ਬਿਮਾਰ ਹੋਣ ਦਾ ਸਭ ਤੋਂ ਮਾੜਾ ਸਮਾਂ ਕਿਹੜਾ ਹੈ

ਸਿਹਤ

ਤਸਵੀਰ ਸਰੋਤ, Spl

    • ਲੇਖਕ, ਲਿੰਡਾ ਗੇਡੇਨ
    • ਰੋਲ, ਬੀਬੀਸੀ ਫਿਊਚਰ

ਬਿਮਾਰ ਪੈਣ ਜਾਂ ਸਰੀਰ 'ਚ ਕਿਤੇ ਸੱਟ ਲੱਗਣ 'ਤੇ ਅਕਸਰ ਬਜ਼ੁਰਗ ਸੌਣ ਤੋਂ ਪਹਿਲਾਂ ਦੇ ਕਈ ਨੁਸਖ਼ੇ ਦੱਸਦੇ ਹਨ। ਉਹ ਕਹਿੰਦੇ ਹਨ ਕਿ ਰਾਤ ਨੂੰ ਸਰੀਰ ਆਰਾਮ ਦੀ ਸਥਿਤੀ ਵਿੱਚ ਹੁੰਦਾ ਹੈ ਲਿਹਾਜ਼ਾ ਬਿਮਾਰੀ ਜਾਂ ਸੱਟ ਠੀਕ ਹੋਣ 'ਚ ਆਸਾਨੀ ਰਹਿੰਦੀ ਹੈ। ਪਰ ਨਵੀਂ ਰਿਸਰਚ ਕੁਝ ਹੋਰ ਕਹਿੰਦੀ ਹੈ।

ਨਵੀਂ ਰਿਸਰਚ ਸਾਬਿਤ ਕਰਦੀ ਹੈ ਕਿ ਸਾਡੇ ਦਿਮਾਗ ਨੇ ਪੂਰੇ ਸਰੀਰ ਦੇ ਸੈੱਲਾਂ ਦਾ ਟਾਈਮ-ਟੇਬਲ ਬਣਾਇਆ ਹੋਇਆ ਹੈ।

ਦਿਨ ਦੇ 24 ਘੰਟਿਆਂ 'ਚ ਇਹ ਸੈੱਲ ਉਸੇ ਟਾਈਮ-ਟੇਬਲ ਦੇ ਮੁਤਾਬਕ ਕੰਮ ਕਰਦੇ ਹਨ, ਜਿਸ ਨੂੰ ਅਸੀਂ ਬੌਡੀ ਕਲੌਕ ਆਖਦੇ ਹਾਂ। ਇਸ ਸਰੀਰਿਕ ਘੜੀ ਮੁਤਾਬਕ ਦਿਨ ਅਤੇ ਰਾਤ 'ਚ ਸਰੀਰ ਦੇ ਕੰਮ ਕਰਨ ਦਾ ਤਰੀਕਾ ਵੱਖੋ-ਵੱਖਰਾ ਹੁੰਦਾ ਹੈ।

ਕੈਂਸਰ ਤੋਂ ਲੈ ਕੇ ਦਿਲ ਦੀ ਬਿਮਾਰੀ ਤੱਕ, ਗਠੀਆ ਤੋਂ ਲੈ ਕੇ ਸਾਰੇ ਤਰ੍ਹਾਂ ਦੀ ਐਲਰਜੀ ਤੱਕ 'ਚ ਮਰੀਜ਼ ਨੂੰ ਉਸ ਸਮੇਂ ਦਵਾਈ ਦਿੱਤੀ ਜਾਂਦੀ ਹੈ, ਜਿਸ ਵੇਲੇ ਉਹ ਸਰੀਰ 'ਚ ਬਿਹਤਰ ਕੰਮ ਕਰਦੀ ਹੈ। ਇਨ੍ਹਾਂ ਦਵਾਈਆਂ ਦੇ ਸਾਈਡ ਇਫ਼ੈਕਟ ਘੱਟੋ-ਘੱਟ ਹੁੰਦੇ ਹਨ। ਇਸ ਨਾਲ ਮਰੀਜ਼ ਨੂੰ ਜਲਦੀ ਠੀਕ ਹੋਣ 'ਚ ਮਦਦ ਮਿਲਦੀ ਹੈ।

ਇਹ ਵੀ ਪੜ੍ਹੋ:

ਕੈਨੇਡਾ 'ਚ ਕਾਰਡੀਓ-ਵੈਸਕੁਲਰ ਸੈਂਟਰ ਦੇ ਡਾਇਰੈਕਟਰ ਟੌਮੀ ਮਾਰਟਿਨੋ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਪੱਧਰ 'ਤੇ ਬਿਮਾਰੀਆਂ ਨਾਲ ਲੜਨ ਅਤੇ ਉਨ੍ਹਾਂ ਦਾ ਭਾਰ ਘੱਟ ਕਰਨ ਲਈ ਅੱਜ ਸਟੇਮ ਸੈੱਲ, ਜੀਨ ਥੈਰੇਪੀ ਅਤੇ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਵਰਗੀਆਂ ਤਕਨੀਕਾਂ ਮੌਜੂਦ ਹਨ।

ਸਿਹਤ

ਤਸਵੀਰ ਸਰੋਤ, Getty Images

ਜੇ ਸਹੀ ਬੌਡੀ ਕਲੌਕ ਦਾ ਅੰਦਾਜ਼ਾ ਹੋ ਜਾਵੇ, ਤਾਂ ਇਨ੍ਹਾਂ ਦੇ ਹਿਸਾਬ ਨਾਲ ਦਿੱਤੀ ਜਾਣ ਵਾਲੀਆਂ ਦਵਾਈਆਂ ਨਾਲ ਸਿਹਤ ਠੀਕ ਰੱਖੀ ਜਾ ਸਕਦੀ ਹੈ।

ਸਰੀਰ ਦੇ ਅੰਗਾਂ ਦਾ 'ਟਾਈਮ-ਟੇਬਲ'

ਦਿਨ ਦੇ 24 ਘੰਟਿਆਂ 'ਚ ਸਾਡਾ ਸਰੀਰ ਵੱਖ-ਵੱਖ ਸਮੇਂ ਵੱਖੋ-ਵੱਖਰੇ ਤਰੀਕੇ ਨਾਲ ਕੰਮ ਕਰਦਾ ਹੈ। ਇਸ ਗੱਲ ਨੂੰ ਗ੍ਰੀਸ ਦੇ ਮਹਾਨ ਡਾਕਟਰ ਹਿੱਪੋਕ੍ਰੇਟ ਨੇ ਬਹੁਤ ਪਹਿਲਾਂ ਹੀ ਸਮਝ ਲਿਆ ਸੀ।

ਚੀਨ ਦੇ ਰਵਾਇਤੀ ਵਿਗਿਆਨ ਵਿੱਚ ਵੀ ਇਸ ਦਾ ਜ਼ਿਕਰ ਕੀਤਾ ਗਿਆ ਹੈ ਕਿ ਸਵੇਰੇ ਤਿੰਨ ਤੋਂ ਪੰਜ ਵਜੇ ਦੇ ਵਿਚਾਲੇ ਫੇਫੜੇ, ਸਵੇਰ 11 ਤੋਂ ਦੁਪਹਿਰ 1 ਵਜੇ ਦਰਮਿਆਨ ਦਿਲ ਅਤੇ ਸ਼ਾਮ ਨੂੰ 5 ਤੋਂ 7 ਵਜੇ ਦੇ ਦਰਮਿਆਨ ਗੁਰਦੇ ਬਿਹਤਰ ਕੰਮ ਕਰਦੇ ਹਨ।

ਸ਼ਾਇਦ ਇਸੇ ਨੂੰ ਬੁਨਿਆਦ ਬਣਾਉਂਦੇ ਹੋਏ ਅੱਜ ਇਸ ਦਿਸ਼ਾ 'ਚ ਨਵੀਂ ਰਿਸਰਚ ਕੀਤੀ ਜਾ ਰਹੀ ਹੈ।

ਸਕ੍ਰੇਡਿਅਨ ਬਾਇਓਲੌਜਿਸਟ ਜੌਨ ਓ-ਨੀਲ ਦੀ ਰਿਸਰਚ ਦੱਸਦੀ ਹੈ ਕਿ ਫਾਇਬ੍ਰੋਬਲਾਸਟ ਨਾਮ ਦੇ ਸੈੱਲ ਸੱਟ ਕਾਰਨ ਖ਼ਰਾਬ ਹੋਣ ਵਾਲੇ ਟਿਸ਼ੂਆਂ ਨੂੰ ਦਿਨ ਦੇ ਸਮੇਂ ਜਲਦੀ ਠੀਕ ਕਰਦੇ ਹਨ। ਫਾਇਬ੍ਰੋਬਲਾਸਟ ਸੈੱਲ ਚਮੜੀ ਦੇ ਸੈੱਲਾਂ 'ਚ ਪਹੁੰਚ ਕੇ ਸੱਟ ਦੀ ਥਾਂ ਤੱਕ ਪਹੁੰਚਦੇ ਹਨ ਅਤੇ ਉਸ ਨੂੰ ਠੀਕ ਕਰਨ 'ਚ ਮਦਦ ਕਰਦੇ ਹਨ।

ਸਿਹਤ

ਤਸਵੀਰ ਸਰੋਤ, Getty Images

ਪ੍ਰੋਫ਼ੈਸਰ ਓ-ਨੀਲ ਨੇ ਇੰਟਰਨੈਸ਼ਨਲ ਬਰਨ ਇੰਜਰੀ ਡੇਟਾ ਬੇਸ ਦੀ ਸਟੱਡੀ ਕਰਨ ਤੋਂ ਬਾਅਦ ਰਿਸਰਚ 'ਚ ਇਹ ਦੱਸਿਆ ਕਿ ਜੋ ਲੋਕ ਰਾਤ ਦੇ ਸਮੇਂ ਝੁਲਸ ਜਾਂਦੇ ਹਨ, ਉਨ੍ਹਾਂ ਦੇ ਜ਼ਖ਼ਮ ਦਿਨ 'ਚ ਝੁਲਸ ਜਾਣ ਵਾਲੇ ਮਰੀਜ਼ਾਂ ਦੇ ਮੁਕਾਬਲੇ ਠੀਕ ਹੋਣ 'ਚ 11 ਦਿਨ ਜ਼ਿਆਦਾ ਲਗਾਉਂਦੇ ਹਨ।

ਆਪਣੇ 'ਸਰੀਰ ਦੀ ਘੜੀ' ਨੂੰ ਸਮਝੋ

ਇਸ ਤੋਂ ਇਲਾਵਾ ਬਿਮਾਰੀਆਂ ਨਾਲ ਲੜਨ ਦੀ ਸਰੀਰਿਕ ਸਮਰੱਥਾ ਵੀ ਸਾਡੇ ਸਰੀਰ ਦੀ ਘੜੀ ਨੂੰ ਪ੍ਰਭਾਵਿਤ ਕਰਦੀ ਹੈ। ਸਰੀਰ 'ਚ ਫੈਲੇ ਕਿਸੇ ਵੀ ਤਰ੍ਹਾਂ ਦੇ ਇਨਫੈਕਸ਼ਨ ਨਾਲ ਲੜਨ 'ਚ ਪਾਚਨ ਸ਼ਕਤੀ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ।

ਵਾਇਰੋਲੌਜਿਸਟ ਰਸ਼ੇਲ ਐਡਗਰ ਬੌਡੀ ਕਲੌਕ ਅਤੇ ਵਾਇਰਲ ਇਨਫ਼ੈਕਸ਼ਨ ਦੇ ਸੰਬੰਧ 'ਤੇ ਰਿਸਰਚ ਕਰ ਰਹੇ ਹਨ। ਉਨ੍ਹਾਂ ਨੇ ਚੂਹੇ 'ਤੇ ਦਾਦ ਦੇ ਵਾਇਰਸ ਦੀ ਰਿਸਰਚ ਕੀਤੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਰਾਤ ਨੂੰ ਇਹ ਵਾਇਰਸ 10 ਗੁਣਾ ਵੱਧ ਸਰਗਰਮ ਹੋ ਜਾਂਦਾ ਹੈ, ਜਦੋਂ ਕਿ ਸਵੇਰ ਤੱਕ ਇਸ ਦਾ ਅਸਰ ਕਾਫ਼ੀ ਘੱਟ ਹੋ ਜਾਂਦਾ ਹੈ। ਇਹ ਬਦਲਾਅ ਸ਼ਾਇਦ ਰੋਕਣ ਵਾਲੇ ਤੰਤਰ ਦੇ ਘੱਟ ਸਰਗਰਮ ਹੋਣ ਦੀ ਵਜ੍ਹਾ ਨਾਲ ਹੁੰਦਾ ਹੈ। ਇਨਫ਼ੈਕਸ਼ਨ ਨਾਲ ਘਿਰੇ ਸੈੱਲਾਂ ਦੀ ਰਿਦਮ ਵੀ ਇਨਫ਼ੈਕਸ਼ਨ ਵਧਾਉਣ 'ਚ ਪ੍ਰਭਾਵੀ ਹੁੰਦੀ ਹੈ।

ਇਹ ਵੀ ਪੜ੍ਹੋ:

ਇਸੇ ਤਰ੍ਹਾਂ ਦੇ ਨਤੀਜੇ ਮੌਸਮੀ ਬੁਖ਼ਾਰ ਵਿੱਚ ਵੀ ਦੇਖੇ ਗਏ। ਜੇ ਦਵਾਈ ਦੁਪਹਿਰ ਦੇ ਮੁਕਾਬਲੇ ਸਵੇਰੇ ਦਿੱਤੀ ਜਾਵੇ, ਤਾਂ ਆਰਾਮ ਛੇਤੀ ਮਿਲਦਾ ਹੈ।

ਪਰ ਇਹ ਵੀ ਸੱਚ ਹੈ ਕਿ ਦਿਨ ਦੇ ਸਮੇਂ 'ਚ ਹੀ ਬਿਮਾਰ ਹੋਣ ਦਾ ਖ਼ਦਸ਼ਾ ਜ਼ਿਆਦਾ ਰਹਿੰਦਾ ਹੈ। ਵੱਖ-ਵੱਖ ਤਰ੍ਹਾਂ ਦੇ ਇਨਫ਼ੈਕਸ਼ਨ 'ਚ ਇੱਕੋ ਤਰ੍ਹਾਂ ਦੀ ਥਿਓਰੀ ਵੀ ਲਾਗੂ ਨਹੀਂ ਹੁੰਦੀ।

ਸੇਪਸਿਸ ਦੀ ਉਦਾਹਰਣ ਹੀ ਲੈ ਲਓ, ਜਦੋਂ ਸਾਡਾ ਸਰੀਰ ਕਿਸੇ ਰੋਗ ਨਾਲ ਲੜਦੇ ਹੋਏ ਓਵਰ ਰਿਐਕਸ਼ਨ ਕਰਦਾ ਹੈ, ਤਾਂ ਉਸ ਨੂੰ ਸੇਪਸਿਸ ਕਹਿੰਦੇ ਹਨ। ਇਹ ਕੋਈ ਟੀਕਾ ਲਗਾਉਣ ਨਾਲ ਵੀ ਹੋ ਸਕਦਾ ਹੈ।

ਸਿਹਤ

ਤਸਵੀਰ ਸਰੋਤ, Getty Images

ਚੂਹਿਆਂ 'ਤੇ ਹੋਏ ਇੱਕ ਪ੍ਰਯੋਗ ਵਿੱਚ ਦੇਖਿਆ ਗਿਆ ਹੈ ਕਿ ਉਨ੍ਹਾਂ ਨੂੰ ਜੇ ਜੀਵਾਣੂਆਂ ਨਾਲ ਲੜਨ ਵਾਲਾ ਟੀਕਾ ਰਾਤ ਵੇਲੇ ਦਿੱਤਾ ਜਾਵੇ, ਤਾਂ ਉਨ੍ਹਾਂ ਵਿੱਚੋਂ 20 ਫ਼ੀਸਦੀ ਹੀ ਬਚਦੇ ਹਨ, ਬਾਕੀ ਚੂਹੇ ਮਰ ਜਾਂਦੇ ਹਨ। ਜਦੋਂ ਕਿ ਇਹੀ ਟੀਕਾ ਦਿਨ ਵੇਲੇ ਦਿੱਤਾ ਜਾਵੇ, ਤਾਂ ਕਰੀਬ 90 ਫ਼ੀਸਦੀ ਚੂਹਿਆਂ ਦੀ ਜਾਨ ਬੱਚ ਜਾਂਦੀ ਹੈ।

ਸਹੀ ਸਮੇਂ 'ਤੇ ਦਵਾਈ ਲਓ

ਰਿਸਰਚ 'ਚ ਅਜਿਹੇ ਨਤੀਜੇ ਇਨਫ਼ੈਕਸ਼ਨ ਨਾਲ ਫੈਲਣ ਵਾਲੀਆਂ ਬਿਮਾਰੀਆਂ ਨਾਲ ਲੜਨ ਦੀ ਰਿਸਰਚ ਨੂੰ ਹੋਰ ਅੱਗੇ ਵਧਾਉਣ 'ਚ ਮਦਦਗਾਰ ਹੈ।

ਪ੍ਰੋ. ਐਡਗਰ ਦੱਸਦੀ ਹੈ ਕਿ ਜੇ ਇਹ ਪਤਾ ਹੋਵੇ ਕਿ ਕਿਸ ਖ਼ਾਸ ਸਮੇਂ 'ਚ ਵਾਇਰਸ ਆਲੇ-ਦੁਆਲੇ ਦੇ ਸੈੱਲਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ, ਤਾਂ ਐਂਟੀ-ਵਾਇਰਲ ਥੈਰੇਪੀ ਦੇ ਰਾਹੀਂ ਉਸ ਨੂੰ ਫ਼ੈਲਾਉਣ ਤੋਂ ਰੋਕਿਆ ਜਾ ਸਕਦਾ ਹੈ। ਅਜਿਹਾ ਕਰਨ ਨਾਲ ਐਂਟੀ-ਵਾਇਰਲ ਦਵਾਈ ਦੀ ਮਾਤਰਾ ਵੀ ਘੱਟ ਕੀਤੀ ਜਾ ਸਕਦੀ ਹੈ।

ਵਿਸ਼ਵ ਸਿਹਤ ਸੰਸਥਾ ਦੀ ਕਰੀਬ 250 ਬੁਨਿਆਦੀ ਅਤੇ ਜ਼ਰੂਰੀ ਦਵਾਈਆਂ ਦੁਨੀਆਂ ਦੇ ਲਗਭਗ ਸਾਰੇ ਹਸਪਤਾਲਾਂ ਵਿੱਚ ਮੌਜੂਦ ਹੈ ਪਰ ਇਨ੍ਹਾਂ ਸਾਰਿਆਂ ਨੂੰ ਖਾਣ ਦਾ ਸਮਾਂ ਵੱਖ-ਵੱਖ ਹੈ।

ਇਨ੍ਹਾਂ ਦਾ ਅਸਰ ਸਰੀਰ ਦੇ ਅੰਦਰੂਨੀ ਸੇਲਊਲਰ ਕਲੌਕ ਤੋਂ ਸੰਚਾਲਿਤ ਹੁੰਦਾ ਹੈ। ਇਸ ਦੀ ਵਜ੍ਹਾ ਨਾਲ ਦਵਾਈਆਂ ਦਾ ਅਸਰ ਘੱਟ ਜਾਂ ਵੱਧ ਹੋ ਸਕਦਾ ਹੈ। ਇਸ 'ਚ ਬੁਨਿਆਦੀ ਪੇਨਕਿਲਰ, ਬਲੱਡ ਪ੍ਰੈਸ਼ਰ, ਸਾਹ ਅਤੇ ਕੈਂਸਰ ਦੀ ਦਵਾਈਆਂ ਸ਼ਾਮਿਲ ਹਨ।

ਨੀਂਦ

ਤਸਵੀਰ ਸਰੋਤ, Thinkstock

ਕੁਝ ਦਵਾਈਆਂ ਅਜਿਹੀਆਂ ਵੀ ਹੁੰਦੀਆਂ ਹਨ, ਜਿਨ੍ਹਾਂ ਦੀ ਖ਼ੁਦ ਬਹੁਤ ਘੱਟ ਉਮਰ ਹੁੰਦੀ ਹੈ। ਇਸ ਦਾ ਮਤਲਬ ਇਹ ਹੋਇਆ ਕਿ ਜੇ ਉਨ੍ਹਾਂ ਦਵਾਈਆਂ ਨੂੰ ਬਿਲਕੁਲ ਸਹੀ ਸਮੇਂ 'ਤੇ ਨਹੀਂ ਲਿਆ ਗਿਆ, ਤਾਂ ਉਨ੍ਹਾਂ ਦਾ ਅਸਰ ਘੱਟ ਹੋ ਜਾਂਦਾ ਹੈ।

ਉਦਾਹਰਣ ਦੇ ਤੌਰ 'ਤੇ ਬਲੱਡ ਪ੍ਰੈਸ਼ਰ ਦੀ ਗੋਲੀ, ਵਲਸਾਰਟਨ ਸਵੇਰ ਦੀ ਥਾਂ ਸ਼ਾਮ ਨੂੰ ਲਈ ਜਾਵੇ ਤਾਂ 60 ਫ਼ੀਸਦੀ ਤੱਕ ਅਸਰ ਕਰਦੀ ਹੈ। ਇਸੇ ਤਰ੍ਹਾਂ ਐਸਪਰਿਨ ਵੀ ਸ਼ਾਮ ਦੇ ਸਮੇਂ ਲਈ ਜਾਵੇ ਤਾਂ ਜ਼ਿਆਦਾ ਅਸਰ ਕਰਦੀ ਹੈ। ਇੱਕ ਹੋਰ ਰਿਸਰਚ 'ਚ ਪਤਾ ਲੱਗਿਆ ਹੈ ਕਿ ਰੇਡਿਏਸ਼ਨ ਥੈਰੇਪੀ ਦਾ ਅਸਰ ਵੀ ਸਵੇਰ ਦੇ ਮੁਕਾਬਲੇ ਦੁਪਹਿਰ 'ਚ ਜ਼ਿਆਦਾ ਹੁੰਦਾ ਹੈ।

ਸਭ ਦਾ ਸਰੀਰ ਇੱਕੋ ਤਰ੍ਹਾਂ ਕੰਮ ਨਹੀਂ ਕਰਦਾ

ਕਿਹੜੀਆਂ ਦਵਾਈਆਂ ਦਾ ਅਸਰ ਕਿੰਨਾ ਅਤੇ ਕਿਸ ਸਮੇਂ ਜ਼ਿਆਦਾ ਹੋਵੇਗਾ, ਇਹ ਪਤਾ ਲਗਾਉਣਾ ਇੰਨਾ ਸੌਖਾ ਨਹੀਂ ਹੈ। ਇਸ ਦੀ ਰਿਸਰਚ 'ਤੇ ਮੋਟੀ ਰਕਮ ਖ਼ਰਚ ਕਰਨੀ ਪਵੇਗੀ।

ਇਸ ਤੋਂ ਇਲਾਵਾ ਮਰੀਜ਼ ਸਹੀ ਸਮੇਂ 'ਤੇ ਦਵਾਈਆਂ ਲੈਂਦਾ ਰਹੇ ਇਹ ਵੀ ਮੁਮਕਿਨ ਨਹੀਂ ਹੈ। ਕਿਉਂਕਿ ਮਰੀਜ਼ ਨੂੰ ਦਵਾਈਆਂ ਦੇ ਪਿੱਛੇ ਦਾ ਹਿਸਾਬ ਨਹੀਂ ਸਮਝਾਇਆ ਜਾ ਸਕਦਾ।

ਬਹੁਤੀ ਵਾਰ ਮਰੀਜ਼ ਨੂੰ ਠੀਕ ਹੋਣ 'ਚ ਇਸ ਲਈ ਵੀ ਸਮਾਂ ਲਗਦਾ ਹੈ, ਕਿਉਂਕਿ ਉਹ ਸਮੇਂ 'ਤੇ ਆਪਣੀ ਦਵਾਈ ਨਹੀਂ ਲੈਂਦੇ। ਬਹੁਤ ਸਾਰੀਆਂ ਦਵਾਈਆਂ ਕੋਰਸ ਦੇ ਰੂਪ 'ਚ ਚਲਦੀਆਂ ਹਨ। ਇਨ੍ਹਾਂ ਦੀ ਇੱਕ ਵੀ ਖ਼ੁਰਾਕ ਛੱਡ ਦਿੱਤੀ ਜਾਵੇ ਤਾਂ ਪੂਰਾ ਕੋਰਸ ਬੇਕਾਰ ਹੋ ਜਾਂਦਾ ਹੈ। ਪਰ ਇਹ ਗੱਲ ਸਾਰੇ ਮਰੀਜ਼ ਨਹੀਂ ਸਮਝ ਪਾਉਂਦੇ।

ਹਰ ਇਨਸਾਨ ਦੇ ਬੌਡੀ ਕਲੌਕ ਦਾ ਹਿਸਾਬ ਵੱਖਰਾ ਹੁੰਦਾ ਹੈ। ਕੁਝ ਲੋਕ ਸੌਣ, ਜਾਗਣ ਅਤੇ ਖਾਣ ਦੇ ਮਾਮਲੇ 'ਚ ਸਮੇਂ ਦੀ ਪਾਬੰਦੀ ਰਖਦੇ ਹਨ। ਤਾਂ, ਕਈ ਲੋਕ ਦੇਰ ਰਾਤ ਤੱਕ ਜਾਗਣ ਅਤੇ ਸਵੇਰੇ ਦੇਰ ਤੱਕ ਸੌਣ ਦੇ ਆਦੀ ਹੁੰਦੇ ਹਨ।

ਇਸ ਤੋਂ ਇਲਾਵਾ ਅੱਜ ਹਸਪਤਾਲਾਂ ਦੀਆਂ ਇਮਾਰਤਾਂ ਜਿਸ ਤਰ੍ਹਾਂ ਦੀਆਂ ਬਣ ਰਹੀਆਂ ਹਨ, ਉਹ ਵੀ ਮਰੀਜ਼ ਨੂੰ ਛੇਤੀ ਠੀਕ ਕਰਨ ਜਾਂ ਨਾ ਕਰਨ ਦੇ ਲਈ ਜ਼ਿੰਮੇਵਾਰ ਹਨ। ਜ਼ਿਆਦਾਤਰ ਹਸਪਤਾਲਾਂ 'ਚ ਛੋਟੀਆਂ ਬਾਰੀਆਂ ਹੁੰਦੀਆਂ ਹਨ, ਜਿਨ੍ਹਾਂ 'ਤੇ ਦਿਨ ਵੇਲੇ ਵੀ ਪਰਦੇ ਹੀ ਲੱਗੇ ਰਹਿੰਦੇ ਹਨ। ਮਰੀਜ਼ ਜ਼ਿਆਦਾ ਸਮੇਂ ਤੱਕ ਬਣਾਉਟੀ ਲਾਈਟਾਂ 'ਚ ਰਹਿੰਦਾ ਹੈ ਜਿਸ ਨਾਲ ਉਸ ਦੀ ਬਾਇਓਲੌਜਿਕਲ ਰਿਦਮ ਪ੍ਰਭਾਵਿਤ ਹੁੰਦੀ ਹੈ।

ਨੀਂਦ

ਤਸਵੀਰ ਸਰੋਤ, Alamy

ਇਸ ਦੇ ਸਭ ਤੋਂ ਡੂੰਘੇ ਅਤੇ ਸਾਫ਼ ਸਬੂਤ ਦਿਲ ਦੇ ਮਰੀਜ਼ਾਂ 'ਚ ਮਿਲਦੇ ਹਨ। ਕਾਰਡਿਓਵੈਸਕੁਲਰ ਸਿਸਟਮ ਦੀ ਸਕ੍ਰੇਡਿਅਮ ਰਿਦਮ ਸਭ ਤੋਂ ਜ਼ਿਆਦਾ ਮਜ਼ਬੂਤ ਹੁੰਦੀ ਹੈ।

ਜਦੋਂ ਅਸੀਂ ਸੌਂ ਰਹੇ ਹੁੰਦੇ ਹਾਂ, ਤਾਂ ਸਾਡਾ ਬਲੱਡ ਪ੍ਰੈਸ਼ਰ ਸਭ ਤੋਂ ਘੱਟ ਹੁੰਦਾ ਹੈ। ਪਰ ਅਸੀਂ ਜਿਵੇਂ ਹੀ ਜਾਗਦੇ ਹਾਂ, ਸਾਡਾ ਬਲੱਡ ਪ੍ਰੈਸ਼ਰ ਤੇਜ਼ੀ ਨਾਲ ਵਧਦਾ ਹੈ।

ਰੌਸ਼ਨੀ, ਨੀਂਦ ਅਤੇ ਸਮਾਂ

ਦਿਨ ਦੇ ਸਮੇਂ ਸਾਡੇ ਪਲੇਟਲੇਟਸ ਅਤੇ ਖ਼ੂਨ ਨੂੰ ਮੋਟਾ ਕਰਨ ਵਾਲੇ ਸੈੱਲ ਜ਼ਿਆਦਾ ਵੱਧ ਜਾਂਦੇ ਹਨ। ਨਾਲ ਹੀ ਦਿਲ ਦੀ ਧੜਕਨ ਨੂੰ ਵਧਾਉਣ ਵਾਲਾ ਅਤੇ ਨਸਾਂ ਨੂੰ ਜਕੜਨ ਵਾਲਾ ਹਾਰਮੋਨ ਐਡ੍ਰਿਨੇਲਿਨ ਦਿਨ ਦੇ ਸਮੇਂ ਜ਼ਿਆਦਾ ਰਿਸਦਾ ਹੈ।

ਵੱਖ-ਵੱਖ ਤਰ੍ਹਾਂ ਦਾ ਸਕ੍ਰੇਡਿਅਨ ਹੋਣ ਦੀ ਵਜ੍ਹਾ ਨਾਲ ਦਿਲ ਦਾ ਦੌਰਾ ਪੈਣ ਦਾ ਖ਼ਦਸ਼ਾ ਵੀ ਵੱਧ ਜਾਂਦਾ ਹੈ। ਅਕਸਰ ਦਿਲ ਦਾ ਦੌਰਾ ਸਵੇਰੇ ਪੈਂਦਾ ਹੈ। ਇਸੇ ਤਰ੍ਹਾਂ ਦਿਲ ਦੀ ਸੱਟ ਤੋਂ ਨਿਕਲਣ 'ਚ ਵੀ ਦਿਨ ਅਤੇ ਰਾਤ ਦਾ ਸਮਾਂ ਅਸਰ ਪਾਉਂਦਾ ਹੈ।

ਕੁਝ ICU ਜਾਂ ਕਾਰਡੀਐਕ ਕੇਅਰ ਯੂਨਿਟ 'ਚ ਰਾਤ ਦੇ ਸਮੇਂ ਰੌਸ਼ਨੀ ਹਲਕੀ ਕਰ ਦਿੱਤੀ ਜਾਂਦੀ ਹੈ, ਜੋ ਮਰੀਜ਼ ਦੇ ਲਈ ਚੰਗਾ ਹੈ।

ਉਧਰ ਐਮਰਜੈਂਸੀ ਯੂਨਿਟ 'ਚ ਜੇ ਬੈੱਡ ਨਹੀਂ ਹੁੰਦਾ ਹੈ ਤਾਂ ਮਰੀਜ਼ ਨੂੰ ਸਾਰੀ ਰਾਤ ਕੌਰੀਡੋਰ 'ਚ ਖੁੱਲ੍ਹੀ ਰੌਸ਼ਨੀ 'ਚ ਰਹਿਣਾ ਪੈਂਦਾ ਹੈ। ਇਸ ਨਾਲ ਮਰੀਜ਼ ਨੂੰ ਦਿਲ ਦਾ ਦੌਰਾ ਪੈ ਸਕਦਾ ਹੈ।

ਕਈ ਤਰ੍ਹਾਂ ਦੀ ਸਰਜਰੀ ਕਰਨ ਅਤੇ ਉਨ੍ਹਾਂ ਦੇ ਠੀਕ ਹੋਣ 'ਚ ਵੀ ਦਿਨ-ਰਾਤ ਦਾ ਸਮਾਂ ਤੇ ਮਰੀਜ਼ ਦੀ ਸਰੀਰਿਕ ਘੜੀ ਅਹਿਮ ਰੋਲ ਨਿਭਾਉਂਦੇ ਹਨ।

ਰਿਸਰਚਰਾਂ ਨੂੰ ਉਮੀਦ ਹੈ ਕਿ ਛੇਤੀ ਹੀ ਉਹ ਅਜਿਹਾ ਮਾਹੌਲ ਤਿਆਰ ਕਰ ਲੈਣਗੇ ਜਿੱਥੇ ਦਿਲ ਦੇ ਮਰੀਜ਼ਾਂ ਨੂੰ ਠੀਕ ਕਰਨ 'ਚ ਸਕ੍ਰੇਡਿਅਨ ਗੋਲੀ, ਰੌਸ਼ਨੀ ਦੇ ਹੋਣ ਜਾਂ ਨਾ ਹੋਣ ਨੂੰ ਜ਼ਰੂਰਤ ਦੇ ਮੁਤਾਬਕ ਵਰਤ ਸਕਣਗੇ।

ਰੌਸ਼ਨੀ, ਨੀਂਦ ਅਤੇ ਸਮਾਂ, ਸਿਹਤ ਠੀਕ ਰੱਖਣ ਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਪਰ ਅਸੀਂ ਸਾਰੇ ਇਨ੍ਹਾਂ ਤਿੰਨਾਂ ਨੂੰ ਵਰਤੋਂ ਵਿੱਚ ਨਹੀਂ ਲਿਆਂਦੇ।

ਇਹ ਲੇਖ ਮੂਲ ਰੂਪ 'ਚ ਬੀਬੀਸੀ ਫ਼ਿਊਚਰ 'ਤੇ ਪ੍ਰਕਾਸ਼ਿਤ ਹੋਇਆ ਸੀ। ਮੂਲ ਲੇਖ ਪੜ੍ਹਨ ਲਈ ਇੱਥੇ ਕਲਿੱਕ ਕਰੋ

ਇਹ ਵੀਡੀਓਜ਼ ਵੀ ਦੇਖੋ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)