ਇਸਰਾਈਲ ਨੇ ਸੀਰੀਆ ਵਿੱਚ ਈਰਾਨ ਦੇ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ, ਆਖਿਰ ਦੋਹਾਂ ਮੁਲਕਾਂ ਵਿੱਚ ਦੁਸ਼ਮਣੀ ਦੇ ਕਾਰਨ ਕੀ ਹਨ

ਸੀਰੀਆ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਸੀਰੀਆ ਏਅਰ ਡਿਫੈਂਸ ਨੇ ਕਿਹਾ ਹੈ ਕਿ ਉਨ੍ਹਾਂ ਨੇ ਇਸਰਾਈਲ ਦੀਆਂ ਮਿਸਾਈਲਾਂ ਰੋਕੀਆਂ

ਇਸਰਾਈਲ ਦੀ ਫੌਜ ਨੇ ਕਿਹਾ ਹੈ ਕਿ ਸੀਰੀਆ ਵਿੱਚ ਉਸਨੇ ਈਰਾਨ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ।

ਇਸਰਾਈਲ ਡਿਫੈਂਸ ਫੋਰਸਸ (ਆਈਡੀਐੱਫ) ਦਾ ਕਹਿਣਾ ਹੈ ਕਿ ਇਹ ਆਪਰੇਸ਼ਨ ਇਰਾਨੀਅਨ ਰਿਵੈਲਿਊਸ਼ਨਰੀ ਗਾਰਡ ਦੀ ਸ਼ਾਖਾ ਕੁਦਸ ਫੋਰਸ ਦੇ ਖਿਲਾਫ ਹੈ।

ਇਸ ਬਾਰੇ ਅੱਗੇ ਦੀ ਜਾਣਕਾਰੀ ਤਾਂ ਨਹੀਂ ਦਿੱਤੀ ਗਈ ਪਰ ਸੋਮਵਾਰ ਤੜਕੇ ਸੀਰੀਆ ਦੀ ਰਾਜਧਾਨੀ ਡਮਾਸਕਸ ਵਿੱਚ ਧਮਾਕਿਆਂ ਦੀਆਂ ਖ਼ਬਰਾਂ ਆਈਆਂ।

ਸੀਰੀਅਨ ਮੀਡੀਆ ਮੁਤਾਬਕ ਉੱਥੇ ਦੀ ਹਵਾਈ ਫੌਜ ਨੇ ਇਸਰਾਈਲ ਦੇ ਹਮਲੇ ਦਾ ਜਵਾਬ ਦਿੱਤਾ ਹੈ।

ਐਤਵਾਰ ਨੂੰ ਇਸਰਾਈਲ ਡਿਫੈਂਸ ਫੋਰਸਸ ਨੇ ਕਿਹਾ ਸੀ ਕਿ ਉਨ੍ਹਾਂ ਨੇ ਗੋਲਾਨ ਪਹਾੜੀਆਂ ਕੋਲ ਰਾਕੇਟ ਦੇਖਿਆ ਸੀ।

ਇਹ ਆਪਰੇਸ਼ਨ ਹੈ ਕੀ

ਸੋਮਵਾਰ ਤੜਕੇ ਹੀ ਆਈਡੀਐੱਫ ਨੇ ਆਪਰੇਸ਼ਨ ਬਾਰੇ ਟਵੀਟ ਕਰਕੇ ਜਾਣਕਾਰੀ ਦਿੱਤੀ।

ਸੀਰੀਆ ਦੀ ਸਰਕਾਰੀ ਨਿਊਜ਼ ਏਜੰਸੀ ਨੇ ਫੌਜ ਦੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਸੀਰੀਆ ਦੇ ਏਅਰ ਡਿਫੈਂਸ ਨੇ 'ਜ਼ਿਆਦਾਤਰ ਮਿਜ਼ਾਈਲਾਂ' ਨੂੰ ਮਾਰ ਸੁੱਟਿਆ ਹੈ।

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਬਰਤਾਨੀਆ ਸਥਿਤ ਸੀਰੀਆ ਦੀ ਮੁਨੱਖੀ ਅਧਿਕਾਰ ਸੰਸਥਾ ਨੇ ਕਿਹਾ ਹੈ ਕਿ ਇਸਰਾਈਲ ਦੇ ਰਾਕਟ 'ਰਾਜਧਾਨੀ ਦਮਾਸਕਸ ਦੀ ਆਲੇ-ਦੁਆਲੇ ਦੇ ਇਲਾਕਿਆਂ' ਨੂੰ ਨਿਸ਼ਾਨਾ ਬਣਾ ਰਹੇ ਸਨ।

ਦਮਾਸਕਸ ਵਿੱਚ ਲੋਕਾਂ ਨੇ ਵੀ ਰਾਤ ਵੇਲੇ ਧਮਾਕਿਆਂ ਦੀ ਆਵਾਜ਼ ਸੁਣੀ।

ਸੰਸਥਾ ਨੇ ਅੱਗੇ ਕਿਹਾ ਕਿ ਇਸਰਾਈਲੀ ਮਿਜ਼ਾਈਲਾਂ ਨੇ ਸੀਰੀਆ ਵਿੱਚ ਅਰਾਨ ਦੇ ਹਥਿਆਰਾਂ ਦੇ ਡਿਪੂ ਅਤੇ ਮਿਲੀਟਰੀ ਪੋਸਟਾਂ ਨੂੰ ਨਿਸ਼ਾਨਾ ਬਣਾਇਆ। ਇਸਤੋਂ ਇਲਾਵਾ ਇਰਾਨ ਸਮਰਥਕ ਹਿਜ਼ਬੁੱਲਾ ਦੀਆਂ ਗਤੀਵਿਧੀਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ

ਇਸਰਾਇਲ ਦੇ ਪ੍ਰਧਾਨ ਮੰਤਰੀ

ਤਸਵੀਰ ਸਰੋਤ, Getty Images

ਨੇਤਨਯਾਹੂ ਦੀ ਚਿਤਾਵਨੀ

ਇਸਰਾਈਲ ਮੁਤਾਬਕ ਇਹ ਆਪਰੇਸ਼ਨ ਉਸ ਵੇਲੇ ਸ਼ੁਰੂ ਕੀਤਾ ਗਿਆ ਜਦੋਂ ਉੱਤਰੀ ਗੋਲਾਨ ਪਹਾੜੀਆਂ ਉੱਤੇ ਰਾਕੇਟ ਹਮਲੇ ਨੂੰ ਦੇਖਿਆ ਗਿਆ।

ਗੋਲਾਨ ਪਹਾੜੀਆਂ ਵਿੱਚ ਸੈਰ ਸਪਾਟੇ ਲਈ ਮਸ਼ਹੂਰ ਮਾਊਂਟ ਹਰਮਨ ਇਸ ਦੇ ਬਿਲਕੁਲ ਨੇੜੇ ਸੀ।

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਐਤਵਾਰ ਨੂੰ ਚਾਡ ਦੇ ਦੌਰੇ 'ਤੇ ਗਏ ਇਸਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇੱਕ ਚਿਤਾਵਨੀ ਜਾਰੀ ਕੀਤੀ।

ਉਨ੍ਹਾਂ ਕਿਹਾ, ਸਾਡੀ ਇੱਕੋ ਇੱਕ ਨੀਤੀ ਹੈ, ''ਸੀਰੀਆ ਵਿੱਚ ਇਰਾਨ ਮੌਜੂਦਗੀ ਨੂੰ ਨਿਸ਼ਾਨ ਬਣਾਉਣਾ ਅਤੇ ਉਸ ਨੂੰ ਨੁਕਸਾਨ ਪਹੁੰਚਾਉਣਾ ਜੋ ਸਾਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ।''

ਅਜਿਹਾ ਬਹੁਤ ਘੱਟ ਹੈ ਕਿ ਇਸਰਾਈਲ ਸੀਰੀਆ ਦੇ ਅੰਦਰ ਕਿਸੇ ਤਰ੍ਹਾਂ ਦੇ ਹਮਲੇ ਬਾਰੇ ਮੰਨਦਾ ਹੈ।

ਸਾਲ 2018 ਵਿੱਚ ਇਸਰਾਈਲ ਨੇ ਕਿਹਾ ਸੀ ਕਿ ਉਸਨੇ ਸੀਰੀਆ ਵਿੱਚ ਈਰਾਨ ਦੇ ਮਿਲੀਟਰੀ ਢਾਂਚੇ 'ਤੇ ਹਮਲਾ ਕੀਤਾ ਸੀ ਜੋ 2011 ਤੋਂ ਸ਼ੁਰੂ ਹੋਏ ਸੀਰੀਅਨ ਸਿਵਲ ਵਾਰ ਦਾ ਸਭ ਤੋਂ ਵੱਡਾ ਹਮਲਾ ਸੀ।

ਆਪਣੇ ਮੋਬਾਈਲ 'ਤੇ ਬੀਬੀਸੀ ਪੰਜਾਬੀ ਲਿਆਉਣ ਦਾ ਸੌਖਾ ਤਰੀਕਾ ਦੇਖੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਈਰਾਨ ਤੇ ਇਸਰਾਇਲ ਕਿਉਂ ਹਨ ਇੱਕ-ਦੂਜੇ ਦੇ ਪੱਕੇ ਦੁਸ਼ਮਣ?, 4 ਨੁਕਤੇ

ਸੀਰੀਆ

ਤਸਵੀਰ ਸਰੋਤ, Getty Images

1. ਇਸਰਾਲ ਅਤੇ ਈਰਾਨ ਕਿਉਂ ਨੇ ਦੁਸ਼ਮਣ?

1979 ਦੀ ਈਰਾਨੀ ਕ੍ਰਾਂਤੀ ਤੋਂ ਬਾਅਦ ਜਦੋਂ ਕੱਟੜਪੰਥੀ ਧਾਰਮਿਕ ਆਗੂ ਸੱਤਾ ਵਿੱਚ ਆਏ ਤਾਂ ਈਰਾਨ ਦੇ ਆਗੂਆਂ ਨੇ ਇਸਰਾਇਲ ਦੇ ਖਾਤਮੇ ਦੀ ਮੰਗ ਕੀਤੀ।

ਈਰਾਨ ਨੇ ਇਸਰਾਇਲ ਦੀ ਹੋਂਦ ਨੂੰ ਖਾਰਜ ਕੀਤਾ ਕਿਉਂਕਿ ਉਹ ਇਸ ਨੂੰ ਮੁਸਲਮਾਨਾਂ ਦੀ ਜ਼ਮੀਨ 'ਤੇ ਗ਼ੈਰ ਕਾਨੂੰਨੀ ਕਬਜ਼ਾ ਸਮਝਦਾ ਸੀ।

ਦਰਅਸਲ ਈਰਾਨ ਇੱਕ ਸ਼ੀਆ ਬਹੁਗਿਣਤੀ ਵਾਲਾ ਦੇਸ ਹੈ ਅਤੇ ਉਹ ਸ਼ੀਆ ਭਾਈਚਾਰੇ ਵਾਲੇ ਦੇਸਾਂ ਦਾ ਹੀ ਹਮਾਇਤੀ ਹੈ।

ਸੀਰੀਆ ਵੀ ਇੱਕ ਸ਼ੀਆ ਬਹੁਗਿਣਤੀ ਵਾਲਾ ਦੇਸ ਹੈ। ਈਰਾਨ ਸਾਉਦੀ ਅਰਬ ਦੇ ਖਿਲਾਫ ਹੈ ਕਿਉਂਕਿ ਉਹ ਸੁੰਨੀ ਭਾਈਚਾਰੇ ਦਾ ਹਮਾਇਤੀ ਹੈ।

ਇਸਰਾਇਲ, ਈਰਾਨ ਨੂੰ ਆਪਣੀ ਹੋਂਦ 'ਤੇ ਖਤਰੇ ਵਾਂਗ ਦੇਖਦਾ ਹੈ ਅਤੇ ਹਮੇਸ਼ਾ ਕਹਿੰਦਾ ਹੈ ਕਿ ਈਰਾਨ ਨੂੰ ਪਰਮਾਣੂ ਹਥਿਆਰ ਨਹੀਂ ਬਣਾਉਣੇ ਚਾਹੀਦੇ ਹਨ।

ਮੱਧ-ਪੂਰਬ ਵਿੱਚ ਈਰਾਨ ਦੇ ਵਿਸਥਾਰ ਤੋਂ ਇਸਰਾਇਲ ਦੇ ਨੇਤਾ ਚਿੰਤਾ ਵਿੱਚ ਹਨ।

ਇਹ ਵੀ ਪੜ੍ਹੋ

ਸੀਰੀਆ

ਤਸਵੀਰ ਸਰੋਤ, Getty Images

2. ਸੀਰੀਆ ਦਾ ਗ੍ਰਹਿ ਯੁੱਧ-ਈਰਾਨ, ਇਸਰਾਇਲ ਦਾ ਰੁਖ

ਇਸਰਾਇਲ ਗੁਆਂਢੀ ਮੁਲਕ ਸੀਰੀਆ ਨੂੰ 2011 ਤੋਂ ਹੁੰਦੇ ਜੰਗ ਕਾਰਨ ਨੁਕਸਾਨ ਨੂੰ ਲਗਾਤਾਰ ਦੇਖ ਰਿਹਾ ਹੈ।

ਇਸਰਾਇਲ, ਸੀਰੀਆ ਸਰਕਾਰ ਅਤੇ ਬਾਗ਼ੀਆਂ ਵਿਚਾਲੇ ਜੰਗ ਤੋਂ ਪਰੇ ਹੈ।

ਪਰ ਈਰਾਨ ਨੇ ਹਜ਼ਾਰਾਂ ਸੈਨਿਕ ਅਤੇ ਫੌਜੀ ਸਲਾਹਾਕਾਰ ਭੇਜ ਕੇ ਸੀਰੀਆਈ ਸਰਕਾਰ ਦੀ ਹਮਾਇਤ ਕਰਨ ਵਿੱਚ ਇੱਕ ਵੱਡੀ ਭੂਮਿਕਾ ਅਦਾ ਕੀਤੀ ਹੈ।

ਇਸਰਾਇਲ ਨੂੰ ਇਹ ਵੀ ਚਿੰਤਾ ਸਤਾ ਰਹੀ ਹੈ ਕਿ ਈਰਾਨ ਆਪਣੇ ਗੁਆਂਢੀ ਮੁਲਕ ਲੇਬਨਨ ਦੇ ਅੱਤਵਾਦੀਆਂ ਨੂੰ ਚੋਰੀ-ਛੁਪੇ ਹਥਿਆਰ ਭੇਜਣ ਦੀ ਕੋਸ਼ਿਸ਼ ਕਰ ਰਿਹਾ ਹੈ। ਲੇਬਨਨ ਨੂੰ ਵੀ ਇਸਰਾਈਲ ਵੱਡਾ ਖ਼ਤਰਾ ਮੰਨਦਾ ਹੈ।

ਇਹ ਵੀ ਪੜ੍ਹੋ

ਸੀਰੀਆ

ਤਸਵੀਰ ਸਰੋਤ, Getty Images

ਲੇਬਨਨ 'ਚ ਹਿਜ਼ਬੁੱਲਾ ਸ਼ੀਆ ਅੱਤਵਾਦੀ ਜਥੇਬੰਦੀ ਹੈ ਜਿਸ ਨੇ ਹਾਲ ਹੀ ਵਿੱਚ ਉੱਥੇ ਚੋਣਾਂ ਵੀ ਜਿੱਤੀਆਂ ਹਨ।

ਇਸਰਾਇਲ ਦੇ ਪ੍ਰਧਾਨ ਮੰਤਰੀ ਵਾਰ-ਵਾਰ ਕਿਹਾ ਹੈ ਕਿ ਉਨ੍ਹਾਂ ਦਾ ਦੇਸ ਈਰਾਨ ਨੂੰ ਸੀਰੀਆ ਵਿੱਚ ਫੌਜੀ ਬੇਸ ਨਹੀਂ ਬਣਾਉਣ ਦੇਵੇਗਾ ਕਿਉਂਕਿ ਇਹ ਉਨ੍ਹਾਂ ਦੇਸ ਦੇ ਖ਼ਿਲਾਫ਼ ਵਰਤੇ ਜਾ ਸਕਦੇ ਹਨ।

ਈਰਾਨ ਦੇ ਸੀਰੀਆ ਵਿੱਚ ਮਜ਼ਬੂਤ ਹੋਣ 'ਤੇ ਇਸਰਾਈਲ ਨੇ ਈਰਾਨ ਦੇ ਸੀਰੀਆਈ ਟਿਕਾਣਿਆਂ 'ਤੇ ਹਮਲੇ ਤੇਜ਼ ਕਰ ਦਿੱਤੇ।

3. ਕੀ ਈਰਾਨ ਤੇ ਇਸਰਾਇਲ ਕਦੇ ਆਹਮੋ-ਸਾਹਮਣੇ ਹੋਏ?

ਨਹੀਂ, ਈਰਾਨ ਲੰਬੇ ਸਮੇਂ ਤੋਂ ਹਿਜ਼ਬੁੱਲਾ ਅਤੇ ਫਲਸਤੀਨੀ ਅੱਤਵਾਦੀ ਜਥੇਬੰਦੀ ਹਾਮਸ ਵਰਗੇ ਸਮੂਹਾਂ ਦੀ ਹਮਾਇਤ ਕਰਦਾ ਰਿਹਾ ਹੈ ਜੋ ਇਸਰਾਇਲ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਰਹੇ ਹਨ।

ਪਰ ਸਿੱਧੀ ਜੰਗ ਦੋਵਾਂ ਲਈ ਵਿਨਾਸ਼ਕਾਰੀ ਸਾਬਿਤ ਹੋ ਸਕਦੀ ਹੈ।

4. ਦੋਹਾਂ ਦੇਸਾਂ ਕੋਲ ਵੱਡੀ ਗਿਣਤੀ 'ਚ ਹਥਿਆਰ

ਈਰਾਨ ਕੋਲ ਲੰਬੀ ਰੇਂਜ ਵਾਲੀ ਆਰਸੇਨਲ ਮਿਜ਼ਾਈਲਾਂ ਅਤੇ ਇਸਰਾਈਲ ਸਰਹੱਦ 'ਤੇ ਉਸ ਦੇ ਸਹਿਯੋਗੀ ਵੀ ਵੱਡੇ ਹਥਿਆਰਾਂ ਨਾਲ ਲੈਸ ਹਨ।

ਇਸਰਾਇਲ ਕੋਲ ਬੇਹੱਦ ਤਾਕਤਵਰ ਫੌਜ ਅਤੇ ਜਿਸ ਕੋਲ ਪਰਮਾਣੂ ਹਥਿਆਰ ਵੀ ਦੱਸੇ ਜਾਂਦੇ ਹਨ। ਇਸ ਨੂੰ ਅਮਰੀਕਾ ਦਾ ਸਮਰਥਨ ਵੀ ਹਾਸਿਲ ਹੈ।

ਇਹ ਵੀਡੀਓ ਵੀ ਦੇਖੋ

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)