ਅਕਸ਼ੈ-ਮੋਦੀ ਇੰਟਰਵਿਊ 'ਤੇ ਮੁਹੰਮਦ ਹਨੀਫ : ਮੈਂ ਤਾਂ ਐਵੇਂ ਅੰਬ ਚੂਪਦਾ-ਚੂਪਦਾ ਟੁਰਿਆ ਸਾਂ ਤੇ ਵਜ਼ੀਰ-ਏ-ਆਜ਼ਮ ਬਣ ਗਿਆ

ਤਸਵੀਰ ਸਰੋਤ, Bjp
- ਲੇਖਕ, ਮੁਹੰਮਦ ਹਨੀਫ
- ਰੋਲ, ਪਾਕਿਸਤਾਨ ਤੋਂ ਸੀਨੀਅਰ ਪੱਤਰਕਾਰ ਤੇ ਲੇਖਕ
ਕਈ ਵਰ੍ਹਿਆਂ ਪਹਿਲਾਂ ਇੱਕ ਭਾਰਤੀ ਸੇਠ ਨਾਲ ਮੁਲਾਕਾਤ ਹੋਈ ਸੀ। ਸਜਿਆ-ਧਜਿਆ ਨੌਜਵਾਨ ਆਦਮੀ, ਮੈਂ ਪੁੱਛਿਆ ਕੀ ਕਰਦੇ ਹੋ?
ਉਨ੍ਹਾਂ ਨੇ ਦੱਸਿਆ ਕਿ ਉਹ ਫਿਲਮਾਂ ਬਣਾਉਂਦਾ ਹੈ। ਮੈਂ ਕਿਹਾ, "ਪ੍ਰੋਡਿਊਸਰ ਹੋ।"
ਉਸ ਨੇ ਵੱਡੀ ਜਿਹੀ ਕੰਪਨੀ ਦਾ ਨਾਮ ਦੱਸਿਆ ਤੇ ਕਿਹਾ ਜਿਹੜੇ ਪ੍ਰੋਡਿਊਸਰ ਫਿਲਮਾਂ ਬਣਾਉਂਦੇ ਹਨ ਮੈਂ ਉਨ੍ਹਾਂ 'ਤੇ ਪੈਸਾ ਲਗਾਉਂਦਾ ਹਾਂ।
ਮੈਂ ਕਿਹਾ ਕਿ ਤੁਹਾਨੂੰ ਤਾਂ ਬੜੀਆਂ ਸਕ੍ਰਿਪਟਾਂ ਪੜ੍ਹਣੀਆਂ ਪੈਂਦੀਆਂ ਹੋਣਗੀਆਂ ਹਨ ਕਿਉਂਕਿ ਹਰ ਤੀਜਾ ਆਦਮੀ ਆਈਡੀਆ ਲਈ ਘੁੰਮਦਾ ਹੈ।
ਉਸ ਨੇ ਕਿਹਾ ਕਿ ਕੰਮ ਤਾਂ ਗੁੰਝਲਦਾਰ ਹੈ ਪਰ ਮੈਂ ਇਸ ਦਾ ਸਿੱਧਾ ਜਿਹਾ ਫਾਰਮੂਲਾ ਬਣਾਇਆ ਹੈ।
ਮੈਂ ਪੁੱਛਿਆ, "ਉਹ ਕੀ?" ਉਸ ਨੇ ਕਿਹਾ ਪ੍ਰੋਡਿਊਸਰ ਉਸ ਕੋਲ ਸਕ੍ਰਿਪਟ ਲੈ ਕੇ ਆਉਂਦਾ ਹੈ, ਉਹ ਪੜ੍ਹਦਾ ਨਹੀਂ ਬਲਿਕ ਸਿੱਧਾ ਪੁੱਛ ਲੈਂਦਾ ਹਾਂ। ਕੀ ਇਸ ਫਿਲਮ ਵਿੱਚ ਅਕਸ਼ੈ ਕੁਮਾਰ ਹੈ? ਜੇਕਰ ਉਹ ਕਹੇ ਕਿ ਹੈ ਤਾਂ ਉਹ ਕਹਿੰਦਾ ਹੈ ਇਹ ਲਉ ਪੈਸਾ ਅਤੇ ਜਾ ਕੇ ਫਿਲਮ ਬਣਾਉ।
ਇਹ ਵੀ ਪੜ੍ਹੋ-
ਜੇ ਪ੍ਰੋਡਿਊਸਰ ਕਹੇ ਕਿ ਫਿਲਮ 'ਚ ਅਕਸ਼ੈ ਕੁਮਾਰ ਕੋਈ ਨਹੀਂ ਹੈ ਤਾਂ ਮੈਂ ਕਹਿੰਦਾ ਘਰ ਜਾਉ ਤੇ ਇਸ ਫਿਲਮ ਵਿੱਚ ਜਦੋਂ ਅਕਸ਼ੈ ਕੁਮਾਰ ਪਾਉਗੇ ਤਾਂ ਵਾਪਸ ਮੇਰੇ ਕੋਲ ਆ ਜਾਣਾ।
ਕਹਿਣ ਲੱਗਾ ਇਹ ਫਾਰਮੂਲਾ ਅਜੇ ਤੱਕ ਤਾਂ ਕਾਫੀ ਕਾਮਯਾਬ ਚੱਲ ਰਿਹਾ ਹੈ।
ਮੈਂ ਸਮਝਿਆ ਕਿ ਸੇਠ ਐਵੇਂ ਮੇਰੇ ਨਾਲ ਮਖੌਲ ਕਰ ਰਿਹਾ ਪਰ ਪਿਛਲੇ ਦਿਨਾਂ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਸਾਬ੍ਹ ਦਾ ਅਕਸ਼ੈ ਕੁਮਾਰ ਨਾਲ ਇੰਟਰਵਿਊ ਦੇਖਿਆ ਤੇ ਇੰਝ ਜਾਪਿਆ ਕਿ ਇਹ ਫਾਰਮੂਲਾ ਮੋਦੀ ਕੋਲ ਵੀ ਹੁਣ ਪਹੁੰਚ ਗਿਆ।
ਮੋਦੀ 5 ਸਾਲ ਵਜ਼ੀਰ-ਏ-ਆਜ਼ਮ ਰਹੇ ਪਰ ਇਸ ਦੌਰਾਨ ਕੋਈ ਪ੍ਰੈੱਸ ਕਾਨਫਰੰਸ ਨਹੀਂ ਕੀਤੀ ਅਤੇ ਹੁਣ ਚੋਣਾਂ ਦੇ ਐਨ ਦਰਮਿਆਨ ਇੱਕ ਲੰਬਾ ਇੰਟਰਵਿਊ ਉਹ ਵੀ ਅਕਸ਼ੈ ਕੁਮਾਰ ਨੂੰ , ਨਾਲਹੀ ਇਹ ਵੀ ਦਾਅਵਾ ਕਿ ਇਹ ਇੰਟਰਵਿਊ ਗ਼ੈਰ-ਸਿਆਸੀ ਹੈ।
ਦੁਨੀਆਂ ਦੀਆਂ ਸਭ ਤੋਂ ਵੱਡੀਆਂ ਚੋਣਾਂ ਦਰਮਿਆਨ ਇੰਟਰਵਿਊ ਦੇਣਾ ਅਤੇ ਕਹਿਣਾ ਕਿ ਇਹ ਗ਼ੈਰ-ਸਿਆਸੀ ਹੈ, ਇਹ ਤਾਂ ਠੀਕ ਇੰਝ ਹੈ ਜਿਵੇਂ ਕਿਹਾ ਜਾਵੇ ਕਿ ਹਿੰਦੁਸਤਾਨ-ਪਾਕਿਸਤਾਨ ਦਾ ਦੋਸਤਾਨਾ ਮੈਚ ਨਾ ਕਰਾ ਲਈਏ ਜਾਂ ਇੱਕ ਪੁਰ-ਅਮਨ ਜਿਹੀ ਜੰਗ ਨਾ ਹੋ ਜਾਵੇ ਜਾਂ ਇੱਕ ਪੁਰ-ਸਕੂਨ ਜਿਹਾ, ਪੋਲਾ ਜਿਹਾ ਕਤਲ-ਏ-ਆਮ ਨਾ ਕਰ ਦਈਏ।
ਇਹ ਵੀ ਪੜ੍ਹੋ-

ਤਸਵੀਰ ਸਰੋਤ, Ani
ਲਾਹੌਰ ਵਾਲੇ ਇਸ ਮੌਕੇ ਆਖਦੇ ਨੇ, "ਐਡਾ ਆਇਆ ਗ਼ੈਰ-ਸਿਆਸੀ।"
ਮੈਂ ਇੰਨਾ ਸਿਆਸੀ ਇੰਟਰਵਿਊ ਨਹੀਂ ਦੇਖਿਆ, ਜਿਸ 'ਚ 5 ਸਾਲ ਹਕੂਮਤ ਕਰਨ ਤੋਂ ਬਾਅਦ ਬੰਦਾ ਕਹਿ ਰਿਹਾ ਹੋਵੇ, "ਮੇਰੀ ਸਿਆਸਤ ਨੂੰ ਭੁੱਲ ਜਾਉ, ਮੇਰੀ ਮਾਹਤੜ ਸ਼ਕਲ ਦੇਖੋ। ਇਹ ਯਾਦ ਰੱਖੋ ਕਿ ਮੈਂ ਗਰੀਬ ਦਾ ਬਾਲ ਸੀ, ਮੈਂ ਤਾਂ ਅੰਬ ਚੂਪਦਾ-ਚੂਪਦਾ ਤੁਰਿਆ ਸੀ ਤੇ ਵਜ਼ੀਰ-ਏ-ਆਲਮ ਬਣ ਗਿਆ, ਮੈਨੂੰ ਵੋਟ ਦੇ ਦੋ।
ਮੈਂ ਤਾਂ ਮੋਢੇ 'ਤੇ ਥੈਲਾ ਪਾ ਕੇ ਇਕੱਲਾ ਹੀ ਦੇਸ ਦੀ ਸੇਵਾ ਕਰਨ ਚੱਲਿਆ ਸੀ, ਪਤਾ ਨਹੀਂ ਵਜ਼ੀਰ-ਏ-ਆਲਮ ਕਿੰਨੇ ਬਣਾ ਦਿੱਤਾ।
ਮੇਰਾ ਤਾਂ ਕੋਈ ਬੈਂਕ ਅਕਾਊਂਟ ਵੀ ਨਹੀਂ ਹੁੰਦਾ ਸੀ। ਮੈਂ ਵੀ ਤੁਹਾਡੇ ਵਾਂਗ ਹੀ ਮਿੱਠੇ ਲਤੀਫੇ ਸੁਣਾ ਸਕਦਾ।
ਲਓ, ਸੁਣੋ, ਜਦੋਂ ਤੋਂ ਮੈਂ ਵਜ਼ੀਰੇ-ਏ-ਆਜ਼ਮ ਬਣਿਆ ਹਾਂ, ਤੁਹਾਡੇ ਲਈ ਇੰਨੀ ਮਿਹਨਤ ਕਰਦਾ ਕਿ ਮਾਂ ਨਾਲ ਵੀ ਉਠਣ ਬੈਠਣ ਦਾ ਟਾਈਮ ਨਹੀਂ ਮਿਲਦਾ।
ਇੱਥੇ ਕਿਸੇ ਲਾਹੌਰੀਏ ਨੇ ਫਿਰ ਕਹਿਣਾ ਸੀ ਕਿ ਜਿਹੜਾ ਮਾਂ ਦਾ ਨਾ ਹੋਇਆ ਉਸ ਨੇ ਕਿਸ ਦਾ ਹੋਣਾ ਸੀ।
ਪੂਰੇ ਇੰਟਰਵਿਊ 'ਚ ਬਗ਼ੈਰ ਵੋਟ ਮੰਗਿਆ ਮੋਦੀ ਵੋਟ ਮੰਗਦਾ ਰਿਹਾ ਸੀ ਕਿ ਜੇ ਮੇਰੀ '55 ਇੰਚ ਦੀ ਛਾਤੀ' ਨੂੰ ਵੋਟ ਨਹੀਂ ਦੇਣਾ, ਜੇਕਰ ਮੇਰਾ ਧਰਮ ਦੇ ਨਾਲ ਯੁੱਧ ਪਸੰਦ ਨਹੀਂ, ਜੇਕਰ ਮੇਰੇ ਪਾਕਿਸਤਾਨੀ ਵਿਰੋਧੀ ਹੋਣ 'ਤੇ ਕੋਈ ਸ਼ੱਕ ਹੈ ਤਾਂ ਫਿਰ ਵੀ ਗਰੀਬ ਦਾ ਬਾਲ ਸਮਝ ਕੇ ਹੀ ਵੋਟ ਦੇ ਦਿਉ।
ਮੇਰੇ ਨਾਲ ਦੇਖੋ ਕੌਣ ਬੈਠਾ ਹੈ, ਅਕਸ਼ੈ ਕੁਮਾਰ।
ਉਹ 50 ਸਾਲ ਤੋਂ ਵੱਧ ਦਾ ਹੋ ਗਿਆ ਹੈ, ਹੁਣ ਵੀ ਜੇਕਰ ਹਾਈ ਸਕੂਲ ਦੇ ਮੁੰਡੇ ਦੀ ਵਰਦੀ ਪਾ ਕੇ ਪਰਦੇ 'ਤੇ ਆ ਜਾਵੇ ਤਾਂ ਤੁਸੀਂ ਤਾੜੀਆਂ ਮਾਰਦੇ ਹੋ ਅਤੇ ਫਿਲਮ ਸੁਪਰਹਿੱਟ ਹੋ ਜਾਂਦੀ ਹੈ। ਮੇਰਾ ਨਹੀਂ ਤਾਂ ਇਸ ਦਾ ਹੀ ਖ਼ਿਆਲ ਕਰ ਲਉ।
ਅਕਸ਼ੈ ਕੁਮਾਰ ਪੂਰੇ ਇੰਟਰਵਿਊ 'ਚ ਮੋਦੀ ਨੂੰ ਕਦੇ ਪਿਆਰ ਨਾਲ ਅਤੇ ਕਦੇ ਸ਼ਰਮਾ ਕੇ ਇੰਝ ਦੇਖਦੇ ਜਿਵੇਂ ਇੱਕ ਫਿਲਮ 'ਚ ਰਵੀਨਾ ਟੰਡਨ ਨੂੰ ਦੇਖ ਰਹੇ ਸਨ।
ਮੈਨੂੰ ਫਿਲਮ ਦਾ ਨਾਮ ਯਾਦ ਆ ਗਿਆ, 'ਮੋਹਰਾ'। ਮੈਨੂੰ ਲੱਗ ਰਿਹਾ ਸੀ ਕਿ ਹੁਣੇ ਇਹ ਸਿਰ 'ਤੇ ਰੁਮਾਲ ਬੰਨ੍ਹ ਕੇ ਮੋਦੀ ਦਾ ਹੱਥ ਫੜ੍ਹ ਕੇ ਗਾਉਣ ਲੱਗਣਗੇ, "ਤੂੰ ਚੀਜ਼ ਬੜੀ ਹੈ ਮਸਤ-ਮਸਤ।"
ਜੇਕਰ ਉਹ ਸੱਚਮੁੱਚ ਗਾ ਦਿੰਦੇ ਤਾਂ ਮੈਂ ਇਸ ਨੂੰ ਸੱਚਮੁੱਚ ਗ਼ੈਰ-ਸਿਆਸੀ ਮੰਨ ਲੈਂਦਾ।
ਮੋਦੀ ਨੇ 'ਮਨ ਕੀ ਬਾਤ' ਨਾਮ ਨਾਲ ਭਾਸ਼ਣ ਤਾਂ ਵੱਡੇ-ਵੱਡੇ ਦਿੰਦੇ ਰਹੇ ਹਨ। ਲੋਕਾਂ ਨੂੰ 'ਮਨ ਕੀ ਬਾਤ' ਕਰਨ ਦਾ ਮੌਕਾ ਤਾਂ 5 ਸਾਲ ਬਾਅਦ ਹੀ ਮਿਲਦਾ ਹੈ। ਇੱਥੋਂ ਦੇ ਕਰਾਚੀ ਦੇ ਮੁਹਾਵਰੇ ਮੁਤਾਬਕ 'ਮੋਦੀ ਤਾਂ ਖ਼ੁਦ ਹੀ ਇੱਕ ਪੂਰੀ ਫਿਲਮ ਹੈ।'
ਹੁਣ ਉਨ੍ਹਾਂ ਨੇ ਇਸ ਵਿੱਚ ਅਕਸ਼ੈ ਕੁਮਾਰ ਨੂੰ ਵੀ ਪਾ ਲਿਆ ਹੈ। ਸੇਠ ਦੇ ਫਾਰਮੂਲੇ ਮੁਤਾਬਕ ਫਿਲਮ ਹਿੱਟ ਹੋਣੀ ਚਾਹੀਦੀ ਹੈ, ਬਾਕੀ ਤਾਂ ਵੋਟਰਾਂ ਦੀਆਂ ਮਨਮਰਜ਼ੀਆਂ।
ਰੱਬ ਰਾਖਾ।
ਪੜ੍ਹੋ ਹਨੀਫ਼ ਦੀਆਂ ਕੁਝ ਹੋਰ ਟਿੱਪਣੀਆਂ-
ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3















