ਕੋਰੋਨਾਵਾਇਰਸ ਅਪਡੇਟ: ਮੋਦੀ ਸਰਕਾਰ-2 ਦਾ ਇੱਕ ਸਾਲ ਪੂਰਾ ਹੋਣ ’ਤੇ 750 ਵਰਚੂਅਲ ਰੈਲੀਆਂ; ਅਮਰੀਕਾ ’ਚ ਉੱਡੀਆਂ ਨਿਯਮਾਂ ਦੀਆਂ ਧੱਜੀਆਂ

ਜੌਨ ਹੌਪਕਿੰਸ ਯੂਨੀਵਰਸਿਟੀ ਅਨੁਸਾਰ ਪੂਰੀ ਦੁਨੀਆਂ ਵਿੱਚ 54 ਲੱਖ ਤੋਂ ਵੱਧ ਲੋਕ ਕੋਰੋਨਾਵਾਇਰਸ ਦਾ ਸ਼ਿਕਾਰ ਹੋਏ ਹਨ।

ਲਾਈਵ ਕਵਰੇਜ

  1. ਅਸੀਂ ਆਪਣਾ ਲਾਈਵ ਪੇਜ ਇੱਥੇ ਹੀ ਖ਼ਤਮ ਕਰਦੇ ਹਾਂ। ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ। 26 ਮਈ ਦੇ ਅਪਡੇਟਸ ਲਈ ਇੱਥੇ ਕਲਿੱਕ ਕਰੋ

  2. ਮੋਦੀ ਸਰਕਾਰ ਦੂਜੀ ਪਾਰੀ ਦਾ ਇੱਕ ਸਾਲ ਪੂਰਾ ਹੋਣ ’ਤੇ ਮਨਾਏਗੀ ਜਸ਼ਨ

    ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਦੂਜੇ ਕਾਰਜਕਾਲ ਦਾ ਇੱਕ ਸਾਲ ਪੂਰਾ ਹੋਣ ਦਾ ਜਸ਼ਨ ਮਨਾਉਣ ਲਈ ਭਾਰਤੀ ਜਨਤਾ ਪਾਰਟੀ ਨੇ ਦੇਸ ਭਰ ਵਿੱਚ 750 ਤੋਂ ਵੱਧ ਵਰਚੂਅਲ ਰੈਲੀਆਂ ਕਰਨ ਜਾ ਰਹੀ ਹੈ।

    ਇਸ ਤੋਂ ਇਲਾਵਾ ਦੇਸ ਭਰ ਵਿੱਚ ਇੱਕ ਹਜ਼ਾਰ ਵਰਚੂਅਲ ਕਾਨਫਰੰਸਾ ਵੀ ਕੀਤੀਆਂ ਜਾਣਗੀਆਂ।

    ਪਾਰਟੀ ਨੇ ਕਿਹਾ ਹੈ ਕਿ ਇਸ ਦੌਰਾਨ ਆਤਮ ਨਿਰਭਰ ਭਾਰਤ ਦੇ ਅਹਿਦ ਨੂੰ 10 ਕਰੋੜ ਘਰਾਂ ਤੱਕ ਪਹੁੰਚਾਇਆ ਜਾਵੇਗਾ।

    ਮੋਦੀ ਸਰਕਾਰ ਆਪਣੇ ਦੂਜੇ ਕਾਰਜਕਾਲ ਦਾ ਇੱਕ ਸਾਲ 30 ਮਈ 2020 ਨੂੰ ਪੂਰਾ ਕਰ ਰਹੀ ਹੈ।

    ਭਾਰਤ ਵਿੱਚ ਅਸ ਵੇਲੇ ਕੋਰੋਨਾਵਾਇਰਸ ਦੇ ਲਾਗ ਦੇ ਮਾਮਲੇ ਤਕਰੀਬਨ ਇੱਕ 1.40 ਲੱਖ ਹੋ ਗਏ ਹਨ ਅਤੇ 4000 ਤੋਂ ਜ਼ਿਆਦਾ ਮੌਤਾਂ ਹੋਈਆਂ ਹਨ।

    ਪਾਰਟੀ ਨੇ ਕਿਹਾ ਹੈ ਕਿ ਜਸ਼ਨ ਮਨਾਉਣ ਵੇਲੇ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਿਆ ਜਾਵੇਗਾ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  3. ਅਮਰੀਕਾ ਵਿੱਚ ‘ਮੈਮੋਰੀਅਲ ਡੇਅ’ ਦੀਆਂ ਤਸਵੀਰਾਂ ਨੇ ਵਧਾਈ ਚਿੰਤਾ

    ਇਸ ਹਫਤੇ ਦੇ ਅੰਤ ਵਿੱਚ ਅਮਰੀਕੀ ਲੋਕਾਂ ਨੇ ਜੋ ਕੀਤਾ ਉਸ ਨੂੰ ਲੈ ਕੇ ਅਮਰੀਕਾ ਦੇ ਵੱਖ ਵੱਖ ਸੂਬਿਆਂ ਚਿੰਤਾ ਵਿੱਚ ਪੈ ਗਏ ਹਨ।

    ‘ਮੈਮੋਰੀਅਲ ਡੇਅ’ ਵੀਕੇਂਡ ਮਨਾਉਣ ਲਈ ਸੈਂਕੜੇ ਅਮਰੀਕੀ ਨਾਗਰਿਕ ਘਰਾਂ ਤੋਂ ਨਿੱਕਲ ਆਏ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਕੀਤੀ।

    ਮਈ ਦੇ ਆਖਰੀ ਸੋਮਵਾਰ ਨੂੰ ਅਮਰੀਕਾ ਵਿੱਚ ‘ਮੈਮੋਰੀਅਲ ਡੇਅ’ ਮਨਾਇਆ ਜਾਂਦਾ ਹੈ, ਇਸ ਦਿਨ ਅਮਰੀਕਾ ਵਿੱਚ ਛੁੱਟੀ ਰਹਿੰਦੀ ਹੈ।

    ਕੋਰੋਨਾਵਾਇਰਸ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਮਿਸੋਰੀ ਦੀ ਤਸਵੀਰ
    ਕੋਰੋਨਾਵਾਇਰਸ

    ਤਸਵੀਰ ਸਰੋਤ, EPA

    ਤਸਵੀਰ ਕੈਪਸ਼ਨ, ਕੈਲੀਫੋਰਨੀਆ ਦੀ ਤਸਵੀਰ
    corona

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਸਾਊਥ ਕੈਰੋਲਾਈਨਾ ਦੀ ਤਸਵੀਰ
  4. ਕੋਰੋਨਾਵਾਇਰਸ ਦੀ ਵੈਕਸੀਨ ਬਣਾ ਰਹੀ ਭਾਰਤੀ ਕੰਪਨੀ ਕਿੰਨਾ ਸਮਾਂ ਮੰਗ ਰਹੀ ਹੈ

    ਕੋਰੋਨਾਵਾਇਰਸ ਦੀ ਵੈਕਸੀਨ ਨਾਲ ਜੁੜੇ ਸਵਾਲਾਂ ਦੇ ਜਵਾਬ ਲਈ ਬੀਬੀਸੀ ਦੀ ਭਾਰਤ ਬਾਇਓਟੈਕ ਕੰਪਨੀ ਦੀ ਸਹਿ-ਸੰਸਥਾਪਕ ਸੁੱਚਿਤਰਾ ਏਲਾ ਨਾਲ ਖਾਸ ਗੱਲਬਾਤ।

    ਇਹ ਭਾਰਤੀ ਕੰਪਨੀ ਕੋਵਿਡ-19 ਲਈ ਵੈਕਸੀਨ ਦੀ ਖੋਜ ਕਰ ਰਹੀ ਹੈ।

    ਵੀਡੀਓ ਕੈਪਸ਼ਨ, 'ਭਾਰਤ 'ਚ ਕੋਰੋਨਾ ਦੀ ਵੈਕਸੀਨ ਬਣਨ ਵਿੱਚ ਲੱਗ ਸਕਦੇ 12 ਤੋਂ 24 ਮਹੀਨੇ'
  5. ਕੋਰੋਨਾਵਾਇਰਸ ਰਾਊਂਡ-ਅਪ: ਜਪਾਨ ਨੇ ਹਟਾਈ ਐਮਰਜੈਂਸੀ ਤੇ ਪੰਜਾਬ ’ਚ ਆਉਣ ’ਤੇ ਸਾਰਿਆਂ ਦਾ ਏਕਾਂਤਵਾਸ

    ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲਗਾਈ ਗਈ ਦੇਸ-ਵਿਆਪੀ ਐਮਰਜੈਂਸੀ ਨੂੰ ਖ਼ਤਮ ਕਰ ਦਿੱਤਾ ਹੈ ਅਤੇ ਵਿੱਤੀ ਗਤੀਵਿਧੀਆਂ ਦੀ ਇਜਾਜ਼ਤ ਦੇ ਦਿੱਤੀ ਹੈ।

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਰਾਊਂਡ-ਅਪ: ਪੰਜਾਬ ’ਚ ਆਉਣ ’ਤੇ ਹੋਣਾ ਪਵੇਗਾ ਕੁਆਰੰਟੀਨ
  6. ਸੀਬੀਐੱਸਈ ਦੀਆਂ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ 15,000 ਕੇਂਦਰਾਂ 'ਚ ਹੋਣਗੀਆਂ

    ਸੀਬੀਐੱਸਈ 10ਵੀਂ ਤੇ 12ਵੀਂ ਦੀਆਂ ਪ੍ਰਖਿਆਵਾਂ 15000 ਕੇਂਦਰਾਂ ਵਿੱਚ ਲਏਗੀ।

    ਕੇਂਦਰੀ ਐੱਚਆਰਡੀ ਮੰਤਰੀ ਰਮੇਸ਼ ਪੋਖਰੀਆਲ ਨੇ ਜਾਣਕਾਰੀ ਦਿੰਦਿਆਂ ਟਵੀਟ ਕੀਤਾ ਕਿ ਪਹਿਲਾਂ ਇਸ ਲਈ 3000 ਕੇਂਦਰ ਬਣਾਏ ਗਏ ਸਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  7. ਸੁਖਪਾਲ ਸਿੰਘ ਖਹਿਰਾ ਗ੍ਰਿਫਤਾਰ

    ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

    ਲੌਕਡਾਊਨ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ ਉਨ੍ਹਾਂ ਦੀ ਗ੍ਰਿਫਤਾਰੀ ਹੋਈ ਹੈ।

    ਕਬੱਡੀ ਖਿਡਾਰੀ ਅਰਵਿੰਦਰ ਸਿੰਘ ਦੀ ਮੌਤ ਨੂੰ ਲੈ ਕੇ ਮੋਮਬੱਤੀਆਂ ਲੈ ਕੇ ਜਲੰਧਰ ਵਿੱਚ ਮਾਰਚ ਕਰਨ ਜਾ ਰਹੇ ਸਨ।

    ਪੁਲਿਸ ਨੇ ਕਾਨੂੰਨ ਦੀ ਉਲੰਘਣਾ ਕਾਰਨ ਖਹਿਰਾ ਅਤੇ ਉਨ੍ਹਾਂ ਦੇ 29 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ।

    cooronavirus

    ਤਸਵੀਰ ਸਰੋਤ, pal singh nauli/bbc

  8. ਭਾਰਤ 'ਚ ਜੁਲਾਈ ਤੱਕ 21 ਲੱਖ ਕੋਰੋਨਾ ਮਰੀਜ਼ ਹੋਣ ਪਿੱਛੇ ਕੀ ਤਰਕ ਹੈ

    ਜੌਨ ਹੋਪਕਿੰਸ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ ਭਾਰਤ ਕੋਰੋਨਾਵਾਇਰਸ ਦੇ ਪੀੜਤਾਂ ਦੀ ਗਿਣਤੀ ਦੇ ਮਾਮਲੇ ਵਿੱਚ ਦਸਵੇਂ ਨੰਬਰ 'ਤੇ ਪਹੁੰਚ ਗਿਆ ਹੈ। ਜਾਣੋ ਹੋਰ ਕਿਹੜਾ ਦੇਸ਼ ਹੈ ਕਿਨਵੇਂ ਨੰਬਰ 'ਤੇ।

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਭਾਰਤ 'ਚ ਜੁਲਾਈ ਤੱਕ 21 ਲੱਖ ਕੋਰੋਨਾ ਮਰੀਜ਼ ਹੋਣ ਪਿੱਛੇ ਕੀ ਤਰਕ ਹੈ
  9. ਹਿਮਾਚਲ ਪ੍ਰਦੇਸ਼ ਵਿੱਚ ਕੋਰੋਨਾਵਾਇਰਸ ਦੇ ਕਿੰਨੇ ਮਾਮਲੇ?

    ਖ਼ਬਰ ਏਜੰਸੀ ਏਐੱਨਆਈ ਮੁਤਾਬਕ ਹਿਮਾਚਲ ਪ੍ਰਦੇਸ਼ ਵਿੱਚ ਕੋਰੋਨਾਵਾਇਰਸ ਦੇ ਕੁੱਲ ਮਾਮਲੇ 209 ਹੋ ਗਏ ਹਨ ਜਦੋਂਕਿ ਹੁਣ ਤੱਕ ਚਾਰ ਮੌਤਾਂ ਹੋਈਆਂ ਹਨ।

    ਇਨ੍ਹਾਂ ਵਿੱਚੋਂ 59 ਠੀਕ ਹੋ ਗਏ ਹਨ ਜਦੋਂਕਿ 142 ਕੇਸ ਹਾਲੇ ਵੀ ਐਕਟਿਵ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  10. ਛੱਤੀਸਗੜ੍ਹ: ਕੁਆਰੰਟੀਨ ਸੈਂਟਰਾਂ ’ਚ 14 ਮਈ ਤੋਂ ਹੁਣ ਤੱਕ 10 ਲੋਕਾਂ ਦੀ ਹੋਈ ਮੌਤ, ਕੋਈ ਕੋਵਿਡ -19 ਨਾਲ ਨਹੀਂ ਮਰਿਆ, ਅਲੋਕ ਪੁਤੁਲ, ਰਾਏਪੁਰ ਤੋਂ, ਬੀਬੀਸੀ ਹਿੰਦੀ ਲਈ

    ਛੱਤੀਸਗੜ੍ਹ ਦੇ ਮਹਾਸਮੁੰਦ ਜ਼ਿਲ੍ਹੇ ਵਿੱਚ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਤੋਂ ਬਾਅਦ ਹਲਚਲ ਹੈ। ਪੁਲਿਸ ਦਾ ਕਹਿਣਾ ਹੈ ਕਿ ਯਾਤਰਾ ਦੌਰਾਨ ਦੋਵਾਂ ਮਜ਼ਦੂਰਾਂ ਦੀ ਸਿਹਤ ਖਰਾਬ ਹੋਈ ਅਤੇ ਬਾਅਦ 'ਚ ਉਨ੍ਹਾਂ ਦੀ ਮੌਤ ਹੋ ਗਈ।

    ਫਿਲਹਾਲ ਮਜ਼ਦੂਰਾਂ ਦੀਆਂ ਲਾਸ਼ਾਂ ਸੁਰੱਖਿਅਤ ਰੱਖੀਆਂ ਗਈਆਂ ਹਨ ਅਤੇ ਨਮੂਨੇ ਨੂੰ ਕੋਰੋਨਾ ਨਾਲ ਸਬੰਧਤ ਜਾਂਚ ਲਈ ਰਾਏਪੁਰ ਭੇਜਿਆ ਗਿਆ ਹੈ।

    ਇਸ ਤੋਂ ਪਹਿਲਾਂ ਵੀ ਛੱਤੀਸਗੜ ਵਿਚ ਬਾਹਰੋਂ ਵਾਪਸ ਪਰਤੇ ਕਾਮਿਆਂ ਦੀ ਮੌਤ ਦੇ ਕੁਝ ਮਾਮਲੇ ਸਾਹਮਣੇ ਆ ਚੁੱਕੇ ਹਨ, ਪਰ ਉਨ੍ਹਾਂ ਵਿਚੋਂ ਕਿਸੇ ਨੂੰ ਵੀ ਕੋਰੋਨਾ ਦੇ ਲੱਛਣ ਨਹੀਂ ਮਿਲੇ, ਪਰ ਉਨ੍ਹਾਂ ਵਿਚੋਂ ਕੁਝ ਦੀ ਮੌਤ ਕੁਆਰੰਟੀਨ ਸੈਂਟਰ ਵਿਚ ਸੱਪ ਦੇ ਡੰਗਣ ਕਾਰਨ ਹੋਈ ਅਤੇ ਕੁਝ ਕੁ ਨੇ ਕੁਆਰੰਟੀਨ ਸੈਂਟਰ ਵਿਚ ਫਾਹਾ ਲਾ ਲਿਆ।

    ਵਿਰੋਧੀ ਧਿਰ ਨੇ ਇਨ੍ਹਾਂ ਮੌਤਾਂ ‘ਤੇ ਸਵਾਲ ਖੜੇ ਕੀਤੇ ਹਨ।

    corona

    ਤਸਵੀਰ ਸਰੋਤ, priyanka

  11. ਲੌਕਡਾਊਨ ਉਲੰਘਣਾ ਸਬੰਧੀ ਯੂਕੇ ਦਾ ਸਿਆਸੀ ਵਿਵਾਦ

    ਯੂਕੇ ਦੇ ਪੀਐੱਮ ਬੋਰਿਸ ਜੌਹਨਸਨ ਦੇ ਮੁੱਖ ਸਲਾਹਕਾਰ ਡੋਮਿਨਿਕ ਕਿਊਮਿੰਗਜ਼ ਨੇ ਲੌਕਡਾਊਨ ਉਲੰਘਣਾਂ ਦੇ ਮਾਮਲੇ ਵਿੱਚ ਪੁਲਿਸ ਨਾਲ ਮੁਲਾਕਾਤ ਕੀਤੀ ਹੈ।

    ਡੋਮੀਨੀਕ ਕਿਊਮਿੰਗਜ਼ 'ਤੇ ਕਥਿਤ ਤੌਰ 'ਤੇ ਕੋਰੋਨਾ ਦੇ ਲੱਛਣ ਹੋਣ ਦੇ ਬਾਵਜੂਦ ਲੌਕਾਡਾਊਨ ਸਮੇਂ ਸੈਲਫ-ਆਈਸੋਲੇਸ਼ਨ ਦੇ ਨਿਯਮਾਂ ਦੀ ਉਲੰਘਣਾ ਦਾ ਇਲਜ਼ਾਮ ਹੈ।

    ਇਸ ਕੇਸ ਵਿੱਚ ਪੁਲਿਸ ਸਿਹਤ ਕਾਨੂੰਨ ਤਹਿਤ ਉਨ੍ਹਾ ਖਿਲਾਫ਼ ਜਾਂਚ ਵੀ ਕਰ ਸਕਦੀ ਹੈ।

    ਉੱਧਰ ਪੀਐੱਮ ਬੋਰਿਸ ਜੌਹਨਸਨ 'ਤੇ ਉਨ੍ਹਾਂ ਨੂੰ ਹਟਾਉਣ ਲਈ ਦਬਾਅ ਵੀ ਵੱਧ ਰਿਹਾ ਹੈ।

    ਹਾਲਾਂਕਿ ਬੋਰਿਸ ਜੌਹਨਸਨ ਨੇ ਕਿਊਮਿੰਗਜ਼ ਦਾ ਸਮਰਥਨ ਕਰਦੇ ਹੋਏ ਕਿਹਾ ਹੈ ਕਿ, "ਡੋਮੀਨਿਕ ਜਿੰਮੇਦਾਰੀ ਨਾਲ ਅਤੇ ਕਾਨੂੰਨ ਦੇ ਦਾਇਰੇ ਵਿੱਚ ਕੰਮ ਕਰ ਰਹੇ ਸਨ।"

    UK

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਡੋਮੀਨੀਕ ਕਿਊਮਿੰਗਜ਼ 'ਤੇ ਕਥਿਤ ਤੌਰ 'ਤੇ ਕੋਰੋਨਾ ਦੇ ਲੱਛਣ ਹੋਣ ਦੇ ਬਾਵਜੂਦ ਲੌਕਾਡਾਊਨ ਸਮੇਂ ਸੈਲਫ-ਆਈਸੋਲੇਸ਼ਨ ਦੇ ਨਿਯਮਾਂ ਦੀ ਉਲੰਘਣਾ ਦਾ ਇਲਜ਼ਾਮ ਹੈ।
  12. ਯੂਰਪ ਦੇ ਦੇਸਾਂ ਵਿੱਚ ਕਿਵੇਂ ਲੌਕਡਾਊਨ ਪਾਬੰਦੀਆਂ ਹਟਾਈਆਂ ਜਾ ਰਹੀਆਂ ਹਨ

    ਯੂਰਪ ਦੇ ਕਈ ਦੇਸਾਂ ਨੇ ਸੋਮਵਾਰ ਨੂੰ ਲੋਕਡਾਊਨ ਵਿੱਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ।

    • ਇਟਲੀ ਵਿੱਚ ਲੋਮਬਾਰਡੀ ਨੂੰ ਛੱਡ ਕੇ ਜਿਮ ਅਤੇ ਸਵਿਮੰਗ ਪੂਲ ਖੁੱਲ੍ਹ ਰਹੇ ਹਨ। ਮੌਤਾਂ ਦੇ ਮਾਮਲੇ ਵਿੱਚ ਇਟਲੀ ਦੁਨੀਆਂ ਦਾ ਤੀਜਾ ਦੇਸ ਹੈ।
    • ਸਪੇਨ ਦੇ ਦੋ ਵੱਡੇ ਸ਼ਹਿਰ ਮੈਡਰਿਡ ਅਤੇ ਬਾਰਸੇਲੋਨਾ ਲੌਕਡਾਊਨ ਫੇਜ਼-1 ਤਹਿਤ ਪਾਬੰਦੀਆਂ ਹਟਾ ਰਹੇ ਹਨ।
    • ਸਪੇਨ ਵਿੱਚ ਲੋਕ ਹੁਣ ਛੋਟੇ ਗਰੁਪਜ਼ ਵਿੱਚ ਇਕੱਠੇ ਹੋ ਸਕਦੇ ਹਨ ਪਰ ਬਾਰ ਅਤੇ ਰੈਸਟੋਰੈਂਟ ਤੋਂ ਖਾਣ-ਪੀਣ ਦਾ ਸਮਾਨ ਲੈ ਕੇ ਜਾ ਸਕਦੇ ਹਨ।
    • ਗ੍ਰੀਸ ਵਿੱਚ ਘਰੇਲੂ ਸੈਰ-ਸਪਾਟੇ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਅੱਜ ਤੋਂ ਕੈਫੇ ਅਤੇ ਰੈਸਟੋਰੈਂਟ ਖੁੱਲ੍ਹ ਰਹੇ ਹਨ।
    • ਚੈਕ ਰਿਪਬਲਿਕ ਜਿੱਥੇ ਸਭ ਤੋਂ ਵੱਧ ਬੀਅਰ ਦੀ ਵਿਕਰੀ ਹੁੰਦੀ ਹੈ, ਲੌਕਡਾਊਨ ਖ਼ਤਮ ਕਰਨ ਦੇ ਆਖਿਰੀ ਗੇੜ ਵਿੱਚ ਪਹੁੰਚ ਗਿਆ ਹੈ। ਰੈਸਟੋਰੈਂਟ, ਕੈਫੇ, ਪਬ ਸਭ ਖੁੱਲ੍ਹ ਰਹੇ ਹਨ।
    • ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਰੈਗੁਲਰ ਮੈਟਰੋ ਸੇਵਾ ਸ਼ੁਰੂ ਹੋ ਗਈ ਹੈ। ਜੌਹਨ ਹੌਪਕਿੰਗਜ਼ ਮੁਤਾਬਕ ਇੱਥੇ 21,000 ਮਾਮਲੇ ਦਰਜ ਕੀਤੇ ਗਏ ਹਨ ਜਦੋਂਕਿ 623 ਮੌਤਾਂ ਹੋਈਆਂ ਹਨ।
    Lockdow

    ਤਸਵੀਰ ਸਰੋਤ, EPA

    ਤਸਵੀਰ ਕੈਪਸ਼ਨ, ਚੈਕ ਰਿਪਬਲਿਕ ਵਿੱਚ ਹੁਣ ਬਾਰ ਅਤੇ ਰੈਸਟੋਰੈਂਟ ਵਿੱਚ ਖਾਣਾ ਖਾਣ ਦੀ ਇਜਾਜ਼ਤ ਹੈ
  13. ਘਰੇਲੂ ਉਡਾਣ ਸ਼ੁਰੂ ਹੋਣ ਮਗਰੋਂ ਅੰਮ੍ਰਿਤਸਰ ਏਅਰਪੋਰਟ ਪਹੁੰਚੇ ਯਾਤਰੀ ਕੀ ਕਹਿੰਦੇ

    ਕੋਰੋਨਾਵਾਇਰਸ ਕਾਰਨ ਲੱਗੇ ਲੌਕਡਾਊਨ ਕਰਕੇ ਕਰੀਬ 2 ਮਹੀਨਿਆਂ ਬਾਅਦ ਭਾਰਤ ਵਿੱਚ ਡੋਮੈਸਟਿਕ ਫਲਾਈਟਸ ਅੱਜ ਮੁੜ ਸ਼ੁਰੂ ਹੋਈਆਂ ਹਨ। ਹਾਲਾਂਕਿ ਇਸ ਦੌਰਾਨ ਕਈ ਡੋਮੈਸਟਿਕ ਫਲਾਈਟਸ ਕੈਂਸਲ ਵੀ ਹੋਈਆਂ ਤੇ ਕਈ ਮੁਸਾਫ਼ਰਾਂ ਨੂੰ ਪਰੇਸ਼ਾਨੀਆਂ ਵੀ ਆਈਆਂ।

    ਅੰਮ੍ਰਿਤਸਰ ਤੋਂ ਦਿੱਲੀ, ਪਟਨਾ, ਜੈਪੁਰ ਅਤੇ ਮੁੰਬਈ ਲਈ ਫਿਲਹਾਲ ਫਲਾਈਟਾਂ ਸ਼ੁਰੂ ਕੀਤੀ ਗਈਆ ਹਨ ਪਰ ਅੱਜ ਮੁੰਬਈ ਵਾਲੀ ਫਲਾਈਟ ਕੈਂਸਲ ਹੋ ਗਈ । ਰਿਪੋਰਟ ਰਵਿੰਦਰ ਸਿੰਘ ਰੌਬਿਨ ਐਡਿਟ - ਰਾਜਨ ਪਪਨੇਜਾ

    ਵੀਡੀਓ ਕੈਪਸ਼ਨ, ਭਾਰਤ ਵਿੱਚ ਅੱਜ ਤੋਂ ਸ਼ੁਰੂ ਹੋਈਆਂ ਘਰੇਲੂ ਉਡਾਣਾਂ
  14. ਜਪਾਨ ਨੇ ਦੇਸ ਭਰ 'ਚੋਂ ਐਮਰਜੈਂਸੀ ਹਟਾਈ

    ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਕੋਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਲਈ ਲਗਾਈ ਗਈ ਦੇਸ-ਵਿਆਪੀ ਐਮਰਜੈਂਸੀ ਨੂੰ ਖ਼ਤਮ ਕਰ ਦਿੱਤਾ ਹੈ ਅਤੇ ਵਿੱਤੀ ਗਤੀਵਿਧੀਆਂ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ

    ਐਮਰਜੈਂਸੀ ਤਹਿਤ ਕੁਝ ਕਾਰੋਬਾਰਾਂ ਨੂੰ ਬੰਦ ਕਰਨ ਦੀ ਸਲਾਹ ਦਿੱਤੀ ਗਈ ਸੀ ਅਤੇ ਲੋਕਾਂ ਨੂੰ ਘਰ ਰਹਿਣ ਲਈ ਕਿਹਾ ਗਿਆ ਸੀ। ਹਾਲਾਂਕਿ ਲੌਕਡਾਊਨ ਜ਼ਿਆਦਾਤਰ ਸਵੈ-ਇੱਛਤ ਸੀ।

    ਸ਼ਿੰਜੋ ਆਬੇ ਨੇ ਕਿਹਾ ਕਿ ਜਾਪਾਨ ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਇਸ ਬਿਮਾਰੀ ਨੂੰ ਕਾਬੂ ਕਰਨ ਵਿੱਚ ਕਾਮਯਾਬ ਹੋ ਗਿਆ ਹੈ ਅਤੇ ਹੋਰਨਾ ਉੱਨਤ ਅਰਥਚਾਰਿਆਂ ਦੀ ਤੁਲਨਾ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ।

    ਪਰ ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਹੁਣ ਜਿੰਦਗੀ ਦੇ ਨਵੇਂ ਢੰਗ ਅਪਣਾਉਣੇ ਪੈਣਗੇ ਅਤੇ ਸੰਕਰਮਣ ਦੇ ਮੁੜ ਉਭਰਨ ਨੂੰ ਰੋਕਣ ਲਈ ਸੁਚੇਤ ਰਹਿਣਾ ਹੋਵੇਗਾ।

    Japan

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਨੈਸ਼ਨਲ ਐਮਰਜੈਂਸੀ ਹਟਾਈ
  15. ਕਈ ਉਡਾਣਾਂ ਰੱਦ, ਏਅਰਪੋਰਟ 'ਤੇ ਮੁਸਾਫ਼ਰ ਹੋਏ ਪਰੇਸ਼ਾਨ

    ਕੋਰੋਨਾਵਾਇਰਸ ਤੇ ਲੌਕਡਾਊਨ ਦੇ ਇਸ ਮਾਹੌਲ ਵਿੱਚ ਭਾਰਤ ‘ਚ ਅੱਜ ਤੋਂ ਘਰੇਲੂ ਉਡਾਣਾਂ ਦੀ ਸ਼ੁਰੂਆਤ ਹੋ ਗਈ ਹੈ।

    25 ਮਾਰਚ ਤੋਂ ਭਾਰਤ ਵਿੱਚ ਇੰਟਰਨੈਸ਼ਨਲ ਦੇ ਨਾਲ-ਨਾਲ ਡੋਮੈਸਟਿਕ ਫਲਾਈਟਸ ਵੀ ਬੰਦ ਸਨ।

    ਹੁਣ ਜਦੋਂ 2 ਮਹੀਨੇ ਬਾਅਦ ਘਰੇਲੂ ਉਡਾਣਾਂ ਦੀ ਸ਼ੁਰੂਆਤ ਹੋਈ ਹੈ ਤਾਂ ਕਈ ਫਲਾਈਟਸ ਦੇ ਕੈਂਸਲ ਹੋਣ ਨਾਲ ਮੁਸਾਫ਼ਰ ਪਰੇਸ਼ਾਨ ਹਨ।

    ਵੀਡੀਓ ਕੈਪਸ਼ਨ, ਘਰੇਲੂ ਉਡਾਣ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਈ ਫਲਾਈਟਸ ਕੈਂਸਲ, ਏਅਰਪੋਰਟ ਤੇ ਮੁਸਾਫ਼ਰ ਹੋਏ ਪਰੇਸ਼ਾਨ
  16. ਫਰੀਦਕੋਟ ਹੋਇਆ ਕੋਰੋਨਾਵਾਇਰਸ ਮੁਕਤ

    ਫਰੀਦਕੋਟ ਕੋਰੋਨਾਵਾਇਰਸ ਮੁਕਤ ਹੋ ਗਿਆ ਹੈ।

    ਜਿਹੜੇ 10 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਸੀ ਉਨ੍ਹਾਂ ਨੂੰ ਵੀ ਅੱਜ ਜੀਜੀਐੱਸਐੱਮਸੀ ਤੋਂ ਛੁੱਟੀ ਦੇ ਦਿੱਤੀ ਗਈ ਹੈ।

    Coronavirus

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ
  17. ਪੰਜਾਬ ਆਉਣ ਵਾਲੇ ਹਰੇਕ ਵਿਅਕਤੀ ਨੂੰ 14 ਦਿਨਾਂ ਲਈ ਕੁਆਰੰਟੀਨ ਕੀਤਾ ਜਾਵੇਗਾ

    ਪੰਜਾਬ ਦੇ ਮੁੱਖ ਕੈਪਟਨ ਅਮਰਿੰਦਰ ਸਿੰਘ ਮੁਤਾਬਕ ਪੰਜਾਬ ਆਉਣ ਵਾਲੇ ਹਰੇਕ ਵਿਅਕਤੀ ਨੂੰ 14 ਦਿਨਾਂ ਲਈ ਕੁਆਰੰਟੀਨ ਕੀਤਾ ਜਾਵੇਗਾ।

    ਚਾਹੇ ਉਹ ਘਰੇਲੂ ਉਡਾਣ ਤੋਂ ਆਏ, ਟਰੇਨ ਜਾਂ ਬਸ ਰਾਹੀਂ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  18. ਅੱਜ ਤੋਂ ਦੇਸ ਭਰ ਵਿੱਚ ਖੁੱਲ੍ਹੇ ਹਵਾਈ ਅੱਡੇ

    ਏਅਰਪੋਰਟ ਅਥਾਰਿਟੀ ਆਫ਼ ਇੰਡੀਆ ਨੇ ਟਵੀਟ ਕਰਕੇ ਕਿਹਾ ਕਿ ਦੇਸ ਭਰ ਵਿੱਚ ਅੱਜ ਤੋਂ ਘਰੇਲੂ ਉਡਾਣਾਂ ਲਈ ਹਵਾਈ ਅੱਡੇ ਮੁੜ ਸ਼ੁਰੂ ਕਰ ਦਿੱਤੇ ਗਏ ਹਨ।

    ਉਨ੍ਹਾਂ ਨੇ ਫਲਾਈਟ ਰਡਾਰ ਰਾਹੀਂ ਉਡਾਣਾਂ ਦੀ ਖਿੱਚੀ ਤਸਵੀਰ ਵੀ ਸਾਂਝਾ ਕੀਤੀ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  19. ਪੂਰਾ ਮਾਮਲਾ ਕੀ ਹੈ?

    22 ਮਈ ਨੂੰ ਬੰਬਈ ਹਾਈ ਕੋਰਟ ਨੇ ਕਿਹਾ ਸੀ ਕਿ ਏਅਰ ਇੰਡੀਆ ਦੀਆਂ ਕੌਮਾਂਤਰੀ ਉਡਾਨਾਂ ਵਿੱਚ ਵਿਚਾਲੇ ਵਾਲੀ ਸੀਟ ਖਾਲੀ ਰੱਖੀ ਜਾਣੀ ਚਾਹੀਦੀ ਹੈ ਅਤੇ ਡੀਜੀਸੀਏ ਨੇ ਇਸ 'ਤੇ ਨਿਰਦੇਸ਼ ਜਾਰੀ ਕੀਤਾ।

    ਏਅਰ ਇੰਡੀਆ ਦੇ ਇੱਕ ਪਾਇਲਟ ਨੇ ਕੰਪਨੀ ਖਿਲਾਫ਼ ਬੰਬਈ ਹਾਈ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਸੀਕਿ ਕੋਵਿਡ-19 ਮਹਾਂਮਾਰੀ ਤੋਂ ਬਚਾਅ ਲਈ ਤੈਅ ਸੁਰੱਖਿਆ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ।

    ਡੀਜੀਸੀਏ ਨੇ ਦਿਸ਼ਾ-ਨਿਰਦੇਸ਼ਾਂ ਵਿੱਚ ਇਹ ਕਿਹਾ ਸੀ ਕਿ ਦੋ ਸੀਟਾਂ ਦੇ ਵਿਚਕਾਰ ਇੱਕ ਸੀਟ ਖਾਲੀ ਰੱਖੀ ਜਾਣੀ ਚਾਹੀਦੀ ਹੈ। ਸੋਮਵਾਰ ਨੂੰ ਸੁਪਰੀਮ ਕੋਰਟ ਨੇ ਕਿਹਾ ਕਿ ਇਸ ਮਾਮਲੇ 'ਤੇ ਬੰਬਈ ਹਾਈ ਕੋਰਟ ਨੂੰ ਫਿਰ ਤੋਂ ਫੈਸਲਾ ਕਰਨ ਲਈ ਕਹੇਗੀ।

    ਸਰਕਾਰ ਵੱਲੋਂ ਪੱਖ ਰੱਖਦੇ ਹੋਏ ਐਡੀਸ਼ਨਲ ਸਾਲਿਸਿਟਰ ਜਨਰਲ ਨੇ ਕਿਹਾ ਕਿ ਡੀਜੀਸੀਏ ਦਾ ਸਰਕੁਲਰ ਸਿਰਫ਼ ਘਰੇਲੂ ਉਡਾਣਾਂ ਲਈ ਸੀ।

    ਉਨ੍ਹਾਂ ਨੇ ਕਿਹਾ ਕਿ ਕੁਆਰੰਟੀਨ ਨੂੰ ਲੈ ਕੇ ਸਰਕਾਰ ਨੇ ਪਹਿਲਾਂ ਹੀ ਦਿਸ਼ਾ-ਨਿਰਦੇਸ਼ ਦਿੱਤੇ ਸਨ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਕੁਆਰੰਟੀਨ ਰਹਿਣਾ ਜ਼ਰੂਰੀ ਹੋਵੇਗਾ।

    air travel

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਏਅਰ ਇੰਡੀਆ ਦੇ ਇੱਕ ਪਾਇਲਟ ਨੇ ਕੰਪਨੀ ਖਿਲਾਫ਼ ਬੰਬਈ ਹਾਈ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਸੀ
  20. ਕੌਮਾਂਤਰੀ ਉਡਾਣਾਂ ਵਿੱਚ ਵਿਚਕਾਰ ਵਾਲੀ ਸੀਟ ਫਿਲਹਾਲ ਖਾਲੀ ਨਹੀਂ ਰਹੇਗੀ

    ਕੌਮਾਂਤਰੀ ਉਡਾਣਾਂ ਵਿੱਚ ਵਿਚਕਾਰ ਵਾਲੀ ਸੀਟ ਖਾਲੀ ਰੱਖੀ ਜਾਵੇ ਜਾਂ ਨਹੀਂ?

    ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਅਰਵਿੰਦ ਬੋਬੜੇ, ਜਸਟਿਸ ਏਐੱਸ ਬੋਪੰਨਾ ਅਤੇ ਜਸਟਿਸ ਹ੍ਰਿਸ਼ਿਕੇਸ਼ ਰਾਏ ਦੀ ਬੈਂਚ ਨੇ ਏਅਰ ਇੰਡੀਆ ਨੂੰ ਦਸ ਦਿਨਾਂ ਲਈ ਵਿੱਚ ਵਾਲੀ ਸੀਟ ’ਤੇ ਬੈਠਾਉਣ ਦੀ ਇਜਾਜ਼ਤ ਦੇ ਦਿੱਤੀ ਹੈ।

    ਅਦਾਲਤ ਨੇ ਅੱਗੇ ਕਿਹਾ ਕਿ 10 ਦਿਨਾਂ ਬਾਅਦ ਏਅਰ ਇੰਡੀਆ ਨੂੰ ਵਿਚਕਾਰ ਵਾਲੀ ਸੀਟ ਖਾਲੀ ਰੱਖਣ ਸਬੰਧੀ ਦਿੱਤੇ ਗਏ ਬਾਂਬੇ ਹਾਈ ਕੋਰਟ ਦੇ ਫੈਸਲੇ ਦਾ ਪਾਲਣ ਕਰਨਾ ਚਾਹੀਦਾ ਹੈ।

    ਕੌਮਾਂਤਰੀ ਉਡਾਣਾਂ ਤੇ ਦਿੱਤੇ ਗਏ ਇਸ ਅਹਿਮ ਫੈਸਲੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਕੌਮਨ ਸੈਂਸ ਦੀ ਗੱਲ ਹੈ ਕਿ ਸੋਸ਼ਲ ਡਿਸਟੈਂਸਿੰਗ ਅਹਿਮ ਹੈ।

    ਅਦਾਲਤ ਨੇ ਕਿਹਾ, "ਡੀਜੀਸੀਏ ਅਤੇ ਏਅਰ ਇੰਡੀਆ ਜੇ ਜਜੂਰੀ ਲੱਗੇ ਤਾਂ ਨਿਯਮਾਂ ਵਿੱਚ ਬਦਲਾਅ ਕਰਨ ਲਈ ਆਜ਼ਾਦ ਹਨ।"

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

    AIRPORT

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, SC ਨੇ ਏਅਰ ਇੰਡੀਆ ਨੂੰ ਦਸ ਦਿਨਾਂ ਲਈ ਵਿੱਚ ਵਾਲੀ ਸੀਟ ’ਤੇ ਬੈਠਾਉਣ ਦੀ ਇਜਾਜ਼ਤ ਦੇ ਦਿੱਤੀ ਹੈ