ਕੋਰੋਨਾਵਾਇਰਸ ਅਪਡੇਟ: ਦਿੱਲੀ ਦੇ ਨਿੱਜੀ ਹਸਪਤਾਲਾਂ ’ਚ 20% ਬੈੱਡ ਕੋਵਿਡ-19 ਲਈ ਲਾਜ਼ਮੀ; ਚੀਨ ਨੇ ਕੀਤੇ ਇੱਕ ਦਿਨ ’ਚ 10 ਲੱਖ ਟੈਸਟ

ਅਮਰੀਕਾ ਤੋਂ ਬਾਅਦ ਸਭ ਤੋ ਜ਼ਿਆਦਾ ਕੇਸ ਜਿੱਥੇ ਹਨ ਉਹ ਮੁਲਕ ਬ੍ਰਾਜ਼ੀਲ ਬਣ ਗਿਆ ਹੈ।

ਲਾਈਵ ਕਵਰੇਜ

  1. ਕੋਰੋਨਾਵਾਇਰਸ ਬਾਰੇ ਬੀਬੀਸੀ ਦੇ ਲਾਈਵ ਪੇਜ ਨੂੰ ਅਸੀਂ ਇੱਥੇ ਹੀ ਸਮਾਪਤ ਕਰਨ ਜਾ ਰਹੇ ਹਾਂ। ਤੁਸੀਂ 25 ਮਈ ਦੀ ਅਪਡੇਟ ਲਈ ਇੱਥੇ ਕਲਿੱਕ ਕਰੋ।

  2. ਪੂਰੀ ਦੁਨੀਆਂ ਵਿੱਚ ਕੋਰੇਨਾਵਾਇਰਸ ਨੂੰ ਲੈ ਕੇ ਜੋ ਹੋਇਆ, ਉਸ 'ਤੇ ਇੱਕ ਝਾਤ

    • ਦਿੱਲੀ ਸਰਕਾਰ ਨੇ 50 ਅਤੇ ਉਸ ਤੋਂ ਜ਼ਿਆਦਾ ਬੈੱਡਾਂ ਵਾਲੇ ਪ੍ਰਾਈਵੇਟ ਹਸਪਤਾਲਾਂ ਅਤੇ ਨਰਸਿੰਗ ਹੋਮ ਨੂੰ 20 ਫੀਸਦ ਬੈੱਡ ਕੋਵਿਡ-19 ਦੇ ਮਰੀਜ਼ਾਂ ਲਈ ਰੱਖਣ ਦੇ ਨਿਰਦਸ਼ ਦਿੱਤੇ ਹਨ।
    • ਭਾਰਤ ਵਿੱਚ ਮਾਮਲੇ 1.25 ਲੱਖ ਪਾਰ, ਜਦਕਿ 3867 ਮੌਤਾਂ ਹੋਈਆਂ ਹਨ।ਪੰਜਾਬ ਵਿੱਚ ਕੋਰੋਨਾਵਾਇਰਸ ਦੇ ਕੇਸ 2029 ਤੋਂ ਵੱਧ ਹੋ ਗਏ ਹਨ ਮੌਤਾਂ ਦੀ ਗਿਣਤੀ 39 ਹੋ ਗਈ ਹੈ
    • ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਦਾਅਵਾ ਹੈ ਕਿ ਕੋਰੋਨਾਵਾਇਰਸ ਦੇ ਸੂਬੇ 'ਚ ਮਾਮਲਿਆਂ ਦੀ ਦਰ ਦੁੱਗਣੀ ਹੋਣ ਦਾ ਸਮਾਂ 98 ਦਿਨ ਹੋ ਗਿਆ ਹੈ।
    • ਚੀਨ ਦੇ ਵੁਹਾਨ ਵਿੱਚ ਇੱਕ ਦਿਨ ਅੰਦਰ 10 ਲੱਖ ਤੋਂ ਵੱਧ ਲੋਕਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਹੈ।ਵੁਹਾਨ ਓਹੀ ਸ਼ਹਿਰ ਹੈ ਜਿੱਥੋਂ ਵਾਇਰਸ ਫੈਲਿਆ ਅਤੇ ਪੂਰੀ ਦੁਨੀਆਂ ਵਿੱਚ ਗਿਆ।
    • ਚੀਨ ਦੇ ਵਿਦੇਸ਼ ਮੰਤਰੀ ਵੋਂਗ ਯੀ ਨੇ ਕਿਹਾ ਹੈ ਕਿ, “ਕੁਝ ਅਮਰੀਕੀ ਰਾਜਨੀਤਿਕ ਸ਼ਕਤੀਆਂ ਨੇ ਚੀਨ-ਅਮਰੀਕਾ ਸੰਬੰਧਾਂ ਨੂੰ ਆਪਣੀ ਗ੍ਰਿਫ਼ਤ ਵਿਚ ਲੈ ਲਿਆ ਹੈ ਅਤੇ ਦੋਵੇਂ ਦੇਸ਼ਾਂ ਨੂੰ ਇਕ ਨਵੇਂ ਸ਼ੀਤ ਯੁੱਧ ਵੱਲ ਲੈ ਜਾ ਰਹੇ ਹਨ। ਇਤਿਹਾਸ ਦੇ ਚੱਕਰ ਨੂੰ ਘੁੰਮਣ ਦੀ ਇਹ ਇਕ ਖ਼ਤਰਨਾਕ ਕੋਸ਼ਿਸ਼ ਹੈ।
    • ਬ੍ਰਾਜ਼ੀਲ ਕੋਰੋਨਾਵਾਇਰਸ ਦੇ ਮਾਮਲਿਆਂ ਵਿੱਚ ਅਮਰੀਕਾ ਤੋਂ ਬਾਅਦ ਦੁਨੀਆਂ ਦਾ ਦੂਜਾ ਸਭ ਤੋਂ ਪ੍ਰਭਾਵਿਤ ਦੇਸ ਬਣ ਗਿਆ ਹੈ
    • ਅਮਰੀਕੀ ਅਖ਼ਬਾਰ ਨਿਊਯਾਰਕ ਟਾਈਮਜ਼ ਨੇ ਕੋਰੋਨਾ ਪੀੜਤਾਂ ਲਈ ਪਹਿਲੇ ਪੇਜ ਨੂੰ ਸਮਰਪਤ ਕੀਤ। ਪੂਰਾ ਫਰੰਟ ਪੇਜ ਪੀੜਤ ਲੋਕਾਂ ਦੇ ਨਾਮਾਂ ਨੂੰ ਸਮਰਪਿਤ ਕਰ ਦਿੱਤਾ। ਅਮਰੀਕਾ ਵਿਚ ਮੌਤਾਂ ਦਾ ਅੰਕੜਾਂ 1,00,000 ਦੇ ਕਰੀਬ ਹੈ।
    • ਦੁਨੀਆਂ ਦੀ ਸਭ ਤੋਂ ਡੂੰਘੀ ਸੋਨੇ ਦੀ ਖਾਣ ਵਿੱਚ 160 ਵਰਕਰ ਕੋਵਿਡ-19 ਪੌਜ਼ਿਟਿਵ ਪਾਏ ਗਏ ਹਨ।ਦਿ ਮਪੋਨੇਂਗ ਗੋਲਡ ਮਾਈਨ ਦੱਖਣੀ ਅਫਰੀਕਾ ਵਿੱਚ ਪੈਂਦੀ ਹੈ, ਇਸ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ।
    • ਕੋਰੋਨਾ ਮਹਾਮਾਰੀ ਕਾਰਨ ਵਿਸ਼ਵ ਭਰ ਵਿੱਚ ਈਦ-ਉਲ-ਫਿਤਰ ਦੇ ਜਸ਼ਨ ਨਹੀਂ ਹੋ ਪਾਏ।ਰਮਜ਼ਾਨ ਦੇ ਮਹੀਨੇ ਦੇ ਅੰਤ ਨੂੰ ਦਰਸਾਉਂਦਾ ਇਸਲਾਮੀ ਤਿਉਹਾਰ ਆਮ ਤੌਰ 'ਤੇ ਦਾਵਤ ਅਤੇ ਪਰਿਵਾਰਕ ਇਕੱਠ ਦਾ ਸਮਾਂ ਹੁੰਦਾ ਹੈ।
  3. ਕੋਰੋਨਾਵਾਇਰਸ : ਰੋਗੀ ਤੋਂ ਤੁਹਾਡੇ ਤੱਕ ਕਿੰਨੀ ਦੇਰ 'ਚ ਪੁੱਜ ਸਕਦਾ ਹੈ ਵਾਇਰਸ, ਰਿਚਰਡ ਗਰੇ, ਬੀਬੀਸੀ ਨਿਊਜ਼

    ਕੋਰੋਨਾਵਾਇਰਸ ਦੇ ਕਹਿਰ ਨੇ ਦੁਨੀਆਂ ਦਾ ਆਰਥਿਕ ਤੇ ਸਮਾਜਿਕ ਢਾਂਚਾ ਢਹਿ ਢੇਰੀ ਕਰ ਦਿੱਤਾ ਹੈ। ਲੋਕਲ ਪ੍ਰਸ਼ਾਸ਼ਨ ਤੋਂ ਲੈ ਕੇ ਵਿਸ਼ਵ ਸਿਹਤ ਸੰਗਠਨ ਤੱਕ ਦਿਸ਼ਾ ਨਿਰਦੇਸ਼ ਜਾਰੀ ਕਰ ਰਹੇ ਹਨ।

    ਕੋਈ ਕਹਿ ਰਿਹਾ ਮਾਸਕ ਪਾਏ ਬਿਨਾਂ ਬਾਹਰ ਨਾ ਨਿਕਲੋ, ਕੋਈ ਕਹਿ ਰਿਹਾ ਕਿਸੇ ਨਾਲ ਹੱਥ ਨਾ ਮਿਲਾਓ ਤੇ ਕੋਈ 20 ਸੈਕਿੰਡ ਤੱਕ ਹੱਥ ਧੋਣ ਦੀ ਸਲਾਹ ਦੇ ਰਿਹਾ ਹੈ।

    ਸਵਾਲ ਇਹ ਹੈ ਕਿ ਕਿਸੇ ਚੀਜ਼ ਨੂੰ ਛੂਹਣ ਨਾਲ ਕੋਰੋਨਾ ਅੱਗੇ ਫੈਲਦਾ ਹੈ, ਇਹ ਕਿਸੇ ਵੀ ਚੀਜ਼ ਉੱਤੇ ਕਿੰਨੀ ਦੇਰ ਜਿਊਂਦਾ ਰਹਿ ਸਕਦਾ ਹੈ।

    ਪੂਰੀ ਖ਼ਬਰ ਪੜ੍ਹਨ ਲਈਇਸ ਲਿੰਕ 'ਤੇਕਲਿੱਕ ਕਰੋ।

    corona

    ਤਸਵੀਰ ਸਰੋਤ, Getty Images

  4. ਚੀਨ ਦੇ ਵੁਹਾਨ ਵਿੱਚ ਇੱਕ ਦਿਨ ਅੰਦਰ 10 ਲੱਖ ਲੋਕਾਂ ਦਾ ਟੈਸਟ

    ਚੀਨ ਦੇ ਵੁਹਾਨ ਵਿੱਚ ਇੱਕ ਦਿਨ ਅੰਦਰ 10 ਲੱਖ ਤੋਂ ਵੱਧ ਲੋਕਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਹੈ।

    ਵੁਹਾਨ ਓਹੀ ਸ਼ਹਿਰ ਹੈ ਜਿੱਥੋਂ ਵਾਇਰਸ ਫੈਲਿਆ ਅਤੇ ਪੂਰੀ ਦੁਨੀਆਂ ਵਿੱਚ ਗਿਆ।

    ਇਸ ਤੋ ਪਹਿਲਾਂ ਵੀ ਤਕਰੀਬਨ ਇਨ੍ਹੀ ਹੀ ਗਿਣਤੀ ਵਿੱਚ ਟੈਸਟ ਹੋ ਚੁੱਕੇ ਹਨ।

    ਵੁਹਾਨ ਵਿੱਚ ਲਾਗ ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮਾਸ ਟੈਸਟਿੰਗ ਸ਼ੁਰੂ ਕੀਤੀ ਗਈ ਹੈ।

    ਪ੍ਰਸ਼ਾਸਨ ਦਾ ਕਹਿਣਾ ਹੈ ਕਿ 1.1 ਕਰੋੜ ਦੀ ਆਬਾਦੀ ਵਾਲੇ ਸ਼ਹਿਰ ਵਿੱਚ ਸਾਰਿਆਂ ਦਾ ਟੈਸਟ 10 ਦਿਨਾਂ ਅੰਦਰ ਮੁਕੰਮਲ ਕਰ ਲਿਆ ਜਾਵੇਗਾ।

    CORONAVIRUS

    ਤਸਵੀਰ ਸਰੋਤ, Getty Images

  5. ਨਿੱਜੀ ਹਸਪਤਾਲਾਂ ਨੂੰ ਦਿੱਲੀ ਸਰਕਾਰ ਦਾ ਆਦੇਸ਼

    ਦਿੱਲੀ ਸਰਕਾਰ ਨੇ 50 ਅਤੇ ਉਸ ਤੋਂ ਜ਼ਿਆਦਾ ਬੈੱਡਾਂ ਵਾਲੇ ਪ੍ਰਾਈਵੇਟ ਹਸਪਤਾਲਾਂ ਅਤੇ ਨਰਸਿੰਗ ਹੋਮ ਨੂੰ 20 ਫੀਸਦ ਬੈੱਡ ਕੋਵਿਡ-19 ਦੇ ਮਰੀਜ਼ਾਂ ਲਈ ਰੱਖਣ ਦੇ ਨਿਰਦਸ਼ ਦਿੱਤੇ ਹਨ।

    ਦਿੱਲੀ ਵਿੱਚ ਅਜਿਹੇ ਨਿੱਜੀ ਹਸਪਤਾਲ ਅਤੇ ਨਰਸਿੰਗ ਹੋਮ 117 ਦੇ ਕਰੀਬ ਹਨ।

    ਦਿੱਲੀ ਵਿੱਚ ਐਤਵਾਰ ਨੂੰ ਕੋਰੋਨਾ ਦੇ 508 ਮਾਮਲੇ ਆਏ, ਇਸ ਦੇ ਨਾਲ ਦਿੱਲੀ ਵਿੱਚ ਕੁੱਲ ਮਰੀਜ਼ਾਂ ਦੀ ਗਿਣਤੀ 13,418 ਹੋ ਗਈ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  6. ਕੋਰੋਨਾਵਾਇਰਸ : ਕੀ ਕੋਵਿਡ-19 ਦੁਬਾਰਾ ਤੁਹਾਨੂੰ ਬਿਮਾਰ ਕਰ ਸਕਦਾ ਹੈ

    ਕੀ ਕੋਰੋਨਾਵਾਇਰਸ ਹਰ ਸਿਆਲ ਨੂੰ ਵਾਪਸ ਆਵੇਗਾ ਕੀ ਇਸ ਦੀ ਦਵਾਈ ਕੰਮ ਕਰੇਗੀ। ਕੀ ਸਰੀਰ ਦੀ ਬਿਮਾਰੀ ਰੋਧਕ ਸ਼ਕਤੀ ਸਾਨੂੰ ਦੁਬਾਰਾ ਕੰਮ ਉੱਤੇ ਮੋੜ ਲਿਆਵੇਗੀ। ਲੰਬੇ ਸਮੇਂ ਤੱਕ ਅਸੀਂ ਵਾਇਰਸ ਨਾਲ ਕਿਵੇਂ ਟੱਕਰ ਲਵਾਂਗੇ।

    ਇਨ੍ਹਾਂ ਸਾਰੇ ਸਵਾਲਾਂ ਦਾ ਧੁਰਾ ਸਾਡੇ ਸਰੀਰ ਦੀ ਬਿਮਾਰੀ ਰੋਧਕ ਸ਼ਕਤੀ ਹੈ, ਜਿਸ ਨੂੰ ਤਕਨੀਕੀ ਭਾਸ਼ਾ ਵਿਚ ਇੰਮਊਨ ਸਿਸਟਮ ਕਿਹਾ ਜਾਂਦਾ ਹੈ।

    ਸਮੱਸਿਆ ਜੋ ਅਸੀਂ ਜਾਣਦੇ ਹਾਂ, ਉਹ ਬਹੁਤ ਛੋਟੀ ਹੈ। ਕੀ ਕੋਰੋਨਾਵਾਇਰਸ ਤੁਹਾਨੂੰ ਦੁਬਾਰਾ ਘੇਰ ਸਕਦਾ ਹੈ ਕੁਝ ਲੋਕ ਇੱਕ ਤੋਂ ਦੂਜੇ ਨਾਲੋਂ ਵੱਧ ਬਿਮਾਰ ਕਿਉਂ ਹੁੰਦੇ ਹਨ।

    ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

    corona

    ਤਸਵੀਰ ਸਰੋਤ, Getty Images

  7. ਕੋਰੋਨਾਵਾਇਰਸ ਤੋਂ ਬਚਾਅ: ਉਹ ਹਸਪਤਾਲ ਜਿੱਥੇ ਪੌਜ਼ੀਟਿਵ ਮਾਵਾਂ ਨੇ ਦਿੱਤਾ 115 ਤੰਦਰੁਸਤ ਬੱਚਿਆਂ ਨੂੰ ਜਨਮ, ਸੌਤਿਕ ਬਿਸਵਾਸ, ਬੀਬੀਸੀ ਪੱਤਰਕਾਰ

    ਮੁੰਬਈ ਦੇ ਲੋਕਮਾਨਿਆ ਤਿਲਕ ਮਿਊਂਸੀਪਲ ਜਨਰਲ ਹਸਪਤਾਲ ਵਿੱਚ ਕੋਰੋਨਾਵਾਇਰਸ ਦੀਆਂ ਮਰੀਜ਼ ਮਾਵਾਂ ਦੇ 100 ਤੋਂ ਵਧੇਰੇ ਬੱਚਿਆਂ ਦਾ ਜਨਮ ਹੋਇਆ ਹੈ।

    ਡਾਕਟਰਾਂ ਦਾ ਕਹਿਣਾ ਹੈ ਕਿ ਪਿਛਲੇ ਮਹੀਨੇ ਦੌਰਾਨ ਪੈਦਾ ਹੋਏ 115 ਬੱਚਿਆਂ ਵਿੱਚੋਂ ਤਿੰਨ ਦੇ ਪਹਿਲੇ ਟੈਸਟ ਪੌਜ਼ੀਟਿਵ ਆਏ ਸਨ ਪਰ ਬਾਅਦ ਵਿੱਚ ਨੈਗੇਟਿਵ ਆਏ।

    ਕੋਰੋਨਾਵਾਇਰਸ ਦੀਆਂ ਮਰੀਜ਼ ਦੋ ਮਾਵਾਂ ਦੀ ਮੌਤ ਹੋ ਗਈ। ਇਨ੍ਹਾਂ ਦੋ ਵਿੱਚੋਂ ਇੱਕ ਮਾਂ ਨੇ ਹਾਲੇ ਆਪਣੇ ਬੱਚੇ ਨੂੰ ਜਨਮ ਦੇਣਾ ਸੀ।

    ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

    corona

    ਤਸਵੀਰ ਸਰੋਤ, Getty Images

  8. ਚੀਨ ਨੇ ਕਿਉਂ ਕਿਹਾ, 'ਅਮਰੀਕਾ ਵਿੱਚ ਸਿਆਸਤ ਦਾ ਵਾਇਰਸ ਫੈਲ ਰਿਹਾ'

    ਕੀ ਸਚਮੁੱਚ ਅਮਰੀਕਾ ਚੀਨ ਨਾਲ ਸ਼ੀਤ ਯੁੱਧ ਕਰਨਾ ਚਾਹੁੰਦਾ ਹੈ।

    ਚੀਨ ਦੇ ਵਿਦੇਸ਼ ਮੰਤਰੀ ਦਾ ਤਾਂ ਅਜਿਹਾ ਹੀ ਕਹਿਣਾ ਹੈ...ਤੇ ਦੂਜੇ ਪਾਸੇ ਕਿਉਂ ਹਾਈਡ੍ਰੋਕਸੀਕਲੋਰੋਕਵਿਨ ਦਵਾਈ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ।

    ਇੱਧਰ ਭਾਰਤ ਅਤੇ ਪੰਜਾਬ ਵਿੱਚ ਕਿਹੋ ਜਿਹੇ ਹਾਲਾਤ ਬਣੇ ਹੋਏ ਹਨ। ਅੱਜ ਦੇ ਕੋਰੋਨਾਵਾਇਰਸ ਰਾਊਂਡਅਪ ਵਿੱਚ ਪੰਜਾਬ ਤੋਂ ਲੈ ਕੇ ਦੁਨੀਆਂ ਦੀਆਂ ਅਹਿਮ ਖ਼ਬਰਾਂ।

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਰਾਊਂਡਅਪ: ਚੀਨ ਨੇ ਕਿਉਂ ਕਿਹਾ, ਅਮਰੀਕਾ ਵਿੱਚ ਸਿਆਸਤ ਦਾ ਵਾਇਰਸ ਫੈਲ ਰਿਹਾ
  9. ਵਰਕਰਾਂ ਦੇ ਕੋਰੋਨਾਵਾਇਰਸ ਪੌਜ਼ਿਟਿਵ ਪਾਏ ਜਾਣ 'ਤੇ ਸਭ ਤੋਂ ਡੂੰਘੀ ਸੋਨੇ ਦੀ ਖਾਣ ਬੰਦ

    ਦੁਨੀਆਂ ਦੀ ਸਭ ਤੋਂ ਡੂੰਘੀ ਸੋਨੇ ਦੀ ਖਾਣ ਵਿੱਚ 160 ਵਰਕਰ ਕੋਵਿਡ-19 ਪੌਜ਼ਿਟਿਵ ਪਾਏ ਗਏ ਹਨ।

    ਦਿ ਮਪੋਨੇਂਗ ਗੋਲਡ ਮਾਈਨ ਦੱਖਣੀ ਅਫਰੀਕਾ ਵਿੱਚ ਪੈਂਦੀ ਹੈ, ਇਸ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ।

    ਮੁਲਕ ਭਰ ਵਿੱਚ ਲੌਕਡਾਊਨ ਕਾਰਨ 22 ਅਪਰੈਲ ਨੂੰ 50 ਫੀਸਦ ਸਟਾਫ ਨਾਲ ਇਸ ਵਿੱਚ ਕੰਮ ਸ਼ੁਰੂ ਹੋਇਆ ਸੀ।

    ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਵਿੱਚ ਕਈ ਹੋਰ ਖਾਣਾਂ ਵਿੱਚ ਕੰਮ ਸ਼ੁਰੂ ਹੋਣ ਦਾ ਵਰਕਰਾਂ ਨੇ ਵਿਰੋਧ ਕੀਤਾ ਸੀ ਕਿਉਂਕਿ ਸਮਾਜਿਕ ਦੂਰੀ ਵਰਗੇ ਨਿਯਮਾਂ ਦੀ ਪਾਲਣਾ ਔਖੀ ਸੀ।

    corona

    ਤਸਵੀਰ ਸਰੋਤ, Reuters

  10. ਕੋਰੋਨਾਵਾਇਰਸ ਮਹਾਮਾਰੀ : ਕੀ ਸਰਦੀਆਂ ਦੇ ਮੌਸਮ ਵਿਚ ਵਾਇਰਸ ਹੋ ਵਧੇਗਾ, ਜੇਮਜ਼ ਗੈਲਾਗਰ, ਸਿਹਤ ਅਤੇ ਵਿਗਿਆਨ ਪੱਤਰਕਾਰ, ਬੀਬੀਸੀ

    ਦੁਨੀਆਂ ਦੇ ਬਹੁਤੇ ਦੇਸਾਂ ਵਿੱਚ ਲੌਕਡਾਊਨ ਹੈ ਅਤੇ ਕਈ ਦੇਸਾਂ ਨੇ ਕਰਫਿਊ ਲਗਾ ਦਿੱਤਾ ਹੈ। ਜ਼ਿਆਦਾਤਰ ਦੇਸਾਂ ਨੇ ਆਪਣੀਆਂ ਸਰਹੱਦਾਂ ਲਗਭਗ ਸੀਲ ਕਰ ਦਿੱਤੀਆਂ ਹਨ।

    ਕੋਰੋਨਾਵਾਇਰਸ ਬਾਰੇ ਦੁਨੀਆਂ ਦਸੰਬਰ ਵਿੱਚ ਹੀ ਜਾਗਰੂਕ ਹੋਈ ਹੈ, ਪਰ ਇਹ ਅਨੰਤ ਕਾਲ ਤੋਂ ਮੌਜੂਦ ਹੈ।

    ਦੁਨੀਆਂ ਭਰ ਦੇ ਵਿਗਿਆਨੀਆਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਜੇ ਵੀ ਅਜਿਹਾ ਬਹੁਤ ਕੁਝ ਹੈ ਜਿਸ ਬਾਰੇ ਅਸੀਂ ਸਮਝ ਨਹੀਂ ਸਕੇ। ਇਸ ਬਾਰੇ ਬਹੁਤ ਸਾਰੇ ਪ੍ਰਸ਼ਨ ਹਨ ਜਿਨ੍ਹਾਂ ਦੇ ਉੱਤਰ ਜਾਣਨ ਲਈ ਸਾਰੇ ਵਿਸ਼ਵ ਵਿਆਪੀ ਪੱਧਰ ’ਤੇ ਪ੍ਰਯੋਗ ਕਰ ਰਹੇ ਹਨ।

    ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

    corona

    ਤਸਵੀਰ ਸਰੋਤ, Getty Images

  11. ਲੌਕਡਾਊਨ ਪੰਜਾਬ ਵਿੱਚ ਪੰਛੀਆਂ ਲਈ ਕਿਵੇਂ ਸਾਬਿਤ ਹੋਇਆ ਵਰਦਾਨ

    ਕੋਰੋਨਾਵਾਇਰਸ ਕਾਰਨ ਲੱਗਿਆ ਲੌਕਡਾਊਨ ਜਿੱਥੇ ਮਨੁੱਖਾਂ ਲਈ ਸੰਕਟ ਬਣਿਆ ਹੈ ਉੱਥੇ ਹੀ ਪੰਛੀਆਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ।

    ਬਰਨਾਲਾ ਦੀ ਕੁਦਰਤ ਪ੍ਰੇਮੀ ਸੁਸਾਇਟੀ ਪੰਛੀਆਂ ਦੀ ਸਾਂਭ-ਸੰਭਾਲ ਲਈ ਕਈ ਸਾਲਾਂ ਤੋਂ ਕੰਮ ਕਰ ਰਹੀ ਹੈ।

    ਇਨ੍ਹਾਂ ਪੰਛੀ ਪ੍ਰੇਮੀਆਂ ਮੁਤਾਬਕ ਇਸ ਦੌਰਾਨ ਪੰਛੀਆਂ ਦਾ ਸਭ ਤੋਂ ਵੱਧ ਪ੍ਰਜਣਨ ਹੋਇਆ ਹੈ।

    ਰਿਪੋਰਟ: ਸੁਖਚਰਨ ਪ੍ਰੀਤ, ਐਡਿਟ: ਸਦਫ਼ ਖ਼ਾਨ

    ਵੀਡੀਓ ਕੈਪਸ਼ਨ, ਪੰਜਾਬ ਵਿੱਚ ਲੌਕਡਾਊਨ ਪੰਛੀਆਂ ਲਈ ਕਿਵੇਂ ਸਾਬਿਤ ਹੋਇਆ ਵਰਦਾਨ
  12. ਯੂਪੀ ਵਿਚ ਦੂਜੇ ਰਾਜਾਂ ਤੋਂ ਹੁਣ ਤੱਕ 23 ਲੱਖ ਲੋਕ ਲਿਆਂਦੇ ਗਏ

    ਉੱਤਰ ਪ੍ਰਦੇਸ਼ ਦੇ ਵਧੀਕ ਮੁੱਖ ਸਕੱਤਰ ਅਵਨੀਸ਼ ਅਵਸਥੀ ਨੇ ਕਿਹਾ ਹੈ ਕਿ ਲੌਕਡਾਊਨ ਦੇ ਦੌਰਾਨ ਹੁਣ ਤੱਕ ਤਕਰੀਬਨ 23 ਲੱਖ ਲੋਕਾਂ ਨੂੰ ਵੱਖ-ਵੱਖ ਰਾਜਾਂ ਤੋਂ ਲਿਆਂਦਾ ਜਾ ਚੁੱਕਾ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  13. ਲੌਕਡਾਊਨ 'ਚ ਕਿਵੇਂ ਮਨਾਈ ਗਈ ਈਦ?

    ਕੋਰੋਨਾ ਮਹਾਮਾਰੀ ਕਾਰਨ ਵਿਸ਼ਵ ਭਰ ਵਿੱਚ ਈਦ-ਉਲ-ਫਿਤਰ ਦੇ ਜਸ਼ਨ ਨਹੀਂ ਹੋ ਪਾਏ।

    ਰਮਜ਼ਾਨ ਦੇ ਮਹੀਨੇ ਦੇ ਅੰਤ ਨੂੰ ਦਰਸਾਉਂਦਾ ਇਸਲਾਮੀ ਤਿਉਹਾਰ ਆਮ ਤੌਰ 'ਤੇ ਦਾਵਤ ਅਤੇ ਪਰਿਵਾਰਕ ਇਕੱਠ ਦਾ ਸਮਾਂ ਹੁੰਦਾ ਹੈ।

    ਪਰ ਇਸ ਸਾਲ ਦੁਨੀਆ ਭਰ ਦੇ ਲੱਖਾਂ ਮੁਸਲਮਾਨਾਂ ਨੂੰ ਘਰ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ।

    eid

    ਤਸਵੀਰ ਸਰੋਤ, AFP

    eid

    ਤਸਵੀਰ ਸਰੋਤ, AFP

    eid

    ਤਸਵੀਰ ਸਰੋਤ, Reuters

    eid

    ਤਸਵੀਰ ਸਰੋਤ, Reuters

  14. ਕੋਰੋਨਾਵਾਇਰਸ ਦੀ ਦੂਜੀ ਲਹਿਰ ਕਿੰਨੀ ਮਾਰੂ ਹੋ ਸਕਦੀ ਤੇ ਕਿਵੇਂ ਤਿਆਰੀ ਕਰੀਏ, ਈਵਾ ਓਂਟੀਵੇਰੋਸ, ਬੀਬੀਸੀ ਨਿਊਜ਼

    ਬਾਇਔਲਜਿਸਟ ਡਾ਼ ਜੇਨਿਫ਼ਰ ਰੇਨ ਦਾ ਕਹਿਣਾ ਹੈ ਕਿ ਕੋਰੋਨਾ \ਵਾਇਰਸ ਦੀ ਲਾਗ਼ ਦੀ ਦੂਜੀ ਲਹਿਰ ਬਾਰੇ ਸਵਾਲ ਇਹ ਨਹੀਂ ਹੈ ਕਿ ਇਹ ਆਵੇਗੀ ਜਾਂ ਨਹੀਂ। ਸਗੋਂ ਇਹ ਹੈ ਕਿ ਇਹ ਕਦੋਂ ਆਵੇਗੀ ਅਤੇ ਕਿੰਨੀ ਭਿਆਨਕ ਹੋਵੇਗੀ।

    ਡਾ਼ ਜੇਨ ਨੇ ਕੋਰੋਨਾਵਾਇਰਸ ਉੱਪਰ ਏਸ਼ੀਆ ਤੋਂ ਪੂਰੀ ਦੁਨੀਆਂ ਵਿੱਚ ਫ਼ੈਲਣ ਤੱਕ ਨਜ਼ਰ ਰੱਖੀ ਹੈ।

    ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਸ਼ਾਇਦ ਕੋਰੋਨਾਵਾਇਰਸ ਕਦੇ ਜਾਵੇ ਹੀ ਨਾ ਅਤੇ ਇਸ ਨੂੰ ਕੰਟਰੋਲ ਕਰਨ ਵਿੱਚ ਸਮਾਂ ਲੱਗੇਗਾ ਅਤੇ ਬਹੁਤ ਯਤਨ ਕਰਨੇ ਪੈਣਗੇ।

    ਪੂਰੀ ਖ਼ਬਰ ਨੂੰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

    corona

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਸ਼ਾਇਦ ਕੋਰੋਨਾਵਾਇਰਸ ਕਦੇ ਜਾਵੇ ਹੀ ਨਾ ਅਤੇ ਇਸ ਨੂੰ ਕੰਟਰੋਲ ਕਰਨ ਵਿੱਚ ਸਮਾਂ ਲੱਗੇਗਾ ਅਤੇ ਬਹੁਤ ਯਤਨ ਕਰਨੇ ਪੈਣਗੇ
  15. ਪੰਜਾਬ ਦੀ ਸਥਿਤੀ ਪੂਰੇ ਦੇਸ 'ਚੋਂ ਬਿਹਤਰ – ਕੈਪਟਨ ਅਮਰਿੰਦਰ ਸਿੰਘ

    ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਦਾਅਵਾ ਹੈ ਕਿ ਕੋਰੋਨਾਵਾਇਰਸ ਨੂੰ ਲੈ ਕੇ ਪੰਜਾਬ ਦੀ ਸਥਿਤੀ ਪੂਰੇ ਦੇਸ 'ਚੋਂ ਬਿਹਤਰ ਹੈ।

    ਉਨ੍ਹਾਂ ਕਿਹਾ ਕਿ ਸੂਬੇ 'ਚ ਮਾਮਲਿਆਂ ਦੀ ਦਰ ਦੁੱਗਣੀ ਹੋਣ ਦਾ ਸਮਾਂ 98 ਦਿਨ ਹੋ ਗਿਆ ਹੈ। ਨਾਲ ਹੀ ਦਾਅਵਾ ਕੀਤਾ ਹੈ ਕਿ ਪੰਜਾਬ 'ਚ ਟੈਸਟਿੰਗ ਦੀ ਸਮਰਥਾ 'ਚ ਵੀ ਵਾਧਾ ਹੋਇਆ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  16. ਕੋਰੋਨਾ ਦੀ ਲਾਗ: ਕੀ ਹੈ ਏਸ਼ੀਆ ਦਾ ਹਾਲ?

    • ਚੀਨ ਵਿਚ ਕੋਰੋਨਾ ਦੀ ਲਾਗ ਦੇ ਤਿੰਨ ਨਵੇਂ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ, ਇਕ ਦਿਨ ਪਹਿਲਾਂ, ਕੋਈ ਨਵਾਂ ਕੇਸ ਨਹੀਂ ਆਇਆ ਸੀ। ਚੀਨ ਵਿਚ ਇਸ ਸਮੇਂ ਸੰਕਰਮਣ ਦੇ ਕੁਲ ਮਾਮਲੇ ਲਗਭਗ 83,000 ਦੇ ਕਰੀਬ ਹਨ ਅਤੇ ਹੁਣ ਤੱਕ 4600 ਲੋਕਾਂ ਦੀ ਮੌਤ ਹੋ ਚੁੱਕੀ ਹੈ।
    • ਦੱਖਣੀ ਕੋਰੀਆ ਵਿਚ ਕੋਰੋਨਾ ਦੀ ਲਾਗ ਦੇ 23 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਕੇਸ ਰਾਜਧਾਨੀ ਸੋਲ ਦੇ ਸਭ ਤੋਂ ਸੰਘਣੀ ਆਬਾਦੀ ਵਾਲੇ ਖੇਤਰ ਵਿੱਚ ਸਾਹਮਣੇ ਆਏ ਹਨ। ਲੌਕਡਾਉਨ ਇੱਥੇ ਅਜੇ ਲਾਗੂ ਹੈ।
    • ਥਾਈਲੈਂਡ ਨੇ ਚੂਹਿਆਂ 'ਤੇ ਸਫ਼ਲ ਪ੍ਰੀਖਣ ਕਰਨ ਤੋਂ ਬਾਅਦ ਹੁਣ ਬਾਂਦਰਾਂ 'ਤੇ ਕੋਰੋਨਾ ਟੀਕੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਨੀਵਾਰ ਨੂੰ ਇੰਡੋਨੇਸ਼ੀਆ ਵਿੱਚ 949 ਸੰਕਰਮਣ ਦੇ ਮਾਮਲੇ ਸਾਹਮਣੇ ਆਏ। ਇਸ ਦੇ ਨਾਲ, ਲਾਗ ਦੇ ਕੁੱਲ ਮਾਮਲੇ 21,745 ਹੋ ਗਏ ਹਨ ਅਤੇ ਕੁੱਲ 1351 ਮੌਤਾਂ ਹੋਈਆਂ ਹਨ।
    • ਸ੍ਰੀਲੰਕਾ ਦੀ ਸਰਕਾਰ ਨੇ ਕਿਹਾ ਕਿ ਮੰਗਲਵਾਰ ਤੋਂ ਤਾਲਾਬੰਦੀ ਵਿੱਚ ਕੁਝ ਰਾਹਤ ਦਿੱਤੀ ਜਾਏਗੀ। ਮਾਰਚ ਤੋਂ ਰਾਜਧਾਨੀ ਕੋਲੰਬੋ ਸਣੇ ਕਈ ਇਲਾਕਿਆਂ ਵਿੱਚ ਕਰਫਿਊਲਾਗੂ ਸੀ।
    • ਜਾਪਾਨ ਨੇ ਨਾਈਟ ਕਲੱਬਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਹੈ। ਨਾਲ ਹੀ, ਹਰ 30 ਮਿੰਟ ਵਿਚ ਦਰਵਾਜ਼ੇ ਦੇ ਹੈਂਡਲ ਅਤੇ ਟੇਬਲਾਂ ਨੂੰ ਸਵੱਛ ਬਣਾਉਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ।
  17. ਭਾਰਤ ਵਿੱਚ ਪਿਛਲੇ 24 ਘੰਟਿਆਂ 'ਚ ਲਾਗ ਦੇ 6767 ਮਾਮਲੇ ਆਏ ਸਾਹਮਣੇ

    ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਨਾਲ ਸੰਕਰਮਣ ਦੇ ਛੇ ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।

    ਪਿਛਲੇ ਤਿੰਨ ਦਿਨਾਂ ਤੋਂ, ਲਾਗ ਲੱਗਣ ਵਾਲੇ ਲੋਕਾਂ ਦੀ ਗਿਣਤੀ ਇਸ ਦੇ ਆਸ ਪਾਸ ਹੈ।

    ਕੇਂਦਰੀ ਸਿਹਤ ਮੰਤਰਾਲੇ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਵਿੱਚ ਹੁਣ ਤੱਕ 1,31,868 ਮਾਮਲਿਆਂ ਦੀ ਪੁਸ਼ਟੀ ਹੋਈ ਹੈ।

    ਲਾਗ ਤੋਂ ਬਾਅਦ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ ਵਧ ਗਈ ਹੈ। ਐਤਵਾਰ ਤੱਕ, ਅਜਿਹੇ ਲੋਕਾਂ ਦੀ ਗਿਣਤੀ 54,440 ਸੀ ਜਦੋਂ ਕਿ ਇਕ ਦਿਨ ਪਹਿਲਾਂ 51,783 ਸੀ।

    corona

    ਤਸਵੀਰ ਸਰੋਤ, Getty Images

  18. ਆਉਣ ਵਾਲਾ ਸਮਾਂ ਹੋਰ ਮੁਸ਼ਕਲ ਹੋ ਸਕਦਾ ਹੈ: ਉੱਧਵ ਠਾਕਰੇ

    ਮਹਾਰਾਸ਼ਟਰ ਦੇ ਮੁੱਖ ਮੰਤਰੀ ਉੱਧਵ ਠਾਕਰੇ ਨੇ ਕਿਹਾ ਹੈ ਕਿ 31 ਮਈ ਨੂੰ ਲੌਕਡਾਊਨ ਖੁੱਲ੍ਹਣ ਤੋਂ ਬਾਅਦ ਕੀ ਹੋਵੇਗਾ, ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ।

    ਉਨ੍ਹਾਂ ਨੇ ਕਿਹਾ, "ਸਾਨੂੰ ਦੇਖਣਾ ਹੋਵੇਗਾ ਕਿ ਕਿਵੇਂ ਅੱਗੇ ਵਧਣਾ ਹੈ। ਆਉਣ ਵਾਲਾ ਸਮਾਂ ਬਹੁਤ ਮੁਸ਼ਕਲ ਹੋ ਸਕਦਾ ਹੈ ਕਿਉਂਕਿ ਲਾਗ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ।"

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  19. ਫਰਾਂਸ ਨੇ ਹਾਈਡ੍ਰੋਕਸੀਕਲੋਰੋਕੁਈਨ ਦੀ ਸਮੀਖਿਆ ਦਾ ਦਿੱਤਾ ਆਦੇਸ਼

    ਫਰਾਂਸ ਦੇ ਸਿਹਤ ਮੰਤਰੀ ਓਲੀਵੀਅਰ ਵਰਨ ਨੇ ਕੋਵਿਡ -19 ਦੇ ਇਲਾਜ ਲਈ ਹਾਈਡ੍ਰੋਕਸੀਕਲੋਰੋਕੁਈਨ ਦੀ ਵਰਤੋਂ ਦੀ ਸਮੀਖਿਆ ਦੇ ਆਦੇਸ਼ ਦਿੱਤੇ ਹਨ, ਜਿਸ ਤੋਂ ਬਾਅਦ ਇਕ ਅਧਿਐਨ ਨੇ ਸੁਝਾਅ ਦਿੱਤਾ ਹੈ ਕਿ ਇਸ ਨਾਲ ਮੌਤ ਦਰਾਂ ਵਿਚ ਵਾਧਾ ਹੋਇਆ ਹੈ।

    ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਸ ਐਂਟੀ-ਮਲੇਰੀਆ ਡਰੱਗ ਨੂੰ ਉਤਸ਼ਾਹਿਤ ਕੀਤਾ ਹੈ ਅਤੇ ਹਾਲ ਹੀ ਵਿਚ ਕਿਹਾ ਹੈ ਕਿ ਉਹ ਇਸ ਨੂੰ ਵਾਇਰਸ ਤੋਂ ਬੱਚਣ ਲਈ ਲੈ ਰਹੇ ਹਨ।

    ਇੱਕ ਟਵੀਟ ਵਿੱਚ ਵਰਨ ਨੇ ਕਿਹਾ ਕਿ ਉਨ੍ਹਾਂ ਨੇ ਸਰਕਾਰ ਦੀ ਸਿਹਤ ਸਲਾਹਕਾਰ ਕਮੇਟੀ ਨੂੰ ਕਿਹਾ ਹੈ ਕਿ ਉਹ 48 ਘੰਟਿਆਂ ਵਿੱਚ ਡਰੱਗਸ ਦੇ ਨੁਸਖ਼ਿਆ (prescription) ਦੇ ਦਿਸ਼ਾ-ਨਿਰਦੇਸ਼ਾਂ ਦਾ ਮੁੜ ਮੁਲਾਂਕਣ ਕਰਨ।

    ਉਨ੍ਹਾਂ ਨੇ ਲੈਂਸੈਟ ਮੈਡੀਕਲ ਜਰਨਲ ਦੁਆਰਾ ਪ੍ਰਕਾਸ਼ਤ ਖੋਜ ਦੇ ਨਤੀਜਿਆਂ ਨੂੰ ਚਿੰਤਾਜਨਕ ਦੱਸਿਆ ਹੈ।

    corona

    ਤਸਵੀਰ ਸਰੋਤ, Reuters

  20. ਅਮਰੀਕਾ ਦੀ ਅਖ਼ਬਾਰ ਨੇ ਕੋਰੋਨਾ ਪੀੜਤਾਂ ਲਈ ਪਹਿਲੇ ਪੇਜ ਨੂੰ ਕੀਤਾ ਸਮਰਪਤ

    ਅਮਰੀਕਾ ਵਿਚ ਨਿਊਯਾਰਕ ਟਾਈਮਜ਼ ਨੇ ਆਪਣਾ ਪੂਰਾ ਫਰੰਟ ਪੇਜ ਕਰੀਬ ਇਕ ਹਜ਼ਾਰ ਕੋਰੋਨਾ ਪੀੜਤ ਲੋਕਾਂ ਦੇ ਨਾਮਾਂ ਨੂੰ ਸਮਰਪਿਤ ਕਰ ਦਿੱਤਾ। ਅਮਰੀਕਾ ਵਿਚ ਮੌਤਾਂ ਦਾ ਅੰਕੜਾਂ 1,00,000 ਦੇ ਕਰੀਬ ਹੈ।

    ਅਖ਼ਬਾਰ ਦੀ ਹੈੱਡਲਾਈਨ ਵਿੱਚ ਜਨਵਰੀ ਤੋਂ ਬਾਅਦ ਹੋਈਆਂ ਮੌਤਾਂ ਨੂੰ ਇੱਕ “ਅਣਗਿਣਤ ਘਾਟਾ” ਦੱਸਿਆ ਗਿਆ ਹੈ।

    ਜੌਨਸ ਹੌਪਕਿੰਸ ਯੂਨੀਵਰਸਿਟੀ ਦੇ ਅਨੁਸਾਰ, ਨਿਊਯਾਰਕ ਰਾਜ ਕਿਸੇ ਸਮੇਂ ਅਮਰੀਕੀ ਕੋਰੋਨਾਵਾਇਰਸ ਪ੍ਰਕੋਪ ਦਾ ਕੇਂਦਰ ਸੀ, ਜਿਸ ਵਿੱਚ 28,000 ਤੋਂ ਵੱਧ ਮੌਤਾਂ ਹੋਈਆਂ ਸਨ।

    ਅਮਰੀਕਾ ਵਿਚ ਕੋਵਿਡ -19 ਕਾਰਨ ਮੌਤਾਂ ਦੀ ਗਿਣਤੀ 97,000 ਤੋਂ ਵੱਧ ਹੈ।

    corona

    ਤਸਵੀਰ ਸਰੋਤ, @nytimes