ਪਾਕਿਸਤਾਨ ’ਚ ਸਿੱਖ ਤੋਂ ਮੁਸਲਮਾਨ ਬਣੀ ਇੱਕ ਕੁੜੀ ਦੇ ਮੁਸਲਿਮ ਪਤੀ ਨਾਲ ਹੋਏ ਨਿਕਾਹ ਨੂੰ ਕਿਸ ਅਧਾਰ ’ਤੇ ਮਿਲੀ ਪ੍ਰਵਾਨਗੀ

ਤਸਵੀਰ ਸਰੋਤ, AFP
- ਲੇਖਕ, ਸ਼ੁਮਾਇਲਾ ਜਾਫ਼ਰੀ
- ਰੋਲ, ਬੀਬੀਸੀ ਪੱਤਰਕਾਰ
ਪਾਕਿਸਤਾਨ ਵਿੱਚ ਰਹਿਣ ਵਾਲੀ ਸਿੱਖ ਕੁੜੀ ਜਗਜੀਤ ਕੌਰ ਉਰਫ਼ ਆਇਸ਼ਾ ਨੂੰ ਲਾਹੌਰ ਹਾਈ ਕੋਰਟ ਨੇ ਮੁਸਲਮਾਨ ਪਤੀ ਨਾਲ ਰਹਿਣ ਦੀ ਇਜਾਜ਼ਤ ਦੇ ਦਿੱਤੀ ਹੈ।
ਦਰਅਸਲ 19 ਸਾਲਾ ਜਗਜੀਤ ਕੌਰ ਦੇ ਮਾਪਿਆਂ ਨੇ ਇਲਜ਼ਾਮ ਲਾਇਆ ਸੀ ਕਿ ਮੁਹੰਮਦ ਹਸਨ ਨੇ ਜ਼ਬਰੀ ਉਨ੍ਹਾਂ ਦੀ ਧੀ ਦਾ ਧਰਮ ਬਦਲਵਾਇਆ ਤੇ ਉਸ ਨਾਲ ਵਿਆਹ ਕਰਵਾ ਲਿਆ ਸੀ।
ਹਾਲਾਂਕਿ ਜਗਜੀਤ ਕੌਰ ਨੇ ਅਦਾਲਤ ਨੂੰ ਕਿਹਾ ਕਿ ਉਸ ਨੇ ਖੁਦ ਇਸਲਾਮ ਕਬੂਲ ਕੀਤਾ ਹੈ ਅਤੇ ਮਰਜ਼ੀ ਨਾਲ ਹਸਨ ਨਾਲ ਵਿਆਹ ਕਰਵਾਇਆ ਹੈ। ਉਸ ਨੇ ਇਹ ਵੀ ਕਿਹਾ ਕਿ ਉਹ ਆਪਣੇ ਸਹੁਰੇ ਪਰਿਵਾਰ ਨਾਲ ਰਹਿਣਾ ਚਾਹੁੰਦੀ ਹੈ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਹ ਫੈਸਲਾ ਜਗਜੀਤ ਕੌਰ ਉਰਫ਼ ਆਇਸ਼ਾ ਦੀ ਪਟੀਸ਼ਨ 'ਤੇ ਦਿੱਤਾ ਗਿਆ ਹੈ ਜਿਸ ਵਿੱਚ ਉਸ ਨੇ ਸ਼ੈਲਟਰ ਹੋਮ ਵਿੱਚ ਰਹਿਣ ਨੂੰ "ਗ਼ੈਰ-ਕਾਨੂੰਨੀ ਕੈਦ" ਦੱਸਦੇ ਹੋਏ, ਉਸ ਦੇ ਵਿਰੁੱਧ ਅਦਾਲਤ ਦਾ ਬੂਹਾ ਖੜਕਾਇਆ ਸੀ।
ਇਸ ਸ਼ੈਲਟਰ ਹੋਮ ਵਿੱਚ ਉਸ ਨੂੰ ਅਧਿਕਾਰੀਆਂ ਨੇ ਪਰਿਵਾਰ ਦੁਆਰਾ ਜਬਰੀ ਧਰਮ ਬਦਲੀ ਦੇ ਦਾਅਵਿਆਂ ਤੋਂ ਬਾਅਦ ਰੱਖਿਆ ਗਿਆ ਸੀ।
ਅੱਜ ਦੇ ਫੈਸਲੇ ਤੋਂ ਬਾਅਦ ਜਗਜੀਤ ਉਰਫ਼ ਆਇਸ਼ਾ ਨੂੰ ਵਾਪਸ ਸ਼ੈਲਟਰ ਹੋਮ ਭੇਜ ਦਿੱਤਾ ਗਿਆ ਹੈ, ਜਿੱਥੇ ਉਹ ਲਿਖਤੀ ਹੁਕਮ ਮਿਲਣ ਤੱਕ ਰੁਕੇਗੀ।
ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਇਹ ਪਰਿਵਾਰ ਲਹਿੰਦੇ ਪੰਜਾਬ ਦੇ ਨਨਕਾਣਾ ਸਾਹਿਬ ਸ਼ਹਿਰ ਨਾਲ ਸਬੰਧਤ ਹੈ।
ਇਸ ਨਾਲ ਸਬੰਧਤ ਪਿਛੋਕੜ ਜਾਣਨ ਲਈ ਇਹ ਪੜ੍ਹੋ:
ਪਰਿਵਾਰ ਦੇ ਇਲਜ਼ਾਮ
ਜਗਜੀਤ ਕੌਰ ਦੇ ਪਰਿਵਾਰ ਨੇ ਅਦਾਲਤ ਵਿੱਚ ਚੁਣੌਤੀ ਦਿੱਤੀ ਸੀ ਕਿ ਉਹ ਨਾਬਾਲਗ ਹੈ। ਇਹ ਸਾਬਤ ਕਰਨ ਲਈ ਕਿ ਉਸ ਦੀ ਉਮਰ 15 ਸਾਲ ਹੈ, ਉਸ ਸਕੂਲ ਦਾ ਇੱਕ ਸਰਟੀਫਿਕੇਟ ਪੇਸ਼ ਕੀਤਾ ਗਿਆ ਸੀ।
ਪਰ ਸਰਟੀਫਿਕੇਟ ਨੂੰ ਬਚਾਅ ਪੱਖ ਦੁਆਰਾ ਚੁਣੌਤੀ ਦਿੱਤੀ ਗਈ ਸੀ ਜਿਸ ਵਿੱਚ ਕੁੜੀ ਦੇ ਪਿਤਾ ਦੇ ਨੈਸ਼ਨਲ ਡਾਟਾਬੇਸ ਅਤੇ ਰਜਿਸਟ੍ਰੇਸ਼ਨ ਅਥਾਰਟੀ ਦੇ ਰਿਕਾਰਡ ਪੇਸ਼ ਕੀਤੇ ਸਨ ਜਿਸ ਵਿੱਚ ਦਿਖਾਇਆ ਗਿਆ ਸੀ ਕਿ ਜਗਜੀਤ ਉਰਫ਼ ਆਇਸ਼ਾ ਦੀ ਉਮਰ 19 ਸਾਲ ਤੋਂ ਉੱਪਰ ਹੈ।

ਤਸਵੀਰ ਸਰੋਤ, EPA
ਅਦਾਲਤ ਦੇ ਨਿਰਦੇਸ਼ਾਂ 'ਤੇ ਉਸ ਦੀ ਅਸਲੀ ਉਮਰ ਜਾਣਨ ਲਈ ਉਸ ਦ ਮੈਡੀਕਲ ਜਾਂਚ ਵੀ ਕੀਤੀ ਗਈ, ਜਿਸ ਵਿੱਚ ਉਸ ਦੇ ਕਾਨੂੰਨੀ ਤੌਰ 'ਤੇ ਬਾਲਗ ਹੋਣ ਬਾਰੇ ਪਤਾ ਲੱਗਿਆ।
ਬੀਬੀਸੀ ਨਾਲ ਗੱਲਬਾਤ ਕਰਦਿਆਂ ਜਗਜੀਤ ਉਰਫ਼ ਆਇਸ਼ਾ ਦੇ ਭਰਾ ਮਨਮੋਹਨ ਸਿੰਘ ਨੇ ਕਿਹਾ ਕਿ ਪਰਿਵਾਰ ਨੂੰ ਅਦਾਲਤ ਸਾਹਮਣੇ ਆਪਣੀ ਧੀ ਨਾਲ ਗੱਲਬਾਤ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ।
ਮਨਮੋਹਨ ਸਿੰਘ ਨੇ ਦਾਅਵਾ ਕੀਤਾ ਕਿ ਉਸ ਦੀ ਭੈਣ ਦਬਾਅ ਹੇਠ ਸੀ ਇਸ ਲਈ ਤਕਰਸ਼ੀਲ ਫੈਸਲਾ ਨਹੀਂ ਲੈ ਸਕੀ। ਉਸਨੇ ਅੱਗੇ ਕਿਹਾ ਕਿ ਉਸਦਾ ਪਰਿਵਾਰ ਲਾਹੌਰ ਹਾਈ ਕੋਰਟ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕਰੇਗਾ ਅਤੇ ਉਹ ਸੁਪਰੀਮ ਕੋਰਟ ਵਿੱਚ ਅਪੀਲ ਦਾਇਰ ਕਰਨਗੇ।
ਕੀ ਹੈ ਮਾਮਲਾ
ਜਗਜੀਤ ਉਰਫ਼ ਆਇਸ਼ਾ ਅਤੇ ਉਸਦਾ ਪਤੀ ਮੁਹੰਮਦ ਹਸਨ ਨਨਕਾਣਾ ਸਾਹਿਬ ਦੇ ਰਹਿਣ ਵਾਲੇ ਹਨ ਅਤੇ ਗੁਆਂਢੀ ਸਨ।
ਪਿਛਲੇ ਸਾਲ ਜਗਜੀਤ ਕੌਰ ਨੇ ਆਪਣੇ ਪਿਤਾ, ਜੋ ਕਿ ਗ੍ਰੰਥੀ ਹਨ, ਦੀ ਸਹਿਮਤੀ ਤੋਂ ਬਿਨਾਂ ਵਿਆਹ ਕਰਵਾ ਲਿਆ ਸੀ।
ਪਿਛਲੇ ਸਾਲ ਅਗਸਤ ਵਿੱਚ ਕੁੜੀ ਦੇ ਪਰਿਵਾਰ ਨੇ ਇਲਜ਼ਾਮ ਲਗਾਇਆ ਸੀ ਕਿ ਜਗਜੀਤ ਉਰਫ਼ ਆਇਸ਼ਾ ਨੂੰ ਅਗਵਾ ਕਰਕੇ ਜ਼ਬਰਦਸਤੀ ਇਸਲਾਮ ਧਰਮ ਵਿੱਚ ਬਦਲਵਾ ਲਿਆ ਗਿਆ ਹੈ। ਉਨ੍ਹਾਂ ਮੁਹੰਮਦ ਹਸਨ ਅਤੇ ਉਸਦੇ ਪਰਿਵਾਰ ਦੇ ਪੰਜ ਹੋਰ ਮੈਂਬਰਾਂ ਖ਼ਿਲਾਫ਼ ਵੀ ਐਫਆਈਆਰ ਦਰਜ ਕਰਵਾਈ ਸੀ।
ਇਹ ਵੀ ਪੜ੍ਹੋ:
ਇਹ ਕਹਾਣੀ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਗਈ ਸੀ ਅਤੇ ਦੇਸ ਵਿੱਚ ਸਿੱਖ ਅਤੇ ਮੁਸਲਿਮ ਭਾਈਚਾਰਿਆਂ ਦਰਮਿਆਨ ਸਬੰਧਾਂ ਨੂੰ ਤਣਾਅਪੂਰਨ ਬਣਾ ਦਿੱਤਾ ਸੀ। ਪਾਕਿਸਤਾਨ ਵਿੱਚ ਸਿੱਖ ਭਾਈਚਾਰੇ ਦੇ ਕੁਝ ਲੋਕ ਗੁੱਸੇ ਵਿੱਚ ਆ ਗਏ ਸੀ।
ਦੁਨੀਆਂ ਭਰ ਦੇ ਸਿੱਖ ਆਗੂਆਂ ਨੇ ਵੀ ਕਥਿਤ "ਜਬਰੀ ਧਰਮ ਪਰਿਵਰਤਨ" ਉੱਤੇ ਵਿਰੋਧ ਜਤਾਇਆ ਸੀ।

ਤਸਵੀਰ ਸਰੋਤ, FACEBOOK/CAPT AMARINDER SINGH
ਉਨ੍ਹਾਂ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਪੀਲ ਕੀਤੀ ਕਿ ਉਹ ਪਾਕਿਸਤਾਨ ਵਿੱਚ ਸਿੱਖ ਘੱਟ-ਗਿਣਤੀ ਭਾਈਚਾਰੇ ਦੀ ਰੱਖਿਆ ਲਈ ਕੰਮ ਕਰਨ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਤਰਾਜ਼ ਜਤਾਇਆ ਤੇ ਸਿੱਖ ਪਰਿਵਾਰ ਦੀ ਮਦਦ ਦਾ ਭਰੋਸਾ ਦਿੱਤਾ ਸੀ।
ਉਨ੍ਹਾਂ ਟਵੀਟ ਕੀਤਾ ਸੀ, "ਇੰਨੇ ਦਿਨਾਂ ਬਾਅਦ ਵੀ ਇਮਰਾਨ ਖਾਨ ਜਗਜੀਤ ਕੌਰ ਦੀ ਮਦਦ ਕਰਨ ਵਿੱਚ ਨਾਕਾਮ ਰਹੇ ਜਿਸ ਦਾ ਜ਼ਬਰੀ ਧਰਮ ਬਦਲਵਾ ਕੇ ਉਸ ਦੀ ਮਰਜ਼ੀ ਖਿਲਾਫ਼ ਵਿਆਹ ਕੀਤਾ ਗਿਆ। ਮੈਂ ਇਸ ਕੁੜੀ ਦੀ ਹਰ ਮਦਦ ਲਈ ਤਿਆਰ ਹਾਂ ਤੇ ਖੁਸ਼ੀ ਹੋਵੇਗੀ ਜੇ ਉਹ ਤੇ ਉਸ ਦਾ ਪਰਿਵਾਰ ਪੰਜਾਬ ਵਿੱਚ ਵੱਸਣ ਦਾ ਫ਼ੈਸਲਾ ਕਰਨ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਮਾਮਲਾ ਹੱਲ ਕਰਨ ਦਾ ਦਾਅਵਾ
ਬਾਅਦ ਵਿੱਚ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦੇ ਰਾਜਪਾਲ ਚੌਧਰੀ ਮੁਹੰਮਦ ਸਰਵਰ ਨੂੰ ਹਾਲਾਤ 'ਤੇ ਕਾਬੂ ਪਾਉਣ ਲਈ ਮਾਮਲੇ ਵਿੱਚ ਦਖ਼ਲ ਦੇਣਾ ਪਿਆ ਸੀ। ਉਨ੍ਹਾਂ ਨੇ ਦੋਹਾਂ ਪਰਿਵਾਰਾਂ ਅਤੇ ਸਿੱਖ ਭਾਈਚਾਰੇ ਦੇ 30 ਮੈਂਬਰੀ ਵਫ਼ਦ ਨਾਲ ਗੱਲਬਾਤ ਕੀਤੀ ਅਤੇ ਐਲਾਨ ਕੀਤਾ ਕਿ ਮਾਮਲਾ ਪਿਆਰ ਨਾਲ ਸੁਲਝਾ ਲਿਆ ਗਿਆ ਹੈ।
ਸਰਵਰ ਨੇ ਆਪਣੇ ਇੱਕ ਟਵੀਟ ਵਿੱਚ ਮਾਮਲੇ ਨੂੰ ਸੁਲਝਾਉਣ ਲਈ ਗਵਰਨਰ ਹਾਊਸ ਵਿੱਚ ਆਉਣ ਲਈ ਦੋਵਾਂ ਪਰਿਵਾਰਾਂ ਦਾ ਧੰਨਵਾਦ ਕੀਤਾ ਸੀ।
"ਦੁਨੀਆਂ ਭਰ ਦੇ ਪਾਕਿਸਤਾਨੀ ਅਤੇ ਸਿੱਖ ਭਾਈਚਾਰਿਆਂ ਲਈ ਵੱਡੀ ਖ਼ਬਰ ਹੈ। ਨਨਕਾਣਾ ਸਾਹਿਬ ਦੀ ਕੁੜੀ ਦੇ ਮੁੱਦੇ ਨੂੰ ਸਬੰਧਤ ਪਰਿਵਾਰਾਂ ਦੀ ਸਹਿਮਤੀ ਨਾਲ ਸ਼ਾਂਤੀ ਨਾਲ ਹੱਲ ਕਰ ਲਿਆ ਗਿਆ ਹੈ। ਕੁੜੀ ਸੁਰੱਖਿਅਤ ਹੈ ਅਤੇ ਆਪਣੇ ਪਰਿਵਾਰ ਨਾਲ ਸੰਪਰਕ ਵਿੱਚ ਹੈ। ਅਸੀਂ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਦੇ ਅਧਿਕਾਰਾਂ ਨੂੰ ਯਕੀਨੀ ਬਣਾਉਣਾ ਜਾਰੀ ਰੱਖਾਂਗੇ! "
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਜਗਜੀਤ ਉਰਫ਼ ਆਇਸ਼ਾ ਨੂੰ ਇੱਕ ਸ਼ੈਲਟਰ ਹੋਮ ਭੇਜਿਆ ਗਿਆ ਜਿੱਥੇ ਉਹ ਲਗਭਗ ਇੱਕ ਸਾਲ ਰਹੀ, ਜਦੋਂਕਿ ਉਸ ਦੀ ਪਟੀਸ਼ਨ 'ਤੇ ਲਾਹੌਰ ਹਾਈ ਕੋਰਟ ਵਿੱਚ ਸੁਣਵਾਈ ਚੱਲ ਰਹੀ ਸੀ।
ਇਸ ਸਾਲ ਜਨਵਰੀ ਵਿੱਚ ਇੱਕ ਵਾਰ ਫਿਰ ਇਹ ਮਾਮਲਾ ਚਰਚਾ ਵਿੱਚ ਆਇਆ ਸੀ ਜਦੋਂ ਕੁਝ ਲੋਕਾਂ ਨੇ ਕੁੜੀ ਦੇ ਪਤੀ ਮੁਹੰਮਦ ਹਸਨ ਦੇ ਘਰ 'ਤੇ ਪੁਲਿਸ ਦੀ ਛਾਪੇਮਾਰੀ ਦੇ ਵਿਰੋਧ ਵਿੱਚ ਨਨਕਾਣਾ ਸਾਹਿਬ ਵਿੱਚ ਗੁਰਦੁਆਰਾ ਜਨਮ ਅਸਥਾਨ ਦਾ ਘਿਰਾਓ ਕੀਤਾ ਸੀ।
ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਹਸਨ ਦੇ ਭਰਾ ਇਮਰਾਨ ਚਿਸ਼ਤੀ ਨੇ ਕੀਤੀ ਸੀ। ਬਾਅਦ ਵਿੱਚ ਇਮਰਾਨ ਚਿਸ਼ਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ।
ਇਹ ਵੀਡੀਓ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2

End of YouTube post, 3

End of YouTube post, 4