You’re viewing a text-only version of this website that uses less data. View the main version of the website including all images and videos.
ਭਾਰਤ-ਪਾਕਿਸਤਾਨ ਦੇ ਮੌਜੂਦਾ ਰਿਸ਼ਤਿਆਂ 'ਤੇ ਵੁਸਤੁੱਲਾਹ ਖ਼ਾਨ ਦੀ ਡਾਇਰੀ- 'ਕਸ਼ਮੀਰ ਸੁਲਝੇ ਜਾਂ ਨਾ ਪਰ ਕਰਤਾਰਪੁਰ ਲਾਂਘੇ ਦੀ ਪ੍ਰਕਿਰਿਆ ਪਟੜੀ ਤੋਂ ਨਹੀਂ ਉਤਰਨੀ ਚਾਹੀਦੀ'
- ਲੇਖਕ, ਵੁਸਤੁੱਲਾਹ ਖ਼ਾਨ
- ਰੋਲ, ਸੀਨੀਅਰ ਪੱਤਰਕਾਰ, ਪਾਕਿਸਤਾਨ ਤੋਂ ਬੀਬੀਸੀ ਲਈ
ਜਦੋਂ ਹਰ ਪਾਸੇ ਵਹਿਸ਼ਤ ਡੇਰੇ ਲਾਉਣ ਲੱਗੇ ਤਾਂ ਅਚਾਨਕ ਕੋਈ ਆਸ ਆ ਕੇ ਕੰਬਦਾ ਹੋਇਆ ਹੱਥ ਫੜ੍ਹ ਲੈਂਦੀ ਹੈ, ਇਹ ਕਹਿੰਦਿਆਂ ਕਿ, 'ਮੈਂ ਹਾਂ ਨਾਂ।'
ਅਜਿਹੇ ਵਿੱਚ ਇਹ ਗੱਲ ਵੀ ਕਿੰਨੀ ਅਸਾਧਾਰਨ ਲਗਦੀ ਹੈ ਕਿ ਲੱਖਾਂ 'ਚ ਕੋਈ ਇੱਕ ਜਾਂ ਦੋ ਵਿਅਕਤੀ ਸਨ, ਜਿਨ੍ਹਾਂ ਨੇ ਬਿਓਰੋਕ੍ਰੇਟ ਬਣ ਕੇ ਦੇਸ ਅਤੇ ਜਨਤਾ ਲਈ ਸੁਪਨਾ ਦੇਖਿਆ ਹੋਵੇਗਾ ਅਤੇ ਫਿਰ ਉਹ ਵੱਡੇ ਅਫ਼ਸਰ ਬਣ ਵੀ ਗਏ ਹੋਣਗੇ।
ਪਰ ਇੱਕ ਦਿਨ ਇਹ ਸੋਚ ਕੇ ਆਪਣਾ ਸਾਰਾ ਭਵਿੱਖ ਇਸ ਤਿਆਗ ਪੱਤਰ 'ਚ ਰੱਖ ਦਿਉ ਕਿ ਸਾਡਾ ਦਿਲ ਨਹੀਂ ਮੰਨਦਾ ਕਿ ਜੋ ਸਾਨੂੰ ਕਰਨ ਲਈ ਕਿਹਾ ਜਾ ਰਿਹਾ ਹੈ ਜਾਂ ਦੇਸ ਨੂੰ ਜਿਸ ਦਿਸ਼ਾ ਵੱਲ ਲੈ ਕੇ ਜਾ ਰਹੇ ਹਨ, ਅਸੀਂ ਵੀ ਉਸੇ ਵਹਾਅ ਵਿੱਚ ਵਹਿੰਦੇ ਚਲੇ ਜਾਈਏ।
ਇਹ ਵੀ ਪੜ੍ਹੋ-
'ਇਹ ਰਹੀ ਤੁਹਾਡੀ ਨੌਕਰੀ, ਸੰਭਾਲੋ।' ਮਾਯੂਸੀ ਦੇ ਹਾਲ ਵਿਚੋਂ ਝਾਕਦੀ ਇਹ ਖ਼ਬਰ ਵੀ ਕਿੰਨੀ ਚੰਗੀ ਲਗਦੀ ਹੈ ਕਿ ਜੰਤਰ-ਮੰਤਰ 'ਤੇ ਛੋਟੀ ਜਿਹੀ ਭੀੜ ਨਾਅਰੇ ਲਗਾ ਰਹੀ ਹੋਵੇ ਕਿ ਤੁਸੀਂ ਦੇਸ ਨਾਲ ਜੋ ਕਰ ਰਹੇ ਹੋ ਸਾਡੇ ਨਾਮ 'ਤੇ ਨਾ ਕਰੋ।
ਜਾਂ ਸਰਹੱਦ ਪਾਰ ਕਿਸੇ ਅਖ਼ਬਾਰ ਵਿੱਚ ਅੱਗ ਲਗਾਉਣ ਵਾਲੇ ਕਾਲਮਾਂ ਵਿੱਚ ਛਪਿਆ ਇਹ ਲੇਖ ਵੀ ਕਿੰਨਾ ਮਹੱਤਵਪੂਰਨ ਲਗਦਾ ਹੈ ਕਿ 'ਦੋ ਐਟਮੀ ਪਾਵਰਾਂ ਦਾ ਜੋਸ਼ ਸਾਨੂੰ ਸਿਰਫ਼ ਨਰਕ ਵੱਲ ਹੀ ਧੱਕ ਸਕਦਾ ਹੈ।'
ਜੋ ਮਾਹੌਲ ਬਣ ਗਿਆ ਹੈ, ਉਸ ਵਿੱਚ ਇਹ ਗੱਲ ਵੀ ਕਿੰਨੀ ਆਸਵੰਦ ਲਗਦੀ ਹੈ ਕਿ ਕਸ਼ਮੀਰ ਸੁਲਝੇ ਜਾਂ ਨਾ ਸੁਲਝੇ ਪਰ ਕਰਤਾਰਪੁਰ ਲਾਂਘੇ ਦੀ ਪ੍ਰਕਿਰਿਆ ਪਟੜੀ ਤੋਂ ਕਿਸੇ ਹਾਲ ਨਹੀਂ ਉਤਰਨੀ ਚਾਹੀਦੀ।
ਭਾਰਤ ਨਾਲ ਫਿਲਹਾਲ ਸਾਰਾ ਕਾਰ-ਵਿਹਾਰ ਬੰਦ ਰਹੇਗਾ ਪਰ ਜੀਵਨ ਰੱਖਿਅਕ ਦਵਾਈਆਂ ਵਿੱਚ ਇਸਤੇਮਾਲ ਹੋਣ ਵਾਲਾ ਕੱਚਾ ਮਾਲ ਪਾਕਿਸਤਾਨ ਲੈ ਕੇ ਆਉਣ ਵਿੱਚ ਕੋਈ ਪਾਬੰਦੀ ਨਹੀਂ ਹੋਵੇਗੀ।
ਅਜਿਹੇ ਵਿੱਚ ਜਦੋਂ ਦੋਵਾਂ ਦੇਸਾਂ ਦੇ ਕੌੜੇ ਬੋਲ ਨਿਕਲ ਰਹੀ ਹੋਵੇ, ਸੁਲਗਦੇ ਮੀਡੀਆ 'ਤੇ 'ਤਾਂਡਵ ਨਾਚ' ਦੀ ਤਿਆਰੀ ਦਿਖਾਈ ਜਾ ਰਹੀ ਹੋਵੇ, ਕੋਈ ਅਜਿਹੀ ਗਾਲ ਨਾ ਬਚੀ ਹੋਵੇ ਜੋ ਨਾ ਦਿੱਤੀ ਜਾ ਸਕੇ, ਕੋਈ ਅਜਿਹਾ ਇਲਜ਼ਾਮ ਜੋ ਕੌਮਾਂਤਰੀ ਪੱਧਰ 'ਤੇ ਇੱਕ-ਦੂਜੇ 'ਤੇ ਨਾ ਲਗਾਇਆ ਜਾ ਰਿਹਾ ਹੋਵੇ।
ਨੀਵਾਂ ਦਿਖਾਉਣ ਵਾਲੇ ਤਰਕਸ਼ 'ਚੋਂ ਤੀਰਾਂ ਦੀ ਬਾਰਿਸ਼ ਨਾ ਹੋ ਰਹੀ ਹੋਵੇ, ਉੱਥੋਂ ਤੱਕ ਕਿ ਚੰਦਰਯਾਨ ਮਿਸ਼ਨ ਦੇ ਚੰਦਰਮਾ 'ਤੇ ਉਤਰਨ ਦੀ ਅਸਫ਼ਲਤਾ ਨੂੰ ਵੀ ਟਵਿੱਟਰ ਦੀ ਸੂਲੀ 'ਚੇ ਚੜ੍ਹਾ ਦਿੱਤਾ ਅਤੇ ਪਾਕਿਸਤਾਨ ਦੇ ਸਾਇੰਸ ਅਤੇ ਟੈਕਨਾਲੋਜੀ ਦੇ ਵਜ਼ੀਰ ਫਵਾਦ ਚੌਧਰੀ ਇਹ ਟਵੀਟ ਕਰਨ ਕਿ 'ਜੋ ਕੰਮ ਆਉਂਦਾ ਨਹੀਂ, ਉਸ ਦਾ ਪੰਗਾ ਨਹੀਂ ਲੈਂਦੇ ਡੀਅਰ।'
ਇਸ 'ਤੇ ਗਾਲੀ-ਗਲੌਚ ਦੇ ਛਿੜਨ ਵਾਲੀ ਜੰਗ ਦੇ ਵਿਚਾਲੇ ਜੇਕਰ ਕੁਝ ਪਾਕਿਸਤਾਨੀ ਟਵਿੱਟਰ ਜਾਂ ਫੇਸਬੁੱਕ 'ਤੇ ਲਿਖਣ ਕਿ ਭਾਰਤ ਸਾਇੰਸ ਅਤੇ ਟੈਕਨਾਲਾਜੀ ਵਿੱਚ ਸਾਡੇ ਨਾਲੋਂ ਬਹੁਤ ਅੱਗੇ ਹੈ ਜਾਂ 'ਗ਼ਮ ਨਾ ਕਰੋ, ਅਗਲੀ ਕੋਸ਼ਿਸ਼ ਸਫ਼ਲ ਹੋਵੇਗੀ' ਜਾਂ 'ਫਵਾਦ ਚੌਧਰੀ ਨੂੰ ਇਹ ਟਵੀਟ ਉਦੋਂ ਕਰਨਾ ਚਾਹੀਦਾ ਸੀ ਜਦੋਂ ਪਾਕਿਸਤਾਨ ਚੰਨ 'ਤੇ ਨਾ ਸਹੀ, ਪੁਲਾੜ 'ਚ ਹੀ ਕੋਈ ਰਾਕਟ ਛੱਡ ਕੇ ਦਿਖਾਉਂਦਾ।'
ਕਸ਼ਮੀਰ ਦੀ ਗਰਮਾ-ਗਰਮੀ ਵਿਚਾਲੇ ਵੀ ਇਹ ਜਵਾਬੀ ਟਵੀਟ ਦੱਸਦੇ ਹਨ ਕਿ ਦੇਰ ਬੇਸ਼ੱਕ ਹੋ ਗਈ ਹੋਵੇ ਪਰ ਹਨੇਰ ਨਹੀਂ ਹੈ।
ਰੌਸ਼ਨੀ ਦੀ ਆਪਣੀ ਦੁਨੀਆਂ ਹੈ। ਦੁੱਖ ਹੈ ਤਾਂ ਬਸ ਇੰਨਾ ਕਿ ਆਖ਼ਿਰ ਸਾਨੂੰ ਆਉਣਾ ਇਸ 'ਤੇ ਹੀ ਪੈਂਦਾ ਹੈ, ਬੇਸ਼ੱਕ ਵਕਤ ਬਰਬਾਦ ਕੀਤੇ ਬ਼ਗੈਰ ਆ ਜਾਓ ਜਾਂ ਲੰਬਾ ਚੱਕਰ ਕੱਟ ਕੇ ਤਬਾਹੀ ਦੇ ਰਸਤਿਓਂ ਆਓ, ਆਉਣਾ ਤਾਂ ਪਵੇਗਾ।
ਤਾਂ ਅਕਲਮੰਦੀ ਕੀ ਹੋਈ? ਇਸ ਦਾ ਜਵਾਬ ਵੀ ਕੀ ਰਾਕਟ ਸਾਇੰਸ ਹੀ ਦੇਵੇਗੀ?
ਇਹ ਵੀ ਪੜ੍ਹੋ-
ਇਹ ਵੀ ਦੇਖੋ: