ਜ਼ਿੰਬਾਬਵੇ ਦੀ ਸੱਤਾ 'ਤੇ 3 ਦਹਾਕੇ ਕਾਬਜ਼ ਰਹੇ ਮੁਗਾਬੇ ਨਾਇਕ ਸਨ ਜਾਂ ਖ਼ਲਨਾਇਕ

ਜ਼ਿੰਬਬਾਵੇ ਦੇ ਅਜ਼ਾਦ ਹੋਣ ਤੋਂ ਬਾਅਦ ਸਭ ਤੋਂ ਪਹਿਲੇ ਰਾਸ਼ਟਰਪਤੀ ਰੌਬਰਟ ਮੁਗਾਬੇ ਦੀ ਦੇਹਾਂਤ ਹੋ ਗਿਆ ਹੈ। ਉਹ 95 ਸਾਲਾਂ ਦੇ ਸਨ।

ਰੌਬਰਟ ਮੁਗਾਬੇ 1980 ਤੋਂ ਜ਼ਿੰਬਬਾਵੇ ਦੀ ਅਜ਼ਾਦੀ ਤੋਂ ਬਾਅਦ ਹੀ ਸੱਤਾ ਵਿਚ ਸਨ। 1980 ਵਿਚ ਉਹ ਪ੍ਰਧਾਨ ਮੰਤਰੀ ਬਣੇ ਅਤੇ 1987 ਵਿਚ ਪ੍ਰਧਾਨ ਮੰਤਰੀ ਦਾ ਕਾਰਜਕਾਲ ਖ਼ਤਮ ਹੋਣ ਉੱਤੇ ਉਨ੍ਹਾਂ ਖੁਦ ਨੂੰ ਰਾਸ਼ਟਰਪਤੀ ਐਲਾਨ ਦਿੱਤਾ ਸੀ।

ਉਨ੍ਹਾਂ ਦੇ ਪਰਿਵਾਰ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਬਿਮਾਰ ਸਨ ਅਤੇ ਕਈ ਤਰ੍ਹਾਂ ਦੇ ਰੋਗਾਂ ਦਾ ਜੂਝ ਰਹੇ ਸਨ।

ਇਹ ਵੀ ਪੜ੍ਹੋ-

ਨਵੰਬਰ 2017 ਵਿਚ ਫੌਜ ਨੇ ਮੁਗਾਬੇ ਦਾ ਜ਼ਬਰਦਸਤੀ ਤਖ਼ਤਾ ਪਲਟ ਦਿੱਤਾ ਸੀ। ਜਿਸ ਨਾਲ ਉਨ੍ਹਾਂ ਦੇ ਤਿੰਨ ਦਹਾਕੇ ਦੇ ਸ਼ਾਸਨ ਦਾ ਅੰਤ ਹੋ ਗਿਆ ਸੀ।

ਮੁਗਾਬੇ ਦਾ ਜਨਮ 21 ਫਰਵਰੀ 1924 ਨੂੰ ਤਤਕਾਲੀ ਮੁਲਕ ਰੋਡੋਸ਼ਿਆ ਵਿਚ ਹੋਇਆ ਸੀ।

1964 ਵਿਚ ਮੁਗਾਬੇ ਨੇ ਰੋਡੇਸ਼ਿਆ ਸਰਕਾਰ ਦੀ ਆਲੋਚਨਾ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਇੱਕ ਦਹਾਕੇ ਤੱਕ ਬਿਨਾਂ ਮੁਕੱਦਮਾ ਚਲਾਇਆਂ ਜੇਲ੍ਹ ਵਿਚ ਰੱਖਿਆ ਗਿਆ।

ਰੌਬਰਟ ਮੁਗਾਬੇ ਦੀ ਜ਼ਿੰਦਗੀ ਬਾਰੇ ਕੁਝ ਵਿਸ਼ੇਸ਼ ਗੱਲਾਂ

  • ਰੌਬਰਟ ਮੁਗਾਬੇ ਅਜ਼ਾਦੀ ਤੋਂ ਬਾਅਦ ਤਿੰਨ ਦਹਾਕਿਆਂ ਤੱਕ ਦੇਸ਼ ਦੇ ਮੁੱਖ ਆਗੂ ਰਹੇ।
  • 1970ਵਿਆਂ 'ਚ ਉਨ੍ਹਾਂ ਨੇ ਅਜ਼ਾਦੀ ਦੇ ਸੰਘਰਸ਼ 'ਚ ਮੁੱਖ ਭੂਮਿਕਾ ਨਿਭਾਈ ਅਤੇ ਦੇਸ਼ ਨੂੰ ਗੋਰਿਆਂ ਦੀ ਹਕੂਮਤ ਤੋਂ ਮੁਕਤੀ ਦਿਵਾਈ।
  • 1980 ਵਿੱਚ ਪਹਿਲੀ ਵਾਰ ਆਗੂ ਚੁਣੇ ਗਏ ਤਾਂ ਦੇਸ ਲੋਕਾਂ ਨੇ ਗੋਰਿਆਂ ਅਤੇ ਵਿਰੋਧੀ ਸਿਆਸੀ ਪਾਰਟੀਆਂ ਤੱਕ ਪਹੁੰਚਣ ਲਈ ਉਨ੍ਹਾਂ ਦੀ ਪ੍ਰਸੰਸ਼ਾ ਕੀਤੀ।
  • ਉਨ੍ਹਾਂ ਦੇ ਆਰਥਚਾਰੇ ਪ੍ਰਤੀ ਖ਼ਾਸ ਦ੍ਰਿਸ਼ਟੀਕੋਣ ਲਈ ਵੀ ਸਰਾਹਿਆਂ ਗਿਆ।
  • ਹਾਲਾਂਕਿ, ਛੇਤੀ ਹੀ ਉਨ੍ਹਾਂ ਨੂੰ 'ਨੈਸ਼ਨਲ ਯੂਨਿਟੀ ਦਾ ਪਾਰਟੀ' ਦੀ ਸਰਕਾਰ ਵਿੱਚੋਂ ਕੱਢ ਦਿੱਤਾ ਗਿਆ, ਜਿਸ ਦਾ ਗੜ੍ਹ ਦੇਸ ਦੇ ਦੱਖਣ ਵਿੱਚ ਸੀ ਅਤੇ ਉਨ੍ਹਾਂ ਇੱਕ ਵਿਰੋਧੀ ਲਹਿਰ ਸ਼ੁਰੂ ਕੀਤੀ ਜਿਸ 'ਚ ਲੱਖਾਂ ਲੋਕ ਮਾਰੇ ਗਏ।
  • ਉਨ੍ਹਾਂ ਦਾ ਸ਼ਾਸਨ ਦ੍ਰਿੜ ਹੋਇਆ ਤੇ ਉਨ੍ਹਾਂ ਦੀ ਪਾਰਟੀ ਜ਼ਾਨੂ-ਪੀਐੱਫ ਦੀ ਪਕੜ ਹੋਰ ਮਜ਼ਬੂਤ ਹੋਈ। ਅਲੋਚਕਾਂ ਨੇ ਉਸ ਨੂੰ ਫੌਜੀ ਸ਼ਾਸਕ ਕਰਾਰ ਦਿੱਤਾ।
  • 1934 'ਚ ਜਨਮੇਂ ਮੁਗਾਬੇ ਪਹਿਲਾਂ ਅਧਿਆਪਕ ਸਨ ਅਤੇ ਉਹ ਦੁਨੀਆਂ ਦੇ ਸਭ ਤੋਂ ਵਡੇਰੀ ਉਮਰ ਦੇ ਰਾਸ਼ਟਰਪਤੀ ਸਨ।

ਮੁਗਾਬੇ ਤੇ ਵਿਵਾਦ

  • 93 ਸਾਲ ਦੀ ਉਮਰ ਵਿੱਚ ਸੱਤਾ 'ਤੇ ਕਾਬਿਜ਼ ਰਹਿਣ ਲਈ ਮੁਗਾਬੇ ਦੀ ਤਿੱਖੀ ਅਲੋਚਨਾ ਹੁੰਦੀ ਰਹੀ। ਜ਼ਿੰਬਾਬਵੇ ਵਿੱਚ ਉਨ੍ਹਾਂ ਨੂੰ ਇੱਕ ਕ੍ਰਾਂਤੀਕਾਰੀ ਹੀਰੋ ਦੇ ਰੂਪ ਵਿੱਚ ਦੇਖਿਆ ਜਾਂਦਾ ਸੀ, ਜਿੰਨ੍ਹਾਂ ਨੇ ਦੇਸ ਵਿੱਚ ਗੋਰਿਆਂ ਦੇ ਸ਼ਾਸਨ ਖਿਲਾਫ਼ ਲੜਾਈ ਲੜੀ ਸੀ।
  • ਹਾਲਾਂਕਿ ਮੁਗਾਬੇ 'ਤੇ ਉਨ੍ਹਾਂ ਦੇ ਸਮਰਥਕ ਸੱਤਾ 'ਤੇ ਕਾਬੂ ਬਣਾਏ ਰੱਖਣ ਲਈ ਹਿੰਸਾ ਦਾ ਸਹਾਰਾ ਲੈਂਦੇ ਰਹੇ।
  • ਮੁਗਾਬੇ ਦੀ ਪਾਰਟੀ ਦਾ ਕਹਿਣਾ ਸੀ ਕਿ ਇਹ ਪੂੰਜੀਵਾਦ ਅਤੇ ਉਪਨਿਵੇਸ਼ਵਾਦ ਦੇ ਖਿਲਾਫ਼ ਲੜਾਈ ਹੈ। ਹਕੀਕਤ ਇਹ ਸੀ ਕਿ ਮੁਗਾਬੇ ਦੇਸ ਦੇ ਵਿੱਤੀ ਹਾਲਾਤਾਂ ਤੋਂ ਨਿਪਟਨ ਵਿੱਚ ਨਾਕਾਮ ਰਹੇ ।
  • ਮੁਗਾਬੇ ਜੀਵਨ ਦੇ ਆਖਿਰੀ ਵੇਲੇ ਅਤੇ ਇੱਕ ਉਤਰਾਧਿਕਾਰ ਦੀ ਭਾਲ ਵਿਚ ਸੀ ਪਰ ਦੇਸ ਦੇ ਆਰਥਿਕ ਸੰਕਟ ਕਾਰਨ ਉੱਠੇ ਅੰਦੋਲਨ ਤੋਂ ਬਾਅਦ ਉਨ੍ਹਾਂ ਦਾ ਤਖ਼ਤਾ ਪਲਟ ਦਿੱਤਾ ਗਿਆ।

ਮੁਗਾਬੇ ਦਾ ਵਿਰੋਧ ਵੀ ਸੀ

  • 1980 ਵਿੱਚ ਬ੍ਰਿਟੇਨ ਦੀ ਨਿਗਰਾਨੀ ਵਿੱਚ ਜਦੋਂ ਪਹਿਲੀ ਵਾਰੀ ਚੋਣ ਹੋਈ ਅਤੇ ਰੌਬਰਟ ਮੁਗਾਬੇ ਪ੍ਰਧਾਨਮੰਤਰੀ ਬਣੇ ਤਾਂ ਇੱਕ ਵਿਰੋਧੀ ਵੀ ਸੀ।
  • 1987 ਵਿੱਚ ਮੁਗਾਬੇ ਨੇ ਸੰਵਿਧਾਨ ਨੂੰ ਬਦਲ ਦਿੱਤਾ ਅਤੇ ਖੁਦ ਨੂੰ ਰਾਸ਼ਟਰਪਤੀ ਬਣਾ ਲਿਆ।
  • 1999 ਵਿੱਚ 'ਮੂਵਮੈਂਟ ਫਾਰ ਡੈਮੋਕ੍ਰੇਟਿਕ ਚੇਂਜ਼' ਨਾਮ ਤੋਂ ਇੱਕ ਵਿਰੋਧੀ ਸੰਗਠਨ ਵਜੂਦ ਵਿੱਚ ਆਇਆ। ਇਸ ਤੋਂ ਬਾਅਦ ਸਰਕਾਰ ਦੀਆਂ ਨੀਤੀਆਂ ਅਤੇ ਵਿੱਤੀ ਸੰਕਟ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ 'ਤੇ ਹੜਤਾਲ ਆਮ ਗੱਲ ਹੋ ਗਈ।
  • ਮੁਗਾਬੇ ਨੇ ਸਰਕਾਰੀ ਹਿੰਸਾ ਤੋਂ ਅਲਾਵਾ ਸੱਤਾ 'ਤੇ ਕਾਬੂ ਰੱਖਣ ਲਈ ਆਪਣੇ ਸਿਆਸੀ ਵਿਰੋਧੀਆਂ ਨੂੰ ਖ਼ਤਮ ਕਰਨਾ ਸ਼ੁਰੂ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਪਾਰਟੀ 'ਚੋਂ ਤਾਕਤਵਰ ਲੋਕਾਂ ਨੂੰ ਬਾਹਰ ਦਾ ਰਾਹ ਦਿਖਾ ਦਿੱਤਾ।
  • ਹਾਲ ਹੀ ਵਿੱਚ ਮੁਗਾਬੇ ਨੇ ਉਪ ਰਾਸ਼ਟਰਪਤੀ ਐਮਰਸਨ ਨੂੰ ਬਰਖਾਸਤ ਕਰ ਦਿੱਤਾ ਸੀ। ਮੁਗਾਬੇ ਆਪਣੀ ਪਤਨੀ ਗ੍ਰੇਸ ਨੂੰ ਸੱਤਾ ਸੌਂਪਣਾ ਚਾਹੁੰਦੇ ਸੀ, ਪਰ ਫੌਜ ਨੇ ਅਜਿਹਾ ਨਹੀਂ ਹੋਣ ਦਿੱਤਾ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)