ਕੀ ਦੁਨੀਆਂ ਮੁੜ ਇੱਕ ਨਵੇਂ ਯੁੱਧ ਵੱਲ ਵਧ ਰਹੀ ਹੈ

    • ਲੇਖਕ, ਜੋਨਾਥਨ ਮਾਰਕਸ
    • ਰੋਲ, ਬੀਬੀਸੀ ਪੱਤਰਕਾਰ

ਸਾਲ 2019 ਵਿੱਚ ਦੁਨੀਆਂ ਭਰ ਵਿੱਚ ਸੁਰੱਖਿਆ 'ਤੇ ਹੋਣ ਵਾਲਾ ਖ਼ਰਚਾ 2018 ਦੇ ਮੁਕਾਬਲੇ ਚਾਰ ਫੀਸਦ ਵਧ ਗਿਆ। ਬੀਤੇ ਦਹਾਕੇ ਵਿੱਚ ਕਿਸੇ ਇੱਕ ਸਾਲ ਵਿੱਚ ਹੋਣ ਵਾਲਾ ਇਹ ਸਭ ਤੋਂ ਵੱਡਾ ਵਾਧਾ ਹੈ।

ਇੰਟਰਨੈਸ਼ਨਲ ਇੰਸਟੀਚਿਊਟ ਫ਼ਾਰ ਸਟਰੈਟਜਿਕ ਸਟਡੀਜ਼ ਨੇ ਕੁਝ ਦਿਨ ਪਹਿਲਾਂ ਹੀ ਮਉਨਿਕਸ ਸਿਕਊਰਟੀ ਕਾਨਫਰੰਸ ਵਿੱਚ ਆਪਣੀ ਸਾਲਾਨਾ ਰਿਪੋਰਟ 'ਮਿਲੀਟਰੀ ਬੈਲੇਂਸ' ਜਾਰੀ ਕੀਤਾ ਜਿਸ ਵਿੱਚ ਇਹ ਅੰਕੜੇ ਸ਼ਾਮਲ ਸਨ।

ਯੂਰਪ ਵਿੱਚ ਵੀ ਸੁਰੱਖਿਆ ਦੇ ਖਰਚੇ ਵਿੱਚ ਵਾਧਾ ਹੋਇਆ। ਜਦਕਿ ਵਿਤੀ ਸੰਕਟ ਤੋਂ ਪਹਿਲਾਂ ਅਜਿਹਾ ਨਹੀਂ ਦੇਖਿਆ ਗਿਆ ਸੀ।

ਸਾਲ 2018 ਵਿੱਚ ਯੂਰਪੀ ਦੇਸਾਂ ਨੇ ਸੁਰੱਖਿਆ ਬਜਟ ਦੋ ਫੀਸਦ ਦੇ ਦਰ ਨਾਲ ਵਧਾਇਆ ਸੀ ਜਦਕਿ ਪਿਛਲੇ ਸਾਲ ਇਹ ਵਾਧਾ 4 ਫੀਸਦ ਸੀ।

ਇਸ ਤੋਂ ਪਤਾ ਲੱਗਦਾ ਹੈ ਕਿ ਦੁਨੀਆਂ ਬਦਲ ਰਹੀ ਹੈ ਤੇ ਦੇਸਾਂ ਵਿੱਚ ਮੁਕਾਬਲਾ ਫਿਰ ਤੋਂ ਵਧ ਰਿਹਾ ਹੈ।

ਏਸ਼ੀਆ ਦਾ ਉਦਾਹਰਨ

ਚੀਨ ਤੇ ਅਮਰੀਕਾ ਨੇ ਸਾਲ 2019 ਵਿੱਚ ਸੁਰੱਖਿਆ 'ਤੇ ਹੋਣ ਵਾਲਾ ਆਪਣਾ ਖ਼ਰਚਾ 6.6 ਫੀਸਦ ਦੀ ਦਰ ਨਾਲ ਵਧਾ ਦਿੱਤਾ ਸੀ।

ਹਾਲਾਂਕਿ ਅਮਰੀਕਾ ਦਾ ਰੱਖਿਆ ਬਜਟ ਲਗਾਤਾਰ ਵਧ ਰਿਹਾ ਹੈ ਜਦਕਿ ਚੀਨ ਦੇ ਮਾਮਲੇ ਵਿੱਚ ਇਸ ਦੀ ਰਫ਼ਤਾਰ ਜ਼ਰਾ ਸੁਸਤ ਹੈ।

ਜੇ ਅਸੀਂ ਏਸ਼ੀਆ 'ਤੇ ਨਜ਼ਰ ਮਾਰੀਏ ਤਾਂ ਚੀਨ ਦੇ ਇੱਕ ਖੇਤਰੀ ਸ਼ਕਤੀ ਦੇ ਰੂਪ ਵਿੱਚ ਉੱਭਰਨ ਨਾਲ, ਇਸ ਮਹਾਂਦੀਪ ਦੀ ਸੁਰੱਖਿਆ 'ਤੇ ਖਰਚਾ ਵਧਦਾ ਜਾ ਰਿਹਾ ਹੈ ਅਤੇ ਇਹ ਰੁਝਾਨ ਨਿਰੰਤਰ ਜਾਰੀ ਹੈ।

ਏਸ਼ੀਆ ਵਿੱਚ ਪਿਛਲੇ ਇੱਕ ਦਹਾਕੇ ਵਿੱਚ ਸਧਾਰਨ ਰੱਖਿਆ ਖਰਚਿਆਂ ਵਿੱਚ 50% ਦਾ ਵਾਧਾ ਹੋਇਆ ਹੈ। ਇਸ ਦਾ ਇੱਕ ਕਾਰਨ ਏਸ਼ੀਆ ਦੇ ਜੀਡੀਪੀ ਵਿੱਚ ਵਾਧਾ ਵੀ ਹੈ।

'ਮਿਲਟਰੀ ਬੈਲੇਂਸ' ਰਿਪੋਰਟ ਅਨੁਸਾਰ ਅੰਤਰਰਾਸ਼ਟਰੀ ਸੁਰੱਖਿਆ ਵਾਤਾਵਰਨ ਵਿੱਚ ਆ ਰਹੀਆਂ ਮੁਸ਼ਕਲਾਂ ਦਾ ਅਸਰ ਬਜਟ ਨਾਲ ਜੁੜੀਆਂ ਬਹਿਸਾਂ 'ਤੇ ਵੀ ਪੈਂਦਾ ਹੈ।

ਇਹ ਵੀ ਪੜ੍ਹੋ:

ਭਾਰਤ ਕਿੱਥੇ ਖੜਾ ਹੈ?

ਏਸ਼ੀਆ ਵਿੱਚ ਪਿਛਲੇ ਇੱਕ ਦਹਾਕੇ ਵਿੱਚ ਸਧਾਰਨ ਰੱਖਿਆ ਖਰਚਿਆਂ ਵਿੱਚ 50% ਦਾ ਵਾਧਾ ਹੋਇਆ ਹੈ।

ਪਿਛਲੇ ਦਿਨੀ ਲਖਨਊ ਵਿੱਚ ਸੁਰੱਖਿਆ ਸਮਾਗਮ ਹੋਇਆ ਜਿਸ ਵਿੱਚ ਦੁਨੀਆਂ ਭਰ ਦੀਆਂ ਮੂਰੀ ਸੁਰੱਖਿਆ ਕੰਪਨਿਆਂ ਨੇ ਹਿੱਸਾ ਲਿਆ। ਇਸ ਸਾਲ ਦੇ ਬਜਟ ਵਿੱਚ ਬਜਟ ਦੇ ਕੁੱਲ ਹਿੱਸੇ ਵਿੱਚੋਂ 15.49% ਸੁਰੱਖਿਆ 'ਤੇ ਖਰਚਿਆ ਗਿਆ।

ਪਿਛਲੇ ਸਾਲ ਦੀ ਤੁਲਨਾ ਵਿੱਚ 6% ਦਾ ਵਾਧਾ ਕੀਤਾ ਗਿਆ ਜੋ ਕਿ ਹੁਣ ਵਧ ਕੇ 3.37 ਲੱਖ ਕਰੋੜ ਹੋ ਗਿਆ। ਜਦਕਿ ਪਿਛਲੇ ਸਾਲ ਇਹ ਰਕਮ 3.18 ਲੱਖ ਕਰੋੜ ਸੀ।

ਹਲਾਂਕਿ ਭਾਰਤ ਵਿੱਚ ਸੁਰੱਖਿਆ ਬਜਟ ਦਾ ਵੱਡਾ ਹਿੱਸਾ ਸੁਰੱਖਿਆ ਕਰਮੀਆਂ ਦੀ ਪੈਂਸ਼ਨ ਲਈ ਹੈ। ਪਰ ਇਸ ਗੱਲ 'ਤੇ ਵੀ ਧਿਆਨ ਜਾਂਦਾ ਹੈ ਕਿ ਬਜਟ ਦਾ ਦੂਜਾ ਵੱਡਾ ਹਿੱਸਾ ਨਵੇਂ ਹਥਿਆਰ ਖਰੀਦਣ 'ਤੇ ਖਰਚਿਆ ਜਾ ਰਿਹਾ ਹੈ।

ਸ਼ੀਤ ਯੁੱਧ ਦਾ ਪਰਛਾਵਾਂ

ਦੂਜੇ ਵਿਸ਼ਵ ਯੁੱਧ ਤੋਂ ਬਾਅਦ ਬਣੇ ਅੰਤਰਰਾਸ਼ਟਰੀ ਰਾਜਨੀਤੀ ਦੇ ਤਰੀਕਿਆਂ ਨੂੰ ਹੁਣ ਚੁਣੌਤੀ ਦਿੱਤੀ ਜਾ ਰਹੀ ਹੈ।

ਇਸਦੀ ਸਭ ਤੋਂ ਵੱਡੀ ਮਿਸਾਲ ਇਹ ਹੈ ਕਿ ਅੱਜ ਦੁਨੀਆਂ ਵਿੱਚ ਜਿੰਨੇ ਵੀ ਨਿਹੱਥੇਕਰਨ ਦੇ ਸਮਝੌਤੇ ਹਨ, ਉਨ੍ਹਾਂ 'ਤੇ ਸ਼ੀਤ ਯੂੱਧ ਭਾਵ ਕੋਲਡ ਵਾਰ ਦੇ ਪਰਛਾਵੇਂ ਮਹਿਸੂਸ ਕੀਤੇ ਜਾ ਸਕਦੇ ਹਨ।

'ਮਿਲਟਰੀ ਬੈਲੇਂਸ' ਰਿਪੋਰਟ ਵਿੱਚ ਇੰਟਰਮੀਡੀਏਟ ਰੈਂਕ ਨਿਊਕਲਿਅਰ ਫੋਰਸ ਸੰਧੀ ਭਾਵ ਆਈ.ਐੱਨ.ਐੱਫ. ਸਮਝੌਤੇ ਦੇ ਗਾਇਬ ਹੋਣ ਦਾ ਵੀ ਜ਼ਿਕਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ:

ਅਮਰੀਕਾ ਅਤੇ ਸੋਵੀਅਤ ਯੂਨੀਅਨ ਦਰਮਿਆਨ ਅੰਤਰ-ਕੌਂਟੀਨੈਂਟਲ ਅਤੇ ਥੋੜ੍ਹੀ ਦੂਰੀ ਦੀਆਂ ਮਿਜ਼ਾਈਲਾਂ ਦੀ ਰੋਕਥਾਮ ਲਈ ਸਮਝੌਤਾ ਹੋਇਆ ਸੀ।

ਪਿਛਲੇ ਸਾਲ ਟਰੰਪ ਪ੍ਰਸ਼ਾਸਨ ਨੇ ਇਸ ਨੂੰ ਰਸਮੀ ਤੌਰ 'ਤੇ ਖਤਮ ਕਰ ਦਿੱਤਾ ਸੀ।

'ਨਿਊ ਸਟਾਰਟ ਸੰਧੀ'

ਪ੍ਰਮਾਣੂ ਹਥਿਆਰਾਂ ਨੂੰ ਘਟਾਉਣ ਲਈ ਰੂਸ ਅਤੇ ਅਮਰੀਕਾ ਵਿਚਾਲੇ 'ਨਿਊ ਸਟਾਰਟ ਟਰੀਟੀ' ਦਾ ਭਵਿੱਖ ਵੀ ਸ਼ੰਕਾ ਵਿੱਚ ਹੈ।

ਇਸ ਸੰਧੀ ਦੇ ਖ਼ਤਮ ਹੋਣ ਵਿੱਚ ਇੱਕ ਸਾਲ ਨਾਲੋਂ ਵੀ ਘੱਟ ਸਮਾਂ ਬਚਿਆ ਹੈ।

ਇਹ ਇਹੋ ਜਿਹਾ ਇੱਕੋ ਇਕਰਾਰਨਾਮਾ ਹੈ ਜੋ ਦੋ ਪ੍ਰਮਾਣੂ ਤਾਕਤਾਂ ਦੇ ਹਥਿਆਰਾਂ ਦੀ ਹੱਦ ਨਿਰਧਾਰਤ ਕਰਦਾ ਹੈ।

ਰੂਸ ਦੇ ਵਤੀਰੇ ਨੂੰ ਲੈ ਕੇ ਨਾਟੋ ਦੇਸਾਂ ਦੀਆਂ ਚਿੰਤਾਵਾਂ ਨਿਰੰਤਰ ਬਣੀਆਂ ਹੋਈਆਂ ਹਨ। ਇਸਦਾ ਅਸਰ ਨਾਟੋ ਦੇਸਾਂ ਦੇ ਵਧ ਰਹੇ ਸੁਰੱਖਿਆ ਬਜਟ 'ਤੇ ਦੇਖਿਆ ਜਾ ਸਕਦਾ ਹੈ।

ਦੂਜੇ ਪਾਸੇ ਯੂਰਪ ਦਾ ਖ਼ਰਚਾ ਵੀ ਵਧ ਰਿਹਾ ਹੈ। ਰੱਖਿਆ ਖਰਚਿਆਂ ਦੇ ਮਾਮਲੇ ਵਿੱਚ, ਯੂਰਪ 2019 ਵਿੱਚ ਉਸ ਪੱਧਰ 'ਤੇ ਵਾਪਸ ਪਰਤ ਆਇਆ ਹੈ ਜਿੱਥੇ ਉਹ ਵਿੱਤੀ ਸੰਕਟ ਦੀ ਸ਼ੁਰੂਆਤ ਦੇ ਸਮੇਂ 2008 ਵਿੱਚ ਸੀ।

ਇਹ ਵੀ ਦੇਖੋ:

ਨਾਟੋ ਦਾ ਇਰਾਦਾ

ਰਿਪੋਰਟ ਇਹ ਸੰਕੇਤ ਦਿੰਦੀ ਹੈ ਕਿ ਰੱਖਿਆ ਖਰੀਦ, ਰਿਸਰਚ ਅਤੇ ਵਿਕਾਸ ਵਿੱਚ ਪਹਿਲਾਂ ਤੋਂ ਜ਼ਿਆਦਾ ਰਕਮ ਖਰਚ ਕਰ ਰਿਹਾ ਹੈ।

ਆਈਆਈਐਸਐਸ ਦੀ ਰਿਪੋਰਟ ਦੱਸਦੀ ਹੈ ਕਿ ਯੂਰਪੀ ਦੇਸਾਂ ਦੇ ਰੱਖਿਆ ਖਰਚੇ ਵਿੱਚ ਹੋਏ ਵਾਧੇ ਦਾ ਇੱਕ ਤਿਹਾਈ ਹਿੱਸਾ ਇੱਕਲੇ ਜਰਮਨੀ ਦੇ ਸਿਰ 'ਤੇ ਹੈ।

ਅੰਕੜਿਆਂ ਦੇ ਅਨੁਸਾਰ, 2018 ਤੋਂ 2019 ਦੇ ਵਿਚਕਾਰ, ਜਰਮਨੀ ਨੇ ਆਪਣੇ ਰੱਖਿਆ ਬਜਟ ਵਿੱਚ 9.7% ਦਾ ਵਾਧਾ ਕੀਤਾ ਹੈ।

ਹਾਲਾਂਕਿ ਨਾਟੋ ਦਾ ਇਰਾਦਾ ਹੈ ਕਿ ਉਸਦੇ ਮੈਂਬਰ ਦੇਸ ਆਪਣੀ ਜੀਡੀਪੀ ਦਾ ਦੋ ਪ੍ਰਤੀਸ਼ਤ ਬਚਾਅ ਰੱਖਿਆ ਤੇ ਖਰਚ ਕਰਨ, ਪਰ ਜਰਮਨੀ ਨੇ ਇਹ ਵਾਅਦਾ ਪੂਰਾ ਨਹੀਂ ਕੀਤਾ।

ਨਾਟੋ ਦੇ ਸਿਰਫ 7 ਦੇਸਾਂ ਨੇ ਇਹ ਟੀਚਾ ਹਾਸਲ ਕੀਤਾ ਹੈ। ਉਹ ਦੇਸ ਹਨ, ਬੁਲਗਾਰੀਆ, ਗ੍ਰੀਸ, ਐਸਟੋਨੀਆ, ਰੋਮਾਨੀਆ, ਲਾਤਵੀਆ, ਪੋਲੈਂਡ ਅਤੇ ਬ੍ਰਿਟੇਨ।

ਇਹ ਵੀ ਦੇਖੋ:

ਰੂਸ ਅਤੇ ਚੀਨ

ਰਣਨੀਤੀ ਦੇ ਪੱਧਰ 'ਤੇ, ਰੂਸ ਅਤੇ ਚੀਨ ਦੋਵੇਂ ਹਾਈਪਰਸੋਨਿਕ ਤਕਨੀਕ ਦੀ ਵਰਤੋਂ 'ਤੇ ਜ਼ੋਰ ਦੇ ਰਹੇ ਹਨ।

ਇਸਦੇ ਤਹਿਤ ਹਾਈਪਰਸੋਨਿਕ ਗਲਾਈਡਿੰਗ ਵਾਹਨ, ਹਾਈਪਰਸੋਨਿਕ ਕਰੂਜ਼ ਮਿਜ਼ਾਈਲਾਂ ਅਤੇ ਸੁਪਰਫਾਸਟ ਸਿਸਟਮ ਤਾਇਨਾਤ ਕੀਤੇ ਜਾ ਰਹੇ ਹਨ ਜੋ ਮਿਜ਼ਾਈਲ ਰੱਖਿਆ ਪ੍ਰਣਾਲੀ ਨੂੰ ਚੁਣੌਤੀ ਦੇ ਸਕਦੇ ਹਨ।

ਇਹ ਰਿਪੋਰਟ ਵਿੱਚ ਰੂਸ ਦੇ ਕਰੀਮੀਆ ਵਿੱਚ ਕੀਤੀ ਗਈ ਸ਼ੁਰੂਆਤੀ ਕਾਰਵਾਈ ਤੋਂ ਲੈ ਕੇ ਰੂਸ ਦੇ ਪੂਰਬੀ ਯੂਕਰੇਨ ਵਿੱਚ ਦਖਲ ਦੇਣ ਤੋਂ ਇਨਕਾਰ ਕਰਨ ਤੱਕ ਹੈ।

ਇਹ ਰਿਪੋਰਟ ਨਾ ਸਿਰਫ ਕਿਸੇ ਦੇਸ ਦੀ ਸੈਨਿਕ ਤਾਕਤ ਅਤੇ ਖੂਫਿਆ ਕਾਬਿਲੀਅਤ ਦੀ ਸਮਰੱਥਾ ਦਰਸਾਉਂਦੀ ਹੈ, ਬਲਕਿ ਇਹ ਵੀ ਦਰਸਾਉਂਦੀ ਹੈ ਕਿ ਕੋਈ ਦੇਸ ਨਵੇਂ ਤਰੀਕਿਆਂ ਨੂੰ ਅਪਣਾਉਣ ਲਈ ਕਿੰਨਾ ਤਿਆਰ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡਿਓ: ਪਾਕ ਪੰਜਾਬੀ ਕਵੀ ਬਾਬਾ ਨਜਮੀ ਨਾਲ ਖਾਸ ਗੱਲਬਾਤ

ਵੀਡਿਓ: ਭਾਰਤ 'ਚ ਮੋਬਾਈਲ ਇੰਟਰਨੈੱਟ ਦੁਨੀਆਂ 'ਚ ਸਭ ਤੋਂ ਸਸਤਾ ਹੈ ਪਰ ਇਹ ਰੇਟ ਬਹੁਤੇ ਦਿਨ ਨਹੀਂ ਰਹਿਣੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)