ਬੈਰੂਤ ਧਮਾਕਾ: 'ਮੈਂ ਬੈਠਣ ਲਈ ਹੇਠਾਂ ਗਿਆ ਅਤੇ ਸਾਰਾ ਦਫਤਰ ਹੀ ਮੇਰੇ ਸਿਰ 'ਤੇ ਡਿੱਗ ਪਿਆ’
ਪੱਛਮੀ ਏਸ਼ੀਆ ਦੇ ਮੁਲਕ ਲਿਬਨਾਨ ਦੀ ਰਾਜਧਾਨੀ ਬੈਰੂਤ ਵਿੱਚ ਮੰਗਲਵਾਰ ਨੂੰ ਹੋਏ ਜ਼ੋਰਦਾਰ ਧਮਾਕੇ ਤੋਂ ਬਾਅਦ ਲਿਬਨਾਨ ਵਿੱਚ ਬਚਾਅ ਕਰਮਚਾਰੀ 100 ਤੋਂ ਵੱਧ ਲਾਪਤਾ ਲੋਕਾਂ ਦੀ ਭਾਲ ਕਰ ਰਹੇ ਹਨ।
ਹੁਣ ਤੱਕ ਧਮਾਕੇ ਵਿੱਚ ਘੱਟੋ-ਘੱਟ 100 ਲੋਕ ਮਾਰੇ ਗਏ ਅਤੇ 4,000 ਤੋਂ ਵੱਧ ਜ਼ਖਮੀ ਹੋਏ ਹਨ।
ਭਾਲ ਲਈ ਆਨਲਾਈਨ ਸਰਚ ਸ਼ੁਰੂ
ਬੀਬੀਸੀ ਪੱਤਰਕਾਰ ਰੀਹਾ ਕੰਸਾਰਾ ਮੁਤਾਬਕ ਬੈਰੂਤ ਧਮਾਕੇ ਦੌਰਾਨ ਲਾਪਤਾ ਹੋਏ ਲੋਕਾਂ ਦੀ ਭਾਲ ਆਨਲਾਈਨ ਵੀ ਸ਼ੁਰੂ ਹੋ ਗਈ ਹੈ। ਇੱਕ ਇੰਸਟਾਗਰਾਮ ਅਕਾਊਂਟ "ਲੋਕੇਟਿੰਗ ਵਿਕਟਿਮਸ ਬੈਰੂਤ" ਦੇ 80,000 ਤੋਂ ਵੱਧ ਫੋਲੋਅਰ ਹੋ ਗਏ ਹਨ।
ਇਸ ਅਕਾਊਂਟ ਤੇ ਲਾਪਤਾ ਲੋਕਾਂ ਨੂੰ ਲੱਭਣ ਵਿੱਚ ਮਦਦ ਲਈ ਤਕਰੀਬਨ 100 ਪੋਸਟ ਸ਼ੇਅਰ ਕੀਤੀਆਂ ਗਈਆਂ।
ਬੀਬੀਸੀ ਨੇ ਇਸ ਅਕਾਊਂਟ ਯੂਜ਼ਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਅਕਾਊਂਟ ਦੇ 'ਸਟੋਰੀ' ਫੀਚਰ ਤੋਂ ਲੱਗਦਾ ਹੈ ਕਿ ਹਰ ਮਿੰਟ ਵਿੱਚ 100 ਮੈਸੇਜ ਆ ਰਹੇ ਹਨ।
'ਮੈਂ ਬੈਠਣ ਲਈ ਹੇਠਾਂ ਗਿਆ ਅਤੇ ਸਾਰਾ ਦਫਤਰ ਹੀ ਮੇਰੇ ਸਿਰ 'ਤੇ ਡਿੱਗ ਪਿਆ'
ਬੇਰੂਤ ਸ਼ਹਿਰ ਦੇ ਮਾਰ ਮਿਖੈਲ ਜ਼ਿਲ੍ਹੇ ਦੇ ਲੋਕ ਮੰਗਲਵਾਰ ਦੇ ਭਿਆਨਕ ਧਮਾਕੇ ਬਾਰੇ ਆਪਣਾ ਤਜ਼ਰਬਾ ਸਾਂਝਾ ਕਰ ਰਹੇ ਹਨ।
ਐਲੀ ਜ਼ਕਾਰੀ ਨੇ ਕਿਹਾ, "ਬਹੁਤ ਜ਼ੋਰ ਦੀ ਆਵਾਜ਼ ਆਈ ਸੀ।"
"ਮੇਰੇ ਕੋਈ ਚੀਜ਼ ਵੱਜੀ ਅਤੇ ਇੱਕ-ਅੱਧੇ ਮਿੰਟ ਲਈ ਮੈਂ ਹੋਸ਼ ਗੁਆ ਬੈਠਾ … ਇਹ ਨਰਕ ਸੀ।"
"ਚਾਰੋ ਪਾਸਿਆਂ ਤੋਂ ਚੀਕਾਂ ਆ ਰਹੀਆਂ ਸਨ, ਚੰਗਿਆੜੀਆਂ ਉੱਡ ਰਹੀਆਂ ਸਨ।"

ਤਸਵੀਰ ਸਰੋਤ, EPA
ਇੱਕ ਹੋਰ ਵਿਅਕਤੀ ਟੈਰੇਜ਼ ਨੇ ਕਿਹਾ, "ਮੈਂ ਕੰਮ ਲਈ ਜਾ ਰਿਹਾ ਸੀ। ਮੈਂ ਬੈਠਣ ਲਈ ਹੇਠਾਂ ਗਿਆ ਅਤੇ ਸਾਰਾ ਦਫਤਰ ਹੀ ਮੇਰੇ ਸਿਰ 'ਤੇ ਡਿੱਗ ਪਿਆ।"
"ਮੈਂ ਕੁਝ ਨਹੀਂ ਸੁਣ ਸਕਿਆ। ਮੈਨੂੰ ਨਹੀਂ ਪਤਾ ਕਿ ਇਹ ਧਮਾਕਾ ਸੀ ਜਾਂ ਕੁਝ ਹੋਰ ... ਮੈਨੂੰ ਬਸ ਇਹ ਪਤਾ ਹੈ ਕਿ ਮੈਂ ਮਲਬੇ ਦੇ ਹੇਠਾਂ ਉੱਡ ਰਿਹਾ ਸੀ।"
ਐਲੀ ਇਰਾਨੀ ਨੇ ਕਿਹਾ, "ਮੈਂ ਉੱਥੇ ਲਗਭਗ 500 ਮੀਟਰ ਦੀ ਦੂਰੀ 'ਤੇ ਹਾਈਵੇ 'ਤੇ ਸੀ।"
"ਧਮਾਕੇ ਨੇ ਮੇਰੀ ਕਾਰ ਨੂੰ ਲਗਭਗ ਪੰਜ ਮੀਟਰ ਅੱਗੇ ਸੁੱਟ ਦਿੱਤਾ। ਖਿੜਕੀਆਂ ਉੱਡ ਗਈਆਂ ਸਨ।"
ਹਸਪਤਾਲਾਂ ਵਿੱਚ ਬੈੱਡਸ ਦੀ ਕਮੀ ਹੈ- ਸਿਹਤ ਮੰਤਰੀ
ਲਿਬਨਾਨ ਦੇ ਸਿਹਤ ਮੰਤਰੀ ਹਮਦ ਹਸਨ ਨੇ ਕਿਹਾ ਕਿ ਦੇਸ ਦੇ ਸਿਹਤ ਸੈਕਟਰ ਵਿੱਚ ਬੈੱਡਸ ਦੀ ਘਾਟ ਹੈ ਅਤੇ ਜ਼ਖਮੀਆਂ ਦੇ ਇਲਾਜ ਅਤੇ ਗੰਭੀਰ ਹਾਲਤ ਵਿੱਚ ਮਰੀਜ਼ਾਂ ਦੀ ਦੇਖਭਾਲ ਲਈ ਲੋੜੀਂਦੇ ਉਪਕਰਣਾਂ ਦੀ ਘਾਟ ਹੈ।
ਉਨ੍ਹਾਂ ਨੇ ਕਿਹਾ ਕਿ "ਵੱਡੀ ਗਿਣਤੀ ਵਿੱਚ ਬੱਚਿਆਂ" ਨੂੰ ਬਚਾਇਆ ਗਿਆ ਹੈ ਪਰ ਉਨ੍ਹਾਂ ਨੇ ਖਦਸ਼ਾ ਜਤਾਇਆ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ।
ਸਿਹਤ ਮੰਤਰੀ ਹਮਦ ਹਸਨ ਨੇ ਕਿਹਾ, "ਸਰਕਾਰ ਆਰਥਿਕ ਪਾਬੰਦੀਆਂ ਅਤੇ ਮਾੜੀ ਵਿੱਤੀ ਹਾਲਤ ਅਤੇ ਵਿੱਤੀ ਸੰਕਟ ਕਾਰਨ ਪੈਦਾ ਹੋਏ ਪਾੜੇ ਨੂੰ ਦੂਰ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ, ਜਿਸ ਵਿੱਚ ਇਸ ਧਮਾਕੇ ਕਾਰਨ ਪੈਦਾ ਹੋਇਆ ਨਵਾਂ ਸੰਕਟ ਵੀ ਸ਼ਾਮਲ ਹੈ।"
ਯੂਕੇ ਦੂਤਾਵਾਸ ਦੇ 'ਕੁਝ ਕੁ ਲੋਕ' ਜ਼ਖਮੀ
ਯੂਕੇ ਦੇ ਵਿਦੇਸ਼ ਦਫ਼ਤਰ ਨੇ ਕਿਹਾ ਹੈ ਕਿ ਬੇਰੂਤ ਵਿੱਚ ਦੂਤਘਰ ਦੇ ਸਾਰੇ ਮੁਲਾਜ਼ਮਾਂ ਬਾਰੇ ਜਾਣਕਾਰੀ ਹੈ ਪਰ "ਕੁਝ ਕੁ ਲੋਕਾਂ ਨੂੰ ਥੋੜ੍ਹੀਆਂ-ਬਹੁਤੀਆਂ ਸੱਟਾਂ ਲੱਗੀਆਂ ਹਨ।"
ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਜਿੱਥੇ ਜ਼ਰੂਰੀ ਹੈ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ।
ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਅਤੇ ਵਿਦੇਸ਼ ਸਕੱਤਰ ਡੋਮਿਨਿਕ ਰਾਬ ਨੇ ਕਿਹਾ ਕਿ ਯੂਕੇ, ਬ੍ਰਿਟਿਸ਼ ਨਾਗਰਿਕਾਂ ਸਮੇਤ ਇਸ ਹਾਦਸੇ ਕਾਰਨ ਪ੍ਰਭਾਵਿਤ ਲੋਕਾਂ ਲਈ ਮਦਦ ਲਈ ਤਿਆਰ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਧਮਾਕੇ ਕਾਰਨ '3,00,000 ਲੋਕ ਬੇਘਰ'
ਬੈਰੂਤ ਦੇ ਰਾਜਪਾਲ ਨੇ ਖ਼ਬਰ ਏਜੰਸੀ ਏਐਫ਼ਪੀ ਨੂੰ ਦੱਸਿਆ ਕਿ ਇਸ ਧਮਾਕੇ ਕਾਰਨ ਘੱਟੋ-ਘੱਟ 3,00,000 ਲੋਕ ਬੇਘਰ ਹੋ ਗਏ ਹਨ।
ਮਾਰਵਾਨ ਅਬੂਦ ਨੇ ਅੱਗੇ ਕਿਹਾ ਕਿ ਧਮਾਕੇ ਕਾਰਨ ਤਿੰਨ ਬਿਲੀਅਨ ਤੋਂ ਪੰਜ ਬਿਲੀਅਨ ਤੱਕ ਦੇ ਨੁਕਸਾਨ ਦਾ ਖਦਸ਼ਾ ਹੈ ਜਿਸ ਕਾਰਨ ਤਕਰੀਬਨ ਅੱਧੇ ਸ਼ਹਿਰ ਨੂੰ ਨੁਕਸਾਨ ਦਾ ਅੰਦਾਜ਼ਾ ਹੈ।
ਇਹ ਧਮਾਕਾ ਸਾਬਕਾ ਪ੍ਰਧਾਨ ਮੰਤਰੀ ਰਾਫੀਕ ਹਰੀਰੀ ਦੇ ਕਤਲ ਕੇਸ ਵਿੱਚ ਫੈਸਲਾ ਆਉਣ ਤੋਂ ਠੀਕ ਪਹਿਲਾਂ ਹੋਇਆ ਹੈ।
ਵਾਰਦਾਤ ਤੋਂ ਬਾਅਦ ਲਿਬਨਾਨ ਦੇ ਪ੍ਰਧਾਨ ਮੰਤਰੀ ਹਸਨ ਦਿਆਬ ਨੇ ਬੁੱਧਵਾਰ ਨੂੰ ਰਾਸ਼ਟਰੀ ਸੋਗ ਦਿਵਸ ਦਾ ਐਲਾਨ ਕੀਤਾ ।

ਤਸਵੀਰ ਸਰੋਤ, Reuters
ਬੈਰੂਤ 'ਚ ਕਿੱਥੇ ਹੋਇਆ ਧਮਾਕਾ
ਸਰਾਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਕ ਗੋਦਾਮ ਵਿਚ ਇਕ ਵਿਸ਼ਾਲ ਵਿਸਫੋਟਕ ਪਦਾਰਥਾਂ ਦੀ ਦੁਕਾਨ ਸੀ ਜਿਸ ਵਿਚ ਇਹ ਧਮਾਕਾ ਹੋਇਆ ਸੀ।

ਤਸਵੀਰ ਸਰੋਤ, Getty Images
ਰਾਸ਼ਟਰਪਤੀ ਮਾਈਕਲ ਈਓਨ ਨੇ ਟਵੀਟ ਕੀਤਾ ਹੈ ਕਿ ਇਹ ਬਿਲਕੁਲ ਅਸਹਿਣਯੋਗ ਹੈ ਕਿ 2,750 ਟਨ ਵਿਸਫੋਟਕ ਨਾਈਟ੍ਰੇਟ ਅਸੁਰੱਖਿਅਤ ਢੰਗ ਨਾਲ ਸਟੋਰ ਕੀਤਾ ਗਿਆ ਸੀ। ਇਹ ਧਮਾਕਾ ਕਿਵੇਂ ਹੋਇਆ ਇਸਦੀ ਜਾਂਚ ਅਜੇ ਜਾਰੀ ਹੈ।
ਇਸ ਮੌਕੇ ਮੌਜੂਦ ਬੀਬੀਸੀ ਦੇ ਇੱਕ ਪੱਤਰਕਾਰ ਦਾ ਕਹਿਣਾ ਸੀ ਕਿ ਲਾਸ਼ਾਂ ਖਿੰਡੀਆਂ ਹੋਏ ਸਨ ਅਤੇ ਭਾਰੀ ਨੁਕਸਾਨ ਹੋਇਆ ਹੈ। ਪ੍ਰਧਾਨ ਮੰਤਰੀ ਹਸਨ ਦੀਆਬ ਨੇ ਇਸ ਨੂੰ ਡਰਾਉਣਾ ਦੱਸਿਆ ਹੈ ਅਤੇ ਕਿਹਾ ਹੈ ਕਿ ਜੋ ਦੋਸ਼ੀ ਹਨ, ਉਨ੍ਹਾਂ ਨੂੰ ਬਖਸ਼ਿਆ ਨਹੀਂ ਕੀਤਾ ਜਾਵੇਗਾ।
ਵੀਡੀਓ ਵਿੱਚ ਭਾਰੀ ਨੁਕਸਾਨ ਤੇ ਧੂੰਆਂ ਨਜ਼ਰ ਆ ਰਿਹਾ ਸੀ। ਸੰਯੁਕਤ ਰਾਸ਼ਟਰ ਦੇ ਇੱਕ ਟ੍ਰੀਬਿਊਨਲ ਨੇ 2005 ਵਿੱਚ ਹੋਏ ਸਾਬਕਾ ਪ੍ਰਧਾਨ ਮੰਤਰੀ ਦੇ ਕਤਲ ਬਾਰੇ ਫੈਸਲਾ ਦੇਣਾ ਸੀ।
ਹਿਜ਼ਬੁੱਲਾ ਗਰੁੱਪ ਨਾਲ ਸਬੰਧਤ ਜੋ ਚਾਰ ਮੁਲਜ਼ਮ ਇਸ ਮਾਮਲੇ ਵਿੱਚ ਕਥਿਤ ਤੌਰ ਉੱਤੇ ਸ਼ਾਮਿਲ ਹਨ ਉਨ੍ਹਾਂ ਨੇ ਆਪਣੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ।

ਵਿਸਫੋਟਕ ਨਾਈਟ੍ਰੇਟ ਸਟੋਰ ਜਿਸ ਦੀ ਗੱਲ ਕੀਤੀ ਜਾ ਰਹੀ ਹੈ ਉਸ ਦਾ 2014 ਤੋਂ ਇਕ ਸਟੋਰ ਹੈ।
ਨਿਊਜ਼ ਏਜੰਸੀ ਏਐਫਪੀ ਦੇ ਇਕ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਆਸ ਪਾਸ ਦੀਆਂ ਸਾਰੀਆਂ ਇਮਾਰਤਾਂ ਢਹਿ ਗਈਆਂ ਹਨ।
ਸ਼ੀਸ਼ੇ ਅਤੇ ਮਲਬੇ ਸਾਰੇ ਪਾਸੇ ਖਿੰਡੇ ਹੋਏ ਹਨ। ਸਾਈਪ੍ਰਸ ਤੋਂ ਲਗਭਗ 240 ਕਿਲੋਮੀਟਰ ਦੂਰ ਪੂਰਬੀ ਮੈਡੀਟੇਰੀਅਨ ਵਿਚ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ।

ਤਸਵੀਰ ਸਰੋਤ, Reuters
ਇਹ ਧਮਾਕਾ ਉਸ ਸਮੇਂ ਹੋਇਆ ਹੈ ਜਦੋਂ ਲਿਬਨਾਨ ਆਰਥਿਕ ਸੰਕਟ ਵਿੱਚ ਬੁਰੀ ਤਰ੍ਹਾਂ ਫਸਿਆ ਹੋਇਆ ਹੈ। ਲਿਬਨਾਨ ਦੇ ਸਿਹਤ ਮੰਤਰੀ ਹਮਦ ਹਸਨ ਨੇ ਕਿਹਾ ਹੈ ਕਿ ਇਸ ਧਮਾਕੇ ਵਿੱਚ ਬਹੁਤ ਸਾਰੇ ਲੋਕ ਜ਼ਖਮੀ ਹੋਏ ਹਨ ਅਤੇ ਭਾਰੀ ਨੁਕਸਾਨ ਹੋਇਆ ਹੈ।
ਅਧਿਕਾਰਤ ਤੌਰ ਉੱਤੇ ਦੱਸਿਆ ਜਾ ਗਿਆ ਹੈ ਕਿ ਵੱਡੀ ਗਿਣਤੀ ਵਿਚ ਜ਼ਖਮੀ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।
ਬੈਰੂਤ ਧਮਾਕੇ ਦਾ ਕਾਰਨ ਕੀ ਸੀ
ਅਜੇ ਤੱਕ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਕੁਝ ਰਿਪੋਰਟਾਂ ਵਿੱਚ ਇਸ ਇੱਕ ਦੁਰਘਟਨਾ ਦੇ ਰੂਪ ਵਿੱਚ ਵੀ ਵੇਖਿਆ ਜਾ ਰਿਹਾ ਹੈ। ਲਿਬਨਾਨ ਦੀ ਰਾਸ਼ਟਰੀ ਨਿਊਜ਼ ਏਜੰਸੀ ਦੀ ਖ਼ਬਰ ਹੈ ਕਿ ਤੱਟਵਰਤੀ ਖੇਤਰ ਦੇ ਇਕ ਵਿਸਫੋਟਕ ਕੇਂਦਰ ਨੂੰ ਅੱਗ ਲੱਗਣ ਦੀ ਖਬਰ ਮਿਲੀ ਹੈ।
ਸਥਾਨਕ ਮੀਡੀਆ ਵਿਚ ਦਿਖਾਇਆ ਜਾ ਰਿਹਾ ਹੈ ਕਿ ਲੋਕ ਮਲਬੇ ਦੇ ਹੇਠਾਂ ਦੱਬੇ ਹੋਏ ਹਨ। ਇਕ ਚਸ਼ਮਦੀਦ ਨੇ ਦੱਸਿਆ ਕਿ ਪਹਿਲਾ ਧਮਾਕਾ ਬੋਲ਼ਾ ਕਰ ਦੇਣ ਵਾਲਾ ਸੀ।

ਤਸਵੀਰ ਸਰੋਤ, Getty Images
ਲਿਬਨਾਨ ਦਾ ਇਸਰਾਈਲ ਸਰਹੱਦ ਨੂੰ ਲੈਕੇ ਤਣਾਅ ਚੱਲ ਰਿਹਾ ਹੈ। ਇਸਰਾਈਲ ਨੇ ਪਿਛਲੇ ਹਫਤੇ ਕਿਹਾ ਸੀ ਕਿ ਉਸਨੇ ਹਿਜ਼ਬੁੱਲਾ ਦੇ ਆਪਣੇ ਖੇਤਰ ਵਿੱਚ ਘੁਸਪੈਠ ਕਰਨ ਦੀਆਂ ਕੋਸ਼ਿਸ਼ਾਂ ਨੂੰ ਅਸਫ਼ਲ ਕਰ ਦਿੱਤਾ।
ਹਾਲਾਂਕਿ ਬੀਬੀਸੀ ਨੂੰ ਇਕ ਸੀਨੀਅਰ ਇਸਰਾਈਲੀ ਅਧਿਕਾਰੀ ਨੇ ਕਿਹਾ ਕਿ ਬੇਰੂਤ ਧਮਾਕੇ ਨਾਲ ਇਸਰਾਈਲ ਦਾ ਕੋਈ ਸਬੰਧ ਨਹੀਂ ਹੈ।
ਹਾਦੀ ਨੁਸਰੱਲ੍ਹਾ ਨਾਂ ਦੇ ਚਸ਼ਮਦੀਦ ਨੇ ਜੋ ਬੀਬੀਸੀ ਨੂੰ ਦੱਸਿਆ
ਮੈਂ ਅੱਗ ਦੀਆਂ ਲਾਟਾਂ ਵੇਖੀਆਂ ਪਰ ਮੈਨੂੰ ਨਹੀਂ ਪਤਾ ਸੀ ਕਿ ਧਮਾਕਾ ਹੋਣ ਵਾਲਾ ਸੀ। ਮੈਂ ਅੰਦਰ ਚਲਾ ਗਿਆ। ਅਚਾਨਕ ਮੈਨੂੰ ਸੁਣਨਾ ਬੰਦ ਹੋ ਗਿਆ ਕਿਉਂਕਿ ਮੈਂ ਹਾਦਸੇ ਵਾਲੀ ਥਾਂ ਦੇ ਬਹੁਤ ਨੇੜੇ ਸੀ।
ਮੈਨੂੰ ਕੁਝ ਸਕਿੰਟਾਂ ਲਈ ਕੁਝ ਨਹੀਂ ਸੁਣਿਆ। ਮੈਂ ਮਹਿਸੂਸ ਕਰਨਾ ਸ਼ੁਰੂ ਕੀਤਾ ਕਿ ਕੁਝ ਗਲਤ ਸੀ।
ਫਿਰ ਅਚਾਨਕ ਵਾਹਨਾਂ, ਦੁਕਾਨਾਂ ਅਤੇ ਇਮਾਰਤਾਂ 'ਤੇ ਸ਼ੀਸ਼ੇ ਡਿੱਗਣੇ ਸ਼ੁਰੂ ਹੋ ਗਏ। ਸਾਰੇ ਬੇਰੂਤ ਵਿੱਚ ਲੋਕ ਵੱਖ-ਵੱਖ ਖੇਤਰਾਂ ਤੋਂ ਇੱਕ ਦੂਜੇ ਨੂੰ ਬੁਲਾ ਰਹੇ ਸਨ। ਸਾਰਿਆਂ ਨੇ ਧਮਾਕੇ ਦੀ ਆਵਾਜ਼ ਸੁਣੀ।
ਅਸੀਂ ਬਿਲਕੁੱਲ ਹੈਰਾਨ ਰਹਿ ਗਏ ਕਿਉਂਕਿ ਜੇ ਪਹਿਲਾਂ ਕੋਈ ਧਮਾਕਾ ਹੋਇਆ ਸੀ, ਤਾਂ ਸਿਰਫ ਇੱਕ ਖੇਤਰ ਪ੍ਰਭਾਵਿਤ ਹੋਇਆ ਸੀ, ਪਰ ਇਹ ਇਕ ਧਮਾਕਾ ਸੀ ਜਿਸ ਨੇ ਪੂਰੇ ਬੈਰੂਤ ਨੂੰ ਪ੍ਰਭਾਵਿਤ ਕੀਤਾ ਹੈ।
ਇਹ ਵੀ ਪੜ੍ਹੋ:
ਹਰੀਰੀ ਮਾਮਲਾ ਕੀ ਹੈ
ਚਾਰੇ ਸ਼ੱਕੀ ਸ਼ੀਆ ਮੁਸਲਮਾਨ ਹਨ ਅਤੇ ਇਨ੍ਹਾਂ ਖ਼ਿਲਾਫ਼ ਅਦਾਲਤੀ ਸੁਣਵਾਈ ਨੀਦਰਲੈਂਡ ਵਿਚ ਹੋਈ ਹੈ।
ਹਰੀਰੀ ਨੂੰ ਜਦੋਂ ਕਾਰ ਬੰਬ ਧਮਾਕੇ ਵਿਚ 14 ਫਰਵਰੀ 2005 ਦੌਰਾਨ ਮਾਰਿਆ ਗਿਆ ਸੀ ਤਾਂ ਉਸ ਨਾਲ 21 ਜਣੇ ਹੋਰ ਵੀ ਮਾਰੇ ਗਏ ਸਨ।
ਹਰੀਰੀ ਲਿਬਨਾਨ ਦੇ ਮੁੱਖ ਸੁੰਨੀ ਆਗੂ ਸਨ ਅਤੇ ਕਤਲ ਤੋਂ ਪਹਿਲਾਂ ਉਹ ਵਿਰੋਧੀ ਧਿਰ ਨਾਲ ਆ ਗਏ ਸਨ। ਉਨ੍ਹਾਂ ਲਿਬਨਾਨ ਤੋਂ ਸੀਰੀਆਈ ਫੌਜ ਹਟਾਉਣ ਦੀ ਮੰਗ ਦਾ ਸਮਰਥਨ ਕੀਤਾ ਸੀ, ਜੋ ਲਿਬਨਾਨ ਵਿਚ 1976 ਦੀ ਘਰੇਲੂ ਜੰਗ ਤੋਂ ਬਾਅਦ ਦੀ ਤੈਨਾਤ ਹੈ।
ਹਰੀਰੀ ਦੇ ਕਤਲ ਤੋਂ ਬਾਅਦ ਲਿਬਨਾਨ ਵਿਚ ਸੀਰੀਆ ਖ਼ਿਲਾਫ਼ ਵੱਡੇ ਰੋਸ ਮੁਜ਼ਾਹਰੇ ਹੋਏ ਸਨ। ਇਸ ਲਈ ਤਾਕਤਵਾਰ ਗੁਆਂਢੀ ਮੁਲਕ ਨੂੰ ਜ਼ਿੰਮੇਵਾਰ ਦੱਸਿਆ ਗਿਆ ਸੀ।
ਹਮਲੇ ਤੋਂ ਬਾਅਦ ਸਰਕਾਰ ਨੂੰ ਅਸਤੀਫ਼ਾ ਦੇਣਾ ਪਿਆ ਸੀ ਤੇ ਕੁਝ ਸਮੇਂ ਲਈ ਸੀਰੀਆ ਨੇ ਫੌਜ ਵੀ ਵਾਪਸ ਬੁਲਾ ਲਈ ਸੀ।
ਲਿਬਨਾਨ ਦੇ ਸਾਬਕਾ ਪ੍ਰਧਾਨ ਮੰਤਰੀ ਰਫ਼ੀਕ ਹਰੀਰੀ ਦਾ 2005 ਵਿਚ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਸ਼ੁੱਕਰਵਾਰ ਨੂੰ ਯੂਐਨਓ ਦੇ ਟ੍ਰਿਬਿਊਨਲ ਨੇ ਫੈਸਲਾ ਸੁਣਾਉਣਾ ਸੀ।
ਇਸ ਮਾਮਲੇ ਵਿਚ ਇਰਾਨ ਦਾ ਸਮਰਥਨ ਹਾਸਲ ਹਿਜ਼ਬੁੱਲ੍ਹਾ ਗਰੁੱਪ ਦੇ ਚਾਰ ਸ਼ੱਕੀ ਵਿਅਕਤੀ ਮੁਲਜ਼ਮ ਹਨ, ਭਾਵੇਂ ਕਿ ਹਿਜ਼ਬੁੱਲ੍ਹਾ ਇਸ ਹਮਲੇ ਤੋਂ ਇਨਕਾਰ ਕਰਦਾ ਰਿਹਾ ਹੈ।
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3













