ਸੋਸ਼ਲ ਮੀਡੀਆ ਵਰਤਦੇ ਹੋ? ਇਨ੍ਹਾਂ 5 ਗਲਤੀਆਂ ਤੋਂ ਜ਼ਰਾ ਸਾਵਧਾਨ

ਸੋਸ਼ਲ ਮੀਡੀਆ

ਤਸਵੀਰ ਸਰੋਤ, Getty Images

ਨੈੱਟਫਲਿਕਸ ਉੱਤੇ ਇੱਕ ਸੀਰੀਅਲ ਨੇ ਅੱਜਕਲ੍ਹ ਬਹੁਤ ਚਰਚਾ ਖੱਟੀ ਹੈ। ਇਸ ਦਾ ਨਾਂ ਹੈ 'ਯੂ' (YOU)। ਅਸੀਂ ਇਸ ਦੀ ਗੱਲ ਕਿਉਂ ਕਰ ਰਹੇ ਹਾਂ?

ਇਸ ਦਾ ਵਿਸ਼ਾ ਰੋਚਕ ਵੀ ਹੈ ਤੇ ਵਿਵਾਦਤ ਵੀ। ਇੱਕ ਅੰਗਰੇਜ਼ੀ ਨਾਵਲ ’ਤੇ ਆਧਾਰਿਤ ਇਸ ਸੀਰੀਅਲ ਵਿੱਚ ਇੱਕ ਕੁੜੀ ਪਿੱਛੇ ਪਿਆ ਮੁੰਡਾ ਉਸ ਦੀ ਆਨਲਾਈਨ ਪਈ ਜਾਣਕਾਰੀ ਰਾਹੀਂ ਉਸ ਨਾਲ ਇਸ਼ਕ ਦਾ ਰਾਹ ਬਣਾਉਂਦਾ ਹੈ।

ਸੀਰੀਜ਼ ਦੀ ਸ਼ੁਰੂਆਤ ਵਿੱਚ ਦਿਖਾਇਆ ਗਿਆ ਹੈ ਕਿ ਅਸੀਂ ਅਕਸਰ ਸੋਸ਼ਲ ਮੀਡੀਆ 'ਤੇ ਜੋ ਤਸਵੀਰਾਂ ਤੇ ਹੋਰ ਸਮੱਗਰੀ ਪੋਸਟ ਕਰਦੇ ਹਾਂ ਉਹ ਸਾਡੀ ਪਰੇਸ਼ਾਨੀ ਦਾ ਸਬੱਬ ਬਣ ਸਕਦੀਆਂ ਹਨ ਅਤੇ ਸਾਨੂੰ ਕਿਸੇ ਖ਼ਤਰੇ ਵਿੱਚ ਪਾ ਸਕਦੀਆਂ ਹਨ।

ਤੁਸੀਂ ਵੀ ਅਕਸਰ ਆਪਣਾ ਬਹੁਤ ਸਾਰਾ ਡਾਟਾ ਅਤੇ ਜਾਣਕਾਰੀਆਂ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੋ ਅਜਿਹੇ ਇਹ ਜਾਣਕਾਰੀ ਤੁਹਾਡੇ ਲਈ ਕਾਫੀ ਲਾਹੇਵੰਦ ਹੋ ਸਕਦੀ ਹੈ।

ਇਹ ਵੀ ਜ਼ਰੂਰ ਪੜ੍ਹੋ:

ਵਿਕਟਰੀ ਸਾਈਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੈਮਰੇ ਸਾਹਮਣੇ ਉਂਗਲੀਆਂ ਨਾਲ ਬਣਾਇਆ ਗਿਆ ਇਹ ਸ਼ਾਂਤੀ ਸੰਕੇਤ ਸਾਡੀ ਪਛਾਣ ਨੂੰ ਸੌਖੇ ਤਰੀਕੇ ਨਾਲ ਉਜਾਗਰ ਕਰ ਸਕਦਾ ਹੈ

ਫਿੰਗਰਪ੍ਰਿੰਟਸ

ਸ਼ਾਂਤੀ ਦੇ ਸੰਕੇਤ ਜਾਂ ਵਿਕਟਰੀ (V) ਸਾਈਨ ਬਣਾ ਕੇ ਆਪਣੀ ਤਸਵੀਰ ਖਿਚਵਾਉਣਾ ਆਮ ਗੱਲ ਹੋ ਗਿਆ ਹੈ ਪਰ ਇਹ ਸ਼ਾਂਤੀ ਦਾ ਸੰਕੇਤ ਹੈਕਰਾਂ ਸਾਹਮਣੇ ਤੁਹਾਡੇ ਲਈ ਪਰੇਸ਼ਾਨੀ ਦਾ ਸਬੱਬ ਬਣ ਜਾਵੇ ਤਾਂ?

ਜਾਪਾਨ ਵਿੱਚ ਨੈਸ਼ਨਲ ਇੰਸਟੀਚਿਊਟ ਆਫ ਇਨਫਰਮੇਸ਼ਨ ਦੇ ਰਿਸਰਚਰ ਇਸਾਓ ਇਸ਼ੀਜ਼ਨ ਚਿਤਾਵਨੀ ਦਿੰਦੇ ਹਨ ਕਿ ਕੈਮਰੇ ਸਾਹਮਣੇ ਉਂਗਲੀਆਂ ਨਾਲ ਬਣਾਇਆ ਗਿਆ ਇਹ ਸ਼ਾਂਤੀ ਸੰਕੇਤ ਸਾਡੀ ਪਛਾਣ ਨੂੰ ਸੌਖੇ ਤਰੀਕੇ ਨਾਲ ਉਜਾਗਰ ਕਰ ਸਕਦਾ ਹੈ।

ਤਕਨੀਕੀ ਮਾਹਿਰ ਮੁਤਾਬਕ ਅੱਜ ਦੀ ਤਕਨੀਕ ਇੰਨੀ ਸੌਖੀ ਹੋ ਗਈ ਹੈ ਤੁਹਾਡੀ ਇਹੀ ਤਸਵੀਰ ਵੱਡੀ ਕਰ ਕੇ ਬੜੇ ਹੀ ਸੌਖੇ ਤਰੀਕੇ ਨਾਲ ਤੁਹਾਡੇ ਫਿੰਗਰਪ੍ਰਿੰਟਜ਼ ਲਏ ਜਾ ਸਕਦੇ ਹਨ।

ਮਾਹਿਰ ਮੁਤਾਬਕ ਮੋਬਾਈਲ ਫੋਨਾਂ ਵਿੱਚ ਸੁਰੱਖਿਆ ਲਈ ਬਾਇਓਮੈਟ੍ਰਿਕ ਦੀ ਵਰਤੋਂ ਵੀ ਵਧੀ ਹੈ, ਜੋ ਖਤਰਾ ਪੈਦਾ ਕਰ ਸਕਦੀ ਹੈ।

ਸੋਸ਼ਲ ਮੀਡੀਆ

ਤਸਵੀਰ ਸਰੋਤ, Getty Images

ਛੁੱਟੀਆਂ!

ਸੋਸ਼ਲ ਨੈੱਟਵਰਕ 'ਤੇ ਆਪਣੇ ਛੁੱਟੀਆਂ ਦੀਆਂ ਤਸਵੀਰਾਂ ਪਾਉਣੀਆਂ ਜਾਂ ਛੁੱਟੀਆਂ 'ਤੇ ਜਾਣ ਲਈ ਥਾਂ ਬਾਰੇ ਦੱਸਣਾ ਵੀ ਖ਼ਤਰਨਾਕ ਸਾਬਿਤ ਹੋ ਸਕਦਾ ਹੈ।

ਇਸ ਨਾਲ ਇੱਕ ਪਾਸੇ ਤਾਂ ਤੁਸੀਂ ਹਮਲਾਵਰਕਾਂ ਨੂੰ ਆਪਣੀ ਜਗ੍ਹਾ ਬਾਰੇ ਜਾਣਕਾਰੀ ਦੇ ਰਹੇ ਹੁੰਦੇ ਹੋ ਅਤੇ ਦੂਜੇ ਪਾਸੇ ਇਹ ਵੀ ਦੱਸ ਰਹੇ ਹੋ ਹੁੰਦੇ ਹੋ ਕਿ ਤੁਸੀਂ ਆਪਣਾ ਘਰ ਖਾਲ੍ਹੀ ਛੱਡ ਕੇ ਜਾ ਰਹੇ ਹੋ।

ਸੋਸ਼ਲ ਮੀਡੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਛੁੱਟੀਆਂ ਦੀ ਥਾਂ ਬਾਰੇ ਜਾਣਕਾਰੀ ਦੇ ਕੇ ਤੁਸੀਂ ਚੋਰਾਂ ਲਈ ਰਸਤਾ ਸਾਫ਼ ਕਰ ਦਿੰਦੇ ਹੋ

ਜਨਮ ਤਰੀਕ

ਤੁਹਾਡੇ ਜਨਮਦਿਨ 'ਤੇ ਤੁਹਾਨੂੰ ਸੋਸ਼ਲ ਨੈਟਵਰਕ ਵੱਲੋਂ ਵਧਾਈ ਦੇਣਾ ਇੱਕ ਆਮ ਗੱਲ ਹੈ ਅਤੇ ਇਸ ਵਿੱਚ ਇਹ ਵੀ ਜਾਣਕਾਰੀ ਹੁੰਦੀ ਹੈ ਕਿ ਤੁਸੀਂ ਕਿੰਨੇ ਸਾਲ ਦੇ ਹੋ ਗਏ ਹੋ।

ਬਰਤਾਨੀਆ ਦੇ ਇੱਕ ਅਖ਼ਬਾਰ ਵਿੱਚ ਕੰਪਿਊਟਰ ਸੁਰੱਖਿਆ ਵਿਸ਼ਲੇਸ਼ਕ ਐਮੀਲੀਆ ਲਿਖਦੀ ਹੈ ਕਿ ਬਹੁਤ ਸਾਰੇ ਦੇਸਾਂ ਵਿੱਚ ਤੁਹਾਡੇ ਨਾਮ 'ਤੇ ਚੋਰੀ ਜਾਂ ਧੋਖਾਖੜੀ ਕਰਨ ਲਈ, ਤੁਹਾਡਾ ਨਾਮ, ਜਨਮ ਤਰੀਕ ਅਤੇ ਪਤਾ ਹੀ ਕਾਫੀ ਹੁੰਦਾ ਹੈ।

ਐਕੁਫੈਕਸ ਕੰਪਨੀ ਦੇ ਜੌਨ ਮਾਰਸਡਨ ਮੁਤਾਬਕ, "ਜਨਮ ਤਰੀਕ ਪਛਾਣ ਦਾ ਇਕ ਮਹੱਤਵਪੂਰਨ ਹਿੱਸਾ ਹੈ, ਕਿਉਂਕਿ ਇਹ ਇੱਕੋ-ਇੱਕ ਤੱਥ ਹੈ ਜੋ ਕਦੇ ਨਹੀਂ ਬਦਲਦਾ।"

ਇਸ ਤੋਂ ਇਲਾਵਾ ਕਈਆਂ ਦੀ ਇਹ ਵੀ ਆਦਤ ਹੁੰਦੀ ਹੈ ਕਿ ਉਹ ਆਪਣੀ ਜਨਮ ਤਰੀਕ ਨੂੰ ਹੀ ਆਪਣਾ ਪਾਸਵਰਡ ਰੱਖਦੇ ਹਨ।

ਸੋਸ਼ਲ ਮੀਡੀਆ

ਤਸਵੀਰ ਸਰੋਤ, Getty Images

ਫੋਨ ਨੰਬਰ

ਤੁਸੀਂ ਆਪਣੇ ਮੋਬਾਈਲ ਵਿੱਚ ਬਹੁਤ ਸਾਰੀ ਜਾਣਕਾਰੀ ਇਕੱਠੀ ਕਰਕੇ ਰੱਖਦੇ ਹੋ, ਜਿਵੇਂ ਤਸਵੀਰਾਂ, ਈਮੇਲ, ਕਈ ਸਾਰੇ ਸੋਸ਼ਲ ਨੈੱਟਵਰਕ ਦੇ ਐਪਸ ਆਦਿ।

ਮਾਹਿਰਾਂ ਮੁਤਾਬਕ ਅਜਿਹੇ ਵਿੱਚ ਆਪਣਾ ਫੋਨ ਨੰਬਰ ਪਾਉਣਾ ਕਈ ਸਾਰੇ ਖ਼ਤਰਿਆਂ ਨੂੰ ਮੁੱਲ ਲੈਣ ਦੇ ਬਰਾਬਰ ਹੈ ਅਤੇ ਇਸ ਨਾਲ ਤੁਹਾਡੀ ਨਿੱਜਤਾ ਨੂੰ ਗੰਭੀਰ ਖ਼ਤਰਾ ਪੈਦਾ ਹੋ ਸਕਦਾ ਹੈ।

ਵਰਚੂਅਲ ਸਿਕਿਓਰਿਟੀ ਪੋਰਟਲ ਮਾਈਟੀ ਕਾਲ ਦੇ ਜੇਮਸ ਰੋਬਿਨ ਮੁਤਾਬਕ, "ਜੇਕਰ ਤੁਸੀਂ ਕਦੇ ਆਪਣੇ ਸਮਾਰਟ ਆਪਣੇ ਫੋਨ ਨੂੰ ਆਨਲਾਈਨ ਚੀਜ਼ ਖਰੀਦਣ ਲਈ ਵਰਤਦੇ ਹੋ ਤਾਂ ਇੱਕ ਹੈਕਰ ਤੁਹਾਡੇ ਕ੍ਰੈਡਿਟ ਕਾਰਡ ਦੀ ਜਾਣਕਾਰੀ ਆਸਾਨੀ ਨਾਲ ਹਾਸਿਲ ਕਰ ਸਕਦਾ ਹੈ।"

ਮਾਹਿਰਾਂ ਦਾ ਕਹਿਣਾ ਹੈ ਕਿ ਇੱਕ ਵੱਖਰਾ ਨੰਬਰ ਰੱਖੋ ਅਤੇ ਉਹੀ ਇੱਥੇ ਸਾਂਝਾ ਕਰੋ।

ਸੋਸ਼ਲ ਮੀਡੀਆ

ਤਸਵੀਰ ਸਰੋਤ, Getty Images

ਬੱਚਿਆਂ ਦੀਆਂ ਤਸਵੀਰਾਂ

ਤੁਸੀਂ ਆਪਣੀ ਜ਼ਿੰਦਗੀ ਅਤੇ ਬੱਚਿਆਂ ਬਾਰੇ ਇੰਟਰਨੈੱਟ 'ਤੇ ਕਿੰਨਾ ਕੁਝ ਸ਼ੇਅਰ ਕਰਦੇ ਹੋ? ਕਿਸ ਹੱਦ ਤੱਕ ਦੂਜਿਆਂ ਦੇ ਬੱਚਿਆਂ ਦੀ ਜ਼ਿੰਦਗੀ ਬਾਰੇ ਜਾਣਕਾਰੀ ਵੇਖਣਾ ਚਾਹੁੰਦੇ ਹੋ?

ਅੰਗਰੇਜ਼ੀ ਦਾ ਸ਼ਬਦ ਸ਼ੇਅਰੈਨਟਿੰਗ (sharenting) ਅੰਗਰੇਜ਼ੀ ਦੇ ਸ਼ਬਦ ਸ਼ੇਅਰ (share) ਅਤੇ ਪੇਰੈਨਟਿੰਗ (parenting ) ਤੋਂ ਬਣਿਆ ਹੈ।

ਬੱਚਿਆਂ ਨਾਲ ਜੁੜੀ ਪਹਿਲੀ ਮੁਸਕਰਾਹਟ, ਪਹਿਲਾ ਕਦਮ ਆਦਿ ਬਾਰੇ ਬਹੁਤ ਸਾਰੀਆਂ ਜਾਣਕਾਰੀਆਂ ਫੇਸਬੁੱਕ, ਇੰਸਟਾਗ੍ਰਾਮ ਅਤੇ ਹੋਰ ਸੋਸ਼ਲ ਮੀਡੀਆ 'ਤੇ ਮਾਪਿਆਂ ਵੱਲੋਂ ਬੱਚਿਆਂ ਲਈ ਸ਼ੇਅਰ ਕੀਤੀਆਂ ਹੁੰਦੀਆਂ ਹਨ।

ਵਿੱਤੀ ਸੇਵਾਵਾਂ ਵਾਲੀ ਕੰਪਨੀ ਬਰਕਲੇਜ਼ ਮੁਤਾਬਕ ਸ਼ੇਅਰੇਂਟਿੰਗ ਇੰਟਰਨੈੱਟ 'ਤੇ ਧੋਖਾਧੜੀ ਲਈ ਇੱਕ ਦਰਵਾਜ਼ਾ ਖੋਲ੍ਹਦੀ ਪਰ ਇਸ ਦੇ ਨਾਲ ਹੀ ਬੱਚਿਆਂ ਦੀ ਜਾਣਕਾਰੀ ਨੂੰ ਇਸ ਤਰ੍ਹਾਂ ਇੰਟਰਨੈੱਟ 'ਤੇ ਸਾਂਝਾ ਕਰਨਾ ਖ਼ਤਰਨਾਕ ਸਾਬਿਤ ਹੋ ਸਕਦਾ ਹੈ।

You on Netflix

ਤਸਵੀਰ ਸਰੋਤ, Netflix

ਤਸਵੀਰ ਕੈਪਸ਼ਨ, ਆਨਲਾਈਨ ਸੇਵਾ ਨੈੱਟਫਲਿਕਸ ਉੱਤੇ ਇੱਕ ਸੀਰੀਅਲ ਨੇ ਅੱਜਕਲ੍ਹ ਬਹੁਤ ਚਰਚਾ ਖੱਟੀ ਹੈ। ਇਸ ਦਾ ਨਾਂ ਹੈ 'ਯੂ'

ਇਹ ਵੀ ਪੜ੍ਹੋ-

ਇਹ ਵੀ ਦੇਖੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)