ਪਾਕਿਸਤਾਨ ਵਿੱਚ ਇਸਰਾਈਲ ਦੇ ਜਹਾਜ਼ ਨੇ ਇੰਝ ਮੱਚਾਈ ‘ਤਰਥੱਲੀ’

ਤਸਵੀਰ ਸਰੋਤ, PAUL KENNEDY / AIRPORT-DATA.COM
- ਲੇਖਕ, ਤਾਹਿਰ ਇਮਰਾਨ
- ਰੋਲ, ਬੀਬੀਸੀ ਉਰਦੂ ਸੇਵਾ, ਇਸਲਾਮਾਬਾਦ
ਪਾਕਿਸਤਾਨ ਦੇ ਸੋਸ਼ਲ ਮੀਡੀਆ ਉੱਪਰ ਇੱਕ ਕਥਿਤ ਇਜ਼ਰਾਈਲੀ ਜਹਾਜ਼ ਦੇ ਇਸਲਾਮਾਬਾਦ ਪਹੁੰਚਣ ਦੀ ਖ਼ਬਰ ਹੈ।
ਇਸ ਖ਼ਬਰ ਬਾਰੇ ਲੋਕ ਕਈ ਪ੍ਰਕਾਰ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਬਹੁਤ ਸਾਰੇ ਲੋਕ ਇਸ ਬਾਰੇ ਸਵਾਲ ਕਰ ਰਹੇ ਹਨ, ਜਿਨ੍ਹਾਂ ਵਿੱਚ ਕਈ ਸੀਨੀਅਰ ਪੱਤਰਕਾਰ ਵੀ ਸ਼ਾਮਿਲ ਹਨ।
ਜੀਓ ਨੈਟਵਰਕ ਦੇ ਇੱਕ ਪੱਤਰਕਾਰ ਤਲਤ ਹੁਸੈਨ ਨੇ ਸਵਾਲ ਖੜ੍ਹਾ ਕੀਤਾ, "ਇਸਰਾਈਲੀ ਜਹਾਜ਼ ਦੇ ਪਾਕਿਸਤਾਨ ਆਉਣ ਅਤੇ ਕਥਿਤ ਯਾਤਰੀ ਦੀ ਵਾਪਸੀ ਦੀ ਖ਼ਬਰ ਮੀਡੀਆ ਵਿੱਚ ਫੈਲਦੀ ਜਾ ਰਹੀ ਹੈ। ਸਰਕਾਰ ਨੂੰ ਇਸ ਬਾਰੇ ਦੱਸਣਾ ਚਾਹੀਦਾ ਹੈ।''
"ਇਕਰਾਰ ਜਾਂ ਇਨਕਾਰ....ਚੁੱਪੀ ਨਾਲ ਮਸਲਾ ਵਿਗੜ ਸਕਦਾ ਹੈ। ਈਰਾਨ ਅਤੇ ਦੂਸਰੇ ਦੇਸ ਖੜ੍ਹੇ ਕੰਨਾਂ ਨਾਲ ਇਸ ਅਫਵਾਹਨੁਮਾ ਖ਼ਬਰ ਨੂੰ ਸੁਣ ਰਹੇ ਹੋਣਗੇ।"
ਬੀਬੀਸੀ ਉਰਦੂ ਸੇਵਾ ਵੱਲੋਂ ਇਸ ਖ਼ਬਰ ਨੂੰ ਨਸ਼ਰ ਕੀਤੇ ਜਾਣ ਮਗਰੋਂ ਪਾਕਿਸਤਾਨ ਦੀ ਸਿਵਲ ਏਵੀਏਸ਼ਨ ਅਥਾਰਟੀ ਦੇ ਬੁਲਾਰੇ ਨੇ ਇੱਕ ਪ੍ਰੈੱਸ ਬਿਆਨ ਜਾਰੀ ਕਰ ਕੇ ਕਿਹਾ, " ਇਸਰਾਈਲ ਦਾ ਕੋਈ ਵੀ ਜਹਾਜ਼ ਪਾਕਿਸਤਾਨ ਦੇ ਕਿਸੇ ਵੀ ਏਅਰਪੋਰਟ 'ਤੇ ਆਉਣ ਦੀ ਕਿਸੇ ਵੀ ਖ਼ਬਰ ਵਿੱਚ ਕੋਈ ਸੱਚਾਈ ਨਹੀਂ ਹੈ ਕਿਉਂਕਿ ਅਜਿਹਾ ਹੋਇਆ ਹੀ ਨਹੀਂ ਹੈ।"
ਇਹ ਵੀ ਪੜ੍ਹੋ:

ਤਸਵੀਰ ਸਰੋਤ, ICIJ
ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਅਤੇ ਮੁਸਲਿਮ ਲੀਗ ਨਵਾਜ਼ ਦੇ ਆਗੂ ਅਹਿਸਾਨ ਇਕਬਾਲ ਨੇ ਸਰਕਾਰ ਤੋਂ ਫੌਰੀ ਤੌਰ 'ਤੇ ਇਸ ਬਾਰੇ ਸਪਸ਼ਟੀਕਰਨ ਮੰਗਿਆ।
ਇਸ ਦੇ ਜਵਾਬ ਵਿੱਚ ਇਮਰਾਨ ਸਰਕਾਰ ਦੇ ਸੂਚਨਾ ਮੰਤਰੀ ਫਵਾਦ ਹੁਸੈਨ ਚੌਧਰੀ ਨੇ ਲਿਖਿਆ, "ਸੱਚ ਤਾਂ ਇਹ ਹੈ ਕਿ ਇਮਰਾਨ ਖ਼ਾਨ ਨਾ ਤਾਂ ਨਵਾਜ਼ ਸ਼ਰੀਫ ਹਨ ਤੇ ਨਾ ਹੀ ਉਨ੍ਹਾਂ ਦੀ ਕੈਬਨਿਟ ਵਿੱਚ ਅਜਿਹੇ ਮੰਤਰੀ ਹਨ ਜੋ ਆਪ ਜੀ ਵਰਗੇ ਜਾਅਲੀ ਅਰਸਤੂ ਹਨ।''
"ਅਸੀਂ ਨਾ ਤਾਂ ਮੋਦੀ ਜੀ ਨਾਲ ਲੁਕਵੀਂ ਗੱਲਬਾਤ ਕਰਾਂਗੇ ਅਤੇ ਨਾ ਹੀ ਇਸਰਾਈਲ ਨਾਲ। ਤੁਹਾਨੂੰ ਪਾਕਿਸਤਾਨ ਦੀ ਜਿੰਨੀ ਫਿਕਰ ਹੁੰਦੀ ਜਿੰਨੀ ਦਿਖਾ ਰਹੇ ਹੋ ਤਾਂ ਅੱਜ ਸਾਡਾ ਮੁਲਕ ਦਾ ਇਹ ਹਾਲ ਨਾ ਹੁੰਦਾ। ਜਾਅਲੀ ਫਿਕਰ ਨਾ ਕਰੋ, ਪਾਕਿਸਤਾਨ ਸੁਰੱਖਿਅਤ ਹੱਥਾਂ ਵਿੱਚ ਹੈ।"
ਫ਼ਵਾਦ ਹੁਸੈਨ ਚੌਧਰੀ ਦੇ ਜਵਾਬ ਵਿੱਚ ਅਹਿਸਾਨ ਇਕਬਾਲ ਨੇ ਲਿਖਿਆ ਹੈ, "ਜਿਸ ਅੰਦਾਜ਼ ਵਿੱਚ ਸੂਚਨਾ ਮੰਤਰੀ ਮਹਿਜ਼ ਸਪਸ਼ਟੀਕਰਨ ਮੰਗਣ 'ਤੇ ਭੜਕ ਪਏ ਉਸ ਤੋਂ ਤਾਂ ਇਹੀ ਲਗਾਦਾ ਹੈ ਕਿ ਦਾਲ ਵਿੱਚ ਕਾਲਾ ਹੈ।"
ਇਨ੍ਹਾਂ ਖ਼ਬਰਾਂ ਦੇ ਸਾਹਮਣੇ ਆਉਣ ਮਗਰੋਂ ਬੀਬੀਸੀ ਉਰਦੂ ਸੇਵਾ ਨੇ ਪੜਤਾਲ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਪੂਰਾ ਮਾਮਲਾ ਇੱਕ ਇਸਰਾਈਲੀ ਪੱਤਰਕਾਰ ਅਵੀ ਸ਼ਰਾਫ਼ ਦੇ ਉਸ ਟਵੀਟ ਤੋਂ ਸ਼ੁਰੂ ਹੋਇਆ ਜਿਹੜਾ ਉਨ੍ਹਾਂ ਨੇ ਵੀਰਵਾਰ 25 ਅਕਤੂਬਰ ਸਵੇਰੇ 10 ਵਜੇ ਕੀਤਾ ਸੀ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਇਸ ਟਵੀਟ ਦੀ ਪੜਤਾਲ ਤੋਂ ਪਤਾ ਲੱਗਿਆ ਕਿ ਇੱਕ ਜਹਾਜ਼ ਪਾਕਿਸਤਾਨ ਆਇਆ ਅਤੇ ਦਸ ਘੰਟੇ ਮਗਰੋਂ ਰਾਡਾਰ 'ਤੇ ਦੁਬਾਰਾ ਦੇਖਿਆ ਗਿਆ।
ਜਹਾਜ਼ਾਂ ਦੀ ਆਵਾਜਾਈ ਉੱਪਰ ਨਜ਼ਰ ਰੱਖਣ ਵਾਲੀ ਵੈਬਸਾਈਟ ਫਲਾਈਟ ਰਾਡਾਰ 'ਤੇ ਇਸ ਜਹਾਜ਼ ਦੇ ਇਸਲਾਮਾਬਾਦ ਦਾਖਲੇ ਅਤੇ ਫੇਰ ਦਸ ਘੰਟਿਆਂ ਬਾਅਦ ਜਾਣ ਦੇ ਸਬੂਤ ਮੌਜੂਦ ਹਨ।
ਇਸ ਜਹਾਜ਼ ਦੇ ਆਉਣ ਜਾਣ ਬਾਕੇ ਕਈ ਕਿਸਮ ਦੀਆਂ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਹਨ। ਕਈ ਲੋਕ ਇਸ ਬਾਰੇ ਸਵਾਲ ਕਰ ਰਹੇ ਹਨ ਕਿਉਂਕਿ ਕਿਸੇ ਇਸਰਾਈਲੀ ਜਹਾਜ਼ ਦਾ ਪਾਕਿਸਤਾਨ ਆਉਣਾ ਕੋਈ ਆਮ ਗੱਲ ਨਹੀਂ ਹੈ।
ਪਾਕਿਸਤਾਨ ਦੀ ਸਿਵਲ ਏਵੀਏਸ਼ਨ ਅਥਾਰਟੀ ਨੇ ਹਾਲਾਂਕਿ ਇਨ੍ਹਾਂ ਸਵਾਲਾਂ ਨੂੰ ਖਾਰਿਜ ਕਰ ਦਿੱਤਾ ਹੈ ਪਰ ਇਨ੍ਹਾਂ ਵਿੱਚੋਂ ਕੁਝ ਸਵਾਲਾਂ ਦੇ ਜਵਾਬ ਬੀਬੀਸੀ ਉਰਦੂ ਨੇ ਦੇਣ ਦੀ ਕੋਸ਼ਿਸ਼ ਕੀਤੀ ਹੈ।
ਕੀ ਕੋਈ ਇਸਰਾਈਲੀ ਜਹਾਜ਼ ਪਾਕਿਸਤਾਨ ਆ ਸਕਦਾ ਹੈ? ਪਾਕਿਸਤਾਨ ਅਤੇ ਇਸਰਾਈਲ ਦਰਮਿਆਨ ਸਿਆਸੀ ਸੰਬੰਧ ਨਹੀਂ ਹਨ ਇਸ ਲਈ ਦੋਹਾਂ ਦੇਸਾਂ ਦੇ ਰਜਿਸਟਰਡ ਜਹਾਜ਼ ਇੱਕ ਦੂਸਰੇ ਦੀ ਹਵਾਈ ਸਰਹੱਦ ਵਿੱਚ ਦਾਖਲ ਨਹੀਂ ਹੋ ਸਕਦੇ ਹਨ।
ਇਹ ਵੀ ਪੜ੍ਹੋ:
ਜੇ ਕਿਸੇ ਇਸਰਾਈਲੀ ਰਜਿਸਟਰਡ ਜਹਾਜ਼ ਨੇ ਅੰਮ੍ਰਿਤਸਰ ਜਾਂ ਦਿੱਲੀ ਜਾਣਾ ਹੋਵੇ ਤਾਂ ਉਸ ਨੂੰ ਚੀਨ ਜਾਂ ਫੇਰ ਅਰਬ ਸਾਗਰ ਦੇ ਰਸਤੇ ਆਉਣਾ ਪਵੇਗਾ। ਮਤਲਬ ਕਿਸੇ ਵੀ ਹਾਲ ਵਿੱਚ ਪਾਕਿਸਤਾਨ ਦੇ ਹਵਾਈ ਖੇਤਰ ਨੂੰ ਬਾਈਪਾਸ ਕਰਨਾ ਪਵੇਗਾ।
ਕੀ ਇਸਲਾਮਾਬਾਦ ਦੀ ਜ਼ਮੀਨ 'ਤੇ ਉਤਰਨ ਵਾਲਾ ਕਥਿਤ ਜਹਾਜ਼ ਇਸਰਾਈਲੀ ਹੈ? ਜਿਸ ਜਹਾਜ਼ ਦੇ ਬਾਰੇ ਚਰਚਾ ਹੋ ਰਹੀ ਹੈ ਉਹ ਜਹਾਜ਼ ਕੈਨੇਡਾ ਦੀ ਜਹਾਜ਼ ਨਿਰਮਾਤਾ ਕੰਪਨੀ ਬਮਬਾਰਡ ਏਅਰ ਨੇ ਬਣਾਇਆ ਹੈ। ਇਸ ਦਾ ਨਾਂ ਗਲੋਬਲ ਐਕਸਪ੍ਰੈਸ ਐਕਸਆਰਐਸ ਹੈ।
ਇਸ ਦਾ ਸੀਰੀਅਲ ਨੰਬਰ 9394 ਹੈ। ਇਹ 22 ਫਰਵਰੀ 2017 ਨੂੰ ਬ੍ਰਿਟੇਨ ਦੇ ਖ਼ੁਦਮੁਖ਼ਤਿਆਰ ਸੂਬੇ ਆਇਲ ਆਫ ਮੈਨ ਵਿੱਚ ਰਜਿਸਟਰਡ ਹੈ। ਇਸ ਤੋਂ ਪਹਿਲਾਂ ਇਸ ਦੀ ਰਜਿਸਟਰੀ ਕੇਮਨ ਦੀਪ ਦੀ ਸੀ।

ਤਸਵੀਰ ਸਰੋਤ, ISLE
ਆਇਲ ਆਫ ਮੈਨ ਦੀ ਰਜਿਸਟਰੀ ਦੇ ਮੁਤਾਬਕ ਇਸ ਜਹਾਜ਼ ਦੀ ਮਾਲਕ ਮਲਟਿਬਰਡ ਓਵਰਸੀਜ਼ ਕੰਪਨੀ ਹੈ। ਜਿਸ ਦਾ ਪਤਾ ਮਸ਼ਹੂਰ ਦੀਪ ਬ੍ਰਿਟੇਨ ਵਰਜਿਨ ਆਇਰਲੈਂਡ ਵਿੱਚ ਹੈ।
ਇਸ ਪਤੇ 'ਤੇ 38 ਕੰਪਨੀਆਂ ਰਜਿਸਟਰਡ ਹਨ। ਬਿਲਕੁਲ ਉਵੇਂ ਜਿਵੇਂ ਪਨਾਮਾ ਪੇਪਰ ਲੀਕਸ ਦੀਆਂ ਕੰਪਨੀਆਂ ਸਨ।
ਆਖਿਰ ਇਸ ਕਹਾਣੀ ਵਿੱਚ ਇਸਰਾਈਲ ਕਿੱਥੋਂ ਆਇਆ? ਇਹ ਕਹਾਣੀ ਬੜੀ ਦਿਲਚਸਪ ਹੈ। ਜਹਾਜ਼ ਦੀ ਆਵਾਜਾਈ ਬਾਰੇ ਇਸਰਾਈਲੀ ਅਖ਼ਬਾਰ ਹਾਰਟਸ ਦੇ ਸੰਪਾਦਕ ਅਵੀ ਅਸ਼ਰਫ਼ ਦੇ ਟਵੀਟ ਕਰਨ ਨਾਲ ਪਹਿਲਾ ਸਰੋਤ ਮਿਲਿਆ।
ਖ਼ਾਸ ਗੱਲ ਤਾਂ ਇਹ ਹੈ ਕਿ ਅਵੀ ਅਸ਼ਰਫ਼ ਨੇ ਬੀਬੀਸੀ ਉਰਦੂ ਸੇਵਾ ਨੂੰ ਦੱਸਿਆ ਕਿ ਜਹਾਜ਼ ਸੋਸ਼ਲ ਮੀਡੀਆ ਉੱਪਰ ਚੱਲਣ ਵਾਲੀਆਂ ਖ਼ਬਰਾਂ ਦੇ ਉਲਟ ਇੱਕ ਦਿਨ ਪਹਿਲਾਂ 24 ਅਕਤੂਬਰ ਦੀ ਸਵੇਰ ਤੇਲ ਅਵੀਵ ਤੋਂ ਉੱਡ ਕੇ ਇਸਲਾਮਾਬਾਦ ਪਹੁੰਚਿਆ। ਇਸ ਇਸਰਾਈਲੀ ਜਹਾਜ਼ ਦੇ ਪਾਇਲਟ ਨੇ ਉਡਾਣ ਸਮੇ ਚਲਾਕੀ ਕੀਤੀ ਸੀ।
ਪੱਤਰਕਾਰ ਮੁਤਾਬਕ ਇਹ ਜਹਾਜ਼ ਅਵੀਵ ਤੋਂ ਉੱਡ ਕੇ ਪੰਜ ਮਿੰਟ ਲਈ ਜਾਰਡਨ ਦੀ ਰਾਜਧਾਨੀ ਅਮਾਨ ਦੇ ਕੀਨ ਆਲਿਆ ਹਵਾਈ ਅੱਡੇ ਉੱਤਰਿਆ ਅਤੇ ਉਸੇ ਪੱਟੀ ਤੋਂ ਵਾਪਸ ਫੇਰ ਉਡਾਣ ਭਰ ਲਈ।
ਇਸ ਤਰ੍ਹਾਂ ਇਹ ਉਡਾਣ ਤੇਲ ਅਵੀਵ ਤੋਂ ਇਸਲਾਮਾਬਾਦ ਜਾਣ ਦੀ ਥਾਂ ਇੱਕ ਛੋਟੀ ਜਿਹੀ ਚਲਾਕੀ ਨਾਲ ਇਹ ਅਵੀਵ ਤੋਂ ਅਮਾਨ ਦੀ ਉਡਾਣ ਬਣੀ ਅਤੇ ਪੰਜਾਂ ਮਿੰਟਾਂ ਦੇ ਉਤਾਰਨ ਨਾਲ ਅਤੇ ਵਾਪਸ ਉੱਡਣ ਨਾਲ ਇਹ ਅਮਾਨ ਤੋਂ ਇਸਲਾਮਾਬਾਦ ਦੀ ਉਡਾਣ ਬਣ ਗਈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਇਸ ਤਰ੍ਹਾਂ ਰੂਟ ਬਦਲਣ ਨਾਲ ਉਡਾਣ ਨਾਲ ਜੁੜੇ ਕੋਡ ਵੀ ਬਦਲ ਜਾਂਦੇ ਹਨ। ਇਨ੍ਹਾਂ ਕੋਡਾਂ ਦੇ ਸਹਾਰੇ ਹੀ ਟ੍ਰੈਫਿਕ ਕੰਟਰੋਲਰ ਕਿਸੇ ਜਹਾਜ਼ ਦੀ ਪਛਾਣ ਕਰਦੇ ਹਨ। ਇਸ ਚੁਸਤੀ ਨਾਲ ਇਹ ਉਡਾਣ ਅਮਾਨ ਤੋਂ ਇਸਲਾਮਾਬਾਦ ਦੀ ਬਣ ਗਈ।
ਆਪਣੀ ਗੱਲ ਸਾਫ ਕਰਨ ਲਈ ਅਵੀ ਅਸ਼ਰਫ਼ ਨੇ ਅਜਿਹੀ ਹੀ ਇੱਕ ਹੋਰ ਫਲਾਈਟ ਦੇ ਸਬੂਤ ਟਵਿੱਟਰ ਉੱਪਰ ਸਾਂਝੇ ਕੀਤੇ ਹਨ। ਉਹ ਉਡਾਣ ਆਬੂਧਾਬੀ ਤੋਂ ਸਾਊਦੀ ਦੇ ਉੱਪਰੋਂ ਉੱਡਦੀ ਹੋਈ ਤੇਲ ਅਵੀਵ ਪਹੁੰਚੀ, ਪਰ ਇਸਨੇ ਅਮਾਨ ਦਾ ਰਾਹ ਚੁਣਿਆ। ਜਹਾਜ਼ ਅਮਾਨ ਉੱਤਰਿਆ ਅਤੇ ਫੇਰ ਨਵੇਂ ਕੋਡ ਨਾਲ ਰਵਾਨਾ ਹੋ ਗਿਆ।
ਜਹਾਜ਼ ਪਾਕਿਸਤਾਨ ਕਿਉਂ ਆਇਆ?
ਤਕਨੀਕੀ ਪੱਖੋਂ ਇਹ ਉਡਾਣ ਇਸਰਾਈਲੀ ਨਹੀਂ ਰਹੀ ਪਰ ਸਵਾਲ ਉੱਥੇ ਦਾ ਉੱਥੇ ਹੈ ਕਿ ਮੁਸਾਫਰ ਕੌਣ ਸਨ? ਜਹਾਜ਼ ਪਾਕਿਸਤਾਨ ਕਿਉਂ ਉਤਾਰਿਆ ਗਿਆ?
ਇਸ ਦਾ ਖੇਤਰ ਦੇ ਸਿਆਸੀ ਅਤੇ ਰਣਨੀਤਿਕ ਪਿਛੋਕੜ ਨਾਲ ਕੀ ਸੰਬੰਧ ਹੈ? ਆਮ ਤੌਰ 'ਤੇ ਕਈ ਅਫ਼ਵਾਹਾਂ ਹਨ ਪਰ ਸੱਚਾਈ ਦੇ ਕੋਈ ਸਬੂਤ ਨਹੀਂ ਹਨ। ਇਸ ਸਿਲਸਿਲੇ ਵਿੱਚ ਸਪਸ਼ਟੀਕਰਨ ਲਈ ਬੀਬੀਸੀ ਉਰਦੂ ਨੇ ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨਾਲ ਰਾਬਤਾ ਕੀਤਾ ਪਰ ਕੋਈ ਜਵਾਬ ਨਹੀਂ ਮਿਲਿਆ।
ਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












