ਦੁਨੀਆਂ ਦੇ ਸਭ ਤੋਂ ਵੱਧ ਅਰਬਪਤੀਆਂ ਵਾਲੇ ਦੇਸ

ਤੁਸੀਂ ਕਿਵੇਂ ਹੋਵੋਗੇ ਅਰਬਪਤੀਆਂ ਦੀ ਸੂਚੀ ਵਿੱਚ ਸ਼ਾਮਲ? ਇਸਦਾ ਜਵਾਬ ਇੱਕ ਰਿਪੋਰਟ ਤੋਂ ਮਿਲ ਸਕਦਾ ਹੈ ਜਿਸਦੇ ਮੁਤਾਬਕ ਜਦੋਂ ਤੁਹਾਡੇ ਕੋਲ 50 ਕਰੋੜ ਡਾਲਰ ਤੋਂ ਵੱਧ ਪੈਸਾ ਹੋਵੇਗਾ।

ਜੇਕਰ ਤੁਹਾਡੇ ਕੋਲ ਐਨਾ ਪੈਸਾ ਹੋਵੇ ਤਾਂ ਤੁਸੀਂ ਕਿੱਥੇ ਰਹਿਣਾ ਪਸੰਦ ਕਰੋਗੇ?

ਇਹ ਗੱਲ ਨਾਈਟ ਫਰੈਂਕ ਐਲਐਲਪੀ ਏਜੰਸੀ 2009 ਤੋਂ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਏਜੰਸੀ ਇੱਕ ਰਿਅਲ ਅਸਟੇਟ ਏਜੰਸੀ ਅਤੇ ਕੰਸਲਟੈਂਸੀ ਹੈ ਜਿਸਦੀ ਸਥਾਪਨਾ 1896 ਵਿੱਚ ਲੰਡਨ 'ਚ ਹੋਈ ਸੀ।

ਇਹ ਵੀ ਪੜ੍ਹੋ:

ਇਸ ਏਜੰਸੀ ਦੀ ਹਾਲ ਹੀ ਦੀ ਰਿਪੋਰਟ ਮੁਤਾਬਕ 50 ਕਰੋੜ ਡਾਲਰ ਦੀ ਜਾਇਦਾਦ ਵਾਲੇ ਜ਼ਿਆਦਾਤਰ ਲੋਕ ਉੱਤਰ ਅਮਰੀਕੀ ਮਹਾਂਦੀਪ ਵਿੱਚ ਰਹਿੰਦੇ ਹਨ ਅਤੇ ਉਸ ਵਿੱਚ ਵੀ ਸਭ ਤੋਂ ਵੱਧ ਅਮਰੀਕਾ ਅਤੇ ਕੈਨੇਡਾ (31.8%)।

ਇਸ ਤੋਂ ਬਾਅਦ ਏਸ਼ੀਆ ਦਾ ਨੰਬਰ ਹੈ (28.1%) ਅਤੇ ਫਿਰ ਯੂਰੋਪ (25.4%) ਵਿੱਚ।

ਬਾਕੀ ਬਚੇ 15 ਫ਼ੀਸਦ ਮੱਧ ਏਸ਼ੀਆ, ਆਸਟਰੇਲੀਆ, ਰੂਸ, ਰਾਸ਼ਟਰਮੰਡਲ ਦੇ ਸੁਤੰਤਰ ਦੇਸ (ਸੀਆਈਐਸ), ਲੈਟਿਨ ਅਮਰੀਕਾ ਅਤੇ ਅਫਰੀਕਾ ਵਿੱਚ ਮਿਲਦੇ ਹਨ।

ਇਸ ਰਿਪੋਰਟ ਨੂੰ ਬਣਾਉਣ ਲਈ ਏਜੰਸੀ ਨੇ ਵੈਲਥ-ਐਕਸ ਨਾਮ ਦੀ ਇੱਕ ਕੌਮਾਂਤਰੀ ਡਾਟਾ ਕੰਪਨੀ ਤੋਂ ਜਾਣਕਾਰੀ ਲਈ ਹੈ।

ਇਹ ਡਾਟਾ ਕੰਪਨੀ ਕਈ ਲਗਜ਼ਰੀ ਬਰਾਂਡ, ਐਨਜੀਓ ਅਤੇ ਸਿਖਲਾਈ ਕੰਪਨੀਆਂ ਦੇ ਨਾਲ ਕੰਮ ਕਰਦੀ ਹੈ।

ਇਹ ਵੀ ਪੜ੍ਹੋ:

ਇਸ ਤੋਂ ਇਲਾਵਾ ਰਿਪੋਰਟ ਦੇ ਲਈ ਜਾਣਕਾਰੀ ਦੁਨੀਆਂ ਦੇ 500 ਵੱਡੇ ਬੈਂਕਾਂ 'ਤੇ ਹੋਏ ਸਰਵੇ ਤੋਂ ਇਕੱਠੀ ਕੀਤੀ ਗਈ ਹੈ।

ਇਹ 500 ਬੈਂਕ ਦੁਨੀਆਂ ਦੇ 50 ਹਜ਼ਾਰ ਲੋਕਾਂ ਦੇ ਨਾਲ ਕੰਮ ਕਰਦੇ ਹਨ ਜਿਨ੍ਹਾਂ ਦੀ ਕੁੱਲ ਜਾਇਦਾਦ 3 ਅਰਬ ਡਾਲਰ ਹੈ।

ਟੌਪ 10 ਅਰਬਪਤੀਆਂ ਦੇ ਦੇਸ

ਇਸ ਰਿਪੋਰਟ ਦੇ ਮੁਤਾਬਕ ਟੌਪ 10 ਦੇਸਾਂ ਵਿੱਚ ਅਮਰੀਕਾ, ਚੀਨ, ਜਰਮਨੀ, ਜਾਪਾਨ, ਹਾਂਗਕਾਂਗ, ਕੈਨੇਡਾ, ਸਵਿੱਟਜ਼ਰਲੈਂਡ, ਫਰਾਂਸ, ਰੂਸ, ਸੀਆਈਐਸ ਦੇਸ ਅਤੇ ਬ੍ਰਿਟੇਨ ਆਉਂਦੇ ਹਨ।

ਹਾਲਾਂਕਿ ਅਮਰੀਕਾ ਅਤੇ ਦੂਜੇ ਸਥਾਨ ਵਾਲੇ ਚੀਨ ਦੇ ਅਰਬਪਤੀਆਂ ਦੀ ਸੰਖਿਆ ਵਿੱਚ ਕਾਫ਼ੀ ਅੰਤਰ ਹੈ।

ਅਮਰੀਕਾ ਵਿੱਚ ਚੀਨ ਦੇ ਮੁਕਾਬਲੇ 1,340 ਅਰਬਪਤੀ ਵੱਧ ਹਨ। ਅਮਰੀਕਾ ਵਿੱਚ ਅਰਬਪਤੀਆਂ ਦੀ ਤਾਦਾਦ 1,830 ਹੈ।

ਇਸ ਸੂਚੀ ਵਿੱਚ ਭਾਰਤ ਵੀ 200 ਅਰਬਪਤੀਆਂ ਦੇ ਨਾਲ ਗਿਆਰਵੇਂ ਸਥਾਨ 'ਤੇ ਹੈ।

ਸਾਲ 2016 ਅਤੇ 2017 ਵਿਚਾਲੇ ਅਰਬਪਤੀਆਂ ਦੀ ਗਿਣਤੀ ਸਭ ਤੋਂ ਵੱਧ ਹਾਂਗਕਾਂਗ (23 ਫ਼ੀਸਦ) ਵਿੱਚ ਵਧੀ। ਉੱਥੇ ਹੀ ਬ੍ਰਿਟੇਨ ਵਿੱਚ ਅਰਬਪਤੀ ਘੱਟ ਵੀ ਹੋਏ।

ਭਾਰਤ ਵਿੱਚ 2016 ਅਤੇ 2017 ਵਿਚਾਲੇ 18 ਫ਼ੀਸਦ ਅਰਬਪਤੀ ਵਧ ਗਏ।

ਇੱਕ ਤੋਂ ਵੱਧ ਘਰ

ਅਸੀਂ ਇਹ ਸਾਫ਼ ਕਰ ਦਈਏ ਕਿ ਆਮ ਤੌਰ 'ਤੇ ਅਰਬਪਤੀਆਂ ਦੇ ਕੋਲ ਇੱਕ ਤੋਂ ਵੱਧ ਪ੍ਰਾਪਰਟੀ ਹੁੰਦੀ ਹੈ ਅਤੇ ਉਹ ਦੁਨੀਆਂ ਵਿੱਚ ਕਈ ਥਾਵਾਂ 'ਤੇ ਰਹਿੰਦੇ ਹਨ।

ਇਸ ਰਿਪੋਰਟ ਲਈ ਜਿਨ੍ਹਾਂ 500 ਪ੍ਰਾਈਵੇਟ ਬੈਂਕਰਸ ਦਾ ਇੰਟਰਵਿਊ ਕੀਤਾ ਗਿਆ, ਉਨ੍ਹਾਂ ਨੇ ਦੱਸਿਆ ਕਿ 50 ਕਰੋੜ ਡਾਲਰ ਤੋਂ ਵੱਧ ਜਾਇਦਾਦ ਵਾਲੇ ਗਾਹਕਾਂ ਦੇ ਘੱਟੋ-ਘੱਟ ਤਿੰਨ ਘਰ ਹਨ, ਜਿਸ ਵਿੱਚ ਮੁੱਖ ਅਤੇ ਜ਼ਿਆਦਾਤਰ ਰਿਹਾਇਸ਼ੀ ਘਰ ਸ਼ਾਮਲ ਹਨ।

ਇਨ੍ਹਾਂ ਸਾਰਿਆਂ ਵਿੱਚੋਂ ਇੱਕ ਤੋਂ ਵੱਧ ਮੁੱਖ ਘਰ ਵਾਲੇ ਅਰਬਪਤੀ ਸਭ ਤੋਂ ਵੱਧ ਮੱਧ ਏਸ਼ੀਆ ਵਿੱਚ ਸਨ। ਔਸਤਨ 4 ਘਰ ਵਾਲੇ।

ਸਭ ਤੋਂ ਘੱਟ ਮੁੱਖ ਘਰ ਵਾਲੇ ਅਫ਼ਰੀਕੀ ਅਰਬਪਤੀ ਹਨ ਜਿਨ੍ਹਾਂ ਕੋਲ ਔਸਤਨ ਦੋ ਘਰ ਹਨ।

ਇਸਦੇ ਨਾਲ-ਨਾਲ ਅਰਬਪਤੀਆਂ ਕੋਲ ਦੋ ਪਾਸਪੋਰਟ ਹੋਣਾ ਯਾਨਿ ਦੋ ਦੇਸਾਂ ਦੀ ਨਾਗਰਿਕਤਾ ਹੋਣਾ ਆਮ ਹੈ।

ਇਸ ਰਿਪੋਰਟ ਮੁਤਾਬਕ ਸਾਰੇ ਰੂਸੀ ਬੈਂਕ ਗਾਹਕਾਂ ਵਿੱਚੋਂ 58 ਫ਼ੀਸਦ ਕੋਲ ਦੋ ਪਾਸਪੋਰਟ ਸਨ। 41 ਫ਼ੀਸਦ ਲੈਟਿਨ ਅਮਰੀਕੀ ਅਤੇ 39 ਫ਼ੀਸਦ ਮੱਧ ਏਸ਼ੀਆਈ ਲੋਕਾਂ ਕੋਲ ਦੋ ਨਾਗਰਿਕਤਾਵਾਂ ਸਨ।

ਨਾਈਟ ਫਰੈਂਕ ਐਲਐਲਪੀ ਦੀ ਸੂਚੀ ਕਾਫ਼ੀ ਚੌਂਣਵੀ ਹੈ।

ਇਸ ਸੂਚੀ ਵਿੱਚ 2,208 ਲੋਕ ਅਜਿਹੇ ਹਨ ਜਿਨ੍ਹਾਂ ਦੀ ਜਾਇਦਾਦ 100 ਕਰੋੜ ਡਾਲਰ ਹੈ ਅਤੇ ਫੋਬਰਸ 2018 ਲਿਸਟ ਵਿੱਚ ਵੀ ਉਨ੍ਹਾਂ ਨੂੰ ਥਾਂ ਦਿੱਤੀ ਗਈ ਹੈ।

ਉਦਹਾਰਣ ਦੇ ਤੌਰ 'ਤੇ ਜੈਫ਼ ਬੇਜ਼ੋਸ, ਬਿੱਲ ਗੇਟਸ ਅਤੇ ਵੌਰਨ ਬਫ਼ੇਟ ਜਿਹੜੇ ਇਸ ਸਾਲ ਫੋਬਰਸ ਲਿਸਟ ਵਿੱਚ ਟੌਪ 'ਤੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)