Coronavirus: ਕੋਰੋਨਾਵਾਇਰਸ ਬਾਰੇ ਬੱਚਿਆਂ ਦੇ ਸਵਾਲ ਨਹੀਂ ਮੁੱਕਦੇ ਤਾਂ ਮਾਪੇ ਜ਼ਰੂਰ ਪੜ੍ਹਨ

ਤਸਵੀਰ ਸਰੋਤ, Getty Images
- ਲੇਖਕ, ਜਸਟਿਨ ਪਾਰਕਿਨਸਨ
- ਰੋਲ, ਬੀਬੀਸੀ ਨਿਊਜ਼
ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧਣ ਨਾਲ ਬੱਚਿਆਂ ਨੂੰ ਕਈ ਸਰੋਤਾਂ ਤੋਂ ਇਸ ਸਬੰਧੀ ਸਹੀ ਅਤੇ ਗਲਤ ਜਾਣਕਾਰੀਆਂ ਮਿਲ ਰਹੀਆਂ ਹਨ। ਮਾਪੇ ਬੱਚਿਆਂ ਨੂੰ ਡਰਾਏ ਬਿਨਾਂ ਕਿਸ ਤਰ੍ਹਾਂ ਉਨ੍ਹਾਂ ਨੂੰ ਸਹੀ ਜਾਣਕਾਰੀ ਦੇ ਸਕਦੇ ਹਨ?
''ਕੀ ਮੈਂ ਬਿਮਾਰ ਹੋ ਜਾਵਾਂਗਾ?
''ਕੀ ਮੇਰਾ ਸਕੂਲ ਬੰਦ ਹੋ ਜਾਵੇਗਾ?
''ਕੀ ਦਾਦਾ-ਦਾਦੀ ਦੀ ਮੌਤ ਹੋ ਜਾਵੇਗੀ?
ਅੱਜਕੱਲ੍ਹ ਖ਼ਬਰਾਂ ਵਿੱਚ ਕੋਰੋਨਾਵਾਇਰਸ ਦੀ ਚਰਚਾ ਜ਼ੋਰਾਂ 'ਤੇ ਹੈ। ਅਜਿਹੇ ਵਿੱਚ ਬੱਚੇ ਹਮੇਸ਼ਾਂ ਦੀ ਤਰ੍ਹਾਂ ਸਿੱਧੇ ਅਤੇ ਮੁਸ਼ਕਿਲ ਸਵਾਲ ਪੁੱਛ ਰਹੇ ਹਨ।
ਹਾਲਾਂਕਿ ਬੱਚਿਆਂ ਦਾ ਇਸ ਵਾਇਰਸ ਨਾਲ ਪ੍ਰਭਾਵਿਤ ਹੋਣ ਦਾ ਜੋਖ਼ਮ ਘੱਟ ਹੈ, ਪਰ ਸੋਸ਼ਲ ਮੀਡੀਆ ਦੀਆਂ ਪੋਸਟਾਂ ਦੇ ਕੂੜ ਪ੍ਰਚਾਰ ਅਤੇ ਖੇਡ ਦੇ ਮੈਦਾਨਾਂ ਵਿੱਚ ਫੈਲਣ ਵਾਲੀਆਂ ਅਫ਼ਵਾਹਾਂ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਸਕਦੀਆਂ ਹਨ।
ਮੌਤ ਦੀਆਂ ਖ਼ਬਰਾਂ, ਖਾਧ ਪਦਾਰਥਾਂ ਦੀ ਸੰਭਾਵਿਤ ਘਾਟ, ਸਕੂਲ ਬੰਦ ਕਰਨੇ ਅਤੇ ਇਸ ਨਾਲ 'ਮਹਾਂਮਾਰੀ ਫੈਲਣ ਦੀ ਸੰਭਾਵਨਾ' ਵਰਗੀਆਂ ਗੱਲਾਂ ਹੋਰ ਵੀ ਪ੍ਰੇਸ਼ਾਨ ਕਰ ਰਹੀਆਂ ਹਨ।

ਤਸਵੀਰ ਸਰੋਤ, Reuters
ਨਿਯੰਤਰਣ ਰੱਖਣਾ
ਬੱਚਿਆਂ ਸਬੰਧੀ ਲਿਖੀ ਕਿਤਾਬ 'ਵੱਟਸ ਮਾਈ ਚਾਈਲਡ ਥਿੰਕਿੰਗ' ਦੀ ਸਲਾਹਕਾਰ ਅਤੇ ਮਨੋਵਿਗਿਆਨੀ ਡਾ. ਅੰਘਰੈਡ ਰਡਕਿਨ ਸਲਾਹ ਦਿੰਦੀ ਹੈ ਕਿ ਬੱਚਿਆਂ ਨਾਲ ਕੋਰੋਨਾਵਾਇਰਸ ਸਬੰਧੀ ਚਰਚਾ ਕਰਦੇ ਹੋਏ ਤੁਹਾਡਾ ਲਹਿਜ਼ਾ ਮਹੱਤਵਪੂਰਨ ਹੈ।
ਉਹ ਕਹਿੰਦੇ ਹਨ, ''ਸਾਨੂੰ ਸਾਰਿਆਂ ਨੂੰ ਡਰਾਉਣੀਆਂ ਕਹਾਣੀਆਂ ਸੁਣਨੀਆਂ ਕਿਸੇ ਹੱਦ ਤੱਕ ਚੰਗੀਆਂ ਲਗਦੀਆਂ ਹਨ, ਪਰ ਜਦੋਂ ਅਜਿਹਾ ਕੁਝ ਸਾਡੇ ਘਰ ਅਤੇ ਨਜ਼ਦੀਕੀਆਂ ਨਾਲ ਸਬੰਧਿਤ ਹੋਵੇ ਤਾਂ ਅਸੀਂ ਇਹ ਸਭ ਸੁਣਨਾ ਪਸੰਦ ਨਹੀਂ ਕਰਦੇ ਹਾਂ।''
''ਆਪਣੇ ਬੱਚਿਆਂ ਨੂੰ ਇਸ ਤੋਂ ਪੀੜਤ ਵਿਅਕਤੀ ਤੋਂ ਥੋੜ੍ਹੀ ਦੂਰੀ ਬਣਾ ਕੇ ਰੱਖਣ ਲਈ ਕਹੋ ਅਤੇ ਦੱਸੋ ਕਿ ਕੋਰੋਨਾਵਾਇਰਸ ਕਿਵੇਂ ਫੈਲਦਾ ਹੈ ਅਤੇ ਅਸੀਂ ਆਪਣੇ ਹੱਥਾਂ ਨੂੰ ਕਿਸ ਤਰ੍ਹਾਂ ਚੰਗੀ ਤਰ੍ਹਾਂ ਸਾਬਣ ਨਾਲ ਧੋਈਏ ਤਾਂ ਜੋ ਵਾਇਰਸ ਦੇ ਜੋਖਮ ਨੂੰ ਘਟਾਇਆ ਜਾ ਸਕੇ।''
ਇਹ ਵੀ ਪੜ੍ਹੋ
ਵੀਡੀਓ: ਇਹ ਵੀ ਦੇਖੋ ਕਿ ਇਸ ਵਾਇਰਸ ਨਾਲ ਮੌਤ ਕਿੰਨਾ ਖ਼ਤਰਾ ਹੈ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕੋਵਿਡ-19 ਸਾਹ ਦੀ ਬਿਮਾਰੀ ਹੈ ਜਿਸ ਦੀ ਸ਼ੁਰੂਆਤ ਬੁਖਾਰ ਤੋਂ ਹੁੰਦੀ ਹੈ ਫਿਰ ਸੁੱਕੀ ਖੰਘ ਹੁੰਦੀ ਹੈ। ਲਗਭਗ ਇੱਕ ਹਫ਼ਤੇ ਬਾਅਦ ਸਾਹ ਸਬੰਧੀ ਤਕਲੀਫ਼ ਵਧ ਜਾਂਦੀ ਹੈ ਅਤੇ ਕੁਝ ਰੋਗੀਆਂ ਨੂੰ ਹਸਪਤਾਲ ਵੀ ਦਾਖਲ ਕਰਵਾਉਣਾ ਪੈਂਦਾ ਹੈ।
ਡਾਕਟਰਾਂ ਨੂੰ ਇਹ ਪੱਕਾ ਨਹੀਂ ਪਤਾ ਕਿ ਇਹ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਇਹ ਕਿਵੇਂ ਫੈਲਦਾ ਹੈ, ਪਰ ਇਹ ਆਮ ਵਾਇਰਸ ਦੀ ਤਰ੍ਹਾਂ ਹੀ ਪੀੜਤ ਵਿਅਕਤੀ ਤੋਂ ਛਿੱਕ ਜਾਂ ਖੰਘ ਰਾਹੀਂ ਫੈਲਦਾ ਹੈ।

ਤਸਵੀਰ ਸਰੋਤ, Getty Images
ਡਾ. ਰਡਕਿਨ ਕਹਿੰਦੀ ਹੈ ਕਿ ਬੱਚਿਆਂ ਨਾਲ ਇੱਧਰ ਉਧਰ ਦੀਆਂ ਗੱਲਾਂ ਦੀ ਬਜਾਏ ਉਨ੍ਹਾਂ ਨਾਲ ਇਸ ਬਾਰੇ ਗੱਲ ਕੀਤੀ ਜਾਵੇ ਕਿ ਉਹ ਇਸ ਵਾਇਰਸ ਤੋਂ ਕਿਵੇਂ ਬਚ ਸਕਦੇ ਹਨ, ਜਿਵੇਂ ਨੈਪਕੀਨਾਂ ਦਾ ਸਹੀ ਨਿਪਟਾਰਾ ਅਤੇ ਵਿਅਕਤੀਗਤ ਸਫ਼ਾਈ।
ਉਹ ਅੱਗੇ ਕਹਿੰਦੀ ਹੈ ਕਿ ਜਦੋਂ ਇੱਕ ਵਾਰ ਕੋਰੋਨਾਵਾਇਰਸ ਦੀ ਗੱਲ ਖ਼ਤਮ ਹੋ ਗਈ ਤਾਂ ਕੋਈ ਹੋਰ ਗੱਲ ਸ਼ੁਰੂ ਕਰਨੀ ਚਾਹੀਦੀ ਹੈ, ਜੋ ਡਰਾਉਣ ਵਾਲੀ ਨਾ ਹੋਵੇ। ਬਲਕਿ ਇਸ ਤਰ੍ਹਾਂ ਹੋਵੇ ਕਿ ਉਨ੍ਹਾਂ ਨੇ ਦੁਪਹਿਰ ਦੇ ਭੋਜਨ ਵਿੱਚ ਕੀ ਖਾਧਾ ਜਾਂ ਉਹ ਸ਼ਾਮ ਦੇ ਫੁੱਟਬਾਲ ਮੈਚ ਵਿੱਚ ਕਿਸ ਟੀਮ ਤੋਂ ਮੈਚ ਜਿੱਤਣਾ ਚਾਹੁੰਦੇ ਹਨ।
ਕੋਰੋਨਾਵਾਇਰਸ ਬਾਰੇ ਮੈਨੂੰ ਕੀ ਜਾਣਨ ਦੀ ਜ਼ਰੂਰਤ ਹੈ?

- ਆਸਾਨ ਕਦਮ : ਮੈਂ ਕੀ ਕਰ ਸਕਦਾ ਹਾਂ?
- ਸੈਂਪਲ ਗਾਈਡ : ਇਸਦੇ ਲੱਛਣ ਕੀ ਹਨ?
- ਮੈਪ ਅਤੇ ਚਾਰਟ : ਪ੍ਰਕੋਪ ਸਬੰਧੀ ਵਿਜ਼ੂਅਲ ਗਾਈਡ
- ਵੀਡਿਓ : 20 ਸੈਕਿੰਡ ਤੱਕ ਹੱਥ ਧੋਣੇ
ਇਹ ਵਾਇਰਸ ਜਲਦੀ ਹੀ ਦੁਨੀਆਂ ਭਰ ਵਿੱਚ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਯੂਕੇ ਸਰਕਾਰ ਦਾ ਕਹਿਣਾ ਹੈ ਕਿ ਮਹਾਂਮਾਰੀ ਦੇ ਚਰਮ 'ਤੇ ਹੋਣ ਨਾਲ ਹਰ ਪੰਜਵਾਂ ਕਰਮਚਾਰੀ ਬਿਮਾਰ ਹੋ ਸਕਦਾ ਹੈ, ਸਕੂਲ ਬੰਦ ਹੋ ਸਕਦੇ ਹਨ।
ਇਸ ਵਾਇਰਸ ਦੀ ਵਿਆਖਿਆ ਕਰਨ ਵਿੱਚ ਇੱਕ ਸਮੱਸਿਆ ਇਹ ਆ ਰਹੀ ਹੈ ਕਿ ਇਸ ਸਬੰਧੀ ਕੋਈ ਅਨੁਮਾਨ ਲਗਾਉਣਾ ਮੁਸ਼ਕਿਲ ਹੈ ਕਿ ਕੀ ਹੋਵੇਗਾ? ਹਾਲਾਂਕਿ ਇਹ ਗੱਲ ਪਤਾ ਲਗਦੀ ਹੈ ਕਿ ਕੋਵਿਡ-19 ਦੇ ਲੱਛਣ ਬੱਚਿਆਂ ਵਿੱਚ ਘੱਟ ਦੇਖਣ ਨੂੰ ਮਿਲ ਰਹੇ ਹਨ।
ਵੀਡੀਓ: ਕੀ ਚਿਕਨ ਜਾਂ ਆਂਡਾ ਖਾਣਾ ਨੁਕਸਾਨਦੇਹ ਹੈ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਡਾ. ਰਡਕਿਨ ਦਾ ਕਹਿਣਾ ਹੈ ਕਿ ਮਾਪਿਆਂ ਨੂੰ ਬੱਚਿਆਂ ਨੂੰ ਆਲਮੀ ਖ਼ਤਰਿਆਂ-ਯੁੱਧ, ਅਤਿਵਾਦ ਅਤੇ ਜਲਵਾਯੂ ਤਬਦੀਲੀ ਆਦਿ ਬਾਰੇ ਸਮਝਾਉਣ ਦਾ ਲੰਬਾ ਤਜਰਬਾ ਹੈ।
ਕਿਸ਼ੋਰ ਅਵਸਥਾ ਤੋਂ ਪਹਿਲਾਂ ਦੀ ਉਮਰ ਵਾਲੇ ਬੱਚੇ ਇਸ ਜੋਖਮ ਦਾ ਮੁਲਾਂਕਣ ਕਰਨ ਦੀ ਸਮਰੱਥਾ ਵਿਕਸਤ ਕਰ ਰਹੇ ਹਨ ਇਸ ਲਈ ਇਹ ਪਤਾ ਲਗਾਉਣਾ ਮਹੱਤਵਪੂਰਨ ਹੈ ਕਿ ਕੋਰੋਨਾਵਾਇਰਸ ਪ੍ਰਤੀ ਉਨ੍ਹਾਂ ਦੀ ਚਿੰਤਾ ਦਾ ਪੱਧਰ ਕੀ ਹੈ।
''ਸਪੱਸ਼ਟ ਰਹੋ ਕਿ ਤੁਸੀਂ ਸਾਰੇ ਸਵਾਲਾਂ ਦੇ ਜਵਾਬ ਨਹੀਂ ਜਾਣਦੇ, ਪਰ ਸਾਡੇ ਕੋਲ ਉਹ ਲੋਕ ਮੌਜੂਦ ਹਨ ਜਿਨ੍ਹਾਂ ਕੋਲ ਇਸ ਸਬੰਧੀ ਜਾਣਕਾਰੀ ਹੈ।''
ਇਹ ਵੀ ਪੜ੍ਹੋ:
ਵੀਡੀਓ: ਕੀ ਮਾਸਕ ਪਾਉਣ ਨਾਲ ਕੋਰੋਨਾਵਾਇਰਸ ਤੋਂ ਬਚਿਆ ਦਾ ਸਕਦਾ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਡਾ. ਰਡਕਿਨ ਕਹਿੰਦੀ ਹੈ ਕਿ ਜਣਕਾਰੀ ਦੇਣਾ ਤਾਂ ਠੀਕ ਹੈ ਪਰ ਮਾਪੇ ਬੱਚਿਆਂ ਦੀ ਸਿਹਤ ਸਬੰਧੀ ਕਿਸੇ ਪ੍ਰਕਾਰ ਦਾ ਜੋਖ਼ਮ ਨਾ ਲੈਣ।
'ਚਿਲਡਰਨ ਕਮਿਊਨੀਕੇਸ਼ਨ ਚੈਰਿਟੀ' ਵਿਖੇ ਸਪੀਚ ਲੈਂਗੂਏਜ਼ ਥੈਰੇਪਿਸਟ ਜੌਨ ਗਿਲਮਾਰਟਿਨ ਕਹਿੰਦੇ ਹਨ, ''ਤੁਸੀਂ ਉਨ੍ਹਾਂ ਨੂੰ ਦੱਸ ਸਕਦੇ ਹੋ ਕਿ ਇਹ ਥੋੜ੍ਹਾ ਦੁਖਦਾਈ ਮਹਿਸੂਸ ਹੋਣ ਵਰਗਾ ਹੈ, ਇਸ ਲਈ ਉਹ ਸੋਚਦੇ ਹਨ ਕਿ ਇਹ ਓਨਾ ਭਿਆਨਕ ਨਹੀਂ ਹੈ ਜਿੰਨਾ ਉਹ ਵਿਸ਼ਵਾਸ ਕਰਦੇ ਹਨ।''
ਵੱਡੀ ਉਮਰ ਦੇ ਵਿਅਕਤੀ ਅਤੇ ਮਾੜੀ ਸਿਹਤ ਵਾਲਿਆਂ ਦੇ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਹੋਣ 'ਤੇ ਉਨ੍ਹਾਂ ਦੀ ਮੌਤ ਜਾਂ ਗੰਭੀਰ ਬਿਮਾਰ ਹੋਣ ਦਾ ਖ਼ਤਰਾ ਹੈ। ਇਸ ਕਾਰਨ ਬੱਚਿਆਂ ਨੂੰ ਬਜ਼ੁਰਗਾਂ ਅਤੇ ਆਪਣੇ ਰਿਸ਼ਤੇਦਾਰਾਂ ਬਾਰੇ ਚਿੰਤਾ ਹੋ ਸਕਦੀ ਹੈ।
ਵੀਡੀਓ: ਜਾਣੋ ਜੇਕਰ ਕੋਰੋਨਾਵਾਇਰਸ ਨਾਲ ਤੁਸੀਂ ਗ੍ਰਸਿਤ ਹੋ ਜਾਓ...
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4
ਡਾ. ਰਡਕਿਨ ਇਮਾਨਦਾਰੀ ਨਾਲ ਇਸ ਮੁੱਦੇ 'ਤੇ ਸਲਾਹ ਦਿੰਦੀ ਹੈ, ''ਅਸੀਂ ਅੰਤ ਵਿੱਚ ਸਾਰਿਆਂ ਨੇ ਮਰ ਜਾਣਾ ਹੈ, ਪਰ ਸੱਚਮੁੱਚ ਉਦੋਂ ਤੱਕ ਸੰਭਾਵਨਾ ਨਹੀਂ ਹੈ ਜਦੋਂ ਤੱਕ ਅਸੀਂ ਬੁੱਢੇ ਨਹੀਂ ਹੁੰਦੇ।''
ਇਹ ਵੀ ਪੜ੍ਹੋ
ਸੌਖੀ ਭਾਸ਼ਾ ਦੀ ਵਰਤੋਂ
ਉਹ ਅੱਗੇ ਕਹਿੰਦੀ ਹੈ, ''ਅਸੀਂ ਇਸ ਬਾਰੇ ਹਾਸੀ ਮਜ਼ਾਕ ਨਾਲ ਉਨ੍ਹਾਂ ਨਾਲ ਗੱਲ ਕਰ ਸਕਦੇ ਹਾਂ, ਇਸ ਨਾਲ ਬੱਚੇ ਬੇਚੈਨ ਨਹੀਂ ਹੋਣਗੇ, ਬੱਚਿਆਂ ਨੂੰ ਘੱਟੋ-ਘੱਟ 13 ਸਾਲ ਦੀ ਉਮਰ ਤੱਕ ਡਰਨ ਦੀ ਲੋੜ ਨਹੀਂ ਹੈ।''
''ਬੱਚਿਆਂ ਨੂੰ ਭਰੋਸਾ ਦਿਵਾਓ ਕਿ ਉਹ ਅਤੇ ਦਾਦਾ ਜੀ ਅਸਲ ਵਿਚ ਫਿਟ ਅਤੇ ਮਜ਼ਬੂਤ ਹਨ ਅਤੇ ਤੁਸੀਂ ਆਪਣੇ ਆਪ/ਦਾਦਾ-ਦਾਦੀ ਨੂੰ ਤੰਦਰੁਸਤ ਅਤੇ ਸੁਰੱਖਿਅਤ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਦੇ ਰਹੋਗੇ।''
ਵੀਡੀਓ: ਕਰਤਾਰਪੁਰ ਸਾਹਿਬ ਜਾਣ ਵਾਲਿਆਂ ਨੂੰ ਪੰਜਾਬ ਦੇ ਸਿਹਤ ਮੰਤਰੀ ਦੀ ਅਪੀਲ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 5
ਬੱਚਿਆਂ ਦੀ ਗੁੰਝਲਦਾਰ ਅਤੇ ਚਿੰਤਾਜਨਕ ਸੂਚਨਾਵਾਂ ਨਾਲ ਨਜਿੱਠਣ ਦੀ ਸਮਰੱਥਾ ਉਮਰ ਨਾਲ ਵੱਧਦੀ ਹੈ, ਇਸ ਲਈ ਜਦੋਂ ਮਾਪੇ ਇੱਕ ਤੋਂ ਤਿੰਨ ਸਾਲ ਦੇ ਬੱਚੇ ਨਾਲ ਗੱਲ ਕਰਦੇ ਹਨ ਤਾਂ ਇੱਕ ਕਿਸ਼ੋਰ ਨਾਲ ਗੱਲ ਕਰਨੀ ਇਸਤੋਂ ਬਹੁਤ ਅਲੱਗ ਹੈ-ਇਸ ਵਿੱਚ ਵਿਅਕਤੀਗਤ ਫੈਸਲਾ ਵੀ ਸ਼ਾਮਲ ਹੁੰਦਾ ਹੈ।
ਗਿਲਮਾਰਟਿਨ ਸਾਰੇ ਉਮਰ ਸਮੂਹਾਂ ਲਈ 'ਸੌਖੀ ਭਾਸ਼ਾ' ਦੀ ਵਰਤੋਂ ਕਰਨ ਦਾ ਸੁਝਾਅ ਦਿੰਦੇ ਹਨ ਤਾਂ ਕਿ ਉਹ ਇਸ ਨੂੰ ਸੁਣ ਸਕਣ, ਕਿਉਂਕਿ ਇਹ ਬੱਚਿਆਂ ਨੂੰ ਬਹੁਤ ਸਾਰੇ ਸਵਾਲ ਪੁੱਛਣ ਦੀ ਆਗਿਆ ਦਿੰਦੀ ਹੈ।

ਤਸਵੀਰ ਸਰੋਤ, Getty Images
ਜਿਹੜੇ ਮਾਪੇ ਬੱਚਿਆਂ ਨਾਲ ਸਹੀ ਭਾਸ਼ਾ ਦੇ ਉਪਯੋਗ ਦੀ ਤਲਾਸ਼ ਕਰ ਰਹੇ ਹਨ, ਉਹ ਬੀਬੀਸੀ ਦੀ ਨਿਊਜ਼ਰਾਊਂਡ ਕਵਰੇਜ ਨਾਲ ਜੁੜ ਸਕਦੇ ਹਨ।
ਬਾਕੀ ਲੋਕਾਂ ਦੀ ਤਰ੍ਹਾਂ ਬੱਚਿਆਂ ਨੂੰ ਖੇਡ ਦੇ ਮੈਦਾਨਾਂ ਅਤੇ ਖਾਸ ਕਰਕੇ ਕਿਸ਼ੋਰ ਉਮਰ ਵਿੱਚ ਪ੍ਰਵੇਸ਼ ਕਰਨ ਵਾਲਿਆਂ ਅਤੇ ਕਿਸ਼ੋਰਾਂ ਨੂੰ ਸੋਸ਼ਲ ਮੀਡੀਆ ਤੋਂ ਕੋਰੋਨਾਵਾਇਰਸ ਸਬੰਧੀ ਮਿੱਥਾਂ ਅਤੇ ਗਲਤ ਜਾਣਕਾਰੀ ਪ੍ਰਾਪਤ ਹੋ ਰਹੀ ਹੈ।
ਡਾ. ਰਡਕਿਨ ਕਹਿੰਦੀ ਹੈ ਕਿ ਇਸਦਾ ਟਾਕਰਾ ਕਰਨ ਦਾ ਸਭ ਤੋਂ ਸਹੀ ਤਰੀਕਾ 'ਉਮਰ ਸਬੰਧੀ ਜਾਣਕਾਰੀ ਦੇਣੀ ਅਤੇ ਭਰੋਸਾ ਦਿਵਾਉਣਾ' ਹੈ, ਇਹ ਬੱਚਿਆਂ ਲਈ ਸਭ ਤੋਂ ਵਧੀਆ ਮਾਪੇ ਹੀ ਕਰ ਸਕਦੇ ਹਨ।
ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ
ਵੀਡੀਓ: ਚੀਨ ਨੇ ਇੰਝ ਬਣਾਇਆ 10 ਦਿਨਾਂ ’ਚ 1000 ਬਿਸਤਰਿਆਂ ਦਾ ਹਸਪਤਾਲ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 6
ਵੀਡੀਓ: ਕੋਰੋਨਾਵਾਇਰਸ ਬਾਰੇ ਲੋਕਾਂ ਲਈ ਕੀ ਹਨ ਹਦਾਇਤਾਂ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 7