You’re viewing a text-only version of this website that uses less data. View the main version of the website including all images and videos.
ਪਰਵਾਸ ਦੀ ਕੀਮਤ: ‘ਸੁਪਨੇ ਪੂਰੇ ਹੁੰਦੇ ਨਹੀਂ, ਬੱਚੇ ਮਾਪਿਆਂ ਤੋਂ ਵਾਂਝੇ ਰਹਿ ਜਾਂਦੇ ਨੇ’
- ਲੇਖਕ, ਨਰਗਿਜ਼ਾ ਰਾਇਸਕੁਲੋਵਾ
- ਰੋਲ, ਬੀਬੀਸੀ ਨਿਊਜ਼ ਕਿਰਗਿਜ਼, ਬਿਸ਼ਕੈਕ
ਪਿਛਲੀ ਬਸੰਤ ਰੁੱਤੇ ਕੈਨੇਬੈਕ ਅਤੇ ਉਸ ਦੀ ਪਤਨੀ ਨੂਰਸੁਲੂ ਨੇ ਰੂਸ 'ਚ ਕੰਮ ਦੀ ਭਾਲ ਕਰਨ ਲਈ ਆਪਣਾ ਪਿੰਡ ਛੱਡਿਆ ਸੀ।
ਉਹ ਉੱਤਰੀ ਕਿਰਗਿਸਤਾਨ 'ਚ ਪਿੰਡ ਵਿੱਚ ਰਹਿੰਦੇ ਸੀ। ਉਹ ਸਿਰਫ਼ ਆਪਣੇ ਬੱਚਿਆਂ ਦੀ ਲਾਜ਼ਮੀ ਸਿੱਖਿਆ ਲਈ ਪੈਸਾ ਕਮਾਉਣਾ ਚਾਹੁੰਦੇ ਸਨ ਅਤੇ ਪਿੰਡ 'ਚ ਆਪਣਾ ਘਰ ਬਣਵਾਉਣਾ ਚਾਹੁੰਦੇ ਸਨ।
ਉਨ੍ਹਾਂ ਦੇ 4 ਸਾਲ, 5 ਸਾਲ, 8 ਸਾਲ ਅਤੇ 11 ਸਾਲ ਦੀ ਉਮਰ ਦੇ 4 ਬੱਚੇ ਸਨ ਜੋ ਆਪਣੀ 54-ਸਾਲਾ ਦਾਦੀ ਨਾਲ ਰਹਿੰਦੇ ਸਨ।
ਕਿਰਗਿਸਤਾਨ 'ਚ ਹਰੇਕ 8 ਲੋਕਾਂ 'ਚੋਂ ਇੱਕ ਦੇਸ ਦੇ ਬਾਹਰ ਰਹਿ ਕੇ ਕੰਮ ਕਰਦਾ ਹੈ।
ਕੌਮਾਂਤਰੀ ਮੁਦਰਾ ਕੋਸ਼ ਮੁਤਾਬਕ ਪਰਵਾਸੀਆਂ ਵੱਲੋਂ ਭੇਜੇ ਪੈਸੇ ਮੱਧ ਏਸ਼ੀਆ ਦੇ ਦੇਸਾਂ ਦੀ ਜੀਡੀਪੀ ਦਾ ਇੱਕ ਤਿਹਾਈ ਹਿੱਸਾ ਹਨ।
ਇਹ ਵੀ ਪੜ੍ਹੋ
ਘੱਟ ਅਤੇ ਮੱਧ ਆਮਦਨੀ ਵਾਲੇ ਦੇਸਾਂ ਲਈ ਇਹ ਪੈਸਿਆਂ ਦਾ ਪ੍ਰਵਾਹ ਤੇਜ ਹੋਣ ਦੇ ਆਸਾਰ ਹਨ। ਇਹ ਸਾਲ 2018 'ਚ ਕਰੀਬ 528 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਸੀ।
ਪਰ ਇਸ ਦੇ ਬਦਲੇ ਬੱਚਿਆਂ ਦੀ ਇੱਕ ਪੂਰੀ ਪੀੜ੍ਹੀ ਨੂੰ ਰਿਸ਼ਤੇਦਾਰਾਂ ਦੇ ਹਵਾਲੇ ਛੱਡ ਦਿੱਤਾ ਜਾਂਦਾ ਹਨ ਅਤੇ ਬੱਚੇ ਅਕਸਰ ਦੁਰਵਿਹਾਰ ਦਾ ਸ਼ਿਕਾਰ ਹੁੰਦੇ ਹਨ।
‘ਇੱਕੋ ਇੱਕ ਰਸਤਾ’
ਕੈਨੇਬੈਕ ਅਤੇ ਨੂਰਸੁਲੂ ਨੂੰ ਮੋਸਕੋ 'ਚ ਸਫਾਈ ਕਰਮੀ ਦੀ ਨੌਕਰੀ ਮਿਲੀ। ਉਹ ਕਿਰਾਏ 'ਤੇ ਛੋਟੇ ਜਿਹੇ ਕਮਰੇ 'ਚ ਰਹਿੰਦੇ ਸਨ ਤਾਂ ਜੋ ਉਹ ਪੈਸਾ ਬਚਾ ਕੇ ਘਰ ਭੇਜ ਸਕਣ।
ਪਰ ਕੁਝ ਮਹੀਨਿਆਂ ਬਾਅਦ ਇੱਕ ਤ੍ਰਾਸਦੀ ਵਾਪਰੀ। ਉਨ੍ਹਾਂ ਦੀ 8-ਸਾਲਾ ਧੀ ਮਦੀਨਾ ਦੀ ਮੌਤ ਹੋ ਗਈ ਅਤੇ ਉਨ੍ਹਾਂ ਨੂੰ ਉਸ ਦੇ ਅੰਤਿਮ ਸਸਕਾਰ ਲਈ ਘਰ ਆਉਣਾ ਪਿਆ।
ਉਹ ਦਾਦੀ ਨੂੰ ਦੋਸ਼ ਨਹੀਂ ਦਿੰਦੇ ,ਹਾਲਾਂਕਿ ਜੇਕਰ ਦਾਦੀ ਨੇੜੇ ਹੁੰਦੀ ਤਾਂ ਦਾਦੀ ਨੂੰ ਮੈਡੀਕਲ ਸਹਾਇਤਾ ਦਿਵਾ ਸਕਦੀ ਸੀ। ਪਰ ਉਹ ਮੰਨਦੇ ਹਨ ਕਿ ਤ੍ਰਾਸਦੀ ਕਿਸੇ ਵੇਲੇ ਵੀ, ਕਿਸੇ 'ਤੇ ਵੀ ਹਮਲਾ ਕਰ ਸਕਦੀ ਹੈ।
ਮਦੀਨਾ ਦੀ ਮੌਤ ਪਿਛਲੇ ਸਾਲ ਦੇਸ ਨੂੰ ਹਿਲਾ ਕੇ ਰੱਖ ਦੇਣ ਵਾਲੀਆਂ ਕਹਾਣੀਆਂ 'ਚੋਂ ਇੱਕ ਸੀ।
ਦੇਸ ਦੇ ਉੱਤਰੀ ਹਿੱਸੇ 'ਚ 2 ਸਾਲ ਦੇ ਇੱਕ ਬੱਚੇ ਨੂੰ ਉਸ ਦੀ ਆਂਟੀ ਨੇ ਕੁੱਟ-ਕੁੱਟ ਮਾਰ ਦਿੱਤਾ ਕਿਉਂਕਿ ਉਸ ਨੇ ਬਿਸਤਰੇ 'ਤੇ ਪਿਸ਼ਾਬ ਕਰ ਲਿਆ ਸੀ।
ਮਾਹਿਰਾਂ ਦਾ ਮੰਨਣਾ ਹੈ ਕਿ ਮਾਪਿਆਂ ਦੀ ਗੈਰ-ਹਾਜ਼ਰੀ ਬੱਚਿਆਂ ਨੂੰ ਕਮਜ਼ੋਰ ਹਾਲਾਤ 'ਚ ਛੱਡ ਦਿੰਦੀ ਹੈ।
ਸਮਾਜ ਸ਼ਾਸਤਰੀ ਗੁਲਨਾਰਾ ਇਬਰਾਏਵਾ ਦਾ ਕਹਿਣਾ ਹੈ ਕਿ ਪਰਵਾਸ ਪਰਿਵਾਰਾਂ ਲਈ ਹਾਨੀਕਾਰਕ ਹੈ ਜਦੋਂ ਤੱਕ ਪ੍ਰਵਾਸੀਆਂ ਨੂੰ ਰੱਖਣ ਵਾਲੇ ਦੇਸ ਉਨ੍ਹਾਂ ਨੂੰ ਬੱਚਿਆਂ ਸਣੇ ਸਵੀਕਾਰ ਨਹੀਂ ਕਰਦੇ। "ਵਧੇਰੇ ਮਾਮਲਿਆਂ 'ਚ ਪਤੀ-ਪਤਨੀ ਵੱਖ ਰਹਿੰਦੇ ਹਨ, ਹੋਰ ਪਰਵਾਸੀਆਂ ਦੇ ਨਾਲ ਆਪਣੀ-ਆਪਣੀਆਂ ਨੌਕਰੀਆਂ ਲਾਗੇ ਅਤੇ ਸ਼ਾਇਦ ਹੀ ਉਹ ਇੱਕ-ਦੂਜੇ ਨੂੰ ਦੇਖਦੇ ਹੋਣ।"
ਇੰਟਰਨੈਸ਼ਨਲ ਆਰਗੇਨੈਈਜੇਸ਼ਨ ਆਫ ਮਾਈਗ੍ਰੇਸ਼ਨ (IOM) ਮੁਤਾਬਕ ਮਹਿਲਾ ਕਰਮੀ ਵਿਸ਼ੇਸ਼ ਤੌਰ 'ਤੇ ਦੁਰਵਿਹਾਰ ਲਈ ਵਧੇਰੇ ਸੰਵੇਦਨਸ਼ੀਲ ਹਨ, ਨਾ ਸਿਰਫ਼ ਆਪਣੇ ਆਪ ਲਈ ਬਲਕਿ ਆਪਣੇ ਪਰਿਵਾਰ ਤੇ ਬੱਚਿਆਂ ਲਈ ਵੀ।
‘ਅਮਰੀਕੀ ਸੁਪਨਾ’
ਜ਼ਜ਼ਗੁਲ ਮੈਡਾਗਾਜ਼ਿਮੋਵਾ ਹੁਣ 29 ਸਾਲ ਦੀ ਹੈ। ਜਦੋਂ ਉਹ 13 ਸਾਲ ਦੀ ਸੀ ਤਾਂ ਉਸ ਦੀ ਮਾਂ ਉਸ ਨੂੰ ਛੱਡ ਕੇ ਰੂਸ 'ਚ ਕੰਮ ਕਰਨ ਗਈ ਸੀ।
ਕਿਰਗਿਸਤਾਨ ਦੇ ਪਰਵਾਸੀਆਂ 'ਚੋਂ 45 ਫੀਸਦ ਔਰਤਾਂ ਹਨ।
ਜ਼ਜ਼ਗੁਲ ਨੂੰ ਘਰ ਦਾ ਕੰਮ ਕਰਨ ਲਈ ਛੱਡ ਦਿੱਤਾ ਗਿਆ ਅਤੇ ਫਿਰ ਉਸ ਦੇ ਪਿਤਾ ਵੀ ਕੰਮ ਕਰਨ ਲਈ ਚਲੇ ਗਏ। ਉਹ 10 ਸਾਲਾਂ ਬਾਅਦ ਵਾਪਸ ਆਏ।
ਉਨ੍ਹਾਂ ਨੇ ਜੋ ਪੈਸਾ ਕਮਾਇਆ, ਉਸ ਨਾਲ ਕਰਜ਼ ਉਤਾਰਿਆ, ਘਰ ਬਣਵਾਇਆ ਅਤੇ ਬੱਚਿਆਂ ਨੂੰ ਪੜ੍ਹਾਇਆ-ਲਿਖਾਇਆ।
ਇਸ ਦੌਰਾਨ ਉਨ੍ਹਾਂ ਨੇ ਜੋ ਗੁਆਇਆ ਉਹ ਸੀ ਆਪਣੇ ਬੱਚਿਆਂ ਨਾਲ ਬਿਤਾਉਣ ਵਾਲਾ ਸਮਾਂ।
ਜ਼ਜ਼ਗੁਲ ਆਪਣੇ ਮਾਪਿਆਂ ਨੂੰ ਦੋਸ਼ ਨਹੀਂ ਦਿੰਦੀ। ਉਹ ਕਹਿੰਦੀ ਹੈ ਕਿ ਉਹ ਸਮਝਦੀ ਹੈ ਕਿ ਇਹੀ ਇੱਕ ਰਸਤਾ ਸੀ।
ਉਸ ਮੁਤਾਬਕ, "ਸਾਰੇ ਪਰਵਾਸੀਆਂ ਦਾ ਇੱਕ 'ਅਮਰੀਕੀ ਸੁਪਨਾ' ਹੈ — ਆਪਣਾ ਘਰ ਬਣਾਉਣ ਦਾ ਜਾਂ ਕਾਰ ਦਾ, ਵਿਆਹ ਦਾ ਤੇ ਬੱਚਿਆਂ ਦਾ, ਉਨ੍ਹਾਂ ਨੂੰ ਪੜ੍ਹਾਉਣ ਦਾ। ਅਕਸਰ ਇਹ ਸੁਪਨੇ ਪੂਰੇ ਕਰਨ ਲਈ ਸਾਲ ਲੰਘ ਜਾਂਦੇ ਹਨ ਅਤੇ ਬੱਚੇ ਵੱਡੇ ਹੋ ਜਾਂਦੇ ਹਨ।"
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ