ਕਿਤੇ ਤੁਹਾਡਾ ਵੀ ਕੋਈ ਸ਼ੋਸ਼ਣ ਤਾਂ ਨਹੀਂ ਕਰ ਰਿਹਾ

ਇੱਕ ਔਰਤ ਨੂੰ ਪਰਛਾਵਾਂ ਘਸੁੰਨ ਦਿਖਾ ਕੇ ਡਰਾ ਰਿਹਾ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ੋਸ਼ਣ ਕਰਨ ਵਾਲੇ ਕਈ ਕਿਸੇ ਵੀ ਕਿਸਮ ਦੇ ਹੋ ਸਕਦੇ ਹਨ। ਇਨ੍ਹਾਂ ਲੋਕਾਂ ਨੂੰ ਸਮਾਂ ਰਹਿੰਦਿਆਂ ਪਛਾਣ ਲੈਣਾ ਹੀ ਇੱਕੋ-ਇੱਕ ਬਚਾਅ ਹੈ।

ਉਸਦੀ ਦਿਲਚਸਪੀ ਹਮੇਸ਼ਾ ਇਹ ਜਾਨਣ ਵਿੱਚ ਰਹਿੰਦੀ ਹੈ ਕਿ ਤੁਸੀਂ ਕੀ ਕਰ ਰਹੇ ਹੋ ਤੇ ਕਿਸ ਨਾਲ ਹੋ। ਸਹੀ ਜਵਾਬ ਨਾ ਮਿਲਣ 'ਤੇ ਲੜਾਈ ਅਤੇ ਅੱਗੇ ਤੋਂ ਅਜਿਹਾ ਨਾ ਕਰਨ ਦੀਆਂ ਸਖ਼ਤ ਹਦਾਇਤਾਂ ਮਿਲ ਜਾਂਦੀਆਂ ਹਨ।

ਜੇ ਤੁਸੀਂ, ਤੁਹਾਡੀ ਕੋਈ ਸਹੇਲੀ ਜਾਂ ਰਿਸ਼ਤੇਦਾਰ ਇਸ ਤਰ੍ਹਾਂ ਦੀ ਸਥਿੱਤੀ ਵਿੱਚੋਂ ਲੰਘ ਰਹੀ ਹੈ ਤਾਂ ਹੋ ਸਕਦਾ ਹੈ ਕਿ ਉਹ ਕਿਸੇ ਸ਼ੋਸ਼ਣ ਕਰਨ ਵਾਲੇ ਨਾਲ ਰਹਿ ਕੇ ਨਰਕ ਹੰਢਾ ਰਹੀ ਹੋਵੇ।

ਇਹ ਵਿਚਾਰ ਮੈਕਸਿਕੋ ਦੀ ਮਨੋਵਿਗਿਆਨੀ ਤੇਰੇ ਡਿਆਜ਼ ਸੈਂਡਰਾ ਦੇ ਹਨ। ਸੈਂਡਰਾ ਪਰਿਵਾਰਾਂ ਅਤੇ ਜੋੜਿਆਂ ਦੀਆਂ ਸੱਸਿਆਵਾਂ ਦੇ ਮਾਹਿਰ ਹਨ। ਉਨ੍ਹਾਂ ਨੇ ਸ਼ੋਸ਼ਣ ਕਰਨ ਵਾਲੇ ਸਾਥੀਆਂ ਦੀ ਪਹਿਚਾਣ ਕਰਨ ਬਾਰੇ ਇੱਕ ਕਿਤਾਬ ਵੀ ਲਿਖੀ ਹੈ।

ਉਨ੍ਹਾਂ ਨੇ ਬੀਬੀਸੀ ਮੁੰਡੋ ਨੂੰ ਦੱਸਿਆ, "ਜਿਸ ਸਦੀ ਵਿੱਚ ਅਸੀਂ ਲਿੰਗਕ ਬਰਾਬਰੀ ਦੀਆਂ ਗੱਲਾਂ ਕਰ ਰਹੇ ਹਾਂ ਉਸ ਸਦੀ ਵਿੱਚ ਕਬਜ਼ਾ ਕਰਨ ਵਾਲੇ ਅਤੇ ਕਾਬੂ ਕਰਕੇ ਰੱਖਣ ਵਾਲੇ ਸਾਥੀਆਂ ਦੀ ਗ੍ਰਿਫ਼ਤ ਵਿੱਚ ਫਸੇ ਮਰੀਜ਼ਾਂ ਨਾਲ ਗੱਲ ਕਰਨਾ, ਅਦਭੁਤ ਹੈ।"

"ਪਰ ਅਜਿਹਾ ਹੁੰਦਾ ਹੈ, ਖ਼ਾਸ ਕਰਕੇ ਔਰਤਾਂ ਨਾਲ।

ਇਹ ਵੀ ਪੜ੍ਹੋ:

ਸੈਂਡਰਾ ਘਰੇਲੂ ਹਿੰਸਾ ਨੂੰ ਰੋਕਣ ਲਈ ਵੀ ਕੰਮ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਦੂਸਰੇ ਨੂੰ ਕਾਬੂ ਕਰਕੇ ਰੱਖਣ ਵਾਲਾ ਵਤੀਰਾ ਹੀ ਅਜਿਹੇ ਲੋਕਾਂ ਦੀ ਪਹਿਚਾਣ ਹੈ। ਇਸ ਮਗਰੋਂ ਅਜਿਹੇ ਰਿਸ਼ਤੇ ਵਿੱਚੋਂ ਨਿਕਲ ਜਾਣਾ ਹੀ, ਸਿਆਣਪ ਹੈ।

ਤੇਰਾ ਡਿਆਜ਼ ਸੈਂਡਰਾ

ਤਸਵੀਰ ਸਰੋਤ, Courtesy Tere Díaz Sendra.

ਤਸਵੀਰ ਕੈਪਸ਼ਨ, ਸੈਂਡਰਾ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ ਕਿ "ਤੁਸੀਂ ਜੋ ਬਣਨਾ ਚਾਹੁੰਦੇ ਹੋ, ਉਹ ਬਣਨ ਦਾ ਇਹੀ ਸਹੀ ਸਮਾਂ ਹੈ।”

ਕਾਬੂ ਕਰਨ ਵਾਲਾ ਜਾਂ ਸ਼ੋਸ਼ਣ ਕਰਨ ਵਾਲਾ ਸਾਥੀ ਕੌਣ ਹੁੰਦਾ ਹੈ?

ਇਹ ਇੱਕ ਕੁਰਖ਼ਤ ਅਤੇ ਬੇਇਜ਼ਤੀ ਕਰਦੇ ਰਹਿਣ ਵਾਲਾ ਇਨਸਾਨ ਹੁੰਦਾ ਹੈ।

ਹਾਲਾਕਿ ਕਦੇ ਨਾ ਕਦੇ ਤਾਂ ਅਸੀਂ ਸਾਰੇ ਹੀ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਜਦੋਂ ਕੋਈ ਕਿਸੇ ਦੂਸਰੇ ਨੂੰ ਬਲੈਕਮੇਲ ਕਰਕੇ ਅਤੇ ਰਿਸ਼ਤੇ ਵਿੱਚ ਆਪਣੀ ਥਾਂ ਨੂੰ ਆਧਾਰ ਬਣਾ ਕੇ ਸਾਹਮਣੇ ਵਾਲੇ ਨੂੰ ਦੱਬ ਕੇ ਰੱਖਣਾ ਚਾਹੇ ਤਾਂ ਅਜਿਹੇ ਵਿਅਕਤੀ ਨੂੰ ਅਸੀਂ ਸ਼ੋਸ਼ਣ ਕਰਨ ਵਾਲਾ ਕਹਿੰਦੇ ਹਾਂ। ਇਸ ਮਗਰੋਂ ਉਹ ਦੂਸਰੇ ਵਿਅਕਤੀ ਦੀ ਆਪਣੀਆਂ ਇੱਛਾਵਾਂ, ਲੋੜਾਂ ਅਤੇ ਸਹੂਲਤ ਮੁਤਾਬਕ ਵਰਤੋਂ ਕਰਦਾ ਹੈ।

ਸ਼ੋਸ਼ਣ ਕਿਵੇਂ ਕੀਤਾ ਜਾਂਦਾ ਹੈ?

ਆਮ ਤੌਰ 'ਤੇ ਇਸ ਵਿੱਚ ਫੁਸਲਾਉਣ, ਡਰਾਉਣ ਅਤੇ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਸਭ ਤੋਂ ਗੰਭੀਰ ਮਾਮਲਿਆਂ ਵਿੱਚ, ਜਿਨ੍ਹਾਂ ਨੂੰ ਅਸੀਂ ਲਗਾਤਾਰ ਸ਼ੋਸ਼ਣ ਦੇ ਕੇਸ ਕਹਿੰਦੇ ਹਾਂ, ਸ਼ੋਸ਼ਣ ਕਰਨ ਵਾਲਾ ਕਿਸੇ ਮਾਨਸਿਕ ਬਿਮਾਰੀ ਤੋਂ ਪੀੜਤ ਹੁੰਦਾ ਹੈ।

ਉਹ ਆਪਣੇ ਸ਼ਿਕਾਰ ਨੂੰ ਬਿਲਕੁਲ ਨਿਤਾਣਾ ਬਣਾ ਕੇ ਖ਼ਾਮੋਸ਼ ਕਰ ਦੇਣਾ ਚਾਹੁੰਦਾ ਹੈ। ਉਹ ਆਪਣੀ ਸ਼ਿਕਾਰ ਨੂੰ ਯਕੀਨ ਦੁਆ ਦਿੰਦਾ ਹੈ ਕਿ ਉਸਦੀ ਕਿਸੇ ਹੋਰ ਨੂੰ ਕੋਈ ਲੋੜ ਨਹੀਂ ਹੈ। ਉਹ ਯਕੀਨ ਦੁਆ ਦਿੰਦਾ ਹੈ ਕਿ ਉਸ ਤੋਂ ਵੱਖਰੀ ਹੋ ਕੇ ਉਹ ਰਹਿ ਨਹੀਂ ਸਕੇਗੀ।

Una mano sostiene a la otra de forma violenta.

ਤਸਵੀਰ ਸਰੋਤ, Getty Images

ਸ਼ੋਸ਼ਣ ਕਰਨ ਵਾਲੇ ਸਾਥੀ ਦੀਆਂ ਵਿਸ਼ੇਸ਼ਤਾਵਾਂ

  • ਉਹ ਆਪਣੀਆਂ ਕਾਮਯਾਬੀਆਂ ਬਾਰੇ ਅਤੇ ਪੁਰਾਣੇ ਰਿਸ਼ਤਿਆਂ ਬਾਰੇ ਵਧਾਅ-ਚੜਾਅ ਕੇ ਦੱਸਦਾ ਹੈ।
  • ਉਹ ਆਪਣੇ ਰਿਸ਼ਤੇ ਅਤੇ ਸਾਥੀ ਵਿੱਚ ਕਿਸੇ ਕਿਸਮ ਦਾ ਨਿਵੇਸ਼ (ਭਾਵੁਕ ਵੀ) ਨਹੀਂ ਕਰਦਾ।
  • ਉਸ ਦਾ ਵਿਹਾਰ ਸਾਥੀ ਪ੍ਰਤੀ ਬੇਹੱਦਾ ਅਣਉਚਿਤ ਅਤੇ ਬੇਇਜ਼ਤੀ ਵਾਲਾ ਹੁੰਦਾ ਹੈ।
  • ਉਹ ਚਾਹੁੰਦਾ ਹੈ ਕਿ ਰਿਸ਼ਤੇ ਦਾ ਧੁਰਾ ਬਸ ਉਹੀ ਬਣਿਆ ਰਹੇ।
  • ਉਸ ਲਈ ਦੂਸਰੇ ਦੀਆਂ ਭਾਵਨਾਵਾਂ ਦੀ ਕੋਈ ਕਦਰ ਨਹੀਂ ਹੁੰਦੀ।
  • ਉਹ ਕਾਬੂ ਕਰਕੇ ਰੱਖਦਾ ਹੈ ਅਤੇ ਦੂਸਰੇ ਨੂੰ ਆਪਣੀ ਵਸਤੂ ਸਮਝਦਾ ਹੈ।
  • ਉਹ ਆਪਣੇ ਕੰਮਾਂ ਅਤੇ ਪ੍ਰਤੀਕਿਰਿਆਵਾਂ ਦੀ ਜਿੰਮੇਵਾਰੀ ਤੋਂ ਭੱਜਦਾ ਹੈ।
  • ਜੇ ਦੂਸਰੇ ਉਸ ਦੇ ਅਨੁਸਾਰੀ ਨਾ ਹੋਣ ਤਾਂ ਉਹ ਉਨ੍ਹਾਂ ਨੂੰ ਨਫ਼ਰਤ ਕਰਦਾ ਹੈ।
  • ਇੰਤਿਹਾ ਤਾਂ ਇਹ ਹੁੰਦੀ ਹੈ ਕਿ ਘਟੀਆ ਦਿਖਾਉਣ ਲਈ ਉਹ ਬੰਦੇ ਦਾ ਮਜ਼ਾਕ ਉਡਾਉਂਦਾ ਹੈ।
  • ਉਹ ਆਪਣੀ ਸੰਤੁਸ਼ਟੀ ਨੂੰ ਮੂਹਰੇ ਰੱਖਦਾ ਹੈ।
  • ਉਹ ਝੂਠ ਬੋਲਦਾ ਹੈ।
  • ਉਹ ਟਕਰਾਅ ਤੋਂ ਟਲਦਾ ਹੈ।
  • ਉਹ ਵੰਡੋ ਤੇ ਰਾਜ ਕਰੋ ਦੀ ਨੀਤੀ ਦੀ ਪਾਲਣਾ ਕਰਦਾ ਹੈ।
  • ਉਹ ਸੁਨੱਖਾ ਹੁੰਦਾ ਹੈ।

ਸਰੋਤ: "How to identify an abusive partner" ਕਿਤਾਬ।

Línea

ਕੀ ਔਰਤਾਂ ਵੀ ਸ਼ੋਸ਼ਣ ਕਰਦੀਆਂ ਹਨ?

ਰਿਸ਼ਤੇ ਵਿੱਚ ਜਿਸ ਦੀ ਥਾਂ ਭਾਰੂ ਹੋਵੇਗੀ ਉਸੇ ਵੱਲੋਂ ਸ਼ੋਸ਼ਣ ਕਰਨ ਦੀ ਸੰਭਾਵਾਨਾ ਵਧੇਰੇ ਹੋਵੇਗੀ।

ਕਈ ਕਾਰਨਾਂ ਕਰਕੇ ਔਰਤਾਂ ਦੀ ਆਦਤ ਬਣ ਜਾਂਦੀ ਹੈ ਕਿ ਉਹ ਦੂਸਰਿਆਂ ਦੀ ਜ਼ਿੰਦਗੀ ਦੇ ਆਲੇ ਦੁਆਲੇ ਘੁੰਮਦੀਆਂ ਰਹਿੰਦੀਆਂ ਹਨ- ਜਿਵੇਂ ਉਨ੍ਹਾਂ ਦੇ ਬੱਚੇ ਅਤੇ ਮਾਂ-ਬਾਪ।

ਇਸ ਦੇ ਉਲਟ ਮਰਦ ਆਪਣੀ ਜ਼ਿੰਦਗੀ ਨੂੰ ਵਧੇਰੇ ਆਪਣੀ ਮਰਜ਼ੀ ਨਾਲ ਜਿਉਂਦੇ ਹਨ।

ਇਸ ਦੇ ਬਾਵਜੂਦ ਔਰਤਾਂ ਵੀ ਸ਼ੋਸ਼ਣ ਕਰ ਸਕਦੀਆਂ ਹਨ। ਉਹ ਆਪਣੇ ਸਾਥੀ ਨੂੰ ਆਰਥਿਕ ਤੌਰ 'ਤੇ ਆਪਣੇ ਉੱਪਰ ਨਿਰਭਰ ਬਣਾ ਕੇ ਰੱਖ ਸਕਦੀਆਂ ਹਨ, ਬੱਚਿਆਂ ਨਾਲ ਮਿਲਣ ਤੋਂ ਰੋਕ ਸਕਦੀਆਂ ਹਨ।

ਹੋਰ ਵੀ ਕਈ ਤਰੀਕਿਆਂ ਨਾਲ ਔਰਤ ਮਰਦ ਨੂੰ ਨੀਵਾਂ ਦਿਖਾ ਸਕਦੀ ਹੈ। ਇਸ ਮੰਤਵ ਲਈ ਉਹ ਕਿਸੇ ਹੋਰ ਪੁਰਸ਼ ਦੀ ਵਰਤੋਂ ਵੀ ਕਰ ਸਕਦੀ ਹੈ।

ਕੀ ਸ਼ੋਸ਼ਣ ਕਰਨ ਵਾਲੇ ਜਮਾਂਦਰੂ ਹੀ ਅਜਿਹੇ ਹੁੰਦੇ ਹਨ ਜਾਂ ਅਜਿਹੇ ਬਣ ਜਾਂਦੇ ਹਨ?

ਇਸ ਲਈ ਕਈ ਕਾਰਨ ਜਿੰਮੇਵਾਰ ਕਹੇ ਜਾ ਸਕਦੇ ਹਨ ਜੋ ਆਪਸ ਵਿੱਚ ਜੁੜੇ ਹੋਏ ਹਨ।

ਕੁਝ ਲੋਕ ਬਚਪਨ ਤੋਂ ਹੀ ਅਜਿਹੀ ਪ੍ਰਵਰਿਤੀ ਵਾਲੇ ਨਹੀਂ ਹੁੰਦੇ। ਉਹ ਦੂਸਰਿਆਂ ਦੇ ਮੁਕਾਬਲੇ ਆਪਣੀਆਂ ਭਾਵਨਾਂਵਾਂ ਦੇ ਪਿੱਛੇ ਲੱਗਣ ਵਾਲੇ ਹੁੰਦੇ ਹਨ ਅਤੇ ਉਤਾਵਲੇ ਰਹਿੰਦੇ ਹਨ।

ਉਨ੍ਹਾਂ ਵਿੱਚ ਸਹਿਣਸ਼ੀਲਤਾ ਦੀ ਘਾਟ ਹੁੰਦੀ ਹੈ। ਉਹ ਆਪਣੀਆਂ ਲੋੜਾਂ ਅਤੇ ਮੰਗਾਂ ਦੀ ਫੌਰੀ ਪੂਰਤੀ ਚਾਹੁੰਦੇ ਹਨ।

ਉਹ ਇਹ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੀਆਂ ਮੰਗਾਂ ਦੀ ਪੂਰਤੀ ਵਿੱਚ ਕੋਈ ਵਿਘਨ ਨਾ ਪਵੇ ਅਤੇ ਜੇ ਕੋਈ ਵਿਅਕਤੀ ਰੁਕਾਵਟ ਪਾਉਂਦਾ ਹੈ ਤਾਂ ਉਹ ਉਸ ਨਾਲ ਨਫ਼ਰਤ ਕਰਨ ਲੱਗ ਜਾਂਦੇ ਹਨ ਅਤੇ ਆਪਣੇ ਸ਼ਿਕਾਰ ਨੂੰ ਉਸ ਤੋਂ ਦੂਰ ਰੱਖਣਾ ਚਾਹੁੰਦੇ ਹਨ।

ਅਜਿਹਾ ਵਿਅਕਤੀ ਸਹਿਜੇ ਹੀ ਕੋਈ ਅਜਿਹਾ ਕੰਮ ਕਰ ਸਕਦਾ ਹੈ ਜਿਸ ਬਾਰੇ ਬਾਅਦ ਵਿੱਚ ਪਛਤਾਉਣਾ ਪਵੇ। ਭਾਵੇਂ ਇਸ ਪਿੱਛੇ ਉਸ ਦੀ ਕੋਈ ਮਨਸ਼ਾ ਨਾ ਹੋਵੇ।

ਸਾਨੂੰ ਇਹ ਵੀ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਸਾਡੇ ਮਰਦ ਪ੍ਰਧਾਨ ਸਮਾਜ ਵਿੱਚ ਕੁਝ ਖ਼ਾਸ ਕਿਸਮ ਦੇ ਬਹਦਾਰੀ ਅਤੇ ਖ਼ੁਦਮੁਖਤਿਆਰੀ ਵਾਲੇ ਕੰਮਾਂ ਦੀ ਤਾਰੀਫ਼ ਕੀਤੀ ਜਾਂਦੀ ਹੈ।

ਲੜਕਿਆਂ ਨੂੰ "ਮਰਦ ਬਣਨ" ਦੀ ਸਿੱਖਿਆ ਦਿੱਤੀ ਜਾਂਦੀ ਹੈ। ਇਸ ਵਿਹਾਰ ਨੂੰ ਸਭਿਆਚਾਰਕ ਮਨਜੂਰੀ ਹਾਸਲ ਹੈ ਅਤੇ ਕਈ ਵਾਰ ਇਹੀ ਸ਼ੋਸ਼ਣ ਕਰਨ ਵਾਲੇ ਵਿਹਾਰ ਨੂੰ ਵੀ ਜਨਮ ਦਿੰਦਾ ਹੈ।

ਇੱਕ ਔਰਤ ਦੀ ਹਥੇਲੀ ਉੱਪਰ ਅੰਗਰੇਜ਼ੀ ਵਿੱਚ ਨੋ ਲਿਖਿਆ ਹੋਇਆ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੈਂਡਰਾ ਦਾ ਕਹਿਣਾ ਹੈ ਕਿ ਸ਼ੋਸ਼ਣ ਕਰਨ ਵਾਲੇ ਸਾਥੀ ਕੋਲ ਹੀ ਰਿਸ਼ਤੇ ਵਿੱਚ ਅਸਲ ਤਾਕਤ ਹੁੰਦੀ ਹੈ ਅਤੇ ਉਹ ਇਸ ਦੀ ਵਰਤੋਂ ਸਾਥੀ ਨੂੰ ਨੀਵਾਂ ਰੱਖਣ ਲਈ ਕਰਦਾ ਹੈ।

ਤਾਂ ਕੀ ਔਰਤਾਂ ਖ਼ੁਦ ਹੀ ਸ਼ੋਸ਼ਣ ਕਰਨ ਵਾਲੇ ਪੈਦਾ ਕਰਦੀਆਂ ਹਨ?

ਔਰਤਾਂ ਇਨ੍ਹਾਂ ਦੇ ਪੰਜੇ ਵਿੱਚ ਫਸ ਜਾਂਦੀਆਂ ਹਨ ਉਨ੍ਹਾਂ ਨੂੰ ਪੈਦਾ ਨਹੀਂ ਕਰਦੀਆਂ।

ਸਾਡਾ ਮਰਦ ਪ੍ਰਧਾਨ ਸਮਾਜ ਔਰਤਾਂ ਉੱਪਰ ਕਾਬੂ ਰੱਖਣ, ਉਨ੍ਹਾਂ ਨੂੰ ਵਸਤੂ ਸਮਝਣ ਅਤੇ ਉਨ੍ਹਾਂ ਦੇ ਸ਼ੋਸ਼ਣ ਦਾ ਸਧਾਰਣੀਕਰਣ ਕਰਦਾ ਹੈ।

ਜੇ ਕੋਈ ਔਰਤ ਇਰਾਦੇ ਦੀ ਪੱਕੀ ਹੋਵੇ ਤਾਂ ਉਸ ਨੂੰ ਸਨਕੀ, ਕਾਮੁਕ ਪੱਖੋਂ ਅਸੰਤੁਸ਼ਟ ਸਮਝਿਆ ਜਾਂਦਾ ਹੈ।

ਜੇ ਇਹੀ ਸਭ ਕੁਝ ਕੋਈ ਮਰਦ ਕਰੇ ਤਾਂ ਉਸ ਨੂੰ ਵਧੀਆ ਕਿਰਦਾਰ ਵਾਲਾ ਸਮਝਿਆ ਜਾਂਦਾ ਹੈ।

ਕੀ ਇਹ ਲੋਕ ਬਦਲ ਸਕਦੇ ਹਨ?

ਜੇ ਚਾਹੁਣ ਤਾਂ, ਉਹ ਬਿਲਕੁਲ ਬਦਲ ਸਕਦੇ ਹਨ।

ਪਰ ਜੇ ਕਿਸੇ ਕੋਲ ਕੋਈ ਵਿਸ਼ੇਸ਼ ਅਧਿਕਾਰ ਹੋਣ ਤੋਂ ਕੋਈ ਕਿਉਂ ਛੱਡਣਾ ਚਾਹੇਗਾ।

ਜੇ ਤੁਸੀਂ ਕਿਸੇ ਨਾਲ ਕੋਈ ਰਿਸ਼ਤਾ ਨਿਭਾ ਰਹੇ ਹੋ ਅਤੇ ਉਸ ਵਿੱਚ ਇਹ ਸੋਸ਼ਿਓਪੈਥਾਂ ਵਾਲੇ ਲੱਛਣ ਹਨ, ਤਾਂ ਭੱਜ ਜਾਓ, ਪਿੱਛਾ ਛੁਡਾਓ। ਇਸ ਹਾਲਤ ਵਿੱਚ ਹੋਰ ਕੁਝ ਨਹੀਂ ਹੋ ਸਕਦਾ।

ਕਈ ਵਾਰ ਪੁਰਸ਼ ਇਹ ਕਹਿਣਗੇ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਉਹ ਦੂਸਰੇ ਨੂੰ ਡਰਾ ਰਹੇ ਸਨ।

ਤੁਸੀਂ ਅਜਿਹੇ ਪੁਰਸ਼ਾਂ ਨੂੰ ਕੀ ਕਹੋਗੇ?

ਇਸ ਦੀ ਬਹੁਤ ਭਾਰੀ ਕੀਮਤ ਹੁੰਦੀ ਹੈ।

ਕਾਫੀ ਰਿਸ਼ਤਿਆਂ ਵਿੱਚ ਔਰਤਾਂ ਦਾ ਦੂਸਰਿਆਂ ਨਾਲ ਭਾਵਨਾਤਮਿਕ ਲਗਾਅ ਬਹੁਤ ਜ਼ਿਆਦਾ ਹੁੰਦਾ ਹੈ ਜਿਸ ਕਾਰਨ ਉਹ ਰਿਸ਼ਤਾ ਟੁੱਟਣ ਦੇ ਸਦਮੇ ਵਿੱਚੋਂ ਵਧੇਰੇ ਸੌਖ ਨਾਲ ਉਭਰ ਸਕਦੀਆਂ ਹਨ।

ਇਸ ਦੇ ਉਲਟ ਵੱਖਰੇ ਹੋਣ ਕਾਰਨ ਪੁਰਸ਼ਾਂ ਦੀ ਸਿਹਤ ਉੱਪਰ ਵਧੇਰੇ ਮਾੜੇ ਪ੍ਰਭਾਵ ਪੈਂਦੇ ਹਨ। ਉਨ੍ਹਾਂ ਦੇ ਸਮਝ ਨਹੀਂ ਆਉਂਦਾ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਸਖ਼ਸ਼ੀਅਤ ਕਾਰਨ ਪਿਆਰ ਮਿਲ ਰਿਹਾ ਹੈ ਜਾਂ ਇਸ ਕਾਰਨ ਕਿ ਉਨ੍ਹਾਂ ਨੇ ਰਿਸ਼ਤੇ ਨੂੰ ਕਾਬੂ ਕਰ ਰੱਖਿਆ ਹੈ।

ਕਈ ਪੁਰਸ਼ਾਂ ਨੂੰ ਲਗਦਾ ਹੈ ਕਿ ਉਹ ਤਕੜੇ ਹਨ ਅਤੇ ਉਨ੍ਹਾਂ ਨੂੰ ਹੀ ਪਤਾ ਹੈ ਕਿ ਆਪਣੇ ਸਾਥੀ ਦੀ ਕਿਵੇਂ ਹਿਫ਼ਾਜ਼ਤ ਕਰਨੀ ਹੈ। ਇਸ ਦੇ ਨਾਲ ਹੀ ਉਹ ਆਪਣੇ ਪੇਸ਼ੇ ਵਿੱਚ ਵੀ ਸਫਲ ਹੋਣਾ ਚਾਹੁੰਦੇ ਹਨ।

ਪੁਰਸ਼ਾਂ ਦੀ ਵੀ ਦੁਖਦੀ ਰਗ ਹੁੰਦੀ ਹੈ। ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਨੂੰ ਕਮਜ਼ੋਰ ਸਮਝਿਆ ਜਾਵੇ।

ਜੋ ਪੁਰਸ਼ ਇਸ ਸੋਚ ਤੋਂ ਮੁਕਤ ਹੋ ਜਾਂਦੇ ਹਨ ਜਾਣੋਂ ਉਹ ਮੋਕਸ਼ ਹਾਸਲ ਕਰ ਲੈਂਦੇ ਹਨ।

Tere Díaz Sendra.

ਤਸਵੀਰ ਸਰੋਤ, Editorial Planeta

ਔਰਤਾਂ ਕੀ ਕਰਨ?

ਪਿਆਰ ਅਦਭੁਤ ਹੈ ਅਤੇ ਸਾਨੂੰ ਇਸ ਦੀ ਭਾਲ ਕਰਨੀ ਪੈਂਦੀ ਹੈ।

ਪਰ ਕਈ ਔਰਤਾਂ ਇਹ ਸਮਝ ਲੈਂਦੀਆਂ ਹਨ ਕਿ ਬੱਸ ਪਿਆਰ ਹੀ ਉਨ੍ਹਾਂ ਦੀ ਜ਼ਿੰਦਗੀ ਹੈ ਅਤੇ ਆਪਣੀ ਸ਼ਖ਼ਸੀਅਤ ਦੇ ਹੋਰ ਪਹਿਲੂਆਂ ਤੋਂ ਅਵੇਸਲੀਆਂ ਹੋ ਜਾਂਦੀਆਂ ਹਨ। ਉਨ੍ਹਾਂ ਨੂੰ ਪਿਆਰ ਕਰਨ ਅਤੇ ਪਿਆਰ ਹੋ ਜਾਣ ਤੋਂ ਇਲਾਵਾ ਆਪਣੀ ਕੋਈ ਪਹਿਚਾਣ ਸਮਝ ਹੀ ਨਹੀਂ ਆਉਂਦੀ।

ਮੈਂ ਉਨ੍ਹਾਂ ਔਰਤਾਂ ਨੂੰ ਸੱਦਾ ਦੇਵਾਂਗੀ ਕਿ ਉਹ ਮਾੜੇ ਪਿਆਰ ਤੋਂ ਪੱਲਾ ਛੁਡਾ ਕੇ ਚੰਗੇ ਪਿਆਰ ਦੀ ਭਾਲ ਕਰਨ ਅਤੇ ਪਿਆਰ ਨੂੰ ਹੀ ਆਪਣੀ ਜ਼ਿੰਦਗੀ ਦਾ ਇੱਕੋ-ਇੱਕ ਪ੍ਰੋਜੈਕਟ ਨਾ ਬਣਾਉਣ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)