ਵਿਸ਼ਵ ਕੱਪ 2019: ਰੋਹਿਤ ਸ਼ਰਮਾ ਦੀ ਬੈਟਿੰਗ ਸਦਕਾ ਭਾਰਤ ਦੀ ਜਿੱਤ, ਦੱਖਣੀ ਅਫ਼ਰੀਕਾ ਨੂੰ 6 ਵਿਕਟਾਂ ਨਾਲ ਹਰਾਇਆ

ਭਾਰਤ ਨੇ ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ ਵਿੱਚ ਦਖਣੀ ਅਫ਼ਰੀਕਾ ਖਿਲਾਫ਼ ਜਿੱਤ ਹਾਸਿਲ ਕੀਤੀ। ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 6 ਵਿਕਟਾਂ ਨਾਲ ਹਰਾਇਆ।

ਭਾਰਤ ਨੂੰ ਜਿੱਤਣ ਲਈ 228 ਦੌੜਾਂ ਦਾ ਟੀਚਾ ਮਿਲਿਆ ਸੀ ਜੋ ਭਾਰਤੀ ਟੀਮ ਨੇ 47.3 ਓਵਰਾਂ ਵਿੱਚ ਚਾਰ ਵਿਕਟ ਗੁਆ ਕੇ ਪੂਰਾ ਕਰ ਲਿਆ।

ਭਾਰਤੀ ਟੀਮ ਦੇ ਓਪਨਰ ਰੋਹਿਤ ਸ਼ਰਮਾ ਨੇ 122 ਦੌੜਾਂ ਬਣਾਈਆਂ।

ਇਹ ਵਨ ਡੇਅ ਕ੍ਰਿਕਟ ਵਿੱਚ ਉਨ੍ਹਾਂ ਦਾ 23ਵਾਂ ਅਤੇ ਵਿਸ਼ਵ ਕੱਪ ਵਿੱਚ ਦੂਜਾ ਸੈਂਕਰਾ ਹੈ। ਉਨ੍ਹਾਂ ਨੇ ਅੱਜ 10 ਚੌਕੇ ਅਤੇ ਦੋ ਛੱਕੇ ਮਾਰੇ।

ਮਹਿੰਦਰ ਸਿੰਘ ਧੋਨੀ 34 ਦੌੜਾੰ ਬਣਾ ਕੇ ਆਊਟ ਹੋ ਗਏ।

ਇਸ ਤੋਂ ਪਹਿਲਾਂ ਕੇ ਐਲ ਰਾਹੁਲ 26 ਦੌੜਾਂ ਬਣਾ ਕੇ ਆਊਟ ਹੋ ਗਏ ਹਨ।

ਰਾਹੁਲ ਦੇ ਆਊਟ ਹੋਣ ਤੋਂ ਪਹਿਲਾਂ ਉਸ ਦੀ ਰੋਹਿਤ ਸ਼ਰਮਾ ਨਾਲ 85 ਦੌੜਾਂ ਦੀ ਸਾਂਝੇਦਾਰੀ ਸੀ।

ਦੱਖਣੀ ਅਫਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਲਈ 228 ਦੌੜਾਂ ਦਾ ਟੀਚੇ ਰੱਖਿਆ ਹੈ।

ਭਾਰਤੀ ਕੈਪਟਨ ਵਿਰਾਟ ਕੋਹਲੀ 18 ਦੌੜਾਂ ਬਣਾ ਕੇ ਆਊਟ ਹੋ ਗਏ।

ਕੋਹਲੀ ਦਖਣੀ ਅਫਰੀਕਾ ਦੇ ਗੇਂਦਬਾਜ਼ ਫੇਲੁਕਵਾਯੋ ਨੇ ਗੇਂਦ ਸੁੱਟੀ ਅਤੇ ਵਿਕਟ ਕੀਪਰ ਡੀ ਕਾਕ ਨੇ ਕੈਚ ਲਿੱਤਾ।

ਇਹ ਵੀ ਪੜ੍ਹੋ:

ਕੋਹਲੀ ਨੇ 34 ਬਾਲਾਂ ਦਾ ਸਾਹਮਣਾ ਕੀਤਾ। 15.3 ਓਵਰਾਂ ਵਿੱਚ ਭਾਰਤ ਨੇ 54 ਦੌੜਾਂ ਬਣਾਏ ਅਤੇ 2 ਵਿਕਟਾਂ ਗੁਆਈਆਂ।

ਗਿਆਰਵੇਂ ਓਵਰ ਤੱਕ ਭਾਰਤ ਨੇ ਸ਼ਿਖ਼ਰ ਧਵਨ ਦੇ ਰੂਪ ਵਿੱਚ ਇੱਕ ਵਿਕਟ ਗੁਆ ਕੇ 38 ਦੌੜਾਂ ਬਣਾ ਲਈਆਂ ਸਨ।

ਦੱਖਣੀ ਅਫਰੀਕਾ ਨੇ 50 ਓਵਰਾਂ ਵਿੱਚ 9 ਵਿਕਟਾਂ ’ਤੇ 227 ਦੌੜਾਂ ਬਣਾਈਆਂ ਹਨ।

ਇਸ ਮੈਚ ਵਿੱਚ ਭਾਰਤ ਵੱਲੋਂ ਚਹਲ ਨੇ ਚਾਰ ਵਿਕਟਾਂ ਲਈਆਂ ਹਨ।

ਦੱਖਣੀ ਅਫਰੀਕਾ ਵੱਲੋਂ ਕ੍ਰਿਸ ਮਾਰਿਸ ਅਤੇ ਕੇ ਰਬਾਡਾ ਨੇ ਸਭ ਤੋਂ ਲੰਬੀ 66 ਦੌੜਾਂ ਦੀ ਹਿੱਸੇਦਾਰੀ ਕੀਤੀ।

ਚਹਲ ਦੇ ਦੂਸਰੇ ਸ਼ਿਕਾਰ ਬਣੇ ਅਫਰੀਕੀ ਟੀਮ ਦੇ ਕਪਤਾਨ ਡੂ ਪਲੇਸੀ। ਪਾਰੀ ਸੰਭਾਲਣ ਦੀ ਕੋਸ਼ਿਸ਼ ਵਿੱਚ ਲੱਗੇ ਪਲੋਸੀ 54 ਬਾਲਾਂ ਵਿੱਚ 38 ਦੌੜਾਂ ਬਣਾ ਕੇ ਮੈਦਾਨ ਤੋਂ ਬਾਹਰ ਗਏ।

ਚਹਲ ਨੇ ਆਪਣੇ ਦੂਸਰੇ ਓਵਰ ਵਿੱਚ ਦੋਵਾਂ ਬੱਲੇਬਾਜ਼ਾਂ ਨੂੰ ਜੋ ਕਿ ਮੈਦਾਨ ਵਿੱਚ ਪੂਰੀ ਤਰ੍ਹਾਂ ਟਿਕੇ ਹੋਏ ਸਨ, ਕਲੀਨ ਬੋਲਡ ਕਰਕੇ ਮੈਦਾਨ ਤੋਂ ਬਾਹਰ ਭੇਜਿਆ।

ਅਫਰੀਕੀ ਟੀਮ ਨੇ 46ਵੇਂ ਓਵਰ ਵਿੱਚ 200 ਰਨ ਪੂਰੇ ਕਰ ਲਏ ਹਨ। ਟੀਮ ਨੇ 6 ਵਿਕਟਾਂ ਗੁਆ ਲਈਆਂ ਹਨ।

ਵਿਸ਼ਵ ਕੱਪ ਵਿੱਚ ਭਾਰਤ ਦਾ ਪਹਿਲਾ ਮੈਚ ਦੱਖਣੀ ਅਫ਼ਰੀਕਾ ਨਾਲ ਇੰਗਲੈਂਡ ਦੇ ਸਾਊਥਸਪੇਨ ਦੇ ਰੋਜ਼ ਬੋਸ ਸਟੇਡੀਅਮ ਵਿੱਚ ਹੋ ਰਿਹਾ ਹੈ।

ਦੱਖਣੀ ਅਫਰੀਕਾ ਜਿੱਤਿਆ ਟਾਸ

ਮੈਚ ਦਾ ਟਾਸ ਦੱਖਣੀ ਅਫਰੀਕਾ ਨੇ ਜਿੱਤਿਆ ਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ।

ਹੁਣ ਤੱਕ ਇਸ ਸਟੇਡੀਅਮ ਵਿੱਚ 23 ਮੈਚ ਖੇਡੇ ਜਾ ਚੁੱਕੇ ਹਨ ਅਤੇ ਜਿਨ੍ਹਾਂ ਟੀਮਾਂ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਤੇ 12 ਮੈਚ ਜਿੱਤੇ ਹਨ।

ਇਸ ਮੈਦਾਨ ਵਿੱਚ ਦੱਖਣੀ ਅਫਰੀਕਾ ਦਾ ਰਿਕਾਰਡ ਭਾਰਤ ਤੋਂ ਬਿਹਤਰ ਹੈ।

ਯੁਜਵੇਂਦਰ ਚਹਲ

23 ਸਾਲਾਂ ਦੇ ਚਹਲ ਨੂੰ ਲੈਗਬ੍ਰੇਕਰ ਗੁਗਲੀ ਵਿੱਚ ਮਹਾਰਤ ਹਾਸਲ ਹੈ। ਉਨ੍ਹਾਂ ਨੇ ਕੁੱਲ 41 ਇੱਕ-ਰੋਜ਼ਾ ਮੈਚ ਖੇਡੇ ਹਨ ਅਤੇ ਉਹ 72 ਵਿਕਟਾਂ ਲੈ ਚੁੱਕੇ ਹਨ।

ਦੱਖਣੀ ਅਫਰੀਕਾ ਵਿੱਚ ਚਹਲ ਨੇ 6 ਮੈਚਾਂ ਵਿੱਚ 16 ਵਿਕਟ ਤੋੜੇ ਸਨ। ਨਿਊਜ਼ੀਲੈਂਡ ਸੀਰੀਜ਼ ਵਿੱਚ ਵੀ ਚਹਲ ਭਾਰਤ ਲਈ 'ਹੁਕਮ ਦਾ ਇੱਕਾ' ਸਾਬਤ ਹੋਏ ਸਨ ਅਤੇ ਉਨ੍ਹਾਂ ਨੇ 5 ਮੈਚਾਂ ਵਿੱਚ 9 ਵਿਕਟਾਂ ਲਈਆਂ ਸਨ।

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)