You’re viewing a text-only version of this website that uses less data. View the main version of the website including all images and videos.
ਸ਼ਰਨਾਰਥੀਆਂ ਦਾ ਜਹਾਜ਼ ਲਿਬੀਆ ਨੇੜੇ ਡੁੱਬਿਆ, 150 ਮੌਤਾਂ ਦੀ ਸੰਭਾਵਨਾ
ਲਿਬੀਆ ਦੇ ਕੰਢੇ ਕੋਲ ਸ਼ਰਣਾਰਥੀਆਂ ਦਾ ਇੱਕ ਜਹਾਜ਼ ਡੁੱਬ ਗਿਆ ਹੈ। ਸੰਯੁਕਤ ਰਾਸ਼ਟਰ ਸ਼ਰਣਾਰਥੀ ਏਜੰਸੀ ਮੁਤਾਬਕ ਇਸ ਵਿੱਚ ਸਵਾਰ ਲਗਭਗ 150 ਲੋਕਾਂ ਦੇ ਮਰਨ ਦੀ ਸੰਭਾਵਨਾ ਹੈ।
ਜਹਾਜ਼ ਵਿੱਚ ਮੌਜੂਦ ਦੂਸਰੀਆਂ 150 ਸਵਾਰੀਆਂ ਨੂੰ ਸਥਾਨਕ ਮਛਵਾਰਿਆਂ ਨੇ ਬਚਾ ਲਿਆ ਹੈ। ਯੂਐੱਨਐੱਚਆਰਸੀ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਲਿਬੀਆ ਦੇ ਕੋਸਟਗਾਰਡ ਬਚਣ ਵਾਲਿਆਂ ਨੂੰ ਕੰਢੇ ਤੇ ਲੈ ਕੇ ਆਏ ਹਨ।
ਇਹ ਜਹਾਜ਼ ਲਿਬੀਆ ਦੇ ਰਾਜਧਾਨੀ ਤ੍ਰਿਪੋਲੀ ਤੋਂ ਲਗਭਗ 120 ਕਿਲੋਮੀਟਰ ਦੂਰ ਇੱਕ ਸ਼ਹਿਰ ਤੋਂ ਚੱਲਿਆ ਸੀ। ਹਾਲਾਂਕਿ ਹਾਲੇ ਤੱਕ ਇਹ ਸਾਫ਼ ਨਹੀਂ ਹੋ ਸਕਿਆ ਕਿ ਸ਼ਰਣਾਰਥੀ ਇੱਕ ਕਿਸ਼ਤੀ ਵਿੱਚ ਸਨ ਜਾਂ ਦੋ ਵਿੱਚ।
ਇਹ ਵੀ ਪੜ੍ਹੋ:
ਸੰਯੁਕਤ ਰਾਸ਼ਰਟਰ ਵਾਰ-ਵਾਰ ਕਹਿੰਦਾ ਰਿਹਾ ਹੈ ਕਿ ਜਿਨ੍ਹਾਂ ਨੂੰ ਵੀ ਭੂ-ਮੱਧ ਸਾਗਰ ਵਿੱਚੋਂ ਬਚਾਇਆ ਜਾਂਦਾ ਹੈ, ਉਨ੍ਹਾਂ ਨੂੰ ਵਾਪਸ ਲਿਬੀਆ ਨਾ ਭੇਜਿਆ ਜਾਵੇ। ਇਸ ਦਾ ਕਾਰਣ ਉੱਥੇ ਜਾਰੀ ਸੰਘਰਸ਼ ਅਤੇ ਸ਼ਰਣਾਰਥੀਆਂ ਨਾਲ ਹੋਣ ਵਾਲਾ ਗ਼ੈਰ-ਮਨੁੱਖੀ ਵਤੀਰਾ ਕਿਹਾ ਜਾਂਦਾ ਹੈ।
ਮਈ ਵਿੱਚ ਟਿਊਨੇਸ਼ੀਆ ਦੇ ਕੰਢੇ ਨੇੜੇ ਕਿਸ਼ਤੀ ਡੁੱਬਣ ਦੀ ਘਟਨਾ ਵਿੱਚ ਘੱਟੋ-ਘੱਟ 65 ਜਣਿਆਂ ਦੀ ਮੌਤ ਹੋਈ ਸੀ ਜਦਕਿ 16 ਜਾਨਾਂ ਬਚਾਈਆਂ ਜਾ ਸਕੀਆਂ ਸਨ।
ਹਜ਼ਾਰਾਂ ਸ਼ਰਣਾਰਥੀ ਹਰ ਸਾਲ ਭੂ-ਮੱਧ ਸਾਗਰ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਲਿਬੀਆ ਤੋਂ ਹੁੰਦੇ ਹਨ।
ਇਹ ਸ਼ਰਣਾਰਥੀ ਅਕਸਰ ਪੁਰਾਣੀਆਂ ਤੇ ਹੱਦੋਂ ਵੱਧ ਭਰੀਆਂ ਕਿਸ਼ਤੀਆਂ ਵਿੱਚ ਸਵਾਰ ਹੁੰਦੇ ਹਨ, ਜਿਸ ਕਾਰਨ ਹਾਦਸੇ ਵਾਪਰਦੇ ਹਨ।
ਇਹ ਵੀ ਪੜ੍ਹੋ
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ