ਕੋਰੋਨਾਵਾਇਰਸ ਅਪਡੇਟ: ਐੱਚਸੀਕਿਉ ਦਵਾਈ 'ਤੇ WHO ਦੀ ਨਾਂਹ, ਪਰ ਭਾਰਤ ਦੀ ਹਾਂ, ਕਿਉਂ?

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਹ ਦਾਅਵਾ ਕੀਤਾ ਸੀ ਕੀ ਉਹ ਹਾਈਡਰੋਕਸੀਕਲੋਰੋਕਵਿਨ ਦਾ ਇਸਤੇਮਾਲ ਕਰ ਰਹੇ ਹਨ।

ਲਾਈਵ ਕਵਰੇਜ

  1. ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ। ਅਸੀਂ ਇਹ ਲਾਈਵ ਪੇਜ ਇੱਥੇ ਹੀ ਖ਼ਤਮ ਕਰਦੇ ਹਾਂ। 27 ਮਈ ਦੇ ਅਪਡੇਟਸ ਲਈ ਇੱਥੇ ਕਲਿੱਕ ਕਰੋ

  2. ਪਰਵਾਸੀ ਮਜ਼ਦੂਰਾਂ ਦੇ ਮੁੱਦੇ 'ਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਤਲਬ ਕੀਤਾ

    ਭਾਰਤੀ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਪਰਵਾਸੀ ਮਜ਼ਦੂਰਾਂ ਦੀ ਮਦਦ ਕਰਨ ਵਿਚ ਕੇਂਦਰ ਅਤੇ ਸੂਬਾਈ ਸਰਕਾਰਾਂ ਦੀਆਂ ਕੋਸ਼ਿਸ਼ਾਂ ਵਿਚ ਖ਼ਾਮੀਆਂ ਰਹੀਆਂ ਹਨ।

    ਸਰਬਉੱਚ ਅਦਾਲਤ ਦੇ ਤਿੰਨ ਮੈਂਬਰੀ ਬੈਂਚ ਨੇ ਕੌਮੀ ਪੱਧਰ ਦੇ ਲੌਕਡਾਊਨ ਦੌਰਾਨ ਪਰਵਾਸੀ ਮਜ਼ਦੂਰਾਂ ਦੀ ਮੰਦੀ ਹਾਲਤ ਦਾ ਆਪ ਹੀ ਨੋਟਿਸ ਲਿਆ ਹੈ।

    ਜੱਜ ਅਸ਼ੋਕ ਭਾਨ, ਸੰਜੇ ਕਿਸ਼ਨ ਕੌਲ ਅਤੇ ਐੱਮਆਰ ਸ਼ਾਹ ਦੀ ਬੈਂਚ ਨੇ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਮਜਦੂਰਾਂ ਦੀ ਤੁਰੰਤ ਸਾਰ ਲੈਣ ਲਈ ਕਿਹਾ ਹੈ।

    ਅਦਾਲਤ ਨੇ ਸਰਕਾਰਾਂ ਨੂੰ ਮਜ਼ਦੂਰਾਂ ਲਈ ਮੁਫ਼ਤ ਸਫ਼ਰ, ਖਾਣਾ ਅਤੇ ਰਹਿਣ ਦਾ ਪ੍ਰਬੰਧ ਕਰਨ ਲਈ ਕਿਹਾ ਹੈ।

    ਅਦਾਲਤ ਨੇ ਇਸ ਮਾਮਲੇ ਲਈ ਸਾਂਝੇ ਤਾਲਮੇਲ ਵਾਲੀ ਕਾਰਵਾਈ ਦੀ ਵਕਾਲਤ ਕਰਦਿਆਂ ਕੇਂਦਰ ਸਰਕਾਰ ਨੂੰ ਵੀਰਵਾਰ ਲਈ ਤਲਬ ਕੀਤਾ ਹੈ।

    ਪਰਵਾਸੀ ਮਜ਼ਦੂਰ

    ਤਸਵੀਰ ਸਰੋਤ, Reuters

  3. ਰੂਸ ਦੂਜੇ ਵਿਸ਼ਵ ਯੁੱਧ ਦੀ ਪਰੇਡ ਦਾ ਆਯੋਜਨ ਕਰੇਗਾ: ਪੁਤਿਨ

    ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਐਲਾਨ ਕੀਤਾ ਹੈ ਕਿ ਦੂਜੇ ਵਿਸ਼ਵ ਯੁੱਧ ਦੇ ਵਿਜੇ ਦਿਵਸ ਦੀ 75 ਵੀਂ ਵਰ੍ਹੇਗੰਢ ਮੌਕੇ ਰੂਸ ਇਕ ਸੈਨਿਕ ਪਰੇਡ ਦਾ ਆਯੋਜਨ ਕਰੇਗਾ।

    ਕੋਰੋਨਾਵਾਇਰਸ ਦੀ ਲਾਗ ਵਧਣ ਤੋਂ ਬਾਅਦ ਪੁਤਿਨ ਨੇ 9 ਮਈ ਨੂੰ ਹੋਣ ਵਾਲੀ ਰੂਸ ਦੀ ਰਵਾਇਤੀ ਵਿਕਟਰੀ ਡੇਅ ਪਰੇਡ ਨੂੰ ਰੱਦ ਕਰ ਦਿੱਤਾ ਸੀ।

    ਆਮ ਤੌਰ 'ਤੇ ਰੂਸ ਵਿਚ ਵਿਜੇ ਦਿਵਸ ਦੇ ਮੌਕੇ' ਤੇ, ਮਾਸਕੋ ਦੇ ਰੈਡ ਸਕੁਏਅਰ 'ਤੇ, ਸਿਪਾਹੀ, ਸਾਬਕਾ ਸੈਨਿਕ, ਇਤਿਹਾਸਕ ਰੈੱਡ ਆਰਮੀ ਗੱਡੀਆਂ ਅਤੇ ਆਧੁਨਿਕ ਫੌਜੀ ਉਪਕਰਣ ਦਿਖਾਈ ਦਿੰਦੇ ਹਨ।

    ਹੁਣ ਰਾਸ਼ਟਰਪਤੀ ਪੁਤਿਨ ਨੇ ਆਪਣੇ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਨੂੰ ਅਗਲੇ ਮਹੀਨੇ ਇਸ ਸਮਾਰੋਹ ਦੀ ਤਿਆਰੀ ਕਰਨ ਦੇ ਨਿਰਦੇਸ਼ ਦਿੱਤੇ ਹਨ।

    corona

    ਤਸਵੀਰ ਸਰੋਤ, EPA

  4. ਸੋਨੂੰ ਸਦੂ ਦੇ ਸੇਵਾ ਦੀ ਸੋਸ਼ਲ ਮੀਡੀਆ ਉੱਤੇ ਵਾਹ..ਵਾਹ

    ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਨੇ ਫ਼ਿਲਮਾਂ 'ਚ ਤਾਂ ਜ਼ਿਆਦਾਤਰ 'ਵੀਲੇਨ' ਦਾ ਕਿਰਦਾਰ ਹੀ ਨਿਭਾਇਆ ਹੈ, ਪਰ ਅਸਲ-ਜ਼ਿੰਦਗੀ ਵਿਚ ਉਨ੍ਹਾਂ ਨੂੰ 'ਰੀਅਲ ਹੀਰੋ' ਕਿਹਾ ਜਾ ਰਿਹਾ ਹੈ। ਸੂਦ ਮੁੰਬਈ ਵਿਚ ਕੋਵਿਡ -19 ਕਾਰਨ ਲੱਗੇ ਲੌਕਡਾਊਨ ਕਰਕੇ ਫਸੇ ਹੋਏ ਹਜ਼ਾਰਾਂ ਪਰਵਾਸੀ ਮਜ਼ਦੂਰਾਂ ਦੀ ਘਰ ਵਾਪਸ ਪਰਤਣ ਵਿਚ ਮਦਦ ਕਰ ਰਹੇ ਹਨ। ਸੋਨੂ ਸੂਦ ਨੇ ਬੀਬੀਸੀ ਨੂੰ ਦੱਸਿਆ, "ਜਦੋਂ ਮੈਂ ਆਪਣੇ ਪਿੰਡ ਪਹੁੰਚਣ ਲਈ ਸੈਂਕੜੇ ਕਿਲੋਮੀਟਰ ਤੁਰਦੇ ਮਜ਼ਦੂਰਾਂ ਨੂੰ ਵੇਖਿਆ ਤਾਂ ਮੈਨੂੰ ਰਾਤ ਭਰ ਨੀਂਦ ਨਾ ਆਈ।"

    coronavirus

    ਤਸਵੀਰ ਸਰੋਤ, sonu sood

    ਤਸਵੀਰ ਕੈਪਸ਼ਨ, ਪਰਵਾਸੀ ਮਜ਼ਦੂਰਾਂ ਨੂੰ ਬੱਸਾਂ ਦਾ ਪ੍ਰਬੰਧ ਕਰਕੇ ਪਹੁੰਚਾ ਰਹੇ ਹਨ ਘਰ
  5. ਕੋਰੋਨਾਵਾਇਰਸ ਦੇ ਦੌਰ ’ਚ ਤੁਹਾਡੇ ਲਈ 3D ਮਾਸਕ ਹਾਜ਼ਰ ਹੈ

  6. ਲੁਧਿਆਣਾ ਵਿੱਚ 7 ਆਰਪੀਐਫ਼ ਅਧਿਕਾਰੀ ਕੋਰੋਨਾਵਾਇਰਸ ਪੌਜ਼ਿਟਿਵ

    ਖਬਰ ਏਜੰਸੀ ਏਐੱਨਆਈ ਮੁਤਾਬਕ ਲੁਧਿਆਣਾ ਵਿੱਚ ਕੰਮ ਕਰਨ ਵਾਲੇ 7 ਆਰਪੀਐਫ਼ (ਰੇਲਵੇ ਪ੍ਰੋਟੈਕਸ਼ਨ ਫੋਰਸ) ਅਧਿਕਾਰੀ ਕੋਰੋਨਾਵਾਇਰਸ ਪੌਜ਼ਿਟਿਵ ਪਾਏ ਗਏ ਹਨ।

    ਰੇਲਵੇ ਪ੍ਰੋਟੈਕਸ਼ਨ ਫੋਰਸ ਦੇ ਡੀਜੀ ਮੁਤਾਬਕ ਤਕਰਬੀਨ 100 ਮੁਲਾਜ਼ਮਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  7. ਲੌਕਡਾਊਨ ਪਾਸ ਜਾਂ ਫੇਲ੍ਹ : ਕਾਂਗਰਸ ਤੇ ਭਾਜਪਾ ਵਿਚਾਲੇ ਨੂਰਾ ਕੁਸ਼ਤੀ

    ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਪ੍ਰਕਾਸ਼ ਜਾਵਡੇਕਰ ਨੇ ਕਿਹਾ ਹੈ ਕਿ 'ਰਾਹੁਲ ਗਾਂਧੀ ਦਾ ਕੋਰੋਨਾ ਮਾਮਲੇ' ਤੇ ਬਿਆਨ ਇਕ ਉਦਾਹਰਨ ਹੈ ਕਿ ਅਜਿਹੀ ਸਥਿਤੀ ਵਿਚ ਜਦੋਂ ਪੂਰਾ ਦੇਸ਼ ਕੋਰੋਨਾ ਵਾਇਰਸ ਨਾਲ ਲੜ ਰਿਹਾ ਹੈ, ਤਾਂ ਕਾਂਗਰਸ ਪਾਰਟੀ ਇਸ ਮਾਮਲੇ 'ਤੇ ਰਾਜਨੀਤੀ ਕਰ ਰਹੀ ਹੈ।'

    ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ ਕਿ ਲੌਕਡਾਊਨ ਨੂੰ ਪੂਰੀ ਤਰ੍ਹਾਂ ਅਸਫਲ ਹੈ। ਨਰਿੰਦਰ ਮੋਦੀ ਸਰਕਾਰ ਨੂੰ ਆਪਣੀ ਰਣਨੀਤੀ ਸਪੱਸ਼ਟ ਕਰਨੀ ਚਾਹੀਦੀ ਹੈ।

    ਪਲਟਵਾਰ ਕਰਦਿਆਂ ਪ੍ਰਕਾਸ਼ ਜਾਵਡੇਕਰ ਨੇ ਕਿਹਾ, "ਰਾਹੁਲ ਗਾਂਧੀ ਨੇ ਇੱਕ ਗਲਤ ਬਿਆਨ ਦਿੱਤਾ ਹੈ। ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਲੌਕਡਾਊਨ ਲਾਗੂ ਕੀਤਾ ਗਿਆ ਸੀ, ਤਾਂ ਕੇਸ ਸਿਰਫ ਤਿੰਨ ਦਿਨਾਂ ਵਿੱਚ ਦੁਗਣੇ ਹੋ ਰਹੇ ਸਨ। ਹੁਣ 13 ਦਿਨਾਂ ਵਿਚ ਹੋ ਰਿਹਾ ਹੈ। ਇਹ ਭਾਰਤ ਦੀ ਸਫ਼ਲਤਾ ਹੈ ਅਤੇ ਹਰ ਕਿਸੇ ਦੀ ਸਫਲਤਾ ਹੈ। "

    ਕੋੋਰੋਨਾਵਾਇਰਸ

    ਤਸਵੀਰ ਸਰੋਤ, Getty Images

  8. ਕੋਰੋਨਾਵਾਇਰਸ ਰਾਊਂਡ-ਅਪ: ਕਿਹੜੇ ਦੇਸ ਵਿੱਚ ਟੀਕੇ ਦਾ ਮਨੁੱਖੀ ਟਰਾਇਲ ਸ਼ੁਰੂ ਹੋ ਗਿਆ ਹੈ?

    ਮਲੇਰੀਏ ਦੀ ਦਵਾਈ ਦੇ ਕੋਰੋਨਾਵਾਇਰਸ ਲਈ ਕਲੀਨਿਕਲ ਟਰਾਇਲ ਉੱਤੇ ਵਿਸ਼ਵ ਸਿਹਤ ਸੰਗਠਨ ਨੇ ਅਸਥਾਈ ਰੋਕ ਲਗਾ ਦਿੱਤੀ, ਪਰ ਭਾਰਤ ਨੇ ਇਸ ਦੀ ਵਰਤੋਂ ਦੀ ਖੁੱਲ੍ਹ ਕਿਉਂ ਦਿੱਤੀ ਹੈ? ਕੋਰੋਨਾ ਮਹਾਮਾਰੀ ਨਾਲ ਜੁੜੇ ਅੱਜ ਦੇ ਹੋਰ ਅਹਿਮ ਘਟਨਾਕ੍ਰਮ

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਰਾਊਂਡ-ਅਪ: ਕਿਹੜੇ ਦੇਸ ਵਿੱਚ ਟੀਕੇ ਦਾ ਮਨੁੱਖੀ ਟਰਾਇਲ ਸ਼ੁਰੂ ਹੋ ਗਿਆ ਹੈ?
  9. 'ਹਾਈਡਰੋਕਸੀਕਲੋਰੋਕਵਿਨ ਇਕੱਲੇ ਹੀ ਦਿੱਤੀ ਜਾਵੇ ਤਾਂ ਸਾਈਡ-ਇਫੈਕਟ ਦਾ ਖਤਰਾ ਕਾਫ਼ੀ ਘੱਟ ਹੁੰਦਾ ਹੈ'

    ਖਬਰ ਏਜੰਸੀ ਏਐੱਨਆਈ ਨਾਲ ਗੱਲਬਾਤ ਦੌਰਾਨ ਏਮਜ਼ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਕਿਹਾ ਕਿ ਹਾਈਡਰੋਕਸੀਕਲੋਰੋਕਵਿਨ ਦੀ ਵਰਤੋਂ ਦੇ ਦੋ ਪਹਿਲੂ ਹਨ।

    "ਕੋਵਿਡ 19 ਦੇ ਇਲਾਜ ਵੇਲੇ ਹਾਈਡਰੋਕਸੀਕਲੋਰੋਕਵਿਨ ਦੀ ਵਰਤੋਂ ਜੇ ਹੋਰਨਾਂ ਦਵਾਈਆਂ ਨਾਲ ਕੀਤੀ ਜਾਵੇ ਤਾਂ ਨੁਕਸਾਨ ਹੋ ਸਕਦਾ ਹੈ।"

    ਡਾ. ਰਣਦੀਪ ਗੁਲੇਰੀਆ ਨੇ ਅੱਗੇ ਕਿਹਾ, "ਕਈ ਦਵਾਈਆਂ ਹਨ ਜੇ ਉਹ ਹਾਈਡਰੋਕਸੀਕਲੋਰੋਕਵਿਨ ਦੇ ਨਾਲ ਦਿੱਤੀਆਂ ਜਾਣ ਤਾਂ ਦਿਲ ਦੇ ਰੋਗ ਦਾ ਖਤਰਾ ਹੁੰਦਾ ਹੈ।

    ਪਰ ਜੇ ਇਹ ਦਵਾਈ ਨੂੰ ਘੱਟ ਬਿਮਾਰੀ ਵਿੱਚ ਦਿੱਤਾ ਜਾਵੇ ਜਾਂ ਇਕੱਲੇ ਹੀ ਦਿੱਤੀ ਜਾਵੇ ਤਾਂ ਸਾਈਡ-ਇਫੈਕਟ ਹੋਣ ਦਾ ਖਤਰਾ ਕਾਫ਼ੀ ਘੱਟ ਜਾਂਦਾ ਹੈ।"

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  10. ਕੋਰੋਨਾਵਾਇਰਸ ਦਾ ਪਤਾ ਲਗਾਉਣ ਲਈ ਕੀ ਹੈ ਪੂਲ ਟੈਸਟਿੰਗ ਅਤੇ ਕਿੱਥੇ ਕੀਤੀ ਜਾ ਸਕਦੀ ਹੈ

    ਕੁੱਝ ਦਿਨ ਪਹਿਲਾਂ ਇੰਡੀਅਨ ਕਾਊਂਸਿਲ ਆਫ ਮੈਡੀਕਲ ਰਿਸਰਚ(ਆਈਐਮਆਰ) ਨੇ ਪੂਲ ਟੈਸਟਿੰਗ ਲਈ ਇਜਾਜ਼ਤ ਦਿੱਤੀ।

    ਆਪਣੀ ਐਡਵਾਇਜ਼ਰੀ ਵਿੱਚ ਆਈਸੀਐਮਆਰ ਨੇ ਲਿਖਿਆ ਹੈ ਕਿ ਜਿਵੇਂ ਕੋਵਿਡ-19 ਦੇ ਮਾਮਲੇ ਵਧ ਰਹੇ ਹਨ, ਅਜਿਹੇ ਵਿੱਚ ਟੈਸਟਿੰਗ ਵਧਾਉਣਾ ਅਹਿਮ ਹੈ।

    ਪੂਲ ਟੈਸਟਿੰਗ ਯਾਨੀ ਇੱਕ ਤੋਂ ਜਿਆਦਾ ਸੈਂਪਲ ਇਕੱਠਿਆਂ ਲੈ ਕੇ ਟੈਸਟ ਕਰਨਾ ਅਤੇ ਕੋਰੋਨਾ ਦੀ ਲਾਗ ਦਾ ਪਤਾ ਲਗਾਉਣਾ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

    coronavirus test

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਪੂਲ ਟੈਸਟਿੰਗ ਯਾਨੀ ਇੱਕ ਤੋਂ ਜਿਆਦਾ ਸੈਂਪਲ ਇਕੱਠਿਆਂ ਲੈ ਕੇ ਟੈਸਟ ਕਰਨਾ ਅਤੇ ਕੋਰੋਨਾ ਦੀ ਲਾਗ ਦਾ ਪਤਾ ਲਗਾਉਣਾ
  11. ਬਿਹਾਰ ’ਚ ਫਸਿਆ ਹੰਗਰੀ ਦਾ ਨੌਜਵਾਨ, ਸਾਈਕਲ ‘ਤੇ ਭਾਰਤ ਦੀ ਸੈਰ ਕਰਨ ਸੀ ਨਿਕਲਿਆ

  12. ਕੋਰੋਨਾਵਾਇਰਸ ਮਹਾਮਾਰੀ ਦੇ ਭਾਰਤ ਵਿਚ ਅਸਰ ਤੇ ਪਰਵਾਸੀ ਮਜ਼ਦੂਰਾਂ ਦੇ ਪਲਾਇਨ ਬਾਰੇ ਕਈ ਸੂਬਿਆਂ ਤੋਂ ਬੀਬੀਸੀ ਪੱਤਰਕਾਰਾਂ ਦਾ ਜਾਇਜ਼ਾ ਲੈ ਰਹੇ ਹਨ, Live ਕਵਰੇਜ਼ ਦੇਖਣ ਲਈ ਕਲਿੱਕ ਕਰੋ

  13. ਨਿਊਜ਼ੀਲੈਂਡ ਵਿੱਚ ਸਿਰਫ਼ ਇੱਕ ਕੋਰੋਨਾਵਾਇਰਸ ਮਰੀਜ਼ ਹਸਪਤਾਲ ਵਿੱਚ

    ਨਿਊਜ਼ੀਲੈਂਡ ਵਿੱਚ ਇਸ ਵੇਲੇ ਕੋਰੋਨਾਵਾਇਰਸ ਤੋਂ ਪੀੜਤ ਸਿਰਫ਼ ਇੱਕ ਹੀ ਵਿਅਕਤੀ ਹਸਪਤਾਲ ਵਿੱਚ ਹੈ। ਹਾਲਾਂਕਿ ਪੂਰੇ ਦੇਸ ਵਿੱਚ 22 ਮਾਮਲੇ ਹਨ।

    ਤਕਰੀਬਨ 50 ਲੱਖ ਲੋਕਾਂ ਦੇ ਲੋਕਾਂ ਦੇ ਇਸ ਦੇਸ ਵਿੱਚ ਹੁਣ ਤੱਕ ਕੋਰੋਨਾਵਾਇਰਸ ਦੇ 1500 ਮਾਮਲੇ ਸਾਹਮਣੇ ਆਏ ਹਨ ਅਤੋ 21 ਲੋਕਾਂ ਦੀ ਮੌਤ ਹੋਈ ਹੈ।

    ਅਧਿਕਾਰੀਆਂ ਨੂੰ ਭਰੋਸਾ ਹੈ ਕਿ ਉਨ੍ਹਾਂ ਨੇ ਦੇਸ ਵਿੱਚ ਘਰੇਲੂ ਇਨਫੈਕਸ਼ਨ ਦੇ ਚੱਕਰ ਨੂੰ ਤੋੜ ਦਿੱਤਾ ਹੈ।

    ਮਈ ਮਹੀਨੇ ਵਿੱਚ ਨਵੇਂ ਮਾਮਲੇ ਸਾਹਮਣੇ ਨਹੀਂ ਆ ਰਹੇ ਹਨ। ਨਿਊਜ਼ੀਲੈਂਡ ਵਿੱਚ ਜ਼ਿਆਦਾਤਰ ਹਿੱਸਿਆਂ ਵਿੱਚ ਲੌਕਡਾਊਨ ਹਟਾ ਦਿੱਤਾ ਗਿਆ ਹੈ।

    Jacinda , New zealand

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਪੂਰੇ ਨਿਊਜ਼ੀਲੈਂਡ ਵਿੱਚ ਕੋਰੋਨਾਵਾਇਰਸ ਦੇ 22 ਮਾਮਲੇ ਹਨ।
  14. ਹਾਈਡਰੋਕਸੀਕਲੋਰੋਕਵਿਨ ਦਾ ਕਿੰਨਾ ਫਾਇਦਾ?

    ਆਈਸੀਐੱਮਆਰ ਦੇ ਡੀਜੀ ਡਾ. ਬਲਰਾਮ ਭਾਰਗਵ ਨੇ ਦੱਸਿਆ ਕਿ ਟੈਸਟਿੰਗ ਨੂੰ ਵਧਾ ਦਿੱਤਾ ਗਿਆ ਹੈ।

    • ਭਾਰਤ ਵਿੱਚ 1.1 ਲੱਖ ਸੈਂਪਲ ਰੋਜ਼ਾਨਾ ਟੈਸਟ ਕੀਤੇ ਜਾ ਰਹੇ ਹਨ।
    • ਕੋਵਿਡ ਵਿੱਚ ਹਾਲੇ ਰਿਸਰਚ ਹੋ ਰਹੀ ਹੈ। ਹਾਲੇ ਸਾਨੂੰ ਪੂਰੀ ਤਰ੍ਹਾਂ ਨਹੀਂ ਪਤਾ ਕਿਹੜੀ ਦਵਾਈ ਕੰਮ ਕਰ ਰਹੀ ਹੈ ਕਿਹੜੀ ਨਹੀਂ।
    • ਸਾਨੂੰ ਪਤਾ ਹੈ ਕਿ HCQ ਮਲੇਰੀਆ ਖਿਲਾਫ਼ ਕਾਫ਼ੀ ਪੁਰਾਣੀ ਦਵਾਈ ਹੈ। ਇਹ ਸੁਰੱਖਿਅਤ ਵੀ ਹੈ।
    • ਜਦੋਂ ਅਮਰੀਕੀ ਸਰਕਾਰ ਨੇ ਇਸ ਦੀ ਵਰਤੋਂ ਸ਼ੁਰੂ ਕੀਤੀ ਤਾਂ ਇਹ ਕਾਫੀ ਪਸੰਦ ਕੀਤੀ ਜਾਣ ਲੱਗੀ।
    • ਬਾਇਲੌਜੀਕਲ ਪਲੌਜ਼ੀਬਿਲੀਟੀ (ਮੌਜੂਦਾ ਮੈਡੀਕਲ ਜਾਣਕਾਰੀ) ਮੁਤਾਬਕ ਇਹ ਐਂਟੀ ਵਾਇਰਲ ਦਵਾਈ ਹੈ।
    • ਅਸੀਂ ਵੀ ਕੁਝ ਸਟਡੀ ਕੀਤੀ ਅਤੇ ਪਤਾ ਲੱਗਿਆ ਕਿ ਇਸ ਵਿੱਚ ਐਂਟੀ ਵਾਇਰਲ ਪ੍ਰੋਪਰਟੀ ਹੈ।
    • ਅਸੀਂ ਆਬਜ਼ਰਵੇਸ਼ਨਲ ਅਧਿਐਨ ਕੀਤਾ।
    • ਡਾਟਾ ਤੋਂ ਸਾਨੂੰ ਪਤਾ ਲੱਗਿਆ ਕਿ ਇਹ ਕੰਮ ਕਰ ਸਕਦੀ ਹੈ।
    • ਇਸ ਦੇ ਕੋਈ ਵੱਡੇ ਸਾਈਡਇਫੈਕਟ ਨਹੀਂ ਸੀ।
    • ਕੁਝ ਨੂੰ ਜ਼ਿਆਦਾਤਰ ਨੌਜ਼ੀਆ ਹੁੰਦਾ ਹੈ ਜਾਂ ਉਲਟੀ ਆਉਂਦੀ ਹੈ।
    • ਅਸੀਂ ਚੇਤਾਵਨੀ ਦਿੱਤੀ ਕਿ ਇਸ ਨੂੰ ਖਾਣੇ ਨਾਲ ਹੀ ਲੈਣਾ ਹੈ। ਤੀਜਾ ਪੁਆਇੰਟ ਹੈ ਕਿ ਸਾਨੂੰ ਇੱਕ ਵਾਰ ਈਸੀਜੀ ਕਰਨਾ ਜ਼ਰੂਰੀ ਹੈ।
    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

    HCQ

    ਤਸਵੀਰ ਸਰੋਤ, Getty Images

  15. ਜੇ ਹੁਣੇ ਸਾਡੇ ਨਾਲ ਜੁੜੇ ਹੋ ਤਾਂ ਇੱਕ ਨਜ਼ਰ ਹੁਣ ਤੱਕ ਦੀ ਅਪਡੇਟ

    • ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ 55,12,055 ਮਾਮਲੇ ਹੋ ਗਏ ਹਨ ਜਦੋਂਕਿ ਮੌਤਾਂ ਦੀ ਗਿਣਤੀ 3,46,269 ਹੋ ਗਈ ਹੈ।
    • WHO ਨੇ ਚੇਤਾਵਨੀ ਦਿੱਤੀ ਹੈ ਕਿ ਜੇ ਇੰਨੀ ਜਲਦੀ ਲੌਕਡਾਊਨ ਹਟਾ ਦਿੱਤਾ ਗਿਆ ਤਾਂ ਪਹਿਲੀ ਲਹਿਰ ਦੌਰਾਨ 'ਕੋਰੋਨਾਵਾਇਰਸ ਦੇ ਮਾਮਲਿਆਂ ਦਾ ਦੂਜਾ ਸਿਖਰ ਹੋ ਸਕਦਾ ਹੈ।'
    • ਆਸਟਰੇਲੀਆ ਵਿੱਚ ਟੀਕੇ ਦਾ ਮਨੁੱਖੀ ਟਰਾਇਲ ਸ਼ੁਰੂ ਹੋ ਗਿਆ ਹੈ। ਇਹ ਟੀਕਾ ਇੱਕ ਅਮਰੀਕੀ ਕੰਪਨੀ ਵੱਲੋਂ ਬਣਾਇਆ ਗਿਆ ਹੈ।
    • WHO ਨੇ ਕੋਰੋਨਾਵਾਇਰਸ ਦੇ ਮਰੀਜ਼ਾਂ ਵਿੱਚ ਹਾਈਡਰੋਕਸੀਕਲੋਰੋਕਵਿਨ ਦੀ ਵਰਤੋਂ ਸਬੰਧੀ ਚੱਲ ਰਹੇ ਕਲੀਨਿਕਲ ਟ੍ਰਾਇਲ ਨੂੰ ਅਸਥਾਈ ਤੌਰ 'ਤੇ ਰੋਕਣ ਦਾ ਫੈਸਲਾ ਕੀਤਾ ਹੈ।
    • ਚੇਤਾਵਨੀ ਦੇ ਬਾਵਜੂਦ ਬ੍ਰਾਜ਼ੀਲ ਦਾ ਕਹਿਣਾ ਹੈ ਕਿ ਉਹ ਕੋਵਿਡ -19 ਦੇ ਮਰੀਜ਼ਾਂ ਨੂੰ ਹਾਈਡਰੋਕਸੀਕਲੋਰੋਕਵਿਨ ਤੇ ਕਲੋਰੋਕਵਿਨ ਵਰਤਣ ਦੀ ਸਲਾਹ ਦਿੰਦੇ ਰਹਿਣਗੇ।
    • ਪਾਕਿਸਤਾਨ ਦੇ ਸੀਨੀਅਰ ਸਿਹਤ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਕੇਸ ਅਤੇ ਮੌਤਾਂ ਇਸੇ ਰਫਤਾਰ ਨਾਲ ਵਧੀਆਂ ਤਾਂ ਦੇਸ ਵਿੱਚ ਦੁਬਾਰਾ ਲੌਕਡਾਊਨ ਲਗਾਇਆ ਜਾ ਸਕਦਾ ਹੈ।
    • ਦੱਖਣੀ ਕੋਰੀਆ ਵਿੱਚ ਕੁਆਰੰਟੀਨ ਦੇ ਨਿਯਮਾਂ ਦੀ ਕਈ ਵਾਰੀ ਉਲੰਘਣਾ ਕਰਨ 'ਤੇ ਇੱਕ ਅਦਾਲਤ ਨੇ ਇੱਕ ਨੌਜਵਾਨ ਨੂੰ ਚਾਰ ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਹੈ।
    • ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਲੌਕਡਾਊਨ ਭਾਰਤ ਵਿੱਚ ਫੇਲ੍ਹ ਸਾਬਿਤ ਹੋਇਆ ਹੈ। ਭਾਰਤ ਹੀ ਦੁਨੀਆਂ ਦਾ ਇਕੱਲਾ ਅਜਿਹਾ ਦੇਸ ਹੈ ਜਿੱਥੇ ਵਾਇਰਸ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਲੌਕਡਾਊਨ ਹਟਾਇਆ ਜਾ ਰਿਹਾ ਹੈ।
    • ਰਾਹੁਲ ਗਾਂਧੀ ਨੇ ਕਿਹਾ 7500 ਰੁਪਏ ਸਿੱਧੇ 50% ਲੋਕਾਂ ਦੇ ਖਾਤੇ ਵਿੱਚ ਦਿੱਤੇ ਜਾਣੇ ਚਾਹੀਦੇ ਹਨ।
    • ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ 1,45,380 ਮਾਮਲੇ ਹੋ ਚੁੱਕੇ ਹਨ, ਜਦੋਂਕਿ ਕੁੱਲ 4167 ਮੌਤਾਂ ਹੋ ਚੁੱਕੀਆਂ ਹਨ।
    Corona

    ਤਸਵੀਰ ਸਰੋਤ, Reuters

  16. 'ਭਾਰਤ ਵਿੱਚ ਰਿਕਵਰੀ ਰੇਟ 41.16 ਫੀਸਦ ਹੈ'

    ਭਾਰਤ ਦੇ ਸਿਹਤ ਮੰਤਰਾਲੇ ਦੇ ਬੁਲਾਰੇ ਲਵ ਅਗਰਵਾਲ ਨੇ ਕਿਹਾ ਕਿ ਭਾਰਤ ਵਿੱਚ ਰਿਕਵਰੀ ਰੇਟ ਵਿੱਚ ਕਾਫ਼ੀ ਸੁਧਾਰ ਹੋਇਆ ਹੈ।

    • ਦੂਜੇ ਲੌਕਡਾਊਨ ਦੌਰਾਨ ਭਾਰਤ ਵਿੱਚ ਰਿਕਵਰੀ ਰੇਟ 11.42 ਫੀਸਦ ਹੋਇਆ।
    • ਤੀਜੇ ਲੌਕਡਾਊਨ ਦੌਰਾਨ ਇਸ ਵਿੱਚ ਸੁਧਾਰ ਹੋਇਆ ਅਤੇ ਰਿਕਵਰੀ ਰੇਟ 26.59 ਫੀਸਦ ਹੋ ਗਿਆ।
    • ਹੁਣ ਚੌਥੇ ਲੌਕਡਾਊਨ ਦੌਰਾਨ 41.16 ਫੀਸਦ ਰਿਕਵਰੀ ਰੇਟ ਹੈ।
    • ਦੁਨੀਆਂ ਦੇ ਬਾਕੀ ਦੇਸਾਂ ਮੁਕਾਬਲੇ ਭਾਰਤ ਵਿੱਚ ਮੌਤ ਦੀ ਦਰ ਸਭ ਤੋਂ ਘੱਟ ਹੈ।
    • ਭਾਰਤ ਵਿੱਚ ਮੌਤ ਦੀ ਦਰ 2.87 ਫੀਸਦ ਹੋ ਗਿਆ ਹੈ।
    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  17. ਚੀਨ ਜਪਾਨ ਦੇ ਪੀਐੱਮ ਨੂੰ ਕਿਹਾ- ਕੋਰੋਨਾ 'ਤੇ ਸਿਆਸਤ ਠੀਕ ਨਹੀਂ

    ਚੀਨੀ ਵਿਦੇਸ਼ ਮੰਤਰੀ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਬਿਆਨ 'ਤੇ ਪ੍ਰਤੀਕ੍ਰਿਆ ਦਿੱਤੀ ਹੈ।

    ਚੀਨ ਦੇ ਅਖ਼ਬਾਰ ਗਲੋਬਲ ਟਾਈਮਜ਼ ਮੁਤਾਬਕ ਉਨ੍ਹਾਂ ਨੇ ਕਿਹਾ ਹੈ, "ਚੀਨ ਕੋਰੋਨਾਵਾਇਰਸ ਦੇ ਸਰੋਤ ਨੂੰ ਲੈ ਕੇ ਸਿਆਸਤ ਕਰਨ ਅਤੇ ਉਸਦੇ ਆਲੇ-ਦੁਆਲੇ ਨਕਾਰਾਤਮਕ ਪ੍ਰਚਾਰ ਕਰਨ ਦੀ ਚੀਨ ਆਲੋਚਨਾ ਕਰਦਾ ਹੈ।"

    ਸੋਮਵਾਰ ਨੂੰ ਸ਼ਿੰਜੋ ਆਬੇ ਨੇ ਦਾਅਵਾ ਕੀਤਾ ਸੀ ਕਿ ਕੋਰੋਨਾਵਾਇਰਸ ਚੀਨ ਤੋਂ ਹੀ ਫੈਲਿਆ ਹੈ।

    ਚੀਨੀ ਵਿਦੇਸ਼ ਮੰਤਰੀ ਨੇ ਕਿਹਾ ਹੈ, “ਅਜਿਹੇ ਬਿਆਨ ਚੀਨ ਅਤੇ ਜਪਾਨ ਦੇ ਕੋਰੋਨਾਵਾਇਰਸ ਨਾਲ ਲੜਨ ਲਈ ਸਾਂਝੇ ਯਤਨਾਂ ਦੀ ਭਾਵਨਾ ਦੇ ਵਿਰੁੱਧ ਹਨ।”

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  18. ਰਾਜਨਾਥ ਸਿੰਘ ਨੇ ਆਸਟਰੇਲੀਆ ਨਾਲ ਰੱਖਿਆ ਖੇਤਰ ਵਿੱਚ ਸਾਂਝੇਦਾਰੀ ਨੂੰ ਅੱਗੇ ਵਧਾਉਣ ਦਾ ਦਾਅਵਾ ਕੀਤਾ

    ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਆਸਟਰੇਲੀਆ ਦੇ ਰੱਖਿਆ ਮੰਤਰੀ ਨਾਲ ਫੋਨ ਤੇ ਗੱਲਬਾਤ ਕੀਤੀ।

    ਉਨ੍ਹਾਂ ਟਵੀਟ ਕਰਕੇ ਕਿਹਾ, "ਅਸੀਂ ਦੋਹਾਂ ਦੇਸਾਂ ਦੀਆਂ ਪ੍ਰਤੀਕਿਰਿਆਵਾਂ ਅਤੇ ਕੋਵੀਡ -19 ਮਹਾਂਮਾਰੀ ਦੇ ਵਿਰੁੱਧ ਭਾਰਤ ਅਤੇ ਆਸਟਰੇਲੀਆ ਵਿਚਾਲੇ ਆਪਸੀ ਸਹਿਯੋਗ ਦੇ ਸੰਭਾਵੀ ਖੇਤਰਾਂ 'ਤੇ ਚਰਚਾ ਕੀਤੀ।"

    ਉਨ੍ਹਾਂ ਨੇ ਕਿਹਾ, "ਭਾਰਤ-ਆਸਟਰੇਲੀਆ ਦੀ ਰਣਨੀਤਕ ਭਾਈਵਾਲੀ ਦੋਵਾਂ ਦੇਸਾਂ ਨੂੰ ਕੋਵਿਡ ਤੋਂ ਬਾਅਦ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰਨ ਲਈ ਵਧੀਆ ਆਧਾਰ ਦਿੰਦੀ ਹੈ।

    ਅਸੀਂ ਰਣਨੀਤਕ ਭਾਈਵਾਲੀ ਤਹਿਤ ਰੱਖਿਆ ਖੇਤਰ ਵਿੱਚ ਸਾਂਝੇਦਾਰੀ ਨੂੰ ਅੱਗੇ ਵਧਾਉਣ ਲਈ ਵਚਨਬੱਧ ਹਾਂ।"

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

    Rajnath Singh

    ਤਸਵੀਰ ਸਰੋਤ, Rajnath Singh/FB

    ਤਸਵੀਰ ਕੈਪਸ਼ਨ, ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਆਸਟਰੇਲੀਆ ਦੇ ਰੱਖਿਆ ਮੰਤਰੀ ਨਾਲ ਫੋਨ ਤੇ ਗੱਲਬਾਤ ਕੀਤੀ
  19. WHO ਨੇ 'ਦੂਜੇ ਹਮਲੇ' ਦੀ ਚੇਤਾਵਨੀ ਦਿੱਤੀ

    WHO ਨੇ ਚੇਤਾਵਨੀ ਦਿੱਤੀ ਹੈ ਕਿ ਜੇ ਇੰਨੀ ਜਲਦੀ ਲੌਕਡਾਊਨ ਹਟਾ ਦਿੱਤਾ ਗਿਆ ਤਾਂ ਦੇਸਾਂ ਵਿੱਚ ਮਹਾਂਮਾਰੀ ਦੀ ਪਹਿਲੀ ਲਹਿਰ ਦੌਰਾਨ 'ਕੋਰੋਨਾਵਾਇਰਸ ਦੇ ਮਾਮਲਿਆਂ ਦਾ ਦੂਜਾ ਸਿਖਰ ਹੋ ਸਕਦਾ ਹੈ।'

    WHO ਦੇ ਐਮਰਜੈਂਸੀ ਦੇ ਮੁਖੀ ਡਾ. ਮਾਈਕ ਰਿਆਨ ਨੇ ਸੋਮਵਾਰ ਨੂੰ ਬ੍ਰੀਫਿੰਗ ਦੌਰਾਨ ਕਿਹਾ ਕਿ ਦੁਨੀਆਂ ‘ਪਹਿਲੀ ਲਹਿਰ ਦੇ ਬਿਲਕੁਲ ਵਿਚਾਲੇ ਹੈ।’

    "ਬੀਮਾਰੀ ਹਾਲੇ ਵੀ ਕਾਫ਼ੀ ਵੱਧ ਰਹੀ ਹੈ। ਦੇਸਾਂ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ ਕਿ ਬਿਮਾਰੀ ਕਿਸੇ ਵੀ ਸਮੇਂ ਵੱਧ ਸਕਦੀ ਹੈ।"

    ਡਾ. ਰਿਆਨ ਨੇ ਕਿਹਾ, "ਅਸੀਂ ਇਹ ਧਾਰਨਾਵਾਂ ਨਹੀਂ ਬਣਾ ਸਕਦੇ ਕਿ ਬਿਮਾਰੀ ਹੁਣ ਘੱਟ ਰਹੀ ਹੈ ਕਿਉਂਕਿ ਇਹ ਘੱਟਦੀ ਜਾ ਰਹੀ ਹੈ।"

    ਉਨ੍ਹਾਂ ਨੇ ਕਿਹਾ ਕਿ ਦੂਜੇ ਸਿਖਰ ਦੇ ਲਈ ਤਿਆਰ ਹੋਣ ਵਿੱਚ ਕਈ ਕਈ ਮਹੀਨੇ ਲੱਗਣਗੇ।

    Mike Ryan

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, WHO ਨੇ ਚੇਤਾਵਨੀ ਦਿੱਤੀ ਹੈ ਕਿ ਜੇ ਇੰਨੀ ਜਲਦੀ ਲੌਕਡਾਊਨ ਹਟਾ ਦਿੱਤਾ ਗਿਆ ਤਾਂ 'ਕੋਰੋਨਾਵਾਇਰਸ ਦੇ ਮਾਮਿਲਆਂ ਦਾ ਦੂਜਾ ਸਿਖਰ ਹੋ ਸਕਦਾ ਹੈ।'
  20. 'ਪਾਕਿਸਤਾਨ ਵਿੱਚ ਫਿਰ ਹੋ ਸਕਦਾ ਲੌਕਡਾਊਨ'

    ਪਾਕਿਸਤਾਨ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਹੁਣ ਦੇਸ ਦੇ ਸੀਨੀਅਰ ਸਿਹਤ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਕੇਸ ਅਤੇ ਮੌਤਾਂ ਇਸੇ ਰਫਤਾਰ ਨਾਲ ਵਧੀਆਂ ਤਾਂ ਦੇਸ ਵਿੱਚ ਦੁਬਾਰਾ ਲੌਕਡਾਊਨ ਲਗਾਇਆ ਜਾ ਸਕਦਾ ਹੈ।

    ਡਾ. ਜ਼ਫਰ ਮਿਰਜ਼ਾ ਨੇ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਜੇ ਇਸ ਤਰ੍ਹਾਂ ਹੀ ਮਾਮਲੇ ਵਧਦੇ ਰਹੇ ਤਾਂ ਸਖਤ ਲੌਕਡਾਊਨ ਵੀ ਲਗਾਇਆ ਜਾ ਸਕਦਾ ਹੈ।

    ਪਾਕਿਸਤਾਨ ਨੇ ਇਸ ਮਹੀਨੇ ਦੀ ਸ਼ੁਰੂਆਤ ਤੋਂ ਪੜਾਅਵਾਰ ਲੌਕਡਾਊਨ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਸੀ।

    ਇਸ ਵੇਲੇ ਪਾਕਿਸਤਾਨ ਵਿੱਚ 57 ਹਜ਼ਾਰ ਤੋਂ ਵੱਧ ਕੋਰੋਨਾਵਾਇਰਸ ਦੇ ਮਾਮਲੇ ਹਨ ਜਦੋਂਕਿ ਹੁਣ ਤੱਕ 1197 ਮੌਤਾਂ ਹੋ ਚੁੱਕੀਆਂ ਹਨ।

    ਡਾ. ਮਿਰਜ਼ਾ ਨੇ ਕਿਹਾ, "ਮੈਂ ਪਾਕਿਸਤਾਨੀ ਲੋਕਾਂ ਨੂੰ ਚੇਤਾਵਨੀ ਦੇ ਰਿਹਾ ਹਾਂ ਕਿ ਜੇਕਰ ਸਾਵਧਾਨੀਆਂ ਨਾ ਵਰਤੀਆਂ ਗਈਆਂ ਤਾਂ ਇਹ ਸੰਕਟ ਇੱਕ ਵੱਡੇ ਦੁਖਾਂਤ ਵਿੱਚ ਬਦਲ ਜਾਵੇਗਾ।"

    Pakistan

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਪਾਕਿਸਤਾਨ ਦੇ ਸੀਨੀਅਰ ਸਿਹਤ ਅਧਿਕਾਰੀਆਂ ਮੁਤਾਬਕ ਜੇ ਕੇਸ ਅਤੇ ਮੌਤਾਂ ਇਸੇ ਰਫਤਾਰ ਨਾਲ ਵਧੀਆਂ ਤਾਂ ਦੁਬਾਰਾ ਲੌਕਡਾਊਨ ਲਗਾਇਆ ਜਾ ਸਕਦਾ ਹੈ