ਪਾਕਿਸਤਾਨ ਦੇ ਕੁਏਟਾ ਵਿੱਚ ਧਮਾਕਾ, ਹਜ਼ਾਰਾ ਭਾਈਚਾਰੇ ਨੂੰ ਬਣਾਇਆ ਗਿਆ ਨਿਸ਼ਾਨਾ

ਤਸਵੀਰ ਸਰੋਤ, Getty Images
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕੁਏਟਾ ਵਿੱਚ ਹੋਏ ਬੰਬ ਧਮਾਕੇ ਵਿੱਚ ਘੱਟੋ ਘੱਟ 20 ਲੋਕਾਂ ਦੀ ਮੌਤ ਦੀ ਖ਼ਬਰ ਹੈ ਅਤੇ ਤਕਰੀਬਨ ਤਿੰਨ ਦਰਜਨ ਲੋਕ ਜ਼ਖਮੀ ਹਨ। ਘਟਨਾ ਵਾਲੀ ਥਾਂ ਦਾ ਨਾਂ ਹਜ਼ਾਰਗੰਜ ਹੈ। ਹੁਣ ਤੱਕ ਕਿਸੇ ਵੀ ਜਥੇਬੰਦੀ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਪੁਲਿਸ ਮੁਤਾਬਕ ਘੱਟ ਗਿਣਤੀ ਹਜ਼ਾਰਾ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਹਜ਼ਾਰਾ ਭਾਈਚਾਰੇ ਦੇ ਲੋਕਾਂ ਨੂੰ ਇਸ ਇਲਾਕੇ ਵਿੱਚ ਪਹਿਲਾਂ ਵੀ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ। ਇਹ ਲੋਕ ਸ਼ਿਆ ਮੁਸਲਮਾਨ ਹੁੰਦੇ ਹਨ।
ਹਮਲੇ ਦੇ ਵਿੱਚ ਇੱਕ ਸੁਰੱਖਿਆ ਅਧਿਕਾਰੀ ਅਤੇ ਬੱਚੇ ਦੀ ਵੀ ਮੌਤ ਹੋਈ ਹੈ।

ਧਮਾਕਾ ਐਨਾ ਭਿਆਨਕ ਸੀ ਕਿ ਇਸਦੀ ਆਵਾਜ਼ ਕਿਤੇ ਦੂਰ ਤੱਕ ਸੁਣਾਈ ਦਿੱਤੀ। ਮ੍ਰਿਤਕਾਂ ਅਤੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ, ਬੋਲਾਨ ਮੈਡੀਕਲ ਕਪੰਲੈਕਸ ਹਸਪਤਾਲ ਅਤੇ ਸ਼ੇਖ ਜ਼ਈਦ ਹਸਪਤਾਲ ਲਿਜਾਇਆ ਗਿਆ।
ਸਿਵਲ ਹਸਪਤਾਲ ਕੁਏਟਾ ਦੇ ਬੁਲਾਰੇ ਵਸੀਮ ਬੇਗ ਨੇ ਦੱਸਿਆ ਕਿ ਹਸਪਤਾਲ ਵਿੱਚ ਇੱਕ ਬੱਚੇ ਸਮੇਤ 11 ਲਾਸ਼ਾ ਲਿਆਂਦੀਆਂ ਗਈਆਂ। ਹਨ।
ਸਥਾਨਕ ਪੁਲਿਸ ਅਧਿਕਾਰੀ ਮੁਤਾਬਕ ਧਮਾਕਾ ਸਥਾਨਕ ਫਲ ਮੰਡੀ ਵਿੱਚ ਹੋਇਆ। ਜਿਸ ਵੇਲ ਘਟਨਾ ਵਾਪਰੀ ਉਸ ਸਮੇਂ ਮੰਡੀ ਵਿੱਚ ਬਹੁਤ ਭੀੜ ਸੀ।

ਇਹ ਵੀ ਪੜ੍ਹੋ

ਇਹ ਵੀ ਪੜ੍ਹੋ:












