ਓਬਾਮਾ ਤੇ ਕਲਿੰਟਨਜ਼ ਨੂੰ ਭੇਜੇ ਗਏ 'ਧਮਾਕਾਖੇਜ਼ ਯੰਤਰ'

ਸੀਕਰੇਟ ਸਰਵਿਸ ਮੁਤਾਬਕ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਗ੍ਰਹਿ ਮੰਤਰੀ ਹੈਲਰੀ ਕਲਿੰਟਨ ਨੂੰ ਸ਼ੱਕੀ ਧਮਾਕਾਖੇਜ਼ ਯੰਤਰ ਭੇਜੇ ਗਏ ਸਨ।

ਇਹ ਖ਼ਬਰ ਲਿਬਰਲ ਸਮਾਜ ਸੇਵੀ ਤੇ ਵਿੱਤੀ ਮਾਹਰ ਜੌਰਜ ਸੂਰੋਸ ਦੇ ਨਿਊਯਾਰਕ ਵਿਚਲੇ ਘਰ ਵਿਚ ਬੰਬ ਭੇਜੇ ਜਾਣ ਤੋਂ ਦੋ ਦਿਨ ਬਾਅਦ ਆਈ ਹੈ।

ਇਹ ਯੰਤਰ ਅਮਰੀਕੀ ਅਧਿਕਾਰੀਆਂ ਦੀ ਡਾਕ ਨੂੰ ਸਕੈਨ ਕਰਨ ਵਾਲੇ ਤਕਨੀਕੀ ਮਾਹਰਾਂ ਨੇ ਇਹ ਯੰਤਰ ਫੜੇ ਹਨ। ਅਜੇ ਇਹ ਸਾਫ਼ ਨਹੀਂ ਹੋ ਸਕਿਆ ਹੈ ਕਿ ਇਹ ਸ਼ੱਕੀ ਪੈਕੇਟ ਕਿੱਥੇ ਫੜੇ ਗਏ ਹਨ।

ਅਮਰੀਕੀ ਦਾ ਸੀਕਰੇਟ ਸਰਵਿਸ ਨੇ ਇੱਕ ਬਿਆਨ ਜਾਰੀ ਕਰਕੇ ਦੱਸਿਆ ਹੈ ਕਿ ਸਭ ਤੋਂ ਪਹਿਲਾਂ 23 ਅਕਤੂਬਰ ਨੂੰ ਜੋ ਪੈਕੇਟ ਫੜਿਆ ਗਿਆ ਉਹ ਹੈਲਰੀ ਕਲਿੰਟਨ ਨੂੰ ਭੇਜਿਆ ਗਿਆ ਸੀ ।

ਬਿਆਨ ਵਿਚ ਕਿਹਾ ਗਿਆ, " ਅਕਤੂਬਰ 24, 2018 ਨੂੰ ਦੂਜਾ ਸ਼ੱਕੀ ਪੈਕੇਟ ਵਾਸ਼ਿੰਗਟਨ, ਡੀ ਸੀ ਵਿਚ ਫੜਿਆ ਗਿਆ ਹੈ, ਇਹ ਸਾਬਕਾ ਰਾਸਟਰਪਤੀ ਬਰਾਕ ਓਬਾਮਾ ਨੂੰ ਭੇਜਿਆ ਗਿਆ ਸੀ।

ਇਸੇ ਦੌਰਾਨ ਐਫਬੀਆਈ ਨੇ ਕਿਹਾ ਹੈ ਇਸ ਮਾਮਲੇ ਦੀ ਪਹਿਲਾਂ ਹੀ ਦੂਜੀਆਂ ਸਹਿਯੋਗੀ ਏਜੰਸੀਆਂ ਨਾਲ ਮਿਲਕੇ ਜਾਂਚ ਚੱਲ ਰਹੀ ਹੈ, ਇਸ ਲਈ ਇਸ ਉੱਤੇ ਤਾਜ਼ਾ ਕੋਈ ਟਿੱਪਣੀ ਨਹੀਂ ਕੀਤੀ ਜਾਵੇਗੀ।

ਇਸੇ ਦੌਰਾਨ ਪਤਾ ਲੱਗਿਆ ਹੈ ਕਿ ਨਿਊਯਾਰਕ ਵਿਚਲੇ ਟਾਇਮ ਵਾਰਨਰ ਸੈਂਟਰ ਜਿੱਥੇ ਸੀਐਨਐਨ ਦਾ ਦਫ਼ਤਰ ਹੈ, ਨੂੰ ਖਾਲੀ ਕਰਵਾਇਆ ਗਿਆ ਹੈ। ਉੱਧਰ ਓਬਾਮਾ ਦੇ ਤਰਜਮਾਨ ਨੇ ਇਸ ਮਾਮਲੇ ਉੱਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਦੱਸਿਆ ਗਿਆ ਹੈ ਕਿ ਸੀਐਨਐਨ ਦੇ ਦਫ਼ਤਰ ਜਿਹੜੇ ਸ਼ੱਕੀ ਪੈਕੇਟ ਮਿਲੇ ਹਨ ਉਹ ਸੀਆਈਏ ਦੇ ਸਾਬਕਾ ਡਾਇਰੈਕਟਰ ਜੌਹਨ ਬਰੇਨਨ ਦੇ ਨਾਂ ਉੱਤੇ ਸਨ। ਬਰੇਨਨ ਆਪਣੀ ਸੇਵਾਮੁਕਤੀ ਤੋਂ ਬਾਅਦ ਸੀਐਨਐਨ ਲਈ ਲਗਾਤਾਰ ਆਪਣਾ ਸਹਿਯੋਗ ਦਿੰਦੇ ਹਨ। ਉਹ ਟਰੰਪ ਪ੍ਰਸਾਸ਼ਨ ਦੇ ਕਾਫ਼ੀ ਤਿੱਖੇ ਆਲੋਚਨ ਸਮਝੇ ਜਾਂਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)