ਕੋਰੋਨਾਵਾਇਰਸ ਇਲਾਜ: 6 ਦਵਾਈਆਂ ਜੋ ਦੁਨੀਆਂ ਨੂੰ ਮਹਾਮਾਰੀ ਤੋਂ ਬਚਾ ਸਕਦੀਆਂ ਹਨ

ਤਸਵੀਰ ਸਰੋਤ, Getty Images
- ਲੇਖਕ, ਮਾਰੀਆ ਇਲੈਨਾ ਨਵਾਸ
- ਰੋਲ, ਬੀਬੀਸੀ ਵਰਲਡ ਸਰਵਿਸ
ਕੋਰੋਨਾਵਾਇਰਸ ਮਹਾਮਾਰੀ ਤੋਂ ਬਚਣ ਲਈ ਵਿਸ਼ਵ ਭਰ ਵਿਚ ਵਿਗਿਆਨਕ ਵੈਕਸੀਨ ਤਿਆਰ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਨ।
ਨਵੀਆਂ ਦਵਾਈਆਂ ਤੇ ਵੈਕਸੀਨ ਦੀ ਖੋਜ ਲਈ ਕਈ-ਕਈ ਸਾਲ ਤੇ ਦਹਾਕੇ ਵੀ ਲੱਗ ਜਾਂਦੇ ਹਨ, ਪਰ ਕੋਰੋਨਾਵਾਇਰਸ ਉੱਤੇ ਵੈਕਸੀਨ ਦੀ ਖੋਜ ਦੀ ਜਿੰਨੀ ਤੇਜ਼ ਰਫ਼ਤਾਰ ਹੈ, ਉਹ ਬਹੁਤ ਹੀ ਹੈਰਾਨੀਜਨਕ ਹੈ।
ਇਬੋਲਾ ਵਾਇਰਸ ਦਵਾਈ ਦੀ ਖੋਜ ਦੀ ਮਿਸਾਲ ਦੇਖੀ ਜਾ ਸਕਦੀ ਹੈ, ਜਿਸ ਨੂੰ ਖੋਜਣ ਲਈ 16 ਸਾਲ ਦਾ ਸਮਾਂ ਲੱਗ ਗਿਆ। ਕੋਰੋਨਾਵਾਇਰਸ ਮਹਾਮਾਰੀ ਤੋਂ ਬਚਣ ਲਈ ਵਿਸ਼ਵ ਭਰ ਵਿਚ ਵਿਗਿਆਨਕ ਵੈਕਸੀਨ ਤਿਆਰ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਨ।


ਪੂਰੀ ਦੁਨੀਆਂ ਵਿੱਚ ਵੈਕਸੀਨ ਦੇ ਲਈ ਟਰਾਇਲ ਕੀਤੇ ਜਾ ਰਹੇ ਹਨ। ਲਗਭਗ 120 ਵੈਕਸੀਨ ਪ੍ਰੋਗਰਾਮ ਚੱਲ ਰਹੇ ਹਨ। ਕਰੀਬ ਅੱਧਾ ਦਰਜਨ ਭਾਰਤੀ ਫਰਮਾਂ ਟੀਕਾ ਲੱਭ ਰਹੀਆਂ ਹਨ।
ਅਜੇ ਤੱਕ ਜੋ ਰਿਪੋਰਟਾਂ ਆਈਆਂ ਹਨ, ਉਨ੍ਹਾਂ ਮੁਤਾਬਕ 14 ਦਵਾਈਆਂ ਅਜਿਹੀਆਂ ਹਨ ਜੋ ਫੈਸਲਾਕੁੰਨ ਪੜ੍ਹਾਅ ਵਿਚ ਪਹੁੰਚ ਚੁੱਕੀਆਂ ਹਨ। ਅਮਰੀਕਾ, ਇੰਗਲੈਂਡ ਅਤੇ ਚੀਨ ਜਲਦ ਮਾਰਕੀਟ ਵਿਚ ਦਵਾਈਆਂ ਉਤਾਰਨ ਦੇ ਦਾਅਵੇ ਕਰ ਰਹੇ ਹਨ। ਭਾਰਤ ਵਿਚ ਵੀ ਸਰਕਾਰ ਨੇ ਇੱਕ ਟੀਕੇ ਦੇ ਮਨੁੱਖੀ ਟਰਾਇਲ਼ ਦੀ ਆਗਿਆਂ ਦਿੱਤੀ ਹੈ।
ਕੋਵਾਸਿਨ ਦਾ ਮਨੁੱਖੀ ਟਰਾਇਲ ਹੋਵੇਗਾ
ਭਾਰਤ ਵਿਚ ਜੁਲਾਈ 'ਚ ਸਥਾਨਕ ਤੌਰ 'ਤੇ ਬਣੇ ਕੋਰੋਨਾਵਾਇਰਸ ਵੈਕਸੀਨ ਨਾਲ ਵਲੰਟੀਅਰਾਂ ਦਾ ਟੀਕਾਕਰਨ ਕੀਤਾ ਜਾਵੇਗਾ। ਹੈਦਰਾਬਾਦ ਸਥਿਤ ਫਰਮ ਭਾਰਤ ਬਾਇਓਟੈਕ ਦੁਆਰਾ ਕੀਤੇ ਜਾ ਰਹੇ ਟਰਾਇਲ਼ ਵਜੋਂ ਕੁਝ ਮਰੀਜਾਂ ਨੂੰ ਟੀਕਾ ਲਗਾਇਆ ਜਾਵੇਗਾ।
ਪਸ਼ੂਆਂ ਤੇ ਕੀਤੇ ਗਏ ਟੈਸਟ ਤੋਂ ਪਤਾ ਲੱਗਦਾ ਹੈ ਕਿ ਟੀਕਾ ਸੁਰੱਖਿਅਤ ਹੈ ਅਤੇ ਇਮਿਉਨਿਟੀ ਦਾ ਪ੍ਰਭਾਵਸ਼ਾਲੀ ਪ੍ਰਤੀਕਰਮ ਪੈਦਾ ਕਰਦਾ ਹੈ।
ਇਹ ਭਾਰਤ ਦੁਆਰਾ ਬਣਾਇਆ ਪਹਿਲਾ ਟੀਕਾ ਹੈ। ਇਹ ਵਾਇਰਸ ਦੇ ਸਟ੍ਰੇਨ ਤੋਂ ਵਿਕਸਤ ਕੀਤਾ ਗਿਆ ਸੀ ਜੋ ਕਿ ਸਥਾਨਕ ਤੌਰ 'ਤੇ ਵੱਖ-ਵੱਖ ਪ੍ਰਯੋਗਸ਼ਾਲਾ ਸਥਿਤੀਆਂ (Lab Conditions) ਵਿਚ ਕਮਜ਼ੋਰ ਕੀਤਾ ਗਿਆ ਹੈ।
ਭਾਰਤੀ ਡਰੱਗ ਕੰਟਰੋਲ ਅਥਾਰਿਟੀ ਨੇ ਭਾਰਤ ਬਾਇਓਟੈਕ ਨੂੰ ਕੋਵਾਸਿਨ ਨਾਂ ਦੇ ਟੀਕੇ ਨੂੰ ਕਲੀਨੀਕਲ ਮਨੁੱਖੀ ਟਰਾਇਲ ਦੇ ਪੜਾਅ 1 ਅਤੇ 2 ਦੀ ਇਜ਼ਾਜ਼ਤ ਦੇ ਦਿੱਤੀ ਹੈ।
ਜਾਰੀ ਕੀਤੇ ਗਏ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ "ਕੰਪਨੀ ਨੇ ਪ੍ਰੀ-ਕਲੀਨਿਕਲ ਅਧਿਐਨ ਦੁਆਰਾ ਤਿਆਰ ਕੀਤੇ ਨਤੀਜੇ ਪੇਸ਼ ਕਰ ਦਿੱਤੇ ਹਨ।"
ਦੋਹੇਂ ਤਰ੍ਹਾਂ ਦੇ ਟਰਾਇਲ ਟੈਸਟ ਕੀਤੇ ਜਾਣਗੇ ਕਿ ਟੀਕਾ ਸੁਰੱਖਿਅਤ ਹੈ ਜਾਂ ਨਹੀਂ ਅਤੇ ਇਹ ਕਿਨ੍ਹਾਂ ਪ੍ਰਭਾਵੀ ਹੈ।
ਫਰਮ ਨੇ ਕਿਹਾ ਕਿ ਵਾਇਰਸ ਦਾ ਸਥਾਨਕ ਪੱਧਰ 'ਤੇ ਪ੍ਰਾਪਤ ਕੀਤਾ ਗਿਆ ਸਟ੍ਰੇਨ ਟੀਕੇ ਦੇ ਤੇਜ਼ੀ ਨਾਲ ਵਿਕਾਸ ਕਰਨ ਵਿਚ ਮਹੱਤਵਪੂਰਨ ਹੈ।
ਕਈ ਪੜਾਵਾਂ ਵਿਚੋਂ ਲੰਘਦੀ ਹੈ ਵੈਕਸੀਨ
ਇੱਕ ਵੈਕਸੀਨ ਦੇ ਮਨੁੱਖੀ ਵਰਤੋਂ ਲਈ ਉਪਲੱਬਧ ਹੋਣ ਤੋਂ ਪਹਿਲਾਂ ਕਈ ਪੜਾਵਾਂ ਵਿੱਚੋਂ ਲੰਘਣਾ ਪੈਂਦਾ ਹੈ।
- ਪਹਿਲਾਂ ਪ੍ਰਯੋਗਸ਼ਾਲਾ ਤੇ ਫਿਰ ਜਾਨਵਰਾਂ ਉੱਪਰ ਟ੍ਰਾਇਲ ਕੀਤੇ ਜਾਂਦੇ ਹਨ।
- ਜੇ ਜਾਨਵਰਾਂ ਵਿੱਚ ਨਤੀਜੇ ਸੁਰੱਖਿਅਤ ਅਤੇ ਤਸੱਲੀਬਖ਼ਸ਼ ਆਉਣ ਤਾਂ ਹੀ ਕਿਸੇ ਵੈਕਸੀਨ ਦੇ ਮਨੁੱਖੀ ਟ੍ਰਾਇਲ ਸ਼ੁਰੂ ਕੀਤੇ ਜਾ ਸਕਦੇ ਹਨ।
- ਮਨੁੱਖੀ ਟ੍ਰਾਇਲ ਦੇ ਅੱਗੋਂ ਤਿੰਨ ਪੜਾਅ ਹਨ।
- ਪਹਿਲਾਂ ਥੋੜ੍ਹੇ ਜਿਹੇ ਤੰਦਰੁਸਤ ਲੋਕਾਂ ਉਪਰ ਟ੍ਰਾਇਲ ਕੀਤਾ ਜਾਂਦਾ ਹੈ।
- ਫਿਰ ਬਹੁਤ ਸਾਰੇ ਲੋਕਾਂ ਉਪਰ ਤਜਰਬਾ ਤੇ ਕੰਟਰੋਲ ਗਰੁੱਪ ਬਣਾ ਕੇ ਟ੍ਰਾਇਲ ਕੀਤਾ ਜਾਂਦਾ ਹੈ।
- ਫਿਰ ਦੇਖਿਆ ਜਾਂਦਾ ਹੈ ਕਿ ਵੈਕਸੀਨ ਕਿੰਨੀ ਸੁਰੱਖਿਅਤ ਹੈ ਤੇ ਸਭ ਤੋਂ ਕਾਰਗਰ ਮਾਤਰਾ (ਡੋਜ਼) ਕਿੰਨੀ ਹੈ।
- ਇਸ ਸਮੇਂ ਸੰਸਾਰ ਭਰ ਵਿੱਚ ਸਾਇੰਸਦਾਨਾਂ ਦੀਆਂ 90 ਤੋਂ ਵਧੇਰੇ ਟੀਮਾਂ ਕੋਵਿਡ-19 ਦਾ ਵੈਕਸੀਨ ਬਣਾਉਣ ਵਿੱਚ ਜੁਟੀਆਂ ਹੋਈਆਂ ਹਨ।
- ਇਨ੍ਹਾਂ ਵਿੱਚੋਂ 6 ਨੇ ਮਨੁੱਖੀ ਟ੍ਰਾਇਲ ਲਈ ਆਪਣੀ ਦਾਅਵੇਦਾਰੀ ਪੇਸ਼ ਕਰ ਦਿੱਤੀ ਹੈ।

ਤਸਵੀਰ ਸਰੋਤ, Getty Images
1.ਰੈਮਡੈਸੇਵੀਅਰ ( ਇਬੋਲਾ ਦਵਾਈ)
ਰੈਮਡੈਸੇਵੀਅਰ ਨੂੰ ਮੂਲ ਰੂਪ ਵਿੱਚ ਇਬੋਲਾ ਬੀਮਾਰੀ ਦੇ ਇਲਾਜ ਲਈ ਵਿਕਸਿਤ ਕੀਤਾ ਗਿਆ ਸੀ। ਇਹ ਇੱਕ ਐਂਟੀ-ਵਾਇਰਲ ਦਵਾਈ ਹੈ।
ਇਹ ਉਸ ਐਨਜ਼ਾਈਮ ਨੂੰ ਨਿਸ਼ਾਨਾ ਬਣਾਉਂਦੀ ਹੈ, ਜਿਸ ਦੀ ਕਿਸੇ ਵਾਇਰਸ ਨੂੰ ਸਾਡੇ ਸੈਲਾਂ ਦੇ ਅੰਦਰ ਵੱਧਣ-ਫੁੱਲਣ ਲਈ ਜ਼ਰੂਰਤ ਹੁੰਦੀ ਹੈ।
ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ਼ ਐਲਰਜੀ ਐਂਡ ਡਿਜ਼ੀਜ਼ (NIAID) ਵੱਲੋਂ ਕੀਤੇ ਟ੍ਰਾਇਲ ਵਿੱਚ 1,063 ਲੋਕਾਂ ਨੇ ਹਿੱਸਾ ਲਿਆ। ਕੁਝ ਮਰੀਜ਼ਾਂ ਨੂੰ ਇਹ ਦਵਾਈ ਦਿੱਤੀ ਗਈ ਤੇ ਕੁਝ ਦਾ ਪਲੇਸਬੋ (ਦਵਾਈ ਦਾ ਸਾਲਟ ) ਨਾਲ ਇਲਾਜ ਕੀਤਾ ਗਿਆ।
ਸੰਸਥਾ ਦੇ ਮੁਖੀ ਡਾ਼ ਐਨਥਨੀ ਫੌਸ਼ੀ ਨੇ ਕਿਹਾ, "ਡਾਟਾ ਦਰਸਾਉਂਦਾ ਹੈ ਕਿ ਰੈਮਡੈਸੇਵੀਅਰ ਦਾ ਠੀਕ ਹੋਣ ਦੇ ਸਮੇਂ ਨੂੰ ਘਟਾਉਣ ਵਿੱਚ ਇੱਕ ਸਾਰਥਕ ਤੇ ਸਕਾਰਾਤਮਕ ਪ੍ਰਭਾਵ ਹੈ।"
ਉਨ੍ਹਾਂ ਨੇ ਕਿਹਾ ਕਿ ਨਤੀਜੇ ਦਰਸਾਉਂਦੇ ਹਨ ਕਿ ਇੱਕ "ਦਵਾਈ ਇਸ ਵਾਇਰਸ ਨੂੰ ਰੋਕ ਸਕਦੀ ਹੈ"। ਜਿਸ ਨਾਲ ਹੁਣ ਸਾਡੇ ਕੋਲ "ਮਰੀਜ਼ਾਂ ਨੂੰ ਠੀਕ ਕਰਨ ਦੀ ਸਮਰੱਥਾ ਹੈ"
ਯੂਸੀਐੱਲ ਵਿਖੇ ਐੱਮਆਰਸੀ ਕਲੀਨੀਕਲ ਟ੍ਰਾਇਲਜ਼ ਯੂਨਿਟ ਦੇ ਨਿਰਦੇਸ਼ਕ ਪ੍ਰੋਫ਼ੈਸਰ ਮਹੇਸ਼ ਪਰਮਾਰ ਨੇ ਯੂਰਪ ਵਿੱਚ ਇਸ ਟ੍ਰਾਇਲ ਦੀ ਨਿਗਰਾਨੀ ਕੀਤੀ ਹੈ।
ਉਨ੍ਹਾਂ ਨੇ ਦੱਸਿਆ, "ਇਸ ਤੋਂ ਪਹਿਲਾਂ ਕਿ ਦਵਾਈ ਵੱਡੇ ਪੱਧਰ 'ਤੇ ਉਪਲਬਧ ਕਰਵਾਈ ਜਾਵੇ, ਕੁਝ ਗੱਲਾਂ ਹੋਣੀਆ ਜ਼ਰੂਰੀ ਹਨ। ਡਾਟਾ ਅਤੇ ਨਤੀਜਿਆਂ ਦਾ ਰੈਗੂਲੇਟਰਾਂ ਵੱਲੋਂ ਰਿਵੀਊ ਕੀਤਾ ਜਾਣਾ ਹੈ, ਤਾਂ ਜੋ ਉਹ ਇਹ ਦੇਖ ਸਕਣ ਕਿ ਕੀ ਦਵਾਈ ਲਾਈਸੈਂਸ ਦੇਣ ਦੇ ਯੋਗ ਹੈ। ਫਿਰ ਉਨ੍ਹਾਂ ਨੂੰ ਵੱਖ-ਵੱਖ ਦੇਸ਼ਾਂ ਦੇ ਅਧਿਕਾਰੀਆਂ ਤੋਂ ਵੀ ਇਸ ਦਾ ਆਂਕਲਨ ਚਾਹੀਦਾ ਹੋਵਗਾ।"
"ਜਦੋਂ ਇਹ ਸਭ ਹੋ ਰਿਹਾ ਹੈ ਤਾਂ ਅਸੀਂ ਇਸ ਟ੍ਰਾਇਲ ਅਤੇ ਹੋਰ ਟ੍ਰਾਇਲਜ਼ ਤੋਂ ਇਸ ਬਾਰੇ ਕਿ ਦਵਾਈ ਕੋਵਿਡ-19 ਨਾਲ ਹੋਣ ਵਾਲੀਆਂ ਮੌਤਾਂ ਵਿੱਚ ਕਮੀ ਲਿਆਉਂਦੀ ਹੈ, ਜ਼ਿਆਦਾ ਦੇਰ ਤੱਕ ਡੇਟਾ ਇਕੱਠਾ ਕਰਾਂਗੇ।"
2. Vaccine mRNA-1273 (ਮੌਡਰਨਾ ਦੀ ਦਵਾਈ, ਅਮਰੀਕਾ)
ਮੌਡਰਨਾ ਅਮਰੀਕਾ ਦੇ ਮੈਸਾਚਿਊਸਿਟਸ ਅਧਾਰਿਤ ਇੱਕ ਬਾਇਓਟੈਕਨੌਲੋਜੀ ਕੰਪਨੀ ਹੈ। ਇਹ ਕੋਵਿਡ-19 ਦੀ ਵੈਕਸੀਨ ਤੇਜ਼ੀ ਨਾਲ ਬਣਾਉਣ ਲਈ ਨਵੀਂਆਂ ਕਾਰਜ-ਨੀਤੀਆਂ ਅਜ਼ਮਾ ਕੇ ਦੇਖ ਰਹੀ ਹੈ।
ਇਸ ਵੈਕਸੀਨ ਦਾ ਉਦੇਸ਼ ਕਿਸੇ ਵਿਅਕਤੀ ਦੀ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਵਾਇਰਸ ਨਾਲ ਲੜ ਕੇ ਬੀਮਾਰੀ ਨੂੰ ਰੋਕ ਸਕਣ ਦੀ "ਸਿਖਲਾਈ" ਦੇਣਾ ਹੈ।
ਰਵਾਇਤੀ ਤਰੀਕਿਆਂ ਵਿੱਚ ਇਸ ਕੰਮ ਲਈ ਜ਼ਿੰਦਾ ਪਰ ਕਮਜ਼ੋਰ ਕੀਤੇ ਹੋਏ (attenuated), ਅਕਿਰਿਆਸ਼ੀਲ ਕੀਤੇ ਹੋਏ (inactivated) ਜਾਂ ਖੰਡਿਤ (fragmented) ਵਾਇਰਸਾਂ ਦੀ ਵਰਤੋਂ ਕੀਤੀ ਜਾਂਦੀ ਹੈ।
ਮੌਡਰਨਾ ਦੀ ਜਿਸ mRNA-1273 ਦੇ ਟਰਾਇਲਾਂ ਲਈ ਪੈਸਾ ਅਮਰੀਕਾ ਦਾ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਲਾ ਰਿਹਾ ਹੈ। ਉਸ ਵਿੱਚ ਕੋਵਿਡ-19 ਦਾ ਕਾਰਨ ਬਣਨ ਵਾਲਾ ਵਾਇਰਸ ਨਹੀਂ ਵਰਤਿਆ ਜਾ ਰਿਹਾ ਹੈ।
ਇਹ ਇੱਕ ਸੰਦੇਸ਼ਵਾਹਕ ਜਿਸ ਨੂੰ ਆਰਐੱਨਏ (ਮਸੈਂਜਰ ਰਾਇਬੋਨਿਊਕਲਿਕ ਐਸਿਡ) ਕਿਹਾ ਜਾਂਦਾ ਹੈ, ਉੱਪਰ ਅਧਾਰਿਤ ਹੈ।
ਇਸ ਵਿੱਚ ਵਾਇਰਸ ਦੇ ਜਨੈਟਿਕ ਕੋਡ ਦਾ ਇੱਕ ਛੋਟਾ ਹਿੱਸਾ (ਜੋ ਕਿ ਪ੍ਰਯੋਗਸ਼ਾਲਾ ਵਿੱਚ ਤਿਆਰ ਕੀਤਾ ਹੁੰਦਾ ਹੈ।) ਟੀਕੇ ਰਾਹੀਂ ਸਰੀਰ ਵਿੱਚ ਪਹੁੰਚਾਇਆ ਜਾਂਦਾ ਹੈ। ਉਮੀਦ ਹੈ ਇਸ ਨਾਲ ਸਰੀਰ ਲਾਗ ਨਾਲ ਲੜਾਈ ਕਰੇਗਾ।
Sorry, your browser cannot display this map
3. INO-4800 ਵੈਕਸੀਨ ( ਇਨੋਵੀਓ ਫਾਰਮਾਸਿਊਟੀਕਲਜ਼ਮ, ਅਮਰੀਕਾ)
ਇਨੋਵੀਓ ਫਾਰਮਾਸਿਊਟੀਕਲਜ਼ ਅਮਰੀਕਾ ਦੇ ਪੈਨਸਲਵੇਨੀਆ ਸੂਬੇ ਵਿੱਚ ਵਿੱਚੋਂ ਕੰਮ ਕਰਦੀ ਹੈ। ਇਸ ਦਾ ਵੈਕਸੀਨ ਵੀ ਨਵੀਂ ਖੋਜ ਕਾਰਜ-ਨੀਤੀ ਉੱਪਰ ਅਧਾਰਿਤ ਹੈ।
ਇਹ ਪਲਾਜ਼ਮਿਡ ਰਾਹੀਂ ਖੂਨ ਵਿੱਚ ਡੀਐੱਨਏ ਦਾ ਸਿੱਧਾ ਟੀਕਾ ਲਾਉਣ ਉੱਪਰ ਅਧਾਰਿਤ ਹੈ ਤਾਂ ਜੋ ਸਰੀਰ ਵਿੱਚ ਲਾਗ ਨਾਲ ਲੜਨ ਵਾਲੇ ਐਂਟੀਬਾਡੀਜ਼ ਬਣ ਸਕਣ। ਸੰਖੇਪ ਵਿੱਚ ਪਲਾਜ਼ਮਿਡ ਇੱਕ ਡੀਐੱਨਏ ਮੌਲਿਕਿਊਲ ਹੁੰਦਾ ਹੈ। ਜੋ ਆਪਣੀ ਗਿਣਤੀ ਆਪਣੇ-ਆਪ ਵਧਾ ਸਕਦਾ ਹੈ।
ਇਨਵੀਓ ਅਤੇ ਮੌਡਰਨਾ ਦੋਵੇਂ ਹੀ ਜਨੈਟਿਕ ਮਾਦੇ ਵਿੱਚ ਹੇਰ-ਫੇਰ ਕਰ ਕੇ ਵੈਕਸੀਨ ਬਣਾਉਣ ਦੀ ਨਵੀ ਤਕਨੌਲੋਜੀ ਦੀ ਵਰਤੋਂ ਕਰ ਰਹੀਆਂ ਹਨ।
ਦਰਪੇਸ਼ ਚੁਣੌਤੀ
ਬਾਇਓਪ੍ਰੋਸੈਜ਼ ਇੰਜੀਨੀਅਰਿੰਗ ਗਰੁੱਪ, ਜਰਮਨੀ ਦੇ ਡਾ਼ ਫਿਲਿਪ ਤੇਪਏ ਨੇ ਬੀਬੀਸੀ ਮੁੰਡੋ ਨੂੰ ਦੱਸਿਆ ਕਿ ਚੁਣੌਤੀ ਇਹ ਹੈ ਕਿ ਇਨ੍ਹਾਂ ਵਿੱਚੋਂ ਕਿਸੇ ਵੀ ਤਕਨੀਕ ਨਾਲ ਹਾਲੇ ਤੱਕ ਕੋਈ ਵੀ ਦਵਾਈ ਜਾਂ ਇਲਾਜ ਤਿਆਰ ਨਹੀਂ ਕੀਤਾ ਗਿਆ ਨਾ ਹੀ ਕਿਸੇ ਨੂੰ ਮਨੁੱਖਾਂ ਉਪਰ ਵਰਤਣ ਦੀ ਪ੍ਰਵਾਨਗੀ ਹੈ।
ਉਨ੍ਹਾਂ ਨੇ ਕਿਹਾ, "ਇਨ੍ਹਾਂ ਦਵਾਈਆਂ ਦੇ ਵਿਕਾਸ ਤੋਂ ਬਹੁਤ ਉੱਚੀਆਂ ਉਮੀਦਾਂ ਹਨ ਪਰ ਤੁਹਾਨੂੰ ਕੁਝ ਸਾਵਧਾਨੀ ਵਰਤਣੀ ਪਵੇਗੀ ਕਿਉਂਕਿ ਇਹ ਅਜਿਹੀਆਂ ਵੈਕਸੀਨਾਂ ਹਨ ਜਿਨ੍ਹਾਂ ਦਾ ਹੋਰ ਵੈਕਸੀਨਾਂ ਵਾਲਾ ਇਤਿਹਾਸ ਨਹੀਂ ਹੈ।"
ਉਨ੍ਹਾਂ ਨੇ ਅੱਗੇ ਦੱਸਿਆ, "ਮੌਡਰਨਾ ਦੇ ਸਾਇੰਸਦਾਨ ਆਪ ਵੀ ਇਹੀ ਕਹਿੰਦੇ ਹਨ ਕਿ ਉਨ੍ਹਾਂ ਲਈ ਸਭ ਤੋਂ ਵੱਡੀ ਚੁਣੌਤੀ ਤਾਂ ਵੈਕਸੀਨ ਨੂੰ ਉਤਪਾਦਨ ਅਤੇ ਮੰਡੀਕਰਣ ਦੇ ਪੜਾਅ ਤੱਕ ਲੈ ਕੇ ਜਾਣਾ ਹੈ ਕਿਉਂਕਿ ਫਿਲਹਾਲ ਉਨ੍ਹਾਂ ਕੋਲ mRNA-type ਵੈਕਸੀਨਾਂ ਲਈ ਲਾਈਸੈਂਸ ਨਹੀਂ ਹੈ।"
ਚੀਨ ਵਿੱਚ ਕੀ ਕੰਮ ਹੋ ਰਿਹਾ
ਚੀਨ ਕੋਲ ਇਸ ਸਮੇਂ ਮਨੁੱਖੀ ਟ੍ਰਾਇਲਾਂ ਲਈ ਤਿੰਨ ਵੈਕਸੀਨ ਹਨ। ਜੋ ਕਿ ਵਧੇਰੇ ਰਵਾਇਤੀ ਵਿਧੀਆਂ ਉੱਪਰ ਅਧਾਰਿਤ ਹਨ।
4. AD5-nCoV ਵੈਕਸੀਨ (ਕੈਨਸੀਨੋ ਬਾਇਓਲੋਕਿਸ , ਚੀਨ)
ਜਿਸ ਦਿਨ ਅਮਰੀਕਾ ਦੀ ਮੌਡਰਨਾ ਨੇ ਆਪਣੇ ਮਨੁੱਖੀ ਟ੍ਰਾਇਲ ਸ਼ੁਰੂ ਕੀਤੇ ਉਸੇ ਦਿਨ (16 ਮਾਰਚ), ਉਸੇ ਦਿਨ ਕੈਨਸੀਨੋ ਨੇ ਵੀ ਚੀਨ ਦੀ ਅਕੈਡਮੀ ਆਫ਼ ਮਿਲਟਰੀ ਮੈਡੀਕਲ ਸਾਇੰਸਿਜ਼ ਦੀ ਮਦਦ ਨਾਲ ਆਪਣੇ ਟਰਾਇਲ ਸ਼ੁਰੂ ਕਰ ਦਿੱਤੇ ਸਨ।
ਇਸ ਵੈਕਸੀਨ ਵਿੱਚ ਏਡੀਨੋਵਾਇਰਸ (ਸਧਾਰਣ ਸਰਦੀ-ਜ਼ੁਕਾਮ ਵਾਲਾ ਵਾਇਰਸ) ਦੇ ਇੱਕ ਨੌਨ-ਰਿਪਲੀਕੇਟਿੰਗ (ਜੋ ਆਪਣੇ ਵਰਗੇ ਹੋਰ ਤਿਆਰ ਨਹੀਂ ਕਰ ਸਕਦਾ) ਰੂਪ ਨੂੰ ਵੈਕਟਰ ਵਜੋਂ ਵਰਤਿਆ ਗਿਆ ਹੈ।
ਇਹ ਵੈਕਟਰ ਕੋਰੋਨਾਵਾਇਰਸ ਦੀ ਸਤਿਹ ਤੋਂ ਜੀਨ ਨੂੰ ਪ੍ਰੋਟੀਨ ਐੱਸ(ਸਪਾਈਕ) ਵੱਲ ਲੈ ਕੇ ਜਾਂਦਾ ਹੈ। ਜੋ ਲਾਗ ਖ਼ਿਲਾਫ਼ ਲੜਨ ਲਈ ਸਰੀਰਕ ਸ਼ਕਤੀ ਨੂੰ ਖੜ੍ਹਾ ਕਰਨ ਦੀ ਕੋਸ਼ਿਸ਼ ਕਰਦਾ ਹੈ।



5. LV-SMENP-DC (ਚੀਨ ਦੀ ਇੱਕ ਹੋਰ ਵੈਕਸੀਨ)
ਚੀਨ ਇੱਕ ਹੋਰ ਵੈਕਸੀਨ LV-SMENP-DC ਦੀ ਪਰਖ ਕਰ ਰਿਹਾ ਹੈ ਜੋ ਮੈਡੀਕਲ ਇੰਸਟੀਚਿਊਟ ਨੇ ਵਿਕਸਿਤ ਕੀਤੀ ਹੈ।
ਇਸ ਵਿੱਚ ਡੈਂਡਰੀਟਿਕ (dendritic) ਸੈਲਾਂ ਜਿਨ੍ਹਾਂ ਵਿੱਚ ਲੈਨਟੀਵਾਇਰਲ (lentiviral) ਵੈਕਟਰਾਂ ਨਾਲ ਹੇਰ-ਫੇਰ ਕੀਤਾ ਹੋਵੇ ਵਰਤਿਆ ਗਿਆ ਹੈ।
ਚੀਨ ਦਾ ਇਹ ਦਵਾਈ ਇੱਕ ਅਕਿਰਿਆਸ਼ੀਲ ਕੀਤੇ ਹੋਏ ਵਾਇਰਸ ਤੋਂ ਤਿਆਰ ਵੈਕਸੀਨ ਹੈ ਜਿਸ ਨੂੰ ਦਿ ਵੂਹਾਨ ਬਾਇਓਲੌਜੀਕਲ ਪ੍ਰੋਡਕਟਸ ਇੰਸਟੀਚਿਊਟ ਨੇ ਬਣਾਇਆ ਹੈ। ਜੋ ਕਿ ਚੀਨ ਦੀ ਹੀ ਨੈਸ਼ਨਲ ਫਾਰਮਾਸਿਊਟੀਕਲ ਗਰੁੱਪ-ਸਾਈਨੋਫਾਰਮ ਦੀ ਇਕਾਈ ਹੈ।
ਇਸ ਤਰ੍ਹਾਂ ਦੇ ਅਕਿਰਿਆਸ਼ੀਲ ਕੀਤੇ ਵਾਇਰਸਾਂ ਨੂੰ ਰਿਐਕਟਰਾਂ ਵਿੱਚ ਤਿਆਰ ਕੀਤਾ ਜਾਂਦਾ ਹੈ। ਫਿਰ ਉਨ੍ਹਾਂ ਨੂੰ ਇੱਕ ਕਿਸਮ ਦੇ ਸ਼ੁੱਧੀਕਰਣ ਰਾਹੀਂ ਸਾਫ਼ ਕੀਤਾ ਜਾਂਦਾ ਹੈ ਤਾਂ ਜੋ ਉਹ ਬੀਮਾਰ ਨਾ ਕਰ ਸਕਣ।
ਡਾ਼ ਫਿਲਿਪ ਤੇਪਏ ਮੁਤਾਬਕ, "ਇਹ ਇੱਕ ਆਮ ਟੈਕਨੋਲੋਜੀ ਹੈ ਤੇ ਵਾਕਸੀਨ ਉਤਪਾਦਨ ਦਾ ਇੱਕ ਅਜ਼ਮਾਇਆ ਹੋਇਆ ਪਲੇਟਫਾਰਮ ਹੈ।"
"ਇਹ ਉਹ ਟੈਕਨੋਲਜੀ ਹੈ ਜਿਸ ਨਾਲ ਤਿਆਰ ਉਤਪਾਦ ਪਹਿਲਾਂ ਹੀ ਲਾਈਸੈਂਸਸ਼ੁਦਾ ਹਨ ਤੇ ਵੇਚੇ ਜਾ ਰਹੇ ਹਨ।"
ਉਨ੍ਹਾਂ ਨੇ ਬੀਬੀਸੀ ਮੁੰਡੋ ਨੂੰ ਦੱਸਿਆ ਕਿ ਇਸ ਲਈ ਉਹ ਸਾਰੇ ਅਨੁਮਾਨ ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਕੋਵਿਡ-19 ਦੀ ਵੈਕਸੀਨ 12 ਤੋਂ 16 ਮਹੀਨਿਆਂ ਵਿੱਚ ਤਿਆਰ ਹੋ ਸਕੇਗੀ, ਮੁੱਖ ਤੌਰ 'ਤੇ ਇਸੇ ਅਕਿਰਿਆਸ਼ੀਲ ਕੀਤੇ ਵੈਕਸੀਨਾਂ ਉੱਪਰ ਅਧਾਰਿਤ ਹਨ।
6. V acuna ChAdOx1 ਵੈਕਸੀਨ (ਔਕਸਫੋਰਡ ਯੂਨੀਵਰਸਿਟੀ ਦੇ ਜੈਨਰ ਇੰਸਟੀਚਿਊਟ ਬ੍ਰਿਟੇਨ)
ਇਹ ਇੱਕ ਕਿਸਮ ਦੀ ਰੀਕੌਮਬੀਨੈਂਟ ਵੈਕਸੀਨ (recombinant vaccine) ਹੈ ਜੋ ਚੀਨੀ ਕੰਪਨੀ ਕੈਨਸੀਨੋ ਦੇ ਵੈਕਸੀਨ ਵਰਗੀ ਹੀ ਹੈ।
ਇਸ ਵਿੱਚ ਔਕਸਫੋਰਡ ਦੇ ਸਾਇੰਸਦਾਨ ਚਿੰਪਾਂਜ਼ੀਆਂ ਦੇ ਕਮਜ਼ੋਰ ਕੀਤੇ ਹੋਏ ਐਡੀਨੋਵਾਇਰਸ ਦੀ ਵਰਤੋਂ ਕਰ ਰਹੇ ਹਨ। ਇਸ ਵਿੱਚ ਅਜਿਹੀ ਹੇਰ-ਫੇਰ ਕੀਤੀ ਗਈ ਹੈ ਕਿ ਇਹ ਮਨੁੱਖੀ ਸਰੀਰ ਵਿੱਚ ਇੱਕ ਵੈਕਟਰ ਵਜੋਂ ਵਾਧਾ ਕਰ ਸਕਦਾ ਹੈ।
ਡਾ਼ ਫਿਲਿਪ ਤੇਪਏ ਨੇ ਇਸ ਬਾਰੇ ਸਮਝਾਇਆ, "ਉਹ ਇੱਕ ਰਿਐਕਟਰ ਵਿੱਚ ਇੱਕ ਵਾਇਰਸ ਤਿਆਰ ਕਰ ਰਹੇ ਹਨ ਜਿਸ ਦੀ ਸਤਿਹ ਉਪਰ ਕੋਰੋਨਾਵਾਇਰਸ ਦਾ ਪ੍ਰੋਟੀਨ ਰਹੇਗਾ। ਉਹ ਬੀਮਾਰੀ ਕਰਨ ਵਿੱਚ ਤਾਂ ਅਸਮਰੱਥ ਹੈ ਪਰ ਉਸ ਨਾਲ ਸਰੀਰ ਦੀ ਅਸਲੀ ਕੋਰੋਨਾਵਾਇਰਸ ਨਾਲ ਲੜਨ ਦੀ ਤਾਕਤ ਹਰਕਤ ਵਿੱਚ ਆ ਜਾਂਦੀ ਹੈ।
ਸਾਇੰਸਦਾਨਾਂ ਨੂੰ ਇਸ ਟੈਕਨੋਲੋਜੀ ਦਾ ਤਜ਼ਰਬਾ ਹੈ। ਇਸੇ ਟੈਕਨੋਲੋਜੀ ਦੀ ਮਦਦ ਨਾਲ ਉਨ੍ਹਾਂ ਨੇ ਮਾਰਸ ਕੋਰੋਨਾਵਇਰਸ ਦਾ ਵੈਕਸੀਨ ਤਿਆਰ ਕੀਤਾ ਸੀ ਜਿਸ ਬਾਰੇ ਕਿਹਾ ਗਿਆ ਸੀ ਕਿ ਕਲੀਨਿਕਲ ਟਰਾਇਲ ਸਕਾਰਾਤਮਿਕ ਰਹੇ ਸਨ।

ਤਸਵੀਰ ਸਰੋਤ, Getty Images
ਵੱਡੇ ਪੱਧਰ 'ਤੇ ਉਤਪਾਦਨ ਦੀ ਚੁਣੌਤੀ
ਭਾਵੇਂ ਕੋਰੋਨਾਵਾਇਰਸ ਦੀ ਵੈਕਸੀਨ ਲੱਭਣ ਦਾ ਕੰਮ ਕਿੰਨੀ ਹੀ ਤੇਜ਼ੀ ਨਾਲ ਕਿਉਂ ਨਾ ਚੱਲ ਰਿਹਾ ਹੋਵੇ। ਮਾਹਰਾਂ ਮੁਤਾਬਕ ਇਸ ਗੱਲ ਦੀ ਕੋਈ ਗਰੰਟੀ ਨਹੀਂ ਕਿ ਇਨ੍ਹਾਂ ਵਿੱਚੋਂ ਕੋਈ ਇਲਾਜ ਕੰਮ ਕਰੇਗਾ।
ਇਸ ਬਾਰੇ ਡਾ਼ ਫਿਲਿਪ ਤੇਪਏ ਦੱਸਦੇ ਹਨ, ਮਿਸਾਲ ਵਜੋਂ ਹਾਲੇ ਇਹ ਨਹੀ ਪਤਾ ਕਿ ਵੈਕਸੀਨ ਦੇ ਕੀ ਅਣਕਿਆਸੇ ਸਿੱਟੇ ਨਿਕਲ ਸਕਦੇ ਹਨ ਜਾਂ ਇਹ ਵੱਖ-ਵੱਖ ਕਿਸਮ ਦੀ ਵਸੋਂ ਉੱਪਰ ਕੀ ਅਸਰ ਕਰੇਗੀ ਜਾਂ ਵੱਖੋ-ਵੱਖ ਉਮਰਾਂ ਦੇ ਲੋਕਾਂ ਉੱਪਰ ਕੀ ਅਸਰ ਕਰੇਗੀ।
ਜਿਵੇਂ ਕਿ ਮਾਹਰ ਨੇ ਕਿਹਾ,"ਇਹ ਸਭ ਤਾਂ ਸਮੇਂ ਨਾਲ ਪਤਾ ਚੱਲੇਗਾ" ਪਰ ਪਹਿਲਾਂ ਕਦਮ ਤਾਂ ਇੱਕ ਕਾਰਗਰ ਵੈਕਸੀਨ ਬਣਵਾਉਣਾ ਅਤੇ ਉਸ ਨੂੰ ਪ੍ਰਵਾਨਗੀ ਦਵਾਉਣਾ ਹੈ।
ਡਾ਼ ਫਿਲਿਪ ਤੇਪਏ ਨੇ ਬੀਬੀਸੀ ਮੁੰਡੋ ਨੂੰ ਦੱਸਿਆ, "ਉਸ ਤੋਂ ਬਾਅਦ ਚੁਣੌਤੀ ਹੋਵੇਗੀ ਅਰਬਾਂ ਲੋਕਾਂ ਤੱਕ ਵੈਕਸੀਲ ਪਹੁੰਚਾਉਣ ਲਈ ਅਰਬਾਂ ਦੀ ਗਿਣਤੀ ਵਿੱਚ ਇਸ ਦਾ ਉਤਪਾਦਨ ਕਰਨਾ।"
ਜੇ ਅਸੀਂ ਇਸ ਦਾ ਪੂਰੀ ਧਰਤੀ ਉੱਪਰ ਟੀਕਾਕਰਣ ਕਰਨਾ ਚਾਹੁੰਦੇ ਹਾਂ ਤਾਂ ਇਸ ਲਈ ਅਰਬਾਂ ਡੋਜ਼ ਦਾ ਉਤਪਾਦਨ ਬਹੁਤ ਮੁਸ਼ਕਲ ਹੋਵੇਗਾ।


ਵਿਰੋਧਾਭਾਸੀ ਰੁਕਾਵਟ
ਮੰਨ ਲਓ ਜੇ ਸਾਇੰਸਦਾਨ ਮਹਾਂਮਾਰੀ ਦਾ ਫੈਲਣਾ ਰੋਕਣ ਵਿੱਚ ਕਾਮਯਾਬ ਹੋ ਵੀ ਗਏ ਤਾਂ ਵੀ ਇਸ ਦੀ ਦਵਾਈ ਦੇ ਰਾਹ ਵਿੱਚ ਦੂਜੀਆਂ ਰੁਕਾਵਟਾਂ ਹਨ। ਵੈਕਸੀਨ ਦੀ ਜਾਂਚ ਲਈ ਕੋਈ ਕੁਦਰਤੀ ਵਸੋਂ ਹੀ ਨਹੀਂ ਮਿਲਣੀ। ਕੁਦਰਤੀ ਵਸੋਂ ਉਹ ਹੁੰਦੀ ਹੈ ਜਿੱਥੇ ਵਾਇਰਸ ਕੁਦਰਤੀ ਰੂਪ ਵਿੱਚ ਫ਼ੈਲੇ।
"ਇਹ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਦੁਨੀਆਂ ਵਿੱਚ ਵਾਇਰਸ ਨਾਲ ਲੜਨ ਦੀ ਸਮਰੱਥਾ ਕਿਵੇਂ ਵਿਕਸਿਤ ਹੁੰਦੀ ਹੈ"
ਇਸ ਗੱਲ ਦਾ ਡਾ਼ ਫਿਲਿਪ ਤੇਪਏ ਨੇ ਸਾਰ ਕੱਢਿਆ,"ਜਿਨ੍ਹਾਂ ਦੇਸ਼ਾਂ ਵਿੱਚ ਕੁਅਰੰਟੀਨ ਦੀ ਸਖ਼ਤੀ ਨਾਲ ਪਾਲਣਾ ਹੋਵੇਗੀ ਉੱਥੇ ਸ਼ਾਇਦ ਵੈਕਸੀਨ ਵਸੋਂ ਵਿੱਚ ਤਾਕਸ ਵਿਕਸਤ ਹੋਣ ਤੋਂ ਪਹਿਲਾਂ ਤਿਆਰ ਹੋ ਜਾਵੇ।"
"ਜਦਕਿ ਜਿਹੜੇ ਦੇਸ਼ਾਂ ਵਿੱਚ ਆਰਥਿਕ ਗਤੀਵਿਧੀ ਜ਼ਿਆਦਾ ਹੈ- ਜਿਵੇਂ ਜਰਮਨੀ ਉੱਥੇ ਹੋ ਸਕਦਾ ਹੈ ਤਾਕਤ ਪਹਿਲਾਂ ਆ ਜਾਵੇ ਅਤੇ ਵੈਕਸੀਨ ਪਿੱਛੋਂ ਆਵੇ।"




ਇਹ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












