ਕੋਰੋਨਾਵਾਇਰਸ : ਚੀਨ ਨੂੰ ਕਿੰਨਾ ਮਾਲੀ ਨੁਕਸਾਨ ਝੱਲਣਾ ਪੈ ਰਿਹਾ

ਤਸਵੀਰ ਸਰੋਤ, Getty Images
ਕੋਰੋਨਾਵਾਇਰਸ ਨਾਲ ਜਿੱਥੇ ਜਾਨੀ ਨੁਕਸਾਨ ਲਗਾਤਾਰ ਵਧ ਰਿਹਾ ਹੈ ਉੱਥੇ ਇਸ ਕਾਰਨ ਹੋ ਰਿਹਾ ਆਰਥਿਕ ਨੁਕਸਾਨ ਵੀ ਦੁਨੀਆਂ ਭਰ ਵਿੱਚ ਵਧ ਰਿਹਾ ਹੈ।
ਸਮਾਰਟਫੋਨ, ਕੌਸਮੈਟਿਕਸ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦਾ ਉਤਪਾਦਨ ਬੰਦ ਹੈ। ਇਸ ਕੰਮ ਬੰਦੀ ਦੀ ਵਜ੍ਹਾ ਹੈ ਕਿ ਕਾਮਿਆਂ ਨੂੰ ਲਾਗ ਫੈਲਣ ਤੋਂ ਰੋਕਣ ਲਈ ਘਰਾਂ ਵਿੱਚ ਰਹਿਣ ਲਈ ਕਿਹਾ ਗਿਆ ਹੈ।
ਇੱਥੇ ਅਸੀਂ ਕੁਝ ਖੇਤਰਾਂ ਦਾ ਜ਼ਿਕਰ ਕਰ ਰਹੇ ਹਾਂ ਜਿਨ੍ਹਾਂ ’ਤੇ ਇਸ ਵਾਇਰਸ ਕਾਰਨ ਅਸਰ ਪਿਆ ਹੈ।
ਇਹ ਵੀ ਪੜ੍ਹੋ:
ਸਮਾਰਟ ਫੋਨਾਂ ਦਾ ਉਤਪਾਦਨ
ਕਈ ਕੰਪਨੀਆਂ ਦੇ ਮੋਬਾਈਲ ਫੋਨ ਤੇ ਕੰਪਿਊਟਰ ਚੀਨ ਵਿੱਚ ਬਣਦੇ ਹਨ ਜਾਂ ਫਿਰ ਇਨ੍ਹਾਂ ਵਿੱਚ ਵਰਤੇ ਜਾਣ ਵਾਲੇ ਕਲ-ਪੁਰਜ਼ਿਆਂ ਚੀਨ ਵਿੱਚ ਤਿਆਰ ਹੁੰਦੇ ਹਨ।
ਮਾਹਰਾਂ ਮੁਤਾਬਕ ਸਾਲ ਦੀ ਪਹਿਲੀ ਤਿਮਾਹੀ ਦੌਰਾਨ ਸਮਾਰਟਫੋਨਾਂ ਦੀ ਵਿਕਰੀ ’ਤੇ ਪੈਣ ਵਾਲਾ ਅਸਰ
40 ਲੱਖਆਈਫੋਨ ਦੀ ਸ਼ਿਪਮੈਂਟ ਵਿੱਚ ਅੰਦਾਜਨ ਕਮੀ
32%2020 ਦੇ ਸ਼ੁਰੂ ’ਚ ਆਈਫੋਨ ਦੀ ਸ਼ਿਪਮੈਂਟ ਵਿੱਚ ਅੰਦਾਜਨ ਕਮੀ
5%2020 ਦੌਰਾਨ ਚੀਨੀ ਸਮਾਰਟ ਫੋਨਾਂ ਦੀ ਸ਼ਿਪਮੈਂਟ ਵਿੱਚ ਅੰਦਾਜਨ ਕਮੀ
ਆਈਫੋਨ ਬਣਾਉਣ ਵਾਲੀ ਫੌਕਸਕੌਨ ਨੇ ਫਿਲਹਾਲ ਮੋਬਾਈਲ ਫੋਨਾਂ ਦੇ ਉਤਪਾਦਨ ਨੂੰ ਕੁਝ ਹੱਦ ਤੱਕ ਰੋਕ ਕੇ ਵਧਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਸਰਜੀਕਲ ਮਾਸਕ ਬਣਾਉਣੇ ਸ਼ੁਰੂ ਕੀਤੇ ਹਨ।
ਕੰਪਨੀ ਨੇ ਪਹਿਲਾ ਨਵੇਂ ਸਾਨ ਦੇ ਜਸ਼ਨਾਂ ਕਾਰਨ ਕੁਝ ਸਮੇਂ ਲਈ ਕੰਮ ਬੰਦ ਕੀਤਾ ਸੀ ਪਰ ਵਾਇਰਸ ਫੈਲਣ ਤੋਂ ਬਾਅਦ ਕੰਮਬੰਦੀ ਦਾ ਸਮਾਂ ਵਧ ਗਿਆ ਤੇ ਹੁਣ ਕੰਪਨੀ ਦੇ ਇੱਕ ਹਿੱਸੇ ਵਿੱਚ ਸਰਜੀਕਲ ਮਾਸਕ ਬਣਾਏ ਜਾ ਰਹੇ ਹਨ।
ਫਰਮ ਦਾ ਕਹਿਣਾ ਹੈ ਕਿ ਮਾਸਕ ਕੰਪਨੀ ਦੇ ਆਪਣੇ ਵਰਕਰਾਂ ਨੂੰ ਵੀ ਲਾਗ ਤੋਂ ਬਚਾਉਣ ਵਿੱਚ ਵੀ ਮਦਦਗਾਰ ਹਨ। ਆਪਣੇ ਵਰਕਰਾਂ ਦੀ ਮਾਸਕਾਂ ਦੀ ਮੰਗ ਪੂਰੀ ਕਰਨ ਤੋਂ ਬਾਅਦ ਕੰਪਨੀ ਦਾ ਕਹਿਣਾ ਹੈ ਕਿ ਬਾਹਰੀ ਲੋਕਾਂ ਨੂੰ ਵੀ ਉਹ ਮਾਸਕ ਮੁਹਈਆ ਕਰਵਾਏਗੀ।
ਯਾਤਰਾ ਤੇ ਪਾਾਬੰਦੀਆਂ
ਚੀਨੀ ਨਾਗਰਿਕਾਂ ਉੱਪਰ ਬਹੁਤ ਸਾਰੇ ਦੇਸ਼ਾਂ ਨੇ ਦਾਖ਼ਲੇ ਦੀਆਂ ਪਾਬੰਦੀਆਂ ਲਾ ਦਿੱਤੀਆਂ ਹਨ। ਉਨ੍ਹਾਂ ਨੂੰ ਕੁਆਰੰਟੀਨ ਕਰਕੇ ਰੱਖਿਆ ਜਾਂਦਾ ਹੈ। ਲੋਕ ਆਪਣੇ ਸੈਰ-ਸਪਾਟੇ ਦੇ ਪ੍ਰੋਗਰਮ ਅੱਗੇ ਪਾ ਰਹੇ ਹਨ। ਹੋਟਲਾਂ ਨੇ ਆਪਣੀਆਂ ਕੈਂਸਲੇਸ਼ਨ ਨੀਤੀਆਂ ਵਿੱਚ ਬਦਲਾਅ ਕੀਤੇ ਹਨ।
ਇਸ ਸਭ ਦਾ ਅਸਰ ਵਿਸ਼ਵ ਦੀ ਸੈਰ-ਸਪਾਟਾ ਸਨਅਤ ਉੱਪਰ ਪੈ ਰਿਹਾ ਹੈ।
40%ਜਪਾਨ ’ਚ ਵਿਦੇਸ਼ੀ ਸੈਲਾਨੀਆਂ ਵੱਲੋਂ ਕੀਤਾ ਜਾਂਦਾ ਖ਼ਰਚੇ ਵਿੱਚ ਚੀਨ ਦਾ ਹ
$17.5 ਕਰੋੜਚੀਨੀ ਸੈਲਾਨੀਆਂ ਵੱਲੋਂ ਥਾਈਲੈਂਡ ਵਿੱਚ 2019 ਦੌਰਾਨ ਕੀਤਾ ਗਿਆ ਖ਼ਰਚ
$2.6 ਤੋ $3.2 ਕਰੋੜਕੋਰੋਨਾਵਾਇਰਸ ਕਾਰਨ ਥਾਈਲੈਂਡ ਨੂੰ ਹੋਣ ਵਾਲਾ ਅੰਦਾਜਨ ਘਾਟਾ
ਵੁਹਾਨ ਜਿੱਥੋਂ ਵਾਇਰਸ ਸਾਹਮਣੇ ਆਇਆ ਸੀ। ਉੱਥੋਂ ਦੇ ਲੋਕਾਂ ਤੇ ਘਰੋਂ ਬਾਹਰ ਨਿਕਲਣ ਤੇ ਪਾਬੰਦੀ ਹੈ। ਸ਼ਹਿਰ ਦੀ ਇੱਕ ਕਰੋੜ 10 ਲੱਖ ਅਬਾਦੀ ਹੈ, ਜੋ ਘਰਾਂ ਵਿੱਚ ਤੜੀ ਬੈਠੀ ਹੈ।
ਇਸ ਪਬੰਦੀ ਨੂੰ ਹੁਣ ਹੁਬੇਈ ਸੂਬੇ ਤੋਂ ਇਲਾਵਾ ਹੋਰ ਵੀ ਸੂਬਿਆਂ ਵਿੱਚ ਵਧਾ ਦਿੱਤਾ ਗਿਆ ਹੈ। ਜਿਸ ਕਾਰਨ ਚੀਨ ਵਿੱਚ ਆਂਤਰਿਕ ਕਾਰੋਬਾਰ ਨੂੰ ਵੀ ਧੱਕਾ ਲੱਗਿਆ ਹੈ।
ਚੀਨ ਵਿੱਚ ਜਿਸ ਸਮੇਂ ਇਹ ਵਾਇਰਸ ਫੁੱਟਿਆ ਉਸ ਸਮੇਂ ਚੀਨ ਵਿੱਚ ਲੂਨਰ ਨਵਾਂ ਸਾਲ ਚੜ੍ਹਨ ਵਾਲਾ ਸੀ ਤੇ ਜਸ਼ਨਾਂ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਇਸ ਮੌਕੇ ਚੀਨ ਦੇ ਲੋਕ ਆਪੋ-ਆਪਣੀਆਂ ਕੰਮ ਵਾਲੀਆਂ ਥਾਵਾਂ ਤੋਂ ਨਵਾਂ ਸਾਲ ਮਨਾਉਣ ਆਪਣੇ ਪਰਿਵਾਰਾਂ ਕੋਲ ਜਾਂਦੇ ਹਨ। ਬਹੁਤ ਸਾਰੇ ਚੀਨੀ ਨਾਗਰਿਕ ਵਿਦੇਸ਼ਾਂ ਤੋਂ ਵੀ ਇਸ ਮੌਕੇ ਚੀਨ ਪਹੁੰਚਦੇ ਹਨ।
ਸਫ਼ਰ ਦੀਆਂ ਪਾਬੰਦੀਆਂ ਕਾਰਨ ਇਹ ਲੋਕ ਹੁਣ ਆਪਣੇ ਘਰਾਂ ਵਿੱਚ ਬੰਦ ਹਨ ਅਤੇ ਕਾਮਿਆਂ ਤੇ ਵਸਤਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ।
ਜੂਏ ’ਤੇ ਆਰਜੀ ਰੋਕ
ਚੀਨ ਦਾ ਸ਼ਹਿਰ ਮਕਾਓ ਦੁਨੀਆਂ ਵਿੱਚ ਜੂਏ ਦਾ ਸਭ ਤੋਂ ਵੱਡਾ ਕੇਂਦਰ ਹੈ। ਇੱਥੇ ਪ੍ਰਸ਼ਾਸਨ ਨੇ ਜੂਏ ਉੱਪਰ 5 ਫਰਵਰੀ ਤੋਂ 15 ਦਿਨਾਂ ਲਈ ਪਾਬੰਦੀ ਲਾ ਦਿੱਤੀ ਹੈ।
ਇਸ ਤੋਂ ਵੀ ਪਹਿਲਾਂ, ਚੀਨ ਵਿੱਚ ਨਵੇਂ ਸਾਲ ਲਈ ਆਉਣ ਵਾਲੇ ਵਿਦੇਸ਼ੀਆਂ ਦੀ ਗਿਣਤੀ ਵਿੱਚ ਵੀ ਕਮੀ ਦਰਜ ਕੀਤੀ ਗਈ। ਚੀਨ ਵਿੱਚ ਨਵੇਂ ਸਾਲ ਦੇ ਇਸ ਹਫ਼ਤੇ ਨੂੰ ਸੁਨਹਿਰੀ ਹਫ਼ਤਾ ਸਮਝਿਆ ਜਾਂਦਾ ਹੈ। ਜਦਕਿ ਇਸ ਵਾਰ ਵਾਇਰਸ ਦੇ ਡਰ ਕਾਰਨ ਵਿਦੇਸ਼ੀ ਇਹ ਰੌਣਕਾਂ ਦੇਖਣ ਚੀਨ ਨਹੀਂ ਪਹੁੰਚੇ।
ਮਕਾਓ ਵਿੱਚ ਹੋਟਲ ਅਤੇ ਜੂਆਘਰ ਦੀ ਮਾਲਕ ਕੰਪਨੀ ਵਾਇਨ ਰਿਜ਼ੋਰਟਸ ਮੁਤਾਬਕ ਕੰਪਨੀ ਨੂੰ ਬੰਦ ਰਹਿਣ ਕਾਰਨ ਹਰ ਰੋਜ਼ ਪੱਚੀ ਲੱਖ ਡਾਲਰ ਦਾ ਨੁਕਸਾਨ ਹੋ ਰਿਹਾ ਹੈ।
ਕਸੀਨੋ ਦੋ ਖੇਤਰ ਵਿੱਚ ਲਗਭਗ 12 ਹਜ਼ਾਰ ਮੁਲਾਜ਼ਮ ਹਨ।
ਬਹੁਕੌਮੀ ਕੰਪਨੀਆਂ ਦਾ ਹਰਜਾ
ਵਾਇਰਸ ਦਾ ਅਸਰ ਚੀਨ ਤੋਂ ਬਾਹਰ ਵਾ ਫੈਲ ਗਿਆ ਹੈ।
ਦੱਖਣੀ ਕੋਰੀਆ ਦੀ ਕੰਪਨੀ ਹੁੰਡਾਈ ਨੇ ਕਾਰਾਂ ਦਾ ਉਤਪਾਦਨ ਰੋਕ ਦਿੱਤਾ ਹੈ। ਕਿਉਂਕਿ ਚੀਨ ਤੋਂ ਮਿਲਣ ਵਾਲੇ ਕਲ-ਪੁਰਜ਼ੇ ਨਹੀਂ ਆ ਰਹੇ। ਇਸ ਨੂੰ ਆਉਣ ਵਾਲੀ ਮੰਦੀ ਦਾ ਇੱਕ ਸੰਕੇਤ ਹੀ ਸਮਝਿਆ ਜਾ ਸਕਦਾ ਹੈ।
ਹੁੰਡਾਈ ਨੇ ਦ. ਕੋਰੀਆ ਵਿੱਚ ਆਪਣੀਆਂ ਫੈਕਟਰੀਆਂ ’ਚ ਚੀਨ ਤੋਂ ਆਉਣ ਵਾਲੇ ਕਲ-ਪੁਰਜ਼ਿਆਂ ਦੀ ਕਮੀ ਕਾਰਨ ਉਤਪਾਦਨ ਰੋਕਿਆ। ਜਦਕਿ ਫੋਕਸਵੈਗਨ ਤੇ BMW ਚੀਨ ’ਚ ਉਤਪਾਦਨ ਰੋਕ ਦਿੱਤਾ ਹੈ
37%ਹੁੰਡਾਈ ਕਾਰਾਂ ਦੱਖਣੀ ਕੋਰੀਆ ’ਚ ਬਣਦੀਆਂ ਹਨ
$660mਕਿਸੇ ਕੰਮ ਵਾਲੇ ਦਿਨ ਜਰਮਨ ਕਾਰ ਕੰਪਨੀਆਂ ਦੀ ਚੀਨ ’ਚ ਕਮਾਈ
40ਜਰਮਨ ਕਾਰ ਕੰਪਨੀਆਂ ਦੇ ਚੀਨ ਵਿੱਚ ਪਲਾਂਟ
100,000ਫੋਕਸਵੈਗਨ ਦੇ ਚੀਨ ਵਿੱਚ ਮੁਲਾਜ਼ਮ
ਕੌਮਾਂਤਰੀ ਕੰਪਨੀਆਂ ਨੇ ਆਪਣੇ ਸ਼ੋਰੂਮ ਬੰਦ ਕਰ ਦਿੱਤੇ ਹਨ। ਜਿਨ੍ਹਾਂ ਵਿੱਚ ਫਰਨੀਚਰ ਵਿਕਰੇਤਾ ਇਕਾ ਤੇ ਸਟਾਰਬੱਕਸ ਵਰਗੀਆਂ ਕੰਪਨੀਆਂ ਸ਼ਾਮਲ ਹਨ।
ਸ਼ੇਅਰ ਬਜ਼ਾਰਾਂ ਤੇ ਵੀ ਇਸ ਸਿਹਤ ਐਮਰਜੈਂਸੀ ਦਾ ਅਸਰ ਪੈਣਾ ਸ਼ੁਰੂ ਹੋ ਗਿਆ ਹੈ।

ਤਸਵੀਰ ਸਰੋਤ, Getty Images
ਤੇਲ ਕੀਤਮਾਂ ਵਿੱਚ ਨਿਘਾਰ
ਕੱਚੇ ਤੇਲ ਦੀਆਂ ਕੀਮਤਾਂ ਇਸ ਸਾਲ ਦੇ ਸਭ ਤੋਂ ਹੇਠਲੇ ਪੱਧਰ ’ਤੇ ਹਨ।
ਕੱਚੇ ਤੇਲ ਦੀਆਂ ਕੀਮਤਾਂ ਵਿੱਚ ਪਿਛਲੇ ਦੋ ਹਫ਼ਤਿਆਂ ਦੌਰਾਨ 15 ਫੀਸਦੀ ਦੀ ਗਿਰਾਵਟ ਆਈ ਹੈ। ਜਿਸ ਦਾ ਕਾਰਨ ਚੀਨ ਤੋਂ ਦਰਾਮਦ ਹੋਣ ਵਾਲੇ ਤੇਲ ਦੀ ਮੰਗ ਵਿੱਚ ਕਮੀ ਆਉਣਾ ਹੈ। ਚੀਨ ਦੀ ਉੱਘੀ ਤੇਲ ਕੰਪਨੀ ਸਿਨੋਪੈਕ ਨੇ ਉਤਪਾਦਨ ਵਿੱਚ ਕਮੀ ਕੀਤੀ ਹੈ।
ਤੇਲ ਉਤਪਾਦਕ ਦੇਸ਼ਾਂ ਦਾ ਇੱਕ ਸਮੂਹ ਤੇਲ ਦੀਆਂ ਕੀਮਤਾਂ ਵਧਾਉਣ ਦੇ ਯਤਨਾਂ ਵਜੋਂ ਉਤਪਾਦਨ ਵਿੱਚ ਕਮੀ ਕਰਨ ਬਾਰੇ ਵਿਚਾਰ ਕਰ ਰਿਹਾ ਹੈ।

ਤਸਵੀਰ ਸਰੋਤ, Getty Images
ਦੂਰ ਰਸੀ ਪ੍ਰਭਾਵ
ਕੁਝ ਪੇਸ਼ੇਨਗੋਆਂ ਨੇ ਵਾਇਰਸ ਕਾਰਨ ਹੋਣ ਵਾਲੇ ਨੁਕਸਾਨ ਦਾ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕੀਤੀ ਹੈ।
ਇਸ ਦੀ ਇੱਕ ਮਿਸਾਲ ਔਕਸਫੋਰਡ ਇਕਨੌਮਿਕਸ ਜਿਸ ਨੇ ਅਨੁਮਾਨ ਲਾਇਆ ਹੈ ਕਿ ਚੀਨੀ ਅਰਥਚਾਰਾ ਇਸ ਸਾਲ 5.6 ਫੀਸਦੀ ਦੀ ਦਰ ਨਾਲ ਵਧੇਗਾ। ਜਦਕਿ ਪਹਿਲਾਂ ਇਹ ਅਨੁਮਾਨ 6 ਫੀਸਦੀ ’ਤੇ ਰੱਖਿਆ ਗਿਆ ਸੀ।
ਵਿਸ਼ਵੀ ਆਰਥਿਕਤਾ ਵਿੱਚ ਵੀ 0.2 ਪ੍ਰਤੀਸ਼ਤ ਦੀ ਕਮੀ ਆਉਣ ਦੀ ਵੀ ਸੰਭਾਵਨਾ ਹੈ।
ਹਾਲਾਂਕਿ ਸੰਸਥਾਨ ਦਾ ਕਹਿਣਾ ਹੈ ਕਿ ਇਹ ਅਨੁਮਾਨ ਸਭ ਤੋਂ ਬਦਤਰ ਹਾਲਤ ਨੂੰ ਧਿਆਨ ਵਿੱਚ ਰੱਖੇ ਕੇ ਲਾਏ ਗਏ ਹਨ। ਇਸ ਕਾਰਨ ਕਿਹਾ ਜਾ ਸਕਦਾ ਹੈ ਕਿ ਇਸ ਵਾਇਰਸ ਦੇ ਆਰਥਿਕ ਅਸਰ ਹੋਰ ਵੀ ਗੰਭੀਰ ਹੋ ਸਕਦੇ ਹਨ।
ਇਹ ਵੀ ਪੜ੍ਹੋ:
ਵੀਡੀਓ: ਵੀਡੀਓ:ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ
ਵੀਡਿਓ: ਬਠਿੰਡੇ ਦੇ ਇਨ੍ਹਾਂ ਦੋ ਕਿਸਾਨਾਂ ਦੇ ਖੇਤੀ ਤਜਰਬੇ ਤੁਹਾਨੂੰ ਹੈਰਾਨ ਕਰ ਦੇਣਗੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਵੀਡੀਓ: ਕੋਰੋਨਾਵਾਇਰਸ ਬਾਰੇ ਲੋਕਾਂ ਲਈ ਕੀ ਹਨ ਹਦਾਇਤਾਂ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













