ਸ਼ਿਖ਼ਰ ਧਵਨ ਟੀਮ ਇੰਡੀਆ ਤੋਂ ਹੋਏ ਬਾਹਰ, ਅੰਗੂਠੇ ਦੀ ਹੱਡੀ ਟੁੱਟੀ, ਸੋਸ਼ਲ ਮੀਡੀਆ ਨੇ ਬਣਾਈ ਯੁਵਰਾਜ ਸਮੇਤ ਕਤਾਰ

ਵਿਸ਼ਵ ਕੱਪ ਟੂਰਨਾਮੈਂਟ ਤੋਂ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖ਼ਰ ਧਵਨ ਅੰਗੂਠੇ 'ਤੇ ਲੱਗੀ ਸੱਟ ਕਾਰਨ ਘੱਟੋ-ਘੱਟ ਤਿੰਨ ਹਫ਼ਤਿਆਂ ਲਈ ਬਾਹਰ ਹੋ ਗਏ ਹਨ।

ਇਹ ਭਾਰਤ ਲਈ ਇੱਕ ਜ਼ੋਰ ਦਾ ਝਟਕਾ ਸਾਬਤ ਹੋ ਸਕਦਾ ਕਿਉਂਕਿ ਐਤਵਾਰ ਨੂੰ ਭਾਰਤ ਬਨਾਮ ਆਸਟਰੇਲੀਆ ਮੈਚ ਵਿੱਚ ਸ਼ਿਖ਼ਰ ਨੇ 109 ਗੇਂਦਾਂ ਵਿੱਚ 117 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਧਵਨ ਨੂੰ ਇਸੇ ਮੈਚ ਵਿੱਚ ਆਸਟਰੇਲੀਆ ਦੇ ਗੇਂਦਬਾਜ਼ ਨਾਥਨ ਕਲਟਰ ਦੀ ਗੇਂਦ ਉੱਤੇ ਖੱਬੇ ਹੱਥ ਦੇ ਅੰਗੂਠੇ 'ਤੇ ਸੱਟ ਲੱਗੀ ਸੀ।

ਇਹ ਵੀ ਪੜ੍ਹੋ:

ਇਸ ਸੱਟ ਕਾਰਨ ਉਹ ਫੀਲਡਿੰਗ ਨਹੀ ਕਰ ਪਾ ਰਹੇ ਸਨ ਅਤੇ ਉਨ੍ਹਾਂ ਦੀ ਥਾਂ ਰਵਿੰਦਰ ਜਡੇਜਾ ਨੇ ਪੂਰੀ ਫੀਲਡਿੰਗ ਕੀਤੀ ਸੀ। ਸਕੈਨ ਵਿੱਚ ਪਤਾ ਚੱਲਿਆ ਗਿ ਕਿ ਅੰਗੂਠੇ ਦੀ ਹੱਡੀ ਟੁੱਟ ਗਈ ਹੈ।

ਭਾਰਤ ਨੇ ਵਿਸ਼ਵ ਕੱਪ ਵਿੱਚ ਹੁਣ ਤੱਕ ਦੋ ਮੈਚ ਹੀ ਖੇਡੇ ਹਨ। ਸ਼ਿਖ਼ਰ ਧਵਨ ਦੇ ਨਾ ਹੋਣ ਕਾਰਨ ਕਪਤਾਨ ਕੋਹਲੀ ਨੂੰ ਰੋਹਿਤ ਸ਼ਰਮਾ ਦੇ ਨਾਲ ਭੇਜਣ ਲਈ ਕਿਸੇ ਹੋਰ ਸਲਾਮੀ ਬੱਲੇਬਾਜ਼ ਦੇ ਭਾਲ ਕਰਨੀ ਪਵੇਗੀ।

ਵਿਸ਼ਵ ਕੱਪ 2019 ਲਈ ਰਿਸ਼ਭ ਪੰਤ ਅਤੇ ਅੰਬਾਤੀ ਰਾਉਡੂ ਨੂੰ ਵਾਧੂ ਖਿਡਾਰੀ ਵਜੋਂ ਰੱਖਿਆ ਗਿਆ ਹੈ। ਸ਼ਿਖ਼ਰ ਧਵਨ ਨੇ ਭਾਰਤ ਲਈ 130 ਕੌਮਾਂਤਰੀ ਇੱਕ-ਰੋਜ਼ਾ ਮੈਚ ਖੇਡੇ ਹਨ ਅਤੇ 44 ਦੀ ਔਸਤ ਨਾਲ 5,480 ਦੌੜਾਂ ਬਣਾਈਆਂ ਹਨ। ਧਵਨ ਦੇ ਨਾਮ 'ਤੇ 17 ਸੈਂਕੜੇ ਅਤੇ 27 ਅਰਧ ਸੈਂਕੜੇ ਹਨ।

ਜੂਨ ਵਿੱਚ ਭਾਰਤ ਦੇ ਮੁਕਾਬਲੇ ਨਿਊਜ਼ੀਲੈਂਡ, ਪਾਕਿਸਤਾਨ, ਅਫ਼ਗਾਨਿਸਤਾਨ, ਵੈਸਟ ਇੰਡੀਜ਼ ਨਾਲ ਹੋਣੇ ਹਨ।

ਸਪੱਸ਼ਟ ਹੈ ਕਿ ਸ਼ਿਖ਼ਰ ਇਨ੍ਹਾਂ ਮੈਚਾਂ ਵਿੱਚੋਂ ਬਾਹਰ ਰਹਿਣਗੇ। ਉਨ੍ਹਾਂ ਦੀ ਗੈਰ-ਮੌਜੂਦਗੀ ਵਿੱਚ ਰੋਹਿਤ ਦੇ ਨਾਲ ਕੇਐੱਲ ਰਾਹੁਲ ਭਾਰਤੀ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ।

ਹਾਲਾਂਕਿ ਜੇ ਕੇਐੱਲ ਰਾਹੁਲ ਸਲਾਮੀ ਬੱਲੇਬਾਜ਼ ਵਜੋਂ ਆਉਂਦੇ ਹਨ ਤਾਂ ਕਪਤਾਨ ਕੋਹਲੀ ਨੂੰ ਚੌਥੇ ਨੰਬਰ ਲਈ ਸੋਚਣਾ ਪਵੇਗਾ।

ਧਵਨ ਦੇ ਬਾਹਰ ਹੋਣ ਦੀ ਖ਼ਬਰ ਆਈ ਤਾਂ ਟਵਿੱਟਰ ਉੱਤੇ ਪਹਿਲਾਂ ਤਾਂ ਇਹ ਕਿਆਸ ਲੱਗਣ ਲੱਗੇ ਕਿ ਉਹ ਕੁਝ ਹਫਤੇ ਲਈ ਬਾਹਰ ਹਨ ਜਾਂ ਪੂਰੇ ਟੂਰਨਾਮੈਂਟ ਲਈ। ਫਿਰ ਝੜ੍ਹੀ ਲੱਗ ਗਈ ਚੁਟਕਲਿਆਂ ਤੇ ਟਿੱਚਰਾਂ ਦੀ।

ਕਈਆਂ ਨੇ ਤਸਵੀਰਾਂ ਬਣਾ ਕੇ ਕਈਆਂ ਨੂੰ ਕਤਾਰ ਵਿੱਚ ਖੜ੍ਹੇ ਵਿਖਾਇਆ — ਸੰਨਿਆਸ ਦਾ ਐਲਾਨ ਕਰਨ ਵਾਲੇ ਯੁਵਰਾਜ ਸਿੰਘ ਨੂੰ ਵੀ ਵਿਖਾਇਆ ਗਿਆ।

ਹੋਰਨਾਂ ਨੇ ਆਮਿਰ ਖਾਨ ਦੀ 'ਲਗਾਨ' ਫ਼ਿਲਮ ਦੇ ਇੱਕ ਦ੍ਰਿਸ਼ ਦੀ ਵਰਤੋਂ ਕਰ ਕੇ ਤੰਜ ਕਸਿਆ। ਇੱਕ ਯੂਜ਼ਰ ਨੇ ਨਵਾਜ਼ੁੱਦੀਨ ਸਿੱਦੀਕੀ ਦੀ ਤਸਵੀਰ ਵਰਤ ਕੇ ਵੀ ਮਜ਼ਾਕ ਕੀਤਾ।

ਕਈਆਂ ਨੇ ਵੋਟਿੰਗ ਕਰਾਉਣੀ ਵੀ ਸ਼ੁਰੂ ਕਰ ਦਿੱਤੀ, ਹਾਲਾਂਕਿ ਕ੍ਰਿਕਟ ਬੋਰਡ ਇਸ ਨੂੰ ਮੰਨੇ, ਇਹ ਕੋਈ ਜ਼ਰੂਰੀ ਨਹੀਂ!

ਅਜਿਹੀਆਂ ਦੀ ਵੀ ਕੋਈ ਕਮੀ ਨਹੀਂ ਸੀ ਜਿਨ੍ਹਾਂ ਨੇ ਯੁਵਰਾਜ ਨੂੰ ਵਾਪਸ ਬੁਲਾਉਣ ਦੀ ਸਿਫਾਰਿਸ਼ ਕੀਤੀ।

ਕਈਆਂ ਨੇ ਧਵਨ ਨੂੰ ਸ਼ੁਭ ਇੱਛਾਵਾਂ ਭੇਜ ਕੇ ਉਮੀਦ ਜ਼ਾਹਿਰ ਕੀਤੀ ਕਿ ਮੁੜ ਖੇਡਣਗੇ ਅਤੇ ਭਾਰਤ ਨੂੰ ਵਰਲਡ ਕੱਪ ਜਿਤਾਉਣਗੇ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਜ਼ਰੂਰ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)