ਇੰਡੋਨੇਸ਼ੀਆ ਸੁਨਾਮੀ ਬਾਰੇ 5 ਗੱਲਾਂ ਜੋ ਅਸੀਂ ਹੁਣ ਤੱਕ ਜਾਣਦੇ ਹਾਂ

ਇੰਡੋਨੇਸ਼ੀਆ ਸੁਨਾਮੀ

ਤਸਵੀਰ ਸਰੋਤ, Getty Images

ਇੰਡੋਨੇਸ਼ੀਆ ਦੇ ਸੁੰਡਾ ਸਟ੍ਰੇਟ 'ਚ ਆਈ ਸੁਨਾਮੀ ਕਰਕੇ ਹੁਣ ਤੱਕ 280 ਲੋਕਾਂ ਦੀ ਮੌਤ ਹੋ ਗਈ ਅਤੇ 850 ਦੇ ਕਰੀਬ ਜ਼ਖ਼ਮੀ ਹੋ ਗਏ ਹਨ।

ਹੁਣ ਤੱਕ ਕੀ-ਕੀ ਹੋਇਆ ਜਾਣੋ, 5 ਬਿੰਦੂਆਂ 'ਚ

  • ਜਿਸ ਥਾਂ ਸੁਨਾਮੀ ਆਈ ਹੈ, ਇਹ ਤੱਟੀ ਖੇਤਰ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਤੋਂ ਉੱਤਰ-ਪੂਰਬ ਵਿੱਚ ਪੈਂਦਾ ਹੈ ਜਿੱਥੇ ਸ਼ਨੀਵਾਰ ਰਾਤ ਨੂੰ ਸਥਾਨਕ ਸਮੇਂ ਮੁਤਾਬਕ ਸਾਢੇ 9 ਵਜੇ ਸੁਮੰਦਰੀ ਲਹਿਰਾਂ ਟਕਰਾਈਆਂ। ਅਧਿਕਾਰੀਆਂ ਮੁਤਾਬਕ ਪੈਂਡੇਗਲੈਂਡ ਇਲਾਕੇ ਵਿਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ।
  • ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸੁਨਾਮੀ ਅਨਕ ਕ੍ਰੇਕਾਟਾਓ ਜਵਾਲਾ ਮੁਖੀ ਫਟਿਆ ਤੇ ਸਮੁੰਦਰ ਸਤ੍ਹਾ ਵਿਚ ਭੂਚਾਲ ਆ ਗਿਆ ਤੇ ਸੁਨਾਮੀ ਦਾ ਕਾਰਨ ਬਣਿਆ।
  • ਇੰਡੋਨੇਸ਼ੀਆ ਦਾ ਪ੍ਰਸਿੱਧ ਰੌਕ ਬੈਂਡ ਸੈਵਨਟੀਨ ਉਦੋਂ ਸਟੇਜ ਉੱਤੇ ਆਪਣੇ ਫਨ ਦਾ ਮੁਜ਼ਾਹਰਾ ਕਰ ਰਿਹਾ ਸੀ ਅਤੇ ਲਹਿਰਾਂ ਜਿਵੇਂ ਹੀ ਸਟੇਜ ਨਾਲ ਟਕਰਾਈਆਂ ਤਾਂ ਬੈਂਡ ਦੇ ਮੈਂਬਰ ਅਤੇ ਸਰੋਤੇ ਪਾਣੀ ਵਿੱਚ ਵਹਿ ਗਏ।
  • ਅੰਤਰਰਾਸ਼ਟਰੀ ਸੁਨਾਮੀ ਚਿਤਾਵਨੀ ਕੇਂਦਰ ਮੁਤਾਬਕ ਸੁਨਾਮੀ ਦਾ ਇਸ ਤਰ੍ਹਾਂ ਆਉਣਾ ਆਮ ਵਰਤਾਰਾ ਨਹੀਂ ਹੈ।
  • ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਹੁਣ ਵੀ ਬੀਚ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ ਕਿਉਂਕਿ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਜਵਾਲਾਮੁਖੀ ਹਾਲੇ ਵੀ ਸਰਗਰਮ ਹੈ ਅਤੇ ਮੁੜ ਕੇ ਸਮੁੰਦਰ ਵਿੱਚ ਹਲਚਲ ਹੋ ਸਕਦੀ ਹੈ, ਨਤੀਜਾ ਇਹ ਵੀ ਹੋ ਸਕਦਾ ਕਿ ਮੁੜ ਕੇ ਸੁਨਾਮੀ ਦੇ ਹਾਲਾਤ ਬਣ ਸਕਦੇ ਹਨ।
ਇੰਡੋਨੇਸ਼ੀਆ ਸੁਨਾਮੀ

ਤਸਵੀਰ ਸਰੋਤ, Getty Images

ਇੰਡੋਨੇਸ਼ੀਆ ਸੁਨਾਮੀ ਨਾਲ ਜੁੜੀਆਂ ਹੋਰ ਖ਼ਬਰਾਂ

ਇਹ ਵੀਡੀਓ ਵੀ ਜ਼ਰੂਰ ਦੇਖੋ-

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)