ਬਿਸ਼ਕੇਕ: ਮੋਦੀ ਨੇ ਕਿਹਾ ਅੱਤਵਾਦ ਮੁਕਤ ਮਾਹੌਲ ਜ਼ਰੂਰੀ, ਇਮਰਾਨ ਨੇ ਕਿਹਾ ਗੱਲਬਾਤ ਲਈ ਵਿਚੋਲਗੀ ਦੀ ਭਾਲ

ਤਸਵੀਰ ਸਰੋਤ, GETTY IMAGES
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ਵਿੱਚ ਹੋ ਰਹੇ ਐੱਸਸੀਓਸੀ ਦੇਸਾਂ ਦੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਸੰਮੇਲਨ ਨੂੰ HEALTH ਨਾਂ ਦਾ ਮੰਤਰ ਦਿੱਤਾ।
ਉਨ੍ਹਾਂ ਨੇ ਕਿਹਾ, "ਅਸੀਂ ਸਾਰਿਆਂ ਦਾ ਵਿਜ਼ਨ ਸਾਡੇ ਖੇਤਰ ਵਿੱਚ HEALTH ਸਹਿਯੋਗ ਨੂੰ ਮਜ਼ਬੂਤ ਕਰਨਾ ਹੈ।"
"HEALTH ਸ਼ਬਦ ਦੇ ਅੱਖਰਾਂ ਨਾਲ ਸਾਡੇ ਸਹਿਯੋਗ ਲਈ ਇੱਕ ਚੰਗਾ ਟੈਂਪਲੇਟ ਬਣ ਸਕਦਾ ਹੈ।"
ਐੱਚ ਦਾ ਮਤਲਬ ਹੈੱਲਥ ਕੋਓਪਰੇਸ਼ਨ (ਸਿਹਤ ਖੇਤਰ ਵਿੱਚ ਸਹਿਯੋਗ), ਈ ਦਾ ਮਤਲਬ ਇਕੋਨੋਮਿਕ ਕੋਓਪਰੇਸ਼ਨ (ਆਰਥਿਕ ਸਹਿਯੋਗ), ਏ ਦਾ ਮਤਲਬ ਓਲਟਰਨੇਟ ਐਨਰਜੀ (ਵੈਕਲਿਪ ਊਰਜਾ), ਐੱਲ ਦਾ ਮਤਲਬ ਲਿਟਰੇਚਰ ਐਂਡ ਕਲਚਰ (ਸਾਹਿਤ ਤੇ ਸੱਭਿਆਚਾਰ), ਟੀ ਤੋਂ ਟੈਰਰਿਜ਼ਮ ਫ੍ਰੀ ਸੋਸਾਇਟੀ (ਅੱਤਵਾਦ ਮੁਕਤ ਸਮਾਜ), ਐੱਚ ਤੋਂ ਹਿਊਮੈਨੀਟੇਰੀਅਨ ਅਪ੍ਰੋਚ (ਮਨੁੱਖਤਾਵਾਦੀ ਰਵੱਈਆ)
ਇਹ ਵੀ ਪੜ੍ਹੋ:
ਉਨ੍ਹਾਂ ਨੇ ਸ੍ਰੀ ਲੰਕਾ ਵਿੱਚ ਹਾਲ ਵਿੱਚ ਹੀ ਅੱਤਵਾਦੀ ਹਮਲਿਆਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਐੱਸਸੀਓ ਦੇਸਾਂ ਨੂੰ ਮਿਲ ਕੇ ਅੱਤਵਾਦ ਖਿਲਾਫ਼ ਲੜਨਾ ਪਵੇਗਾ ਅਤੇ ਅੱਤਵਾਦ ਖਿਲਾਫ਼ ਕੌਮਾਂਤਰੀ ਸੰਮੇਲਨ ਹੋਣਾ ਚਾਹੀਦਾ ਹੈ।
ਉਰਜਾ ਦੇ ਵੈਕਲਪਿਕ ਸਰੋਤਾਂ 'ਤੇ ਸਾਝੇਦਾਰੀ
ਨਰਿੰਦਰ ਮੋਦੀ ਨੇ ਗਲੋਬਲ ਵਾਰਮਿੰਗ ਦੇ ਮੁੱਦੇ 'ਤੇ ਕਿਹਾ ਕਿ ਉਰਜਾ ਦੇ ਖੇਤਰ ਵਿੱਚ ਵੈਕਲਪਿਕ ਸਰੋਤਾਂ ਨੂੰ ਵਿਕਸਿਤ ਕਰਨ ਵਿੱਚ ਭਾਰਤ ਆਪਣਾ ਤਜਰਬਾ ਐੱਸਸੀਓ ਦੇਸਾਂ ਦੇ ਨਾਲ ਸਾਝਾ ਕਰਨ ਲਈ ਤਿਆਰ ਹੈ।
ਉਨ੍ਹਾਂ ਨੇ ਦੱਸਿਆ ਕਿ ਭਾਰਤ ਨੇ ਐੱਸਸੀਓ ਦੀਆਂ ਸਾਰੀਆਂ ਗਤੀਵਿਧੀਆਂ ਵਿੱਚ ਯੋਗਦਾਨ ਦਿੱਤਾ ਹੈ।

ਤਸਵੀਰ ਸਰੋਤ, NArendra Modi
ਮੋਦੀ-ਜਿਨਪਿੰਗ ਦੀ ਮੁਲਾਕਾਤ
ਪ੍ਰਧਾਨ ਮੰਤਰੀ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਸ਼ੰਘਾਈ ਸਹਿਯੋਗ ਸੰਗਠਨ (SCO) ਦੇ ਸ਼ਿਖਰ ਸੰਮੇਲਨ ਦੌਰਾਨ ਗੱਲਬਾਤ ਹੋਈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ-ਪਾਕਿਸਤਾਨ ਰਿਸ਼ਤਿਆ ਨੂੰ ਲੈ ਕੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਕਿਹਾ ਹੈ ਕਿ 'ਪਾਕਿਸਤਾਨ ਨੂੰ ਅੱਤਵਾਦ ਮੁਕਤ ਮਾਹੌਲ ਬਣਾਉਣ ਦੀ ਲੋੜ ਹੈ। ਫਿਲਹਾਲ ਸਾਨੂੰ ਅਜਿਹਾ ਹੁੰਦਾ ਦਿਖਾਈ ਨਹੀਂ ਦੇ ਰਿਹਾ।'
ਮੋਦੀ ਨੇ ਬਿਸ਼ਕੇਕ ਪਹੁੰਚਣ ਤੋਂ ਬਾਅਦ ਸਭ ਤੋਂ ਪਹਿਲਾਂ ਸ਼ੀ ਜਿਨਪਿੰਗ ਨਾਲ ਹੀ ਮੁਲਾਕਾਤ ਕੀਤੀ। ਆਮ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਅਤੇ ਜੈਸ਼-ਏ-ਮੁਹੰਮਦ ਮੁਖੀ ਮਸੂਦ ਅਜ਼ਹਰ ਨੂੰ ਯੂਐਨ ਵਲੋਂ 'ਗਲੋਬਲ ਟੈਰੇਰਿਸਟ' ਐਲਾਨ ਦਿੱਤੇ ਜਾਣ ਤੋਂ ਬਾਅਦ ਦੋਹਾਂ ਆਗੂਆਂ ਦੀ ਪਹਿਲੀ ਮੁਲਾਕਾਤ ਸੀ।
ਭਾਰਤ ਦੇ ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਦੱਸਿਆ ਕਿ ਦੋਹਾਂ ਆਗੂਆਂ ਵਿਚਾਲੇ 'ਪਾਕਿਸਤਾਨ ਨੂੰ ਲੈ ਕੇ ਸੰਖੇਪ ਵਿੱਚ ਗੱਲਬਾਤ ਹੋਈ। ਸਮਾਂ ਘੱਟ ਸੀ।'
ਭਾਰਤ ਦੇ ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਦੱਸਿਆ ਕਿ ਮੁਲਾਕਾਤ ਲਈ 20 ਮਿੰਟ ਦਾ ਸਮਾਂ ਤੈਅ ਸੀ ਪਰ ਮੀਟਿੰਗ ਕਿਤੇ ਜ਼ਿਆਦਾ ਸਮਾਂ ਤੱਕ ਚੱਲੀ।
ਪਟੜੀ ਤੋਂ ਉਤਰੀਆਂ ਕੋਸ਼ਿਸ਼ਾਂ
ਗੋਖਲੇ ਦੇ ਅਨੁਸਾਰ, "ਪੀਐਮ ਮੋਦੀ ਨੇ ਕਿਹਾ ਕਿ ਪਾਕਿਸਤਾਨ ਨੂੰ ਲੈ ਕੇ ਸਾਡੇ ਸਥਿਤੀ ਵਿੱਚ ਇੱਕਰੂਪਤਾ ਹੈ। ਅਸੀਂ ਸਾਰੇ ਮੁੱਦਿਆਂ 'ਤੇ ਦੋਤਰਫ਼ਾ ਪ੍ਰਕਿਰਿਆ ਤਹਿਤ ਗੱਲਬਾਤ ਕਰੀਏ। ਅਸੀਂ ਗੱਲਬਾਤ ਰਾਹੀਂ ਹੱਲ ਚਾਹੁੰਦੇ ਹਾਂ। ਇਸ ਪ੍ਰਕਿਰਿਆ ਲਈ ਵਚਨਬੱਧ ਹਾਂ।"

ਤਸਵੀਰ ਸਰੋਤ, Twitter/@narendramodi
ਮੋਦੀ ਅਤੇ ਜਿਨਪਿੰਗ ਦੀ ਮੁਲਾਕਾਤ ਤੋਂ ਬਾਅਦ ਗੋਖਲੇ ਨੇ ਕਿਹਾ, "ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਦਿਸ਼ਾ ਵੱਲ ਕੋਸ਼ਿਸ਼ ਕੀਤੀ ਹੈ, ਪਰ ਇਨ੍ਹਾਂ ਕੋਸ਼ਿਸ਼ਾਂ ਨੂੰ ਟਰੈਕ ਤੋਂ ਹਟਾ ਦਿੱਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਦੱਸਿਆ ਕਿ ਪਾਕਿਸਤਾਨ ਅੱਤਵਾਦ ਤੋਂ ਮੁਕਤ ਮਾਹੌਲ ਬਣਾਉਣ ਦੀ ਲੋੜ ਹੈ। ਫਿਲਹਾਲ ਅਸੀਂ ਅਜਿਹਾ ਹੁੰਦਾ ਨਹੀਂ ਦੇਖ ਰਹੇ, ਅਸੀਂ ਪਾਕਿਸਤਾਨ ਵਲੋਂ ਠੋਸ ਕਦਮ ਚੁੱਕੇ ਜਾਣ ਦੀ ਉਮੀਦ ਕਰਦੇ ਹਨ।"
ਸ਼ੰਘਾਈ ਸਹਿਯੋਗ ਸੰਗਠਨ ਦੀ ਬੈਠਕ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੀ ਹਿੱਸਾ ਲੈ ਰਹੇ ਹਨ ਪਰ ਉਨ੍ਹਾਂ ਦੀ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਕੋਈ ਦੁਵੱਲੀ ਮੁਲਾਕਾਤ ਨਹੀਂ ਹੋਣੀ ਹੈ।
ਸੰਮੇਲਨ ਵਿੱਚ ਸ਼ੁੱਕਰਵਾਰ ਨੂੰ ਸ੍ਰੀ ਲੰਕਾ ਬੰਬ ਧਮਾਕਿਆਂ ਦੀ ਨਿੰਦਾ ਕਰਦਿਆਂ ਪੀਐੱਮ ਮੋਦੀ ਨੇ ਕਿਹਾ, ''ਸਮਾਜ ਨੂੰ ਅੱਤਵਾਦ ਮੁਕਤ ਬਣਾਉਣ ਲਈ ਕੌਮਾਂਤਰੀ ਪੱਧਰ 'ਤੇ ਸੰਮੇਲਨ ਹੋਣਾ ਜ਼ਰੂਰੀ ਹੈ ਤੇ ਅੱਤਵਾਦ ਖਿਲਾਫ ਇੱਕਜੁਟਤਾ ਵੀ ਜ਼ਰੂਰੀ ਹੈ।''
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਭਾਰਤ ਦੇ ਨਾਲ ਸ਼ਾਂਤੀ ਵਿੱਚ ਵਿਸ਼ਵਾਸ ਰੱਖਦੇ ਹਾਂ- ਇਮਰਾਨ ਖਾਨ
ਹਾਲਾਂਕਿ ਅਜਿਹੀਆਂ ਖ਼ਬਰਾਂ ਵੀ ਆਈਆਂ ਹਨ ਕਿ ਸੰਮੇਲਨ ਦੌਰਾਨ ਇੱਕੋ ਥਾਂ ਮੌਜੂਦ ਹੋਣ ਦੇ ਬਾਵਜੂਦ ਇਮਰਾਨ ਅਤੇ ਮੋਦੀ ਨੇ ਕੋਈ ਗੱਲਬਾਤ ਨਹੀਂ ਕੀਤੀ।
ਬਿਸ਼ਕੇਕ ਵਿੱਚ ਸੰਮੇਲਨ ਦੌਰਾਨ ਰੂਸ ਦੀ ਇੱਕ ਖ਼ਬਰ ਏਜੰਸੀ ਸਪੂਤਨੀਕ ਦੇ ਸਵਾਲ 'ਤੇ ਕਿ ਕੀ ਇਸਲਾਮਾਬਾਦ ਨੇ ਭਾਰਤ ਨਾਲ ਸੁਲ੍ਹਾ-ਸਫ਼ਾਈ ਕਰਨ ਵਿਚ ਕਿਸੇ ਅੰਤਰਰਾਸ਼ਟਰੀ ਵਿਚੋਲਗੀ ਦੀ ਮੰਗ ਕੀਤੀ ਹੈ? ਕੀ ਰੂਸ, ਉਦਾਹਰਨ ਲਈ, ਅਜਿਹਾ ਵਿਚੋਲਾ ਬਣ ਸਕਦਾ ਹੈ?
ਇਸ 'ਤੇ ਇਮਰਾਨ ਖਾਨ ਨੇ ਕਿਹਾ, ''ਪਾਕਿਸਤਾਨ ਕਿਸੇ ਵੀ ਤਰ੍ਹਾਂ ਦੀ ਵਿਚੋਲਗੀ ਦੀ ਤਲਾਸ਼ ਕਰ ਰਿਹਾ ਹੈ, ਕਿਉਂਕਿ ਪਾਕਿਸਤਾਨ ਦਾ ਵਿਸ਼ਵਾਸ ਹੈ ਕਿ ਤਰੱਕੀ ਸ਼ਾਂਤੀ ਨਾਲ ਆਉਂਦੀ ਹੈ। ਅਤੇ ਜਦੋਂ ਤੁਸੀਂ ਆਪਣੇ ਗੁਆਂਢੀਆਂ ਨਾਲ ਤਣਾਅ ਵਿੱਚ ਹੁੰਦੇ ਹੋ, ਇਹ ਮਨੁੱਖਾਂ 'ਤੇ ਖਰਚੇ ਜਾ ਸਕਣ ਲਈ ਸਾਧਨਾਂ ਨੂੰ ਭਟਕਾਉਂਦਾ ਹੈ। ਸਾਧਨ ਅਚਨਚੇਤੀ ਚੀਜ਼ਾਂ ਜਿਵੇਂ ਕਿ ਹਥਿਆਰਾਂ 'ਤੇ ਖਰਚੇ ਜਾਂਦੇ ਹਨ। ਅਤੇ ਇਸ ਲਈ ਅਸੀਂ ਸਾਰੇ ਗੁਆਂਢੀ ਦੇਸ਼ਾਂ ਖਾਸ ਕਰਕੇ ਭਾਰਤ ਦੇ ਨਾਲ ਸ਼ਾਂਤੀ ਵਿੱਚ ਵਿਸ਼ਵਾਸ ਰੱਖਦੇ ਹਾਂ।''
'' ਭਾਰਤ ਵਿੱਚ ਆਮ ਚੋਣਾਂ ਤੋਂ ਪਹਿਲਾਂ ਸੱਜੇ ਪੱਖੀ ਹਿੰਦੂ ਰਾਸ਼ਟਰਵਾਦੀਆਂ ਕਾਰਨ ਦੋਹਾਂ ਮੁਲਕਾਂ ਵਿਚਾਲੇ ਗੱਲਬਾਤ ਮੁਸ਼ਕਿਲ ਸੀ। ਹੁਣ ਚੋਣਾਂ ਖਤਮ ਹੋ ਗਈਆਂ ਹਨ ਅਤੇ ਉਮੀਦ ਹੈ ਕਿ ਭਾਰਤ-ਪਾਕਿਸਤਾਨ ਗੱਲਬਾਤ ਰਾਹੀਂ ਸਾਰੇ ਵਖਰੇਵੇਂ ਖ਼ਤਮ ਕਰ ਲੈਣਗੇ।''
ਇਮਰਾਨ ਖਾਨ ਨੇ ਅੱਗੇ ਕਿਹਾ ਕਿ ਭਾਰਤ ਨਾਲ ਫਿਲਹਾਲ ਦੁਵੱਲੇ ਸਬੰਧ ਹੁਣ ਤੱਕ ਸਭ ਤੋਂ ਹੇਠਲੇ ਪੱਧਰ 'ਤੇ ਚਲੇ ਗਏ ਹਨ।
ਲੋਕਾਂ ਦਾ ਆਪਸੀ ਸੰਪਰਕ ਵਧਾਉਣ ਬਾਰੇ ਉਨ੍ਹਾਂ ਕਿਹਾ, ''ਸਿੱਖ ਭਾਈਚਾਰੇ ਲਈ ਕਰਤਾਰਪੁਰ ਲਾਂਘਾ ਪਾਕਿਸਤਾਨ ਦੀ ਬਹੁਤ ਵਧੀਆ ਪਹਿਲਕਦਮੀ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ, ਜਿਵੇਂ ਮੈਂ ਕਿਹਾ ਹੈ, ਹੁਣ ਚੋਣਾਂ ਖ਼ਤਮ ਹੋ ਚੁੱਕੀਆਂ ਹਨ, ਭਾਰਤ ਇਹਨਾਂ ਪਹਿਲਕਦਮੀਆਂ ਲਈ ਸਕਾਰਾਤਮਕ ਜਵਾਬ ਦੇਵੇਗਾ, ਲੋਕਾਂ ਦਾ ਆਪਸ ਵਿੱਚ ਸੰਪਰਕ ਵਧਾਉਣ ਲਈ। ਪਰ, ਬਦਕਿਸਮਤੀ ਨਾਲ, ਲੋਕਾਂ ਦਾ ਆਪਸ ਵਿੱਚ ਸੰਪਰਕ ਸਿਰਫ਼ ਉਦੋਂ ਹੀ ਕੰਮ ਕਰਦਾ ਹੈ ਜਦੋਂ ਸਰਕਾਰਾਂ ਵੀ ਨੇੜੇ ਆਉਣ ਦੀ ਕੋਸ਼ਿਸ਼ ਕਰਦੀਆਂ ਹਨ।''

ਤਸਵੀਰ ਸਰੋਤ, Twitter/@narendramodi
ਉੱਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ ਦੇ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਨੂੰ ਬਹੁਤ ਫਾਇਦੇਮੰਦ ਦੱਸਿਆ।
ਮੋਦੀ ਨੇ ਟਵਿੱਟਰ 'ਤੇ ਲਿਖਿਆ ਹੈ, "ਸਾਡੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਇੱਕ ਬਹੁਤ ਹੀ ਫਾਇਦੇ ਵਾਲੀ ਬੈਠਕ ਹੋਈ ਹੈ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਇਹ ਵੀ ਪੜ੍ਹੋ:
ਸਾਡੀ ਬੈਠਕ ਵਿੱਚ ਭਾਰਤ-ਚੀਨ ਦੇ ਸਾਰੇ ਰਿਸ਼ਤਿਆਂ ਦੇ ਸਾਰੇ ਪਹਿਲੂਆਂ 'ਤੇ ਗੱਲਬਾਤ ਹੋਈ ਹੈ। ਸਾਡੇ ਦੇਸ਼ਾਂ ਦੇ ਆਰਥਿਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਸੁਧਾਰਨ ਲਈ ਸਾਨੂੰ ਮਿਲ ਕੇ ਕੰਮ ਕਰਨਾ ਪਵੇਗਾ।"
ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਕਿਹਾ, "ਪ੍ਰਧਾਨ ਮੰਤਰੀ ਨੇ ਸ਼ੀ ਜਿਨਪਿੰਗ ਨੂੰ ਅਗਲੀ ਗੈਰ-ਰਸਮੀ ਮੁਲਾਕਾਤ ਲਈ ਭਾਰਤ ਆਉਣ ਦਾ ਸੱਦਾ ਦਿੱਤਾ ਹੈ। ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦੱਸਿਆ ਕਿ ਉਹ ਇਸ ਸਾਲ ਭਾਰਤ ਆਉਣ ਲਈ ਤਿਆਰ ਹਨ।"
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4












