ਪਾਕਿਸਤਾਨ ਦੀ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਕਿਵੇਂ ਹੋਵੇਗੀ ਦੂਜੀਆਂ ਯੂਨੀਵਰਸਿਟੀਆਂ ਤੋਂ ਵੱਖ

ਤਸਵੀਰ ਸਰੋਤ, FACEBOOK: PRIME MINISTER'S OFFICE
- ਲੇਖਕ, ਤੁਰਹਬ ਅਸਗਰ
- ਰੋਲ, ਬੀਬੀਸੀ ਉਰਦੂ
ਸਿੱਖ ਭਾਈਚਾਰੇ ਲਈ ਇੱਕ ਯੂਨੀਵਰਸਿਟੀ ਦੀ ਸਥਾਪਨਾ ਦੇ ਵਾਅਦੇ ਨੂੰ ਪੂਰਾ ਕਰਨ ਲਈ ਪਾਕਿਸਤਾਨ ਵਾਲੇ ਪਾਸੇ ਦੇ ਪੰਜਾਬ ਦੇ ਸ਼ਹਿਰ ਨਨਕਾਣਾ ਸਾਹਿਬ ਵਿੱਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ।
ਇਸ ਤੋਂ ਪਹਿਲਾਂ ਪਿਛਲੀ ਸਰਕਾਰ ਨਾਲ ਜੁੜੇ ਹੋਏ ਸਾਬਕਾ ਚੇਅਰਮੈਨ ਸਿਦੀਕ ਅਲ ਫਾਰੂਕ ਨੇ 2016 ਵਿੱਚ ਗੁਰੂ ਨਾਨਕ ਦੇਵ ਜੀ ਦੇ 347ਵੇਂ ਜਨਮ ਦਿਨ ਮੌਕੇ ਦੱਸਿਆ ਸੀ ਕਿ ਯੂਨੀਵਰਸਿਟੀ 400 ਏਕੜ ਵਿੱਚ ਬਣਾਈ ਜਾਵੇਗੀ ਜਿਸ ਵਿੱਚ ਹੋਰ ਵਿਸ਼ੇ ਵੀ ਪੜ੍ਹਾਏ ਜਾਣਗੇ।
ਯੂਨੀਵਰਸਿਟੀ ਦੀ ਅਹਿਮੀਅਤ
ਨਨਕਾਣਾ ਸਾਹਿਬ ਵਿੱਚ ਹੋਣ ਵਾਲੇ ਪ੍ਰੋਗਰਾਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਦਾ ਕਹਿਣਾ ਸੀ ਕਿ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦੀ ਸਥਾਪਨਾ ਮਹੱਤਵਪੂਰਨ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਯੂਨੀਵਰਸਿਟੀ ਦੇ ਨਿਰਮਾਣ 'ਤੇ 6 ਅਰਬ ਦੀ ਲਾਗਤ ਆਵੇਗੀ ਜਦਕਿ ਯੂਨੀਵਰਸਿਟੀ ਤਿੰਨ ਹਿੱਸਿਆਂ ਵਿੱਚ ਪੂਰੀ ਕੀਤੀ ਜਾਵੇਗੀ।
ਯੂਨੀਵਰਸਿਟੀ ਬਣਨ ਨਾਲ ਖੇਤਰ ਦੇ ਲੋਕਾਂ ਨੂੰ ਬਹੁਤ ਲਾਭ ਪਹੁੰਚੇਗਾ ਕਿਉਂਕਿ ਦੁਨੀਆਂ ਭਰ ਦੇ ਲੋਕ ਖ਼ਾਸ ਕਰਕੇ ਸਿੱਖ ਭਾਈਚਾਰਾ ਦੇ ਲੋਕ ਇੱਥੇ ਪੜ੍ਹਾਈ ਕਰਨ ਆਉਣਗੇ।
ਪੰਜਾਬ ਦੇ ਸਿੱਖਿਆ ਮੰਤਰੀ ਗਜ ਯਾਸਿਰ ਹੁਮਾਂਯੂ ਦੇ ਅਨੁਸਾਰ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦੇ ਨਿਰਮਾਣ ਦਾ ਕੇਸ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸ ਲਈ ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ 2 ਅਰਬ ਰੁਪਏ ਦੀ ਪਹਿਲੀ ਕਿਸ਼ਤ ਵੀ ਮਿਲ ਗਈ ਹੈ।
ਉਨ੍ਹਾਂ ਦੱਸਿਆ ਕਿ ਅਸੀਂ ਯੂਨੀਵਰਸਿਟੀ ਦੇ ਬਾਹਰ ਦੀ ਚਾਰ ਦਿਵਾਰੀ ਬਣਾ ਲਈ ਹੈ। ਜਦਕਿ ਯੂਨੀਵਰਸਿਟੀ ਦਾ ਕੰਮ ਤਿੰਨ ਸਾਲ ਵਿੱਚ ਪੂਰਾ ਹੋਵੇਗਾ। ਯੂਨੀਵਰਸਿਟੀ ਦਾ ਨਕਸ਼ਾ ਸਿੱਖਾਂ ਦੀ ਭਵਨ ਨਿਰਮਾਣ ਕਲਾ ਦੇ ਆਧਾਰ 'ਤੇ ਬਣਾਇਆ ਗਿਆ ਹੈ।
ਉਨ੍ਹਾਂ ਦਾ ਕਹਿਣਾ ਸੀ ਕਿ ਨਿਰਮਾਣ ਤੋਂ ਬਾਅਦ ਹੀ ਉੱਥੇ ਵਿਦਿਆਰਥੀਆਂ ਨੂੰ ਦਾਖਲੇ ਦਿੱਤੇ ਜਾਣਗੇ।

ਤਸਵੀਰ ਸਰੋਤ, Getty Images
ਯੂਨੀਵਰਸਿਟੀ ਵਿੱਚ ਕਿਹੜੇ ਵਿਸ਼ੇ ਪੜ੍ਹਾਏ ਜਾਣਗੇ
ਕੇਂਦਰੀ ਗ੍ਰਹਿ ਮੰਤਰੀ ਬ੍ਰਿਗੇ. ਰਿਟਾਇਰਡ ਏਜਾਜ਼ ਸ਼ਾਹ ਦਾ ਕਹਿਣਾ ਸੀ ਕਿ ਇਹ ਯੂਨੀਵਰਸਿਟੀ ਪਾਕਿਸਤਾਨ ਦੀਆਂ ਦੂਸਰੀਆਂ ਯੂਨੀਵਰਸਿਟੀਆਂ ਤੋਂ ਵੱਖਰੀ ਹੋਵੇਗੀ। ਇਸ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੂੰ ਹੋਰ ਵਿਸ਼ਿਆਂ ਦੇ ਨਾਲ ਖ਼ਾਲਸਾ (ਸਿੱਖ ਧਰਮ) ਅਤੇ ਪੰਜਾਬੀ ਵੀ ਪੜ੍ਹਾਈ ਜਾਵੇਗੀ।
ਯੂਨੀਵਰਸਿਟੀ ਨੂੰ ਕੌਮਾਂਤਰੀ ਪੱਧਰ ਦਾ ਬਣਾਇਆ ਜਾਵੇਗਾ। ਉਨ੍ਹਾਂ ਨੇ ਅੱਗੇ ਦੱਸਿਆ ਕਿ ਸਿੱਖਾਂ ਤੋਂ ਇਲਾਵਾ ਕੋਈ ਵੀ ਵਿਦਿਆਰਥੀ ਇੱਥੇ ਆ ਕੇ ਪੜ੍ਹ ਸਕੇਗਾ। ਵਿਦੇਸ਼ੀ ਵਿਦਿਆਰਥੀਆਂ ਲਈ ਯੂਨੀਵਰਸਿਟੀ ਵਿੱਚ ਹੋਸਟਲ ਵੀ ਬਣਾਇਆ ਜਾਵੇਗਾ।
ਉਸ ਤੋਂ ਇਲਾਵਾ ਦੂਸਰੇ ਸ਼ਹਿਰਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ ਵੀ ਹੋਸਟਲ ਬਣਾਇਆ ਜਾਵੇਗਾ।
ਸਿੱਖਿਆ ਮੰਤਰੀ ਯਾਸਿਰ ਹੁਮਾਂਯੂ ਨੇ ਦੱਸਿਆ ਕਿ ਯੂਨੀਵਰਸਿਟੀ ਵਿੱਚ ਪੰਜ ਵਿਭਾਗ ਕਾਇਮ ਕੀਤੇ ਜਾਣਗੇ। ਉਨ੍ਹਾਂ ਵਿੱਚ ਧਰਮ, ਲਿਬਰਲ ਆਰਟਸ ਐਂਡ ਸਾਈਂਸ, ਆਰਕੀਟੇਕੇਟ ਸੂਚਨਾ ਤੇ ਦੱਖਣੀ ਏਸ਼ੀਆ ਸੱਟਡੀਜ਼ ਸ਼ਾਮਲ ਹਨ।
ਉਨ੍ਹਾਂ ਨੇ ਦੱਸਿਆ ਕਿ ਪੰਜਾਬੀ ਸ਼ਾਹ ਮੁਖੀ ਤੇ ਗੁਰਮੁਖੀ ਲਿਪੀ ਵਿੱਚ ਜੋ ਕਿ ‘ਸਕੂਲ ਆਫ਼ ਲਿਬਰਲ ਆਰਟਸ ਐਂਡ ਸਾਇੰਸ’ ਵਿੱਚ ਪੜ੍ਹਾਈ ਜਾਵੇਗੀ।
ਸਕੂਲ ਆਫ਼ ਥਿਆਲੋਜੀ ਵਿੱਚ ਸੂਫ਼ੀਵਾਦ, ਅਧਿਆਤਮ ਅਤੇ ਗੁਰੂ ਨਾਨਕ ਦੀ ਸਿੱਖਿਆ ਦੇ ਹਵਾਲੇ ਨਾਲ ਪੜ੍ਹਾਇਆ ਜਾਵੇਗਾ ਅਤੇ ਦੁਨੀਆਂ ਭਰ ਵਿੱਚ ਯੂਨੀਵਰਸਿਟੀ ਰੂਹਨੀਅਤ ਦੀ ਸਿੱਖਿਆ ਲਈ ਜਾਣੀ ਜਾਵੇਗੀ।
ਉਨ੍ਹਾਂ ਦਾ ਦਾਅਵਾ ਕੀਤਾ ਹੈ ਕਿ ਦੂਸਰੇ ਦੇਸਾਂ ਦੇ ਸਿੱਖਾਂ ਨੇ ਇਸ ਪ੍ਰੋਜੈਕਟ ਵਿੱਚ ਫੰਡਿੰਗ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ।
ਉਨ੍ਹਾਂ ਕਿਹਾ ਕਿ ਇੱਥੇ 10,000 ਵਿਦਿਆਰਥੀ ਸਿੱਖਿਆ ਲੈ ਸਕਣਗੇ।
ਯੂਨੀਵਰਸਿਟੀ ਦੇ ਹਰ ਵਿਭਾਗ ਲਈ ਦੁਨੀਆਂ ਭਰ ਦੇ ਮਾਹਰਾਂ ਨੂੰ ਸੱਦਿਆ ਜਾਵੇਗਾ ਤਾਂ ਕਿ ਉਹ ਆਪਣੀ ਮਾਹਰ ਰਾਇ ਦੇ ਸਕਣ।
ਸਿੱਖ ਯੂਨੀਵਰਸਿਟੀ ਨੂੰ ਕਿਵੇਂ ਦੇਖਦੇ ਹਨ?
ਪੰਜਾਬ ਅਸੈਂਬਲੀ ਦੇ ਸਾਬਕਾ ਮੈਂਬਰ ਰਮੇਸ਼ ਸਿੰਘ ਅਰੋੜਾ ਨੇ ਕਿਹਾ ਕਿ ਯੂਨੀਵਰਸਿਟੀ ਬਣਾਉਣ ਦਾ ਐਲਾਨ 14 ਸਾਲ ਪਹਿਲਾਂ ਕੀਤਾ ਗਿਆ ਸੀ ਪਰ ਅੱਜ ਤੱਕ ਕੋਈ ਵੀ ਹਕੂਮਤ ਇਸ ਨੂੰ ਪੂਰਾ ਨਹੀਂ ਕਰ ਸਕੀ। ਪਰ ਉਨ੍ਹਾਂ ਨੇ ਯੂਨੀਵਰਸਿਟੀ ਬਣਨ 'ਤੇ ਖ਼ੁਸ਼ੀ ਪ੍ਰਗਟ ਕੀਤੀ।
ਉਨ੍ਹਾਂ ਕਿਹਾ, "ਇਸ ਯੂਨੀਵਰਸਿਟੀ ਦੇ ਬਣਨ ਨਾਲ ਦੁਨੀਆਂ ਭਰ ਵਿੱਚ ਪਾਕਿਸਤਾਨ ਦਾ ਸਕਾਰਾਤਮਕ ਪੱਖ ਸਾਹਮਣੇ ਆਵੇਗਾ। ਕਰਤਾਰਪੁਰ ਲਾਂਘੇ ਤੋਂ ਬਾਅਦ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ ਜਾਣਾ ਬਹੁਤ ਚੰਗਾ ਕਦਮ ਹੈ।"
ਉਨ੍ਹਾਂ ਕਿਹਾ, "ਹਕੂਮਤ ਦੇ ਇਸ ਕਦਮ ਨਾਲ ਪਾਕਿਸਤਾਨ ਦੇ ਬਾਰੇ ਸ਼ੱਕ-ਸ਼ੁੱਭੇ ਮਿਟ ਜਾਣਗੇ ਅਤੇ ਦੁਨੀਆਂ ਵਿੱਚ ਪ੍ਰਭਾਵ ਜਾਵੇਗਾ ਕਿ ਪਾਕਿਸਤਾਨ ਆਪਣੀ ਘੱਟ ਗਿਣਤੀਆਂ ਦੇ ਹੱਕਾਂ ਦਾ ਖ਼ਿਆਲ ਰੱਖਦਾ ਹੈ।"
ਉਨ੍ਹਾਂ ਕਿਹਾ, "ਜੇ ਪੰਜਾਬ ਦੀਆਂ ਬਾਕੀ ਯੂਨੀਵਰਸਿਟੀਆਂ ਵਾਂਗ ਇਸ ਯੂਨੀਵਰਸਿਟੀ ਦਾ ਵੀ ਮਿਆਰ ਰੱਖਿਆ ਗਿਆ ਤਾਂ ਮੁਸ਼ਕਲ ਹੈ ਕਿ ਇਸ ਯੂਨੀਵਰਸਿਟੀ ਦਾ ਵੀ ਮਿਆਰ ਉੱਚਾ ਹੋ ਸਕੇ।"
ਉਨ੍ਹਾਂ ਕਿਹਾ, "ਲੋਕ ਪਾਕਿਸਤਾਨ ਆ ਕੇ ਸਿੱਖਿਆ ਹਾਸਲ ਕਰਨਾ ਚਾਹੁੰਦੇ ਹਨ ਕਿਉਂਕਿ ਸਾਡੀ ਸਿੱਖਿਆ ਮਹਿੰਗੀ ਨਹੀਂ ਹੈ। ਹੁਣ ਲੋਕ ਪਾਕਿਸਤਾਨ ਸਸਤੇ ਵਿੱਚ ਸਿੱਖਿਆ ਹਾਸਲ ਕਰਨ ਆਉਣਗੇ।"
"ਅਜਿਹੇ ਵਿੱਚ ਪੰਜਾਬ ਨੂੰ ਆਪਣੇ ਮੋਢੇ ਮਜ਼ਬੂਤ ਕਰਨੇ ਪੈਣਗੇ ਕਿਉਂਕਿ ਇਸ ਯੂਨੀਵਰਸਿਟੀ ਨਾਲ ਬਾਬਾ ਗੁਰੂ ਨਾਨਕ ਜੀ ਦਾ ਨਾਮ ਜੁੜ ਗਿਆ ਹੈ।"
ਇਹ ਵੀ ਪੜ੍ਹੋ:
ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












