WWE ਦੇ ਰਿੰਗ 'ਚ ਉੱਤਰਨ ਤੋਂ ਪਹਿਲਾਂ ‘ਦਿ ਰੌਕ’ ਦੀ ਧੀ ਸਿਮੋਨ ਨੇ ਕੀ ਕਿਹਾ

WWE ਰੈਸਲਰ ਡਵੇਨ "ਦਿ ਰੌਕ" ਜੌਨਸਨ ਦੀ ਧੀ ਸਿਮੋਨ ਜੌਨਸਨ ਨੇ ਰੈਸਲਿੰਗ ਦੀ ਆਪਣੀ ਪਰਿਵਾਰਕ ਵਿਰਾਸਤ ਨੂੰ ਅੱਗੇ ਵਧਾਉਣ ਲਈ ਰਿੰਗ ਵਿੱਚ ਉਤਰਨ ਦਾ ਫ਼ੈਸਲਾ ਕੀਤਾ ਹੈ।

18 ਸਾਲਾ ਸਿਮੋਨ ਜੌਨਸਨ ਨੇ ਆਪਣੇ ਪਿਤਾ, ਦਾਦੇ ਤੇ ਪੜਦਾਦੇ ਦੀ ਪੈੜ 'ਤੇ ਤੁਰਨ ਦੀ ਤਿਆਰੀ ਦੇ ਹਿੱਸੇ ਵਜੋਂ ਰੈਸਲਿੰਗ ਦੀ ਟਰੇਨਿੰਗ ਸ਼ੁਰੂ ਕਰ ਦਿੱਤੀ ਹੈ।

ਉਨ੍ਹਾਂ ਦੀ ਸਿਖਲਾਈ ਅਮਰੀਕੀ ਸੂਬੇ ਫਲੋਰਿਡਾ ਦੇ ਸ਼ਹਿਰ ਔਰਲੈਂਡੋ ਵਿੱਚ WWE ਪਰਫ਼ਾਰਮੈਂਸ ਸੈਂਟਰ ਵਿੱਚ ਸ਼ੁਰੂ ਹੋ ਚੁੱਕੀ ਹੈ।

ਇਹ ਵੀ ਪੜ੍ਹੋ:

ਇਸ ਤਰ੍ਹਾਂ ਉਹ ਆਪਣੇ ਪਰਿਵਾਰ ਵਿੱਚ ਰੈਸਲਿੰਗ ਕਰਨ ਵਾਲੀ ਚੌਥੀ ਪੀੜ੍ਹੀ ਦੀ ਖਿਡਾਰਨ ਬਣ ਜਾਵੇਗੀ।

ਸਿਮੋਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਮੇਰੇ ਲਈ ਬਹੁਤ ਮਹੱਤਵਪੂਰਨ ਹੈ।

ਉਸ ਨੇ ਕਿਹਾ, "ਇਹ ਜਾਨਣਾ ਕਿ ਮੇਰੇ ਪਰਿਵਾਰ ਦਾ ਰੈਸਲਿੰਗ ਨਾਲ ਬਹੁਤ ਨੇੜਲਾ ਰਿਸ਼ਤਾ ਰਿਹਾ ਹੈ ਤੇ ਮੈਂ ਇਹ ਮੌਕਾ ਮਿਲਣ ਲਈ ਸ਼ੁਕਰਗੁਜ਼ਾਰ ਹਾਂ, ਨਾ ਸਿਰਫ਼ ਰੈਸਲਿੰਗ ਲਈ ਸਗੋਂ ਵਿਰਾਸਤ ਅੱਗੇ ਵਧਾਉਣ ਲਈ ਵੀ।"

ਸਿਮੋਨ ਦੇ ਅਜਿਹਾ ਕਹਿਣ ਦੀ ਦੇਰ ਸੀ ਕਿ ਉਨ੍ਹਾਂ ਦੇ ਪਿਤਾ ਡਵੇਨ ਜੌਨਸਨ ਨੇ ਆਪਣੇ ਇੰਸਾਟਗ੍ਰਾਮ ’ਤੇ ਇਸ ਬਾਰੇ ਇੱਕ ਤਸਵੀਰ ਪੋਸਟ ਕੀਤੀ

ਉਨ੍ਹਾਂ ਨੇ ਖ਼ੁਸ਼ੀ ਵਿੱਚ ਲਿਖਿਆ, "ਸੁਪਨੇ ਮਹਿਜ਼ ਸੁਪਨੇ ਦੇਖਣ ਵਾਲਿਆਂ ਲਈ ਨਹੀਂ ਹੁੰਦੇ... ਮਾਣ ਹੈ। ਆਪਣੇ ਸੁਫਨੇ ਜੀਵੋ, ਕੰਮ ਕਰੋ।"

ਸਿਮੋਨ ਦੀ ਮਾਂ ਨੇ ਅਜਿਹੀ ਹੀ ਭਾਵਨਾ ਆਪਣੀ ਇੰਸਟਾਗ੍ਰਾਮ ਪੋਸਟ ਵਿੱਚ ਬਿਆਨ ਕੀਤੀ। ਉਨ੍ਹਾਂ ਨੇ ਲਿਖਿਆ, "ਆਪਣਾ ਭਵਿੱਖ ਤੂੰ ਹੀ ਕਮਾਵੇਂਗੀ।"

ਡਵੇਨ ਤੋਂ ਇਲਾਵਾ ਕਈ ਮਸ਼ਹੂਰ ਰੈਸਲਰਾਂ ਨੇ ਵੀ ਸੋਸ਼ਲ ਮੀਡੀਆ 'ਤੇ ਸਿਮੋਨ ਨੂੰ ਵਧਾਈ ਅਤੇ ਸ਼ੁਭ ਇੱਛਾਵਾਂ ਦਿੱਤੀਆਂ।

ਇਸੇ ਸਾਲ ਸਿਮੋਨ ਦੇ ਦਾਦਾ ਰੌਕੀ ਜੌਨਸਨ ਦੀ 75 ਸਾਲਾਂ ਦੀ ਉਮਰ ਵਿੱਚ ਮੌਤ ਹੋ ਗਈ ਸੀ।

ਸਿਮੋਨ ਨੇ WWE ਪਰਫ਼ਾਰਮੈਂਸ ਸੈਂਟਰ ਦੀ ਮੇਜ਼ਬਾਨ ਕੈਥੀ ਕੈਲੀ ਨਾਲ ਆਪਣੇ ਮਨਸੂਬਿਆਂ ਬਾਰੇ ਚਰਚਾ ਕੀਤੀ।

ਇਹ ਵੀ ਪੜ੍ਹੋ:

ਸਿਮੋਨ ਨੇ WWE ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ—

  • ਜਿੱਥੋਂ ਤੱਕ ਮੈਨੂੰ ਯਾਦ ਹੈ ਮੈਂ ਸ਼ੁਰੂ ਤੋਂ ਹੀ ਰੈਸਲਿੰਗ ਨੂੰ ਪਿਆਰ ਕੀਤਾ ਹੈ। ਹੁਣ ਜਦੋਂ ਮੈਨੂੰ ਇਹ ਸੁਫ਼ਨਾ ਜੀਣ ਦਾ ਮੌਕਾ ਮਿਲ ਰਿਹਾ ਹੈ। ਮੈਨੂੰ ਨਹੀਂ ਲਗਦਾ ਮੈਂ ਇਸ ਨੂੰ ਬਿਆਨ ਕਰ ਸਕਦੀ ਹਾਂ।
  • ਮੈਨੂੰ ਰੈਸਲਿੰਗ ਵੱਲ ਪ੍ਰੇਰਨ ਵਾਲੀ ਮੇਰੀ ਦਾਦੀ ਹੈ। ਨੌਂ-ਦਸ ਸਾਲਾਂ ਦੀ ਸੀ ਜਦੋਂ ਇੱਕ ਵਾਰ ਆਪਣੀ ਦਾਦੀ ਕੋਲ ਗਈ। ਦਾਦੀ ਨੇ ਮੈਨੂੰ ਆਪਣੀਆਂ ਰੈਸਲਿੰਗ ਦੀਆਂ ਪੁਰਾਣੀਆਂ ਵੀਡੀਓ ਦਿਖਾਈਆਂ।
  • ਜਿਸ ਤਰ੍ਹਾਂ ਸਮੇਂ ਦੇ ਫੇਰ ਨਾਲ ਰੈਸਲਿੰਗ ਵਿੱਚ ਬਦਲਾਅ ਆਏ ਤਾਂ ਮੇਰੀ ਇਸ ਵਿੱਚ ਦਿਲਚਸਪੀ ਵਧਣ ਲੱਗੀ।
  • ਜਦੋਂ ਮੇਰੇ ਪਿਤਾ ਨੂੰ ਇਸ ਫੈਸਲੇ ਬਾਰੇ ਪਤਾ ਚੱਲਿਆ ਤਾਂ ਉਨ੍ਹਾਂ ਬੜੀ ਹੱਲਾਸ਼ੇਰੀ ਤੇ ਸਾਥ ਦਿੱਤਾ। ਆਪਣੇ ਪਿਤਾ ਤੋਂ ਸਿੱਖਣਾ ਤੇ ਮਹਿਸੂਸ ਕਰਨਾ ਕਿ ਅਸੀਂ ਦੋਵੇਂ ਇੱਕ ਸਾਂਝਾ ਕੰਮ ਕਰ ਰਹੇ ਹਾਂ, ਇਹ ਬਹੁਤ ਖ਼ਾਸ ਸੀ।
  • ਪਰਿਵਾਰ ਦੀ ਵਿਰਾਸਤ ਨੂੰ ਅੱਗੇ ਵਧਾਉਣਾ ਮੇਰੇ ਲਈ ਬਹੁਤ ਅਹਿਮ ਹੈ। ਇਹ ਵੀ ਇੱਕ ਵਜ੍ਹਾ ਹੈ ਕਿ ਮੈਂ ਰੈਸਲਿੰਗ ਵਿੱਚ ਆ ਰਹੀ ਹਾਂ।
  • ਮੇਰੇ ਪਿਤਾ ਨੇ ਹੀ ਉਨ੍ਹਾਂ ਨੂੰ ਦਰਸ਼ਕਾਂ ਨਾਲ ਰਾਬਤਾ ਬਣਾ ਕੇ ਰੱਖਣ ਦੇ ਗੁਰ ਦੱਸੇ। ਆਪਣੇ ਪਿਤਾ ਨੂੰ ਰਿੰਗ ਵਿੱਚ ਦੇਖ ਕੇ ਮੈਂ ਫੈਸਲਾ ਕੀਤਾ ਕਿ ਉਹ ਇਹੀ ਕੰਮ ਕਰਨਾ ਚਾਹੁੰਦੇ ਹਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡਿਓ: ਪ੍ਰੀਤੀ ਸਪਰੂ ਪੰਜਾਬ ਸਰਕਾਰ ਤੋਂ ਖ਼ਫਾ ਕਿਉਂ

ਵੀਡੀਓ: ਪੰਜਾਬ ਦੀਆਂ ਬੀਬੀਆਂ ਨੇ 'ਸਮਾਜ ਲਈ' ਤੋੜੇ ਸਮਾਜਿਕ ਬੰਧਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)