋਂ ਉਸ ਤੋਂ ਗਰਭਪਾਤ ਦਾ ਕਾਨੂੰਨੀ ਹੱਕ ਖੋਹਣ ਦੀ ਵੀ ਕੋਸ਼ਿਸ਼ ਕੀਤੀ ਗਈ।"
ਇਹ ਵੀਡੀਓ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












