ਕੋਰੋਨਾਵਾਇਰਸ ਦੇ ਡਰ ਤੋਂ ਪਾਕਿਸਤਾਨ, ਤੁਰਕੀ ਨੇ ਸੀਲ ਕੀਤਾ ਈਰਾਨ ਬਾਰਡਰ

ਈਰਾਨ 'ਚ ਕੋਰੋਨਾਵਾਇਰਸ ਕਾਰਨ 8 ਲੋਕਾਂ ਦੀ ਮੌਤ ਤੋਂ ਬਾਅਦ ਸਰਕਾਰ ਨੇ ਕਿਹਾ ਕਿ ਉਹ ਕ਼ੁਮ ਅਤੇ ਅਰਾਕ ਸ਼ਹਿਰਾਂ 'ਚ ਸਕੂਲ ਅਤੇ ਯੂਨੀਵਰਸਿਟੀਆਂ ਨੂੰ ਬੰਦ ਕਰੇਗੀ।

ਈਰਾਨ ਵਿੱਚ ਹੋਈਆਂ ਸੰਸਦੀ ਚੋਣਾਂ ਵਿੱਚ ਵੋਟਿੰਗ ਫ਼ੀਸਦ ਸਿਰਫ਼ 42.6 'ਤੇ ਹੀ ਰਹਿ ਗਿਆ।

ਇਹ 1979 'ਚ ਹੋਈ ਇਸਲਾਮਿਕ ਕ੍ਰਾਂਤੀ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਘੱਟ ਵੋਟਿੰਗ ਫ਼ੀਸਦ ਸੀ।

ਈਰਾਨ ਦੇ ਸੁਪਰੀਮ ਲੀਡਰ ਅਯੋਤੋਲਾਹ ਅਲ ਖ਼ੁਮੈਨੀ ਨੇ ਇਸ ਵੋਟਿੰਗ ਟਰਨਆਊਟ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਵਿਦੇਸ਼ੀ ਮੀਡੀਆ ਨੇ ਇੱਕ ਬਿਮਾਰੀ ਦਾ ਨਾਮ ਲੈ ਕੇ ਲੰਘੇ ਕਈ ਦਿਨਾਂ ਤੋਂ ਭਰਮ ਫ਼ੈਲਾਇਆ ਹੋਇਆ ਸੀ।

ਦੋ ਦਿਨਾਂ 'ਚ ਇਹ ਪ੍ਰੋਪੋਗੈਂਡਾ ਕਾਫ਼ੀ ਵੱਧ ਗਿਆ ਸੀ ਅਤੇ ਵਿਦੇਸ਼ੀ ਮੀਡੀਆ ਨੇ ਸਾਡੀ ਅਵਾਮ ਨੂੰ ਵੋਟਿੰਗ ਤੋਂ ਦੂਰ ਰੱਖਣ ਲਈ ਕੋਈ ਕਸਰ ਨਹੀਂ ਛੱਡੀ।

ਪਰ ਇਸ ਦਰਮਿਆਨ ਕੋਰੋਨਾਵਾਇਰਸ ਨਾਲ ਜੂਝ ਰਹੇ ਲੋਕਾਂ ਦੀ ਗਿਣਤੀ 43 ਹੋਣ ਤੋਂ ਬਾਅਦ ਤੁਰਕੀ, ਪਾਕਿਸਤਾਨ, ਅਫ਼ਗਾਨਿਸਤਾਨ, ਅਰਮੇਨੀਆ ਅਤੇ ਇਰਾਕ ਨੇ ਈਰਾਨ ਨਾਲ ਲੱਗਣ ਵਾਲੀਆਂ ਆਪਣੀਆਂ ਸਰਹੱਦਾਂ ਨੂੰ ਫ਼ਿਲਹਾਲ ਬੰਦ ਕਰ ਦਿੱਤਾ ਹੈ।

BBC ਪੱਤਰਕਾਰ ਨੇ ਇਸ ਵੀਡੀਓ 'ਚ ਦਿਖਾਇਆ ਕੋਰੋਨਾਵਾਇਰਸ ਦਾ ਚੀਨ 'ਤੇ ਅਸਰ

ਜ਼ਿਆਦਾਤਰ ਦੇਸ਼ ਹਵਾਈ ਜਹਾਜ਼ਾਂ ਦੀ ਆਵਾਜਾਈ 'ਤੇ ਵੀ ਪਾਬੰਦੀ ਲਗਾ ਰਹੇ ਹਨ।

ਇਟਲੀ 'ਚ 152 ਲੋਕਾਂ 'ਚ ਫ਼ੈਲਿਆ ਕੋਰੋਨਾਵਾਇਰਸ

ਇਟਲੀ ਵਿੱਚ ਹੁਣ ਤੱਕ 152 ਲੋਕਾਂ ਵਿੱਚ ਕੋਰੋਨਾਇਰਸ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ ਹੁਣ ਤੱਕ ਤਿੰਨ ਲੋਕਾਂ ਦੀ ਮੌਤ ਇਸੇ ਵਾਇਰਸ ਕਰ ਕੇ ਹੋ ਚੁੱਕੀ ਹੈ।

ਇਟਲੀ ਵਿੱਚ ਪ੍ਰਸ਼ਾਸਨ ਵੱਲੋਂ ਵੇਨਿਸ ਕਾਰਨੀਵਲ ਨੂੰ ਸਮੇਂ ਤੋਂ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ।

ਇਸ ਕਾਰਨੀਵਲ 'ਚ ਹਿੱਸਾ ਲੈਣ ਲਈ ਦੁਨੀਆਂ ਭਰ ਤੋਂ ਲੋਕ ਖ਼ਾਸ ਤੌਰ 'ਤੇ ਇਟਲੀ ਪਹੁੰਚਦੇ ਹਨ।

ਇਸ ਦੇ ਨਾਲ ਹੀ ਸਰਕਾਰ ਨੇ ਹੋਰ ਕਈ ਇਵੇਂਟਸ ਜਿਵੇਂ ਫ਼ੁੱਟਬਾਲ ਮੈਚ ਅਤੇ ਸੱਭਿਆਚਾਰਕ ਸਮਾਗਮਾਂ 'ਤੇ ਵੀ ਬੈਨ ਲਗਾ ਦਿੱਤਾ ਹੈ।

ਇਟਲੀ ਦੇ ਵੱਡੇ ਸ਼ਹਿਰਾਂ ਮਿਲਾਨ ਅਤੇ ਵੇਨਿਸ ਦੇ ਨੇੜਲੇ ਇਲਾਕਿਆਂ ਵਿੱਚ ਲੋਕਾਂ ਦੀ ਆਵਾਜਾਈ 'ਤੇ ਰੋਕ ਲਗਾ ਦਿੱਤੀ ਗਈ ਹੈ।

ਅਗਲੇ ਦੋ ਹਫ਼ਤਿਆਂ ਤੱਕ ਵੇਨੇਟੋ ਅਤੇ ਲੋਮਬਾਰਡੀ ਇਲਾਕਿਆਂ 'ਚ 50 ਹਜ਼ਾਰ ਲੋਕਾਂ ਦੇ ਬਿਨਾਂ ਇਜਾਜ਼ਤ ਬਾਹਰ ਜਾਣ ਅਤੇ ਆਉਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਪਾਬੰਦੀ ਵਾਲੇ ਖ਼ੇਤਰਾਂ ਤੋਂ ਬਾਹਰ ਵੀ ਕਈ ਵਪਾਰਕ ਅਦਾਰਿਆਂ ਅਤੇ ਸਕੂਲਾਂ 'ਚ ਹਰ ਤਰ੍ਹਾਂ ਦੀ ਗਤੀਵਿਧੀ ਨੂੰ ਰੋਕ ਦਿੱਤਾ ਗਿਆ ਹੈ।

ਕਈ ਹਫ਼ਤਿਆਂ ਤੱਕ ਜਾਰੀ ਰਹਿ ਸਕਦੀ ਹੈ ਪਾਬੰਦੀ

ਇਟਲੀ ਦੇ ਪ੍ਰਧਾਨ ਮੰਤਰੀ ਜੁਜ਼ੇਪੇ ਕੋਨਟੇ ਨੇ ਸ਼ਨੀਵਾਰ ਨੂੰ ਕੋਰੋਨਾਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਧਿਆਨ 'ਚ ਰੱਖਦਿਆਂ ਵੱਡੇ ਕਦਮ ਚੁੱਕੇ ਜਾਣ ਦਾ ਐਲਾਨ ਕੀਤਾ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਕੁਝ ਇਲਾਕਿਆਂ ਵਿੱਚ ਬੈਨ ਕਈ ਹਫ਼ਤਿਆਂ ਤੱਕ ਜਾਰੀ ਰਹਿ ਸਕਦਾ ਹੈ।

ਉਧਰ ਇਟਲੀ ਦੀ ਪੁਲਿਸ ਨੇ ਕਿਹਾ ਕਿ ਜੇ ਜ਼ਰੂਰਤ ਪਈ ਤਾਂ ਪਾਬੰਦੀ ਨੂੰ ਜਾਰੀ ਰੱਖਣ ਲਈ ਸੁਰੱਖਿਆ ਮੁਲਾਜ਼ਮਾਂ ਦੀ ਮਦਦ ਲਈ ਜਾ ਸਕਦੀ ਹੈ।

ਇਟਲੀ ਦੇ ਸਿਵਿਲ ਪ੍ਰੋਟੈਕਸ਼ਨ ਡਿਪਾਰਟਮੈਂਟ ਦੇ ਮੁਖੀ ਏਂਜੇਲੋ ਬੋਰੇਲੀ ਨੇ ਕਿਹਾ ਕਿ ਲੋਮਬਾਰਡੀ 'ਚ ਹੁਣ ਤੱਕ 110 ਮਾਮਲਿਆਂ ਅਤੇ ਵੇਨੇਟੋ 'ਚ 21 ਮਾਮਲਿਆਂ ਦੀ ਪੁਸ਼ਟੀ ਹੋਈ ਹੈ।

ਇਹ ਵੀ ਪੜ੍ਹੋ:

ਅਧਿਕਾਰੀਆਂ ਨੇ ਲੰਘੇ ਐਤਵਾਰ ਨੂੰ ਇੱਕ ਬਜ਼ੁਰਗ ਔਰਤ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਜੋ ਕੈਂਸਰ ਨਾਲ ਲੜ ਰਹੀ ਸੀ।

ਇਸ ਦੇ ਨਾਲ ਹੀ ਇਟਲੀ ਸਰਕਰ ਵਾਇਰਸ ਦੇ ਫ਼ੈਲਣ ਦੇ ਸਰੋਤ ਲੱਭਣ ਦੀ ਕੋਸ਼ਿਸ਼ ਵਿੱਚ ਲੱਗੀ ਹੈ।

ਆਸਟ੍ਰੀਆ ਨੇ ਇਟਲੀ ਤੋਂ ਆਉਣ ਵਾਲੀ ਰੇਲਗੱਡੀ ਨੂੰ ਰੋਕਿਆ

ਆਸਟ੍ਰੀਆਈ ਸਰਕਾਰ ਵੱਲੋਂ ਇਟਲੀ ਤੋਂ ਆਉਣ ਨਾਲੀ ਟ੍ਰੇਨ 'ਚ ਦੋ ਲੋਕਾਂ ਵਿੱਚ ਬੁਖ਼ਾਰ ਵਰਗੇ ਲੱਛਣ ਹੋਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਟ੍ਰੇਨ ਦੇ ਆਸਟ੍ਰੀਆ ਵਿੱਚ ਦਾਖ਼ਲ ਹੋਣ 'ਤੇ ਬੈਨ ਲਗਾ ਦਿੱਤਾ ਗਿਆ ਹੈ।

ਇਹ ਟ੍ਰੇਨ ਇਟਲੀ ਦੇ ਵੇਨਿਸ ਸ਼ਹਿਰ ਤੋਂ ਜਰਮਨੀ ਦੇ ਮਿਉਨਿਖ਼ ਵੱਲ ਜਾ ਰਹੀ ਸੀ ਜੋ ਕਿ ਆਸਟ੍ਰੀਆ ਤੋਂ ਹੋ ਕੇ ਲੰਘਦੀ ਹੈ।

ਫ਼ਿਲਹਾਲ ਇਸ ਟ੍ਰੇਨ ਨੂੰ ਇਟਲੀ ਵੱਲ ਪੈਣ ਵਾਲੇ ਬ੍ਰੇਨਰ ਕੋਲ ਰੋਕ ਦਿੱਤਾ ਗਿਆ ਹੈ।

ਇਸ ਤੋਂ ਬਾਅਦ ਐਤਵਾਰ ਨੂੰ ਇਟਲੀ ਤੋਂ ਆਉਣ ਵਾਲੀਆਂ ਹੋਰ ਟ੍ਰੇਨਾਂ ਨੂੰ ਵੀ ਆਸਟ੍ਰੀਆ 'ਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ।

ਦੱਖਣੀ ਕੋਰੀਆ ਨੇ ਜਾਰੀ ਕੀਤਾ ਰੈੱਡ ਅਲਰਟ

ਉਧਰ, ਦੱਖਣੀ ਕੋਰੀਆ 'ਚ ਕੋਰੋਨਾਵਾਇਰਸ ਦੇ 600 ਮਾਮਲਿਆਂ ਦੀ ਪੁਸ਼ਟੀ ਅਤੇ 6 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਪ੍ਰਧਾਨ ਮੰਤਰੀ ਮੂਨ-ਜੇ-ਇਨ ਨੇ ਇਸ ਤੋਂ ਬਾਅਦ ਦੱਖਣੀ ਕੋਰੀਆ 'ਚ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ।

ਇਹ ਦੱਖਣੀ ਕੋਰੀਆ 'ਚ ਸਭ ਤੋਂ ਵੱਡਾ ਅਲਰਟ ਹੈ।

ਪਾਕਿਸਤਾਨ 'ਚ ਪੰਜਾਬੀ ਭਾਸ਼ਾ ਨੂੰ ਲੈ ਕੇ ਪਏ 'ਰੌਲੇ' 'ਤੇ ਮੁਹੰਮਦ ਹਨੀਫ਼ ਦਾ VLOG ਦੇਖੋ

ਆਪਣੋ ਫ਼ੋਨ 'ਤੇ ਸੌਖੇ ਤਰੀਕੇ ਬੀਬੀਸੀ ਪੰਜਾਬੀ ਲਿਆਉਣ ਲਈ ਇਹ ਵੀਡੀਓ ਦੇਖੋ

'ਭਾਰਤ ਮਾਤਾ ਕੀ ਜੈ' ਨਾਅਰੇ ਬਾਰੇ ਮਨਮੋਹਨ ਕੀ ਕਹਿੰਦੇ? — ਵੀਡੀਓ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)