You’re viewing a text-only version of this website that uses less data. View the main version of the website including all images and videos.
ਅਮਰੀਕਾ ਨੇ ਚੀਨੀ ਸਮਾਨ 'ਤੇ 200 ਬਿਲੀਅਨ ਡਾਲਰ ਦਾ ਹੋਰ ਟੈਕਸ ਲਾਇਆ
ਅਮਰੀਕਾ ਨੇ ਚੀਨ ਦੇ ਸਮਾਨ 'ਤੇ 200 ਬਿਲੀਅਨ ਡਾਲਰ ਦਾ ਨਵਾਂ ਟੈਕਸ ਲਾ ਦਿੱਤਾ ਹੈ। ਇਹ ਅਮਰੀਕਾ ਵੱਲੋਂ ਲਾਇਆ ਜਾ ਰਿਹਾ ਹੁਣ ਤੱਕ ਦਾ ਸਭ ਤੋਂ ਵੱਡਾ ਟੈਰਿਫ਼ ਹੈ।
ਇਹ ਟੈਰਿਫ਼ ਚੀਨ ਤੋਂ ਆਉਣ ਵਾਲੀਆਂ 6000 ਵਸਤਾਂ 'ਤੇ ਲਾਇਆ ਜਾਵੇਗਾ। ਬੈਗ, ਚੌਲ ਅਤੇ ਕਪੜਾ ਇਸ ਵਿੱਚ ਸ਼ਾਮਿਲ ਹਨ ਜਦੋਂਕਿ ਕੁਝ ਸਮਾਨ ਇਸ ਸੂਚੀ ਵਿੱਚੋਂ ਬਾਹਰ ਵੀ ਰੱਖਿਆ ਗਿਆ ਹੈ ਜਿਵੇਂ ਕਿ ਸਮਾਰਟ ਘੜੀਆਂ, ਉੱਚੀਆਂ ਕੁਰਸੀਆਂ।
ਚੀਨ ਨੇ ਪਹਿਲਾਂ ਹੀ ਦਾਅਵਾ ਕੀਤਾ ਸੀ ਕਿ ਜੇ ਅਮਰੀਕਾ ਨੇ ਹੋਰ ਟੈਰਿਫ਼ ਲਾਇਆ ਤਾਂ ਇਸ ਦੀ ਜਵਾਬੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:-
ਇਹ ਟੈਕਸ 24 ਸਿਤੰਬਰ ਤੋਂ ਲਾਗੂ ਹੋ ਜਾਣਗੇ ਜੋ ਕਿ 10 ਫੀਸਦੀ ਤੋਂ ਸ਼ੁਰੂ ਹੋਣਗੇ ਅਤੇ ਅਗਲੇ ਸਾਲ ਦੀ ਸ਼ੁਰੂਆਤ ਤੱਕ 25 ਫੀਸਦੀ ਤੱਕ ਲਾਏ ਜਾ ਸਕਦੇ ਹਨ, ਜਦੋਂ ਤੱਕ ਦੋਹਾਂ ਦੇਸਾਂ ਵਿਚਾਲੇ ਸਮਝੌਤਾ ਨਹੀਂ ਹੋ ਜਾਂਦਾ।
ਕਿਉਂ ਲਾਇਆ ਟੈਕਸ?
ਰਾਸ਼ਟਰਪਤੀ ਡੌਨਲਡ ਟਰੰਪ ਦਾ ਕਹਿਣਾ ਹੈ ਕਿ ਇਹ ਨਵੇਂ ਟੈਕਸ ਚੀਨ ਦੇ 'ਅਨਿਯਮਤ ਵਪਾਰਕ ਕਾਰਜਾਂ' ਜਿਸ ਵਿੱਚ ਸਬਸਿਡੀਆਂ ਅਤੇ ਨਿਯਮ ਸ਼ਾਮਲ ਹਨ ਜਿਨ੍ਹਾਂ ਮੁਤਾਬਕ ਕਈ ਵਰਗਾਂ ਵਿੱਚ ਵਿਦੇਸ਼ੀ ਕੰਪਨੀਆਂ ਨੂੰ ਸਥਾਨਕ ਭਾਈਵਾਲੀ ਕਰਨੀ ਪੈਂਦੀ ਹੈ।
"ਸਾਨੂੰ ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਹੈ ਕਿ ਕਿਸ ਤਰ੍ਹਾਂ ਦੇ ਬਦਲਾਅ ਕੀਤੇ ਜਾਣ ਦੀ ਲੋੜ ਹੈ ਅਤੇ ਅਸੀਂ ਚੀਨ ਨੂੰ ਹਰ ਮੌਕਾ ਦਿੱਤਾ ਹੈ ਕਿ ਉਹ ਸਾਡੀ ਨਾਲ ਚੰਗੀ ਤਰ੍ਹਾਂ ਪੇਸ਼ ਆਉਣ।
ਉਨ੍ਹਾਂ ਕਿਹਾ, "ਪਰ ਹਾਲੇ ਤੱਕ ਚੀਨ ਕੋਈ ਵੀ ਕਾਰਵਾਈ ਬਦਲਣ ਲਈ ਤਿਆਰ ਹੀ ਨਹੀਂ ਹੈ।"
ਟਰੰਪ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਜੇ ਚੀਨ ਵਿਰੋਧ ਕਰੇਗਾ ਤਾਂ ਅਮਰੀਕਾ ਤੁਰੰਤ ਤੀਜ਼ੇ ਗੇੜ ਵੱਲ ਵਧੇਗਾ। ਇਸ ਦਾ ਮਤਲਬ ਹੋਏਗਾ ਹੋਰ ਟੈਕਸ ਲਾਉਣਾ ਜੋ ਕਿ 267 ਬਿਲੀਅਨ ਡਾਲਰ ਹੋਵੇਗਾ। ਇਸ ਤਰ੍ਹਾਂ ਚੀਨ ਦੇ ਬਰਾਮਦ ਤੇ ਵਾਧੂ ਟੈਕਸ ਲੱਗ ਜਾਏਗਾ।
ਕਿਨ੍ਹਾਂ ਚੀਜ਼ਾਂ 'ਤੇ ਲਗਿਆ ਟੈਕਸ?
ਅਫਸਰਾਂ ਦਾ ਕਹਿਣਾ ਹੈ ਕਿ ਰੋਜ਼ ਦੀਆਂ ਜ਼ਰੂਰਤ ਦੀਆਂ ਚੀਜ਼ਾਂ ਨੂੰ ਟੈਕਸ ਤੋਂ ਬਚਾਇਆ ਜਾਵੇਗਾ।
ਸੂਟਕਾਸ, ਹੈਂਡਬੈਗ, ਟੌਏਲੇਟ ਪੇਪਰ ਅਤੇ ਊਨ ਤੇ ਟੈਕਸ ਵਧਾਇਆ ਗਿਆ ਹੈ।
ਲਿਸਟ ਵਿੱਚ ਖਾਣ ਦੀਆਂ ਚੀਜ਼ਾਂ ਵੀ ਹਨ ਜਿਵੇਂ ਮੀਟ, ਮੱਛੀ, ਫਲ ਅਤੇ ਚੌਲ।
ਚੀਨ ਨੇ ਕੀ ਕੀਤਾ ਹੈ?
ਅਮਰੀਕਾ ਦੇ ਪਹਿਲੀ ਵਾਰ ਟੈਕਸ ਚੀਨ ਤੇ ਟੈਕਸ ਲਗਾਏ ਜਾਣ ਤੋਂ ਬਾਅਦ, ਜਵਾਬ ਵਿੱਚ ਚੀਨ ਨੇ ਪਹਿਲਾਂ ਅਮਰੀਕੀ ਸਮਾਨ 'ਤੇ 50 ਬਿਲੀਅਨ ਡਾਲਰ ਦੇ ਟੈਰਿਫ ਲਗਾਏ ਸਨ।
ਇਹ ਵੀ ਪੜ੍ਹੋ:-
ਇਹ ਟੈਰਿਫ ਉਨ੍ਹਾਂ 'ਤੇ ਲਗਾਏ ਗਏ ਜੋ ਅਮਰੀਕੀ ਰਾਸ਼ਟਰਪਤੀ ਦੇ ਵੋਟਰ ਹਨ ਜਿਵੇਂ ਕਿਸਨ।
ਭਾਰਤ ਨੇ ਕੀ ਕੀਤਾ ਸੀ?
ਜਦੋਂ ਅਮਰੀਕਾ ਨੇ ਸਟੀਲ ਦੀ ਦਰਾਮਦਗੀ ਉੱਤੇ ਟੈਰਿਫ਼ ਵਾਪਸ ਲੈਣ ਤੋਂ ਨਾਂਹ ਕਰ ਦਿੱਤੀ ਹੈ ਤਾਂ ਭਾਰਤ ਨੇ ਫ਼ੈਸਲਾ ਲਿਆ ਕਿ ਹੁਣ ਵੱਡਾ ਸੁਨੇਹਾ ਦੇਣ ਦਾ ਸਮਾਂ ਹੈ।
ਭਾਰਤ ਨੇ ਵੀ ਕੁਝ ਉਤਪਾਦਾਂ 'ਤੇ ਦਰਾਮਦ (IMPORT) ਟੈਕਸ 'ਚ ਵਾਧਾ ਕਰਨ ਦਾ ਫੈਸਲਾ ਕੀਤਾ ਸੀ।
ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਿਸ ਮੁਤਾਬਕ 'ਹਾਲਾਤ ਨੂੰ ਵੇਖਦਿਆਂ ਤੁਰੰਤ ਕਾਰਵਾਈ ਕਰਨ ਦੀ ਲੋੜ ਹੈ'।
ਭਾਰਤ ਨੇ ਖਾਣ ਦੀਆਂ ਕੁਝ ਚੀਜ਼ਾਂ ਅਤੇ ਸਟੀਲ ਉਤਪਾਦਾਂ ਦੀ ਦਰਾਮਦ ਉੱਤੇ ਡਿਊਟੀ ਦੀ ਦਰ ਵਧਾ ਦਿੱਤੀ।
ਇਨ੍ਹਾਂ ਵਿੱਚ ਸੇਬ, ਬਦਾਮ, ਅਖਰੋਟ, ਛੋਲੇ ਅਤੇ ਸਮੁੰਦਰੀ ਖਾਣਾ ਸ਼ਾਮਿਲ ਹਨ।
ਦਰਾਮਦ ਉੱਤੇ ਡਿਊਟੀ ਦੀ ਦਰ 20 ਫੀਸਦ ਤੋਂ ਲੈ ਕੇ 90 ਫੀਸਦ ਤੱਕ ਹੈ। ਜਿਹੜੇ ਬਦਾਮ 'ਤੇ ਪਹਿਲਾਂ ਟੈਕਸ 35 ਰੁਪਏ ਪ੍ਰਤੀ ਕਿੱਲੋ ਸੀ ਹੁਣ ਇਹ ਟੈਕਸ 42 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਹੈ।
ਜਿਹੜੇ ਬਦਾਮ ਉੱਤੇ ਪਹਿਲਾਂ 100 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਟੈਕਸ ਲੱਗਦਾ ਸੀ, ਉਸ 'ਤੇ ਹੁਣ ਇਹ ਟੈਕਸ 120 ਰੁਪਏ ਪ੍ਰਤੀ ਕਿੱਲੋ ਦੀ ਦਰ ਨਾਲ ਹੈ।