#100 Women: ਮੰਗਣੀ ਦੀ ਅੰਗੂਠੀ ਔਰਤ ਦੀ ਆਜ਼ਾਦੀ ਲਈ ਖ਼ਤਰਾ - ਨਜ਼ਰੀਆ

ਮੀਡੀਆ ਰਣਨੀਤੀਕਾਰ ਮੈਤਾਈਲਦੇ ਸੁਈਸਕੁਨ ਦਾ ਮੰਨਣਾ ਹੈ ਕਿ ਔਰਤਾਂ ਲਈ ਮੰਗਣੀ ਦੀ ਮਹਿੰਗੀ ਮੁੰਦਰੀ ਦੀ ਕਹਾਣੀ ਹਾਨੀਕਾਰਕ ਹੈ।

ਉਨ੍ਹਾਂ ਮੰਨਣਾ ਹੈ ਕਿ ਅਜਿਹੀ ਕਲਪਨਾ ਦਾ ਅੰਤ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੇ ਬੀਬੀਸੀ 100 ਵੂਮੈਨ ਲਈ ਉਨ੍ਹਾਂ ਗੱਲਾਂ ਬਾਰੇ ਲਿਖਿਆ, ਜਿਨ੍ਹਾਂ 'ਚ ਬਦਲਾਅ ਕਰਨ ਦੀ ਲੋੜ ਹੈ।

ਮੇਰਾ ਦੋ ਵਾਰ ਵਿਆਹ ਹੋਇਆ ਅਤੇ ਮੈਂ ਫਿਰ ਵਿਆਹ ਕਰਵਾ ਸਕਦੀ ਹਾਂ ਪਰ ਮੈਂ ਕਦੇ ਮੰਗਣੀ ਦੀ ਅੰਗੂਠੀ ਨਹੀਂ ਲਈ ਤੇ ਨਾ ਹੀ ਕਦੇ ਲੈਣਾ ਚਾਹੁੰਦੀ ਹਾਂ।

ਇਹ ਵੀ ਪੜ੍ਹੋ-

ਮੇਰਾ ਮੰਨਣਾ ਹੈ ਕਿ ਮੰਗਣੀ ਦੀ ਅਗੂੰਠੀ ਨਾਰੀਵਾਦ ਦੇ ਖ਼ਿਲਾਫ਼ ਹੈ। ਇਹ ਅਜਿਹਾ ਪ੍ਰਤੀਕ ਹੈ ਜੋ ਔਰਤ ਦੀ ਸੁਤੰਤਰਤ ਹੋਂਦ ਦੇ ਉਲਟ ਹੈ ਅਤੇ ਦਰਸਾਉਂਦੀ ਹੈ ਔਰਤ ਕਿਸੇ ਹੋਰ ਵਿਅਕਤੀ ਨਾਲ ਸੰਬੰਧਤ ਹੈ।

ਇਸ ਤੋਂ ਇਲਾਵਾ ਇਹ ਸਟੇਟਸ ਦਾ ਸੰਕੇਤ ਦਿੰਦਾ ਹੈ ਕਿ ਔਰਤ ਨੇ ਜਿੰਨਾਂ ਵੱਡਾ ਹੀਰਾ ਪਾਇਆ ਹੋਵੇਗਾ ਓਨੀ ਹੀ ਉਸ ਔਰਤ ਦੀ ਅਹਿਮੀਅਤ ਹੋਵੇਗੀ।

ਅਮਰੀਕਾ ਵਿੱਚ ਸਾਰੇ ਮੇਰੇ ਦੋਸਤ ਮੇਰੇ ਨਾਲ ਅਸਹਿਮਤ ਹਨ। ਉਨ੍ਹਾਂ ਵਿਚੋਂ ਵਧੇਰ ਕੋਲ ਹੀਰੇ ਦੀ ਅੰਗੂਠੀ ਹੈ ਅਤੇ ਸੋਸ਼ਲ ਮੀਡੀਆ 'ਤੇ ਇਸ ਦਾ ਅਕਸਰ ਵਿਖਾਵਾ ਵੀ ਕਰਦੇ ਹਨ। ਮੇਰਾ ਮਜ਼ਾਕ ਵੀ ਕਰਦੇ ਉਡਾਉਂਦੇ ਹਨ।

ਇਹ ਸਿਰਫ਼ ਉਮਰ ਦੇ ਲੋਕ ਹੀ ਮੇਰੇ ਇਸ ਵਿਚਾਰ ਨਾਲ ਸਹਿਮਤ ਨਹੀਂ ਹਨ ਬਲਕਿ ਮੇਰੀ ਧੀ ਵੀ ਮੇਰਾ ਮਜ਼ਾਰ ਉਡਾਉਂਦੀ ਹੈ।

ਉਸ ਦਾ ਵੀ ਵਧੀਆ ਅੰਗੂਠੀ ਪਾਉਣ ਦਾ ਸੁਪਨਾ ਹੈ। ਮੈਂ ਸਮਝਦੀ ਹਾਂ ਕਿ ਇਹ ਉਸ ਸੱਭਿਆਚਾਰ ਦਾ ਹਿੱਸਾ ਹੈ, ਜਿਸ ਵਿੱਚ ਉਹ ਪੈਦਾ ਹੈ ਹੋਈ ਹੈ ਪਰ ਮੈਂ ਇਸ ਨਾਲ ਸਹਿਮਤ ਨਹੀਂ ਹਾਂ।

ਬਲਕਿ ਮੈਨੂੰ ਤਾਂ ਵਿਆਹ ਸੰਬੰਧੀ ਸਾਰੀਆਂ ਰਵਾਇਤਾਂ ਤੋਂ ਹੀ ਚਿੜ ਆਉਂਦੀ ਹੈ ਤੇ ਮੈਨੂੰ ਇਹ ਸਭ ਬੇਤੁਕਾ ਲਗਦਾ ਹੈ। ਸੱਚਮੁੱਚ ਇਹ ਵਿਲੱਖਣ ਹੈ।

ਕਿਸੇ ਨਾਲ ਵਿਆਹ ਕਰਵਾਉਣਾ ਆਪਸੀ ਸਮਝੌਤਾ ਹੈ ਅਤੇ ਇਸ ਦੇ ਕਾਨੂੰਨੀ ਅਤੇ ਆਰਥਿਕ ਪ੍ਰਭਾਵ ਵੀ ਹਨ।

100 ਵੂਮੈਨ ਕੀ ਹੈ?

ਬੀਬੀਸੀ ਹਰ ਸਾਲ ਦੁਨੀਆ ਦੀਆਂ 100 ਪ੍ਰੇਰਣਾਸਰੋਤ ਅਤੇ ਪ੍ਰਭਾਵਸ਼ਾਲੀ ਔਰਤਾਂ ਦੀ ਸੂਚੀ ਜਾਰੀ ਕਰਦਾ ਹੈ ਅਤੇ ਉਨ੍ਹਾਂ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਇਹ ਸਾਲ ਵਿਸ਼ਵ ਭਰ ਵਿੱਚ ਔਰਤਾਂ ਦੇ ਹੱਕਾਂ ਲਈ ਕਾਫੀ ਅਹਿਮ ਰਿਹਾ ਹੈ।

ਇਸ ਲਈ ਬੀਬੀਸੀ 100 ਵੂਮੈਨ 2018 ਵਿੱਚ ਉਨ੍ਹਾਂ ਮਾਰਗਦਰਸ਼ਕ ਔਰਤਾਂ ਦੀਆਂ ਕਹਾਣੀਆਂ ਦੀ ਝਲਕ ਹੋਵੇਗੀ ਜੋ ਕਿ ਆਪਣੇ ਜਜ਼ਬੇ, ਗੁੱਸੇ, ਨਾਰਾਜ਼ਗੀ ਰਾਹੀਂ ਦੁਨੀਆ ਵਿੱਚ ਅਸਲ ਬਦਲਾਅ ਦੀ ਕੋਸ਼ਿਸ਼ ਕਰ ਰਹੀਆਂ ਹਨ।

ਇਨ੍ਹਾਂ ਔਰਤਾਂ ਦੀਆਂ ਕਹਾਣੀਆਂ ਰਾਹੀਂ ਅਸੀਂ ਕਈ ਮੁੱਦਿਆਂ ਬਾਰੇ ਗੱਲਬਾਤ ਕਰਦੇ ਹਾਂ ਅਤੇ ਇਤਿਹਾਸ ਦੇ ਪਰਛਾਵਿਆਂ ਤੋਂ ਔਰਤਾਂ ਦੀ ਦੁਨੀਆਂ ਤੇ ਨਜ਼ਰੀਆ ਬਿਆਨ ਕਰਦੇ ਹਾਂ।

ਬੀਬੀਸੀ 100 ਵੂਮੈਨ 2018 ਦੀ ਸੂਚੀ ਵਿੱਚ 60 ਦੇਸਾਂ ਦੀਆਂ 15 ਸਾਲ ਤੋਂ 94 ਸਾਲ ਉਮਰ ਵਰਗ ਦੀਆਂ ਔਰਤਾਂ ਸ਼ਾਮਿਲ ਹਨ।

ਇਨ੍ਹਾਂ ਔਰਤਾਂ ਵਿੱਚ ਆਗੂ, ਬਦਲਾਅ ਲਿਆਉਣ ਵਾਲੀਆਂ ਜਾਂ ਮਾਰਗਦਰਸ਼ਕ ਅਤੇ ਰੋਜ਼ਾਨਾ ਜ਼ਿੰਦਗੀ ਵਿੱਚ 'ਹੀਰੋ' ਔਰਤਾਂ ਸ਼ਾਮਿਲ ਹਨ।

ਕੁਝ ਔਰਤਾਂ ਦੱਸਣਗੀਆਂ ਕਿ ਉਹ ਆਜ਼ਾਦੀ ਲਈ ਬਣੇ ਸਾਡੇ 'ਡਿਜੀਟਲ ਬਿਨ' ਵਿੱਚ ਕੀ ਸੁੱਟਣਾ ਚਾਹੁਣਗੀਆਂ।

ਇਹ ਵੀ ਪੜ੍ਹੋ-

ਮੇਰੇ ਦੋਵੇਂ ਪਤੀਆਂ ਨੇ ਜਦੋਂ ਮੈਨੂੰ ਵਿਆਹ ਦੀ ਪੇਸ਼ਕਸ਼ ਕੀਤੀ ਤਾਂ ਉਹ ਸਾਡੀ ਆਪਸੀ ਗੱਲਬਾਤ 'ਤੇ ਆਧਾਰਿਤ ਸੀ ਅਤੇ ਆਪਸੀ ਸਮਝੌਤੇ ਤਹਿਤ ਫ਼ੈਸਲਾ ਲਿਆ ਸੀ।

ਹਾਲਾਂਕਿ ਔਰਤਾਂ ਵੀ ਨਿਸ਼ਚਿਤ ਤੌਰ 'ਤੇ ਵਿਆਹ ਦੀ ਪੇਸ਼ਕਸ਼ ਕਰ ਸਕਦੀਆਂ ਹਨ ਪਰ ਕਦੇ ਅਜਿਹਾ ਨਹੀਂ ਹੁੰਦਾ।

ਮੈਨੂੰ ਚਿੰਤਾ ਹੈ ਕਿ ਸਮਾਜ ਅਤੇ ਮੀਡੀਆ ਕੁੜੀਆਂ ਦੇ ਇਸ ਸੁਪਨੇ ਨੂੰ ਵਧਾਵਾ ਦੇ ਰਹੇ ਹਨ ਅਤੇ ਕੁੜੀਆਂ ਵੀ ਇਸੇ ਵਿਚਾਰ ਨਾਲ ਜਵਾਨ ਹੁੰਦੀਆਂ ਹਨ ਕਿ ਵਿਆਹੁਤਾ ਜ਼ਿੰਦਗੀ ਉਨ੍ਹਾਂ ਦੀਆਂ ਸਾਰੀਆਂ ਪ੍ਰੇਸ਼ਾਨੀਆਂ ਦਾ ਹੱਲ ਹੈ।

ਵਿਆਹ ਅਤੇ ਅੰਗੂਠੀਆਂ ਲਈ ਉਤਸ਼ਾਹਿਤ ਹੋਣ ਦੀ ਬਜਾਇ ਕੁੜੀਆਂ ਨੂੰ ਆਜ਼ਾਦੀ, ਸਿੱਖਿਆ ਅਤੇ ਵਿਕਾਸ ਪ੍ਰਤੀ ਪ੍ਰੇਰਿਤ ਹੋਣਾ ਚਾਹੀਦਾ ਹੈ।

ਜਦੋਂ ਇਸ ਸੰਬੰਧੀ ਮੈਂ ਕੋਲੰਬੀਆ ਦੇ ਅਖ਼ਬਾਰ ਵਿੱਚ ਬਲਾਗ ਈਐਲ ਟੈਂਪੋ ਲਿਖਿਆ ਤਾਂ ਲੋਕਾਂ ਨੇ ਮੈਨੂੰ ਰੈਡੀਕਲ ਨਾਰੀਵਾਦ ਕਿਹਾ ਅਤੇ ਰੁਮਾਂਟਿਕ ਨੂੰ ਖ਼ਤਮ ਦੇ ਇਲਜ਼ਾਮ ਲਗਾਏ।

ਪਰ ਇਹ ਸੱਚ ਨਹੀਂ ਹੈ, ਮੈਂ ਬੇਹੱਦ ਰੁਮਾਂਟਿਕ ਹਾਂ। ਪਰ ਕੋਈ ਅੰਗੂਠੀ ਨਾਲ ਲੈ ਕੇ ਆਉਣ ਵਾਲੇ "ਸ਼ਹਿਜ਼ਾਦੇ" ਦੇ ਇੰਤਜ਼ਾਰ ਕਰਨਾ ਮੈਨੂੰ ਰੁਮਾਂਟਿਕ ਨਹੀਂ ਲਗਦਾ।

ਜੋ ਮੈਨੂੰ ਰੁਮਾਂਟਿਕ ਲਗਦਾ ਹੈ ਉਹ ਇਹ ਹੈ ਕਿ ਜੇ ਮੈਂ ਆਪਣੀ ਉਮਰ ਵਿੱਚ ਵਿਆਹ ਕਰ ਲੈਂਦੀ ਹਾਂ ਤਾਂ ਇਹ ਸਿਰਫ਼ ਦੂਜੇ ਵਿਅਕਤੀ ਪ੍ਰਤੀ ਵਫ਼ਾਦਾਰੀ ਅਤੇ ਪਿਆਰ ਦੀ ਗਹਿਰਾਈ ਪ੍ਰਤੀਬੱਧਤਾ ਦਾ ਪ੍ਰਤੀਬਿੰਬ ਹੈ।

(ਮੈਤਾਈਲਦੇ ਸੁਸਕੁਨ ਨੇ ਆਪਣੇ ਵਿਚਾਰ ਬੀਬੀਸੀ ਪੱਤਰਕਾਰ ਲੇਖਿਕਾ ਲੂਸੀਆ ਬਲਾਸਕੋ ਨੂੰ ਦੱਸੇ।)

ਇਹ ਵੀ ਪੜ੍ਹੋ-

ਇਹ ਵੀ ਵੀਡੀਓ ਵੀ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)