ਕੋਰੋਨਾਵਾਇਰਸ ਦੀ ਦੂਜੀ ਲਹਿਰ ਕਿੰਨੀ ਮਾਰੂ ਹੋ ਸਕਦੀ ਤੇ ਕਿਵੇਂ ਤਿਆਰੀ ਕਰੀਏ

ਤਸਵੀਰ ਸਰੋਤ, Getty Images
- ਲੇਖਕ, ਈਵਾ ਓਂਟੀਵੇਰੋਸ
- ਰੋਲ, ਬੀਬੀਸੀ ਨਿਊਜ਼
ਬਾਇਔਲਜਿਸਟ ਡਾ਼ ਜੇਨਿਫ਼ਰ ਰੇਨ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੀ ਲਾਗ਼ ਦੀ ਦੂਜੀ ਲਹਿਰ ਬਾਰੇ ਸਵਾਲ ਇਹ ਨਹੀਂ ਹੈ ਕਿ ਇਹ ਆਵੇਗੀ ਜਾਂ ਨਹੀਂ। ਸਗੋਂ ਇਹ ਹੈ ਕਿ ਇਹ ਕਦੋਂ ਆਵੇਗੀ ਅਤੇ ਕਿੰਨੀ ਭਿਆਨਕ ਹੋਵੇਗੀ।
ਡਾ਼ ਜੇਨ ਨੇ ਕੋਰੋਨਾਵਾਇਰਸ ਉੱਪਰ ਏਸ਼ੀਆ ਤੋਂ ਪੂਰੀ ਦੁਨੀਆਂ ਵਿੱਚ ਫ਼ੈਲਣ ਤੱਕ ਨਜ਼ਰ ਰੱਖੀ ਹੈ।
ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਸ਼ਾਇਦ ਕੋਰੋਨਾਵਾਇਰਸ ਕਦੇ ਜਾਵੇ ਹੀ ਨਾ ਅਤੇ ਇਸ ਨੂੰ ਕੰਟਰੋਲ ਕਰਨ ਵਿੱਚ ਸਮਾਂ ਲੱਗੇਗਾ ਅਤੇ ਬਹੁਤ ਯਤਨ ਕਰਨੇ ਪੈਣਗੇ।
ਇੱਥੋਂ ਤੱਕ ਕਿ ਟੈਸਟਿੰਗ, ਟਰੇਸਿੰਗ ਅਤੇ ਲੌਕਡਾਊਨ ਵਰਗੇ ਕਾਰਗਰ ਬੰਦੋਬਸਤਾਂ ਰਾਹੀਂ ਕੋਰੋਨਾਵਾਇਰਸ ਨਾਲ ਲੜਨ ਵਾਲੇ ਏਸ਼ੀਆਈ ਮੁਲਕਾਂ ਜਿਵੇਂ - ਦੱਖਣੀ ਕੋਰੀਆ, ਜਪਾਨ ਅਤੇ ਯੂਰਪ ਵਿੱਚ ਜਰਮਨੀ ਵਰਗੇ ਦੇਸ਼ਾਂ ਵਿੱਚ ਵੀ ਪਾਬੰਦੀਆਂ ਹਟਾਉਣ ਤੋਂ ਬਾਅਦ ਲਾਗ ਦੇ ਮਾਮਲੇ ਸਾਹਮਣੇ ਆ ਰਹੇ ਹਨ।
ਇਸ ਹਫ਼ਤੇ .ਯੂਰਪੀ ਯੂਨੀਅਨ ਦੀ ਕੋਵਿਡ-19 ਰਿਸਪਾਂਸ ਟੀਮ ਨੇ ਸੁਝਾਅ ਦਿੱਤਾ ਹੈ ਕਿ ਯੂਰਪ ਨੂੰ ਲਾਗ ਦੂਜੀ ਲਹਿਰ ਲਈ ਤਿਆਰ ਰਹਿਣਾ ਚਾਹੀਦਾ ਹੈ।
ਗਾਰਡੀਅਨ ਅਖ਼ਬਾਰ ਦੀ ਰਿਪੋਰਟ ਮੁਤਾਬਕ ਟੀਮ ਦੀ ਨਿਰਦੇਸ਼ਕ ਐਂਡ੍ਰਰਿਆ ਏਮਾਨ ਕਹਿੰਦੇ ਹਨ ਕਿ ਹੁਣ ਸਵਾਲ ਇਹ ਹੈ ਕਿ ਦੂਜੀ ਲਹਿਰ ਕਦੋਂ ਆਵੇਗੀ ਅਤੇ ਕਿੰਨੀ ਵੱਡੀ ਹੋਵੇਗੀ।
ਪੂਰੀ ਦੁਨੀਆਂ ਵਿੱਚ ਸਰਕਾਰਾਂ ਵਾਇਰਸ ਦੀ ਲਾਗ ਦੇ ਦੂਜੇ ਸੰਭਾਵੀ ਰਾਊਂਡ ਦਾ ਮੁਕਾਬਲਾ ਕਰਨ ਵਿੱਚ ਲੱਗੀਆਂ ਹੋਈਆਂ ਹਨ। ਅਜਿਹੇ ਵਿੱਚ ਉਨ੍ਹਾਂ ਦੀਆਂ ਨਜ਼ਰਾਂ ਏਸ਼ੀਆ ਉੱਪਰ ਟਿਕੀਆਂ ਹੋਈਆਂ ਹਨ।
ਅਸੀਂ ਉਨ੍ਹਾਂ ਦੇਸ਼ਾਂ ਤੋਂ ਕੀ ਸਿੱਖ ਸਕਦੇ ਹਾਂ ਜਿਨ੍ਹਾਂ ਨੂੰ ਕੋਵਿਡ-19 ਨਾਲ ਪਹਿਲਾਂ ਜੂਝਣਾ ਪਿਆ ਸੀ ਅਤੇ ਹੁਣ ਉਹ ਕੋਰੋਨਾਵਾਇਰਸ ਦੇ ਗਰਾਫ਼ ਦੇ ਮਾਮਲੇ ਵਿੱਚ ਦੂਜਿਆਂ ਤੋਂ ਅੱਗੇ ਹਨ?
ਹਰ ਇੱਕ ਮਾਮਲਾ, ਹਰ ਇੱਕ ਸੰਪਰਕ
ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡ੍ਰੋਸ ਕਹਿੰਦੇ ਹਨ ਕਿ ਹੈਲਥ ਮਾਹਰਾਂ ਦੇ ਮੁਤਾਬਕ, ਪੂਰਬੀ ਏਸ਼ੀਆ ਦਾ ਬਾਕੀ ਦੁਨੀਆਂ ਦੇ ਲਈ ਇੱਕ ਮੂਲ ਸਬਕ ਹਰ ਕੇਸ ਨੂੰ ਲੱਭਣਾਂ, ਵੱਖਰਾ ਕਰਨਾ, ਟੈਸਟ ਕਰਨਾ ਅਤੇ ਸੰਭਾਲ ਕਰਨਾ ਹੈ। ਇਸ ਦੇ ਨਾਲ ਹੀ ਹਰ ਸੰਪਰਕ ਨੂੰ ਟਰੇਸ ਕਰ ਕੇ ਕੁਆਰੰਟੀਨ ਕਰਨਾ ਵੀ ਜ਼ਰੂਰੀ ਹੈ।
ਡਾਕਟਰ ਰੋਨ ਯੂਨੀਵਰਸਿਟੀ ਕਾਲਜ ਲੰਡਨ ਵਿੱਚ ਇੱਕ ਵਾਇਰਸ ਅਤੇ ਸੈਲ (ਕੋਸ਼ਿਕਾ) ਮਾਹਰ ਹਨ।
ਉਹ ਇਸ ਗੱਲ ਨਾ ਸਹਿਮਤ ਹਨ। ਉਨ੍ਹਾਂ ਦਾ ਕਹਿਣਾ ਹੈ, "ਏਸ਼ੀਆ ਤੋਂ ਆ ਰਹੇ ਅੰਕੜਿਆਂ ਨੂੰ ਦੇਖ ਕੇ ਪਤਾ ਚਲਦਾ ਹੈ ਕਿ ਜੰਗੀ ਪੱਧਰ ਤੇ ਟੈਸਟਿੰਗ ਕਰਨਾ, ਟਰੇਸਿੰਗ ਕਰਨਾ ਅਤੇ ਫਿਰ ਕੁਆਰੰਟੀਨ ਕਰਨਾ ਹੀ ਦੂਜੀ ਲਹਿਰ ਨੂੰ ਕੰਟਰੋਲ ਕਰਨ ਦਾ ਇੱਕੋ-ਇੱਕ ਤਰੀਕਾ ਹੈ।"
ਮਿਸਾਲ ਵਜੋਂ, ਸਾਊਥ ਕੋਰੀਆ ਕਦੇ ਕੋਵਿਡ-19 ਦਾ ਹੌਟਸਪੌਟ ਸੀ, ਲੇਕਿਨ ਸ਼ੁਰੂ ਵਿੱਚ ਹੀ ਸਰਕਾਰ ਨੇ ਵੱਡੇ ਪੈਮਾਨੇ ਉੱਪਰ ਟੈਸਟਿੰਗ ਦਾ ਸਹਾਰਾ ਲਿਆ, ਇਸ ਦੇ ਨਾਲ ਹੀ ਐਪਸ, ਜੀਪੀਐੱਸ ਟੈਨਕੌਲੋਜੀ ਦੀ ਵਰਤੋਂ ਕੇਸਾਂ ਨੂੰ ਟਰੇਸ ਕਰਨ ਲਈ ਕੀਤੀ ਗਈ।
ਡਾਕਟਰ ਰੋਨ ਕਹਿੰਦੇ ਹਨ, "ਇਸ ਰਣਨੀਤੀ ਨਾਲ ਉਨ੍ਹਾਂ ਨੂੰ ਲੋਕਲ ਅਲਰਟ ਸਿਸਟਮ ਲਾਉਣ ਵਿੱਚ ਮਦਦ ਮਿਲੀ। ਅਜਿਹੇ ਵਿੱਚ ਭਾਵੇਂ ਸਥਿਤੀ ਕੰਟਰੋਲ ਵਿੱਚ ਹੋਵੇ ਪਰ ਨਵਾਂ ਫੋਕਸ ਇਹ ਉਭਰਿਆ ਹੈ ਕਿ ਕਿਸੇ ਖ਼ਾਸ ਥਾਂ ਨੂੰ ਵੀ ਲੌਕਡਾਊਨ ਕੀਤਾ ਜਾ ਸਕਦਾ ਹੈ।"
ਡੇਟਾ ਵਿਸ਼ਲੇਸ਼ਣ
ਮਾਹਰਾਂ ਦਾ ਕਹਿਣਾ ਹੈ ਕਿ ਦੂਜਾ ਸਬਕ ਇਹ ਹੈ ਕਿ ਚੀਨ, ਜਪਾਨ ਅਤੇ ਦੱਖਣੀ ਕੋਰੀਆ ਵਰਗੇ ਦੇਸ਼ਾਂ ਤੋਂ ਅੰਕੜੇ ਇਕੱਠੇ ਕਰਨੇ ਅਤੇ ਉਨ੍ਹਾਂ ਦਾ ਵਿਸ਼ਲੇਸ਼ਣ ਕਰਨ ਦੀ ਲੋੜ ਹੈ ਤਾਂ ਕਿ ਇਹ ਸਮਝਿਆ ਜਾ ਸਕੇ ਕਿ ਵਾਇਰਸ ਕਿਵੇਂ ਵਿਹਾਰ ਕਰਦਾ ਹੈ।
ਲੰਡਨ ਸਕੂਲ ਆਫ਼ ਇਕਨਾਮਿਕਸ ਦੇ ਸਿਹਤ ਨੀਤੀ ਵਿਭਾਗ ਦੀ ਸਿਹਤ ਅਰਥਸ਼ਾਸਤਰ ਦੀ ਚੇਅਰ ਪ੍ਰੋਫ਼ੈਸਰ ਏਲੀਸਟੇਯਰ ਮੈਕਗੁਈਰ ਕਹਿੰਦੇ ਹਨ, "ਸਾਨੂੰ ਹੁਣ ਰੀਕਵਰੀ ਰੇਟ ਬਾਰੇ ਕੁਝ ਜਾਣਕਾਰੀਆਂ ਮਿਲ ਰਹੀਆਂ ਹਨ। ਜਦਕਿ, ਸਾਨੂੰ ਹਾਲੇ ਵੀ ਕੰਟੈਕਟ ਰੇਟ (ਸੰਪਰਕ ਵਿੱਚ ਆਉਣ ਨਾਲ ਲਾਗ ਹੋਣ ਦੀ ਸੰਭਾਵਨਾ) ਦੇ ਬਾਰੇ ਕਾਫ਼ੀ ਕੁਝ ਪਤਾ ਕਰਨਾ ਹੈ।"
ਇਹ ਇੱਕ ਨਵਾਂ ਵਾਇਰਸ ਹੈ। ਇਸ ਲਈ ਇਸ ਬਾਰੇ ਹਾਲੇ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਇਕੱਠੀਆਂ ਕਰਨੀਆਂ ਰਹਿੰਦੀਆਂ ਹਨ।
ਤੀਜਾ ਸਬਕ ਇਹ ਹੈ ਕਿ ਪਾਬੰਦੀਆਂ ਵਿੱਚ ਢਿੱਲ ਦਿੱਤੇ ਜਾਣ ਤੋਂ ਬਾਅਦ ਇਹ ਵਾਇਰਸ ਕਿਸ ਤਰ੍ਹਾਂ ਵਿਵਹਾਰ ਕਰਦਾ ਹੈ। ਏਸ਼ੀਆ ਦੇ ਤਜ਼ਰਬੇ ਦੇ ਅਧਾਰ 'ਤੇ ਪ੍ਰੋਫ਼ੈਸਰ ਮੈਕਗੁਈਰ ਕਹਿੰਦੇ ਹਨ,"ਬਹੁਤ ਜ਼ਿਆਦਾ ਆਸ਼ਾਵਾਦੀ ਨਹੀਂ ਹੋਇਆ ਜਾ ਸਕਦਾ ਹੈ।
ਇੱਕ ਸਫ਼ਲ ਲੌਕਡਾਊਨ ਦਾ ਇਹ ਅਰਥ ਨਹੀਂ ਕਿ ਕੋਈ ਇਲਾਕਾ ਪੂਰੀ ਤਰ੍ਹਾਂ ਕੋਰੋਨਾਵਾਇਰਸ ਤੋਂ ਮੁਕਤ ਹੋ ਗਿਆ ਹੈ। ਜਪਾਨ ਦਾ ਹੋਕੱਕਾਇਡੋ ਇਲਾਕਾ ਉਨ੍ਹਾਂ ਚੋਣਵੀਆਂ ਥਾਂਵਾਂ ਵਿੱਚੋਂ ਸੀ ਜਿੱਥੇ ਫ਼ਰਵਰੀ ਦੇ ਅੰਤ ਵਿੱਚ ਸਭ ਤੋਂ ਸਖ਼ਤ ਪਾਬੰਦੀਆਂ ਲਾਗੂ ਕਰ ਦਿੱਤੀਆਂ ਗਈਆਂ ਸਨ।
ਮਾਰਚ ਦੇ ਅੱਧ ਤੱਕ ਨਵੇਂ ਕੇਸ ਆਉਣੇ ਬੰਦ ਹੋ ਗਏ ਅਤੇ ਸੰਖਿਆ ਰੋਜ਼ਾਨਾ 1 ਜਾਂ 2 ਕੇਸਾਂ ਉੱਪਰ ਆ ਕੇ ਖੜ੍ਹ ਗਈ। ਕਾਮਯਾਬੀ ਅਜਿਹੀ ਸੀ ਕਿ ਐਮਰਜੈਂਸੀ ਹਟਾ ਦਿੱਤੀ ਗਈ ਅਤੇ ਅਪਰੈਲ ਤੱਕ ਸਕੂਲ ਵੀ ਖੋਲ੍ਹ ਦਿੱਤੇ ਗਏ।
ਇੱਕ ਮਹੀਨੇ ਵਿੱਚ ਹੀ ਹਾਲਾਤ ਵਿਗੜ ਗਏ ਅਤੇ ਲਾਗ ਦੀ ਦੂਜੀ ਲਹਿਰ ਤੇਜ਼ੀ ਨਾਲ ਉੱਠ ਖੜੀ ਹੋਈ।
ਡਾਕਟਰ ਰੋਨ ਕਹਿੰਦੇ ਹਨ, ਹੁਣ ਅਜਿਹਾ ਹੋਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਰਹੀ ਹੈ। ਉਹ ਕਹਿੰਦੇ ਹਨ,"ਜਿੱਥੋਂ ਤੱਕ ਕਿ ਜਿਨ੍ਹਾਂ ਦੇਸ਼ਾਂ ਵਿੱਚ ਮਹਾਂਮਾਰੀ ਕੰਟਰੋਲ ਵਿੱਚ ਦਿਖ ਰਹੀ ਸੀ। ਉੱਥੇ ਵੀ ਢਿੱਲ ਦਿੱਤੇ ਜਾਣ ਦੇ ਨਾਲ ਹੀ ਲਾਗ ਵਿੱਚ ਤੇਜ਼ੀ ਆਉਣ ਲੱਗੀ ਹੈ। ਇਹ ਪੂਰੀ ਦੁਨੀਆਂ ਵਿੱਚ ਹੋ ਰਿਹਾ ਹੈ।"
ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਐਮਰਜੈਂਸੀ ਮੁੜ ਲਾਉਣੀ ਪਈ ਕਿਉਂਕਿ ਲਾਗ ਦੀ ਦੂਜੀ ਲਹਿਰ ਤੇਜ਼ੀ ਨਾਲ ਉੱਠ ਰਹੀ ਸੀ।
ਡਾਕਟਰ ਰੋਨ ਕਹਿੰਦੇ ਹਨ, ਹੁਣ ਅਜਿਹਾ ਹੋਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਰਹੀ ਹੈ।" ਉਨ੍ਹਾਂ ਦਾ ਕਹਿਣਾ ਹੈ,"ਇੱਥੋਂ ਤੱਕ ਕਿ ਜਿਨ੍ਹਾਂ ਦੇਸ਼ਾਂ ਵਿੱਚ ਮਹਾਂਮਾਰੀ ਕੰਟਰੋਲ ਵਿੱਚ ਦਿਖ ਰਹੀ ਸੀ। ਉੱਥੇ ਵੀ ਢਿੱਲ ਦਿੱਤੇ ਜਾਣ ਤੋਂ ਬਾਅਦ ਲਾਗ ਵਿੱਚ ਤੇਜ਼ੀ ਆਈ ਹੈ। ਇਹ ਪੂਰੀ ਦੁਨੀਆਂ ਵਿੱਚ ਹੋ ਰਿਹਾ ਹੈ।"


ਇੱਕ ਨਹੀਂ ਦੋ ਵਾਰ ਟੈਸਟਿੰਗ
ਸਿਹਤ ਮਾਹਰ ਇੱਕ ਸਿੱਧਾ ਸੁਨੇਹਾ ਦੇ ਰਹੇ ਹਨ। ਡਾਕਟਰ ਰੋਨ ਦੇ ਮੁਤਾਬਕ, "ਏਸ਼ੀਆ ਤੋਂ ਸਾਨੂੰ ਇੱਕ ਮਹੱਤਵਪੂਰਣ ਚੀਜ਼ ਸਿੱਖਣ ਨੂੰ ਮਿਲੀ ਹੈ। ਉਹ ਇਹ ਹੈ ਕਿ ਟੈਸਟਿੰਗ ਸਭ ਤੋਂ ਅਹਿਮ ਹੈ।"
ਮਾਹਰ ਕਹਿੰਦੇ ਹਨ," ਦੱਖਣੀ ਕੋਰੀਆ ਜਿਸ ਤਰ੍ਹਾਂ ਨਾਲ ਵਾਇਰਸ ਨੂੰ ਰੋਕਣ ਵਿੱਚ ਕਾਰਗ਼ਰ ਰਿਹਾ। ਉਹ ਉਸਦੀ ਹਮਲਾਵਰਾਨਾ ਟੈਸਟਿੰਗ, ਟਰੇਸਿੰਗ ਅਤੇ ਕੁਅਰੰਟੀਨ ਕਰਨ ਦੀ ਨੀਤੀ ਸੀ।"
ਸ਼ੁਰੂ ਵਿੱਚ ਦੱਖਣੀ ਕੋਰੀਆ ਵਿੱਚ ਕੇਸ ਵਧੇ। ਲੇਕਿਨ, ਦੇਸ਼ ਨੇ ਤੇਜ਼ੀ ਨਾਲ ਇੱਕ ਅਜਿਹਾ ਸਿਸਟਮ ਬਣਾ ਲਿਆ ਜਿਸ ਵਿੱਚ ਉੱਥੇ ਰੋਜ਼ਾਨਾ 10,000 ਟੈਸਟ ਮੁਫ਼ਤ ਕੀਤੇ ਜਾਣ ਲੱਗੇ। ਗੱਲ ਫ਼ਰਵਰੀ ਦੀ ਹੈ। 2015 ਵਿੱਚ ਮਰਸ ਬਾਰੇ ਤਜ਼ਰਬੇ ਨੇ ਉਨ੍ਹਾਂ ਦੀ ਮਦਦ ਕੀਤੀ।
ਨੈਸ਼ਨਲ ਯੂਨੀਵਰਸਿਟੀ ਆਫ਼ ਸਿੰਗਾਪੁਰ ਵਿੱਚ ਲਾਗ ਦੀਆਂ ਬੀਮਾਰੀਆਂ ਦੀ ਪ੍ਰੋਫ਼ੈਸਰ ਊਈ ਯੰਗ ਓਂਗ ਨੇ ਬੀਬੀਸੀ ਨੂੰ ਮਾਰਚ ਵਿੱਚ ਦੱਸਿਆ ਸੀ, ਜਿਸ ਤਰ੍ਹਾਂ ਨਾਲ ਉਨ੍ਹਾਂ ਨੇ ਕਦਮ ਚੁੱਕੇ ਹਨ ਅਤੇ ਅਬਾਦੀ ਦੀ ਸਕ੍ਰੀਨਿੰਗ ਕੀਤੀ ਹੈ। ਉਹ ਵਾਕਈ ਵਿੱਚ ਕਾਬਲੇ ਤਾਰੀਫ਼ ਹੈ।"

ਤਸਵੀਰ ਸਰੋਤ, Getty Images
ਇਸੇ ਤਰ੍ਹਾਂ ਜਰਮਨੀ ਨੇ ਵੀ ਏਸ਼ੀਆ ਦੀ ਤਰਜ ਉੱਪਰ ਹੀ ਆਪਣੇ ਇੱਥੇ ਮੌਤਾਂ ਦੀ ਗਿਣਤੀ ਨੂੰ ਕਾਬੂ ਹੇਠ ਰੱਖਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਦੂਜੇ ਪਾਸੇ ਸਪੇਨ ਅਤੇ ਬ੍ਰਿਟੇਨ ਅਜਿਹਾ ਨਹੀਂ ਕਰ ਸਕੇ।
ਲੇਕਿਨ ਸਿਰਫ਼ ਅਜਿਹਾ ਹੀ ਨਹੀਂ ਹੈ। ਜਿਸ ਤਰ੍ਹਾਂ ਏਸ਼ੀਆ ਨੇ ਅੰਕੜਿਆਂ ਦਾ ਪ੍ਰਬੰਧਨ ਕੀਤਾ ਹੈ। ਉਸ ਨਾਲ ਵੀ ਦੂਹਰੀ ਟੈਸਟਿੰਗ ਦਾ ਮਹੱਤਵ ਸਾਬਤ ਹੁੰਦਾ ਹੈ।
ਪ੍ਰੋਫ਼ੈਸਰ ਮੈਕਗੁਇਰ ਮੁਤਾਬਕ ਹੁਣ ਸਿਰਫ਼ ਤੁਸੀਂ ਸਵਾਬ ਟੈਸਟ ਨਾਲ ਜਾਂਚ ਨਹੀਂ ਕਰਨੀ ਸਗੋਂ ਐਂਟੀਬਾਡੀ ਟੈਸਟ ਵੀ ਕਰਨਾ ਹੈ। ਤਾਂ ਜੋ ਪਤਾ ਲਾਇਆ ਜਾ ਸਕੇ ਕਿ ਕਿਤੇ ਕਿਸੇ ਨੂੰ ਇਹ ਪਹਿਲਾਂ ਤਾਂ ਨਹੀਂ ਸੀ ਹੋਇਆ।
ਸਿੰਗਾਪੁਰ ਨੇ ਸੀਸੀਟੀਵੀ ਫੁਟੇਜ ਅਤੇ ਹੋਰ ਤਰੀਕਿਆਂ ਨਾਲ ਹਜ਼ਾਰਾਂ ਲੋਕਾਂ ਨੂੰ ਟਰੇਸ ਕੀਤਾ ਸੀ। ਆਈਸੋਲੇਸ਼ਨ ਵਾਲੇ ਲੋਕਾਂ ਨਾਲ ਦਿਨ ਵਿੱਚ ਕਈ ਵਾਰ ਸੰਪਰਕ ਕੀਤਾ ਜਾਂਦਾ ਸੀ ਕਈ ਵਾਰ ਤਾਂ ਉਨ੍ਹਾਂ ਨੂੰ ਆਪਣੀ ਲੋਕੇਸ਼ਨ ਦਾ ਸਬੂਤ ਵੀ ਦੇਣਾ ਪੈਂਦਾ ਸੀ।
ਹਾਂਗਕਾਂਗ ਵਿੱਚ ਤਾਂ ਵਿਦੇਸ਼ਾਂ ਤੋਂ ਪਰਤੇ ਲੋਕਾਂ ਨੂੰ ਇਲੈਕਟਰਾਨਿਕ ਬ੍ਰੇਸਲੈਟ ਵੀ ਪੁਆਏ ਗਏ ਸਨ।
ਮਾਹਰਾਂ ਦਾ ਕਹਿਣਾ ਹੈ ਕਿ ਜਿਹੜੇ ਦੇਸ਼ਾਂ ਨੇ ਵੱਡੇ ਪੱਧਰ ਤੇ ਟੈਸਟਿੰਗ ਜਾਂ ਟਰੇਸਿੰਗ ਨਹੀਂ ਕੀਤੀ ਹੋਵੇਗੀ ਉਨ੍ਹਾਂ ਕੋਲ ਦੂਜੀ ਲਹਿਰ ਜਦੋਂ ਆਵੇਗੀ ਤਾਂ ਇਸ ਨਾਲ ਜੁੜੇ ਅੰਕੜਿਆਂ ਦੀ ਕਮੀ ਹੋਵੇਗੀ।

ਤਸਵੀਰ ਸਰੋਤ, Photoshot
ਜਨਤਕ ਸਿਹਤ ਉੱਪਰ ਮੁੜ ਤੋਂ ਧਿਆਨ ਗਿਆ ਹੈ
ਬਾਰਸਿਲੋਨਾ ਯੂਨੀਵਰਸਿਟੀ ਦੇ ਸਕੂਲ ਆਫ਼ ਇਕਨਾਮਿਕਸ ਦੀ ਪ੍ਰੋਫ਼ੈਸਰ ਜੁਡਿਟਵਾਲ ਦਾ ਕਹਿਣਾ ਹੈ,"ਇਸ ਮਹਾਂਮਾਰੀ ਵਿੱਚ ਹੈਲਥ ਸੈਕਟਰ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਆਪਣੇ ਆਪ ਨੂੰ ਨਵੇਂ ਸਿਰੇ ਤੋਂ ਖੜ੍ਹਾ ਕਰ ਸਕਦਾ ਹੈ ਅਤੇ ਤੇਜ਼ੀ ਨਾਲ ਢਲ ਵੀ ਸਕਦਾ ਹੈ।"
ਚੀਨ ਦੇ ਵੂਹਾਨ ਵਿੱਚ 1000 ਬਿਸਤਰਿਆਂ ਦਾ ਹਸਪਤਾਲ ਸਿਰਫ਼ ਅੱਠਾਂ ਦਿਨਾਂ ਵਿੱਚ ਬਣਾ ਦਿੱਤਾ ਗਿਆ। ਇਸ ਤੋਂ ਸਬਕ ਮਿਲਿਆ ਕਿ ਐਮਰਜੈਂਸੀ ਵਿੱਚ ਯੋਜਨਾ ਬਣਾਈ ਵੀ ਜਾ ਸਕਦੀ ਹੈ ਅਤੇ ਪੂਰੀ ਵੀ ਕੀਤੀ ਜਾ ਸਕਦੀ ਹੈ।
ਪ੍ਰੋਫ਼ੈਸਰ ਵਾਲ ਦਾ ਕਹਿਣਾ ਹੈ,"ਪੂਰੀ ਦੁਨੀਆਂ ਦੇ ਹਸਪਤਾਲਾਂ ਨੇ ਦੂਜਿਆਂ ਤੋਂ ਕਾਫ਼ੀ ਕੁਝ ਸਿੱਖਿਆ ਹੈ। ਉਨ੍ਹਾਂ ਨੇ ਆਪਣੇ ਆਪ ਤੋਂ ਵੀ ਬਹੁਤ ਕੁਝ ਸਿੱਖਿਆ ਹੈ। ਅਜਿਹੇ ਵਿੱਚ ਜਦੋਂ ਲਾਗ ਦੀ ਦੂਜੀ ਲਹਿਰ ਆਈ ਤਾਂ ਉਹ ਉਸ ਲਈ ਜ਼ਿਆਦਾ ਬਿਹਤਰ ਤਿਆਰ ਹੋਣਗੇ।"
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post
ਉਨ੍ਹਾਂ ਮੁਤਾਬਕ ਅਧਿਐਨਾਂ ਤੋਂ ਪਤਾ ਚਲਦਾ ਹੈ ਕਿ ਸਿਹਤ ਕਰਮਚਾਰੀਆਂ ਨੂੰ ਪੋਸਟ ਸਟਰੈਸ ਡਿਸਆਰਡਰ ਦਾ ਸ਼ਿਕਾਰ ਹੋਣਾ ਪੈ ਸਕਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਪਿਛਲੇ ਅੰਕੜੇ ਗਵਾਹ ਹਨ ਕਿ ਮਰਸ ਫੈਲਣ ਤੋਂ ਤਿੰਨ ਸਾਲਾਂ ਬਾਅਦ ਤੱਕ ਵੀ ਲਗਭਗ 10 ਫ਼ੀਸਦੀ ਸਟਾਫ਼ ਵਿੱਚ ਗੰਭੀਰ ਅਵਸਾਦ ਦੇ ਲੱਛਣ ਦਿਖਾਈ ਦਿੰਦੇ ਰਹੇ ਸਨ।
ਮਹਾਂਮਾਰੀ ਵਿਗਿਆਨੀ ਕਹਿ ਚੁੱਕੇ ਹਨ ਕਿ ਵਾਇਰਸ ਲਹਿਰਾਂ ਵਿੱਚ ਚਲਦੇ ਹਨ। ਡਾਕਟਰ ਰੋਨ ਕਹਿੰਦੇ ਹਨ ਕਿ ਇਹ ਸਿਰਫ਼ ਇੱਕ ਲਹਿਰ ਹੈ ਜਿਸ ਲਈ ਅਸੀਂ ਲੌਕਡਾਊਨ ਕਰ ਰਹੇ ਹਾਂ ਨਹੀਂ ਤਾਂ ਸਾਨੂੰ ਵੱਡੀ ਤਬਾਹੀ ਵਾਲਾ ਦੌਰ ਦੇਖਣਾ ਪਵੇਗਾ।
ਉਨ੍ਹਾਂ ਕਿਹਾ," ਲਾਗ ਉਦੋਂ ਵਾਪਸੀ ਕਰਦੀ ਹੈ ਜਦੋਂ ਅਸੀਂ ਪਾਬੰਦੀਆਂ ਹਟਾ ਲੈਂਦੇ ਹਾਂ। ਜਦੋਂ ਤੁਹਾਡਾ ਸਾਹਮਣਾ ਇੱਕ ਨਵੇਂ ਵਾਇਰਸ ਨਾਲ ਹੁੰਦਾ ਹੈ ਅਤੇ ਲੋਕਾਂ ਵਿੱਚ ਇਮਿਊਨਿਟੀ ਨਹੀਂ ਹੁੰਦੀ ਉਸ ਸਮੇਂ ਅਜਿਹਾ ਹੀ ਹੁੰਦਾ ਹੈ।"

ਤਸਵੀਰ ਸਰੋਤ, Getty Images
ਐੱਸਐੱਸਈ ਵਿੱਚ ਸਿਹਤ ਨੀਤੀ ਵਿਭਾਗ ਦੀ ਡਾ਼ ਲਾਇਯਾ ਮੇਨੋਊ ਕਹਿੰਦੇ ਹਨ, "ਅਸੀਂ ਦੂਜੇ ਮੁਲਕਾਂ ਤੋਂ ਹੀ ਨਹੀਂ ਸਿੱਖ ਸਕਦੇ। ਸਗੋਂ ਅਸੀਂ ਅਤੀਤ ਤੋਂ ਵੀ ਸਿੱਖ ਸਕਦੇ ਹਾਂ। 1918 ਵਿੱਚ ਸਪੈਨਿਸ਼ ਫ਼ਲੂ ਹੀ ਇਕੱਲਾ ਅਜਿਹਾ ਤਜ਼ਰਬਾ ਹੈ ਜਿਸ ਦਾ ਰਿਕਾਰਡ ਹੈ ਅਤੇ ਜਿਸ ਦੀ ਤੁਲਨਾ ਅਜੋਕੋ ਵਾਇਰਸ ਨਾਲ ਕੀਤੀ ਜਾ ਸਕਦੀ ਹੈ।"
ਡਾ਼ ਮੇਨੋਊ ਨੇ ਕਿਹਾ, ਉਸ ਸਮੇਂ ਬਹੁਤ ਸਾਰਾ ਡਾਟਾ ਇਕੱਠਾ ਕੀਤਾ ਗਿਆ ਸੀ ਕਿ ਕਿਸ ਤਰ੍ਹਾਂ ਲੌਕਡਾਊਨ ਵਿੱਚ ਢਿੱਲ ਦਿੱਤੀ ਗਈ ਸੀ। ਪਿਛਲੇ ਅੰਕੜਿਆਂ ਦੀ ਬੁਨਿਆਦ 'ਤੇ ਨਵੇਂ ਅਧਿਐਨ ਸਾਨੂੰ ਮਹੱਤਵਪੂਰਨ ਜਾਣਕਾਰੀਆਂ ਦੇ ਰਹੇ ਹਨ ਕਿ ਕਿਸ ਤਰ੍ਹਾਂ ਵੱਖੋ-ਵੱਖ ਅਬਾਦੀਆਂ ਨੂੰ ਮਾਰ ਪੈਂਦੀ ਹੈ।
ਡਾ਼ ਰੋਨ ਦਾ ਕਹਿਣਾ ਹੈ ਕਿ 1918 ਵਿੱਚ ਪੂਰੀ ਦੁਨੀਆਂ ਵਿੱਚ ਇੱਕ ਤੋਂ ਬਾਅਦ ਇੱਕ ਲਹਿਰ ਦਾ ਦੌਰ ਚੱਲਿਆ। ਹੁਣ ਭਾਵੇਂ ਅਸੀਂ ਆਸ਼ਾਵਾਦੀ ਹਾਂ ਪਰ ਸਰਕਾਰਾਂ ਨੂੰ ਲੋਕਾਂ ਦੀਆਂ ਉਮੀਦਾਂ ਨੂੰ ਮੈਨੇਜ ਕਰਨਾ ਪਵੇਗਾ।

ਤਸਵੀਰ ਸਰੋਤ, Getty Images
ਇੰਤਜ਼ਾਰ
ਵੈਸਟਰਨ ਪੈਸਿਫਿਕ ਰੀਜ਼ਨ ਲਈ ਵਿਸ਼ਵ ਸਿਹਤ ਸੰਗਠਨ-19 ਇੰਸੀਡੈਂਟ ਮੈਨੇਜਰ ਡਾਕਟਰ ਨਾਓਕੇ ਇਸ਼ਕਾਵਾ ਕਹਿੰਦੇ ਹਨ ਕਿ ਲੇਕਿਨ ਸ਼ਾਇਦ ਸਭ ਤੋਂ ਅਹਿਮ ਸਬਕ ਤਾਂ ਇਹ ਹੈ ਕਿ ਕੋਈ ਵੀ ਅਜਿਹਾ ਉੁਪਾਅ ਜਾਂ ਤਰੀਕਾ ਨਹੀਂ ਹੈ ਜਿਸ ਨੇ ਆਪਣੇ ਦਮ 'ਤੇ ਕੋਈ ਅਸਰ ਦਿਖਾਇਆ ਹੋਵੇ।
ਉਨ੍ਹਾਂ ਨੇ ਕਿਹਾ ਕੇ ਦੂਜੀ ਲਹਿਰ ਲਈ ਚੁੱਕੇ ਜਾਣ ਵਾਲੇ ਕਦਮ ਪਹਿਲੀ ਵਰਗੇ ਨਹੀਂ ਹੋਣਗੇ ਸਗੋਂ ਕਈ ਉਪਾਅ ਇਕੱਠੇ ਕਰਨੇ ਪੈਣਗੇ।
ਉਨ੍ਹਾਂ ਮੁਤਾਬਕ ਇਨ੍ਹਾਂ ਵਿੱਚੋਂ ਕਈ ਉਪਾਅ 2003 ਦੀ ਸਾਰਸ ਮਹਾਂਮਾਰੀ ਦੌਰਾਨ ਸਿੱਖੇ ਗਏ ਸਨ।
ਵਿਸ਼ਵ ਸਿਹਤ ਸੰਗਠਨ ਨੇ ਵਾਇਰਸ ਦੇ ਦੁਨੀਆਂ ਵਿੱਚੋਂ ਕਿਸੇ ਵੀ ਤਰ੍ਹਾਂ ਗਾਇਬ ਹੋ ਜਾਣ ਬਾਰੇ ਤੀਰ-ਤੁੱਕੇ ਲਾਉਣ ਤੋਂ ਬਚਣ ਲਈ ਦੀ ਸਲਾਹ ਦਿੱਤੀ ਹੈ।
ਦੱਖਣੀ ਕੋਰੀਆ ਅਤੇ ਜਪਾਨ ਦਾ ਤਜ਼ਰਬਾ ਦੱਸਦਾ ਹੈ ਕਿ ਇਸ ਵਾਇਰਸ ਨੂੰ ਰੋਕਣ ਲਈ ਸਾਡੇ ਢਾਂਚੇ ਕਿਸ ਤਰ੍ਹਾਂ ਗਾਰੇ ਵਿੱਚ ਖੜ੍ਹੀ ਗਾਂ ਵਾਂਗ ਬੇਬਸ ਹਨ।



ਤਸਵੀਰ ਸਰੋਤ, Alamy


ਇਹ ਵੀਡੀਓ ਵੀ ਦੇਖੋ












