ਕੋਰੋਨਾਵਾਇਰਸ ਲੌਕਡਾਊਨ: ਹਿੰਦੀ ਫ਼ਿਲਮਾਂ ਦੇ ਖ਼ਲਨਾਇਕ ਤੇ ਮੋਗਾ ਦੇ ਰਹਿਣ ਵਾਲੇ ਸੋਨੂੰ ਸੂਦ ਮੁੰਬਈ ਦੀਆਂ ਸੜਕਾਂ 'ਤੇ ਬਣੇ ਨਾਇਕ

ਤਸਵੀਰ ਸਰੋਤ, Sonu sood
- ਲੇਖਕ, ਗੀਤਾ ਪਾਂਡੇ
- ਰੋਲ, ਬੀਬੀਸੀ ਨਿਊਜ਼, ਦਿੱਲੀ
ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਨੇ ਫ਼ਿਲਮਾਂ 'ਚ ਤਾਂ ਜ਼ਿਆਦਾਤਰ 'ਵੀਲੇਨ' ਦਾ ਕਿਰਦਾਰ ਹੀ ਨਿਭਾਇਆ ਹੈ, ਪਰ ਅਸਲ-ਜ਼ਿੰਦਗੀ ਵਿਚ ਉਨ੍ਹਾਂ ਨੂੰ 'ਰੀਅਲ ਹੀਰੋ' ਕਿਹਾ ਜਾ ਰਿਹਾ ਹੈ।
ਸੂਦ ਮੁੰਬਈ ਵਿਚ ਕੋਵਿਡ -19 ਕਾਰਨ ਲੱਗੇ ਲੌਕਡਾਊਨ ਕਰਕੇ ਫਸੇ ਹੋਏ ਹਜ਼ਾਰਾਂ ਪਰਵਾਸੀ ਮਜ਼ਦੂਰਾਂ ਦੀ ਘਰ ਵਾਪਸ ਪਰਤਣ ਵਿਚ ਮਦਦ ਕਰ ਰਹੇ ਹਨ।
ਸੋਨੂ ਸੂਦ ਨੇ ਬੀਬੀਸੀ ਨੂੰ ਦੱਸਿਆ, "ਜਦੋਂ ਮੈਂ ਆਪਣੇ ਪਿੰਡ ਪਹੁੰਚਣ ਲਈ ਸੈਂਕੜੇ ਕਿਲੋਮੀਟਰ ਤੁਰਦੇ ਮਜ਼ਦੂਰਾਂ ਨੂੰ ਵੇਖਿਆ ਤਾਂ ਮੈਨੂੰ ਰਾਤ ਭਰ ਨੀਂਦ ਨਾ ਆਈ।"

ਲੌਕਡਾਊਨ ਨੇ ਖੜਾ ਕੀਤਾ ਮੁਸ਼ਕਲਾਂ ਦਾ ਪਹਾੜ
ਭਾਰਤ ਸਰਕਾਰ ਨੇ 24 ਮਾਰਚ ਨੂੰ ਜਦੋ ਕੋਰੋਨਾਵਾਇਰਸ ਦੇ ਚਲਦਿਆਂ ਲੌਕਡਾਊਨ ਦੀ ਘੋਸ਼ਣਾ ਕੀਤੀ ਤਾਂ ਪਰਵਾਸੀਆਂ ਲਈ ਜਿਵੇਂ ਮੁਸ਼ਕਲਾਂ ਦਾ ਪਹਾੜ ਖੜਾ ਹੋ ਗਿਆ।
ਲੱਖਾਂ ਪਰਵਾਸੀਆਂ ਨੂੰ ਆਪਣੀ ਨੌਕਰੀ ਜਾਂ ਆਮਦਨੀ ਦੇ ਸਰੋਤ ਦੀ ਚਿੰਤਾ ਸਤਾਉਣ ਲੱਗੀ। ਸੂਬਿਆਂ ਦੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਅਤੇ ਰੇਲ ਗੱਡੀਆਂ ਤੇ ਬੱਸਾਂ ਨੂੰ ਮੁਅੱਤਲ ਕਰ ਦਿੱਤਾ ਗਿਆ।
ਹਜ਼ਾਰਾਂ ਆਦਮੀ, ਔਰਤਾਂ ਅਤੇ ਬੱਚਿਆਂ ਨੂੰ ਤੁਰਨ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਬੱਚਿਆ। ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਉਨ੍ਹਾਂ ਨੇ ਪੈਦਲ ਹੀ ਤੈਅ ਸ਼ੁਰੂ ਕਰ ਦਿੱਤਾ।
ਇਸ ਦੌਰਾਨ 100 ਤੋਂ ਵੱਧ ਵਿਅਕਤੀਆਂ ਦੀ ਮੌਤ ਦੀ ਮਾਮਲੇ ਵੀ ਸਾਹਮਣੇ ਆਏ। ਕੁਝ ਲੋਕ ਹਾਦਸਿਆਂ 'ਚ ਮਾਰੇ ਗਏ ਅਤੇ ਕੁਝ ਲੋਕ ਥਕਾਵਟ ਕਾਰਨ ਹੀ ਦਮ ਤੋੜ ਗਏ।

ਤਸਵੀਰ ਸਰੋਤ, Sonu sood
ਪਰਵਾਸੀਆਂ ਦੇ ਹੀਰੋ ਬਣੇ ਸੂਦ
ਸਾਲ 2010 ਦੀ ਸੁਪਰਹਿੱਟ ਫ਼ਿਲਮ 'ਦਬੰਗ' ਵਿੱਚ ਵੀਲੇਨ ਦੀ ਭੂਮਿਕਾ ਲਈ ਅਨੇਕਾਂ ਪੁਰਸਕਾਰ ਜਿੱਤਣ ਵਾਲੇ ਸੂਦ ਨੇ, ਬਾਲੀਵੁੱਡ ਦੇ ਕਈ ਵੱਡੇ ਨਾਵਾਂ ਜਿਵੇਂ ਸਲਮਾਨ ਖ਼ਾਨ, ਸ਼ਾਹਰੁਖ ਖ਼ਾਨ, ਰਿਤਿਕ ਰੌਸ਼ਨ ਅਤੇ ਐਸ਼ਵਰਿਆ ਰਾਏ ਨਾਲ ਕੰਮ ਕੀਤਾ ਹੈ।
ਪਿਛਲੇ ਦੋ ਮਹੀਨਿਆਂ ਤੋਂ ਸੋਨੂ ਸੂਦ ਆਪਣੀ ਬਚਪਨ ਦੀ ਦੋਸਤ ਨੀਤੀ ਗੋਇਲ ਦੇ ਨਾਲ ਲੌਕਡਾਊਨ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਕਰ ਰਹੇ ਹਨ।
ਸੂਦ ਨੇ ਦੱਸਿਆ, "ਅਸੀਂ ਮਾਰਚ ਵਿਚ ਭੋਜਨ ਵੰਡਣ ਨਾਲ ਸ਼ੁਰੂਆਤ ਕੀਤੀ ਸੀ, ਅਸੀਂ ਖਾਣੇ ਦੇ 500 ਪੈਕੇਟ ਵੰਡੇ ਅਤੇ ਲੋਕਾਂ ਨੂੰ ਰਾਸ਼ਨ ਦੇਣਾ ਸ਼ੁਰੂ ਕੀਤਾ। ਅੱਜ ਅਸੀਂ ਹਰ ਰੋਜ਼ ਝੌਂਪੜੀਆਂ ਵਿਚ 45,000 ਲੋਕਾਂ ਨੂੰ ਖਾਣਾ ਅਤੇ ਰਾਸ਼ਨ ਵੰਡ ਰਹੇ ਹਾਂ।"
11 ਮਈ ਤੋਂ ਸੂਦ ਨੇ ਫਸੇ ਪਰਵਾਸੀਆਂ ਨੂੰ ਘਰ ਭੇਜਣ ਲਈ ਸੈਂਕੜੇ ਬੱਸਾਂ ਦਾ ਪ੍ਰਬੰਧ ਕੀਤਾ।

‘ਮੈਨੂੰ ਬਸ ਦੋ ਦਿਨਾਂ ਦਾ ਸਮਾਂ ਦੇਵੋਂ’
ਸੂਦ ਨੇ ਦੱਸਿਆ, ''ਅਸੀਂ 9 ਮਈ ਨੂੰ ਭੋਜਨ ਵੰਡ ਰਹੇ ਸੀ। ਅਸੀਂ ਲੋਕਾਂ ਦੇ ਇਕ ਸਮੂਹ ਦੇ ਕੋਲ ਪਹੁੰਚੇ, ਜਿਨ੍ਹਾਂ ਨੇ ਦੱਸਿਆ ਕਿ ਉਹ ਦੱਖਣੀ ਰਾਜ ਕਰਨਾਟਕ ਵਿਚ ਆਪਣੇ ਘਰਾਂ ਨੂੰ ਜਾ ਰਹੇ ਸਨ।"
ਉਨ੍ਹਾਂ ਅੱਗੇ ਦੱਸਿਆ, "ਅਸੀਂ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਕਿਵੇਂ ਇੰਨ੍ਹਾਂ ਚੱਲੋਗੇ? ਉਨ੍ਹਾਂ ਨੇ ਕਿਹਾ ਕਿ ਹਰ ਹਾਲਤ 'ਚ ਘਰ ਜਾਣਾ ਹੈ। ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਮੈਨੂੰ ਦੋ ਦਿਨ ਦਾ ਸਮਾਂ ਦਿਓ। ਮੈਂ ਕਿਹਾ, ਮੈਂ ਤੁਹਾਡੇ ਲਈ ਘਰ ਜਾਣ ਦਾ ਸਾਰਾ ਪ੍ਰਬੰਧ ਕਰਾਂਗਾ। ਅਸੀਂ ਮਹਾਰਾਸ਼ਟਰ ਅਤੇ ਕਰਨਾਟਕ ਤੋਂ ਇਜਾਜ਼ਤ ਲੈਕੇ ਪਰਵਾਸੀਆਂ ਨੂੰ ਭੇਜਣਾ ਸ਼ੁਰੂ ਕਰ ਦਿੱਤਾ।"
ਜਦੋਂ 11 ਮਈ ਨੂੰ 200 ਲੋਕਾਂ ਦੇ ਪਹਿਲੇ ਬੈਚ ਵਾਲੀਆਂ ਬੱਸਾਂ ਰਵਾਨਾ ਹੋਈਆਂ ਤਾਂ ਸੂਦ ਅਤੇ ਗੋਇਲ ਉਨ੍ਹਾਂ ਨੂੰ ਹਰੀ ਝੰਡੀ ਦਿਖਾਉਣ ਲਈ ਉਥੇ ਪਹੁੰਚੇ। ਬੱਸਾਂ ਦੇ ਚੱਲਣ ਤੋਂ ਪਹਿਲਾਂ, ਸੂਦ ਨੇ ਸੜਕ 'ਤੇ ਨਾਰਿਅਲ ਵੀ ਤੋੜਿਆ ਤਾਂਕਿ ਉਨ੍ਹਾਂ ਦੀ ਯਾਤਰਾ ਖੁਸ਼ਹਾਲ ਰਹੇ।
ਸੂਦ ਨੇ ਦੱਸਿਆ, "ਜਦੋਂ ਉਹ ਬੱਸ 'ਚ ਬੈਠੇ ਤਾਂ ਉਨ੍ਹਾਂ ਦੇ ਚਿਹਰਿਆਂ 'ਤੇ ਮੁਸਕੁਰਾਹਟ ਸੀ ਅਤੇ ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਸਨ।"
ਉਸ ਸਮੇਂ ਤੋਂ, ਸੋਨੂ ਸੂਦ ਨੇ ਹਜ਼ਾਰਾਂ ਪਰਵਾਸੀ ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਘਰ ਜਾਣ ਵਿੱਚ ਮਦਦ ਕੀਤੀ।
ਉਨ੍ਹਾਂ ਨੇ ਦੱਸਿਆ, '' ਮੇਰੇ ਫੋਨ 'ਤੇ ਰੋਜ਼ਾਨਾ ਹਜ਼ਾਰਾਂ ਮੇਲ ਅਤੇ ਮੈਸੇਜ ਆ ਰਹੇ ਹਨ ਅਤੇ ਲੋਕ ਮਦਦ ਮੰਗ ਰਹੇ ਹਨ। ਟਵਿੱਟਰ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਵੀ ਹਜ਼ਾਰਾਂ ਲੋਕ ਪਹੁੰਚ ਕਰ ਰਹੇ ਹਨ।"
ਸੋਨੂ ਦੀ ਦੋਸਤ ਨੀਤੀ ਗੋਇਲ ਨੇ ਦੱਸਿਆ, "ਇਸ ਸਮੇਂ ਜਦੋਂ ਪਰਿਵਾਰ ਇਕੱਠੇ ਸਮਾਂ ਬਿਤਾ ਰਹੇ ਹਨ, ਅਸੀਂ ਦਿਨ ਵਿੱਚ 18 ਘੰਟੇ ਕੰਮ ਕਰ ਰਹੇ ਹਾਂ। ਪਰ ਅਸੀਂ ਬਹੁਤ ਖੁਸ਼ ਹਾਂ।"

ਤਸਵੀਰ ਸਰੋਤ, Sonu sood
ਸੋਨੂੰ ਸੂਦ ਦੀ ਹਰ ਪਾਸੇ ਹੋ ਰਹੀ ਪ੍ਰਸ਼ੰਸਾ
ਸੋਨੂ ਦੇ ਫੈਨਸ ਉਸ ਦੀ ਸ਼ਲਾਘਾ ਕਰਨ ਤੋਂ ਨਹੀਂ ਹੱਟ ਰਹੇ। ਸੋਸ਼ਲ ਮੀਡੀਆ 'ਤੇ ਸੋਨੂ ਸੂਦ ਬਾਰੇ ਖ਼ੂਬ ਚਰਚਾ ਛਿੜੀ ਹੋਈ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1

End of X post, 2
ਪ੍ਰਸਿੱਧ ਸ਼ੈੱਫ਼ ਵਿਕਾਸ ਖੰਨਾ ਨੇ ਸੋਨੂੰ ਸੂਦ ਲਈ ਇਕ ਖ਼ਾਸ ਡਿਸ਼ ਬਣਾਈ ਜਿਸ ਦਾ ਨਾਮ ਸੋਨੂ ਦੇ ਜਨਮ ਜ਼ਿਲ੍ਹੇ ਮੋਗਾ ਦੇ ਨਾਮ ‘ਤੇ ਰੱਖਿਆ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
ਸੋਨੂੰ ਕਹਿੰਦੇ ਨੇ ਕਿ ਆਪਣੇ ਸਾਰੇ ਫੈਨਸ ਨੂੰ ਬਸ ਇਹ ਹੀ ਦੱਸਣਾ ਚਾਹੁੰਦਾ ਹੈ ਕਿ ਅਜਿਹਾ ਕਰਨ ਦੀ ਪ੍ਰੇਰਣਾ ਮੈਨੂੰ ਮੇਰੇ ਮਾਤਾ-ਪਿਤਾ ਤੋਂ ਹੀ ਮਿਲੀ ਹੈ।
ਉਹ ਕਹਿੰਦੇ ਹਨ, "ਹਰ ਘਰ ਵਿਚ ਕੁਝ ਅਲਗ ਖਾਣਾ ਬਨਣਾ ਚਾਹੀਦਾ ਹੈ ਅਤੇ ਇਸ ਖਾਣੇ ਨੂੰ ਲੋੜਵੰਦਾਂ ਤੱਕ ਪਹੁੰਚਾਉਣਾ ਚਾਹੀਦਾ ਹੈ।"
ਕ੍ਰਿਕੇਟਰ ਹਰਭਜਨ ਸਿੰਘ ਨੇ ਵੀ ਚੁੱਕਿਆ ਬੀੜਾ
ਦੂਜੇ ਪਾਸੇ ਕ੍ਰਿਕੇਟਰ ਹਰਭਜਨ ਸਿੰਘ ਵੀ ਆਪਣੀ ਸੰਸਥਾ ਲਈ ਦਾਨ ਇਕੱਠਾ ਕਰ ਰਹੇ ਹਨ ਅਤੇ ਕਈ ਤਰ੍ਹਾਂ ਦੀ ਮਦਦ ਕਰ ਰਹੇ ਹਨ। ਉਨ੍ਹਾਂ ਨੇ ਹਾਲ ਹੀ 'ਚ ਆਪਣੇ ਟਵਿਟਰ ਹੈਂਡਲ 'ਤੇ ਸ਼ੇਅਰ ਕੀਤਾ ਕਿ ਉਨ੍ਹਾਂ ਨੇ ਪੀਪੀਈ ਕਿੱਟਾਂ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 4

ਇਹ ਵੀਡੀਓਜ਼ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

End of YouTube post, 2

End of YouTube post, 3