ਤੁਹਾਡੇ ਦਿਮਾਗ ਨੂੰ ਚੱਕਰਾਂ 'ਚ ਪਾ ਦੇਵੇਗੀ ਇਹ ਤਸਵੀਰ

ਅੱਖਾਂ ਦਾ ਛਲਾਵਾ

ਤਸਵੀਰ ਸਰੋਤ, ALICE PROVERB / TWITTER

ਤਸਵੀਰ ਕੈਪਸ਼ਨ, ਕੀ ਇਸ ਤਸਵੀਰ ਵਿੱਚ ਤੁਹਾਨੂੰ ਕੋਈਹਲਚਲ ਮਹਿਸੂਸ ਹੁੰਦੀ ਹੈ?

ਉਪਰਲੀ ਤਸਵੀਰ ਵਿੱਚ ਤੁਹਾਨੂੰ ਕੀ ਦਿਖ ਰਿਹਾ ਹੈ? ਇਹ ਸਥਿਰ ਹੈ ਜਾਂ ਫਿਰ ਇਸ ਵਿੱਚ ਕੁਝ ਹਲਚਲ ਹੋ ਰਹੀ ਹੈ? ਕੀ ਇਹ ਕੋਈ ਵੀਡਿਓ ਹੈ? ਜਾਂ ਫਿਰ ਇਹ ਤੁਹਾਨੂੰ ਕੋਈ ਐਨੀਮੇਟਡ GIF ਲੱਗ ਰਿਹਾ ਹੈ?

ਅਸਲ ਵਿਚ ਇਹ ਤਸਵੀਰ ਆਪਟੀਕਲ ਇਲਿਊਜ਼ਨ ਯਾਨੀ ਕਿ ਅੱਖਾਂ ਦੇ ਛਲਾਵੇ ਦੀ ਇੱਕ ਮਿਸਾਲ ਹੈ। ਇਸ ਤਸਵੀਰ ਇੰਟਰਨੈੱਟ 'ਤੇ ਹਰ ਥਾਂ ਦਿਖ ਰਹੀ ਹੈ। ਹੁਣ ਤੱਕ ਲੱਖਾਂ ਲੋਕ ਇਸ ਨੂੰ ਸਾਂਝੀ ਕਰ ਚੁੱਕੇ ਹਨ।

ਸਭ ਤੋਂ ਪਹਿਲਾਂ ਇਹ ਤਸਵੀਰ ਵਿਗਿਆਨੀ ਐਲਿਸ ਬਰੋਵਰਬ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਸਾਂਝੀ ਕੀਤੀ। ਉਹ ਇੱਕ ਪ੍ਰਯੋਗਵਾਦੀ ਮਨੋਵਿਗਿਆਨਕ ਹਨ । ਉਹ ਦੇਖਦੇ ਹਨ ਕਿ ਇਨਸਾਨੀ ਦਿਮਾਗ ਕਿਵੇਂ ਕੰਮ ਕਰਦਾ ਹੈ।

ਅੱਖਾਂ ਦਾ ਛਲਾਵਾ

ਤਸਵੀਰ ਸਰੋਤ, BEAU DEELEY / TWITTER

ਉਪਰ ਦਿਖਾਈ ਗਈ ਇਹ ਤਸਵੀਰ ਮਲਟੀਮੀਡੀਆ ਆਰਟਿਸਟ ਬਾੱਡੀਲੇ ਨੇ ਤਿਆਰ ਕੀਤੀ ਹੈ। ਇਸ ਵਿੱਚ ਇੱਕ ਗੇਂਦ, ਇੱਕ ਖੰਭੇ ਨਾਲ ਘੁੰਮਦੀ ਦਿਖ ਰਹੀ ਹੈ। ਇਹ ਕੋਈ ਅਨਿਮੇਸ਼ਨ ਜਾਂ GIF ਨਹੀਂ ਹੈ।

ਐਲਿਸ ਦਾ ਦਾਅਵਾ ਹੈ ਕਿ ਇਹ ਤਸਵੀਰ 100 ਫ਼ੀਸਦੀ ਸਥਿਰ ਹੈ ਪਰ ਇਸ ਨੂੰ ਇਸ ਤਰੀਕੇ ਬਣਾਇਆ ਗਿਆ ਹੈ ਕਿ ਇਹ ਸਾਡੇ ਦਿਮਾਗ ਨੂੰ ਛਲਾਵੇ ਵਿੱਚ ਫ਼ਸਾ ਲੈਂਦੀ ਹੈ। ਇਸ ਛਲਾਵੇ ਕਰਕੇ ਹੀ ਸਾਨੂੰ ਇੰਝ ਪ੍ਰਤੀਤ ਹੁੰਦਾ ਹੈ ਕਿ ਇਸ ਵਿੱਚ ਕੋਈ ਹਲਚਲ ਹੋ ਰਹੀ ਹੈ।

ਕਿਵੇਂ ਉਲਝਣ ਵਿੱਚ ਪੈ ਜਾਂਦਾ ਹੈ ਦਿਮਾਗ?

ਅੱਖਾਂ ਦਾ ਛਲਾਵਾ

ਤਸਵੀਰ ਸਰੋਤ, Getty Images

ਵਿਗਿਆਨੀ ਐਲਿਸ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਇਹ ਸ਼ਾਨਦਾਰ ਛਲਾਵਾ ਉਸ ਵੇਲੇ ਹੁੰਦਾ ਹੈ ਜਦੋਂ V4 ਦੀ ਸਮਰੱਥਾ ਪੂਰੀ ਹੋਣ ਤੋਂ ਬਾਅਦ V5 ਆਪਣਾ ਕੰਮ ਸ਼ੁਰੂ ਕਰਦਾ ਹੈ।"

ਪਰ ਇਹ ਸਮਝਾਉਣ ਦੀ ਥਾਂ ਕਿ ਇਹ ਤਸਵੀਰ ਹਿੱਲਦੀ ਹੋਈ ਕਿਉਂ ਨਜ਼ਰ ਆਉਂਦੀ ਹੈ, ਐਲਿਸ ਦੀ ਇਸ ਗੱਲ ਨੇ ਕੁਝ ਹੋਰ ਹੀ ਨਵੇਂ ਸਵਾਲ ਖੜ੍ਹੇ ਕਰ ਦਿੱਤੇ। ਜਿਵੇਂ ਕਿ V5 ਅਤੇ V4 ਕੀ ਹੈ? ਅਤੇ ਕਿਸੇ ਹਲਚਲ ਨੂੰ ਸਮਝਣ ਲਈ ਸਾਡੀ ਸਮਰੱਥਾ ਨਾਲ ਇਨ੍ਹਾਂ ਦਾ ਕੀ ਸਬੰਧ ਹੈ?

ਐਲਿਸ ਸਮਝਾਉਂਦੇ ਹਨ ਕਿ, "V5 ਦਿਮਾਗ ਦਾ ਉਹ ਹਿੱਸਾ ਹੈ, ਜੋ ਹਲਚਲ ਸਮਝਦਾ ਹੈ, ਜਦੋਂ ਕਿ V4 ਰੰਗਾਂ ਅਤੇ ਆਕਾਰ ਨੂੰ ਸਮਝਦਾ ਹੈ।"

ਅੱਖਾਂ ਦਾ ਛਲਾਵਾ

ਤਸਵੀਰ ਸਰੋਤ, BEAU DEELEY / TWITTER

"ਸਾਨੂੰ ਨਜ਼ਰ ਆ ਰਹੀਆਂ ਚੀਜ਼ਾਂ ਨੂੰ ਸਮਝਣ ਵਾਲੇ ਦਿਮਾਗ ਦੇ ਹਿੱਸੇ ਅੰਦਰ ਹੋਈ ਇੱਕ ਤਰ੍ਹਾਂ ਦੀ ਉਲਝਣ ਕਾਰਨ ਸਾਡੀਆਂ ਨਜ਼ਰਾਂ ਨੂੰ ਇਹ ਧੋਖਾ ਹੁੰਦਾ ਹੈ। ਜਦੋਂ ਇੱਕ ਤਰ੍ਹਾਂ ਦੇ ਸਿਗਨਲ ਦੱਬ ਜਾਂਦੇ ਹਨ ਤਾਂ ਦਿਮਾਗ ਦੂਸਰੇ ਤਰ੍ਹਾਂ ਦੇ ਸਿਗਨਲਾਂ ਨੂੰ ਜ਼ਿਆਦਾ ਪ੍ਰਾਪਤ ਕਰਦਾ ਹੈ।

ਐਲਿਸ ਦੇ ਇਸ ਟਵੀਟ ਤੋਂ ਬਾਅਦ ਕਲਾਕਾਰ ਬਾੱਡੀਲੇ ਨੇ ਕੁਝ ਇਸੇ ਤਰ੍ਹਾਂ ਦੇ ਈਫ਼ੈਕਟ ਵਾਲੀਆਂ ਆਪਣੀਆਂ ਹੋਰ ਤਸਵੀਰਾਂ ਵੀ ਸਾਂਝੀਆਂ ਕੀਤੀਆਂ।

ਅੱਖਾਂ ਦਾ ਛਲਾਵਾ

ਤਸਵੀਰ ਸਰੋਤ, EAU DEELEY / TWITTER

ਜੇਕਰ ਤੁਹਾਨੂੰ ਇਨ੍ਹਾਂ ਤਸਵੀਰਾਂ ਵਿਚ ਕੁਝ ਹਲਚਲ ਨਹੀਂ ਦਿਖਾਈ ਦੇ ਰਹੀ ਤਾਂ ਸੰਭਵ ਹੈ ਕਿ ਤੁਸੀਂ ਇਸ ਨੂੰ ਵੱਡੀ ਸਕਰੀਨ 'ਤੇ ਨਹੀਂ ਦੇਖ ਰਹੇ।

ਹੋ ਸਕਦਾ ਹੈ ਕਿ ਤੁਸੀਂ ਆਪਣੇ ਮੋਬਾਈਲ ਦੀ ਸਕਰੀਨ 'ਤੇ ਇਸ ਨੂੰ ਦੇਖ ਰਹੇ ਹੋਵੋ। ਜੇ ਤੁਸੀਂ ਇਸ ਇਫ਼ੈਕਟ ਨੂੰ ਬਿਹਤਰ ਤਰੀਕੇ ਦੇਖਣਾ ਚਾਹੁੰਦੇ ਹੋ ਤਾਂ ਨਜ਼ਰ ਤਿਰਛੀ ਕਰਕੇ ਦੇਖੋ ਜਾਂ ਫਿਰ ਕੰਪਿਊਟਰ ਦੀ ਵੱਡੀ ਸਕਰੀਨ 'ਤੇ ਵੀ ਦੇਖ ਸਕਦੇ ਹੋ।

ਬਰੋਵਰਬ ਦੱਸਦੇ ਹਨ ਕਿ ਇਫ਼ੈਕਟ ਦਾ ਨਜ਼ਰ ਆਉਣਾ ਇਸ ਗੱਲ 'ਤੇ ਵੀ ਨਿਰਭਰ ਕਰਦਾ ਹੈ ਕਿ ਤੁਸੀਂ ਇਹ ਤਸਵੀਰ ਕਿੰਨੀ ਦੂਰੀ ਤੋਂ ਦੇਖ ਰਹੇ ਹੋ।

ਇਹ ਵੀ ਪੜ੍ਹੋ

ਤੁਹਾਨੂੰ ਇਹ ਵੀਡੀਓ ਵੀ ਪੰਸਦ ਆ ਸਕਦੇ ਹਨ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2