ਚੀਨ ਦੇ ਇਸ ਸੂਬੇ ਦੀ 8 ਕਰੋੜ ਦੀ ਅਬਾਦੀ ਵਿੱਚ ਸਿਰਫ਼ 17 ਗ਼ਰੀਬ

ਚੀਨ

ਤਸਵੀਰ ਸਰੋਤ, Getty Images

ਚੀਨ ਦੇ ਸੂਬੇ ਜਿਆਂਗਸੂ ਦੀ 8 ਕਰੋੜ ਤੋਂ ਜ਼ਿਆਦਾ ਦੀ ਵਸੋਂ ਵਿੱਚ ਸਿਰਫ਼ 17 ਜਣੇ ਹੀ ਗ਼ਰੀਬ ਹਨ।

ਚੀਨ ਵਿੱਚ 6 ਹਜ਼ਾਰ ਯੁਆਨ (ਲਗਭਗ 60 ਹਜ਼ਾਰ ਭਾਰਤੀ ਰੁਪਏ) ਸਲਾਨਾ ਤੋਂ ਘੱਟ ਕਮਾਉਣ ਵਾਲੇ ਨੂੰ ਗ਼ਰੀਬ ਮੰਨਿਆ ਜਾਂਦਾ ਹੈ। ਇਸ ਹਿਸਾਬ ਨਾਲ ਚੀਨ ਦੇ ਜਿਆਂਗਸੂ ਸੂਬੇ ਮੁਤਾਬਕ ਉਸ ਦੀ ਇੱਕ ਸਫ਼ਲ ਮੁਹਿੰਮ ਤੋਂ ਬਾਅਦ ਕੁਝ ਮੁੱਠੀਭਰ ਲੋਕ ਹੀ ਇਸ ਤੋਂ ਹੇਠਾਂ ਰਹਿ ਗਏ ਹਨ।

ਹਾਲਾਂਕਿ ਇਸ ਦਾਅਵੇ ਨੂੰ ਲੋਕਾਂ ਵੱਲੋਂ ਇੰਟਰਨੈਟ 'ਤੇ ਚੁਣੌਤੀ ਵੀ ਦਿੱਤੀ ਗਈ। ਇੱਕ ਸ਼ਖਸ ਨੇ ਪੁੱਛਿਆ, "ਮੈਂ ਨਹੀਂ ਮੰਨਦਾ। ਕੀ ਸੂਬੇ ਵਿੱਚ ਕੋਈ ਬੇਰੁਜ਼ਗਾਰ ਨਹੀਂ ਹੈ? ਕੋਈ ਭਿਖਾਰੀ ਨਹੀਂ ਹਨ?"

ਗ਼ਰੀਬੀ ਖ਼ਤਮ ਕਰਨਾ ਚੀਨ ਦੀ ਸਰਕਾਰ ਦਾ ਇੱਕ ਵੱਡਾ ਉਦੇਸ਼ ਰਿਹਾ ਹੈ।

ਇਹ ਵੀ ਪੜ੍ਹੋ-

ਜਿਆਂਗਸੂ ਸੂਬਾ ਚੀਨ ਦੇ ਸਭ ਤੋਂ ਅਮੀਰ ਸੂਬਿਆਂ ਵਿੱਚ ਗਿਣਿਆ ਜਾਂਦਾ ਹੈ। ਆਰਥਿਕ ਉਤਪਾਦਨ ਵਿੱਚ ਉਸ ਤੋਂ ਉੱਪਰ ਚੀਨ ਦਾ ਇੱਕੋ ਸੂਬਾ ਗੁਆਂਗਡੌਂਗ ਹੈ।

ਸੂਬੇ ਵੱਲੋਂ ਸਾਲ 2019 ਦੇ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ ਚਾਰ ਸਾਲਾਂ ਦੌਰਾਨ 25.4 ਲੱਖ ਲੋਕਾਂ ਨੂੰ ਗ਼ਰੀਬੀ ਰੇਖਾ ਤੋਂ ਬਾਹਰ ਕੱਢਿਆ ਗਿਆ।

ਇਸ ਨੇ 2020 ਲਈ ਰੱਖੇ ਗਏ ਗ਼ਰੀਬੀ ਹਟਾਓ ਦੇ ਟੀਚੇ ਦੀ ਬਰਾਬਰੀ ਕਰ ਲਈ ਹੈ।

ਵੀਡੀਓ ਕੈਪਸ਼ਨ, ਉਹ ਚੀਨੀ ਪਿੰਡ, ਜਿਸਦੀ ਅਰਥਵਿਵਸਥਾ ਸਿੰਗਾਪੁਰ ਜਿੰਨੀ ਵੱਡੀ ਹੋ ਗਈ

ਅਧਿਕਾਰੀਆਂ ਨੇ ਜੋ ਚੀਨੀ ਮੀਡੀਆ ਨੂੰ ਦੱਸਿਆ ਉਸ ਮੁਤਾਬਕ ਜੋ 17 ਲੋਕ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ। ਹਾਲਾਂਕਿ ਇਨ੍ਹਾਂ ਵਿੱਚੋਂ ਚਾਰ "ਬਿਮਾਰ" ਹਨ।

ਮੰਦੀ ਦੇ ਬਾਵਜੂਦ ਚੀਨੀ ਅਰਥਚਾਰਾ 6 ਫ਼ੀਸਦੀ ਦੀ ਦਰ ਨਾਲ ਵਧ ਰਿਹਾ ਹੈ।

ਚੀਨ ਦੀ ਇਸ ਹੈਰਾਨ ਕਰਨ ਵਾਲੀ 'ਤਰੱਕੀ' ਦੇ ਬਾਵਜੂਦ ਜਿਆਂਗਸੂ ਦੇ ਇਨ੍ਹਾਂ ਦਾਅਵਿਆਂ ਬਾਰੇ ਇੰਟਰਨੈਟ 'ਤੇ ਬਹਿਸ ਹੋ ਰਹੀ ਹੈ ਅਤੇ ਲੋਕ ਤਰ੍ਹਾਂ-ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਹੇ ਹਨ।

ਚੀਨ ਦੇ ਸੋਸ਼ਲ ਮੀਡੀਆ ਪਲੇਟਫਾਰਮ ਵੀਬੋ ਉੱਪਰ ਇੱਕ ਸ਼ਖਸ ਨੇ ਟਿੱਪਣੀ ਕੀਤੀ ਕਿ ਉਹ "ਇੰਨੇ ਸਟੀਕ ਕਿਵੇਂ ਹੋ ਸਕਦੇ ਹਨ?"

ਹਾਲਾਂਕਿ ਪਿਛਲੇ ਦਹਾਕਿਆਂ ਦੌਰਾਨ ਚੀਨੀ ਅਰਥਚਾਰੇ ਨੇ ਤੇਜ਼ ਗਤੀ ਨਾਲ ਤਰੱਕੀ ਕੀਤੀ ਹੈ ਪਰ ਅਮੀਰ-ਗ਼ਰੀਬ ਦਾ ਪਾੜਾ ਬਰਕਰਾਰ ਹੈ। ਗ਼ਰੀਬੀ ਦੀਆਂ ਗਾਹੇ- ਬਗਾਹੇ ਸਾਹਮਣੇ ਆਉਂਦੀਆਂ ਕਹਾਣੀਆਂ ਨਾਲ ਸਮਾਜ ਹਿੱਲ ਜਾਂਦਾ ਹੈ।

ਇਹ ਵੀ ਪੜ੍ਹੋ-

ਵੀਡੀਓ ਕੈਪਸ਼ਨ, ਛਾਗਲਾਗਾਮ ਵਾਸੀਆਂ ਨੂੰ ਭਾਰਤ-ਚੀਨ ਦੇ ਰਿਸ਼ਤਿਆਂ ਨਾਲ ਫ਼ਰਕ ਨਹੀਂ ਪੈਂਦਾ

ਪਿਛਲੇ ਸਾਲ ਸ਼ੁਭਚਿੰਤਕਾਂ ਨੇ ਇੱਕ ਚੀਨੀ ਵਿਦਿਆਰਥੀ ਨੂੰ ਲਗਭਗ 10 ਲੱਖ ਯੁਆਨ ਦਾਨ ਕੀਤੇ। ਉਹ ਵਿਦਿਆਰਥੀ ਦੋ ਯੁਆਨ ਪ੍ਰਤੀ ਦਿਨ ਦੇ ਖ਼ਰਚੇ 'ਤੇ ਗੁਜ਼ਾਰਾ ਕਰ ਰਿਹਾ ਸੀ ਅਤੇ ਇਸੇ ਕਾਰਨ ਉਸ ਨੂੰ ਹਸਪਤਾਲ ਦਾਖ਼ਲ ਕਰਨਾ ਪਿਆ ਸੀ।

ਪੂਰੇ ਚੀਨ ਵਿੱਚ ਗ਼ਰੀਬੀ ਦੀ ਕੋਈ ਇੱਕ ਪ੍ਰਵਾਨਿਤ ਪਰਿਭਾਸ਼ਾ ਨਹੀਂ ਹੈ। ਗ਼ਰੀਬੀ ਦੀ ਪਰਿਭਾਸ਼ਾ ਇੱਕ ਤੋਂ ਦੂਜੇ ਸੂਬੇ ਵਿੱਚ ਵੱਖੋ-ਵੱਖ ਹਨ।

ਜ਼ਿਆਦਤਰ ਮੰਨੀ ਜਾਣ ਵਾਲੀ ਇੱਕ ਪਰਿਭਾਸ਼ਾ ਤੇਈ ਸੌ ਯੁਆਨ ਪ੍ਰਤੀ ਸਾਲ ਹੈ। ਇਸ ਪਰਿਭਾਸ਼ਾ ਮੁਤਾਬਕ ਸਾਲ 2017 ਵਿੱਚ ਚੀਨ ਵਿੱਚ 30 ਕਰੋੜ ਲੋਕ ਗ਼ਰੀਬੀ ਰੇਖਾ ਤੋਂ ਹੇਠਾਂ ਸਨ।

ਇਸ ਲਈ ਕਈ ਸੂਬਿਆਂ ਨੇ ਆਪਣਾ ਬੈਂਚਮਾਰਕ ਉੱਚਾ ਚੁੱਕ ਲਿਆ ਹੈ ਜਿਵੇਂ ਜੁਆਂਗਸੂ ਨੇ ਜਿੱਥੇ ਇਹ 6 ਹਜ਼ਾਰ ਯੁਆਨ ਪ੍ਰਤੀ ਸਾਲ ਹੈ।

ਵੀਡੀਓ ਕੈਪਸ਼ਨ, ਚੀਨ ਦੇ ਇਸ ਪਿੰਡ ਵਿੱਚ ਹਰ ਕੋਈ ਇੱਕ ਦੂਜੇ ਨੂੰ ਚੁੰਮਦਾ ਹੈ

ਜੇ ਇਸ ਨੂੰ ਦਿਨਾਂ ਵਿੱਚ ਵੰਡਿਆ ਜਾਵੇ ਤਾਂ ਇਹ ਲਗਭਗ 2.40 ਡਾਲਰ ਪ੍ਰਤੀ ਦਿਨ ਬਣਦੀ ਹੈ ਜੋ ਕਿ ਵਿਸ਼ਵ ਬੈਂਕ ਦੀ ਕੌਮਾਂਤਰੀ ਗ਼ਰੀਬੀ ਰੇਖਾ 1.90 ਡਾਲਰ ਤੋਂ ਕੁਝ ਨੀਵਾਂ ਹੈ।

ਭਾਰਤ ਵਾਂਗ ਹੀ ਚੀਨ ਨੇ ਵੀ ਆਪਣੀ ਆਰਥਿਕਤਾ 1990ਵਿਆਂ ਵਿੱਚ ਖੋਲ੍ਹੀ ਸੀ। ਉਸ ਤੋਂ ਬਾਅਦ ਚੀਨ 2020 ਤੱਕ ਗ਼ਰੀਬੀ ਦਾ ਖ਼ਾਤਮਾ ਕਰਨ ਦਾ ਟੀਚਾ ਰੱਖਦਾ ਹੈ।

ਦੇਸ਼ ਦੇ ਨੈਸ਼ਨਲ ਬਿਓਰੋ ਆਫ਼ ਸਟੈਟਿਕਸ ਮੁਤਾਬਕ ਸਾਲ 2018 ਵਿੱਚ ਔਸਤ ਪ੍ਰਤੀ ਜੀਅ ਖਰਚਣਯੋਗ ਆਮਦਨ 28, 228 ਯੁਆਨ ਸੀ।

ਜੋ ਸ਼ਹਿਰੀ ਖੇਤਰਾਂ ਵਿੱਚ ਇਹ ਆਮਦਨ 39, 251 ਯੁਆਨ ਤੇ ਪੇਂਡੂ ਇਲਾਕਿਆਂ ਵਿੱਚ 14,617 ਯੁਆਨ ਬਣਦੀ ਹੈ।

ਕੌਮਾਂਤਰੀ ਮੋਨਿਟਰੀ ਫੰਡ ਦੀ 2018 ਦੀ ਰਿਪੋਰਟ ਮੁਤਾਬਕ ਚੀਨ ਜਿੱਥੇ 1990 ਦੌਰਾਨ ਦਰਮਿਆਨੀ ਗੈਰ-ਬਰਾਬਰੀ ਸੀ ਉਹ ਸਾਲ 2018 ਦੌਰਾਨ ਦੁਨੀਆਂ ਦਾ ਸਭ ਤੋਂ ਵਧੇਰੇ ਗ਼ੈਰ-ਬਰਾਬਰੀ ਵਾਲਾ ਦੇਸ਼ ਬਣ ਗਿਆ।

ਇਹ ਵੀ ਪੜ੍ਹੋ-

ਇਹ ਵੀ ਦੇਖੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)