ਗੋਲਾਨ ਹਾਈਟਸ ਕੀ ਹੈ, ਜਿਸ ਨੂੰ ਅਮਰੀਕੀ ਮਾਨਤਾ ਦੇਣ ਤੋਂ ਬਾਅਦ ਹਮਾਸ ਨਾਲ ਛਿੜੀ ਲੜਾਈ

ਤਸਵੀਰ ਸਰੋਤ, Reuters
ਇਸਰਾਈਲ ਦੇ ਤਲ-ਅਵੀਵ ਸ਼ਹਿਰ ਵਿੱਚ ਇੱਕ ਘਰ ਵਿੱਚ ਰਾਕੇਟ ਨਾਲ ਹਮਲਾ ਹੋਣ ਤੋਂ ਬਾਅਦ ਇਸਰਾਈਲ ਨੇ ਗਾਜ਼ਾ ਪੱਟੀ ਵਿੱਚ ਹਮਾਸ ਨੂੰ ਨਿਸ਼ਾਨਾ ਬਣਾਉਦਿਆਂ ਹਮਲਾ ਕੀਤਾ।
ਇਸਰਾਈਲ ਡਿਫੈਂਸ ਫੋਰਸਿਜ਼ (ਆਈਡੀਐਫ) ਨੇ ਕਿਹਾ ਹੈ ਕਿ ਹਮਾਸ ਦੇ ਸਿਆਸੀ ਆਗੂ ਅਤੇ ਫੌਜੀ ਖੂਫ਼ੀਆ ਏਜੰਸੀ ਉਨ੍ਹਾਂ ਦੇ ਨਿਸ਼ਾਨੇ ਉੱਤੇ ਸੀ।
ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਧਮਾਕਿਆਂ ਵਿੱਚ ਸੱਤ ਲੋਕ ਜ਼ਖ਼ਮੀ ਹੋਏ ਹਨ।
ਇਸਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਾਨ ਯਾਹੂ ਦਾ ਕਹਿਣਾ ਹੈ, "ਇਸਰਾਈਲ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ। ਮੈਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗਾ। ਇਜ਼ਰਾਈਲ ਇਸ ਹਮਲੇ ਦਾ ਜ਼ੋਰਦਾਰ ਜਵਾਬ ਦੇ ਰਿਹਾ ਹੈ।"
ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਇਸ ਹਮਲੇ ਨੂੰ "ਨਿੰਦਣਯੋਗ" ਕਰਾਰ ਦਿੱਤਾ ਅਤੇ ਕਿਹਾ ਕਿ "ਇਜ਼ਰਾਈਲ ਨੂੰ ਖੁਦ ਨੂੰ ਬਚਾਉਣ ਦਾ ਪੂਰਾ ਅਧਿਕਾਰ ਹੈ।"
ਇਹ ਵੀ ਪੜ੍ਹੋ:
ਅਜੇ ਤੱਕ ਕਿਸੇ ਵੀ ਫਲਸਤੀਨੀ ਮਿਲੀਟਰੀ ਗਰੁੱਪ ਨੇ ਇਹ ਦਾਅਵਾ ਨਹੀਂ ਕੀਤਾ ਹੈ ਕਿ ਉਨ੍ਹਾਂ ਨੇ ਰਾਕੇਟ ਨਾਲ ਹਮਲਾ ਕੀਤਾ ਸੀ। ਹਮਾਸ ਦੇ ਇੱਕ ਵਿਅਕਤੀ ਨੇ ਕਿਹਾ ਕਿ ਅਜਿਹਾ ਕਰਨ ਵਿਚ ਉਨ੍ਹਾਂ ਦੀ "ਕੋਈ ਦਿਲਚਸਪੀ ਨਹੀਂ" ਹੈ।
ਗੋਲਾਨ ਹਾਈਟਸ ਕੀ ਹੈ
ਦਰਅਸਲ ਸੋਮਵਾਰ ਨੂੰ ਦੱਖਣੀ ਗਾਜ਼ਾ ਖੇਤਰ ਤੋਂ ਇੱਕ ਰਾਕੇਟ ਲਾਂਚ ਕੀਤਾ ਗਿਆ ਅਤੇ ਮਿਸ਼ਮਰੇਟ ਦੇ ਘਰ ਉੱਤੇ ਹਮਲਾ ਕੀਤਾ।
ਇਸ ਕਾਰਨ ਪੂਰੀ ਇਮਾਰਤ ਨਸ਼ਟ ਹੋ ਗਈ। ਇਹ ਘਰ ਬਰਤਾਨਵੀ-ਇਸਰਾਈਲੀ ਰੋਬਰਟ ਅਤੇ ਸੂਜ਼ੈਨ ਵੋਲਫ਼ ਦਾ ਸੀ ਜੋ ਕਿ ਘਰ ਵਿੱਚ ਆਪਣੇ ਪੁੱਤਰ, ਨੂੰਹ ਅਤੇ ਪੋਤੇ-ਪੋਤੀਆਂ ਨਾਲ ਰਹਿੰਦੇ ਸਨ।
ਕਰੀਬ 1200 ਸੂਕੇਅਰ ਕਿਲੋਮੀਟਰ ਦਾ ਇਹ ਖੇਤਰ ਸੀਰੀਆ ਦੀ ਰਾਜਧਾਨੀ ਦਮਿਕਸ਼ ਤੋਂ ਕਰੀਬ 60 ਕਿਲੋਮੀਟਰ ਦੱਖਣ ਪੱਛਮ ਵਿਚ ਪੈਂਦਾ ਹੈ।

ਮੱਧ-ਪੂਰਬੀ ਜੰਗ ਦੇ ਆਖ਼ਰੀ ਸਮੇਂ ਦੌਰਾਨ ਇਸਰਾਈਲ ਨੇ 1967 ਵਿਚ ਇਸ ਦਾ ਵੱਡਾ ਖਿੱਤਾ ਹਥਿਆ ਲਿਆ ਸੀ, ਜਿਸ ਨੂੰ 1973 ਦੀ ਜੰਗ ਦੌਰਾਨ ਸੀਰੀਆ ਨੇ ਦੁਬਾਰਾ ਖੋਹਣ ਦੀ ਕੋਸ਼ਿਸ਼ ਕੀਤੀ ਸੀ।
ਭਾਵੇਂ ਦੋਵਾਂ ਮੁਲਕਾਂ ਨੇ 70 ਕਿਲੋਮੀਟਰ ਦੀ ਸਰਹੱਦ ਉੱਤੇ ਫੌਜੀ ਤਾਇਨਾਤੀ ਘਟਾਉਣ ਅਤੇ ਸਯੁੰਕਤ ਰਾਸਟਰਜ਼ ਦੀਆਂ ਸੈਨਾਵਾਂ ਤੋਂ ਨਿਗਰਾਨੀ ਕਰਵਾਉਣ ਲਈ ਸਮਝੌਤੌ ਕੀਤਾ ਸੀ ਪਰ ਰਹੇ ਦੋਵੇਂ ਜੰਗੀ ਹਾਲਾਤ ਵਿਚ ਹੀ।
ਇਸ ਖੇਤਰ ਨੂੰ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਸਰਾਈਲ ਦੇ ਖੁਦਮੁਖਤਿਆਰ ਹਿੱਸੇ ਵਜੋਂ ਮਾਨਤਾ ਦੇ ਦਿੱਤੀ ਸੀ।
ਹਮਾਸ ਕੀ ਹੈ?
ਹਮਾਸ ਫਲਸਤੀਨ ਦੀਆਂ ਕਈ ਖਾੜਕੂ ਇਸਲਾਮਿਕ ਜਥੇਬੰਦੀਆਂ ਵਿੱਚੋਂ ਸਭ ਤੋਂ ਵੱਡੀ ਜਥੇਬੰਦੀ ਹੈ।
ਹਮਾਸ ਅਰਬੀ ਭਾਸ਼ਾ ਦਾ ਸ਼ਬਦ ਹੈ ਜੋ ਕਿ ਇਸਲਾਮ ਵਿਰੋਧ ਅੰਦੋਲਨ ਲਈ ਵਰਤਿਆ ਜਾਂਦਾ ਹੈ। 1987 ਵਿੱਚ ਪਹਿਲੀ ਇੰਟੀਫਾਡਾ (ਬਗਾਵਤ) ਦੀ ਸ਼ੁਰੂਆਤ ਤੋਂ ਬਾਅਦ ਹਮਾਸ ਦਾ ਗਠਨ ਹੋਇਆ ਸੀ ਜੋ ਕਿ ਵੈਸਟ ਬੈਂਕ ਅਤੇ ਗਾਜ਼ਾ ਪੱਟੀ ਦੇ ਇਜ਼ਰਾਇਲ ਦੇ ਕਬਜ਼ੇ ਦੇ ਵਿਰੁੱਧ ਸੀ।

ਇਸ ਦੇ ਮੂਲ ਰੂਪ ਵਿੱਚ ਦੋ ਮਕਸਦ ਹਨ- ਇਜ਼ਰਾਇਲ ਦੇ ਵਿਰੁੱਧ ਹਥਿਆਰਬੰਦ ਸੰਘਰਸ਼ - ਜਿਸਦੀ ਅਗਵਾਈ ਫੌਜੀ ਵਿੰਗ ਇਜ਼ੈਦਿਨ ਅਲ-ਕਸਾਮ ਬ੍ਰਿਗੇਡ ਕਰ ਰਿਹਾ ਸੀ ਅਤੇ ਦੂਜਾ ਟੀਚਾ ਸੀ ਸਮਾਜ ਭਲਾਈ ਪ੍ਰੋਗਰਾਮਾਂ ਦੀ ਪੇਸ਼ਕਸ਼।
ਪਰ 2005 ਤੋਂ ਇਹ ਜਥੇਬੰਦੀ ਫਲਸਤੀਨੀ ਸਿਆਸੀ ਪ੍ਰਕਿਰਿਆ ਵਿੱਚ ਵੀ ਸ਼ਾਮਿਲ ਹੋ ਗਈ। ਇਸ ਤਰ੍ਹਾਂ ਇਹ ਅਰਬ ਦੇਸ ਵਿੱਚ ਪਹਿਲਾ ਇਸਲਾਮੀ ਗਰੁੱਪ ਬਣਿਆ ਜੋ ਕਿ ਬੈਲਟ ਬਾਕਸ ਰਾਹੀਂ ਚੋਣਾਂ ਜਿੱਤਿਆ (ਗਾਜ਼ਾ ਵਿੱਚ ਆਪਣੀ ਵਿਰੋਧੀ ਜਥੇਬੰਦੀ ਫਤਾਹ ਨੂੰ ਬਾਹਰ ਕੱਢਣ ਤੋਂ ਪਹਿਲਾਂ)।
ਇਸਰਾਈਲ, ਅਮਰੀਕਾ, ਯੂਰਪੀ ਯੂਨੀਅਨ, ਯੂਕੇ ਅਤੇ ਕਈ ਹੋਰਨਾਂ ਦੇਸਾਂ ਵਲੋਂ ਪੂਰੇ ਹਮਾਸ ਜਾਂ ਕੁਝ ਮਾਮਲਿਆਂ ਵਿਚ ਇਸ ਦੇ ਫੌਜੀ ਵਿੰਗ ਨੂੰ ਅੱਤਵਾਦੀ ਜਥੇਬੰਦੀ ਕਰਾਰ ਦਿੱਤਾ ਗਿਆ ਹੈ। ਇਸ ਦੇ ਚਾਰਟਰ ਅਧੀਨ ਇਸਰਾਈਲ ਨੂੰ ਖ਼ਤਮ ਕਰਨਾ ਮੁੱਖ ਟੀਚਾ ਹੈ।
ਹਾਲਾਂਕਿ ਇਸਦੇ ਸਮਰਥਕ ਇਸ ਨੂੰ ਇੱਕ ਜਾਇਜ਼ ਵਿਰੋਧੀ ਲਹਿਰ ਵਜੋਂ ਦੇਖਦੇ ਹਨ।

ਤਸਵੀਰ ਸਰੋਤ, AFP
ਮਈ 2017 ਵਿਚ ਇਸ ਗਰੁੱਪ ਨੇ ਸਥਾਪਨਾ ਤੋਂ ਬਾਅਦ ਪਹਿਲੀ ਵਾਰ ਨਵੀਂ ਨੀਤੀ ਦਾ ਦਸਤਾਵੇਜ਼ ਛਾਪਿਆ।
ਹਮਾਸ ਨੇ ਇਸਰਾਈਲ ਨੂੰ ਪਛਾਣੇ ਬਿਨਾਂ 1967 ਤੋਂ ਪਹਿਲਾਂ ਦੀਆਂ ਸਰਹੱਦਾਂ ਦੇ ਅੰਦਰ ਇੱਕ ਅੰਤਰਿਮ ਫਲਸਤੀਨੀ ਸੂਬੇ ਨੂੰ ਸਵੀਕਾਰ ਕਰਨ ਦੀ ਇੱਛਾ ਦਾ ਐਲਾਨ ਕੀਤਾ। ਉਨ੍ਹਾਂ ਆਪਣੇ ਚਾਰਟਰ ਵਿੱਚ ਯਹੂਦੀ-ਵਿਰੋਧੀ ਨਹੀਂ ਦੁਹਰਾਇਆ।
ਇਸ ਦਸਤਾਵੇਜ ਨੂੰ ਹਮਾਸ ਦੁਆਰਾ ਆਪਣੀ ਤਸਵੀਰ ਨਰਮ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਗਿਆ। ਹਾਲਾਂਕਿ ਜਥੇਬੰਦੀ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਆਪਣਾ ਚਾਰਟਰ ਨਹੀਂ ਬਦਲਿਆ ਹੈ।
ਸਾਲ 2006 ਵਿਚ ਫਲਸਤੀਨੀ ਵਿਧਾਨ ਪਰੀਸ਼ਦ (ਪੀਐਲਸੀ) ਚੋਣਾਂ ਵਿੱਚ ਹਮਾਸ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਸੀ ਪਰ ਫਲਸਤੀਨੀ ਅਥਾਰਟੀ (ਪੀ.ਏ.) ਦੀ ਵਿਰੋਧੀ ਜਥੇਬੰਦੀ ਫਤਾਹ ਦੇ ਮੁਖੀ ਮਹਿਮੂਦ ਅੱਬਾਸ ਨਾਲ ਤਣਾਅ ਵਧ ਗਿਆ।
ਜੂਨ 2007 ਵਿੱਚ ਗਾਜ਼ਾ ਵਿੱਚ ਫ਼ਤਾਹ ਅਤੇ ਹਮਾਸ ਵਿਚਕਾਰ ਭਿਆਨਕ ਟਕਰਾਅ ਹੋਇਆ। ਜਿਸ ਤੋਂ ਬਾਅਦ ਹਮਾਸ ਨੇ ਵਿਰੋਧੀ ਧਿਰ ਦੀ ਸਰਕਾਰ ਬਣਾਈ।
ਗਾਜ਼ਾ ਪੱਟੀ ਤੋਂ ਹੋ ਰਹੇ ਸਾਰੇ ਹਮਲਿਆਂ ਲਈ ਇਸਰਾਈਲ ਨੇ ਹਮਾਸ ਨੂੰ ਜ਼ਿੰਮੇਵਾਰ ਠਹਿਰਾਇਆ। ਇਸਰਾਈਲ ਨੇ ਗਾਜ਼ਾ ਵਿੱਚ ਤਿੰਨ ਵੱਡੀਆਂ ਫੌਜੀ ਕਾਰਵਾਈਆਂ ਕੀਤੀਆਂ।
ਦਸੰਬਰ 2008 ਵਿੱਚ ਆਪਰੇਸ਼ਨ ਕਾਸਟ ਲੀਡ, ਨਵੰਬਰ 2012 ਵਿਚ ਆਪ੍ਰੇਸ਼ਨ ਪਿੱਲਰ ਆਫ਼ ਡਿਫ਼ੈਂਸ ਅਤੇ ਜੁਲਾਈ 2014 ਵਿਚ ਆਪਰੇਸ਼ਨ ਪ੍ਰੋਟੈਕਟਿਵ ਏਜ।

ਤਸਵੀਰ ਸਰੋਤ, Reuters
ਕਈ ਇਸਰਾਈਲੀ ਕਾਰਵਾਈਆਂ ਅਤੇ ਫਲਸਤੀਨੀ ਅਥਾਰਿਟੀ ਦੀਆਂ ਸਖ਼ਤ ਨੀਤੀਆਂ ਦੇ ਬਾਵਜੂਦ ਹਮਾਸ ਨੂੰ ਲਗਦਾ ਹੈ ਕਿ ਉਸ ਕੋਲ ਆਤਮਘਾਤੀ ਹਮਲੇ ਕਰਨ ਦੀ ਵੀਟੋ ਪਾਵਰ ਹੈ।
ਫਰਵਰੀ ਅਤੇ ਮਾਰਚ 1996 ਵਿਚ ਇਸ ਨੇ ਕਈ ਆਤਮਘਾਤੀ ਬੱਸ ਬੰਬ ਧਮਾਕੇ ਕੀਤੇ। ਇਸ ਵਿੱਚ ਲਗਭਗ 60 ਇਸਰਾਈਲੀ ਮਾਰੇ ਗਏ। ਇਹ ਹਮਲੇ ਦਸੰਬਰ 1995 ਵਿੱਚ ਹਮਾਸ ਦੇ ਬੰਬ ਬਣਾਉਣ ਵਾਲੇ ਯਾਹੀਆ ਅਯਾਸ਼ ਦੇ ਕਤਲ ਦਾ ਬਦਲਾ ਲੈਣ ਲਈ ਕੀਤੇ ਗਏ ਸਨ।
ਪਿਛਲੇ ਕਈ ਸਾਲਾਂ ਦੌਰਾਨ ਹਮਾਸ ਨੇ ਇਸਰਾਈਲੀ ਹਮਲਿਆਂ ਵਿੱਚ ਕਈ ਮੈਂਬਰਾਂ ਨੂੰ ਗੁਆ ਦਿੱਤਾ ਹੈ।
ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












