ਪਾਕਿਸਤਾਨੀ ਸੋਸ਼ਲ ਮੀਡੀਆ ਸਟਾਰ : ਕੰਦੀਲ ਬਲੋਚ ਦੇ ਕਤਲ ਕੇਸ 'ਚ ਉਸਦੇ ਭਰਾ ਨੂੰ ਉਮਰ ਕੈਦ

ਪਾਕਿਸਤਾਨ ਦੀ ਸੋਸ਼ਲ ਮੀਡੀਆ ਸਟਾਰ ਕੰਦੀਲ ਬਲੋਚ ਦੇ ਕਤਲ ਮਾਮਲੇ ਵਿੱਚ ਉਸਦੇ ਭਰਾ ਵਸੀਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਅਦਾਲਤ ਨੇ ਦੂਜੇ ਭਰਾ ਮੋਹੰਮਦ ਆਰਿਫ ਨੂੰ 'ਵਾਂਟੇਡ' ਕਰਾਰ ਦਿੱਤਾ ਹੈ ਅਤੇ ਮਾਮਲੇ ਵਿੱਚ ਮੁਲਜ਼ਮ ਮੁਫ਼ਤੀ ਕਵੀ ਨੂੰ ਬਰੀ ਕਰ ਦਿੱਤਾ ਹੈ।

ਫੈਸਲਾ ਸੁਣਾਏ ਜਾਣ ਤੋਂ ਬਾਅਦ ਮੁਫ਼ਤੀ ਨੇ ਬੀਬੀਸੀ ਉਰਦੂ ਨੂੰ ਕਿਹਾ ਕਿ ਉਸਨੂੰ ਨਿਆਂਪਾਲਿਕਾ 'ਤੇ ਪੂਰਾ ਭਰੋਸਾ ਸੀ।

ਆਪਣੇ ਬੇਬਾਕ ਅੰਦਾਜ਼ ਲਈ ਜਾਣੀ ਜਾਣ ਵਾਲੀ ਪਾਕਿਸਤਾਨੀ ਸੋਸ਼ਲ ਮੀਡੀਆ ਸੇਲੀਬ੍ਰਿਟੀ ਕੰਦੀਲ ਬਲੋਚ ਦਾ ਜੁਲਾਈ 2016 ਵਿੱਚ ਕਤਲ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ

ਕੌਣ ਸੀ ਕੰਦੀਲ ਬਲੋਚ ?

ਪਾਕਿਸਤਾਨ ਦੇ ਪੰਜਾਬ ਦੇ ਛੋਟੇ ਜਿਹੇ ਪਿੰਡ ਦੀ ਕੁੜੀ ਕੰਦੀਲ ਉਦੋਂ ਚਰਚਾ 'ਚ ਆਈ ਜਦੋਂ ਸਾਲ 2013 'ਚ ਉਸ ਨੇ ਸੋਸ਼ਲ ਮੀਡੀਆ 'ਤੇ ਬੋਲਡ ਵੀਡੀਓ ਅਤੇ ਤਸਵੀਰਾਂ ਪਾਉਣੀਆਂ ਸ਼ੁਰੂ ਕੀਤੀਆਂ ਸਨ।

ਪਾਕਿਸਤਾਨ ਦੇ ਰੂੜੀਵਾਦੀ ਸਮਾਜ ਦੇ ਜਿੱਥੇ ਕੁਝ ਲੋਕ ਇਸ ਦੇ ਵਿਰੋਧੀ ਸਨ, ਉੱਥੇ ਹੀ ਕੁਝ ਲੋਕ ਉਸ ਦੇ ਸਮਰਥਕ ਵੀ ਸਨ।

ਉਸ ਦੇ ਸਮਰਥਕਾਂ ਦਾ ਮੰਨਣਾ ਸੀ ਕਿ ਕੰਦੀਲ ਸਮਾਜ ਦੀਆਂ ਰੂੜੀਵਾਦੀ ਧਾਰਨਾਵਾਂ ਨੂੰ ਤੋੜ ਰਹੀ ਹੈ।

ਉਸ ਦੇ ਸਮਰਥਕਾਂ ਨੇ ਕਈ ਵਾਰ ਉਸ ਨੂੰ ਚਿਤਾਵਨੀ ਦਿੱਤੀ ਸੀ ਕਿ ਉਸ ਦੀ ਹੱਤਿਆ ਹੋ ਸਕਦੀ ਹੈ।

ਇਹ ਵੀ ਪੜ੍ਹੋ

ਕੌਣ ਹੈ ਮੁਫ਼ਤੀ ਅਬਦੁਲ ਤੇ ਕੰਦੀਲ ਨਾਲ ਕੀ ਸੀ ਉਸ ਦਾ ਰਿਸ਼ਤਾ ?

ਮੁਫ਼ਤੀ ਅਬਦੁਲ ਪਾਕਿਸਤਾਨ ਦਾ ਮੰਨੇ ਪ੍ਰਮੰਨੇ ਧਾਰਮਿਕ ਵਿਦਵਾਨ ਹੈਨ। ਉਹ ਪਾਕਿਸਤਾਨ ਸਰਕਾਰ ਦੀ 'ਮੂਨ ਸਾਇਟਿੰਗ' ਕਮੇਟੀ (ਰੋਇਤੇ-ਹਲਾਲ) ਦੇ ਮੈਂਬਰ ਵੀ ਸਨ।

ਇਹ ਕਮੇਟੀ ਚੰਨ ਨੂੰ ਦੇਖ ਕੇ ਇਸਲਾਮਿਕ ਤਿਉਹਾਰਾਂ ਦੀ ਤਰੀਕਾਂ ਤੈਅ ਕਰਦੀ ਹੈ।

ਜੂਨ 2016 'ਚ ਇੱਕ ਟੀਵੀ ਪ੍ਰੋਗਰਾਮ ਵਿੱਚ ਕੰਦੀਲ ਅਤੇ ਉਹ ਦੋਵੇਂ ਮੌਜੂਦ ਸਨ। ਕੰਦੀਲ ਉਸ ਚਰਚਾ ਵਿੱਚ ਵੀਡੀਓ ਲਿੰਕ ਨਾਲ ਜੁੜੀ ਹੋਈ ਸੀ।

ਉਸ ਪ੍ਰੋਗਰਾਮ ਵਿੱਚ ਕੰਦੀਲ ਦੇ ਆਨਲਾਈਨ ਪੋਸਟ ਦੇ ਮੁੱਦੇ 'ਤੇ ਚਰਚਾ ਚੱਲ ਰਹੀ ਸੀ ਅਤੇ ਇਸੇ ਦੌਰਾਨ ਮੁਫ਼ਤੀ ਨੇ ਕੰਦੀਲ ਨੂੰ ਕਰਾਚੀ 'ਚ ਮਿਲਣ ਦਾ ਸੱਦਾ ਦਿੱਤਾ ਸੀ।

ਕੁਝ ਹਫ਼ਤਿਆਂ ਬਾਅਦ ਕੰਦੀਲ ਨੇ ਮੁਫ਼ਤੀ ਨਾਲ ਮੁਲਾਕਾਤ ਕੀਤੀ ਅਤੇ ਉਸ ਨਾਲ ਕਈ ਸੇਲ਼ਫ਼ੀਆਂ ਸੋਸ਼ਲ ਮੀਡੀਆ 'ਤੇ ਪਾਈਆਂ।

ਜਿਸ ਨਾਲ ਮੁਫ਼ਤੀ ਵੀ ਆਲੋਚਨਾਵਾਂ ਦੇ ਘੇਰੇ ਵਿੱਚ ਆ ਗਿਆ। ਇਸ ਤੋਂ ਬਾਅਦ ਮੁਫ਼ਤੀ ਨੂੰ ਮੂਨ ਸਾਈਟਿੰਗ ਕਮੇਟੀ ਤੋਂ ਹਟਾ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ :

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)