ਵਿੰਬਲਡਨ: ਸੇਰੇਨਾ ਦਾ ਟੁੱਟਿਆ ਸੁਪਨਾ, ਸਿਮੋਨਾ ਬਣੀ ਚੈਂਪੀਅਨ

ਰੋਮਾਨੀਆ ਦੀ ਟੈਨਿਸ ਖਿਡਾਰਨ ਸਿਮੋਨਾ ਹੇਲਿਪ ਨੇ ਕਈ ਵਾਰ ਦੀ ਚੈਂਪੀਅਨ ਅਮਰੀਕੀ ਟੈਨਿਸ ਸਟਾਰ ਸੈਰੇਨਾ ਵਿਲੀਅਮਜ਼ ਨੂੰ ਹਰਾ ਕੇ ਪਹਿਲਾ ਵਿੰਬਲਡਨ ਖਿਤਾਬ ਜਿੱਤ ਲਿਆ ਹੈ।

ਸਿਮੋਨਾ ਨੇ ਇਹ ਮੈਚ 6-2,6-2 ਦੇ ਫਰਕ ਨਾਲ 56 ਮਿੰਟਾਂ ਵਿਚ ਜਿੱਤਿਆ । ਇਸ ਹਾਰ ਨਾਲ ਸੈਰੇਨਾ ਆਪਣਾ 24 ਵਾਂ ਗਰੈਂਡ ਸਲੈਮ ਟਾਇਟਲ ਜਿੱਤ ਕੇ ਕੀਰਤੀਮਾਨ ਬਣਾਉਣ ਤੋਂ ਖੁੰਝ ਗਈ।

27 ਸਾਲਾ ਸਿਮੋਨਾ ਨੇ ਇਸ ਤੋਂ ਪਹਿਲਾਂ 2018 ਵਿਚ ਫਰੈਂਚ ਓਪਨ ਜਿੱਤਿਆ ਸੀ।

ਉਹ ਵਿੰਬਲਡਨ ਖ਼ਿਤਾਬ ਜਿੱਤਣ ਵਾਲੀ ਪਹਿਲੀ ਔਰਤ ਖਿਡਾਰਨ ਹੈ।

ਸੇਰੇਨਾ ਵਿਲੀਅਮਜ਼ ਦੀ ਨਜ਼ਰ 24ਵੈਂ ਗਰੈਂਡ ਸਲੈਮ ਟਾਇਟਲ ਉੱਤੇ ਸੀ, ਪਰ ਸਿਮੋਨਾ ਨੇ ਉਨ੍ਹਾਂ ਨੂੰ ਮੁਕਾਬਲੇ ਵਿਚ ਟਿਕਣ ਹੀ ਨਹੀਂ ਦਿੱਤਾ।

37 ਸਾਲ ਦੀ ਹੋ ਚੁੱਕੀ ਸੇਰੇਨਾ ਨੂੰ 12 ਮਹੀਨੇ ਦੇ ਅੰਦਰ ਤੀਜੀ ਵਾਰ ਕਿਸੇ ਗਰੈਂਡ ਸਲੈਮ ਦੇ ਫਾਇਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।

ਜੇਕਰ ਸੇਰੇਨਾ ਜਿੱਤ ਜਾਂਦੀ ਤਾਂ ਇਹ ਉਸਦਾ ਅੱਠਵਾਂ ਵਿਬੰਲਡਨ ਤੇ 24ਵਾਂ ਗਰੈਂਡ ਸਲੈਮ ਹੋਣਾ ਸੀ । ਇਸ ਨਾਲ ਉਸ ਨੇ ਆਸਟ੍ਰੇਲੀਆ ਦੀ ਮਾਰਗਰੇਟ ਕੋਰਟ ਦੇ ਰਿਕਾਕਡ ਦੀ ਬਰਾਬਰੀ ਕਰ ਲੈਣੀ ਸੀ। ਹੁਣ ਉਸਨੂੰ ਹੋਰ ਇੰਤਜ਼ਾਰ ਕਰਨਾ ਪਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)