ਈਰਾਨ ਨੇ ਕੀਤਾ ਯੂਰੇਨੀਅਮ ਉਤਪਾਦਨ ਵਧਾਉਣ ਦਾ ਐਲਾਨ, ਅਮਰੀਕਾ ਦੀ ਮੁੜ ਚਿਤਾਵਨੀ

ਤਸਵੀਰ ਸਰੋਤ, Getty Images
ਈਰਾਨ ਨੇ ਐਲਾਨ ਕੀਤਾ ਹੈ ਕਿ 2015 ਵਿੱਚ ਪਰਮਾਣੂ ਸਮਝੌਤੇ ਤਹਿਤ ਯੂਰੇਨੀਅਮ ਉਤਪਾਦਨ ਦੀ ਤੈਅ ਸੀਮਾ ਨੂੰ ਉਹ ਤੋੜੇਗਾ।
ਈਰਾਨ ਦੇ ਉਪ ਵਿਦੇਸ਼ ਮੰਤਰੀ ਅੱਬਾਸ ਅਰਾਗ਼ਚੀ ਨੇ ਕਿਹਾ ਹੈ ਕਿ ਈਰਾਨ ਹੁਣ ਵੀ ਚਾਹੁੰਦਾ ਹੈ ਕਿ ਪਰਮਾਣੂ ਸਮਝੌਤਾ ਬਣਿਆ ਰਹੇ ਪਰ ਯੂਰਪ ਦੇ ਦੇਸ ਆਪਣੀ ਵਚਨਬੱਧਤਾ ਤੋਂ ਪਿੱਛੇ ਨਹੀਂ ਹਟ ਰਹੇ।
ਅਮਰੀਕਾ ਨੇ 2018 ਵਿੱਚ ਇੱਕ ਪਾਸੜ ਫ਼ੈਸਲਾ ਲੈਂਦਿਆਂ ਇਹ ਪਰਮਾਣੂ ਸਮਝੌਤਾ ਤੋੜ ਦਿੱਤਾ ਸੀ।
ਇਸ ਤੋਂ ਬਾਅਦ ਤੋਂ ਅਮਰੀਕਾ ਨੇ ਈਰਾਨ 'ਤੇ ਕਈ ਸਖ਼ਤ ਪਾਬੰਦੀਆਂ ਲਗਾਈਆਂ ਸਨ। ਈਰਾਨ ਨੇ ਮਈ ਮਹੀਨੇ ਵਿੱਚ ਯੂਰੇਨੀਅਮ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਸੀ।
ਇਸ ਦਾ ਇਸਤੇਮਾਲ ਊਰਜਾ ਪੈਦਾ ਕਰਨ ਅਤੇ ਰਿਏਕਟਰਾਂ 'ਚ ਕੀਤਾ ਜਾ ਸਕਦਾ ਹੈ ਪਰ ਇਸ ਦੇ ਨਾਲ ਹੀ ਪਰਮਾਣੂ ਹਥਿਆਰ ਵੀ ਬਣਾਏ ਜਾ ਸਕਦੇ ਹਨ।
ਸ਼ਰਤਾਂ ਦੇ ਹਿਸਾਬ ਨਾਲ ਈਰਾਨ ਕੋਲ ਜਿੰਨਾ ਯੂਰੇਨੀਅਮ ਹੋਣਾ ਚਾਹੀਦਾ ਹੈ ਉਸ ਤੋਂ ਪਹਿਲਾਂ ਹੀ ਕਿਤੇ ਜ਼ਿਆਦਾ ਹੈ।
ਅਮਰੀਕਾ ਨੇ ਇਸ ਕਦਮ ਦੀ ਸਖਤ ਨਿਖੇਧੀ ਕੀਤੀ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਕਿਹਾ ਹੈ ਕਿ ਈਰਾਨ 'ਤੇ ਹੋਰ ਸਖਤ ਪਬੰਦੀਆਂ ਲਗਾਈਆਂ ਜਾਣਗੀਆਂ।
ਇਹ ਵੀ ਪੜ੍ਹੋ-
ਈਰਾਨ ਦੀ ਇਸਲਾਮੀ ਕ੍ਰਾਂਤੀ ਦੇ 40 ਸਾਲ
ਇੱਕ ਪ੍ਰੈੱਸ ਕਾਨਫਰੰਸ ਵਿੱਚ ਅਰਾਗ਼ਚੀ ਨੇ ਕਿਹਾ ਹੈ ਕਿ ਈਰਾਨ ਯੂਰੇਨੀਅਮ ਉਤਪਾਦਨ ਨੂੰ ਵਧਾਏਗਾ ਅਤੇ ਇਹ ਕੁਝ ਘੰਟਿਆਂ ਵਿੱਚ 3.6 ਫੀਸਦ ਹੋਵੇਗਾ।

ਤਸਵੀਰ ਸਰੋਤ, Getty Images
ਈਰਾਨ ਨੇ ਇਹ ਐਲਾਨ ਉਦੋਂ ਕੀਤਾ ਹੈ, ਜਦੋਂ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋ ਨੇ ਈਰਾਨੀ ਰਾਸ਼ਟਰਪਤੀ ਹਸਨ ਰੂਹਾਨੀ ਨਾਲ ਗੱਲ ਕਰਕੇ ਪਰਮਾਣੂ ਸਮਝੌਤੇ ਦੀ ਉਲੰਘਣਾ 'ਤੇ ਚਿੰਤਾ ਜਤਾਈ ਸੀ।
ਰੂਹਾਨੀ ਨੇ ਕਿਹਾ ਸੀ ਕਿ ਯੂਰਪ ਦੇ ਦੇਸਾਂ ਨੂੰ ਕੁਝ ਅਜਿਹਾ ਕਰਨਾ ਚਾਹੀਦਾ ਹੈ ਜਿਸ ਨਾਲ ਪਰਮਾਣੂ ਸਮਝੌਤਾ ਬਚ ਸਕੇ।
ਹਾਲਾਂਕਿ ਈਰਾਨ ਇਨਕਾਰ ਕਰਦਾ ਹੈ ਕਿ ਉਹ ਯੂਰੇਨੀਅਮ ਦਾ ਉਤਪਾਦਨ ਪਰਮਾਣੂ ਹਥਿਆਰਾਂ ਲਈ ਵਧਾ ਰਿਹਾ ਹੈ।
ਈਰਾਨ ਨੇ ਪਰਮਾਣੂ ਸਮਝੌਤੇ 'ਤੇ ਦਸਤਖ਼ਤ ਕਰਨ ਵਾਲੇ ਬਾਕੀ ਦੇਸ ਚੀਨ, ਫਰਾਂਸ, ਜਰਮਨੀ, ਰੂਸ ਅਤੇ ਬ੍ਰਿਟੇਨ ਨੂੰ 60 ਦਿਨਾਂ ਦਾ ਸਮਾਂ ਦਿੱਤਾ ਸੀ ਕਿ ਉਹ ਅਮਰੀਕੀ ਪਾਬੰਦੀ ਤੋਂ ਬਚਾਉਣ।
ਇਹ ਵੀ ਪੜ੍ਹੋ-
ਅਰਾਗ਼ਚੀ ਨੇ ਕਿਹਾ ਹੈ ਕਿ 60 ਦਿਨਾਂ ਦੀ ਸਮੇਂ ਸੀਮਾ ਖ਼ਤਮ ਹੋ ਗਈ ਹੈ ਇਸ ਲਈ ਈਰਾਨ ਯੂਰੇਨੀਅਮ ਦਾ ਉਤਪਾਦਨ ਕਰ ਰਿਹਾ ਹੈ।
ਈਰਾਨ ਨੇ ਵਾਅਦਾ ਕੀਤਾ ਸੀ ਕਿ ਇਹ ਆਪਣੇ ਯੂਰੇਨੀਅਮ ਦਾ ਭੰਡਾਰ 98 ਫੀਸਦ ਤੱਕ ਘਟਾ ਕੇ 300 ਕਿਲੋਗਰਾਮ ਤੱਕ ਕਰੇਗਾ ਪਰ ਉਸ ਨੇ ਜਾਣਬੁੱਝ ਕੇ ਇਸ ਨੂੰ ਤੋੜਨ ਦਾ ਫ਼ੈਸਲਾ ਕੀਤਾ ਅਤੇ ਇਹ ਉਸ ਦੇ ਚੁੱਕੇ ਗਏ ਕਈ ਕਦਮਾਂ ਵਿਚੋਂ ਇੱਕ ਹੈ।
ਪਰਮਾਣੂ ਹਥਿਆਰ ਬਣਾਉਣ ਲਈ ਯੂਰੇਨੀਅਮ ਦੀ 90 ਫੀਸਦ ਤੱਕ ਭਰਪੂਰਤਾ ਦੀ ਲੋੜ ਪੈਂਦੀ ਹੈ ਅਤੇ 20 ਫੀਸਦ ਤੱਕ ਦੇ ਪੱਧਰ 'ਤੇ ਇਸ ਨੂੰ ਲੈ ਕੇ ਜਾਣਾ ਅਸਲ ਵਿੱਚ ਉਸ ਦੀ ਦਿਸ਼ਾ ਵੱਲ ਕਦਮ ਹੈ।
ਕਈ ਹੋਰ ਚੀਜ਼ਾਂ ਹਨ ਜਿਸ ਨੂੰ ਈਰਾਨ ਨੇ ਦਾਅ 'ਤੇ ਲਗਾਇਆ ਹੈ। 20 ਫੀਸਦ ਤੱਕ ਪੱਧਰ 'ਤੇ ਭਰਪੂਰਤਾ ਨੂੰ ਲੈ ਜਾਣ ਦਾ ਮਤਲਬ ਹੈ ਕਿ ਦੁਨੀਆਂ ਭਰ ਵਿੱਚ ਇਸ ਨਾਲ ਖ਼ਤਰਾ ਪੈਦਾ ਹੋਵੇਗਾ ਅਤੇ ਯੂਰਪੀ ਦੇਸਾਂ ਦੇ ਈਰਾਨੀ ਸਮਰਥਕਾਂ ਲਈ ਉਸ ਦਾ ਸਮਰਥਨ ਕਰਦੇ ਰਹਿਣਾ ਮੁਸ਼ਕਿਲ ਹੋ ਜਾਵੇਗਾ।

ਤਸਵੀਰ ਸਰੋਤ, AFP
ਜੇਸੀਪੀਓਏ ਨੂੰ ਲੰਬੇ ਸਮੇਂ ਤੋਂ ਆਪਣੇ ਆਖ਼ਰੀ ਸਾਹ ਗਿਣਦੇ ਹੋਏ ਦੱਸਿਆ ਜਾਂਦਾ ਰਿਹਾ ਹੈ। ਲਿਹਾਜ਼ਾ ਇੱਕ ਗੰਭੀਰ ਝਟਕੇ ਨਾਲ ਇਸ ਦੇ ਨਿਸ਼ਚਿਤ ਨਤੀਜਿਆਂ ਨੂੰ ਦੂਰ ਕੀਤਾ ਜਾ ਸਕਦਾ ਹੈ।
ਈਰਾਨ ਮੰਨਦਾ ਹੈ ਕਿ ਇਸ ਦਬਾਅ ਤੋਂ ਰਾਹਤ ਮਿਲ ਸਕਦੀ ਹੈ ਪਰ ਉਧਰ ਰਾਸ਼ਟਰਪਤੀ ਟਰੰਪ ਪੂਰੀ ਕੋਸ਼ਿਸ਼ ਕਰ ਰਹੇ ਹਨ ਕਿ ਜੇਸੀਪੀਓਏ ਦਾ ਖ਼ਤਮ ਹੋਣਾ ਤੈਅ ਕੀਤਾ ਜਾ ਸਕੇ।
ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਈਰਾਨ ਪਰਮਾਣੂ ਸਮਝੌਤਾ ਆਪਣੀਆਂ ਸਭ ਤੋਂ ਵੱਡੀਆਂ ਚੁਣੌਤੀਆਂ ਵਿਚੋਂ ਲੰਘ ਰਿਹਾ ਹੈ ਅਤੇ ਆਉਣ ਵਾਲੇ ਹਫ਼ਤੇ ਵਿੱਚ ਉਹ ਇਸ ਨੂੰ ਲੈ ਕੇ ਕੀ ਕਰਦਾ ਹੈ ਬਹੁਤਾ ਕੁਝ ਇਸ 'ਤੇ ਨਿਰਭਰ ਕਰਦਾ ਹੈ।
2015 ਵਿੱਚ ਈਰਾਨ ਅਤੇ ਦੁਨੀਆਂ ਦੇ ਸ਼ਕਤੀਸ਼ਾਲੀ ਦੇਸਾਂ ਵਿਚਾਲੇ ਹੋਏ ਪਰਮਾਣੂ ਸਮਝੌਤੇ ਦੌਰਾਨ ਜਿਨ੍ਹਾਂ ਪਾਬੰਦੀਆਂ ਨੂੰ ਹਟਾਇਆ ਗਿਆ ਸੀ, ਇਸ ਸਮਝੌਤੇ ਦੇ ਟੁੱਟ ਜਾਣ ਤੋਂ ਬਾਅਦ ਫਿਰ ਲਾਗੂ ਹੋ ਜਾਣਗੀਆਂ।
ਇਸ ਨਾਲ ਈਰਾਨ ਦਾ ਅਰਥਚਾਰਾ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਵੇਗਾ। ਈਰਾਨ ਨੇ ਚਿਤਾਇਆ ਹੈ ਕਿ ਉਹ ਆਪਣੀਆਂ ਪਰਮਾਣੂ ਗਤੀਵਿਧੀਆਂ 'ਤੇ ਲਗਾਈ ਰੋਕ ਨੂੰ ਖ਼ਤਮ ਕਰ ਸਕਦਾ ਹੈ।
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੇ ਹਨ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

End of YouTube post, 2

End of YouTube post, 3