ਸਿਗਰਟਨੋਸ਼ੀ ਨਹੀਂ, ਮੋਟਾਪੇ ਕਾਰਨ ਕੈਂਸਰ ਦਾ ਵੱਧ ਖ਼ਤਰਾ, ਰਿਪੋਰਟ

ਇੱਕ ਚੈਰਿਟੀ ਸੰਗਠਨ ਦੀ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਯੂਕੇ ਵਿੱਚ ਸਿਗਰਟਨੋਸ਼ੀ ਨਾਲੋਂ ਜ਼ਿਆਦਾ ਮੋਟਾਪੇ ਕਾਰਨ ਕੈਂਸਰ ਦੇ ਮਾਮਲੇ ਵਧੇਰੇ ਸਾਹਮਣੇ ਆ ਰਹੇ ਹਨ।

ਕੈਂਸਰ ਰਿਸਰਚ ਯੂਕੇ ਮੁਤਾਬਕ ਗੁਦਾ, ਗੁਰਦਿਆਂ, ਔਰਤਾਂ ਦੇ ਅੰਡਕੋਸ਼ ਦੇ ਕੈਂਸਰ ਸਿਗਰਟਨੋਸ਼ੀ ਨਾਲੋਂ ਜ਼ਿਆਦਾ ਮੋਟਾਪੇ ਕਾਰਨ ਹੁੰਦੇ ਹਨ।

ਰਿਪੋਰਟ ਮੁਤਾਬਕ ਲੱਖਾਂ ਲੋਕਾਂ ਨੂੰ ਮੋਟਾਪੇ ਕਾਰਨ ਕੈਂਸਰ ਦਾ ਖ਼ਤਰਾ ਹੈ।

ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਸੰਗਠਨ ਨੇ ਮੋਟਾਪੇ ਖਿਲਾਫ਼ ਕੋਈ ਰਿਪੋਰਟ ਪੇਸ਼ ਕੀਤੀ ਹੋਵੇ।

ਫਰਵਰੀ ਵਿੱਚ ਕਮੇਡੀਅਨ ਅਤੇ ਕੈਂਪੇਨਰ ਸੋਫ਼ੀ ਹੈਗਨ ਨੇ ਟਵਿੱਟਰ ਤੇ ਇਸ ਮੋਟਾਪਾ ਵਿਰੋਧੀ ਲਹਿਰ ਮੁਹਿੰਮ ਦੀ ਆਲੋਚਨਾ ਕੀਤੀ ਸੀ।

ਇੱਕ ਹੋਰ ਟਵਿੱਟਰ ਯੂਜ਼ਰ ਨੇ ਲਿਖਿਆ ਕਿ ਕੈਂਸਰ ਨੂੰ ਮੋਟਾਪੇ ਨਾਲ ਜੋੜਨਾ ਕਾਫ਼ੀ ਮਾੜਾ ਕੰਮ ਹੈ।

ਸਿਗਰਟਨੋਸ਼ੀ ਅਤੇ ਮੋਟਾਪੇ ਦੀ ਤੁਲਨਾ ਕਿਉਂ

ਕੈਂਸਰ ਰਿਸਰਚ ਯੂਕੇ ਦਾ ਕਹਿਣਾ ਹੈ ਕਿ ਉਸ ਦਾ ਮਕਸਦ ਲੋਕਾਂ ਨੂੰ ਮੋਟਾਪੇ ਬਾਰੇ ਘਟੀਆ ਮਹਿਸੂਸ ਕਰਵਾਉਣਾ ਨਹੀਂ ਹੈ।

ਨਾ ਹੀ ਉਨ੍ਹਾਂ ਦਾ ਇਹ ਮੰਨਣਾ ਹੈ ਕਿ ਕੈਂਸਰ ਦੇ ਮਾਮਲੇ ਵਿੱਚ ਸਿਗਰਟਨੋਸ਼ੀ ਅਤੇ ਮੋਟਾਪੇ ਦੀ ਸਿੱਧੀ ਤੁਲਨਾ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ:

ਹਾਲਾਂਕਿ ਸੰਗਠਨ ਦਾ ਦਾਅਵਾ ਹੈ ਕਿ ਭਾਰ ਵਧੇਰੇ ਹੋਣ ਜਾਂ ਮੋਟਾਪੇ ਕਾਰਨ ਹਰ ਸਾਲ ਕੈਂਸਰ ਦੇ 22,800 ਮਾਮਲੇ ਸਾਹਮਣੇ ਆਉਂਦੇ ਹਨ। ਜਦੋਂਕਿ ਸਿਗਰਟਨੋਸ਼ੀ ਕਾਰਨ 54, 300 ਮਾਮਲੇ ਸਾਹਮਣੇ ਆਉਂਦੇ ਹਨ। ਇਸ ਤੋਂ ਇਲਾਵਾ—

ਗੁਦਾ ਕੈਂਸਰ- ਗੁਦਾ ਜਾਂ ਬਾਵੈਲ ਕੈਂਸਰ ਦੇ ਹਰ ਸਾਲ 42,00 ਨਵੇਂ ਮਾਮਲੇ ਸਾਹਮਣੇ ਆਉਂਦੇ ਹਨ ਜਿਨ੍ਹਾਂ ਵਿੱਚੋਂ 48,00 ਮੋਟਾਪੇ ਕਾਰਨ ਤੇ 29,00 ਸਿਗਰਟਨੋਸ਼ੀ ਕਾਰਨ ਹੁੰਦੇ ਹਨ।

ਗੁਰਦੇ ਦਾ ਕੈਂਸਰ- ਇਸ ਦੇ ਲਗਭਗ 12,000 ਕੇਸਾਂ ਵਿੱਚੋਂ 2900 ਮੋਟਾਪੇ ਕਾਰਨ ਅਤੇ 1600 ਮਾਮਲੇ ਸਿਗਰਟਨੋਸ਼ੀ ਕਾਰਨ ਹੁੰਦੇ ਹਨ।

ਜਿਗਰ ਦਾ ਕੈਂਸਰ- ਜਿਗਰ ਦੇ ਕੈਂਸਰ ਦੇ 5900 ਕੁੱਲ ਮਾਮਲਿਆਂ ਵਿੱਚੋਂ ਮੋਟਾਪੇ ਕਾਰਨ 1300 ਤੇ ਸਿਗਰਟਨੋਸ਼ੀ ਕਾਰਨ 1200 ਮਾਮਲੇ।

ਔਰਤਾਂ ਦੇ ਅੰਡਕੋਸ਼ਾਂ ਦਾ ਕੈਂਸਰ- ਓਵਰੀਜ਼ ਦੇ ਕੈਂਸਰ ਦੇ 7500 ਮਾਮਲਿਆਂ ਵਿੱਚੋਂ 490 ਮੋਟਾਪੇ ਕਾਰਨ ਅਤੇ 25 ਮਾਮਲੇ ਸਿਗਰਟ ਕਾਰਨ ਹਰ ਸਾਲ ਸਾਹਮਣੇ ਆਉਂਦੇ ਹਨ।

ਕੁੱਲ ਮਿਲਾ ਕੇ ਯੂਕੇ ਵਿੱਚ ਸਿਗਰਟਨੋਸ਼ੀ ਕੈਂਸਰ ਦੇ ਰੋਕੇ ਜਾ ਸਕਣ ਵਾਲੇ ਸਭ ਤੋਂ ਵੱਡੇ ਕਾਰਨਾਂ ਵਿੱਚੋਂ ਇੱਕ ਹੈ।

ਸਿਹਤ ਮਾਹਿਰਾਂ ਦੀ ਚਿੰਤਾ ਦਾ ਵਿਸ਼ਾ ਹੈ ਕਿ ਜਿੱਥੇ ਯੂਕੇ ਵਿੱਚ ਸਿਗਰਟਨੋਸ਼ੀ ਘੱਟ ਰਹੀ ਹੈ ਉੱਥੇ ਹੀ ਮੋਟਾਪੇ ਦੀ ਸਮੱਸਿਆ ਵੱਧ ਰਹੀ ਹੈ।

ਇਹ ਚੇਤਾਵਨੀ ਉਸ ਸਮੇਂ ਆਈ ਹੈ ਜਦੋਂ ਬੋਰਿਸ ਜੌਹਨਸਨ ਨੇ ਕਿਹਾ ਕਿ ਉਹ ਮਿੱਠੇ ਤੇ ਲੂਣ ਦੀ ਵਧੇਰੇ ਮਾਤਰਾ ਵਾਲੇ ਖਾਦ ਪਦਾਰਥਾਂ ਉੱਪਰ ਬਹਿਸ ਤੋਂ ਬਿਨਾਂ ਵਾਧੂ ਟੈਕਸ ਨਹੀਂ ਲੱਗਣ ਦੇਣਗੇ।

ਯੂਕੇ ਵਿੱਚ 4 ਪਿੱਛੇ 1 ਬਾਲਗ ਮੋਟਾਪੇ ਦਾ ਸ਼ਿਕਾਰ ਹੈ। ਇਸ ਸਮੇਂ ਯੂਕੇ ਵਿੱਚ—

134 ਲੱਖ ਮੋਟੇ ਲੋਕ ਹਨ ਜੋ ਸਿਗਰਟਨੋਸ਼ੀ ਨਹੀਂ ਕਰਦੇ

63 ਲੱਖ ਲੋਕ ਸਿਗਰਟਨੋਸ਼ੀ ਕਰਦੇ ਹਨ ਪਰ ਮੋਟੇ ਨਹੀਂ ਹਨ

15 ਲੱਖ ਲੋਕ ਮੋਟੇ ਵੀ ਹਨ ਤੇ ਸਿਗਰਟਨੋਸ਼ੀ ਵੀ ਕਰਦੇ ਹਨ

ਹਾਲਾਂਕਿ ਕੈਂਸਰ ਤੇ ਮੋਟਾਪੇ ਦਾ ਰਿਸ਼ਤਾ ਹਾਲੇ ਚੰਗੀ ਤਰ੍ਹਾਂ ਸਾਬਤ ਹੋ ਚੁੱਕਿਆ ਹੈ ਪਰ ਸਾਨੂੰ ਜੀਵ ਵਿਗਿਆਨਕ ਤੱਥ ਧਿਆਨ ਵਿੱਚ ਰੱਖਣੇ ਪੈਣਗੇ।

ਫੈਟ ਨਾਲ ਸੈਲਾਂ ਦਾ ਵਾਧਾ ਤੇਜ਼ ਹੁੰਦਾ ਹੈ ਅਜਿਹੇ ਹਾਰਮੋਨ ਰਿਸਦੇ ਹਨ ਜਿਨ੍ਹਾਂ ਕਾਰਨ ਸੈਲਾਂ ਦਾ ਵਿਖੰਡਨ ਵੀ ਵਧਦਾ ਹੈ। ਇਸ ਕਾਰਨ ਕੈਂਸਰ ਦੇ ਸੈਲਾਂ ਦੇ ਵਧਣ-ਫੁੱਲਣ ਦੀ ਸੰਭਾਵਨਾ ਵਧ ਜਾਂਦੀ ਹੈ।

ਹਾਲਾਂਕਿ ਮੋਟੇ ਹੋਣ ਨਾਲ ਕਿਸੇ ਵਿਅਕਤੀ ਨੂੰ ਕੈਂਸਰ ਹੋਵੇਗਾ ਇਹ ਤੈਅ ਨਹੀਂ ਹੋ ਜਾਂਦਾ ਪਰ ਖ਼ਤਰਾ ਜ਼ਰੂਰ ਵਧ ਜਾਂਦਾ ਹੈ। ਜਿਵੇਂ-ਜਿਵੇਂ ਭਾਰ ਵਧਦਾ ਹੈ ਉਸੇ ਤਰ੍ਹਾਂ ਇਹ ਖ਼ਤਰਾ ਵੀ ਵਧਦਾ ਰਹਿੰਦਾ ਹੈ।

ਮੋਟਾਪੇ ਨਾਲ ਸਬੰਧਤ 13 ਕਿਸਮ ਦੇ ਕੈਂਸਰ

ਕੈਂਸਰ ਰਿਸਰਚ ਯੂਕੇ ਨੇ 13 ਕਿਸਮ ਦੇ ਕੈਂਸਰ ਦਾ ਸਬੰਧ ਮੋਟਾਪੇ ਨਾਲ ਜੋੜਿਆ ਹੈ।

  • ਔਰਤਾਂ ਵਿੱਚ ਮਾਹਵਾਰੀ ਬੰਦ ਹੋਣ ਤੋਂ ਬਾਅਦ ਛਾਤੀ ਦਾ ਕੈਂਸਰ
  • ਗੁਦਾ ਕੈਂਸਰ
  • ਖ਼ੁਰਾਕ ਨਲੀ ਦਾ ਕੈਂਸਰ
  • ਜਿਗਰ ਦਾ ਕੈਂਸਰ
  • ਗੁਰਦੇ ਦਾ ਕੈਂਸਰ
  • ਢਿੱਡ ਦੇ ਉੱਪਰਲੇ ਹਿੱਸੇ ਦਾ ਕੈਂਸਰ
  • ਗਾਲਬਲੈਡਰ ਦਾ ਕੈਂਸਰ
  • ਕੁੱਖ ਦਾ ਕੈਂਸਰ
  • ਔਰਤਾਂ ਦੇ ਅੰਡਕੋਸ਼ਾਂ (ਓਵਰੀਆਂ) ਦਾ ਕੈਂਸਰ
  • ਥਾਇਰਾਇਡ ਦਾ ਕੈਂਸਰ
  • ਖੂਨ ਦਾ ਕੈਂਸਰ
  • ਦਿਮਾਗ ਦਾ ਕੈਂਸਰ

ਮੋਟਾਪੇ ਤੇ ਕੈਂਸਰ ਦਾ ਸਬੰਧ ਬਾਲਗਾਂ ਵਿੱਚ ਹੀ ਸਾਬਤ ਹੋ ਸਕਿਆ ਹੈ ਪਰ ਬੱਚਿਆਂ ਲਈ ਵੀ ਭਾਰ ਕਾਬੂ ਵਿੱਚ ਰੱਖਣਾ ਓਨਾ ਹੀ ਅਹਿਮ ਹੈ।

ਕੈਂਸਰ ਰਿਸਰਚ ਸੰਗਠਨ ਮੁਤਾਬਕ ਸਿਗਰਟ ਦੇ ਮੁਕਾਬਲੇ ਮੋਟਾਪੇ ਕਾਰਨ ਹਰ ਸਾਲ:

  • 1900 ਮਾਮਲੇ ਕੈਂਸਰ ਦੇ ਵਧੇਰੇ ਹੁੰਦੇ ਹਨ
  • 1400 ਗੁਰਦਿਆਂ ਦੇ ਕੈਂਸਰ ਦੇ ਵਧੇਰੇ ਹੁੰਦੇ ਹਨ
  • 460 ਮਾਮਲੇ ਔਰਤਾਂ ਦੇ ਅੰਡਕੋਸ਼ਾਂ (ਓਵਰੀਆਂ) ਦੇ ਕੈਂਸਰ ਅਤੇ
  • 180 ਮਾਮਲੇ ਜਿਗਰ ਦੇ ਕੈਂਸਰ ਦੇ ਵਧੇਰੇ ਹੁੰਦੇ ਹਨ।

ਕੈਂਸਰ ਰਿਸਰਚ ਯੂਕੇ ਦੇ ਪ੍ਰੋ. ਲਿੰਡਾ ਬੌਲਡ ਦਾ ਕਹਿਣਾ ਹੈ ਕਿ ਸਰਕਾਰ ਨੂੰ ਮੁਟਾਪੇ ਦਾ ਹੱਲ ਲੱਭਣਾ ਚਾਹੀਦਾ ਹੈ।

ਬ੍ਰਿਟਿਸ਼ ਮੈਡੀਕਲ ਐਸੋਸੀਏਸ਼ਨ ਮੁਤਾਬਕ ਸਰਕਾਰ ਸਿਹਤ ਲਈ ਖਰਾਬ ਖਾਣ-ਪੀਣ ਦੀਆਂ ਵਸਤਾਂ ਦੀ ਮਸ਼ਹੂਰੀ ਤੇ ਰੋਕ ਲਾਉਣ ਵਿੱਚ ਕਾਫ਼ੀ ਹੌਲੀ ਰਹੀ ਹੈ।

ਇਹ ਵੀ ਪੜ੍ਹੋ:

ਉਨ੍ਹਾਂ ਕਿਹਾ, "ਹਾਲਾਂਕਿ ਸਾਨੂੰ ਪਤਾ ਹੈ ਕਿ ਸਿਗਰਟ ਪੀਣ ਨਾਲ ਕਿੰਨਾ ਨੁਕਸਾਨ ਹੁੰਦਾ ਹੈ, ਫਿਰ ਮੁਟਾਪਾ ਘਟਾਉਣ ਲਈ ਕੋਸ਼ਿਸ਼ਾਂ ਘੱਟ ਕੀਤੀਆਂ ਜਾ ਰਹੀਆਂ ਹਨ ਜੋ ਕਿ ਕੈਂਸਰ ਦਾ ਵੱਡਾ ਕਾਰਨ ਹੈ।"

ਐਨਐਚਐਸ ਦੇ ਮੁੱਖ ਕਾਰਜਕਾਰੀ ਸਿਮੋਵ ਸਟੀਵਨਸ ਦਾ ਕਹਿਣਾ ਹੈ, "ਐਨਐਚਐਸ ਇਹ ਜੰਗ ਇਕੱਲੇ ਨਹੀਂ ਜਿੱਤ ਸਕਦਾ। ਪਰਿਵਾਰ, ਭੋਜਨ ਦੇ ਵਪਾਰੀਆਂ ਤੇ ਸਰਕਾਰ ਨੂੰ ਇਸ ਵਿੱਚ ਅਹਿਮ ਭੂਮੀਕਾ ਨਿਭਾਉਣ ਦੀ ਲੋੜ ਹੈ।"

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)