You’re viewing a text-only version of this website that uses less data. View the main version of the website including all images and videos.
ਓਸ਼ੋ ਨਾਲ ਸੈਕਸ ਮੁੱਦਾ ਨਹੀਂ ਸੀ, ਮੇਰੇ ਆਪਣੇ ਪ੍ਰੇਮੀ ਸਨ-ਓਸ਼ੋ ਦੀ ਸਾਬਕਾ ਸਕੱਤਰ : BBC Exclusive
"ਮੈਂ ਇੱਕ ਜੇਤੂ ਹਾਂ, ਜ਼ਿਦੰਗੀ 'ਚ ਸਭ ਤੋਂ ਜ਼ਰੂਰੀ ਗੱਲ ਇਹੀ ਹੈ ਕਿਉਂਕਿ ਸਾਰੇ ਹਾਰਿਆ ਮਹਿਸੂਸ ਕਰਦੇ ਹਨ ਤੇ ਜੇਤੂ ਵਾਂਗ ਹੀ ਰਹਿਣਾ ਚਾਹੁੰਦੀ ਹਾਂ। ਮੈਂ ਇੱਕ ਰਾਣੀ ਸੀ।"
ਰਜਨੀਸ਼ ਦੀ ਸਾਬਕਾ ਸਕੱਤਰ ਸ਼ੀਲਾ ਨੇ ਨੈਟਫਲਿੱਕਸ ਦੀ ਸੀਰੀਜ਼ 'ਵਾਈਲਡ ਵਾਈਲਡ ਕੰਟਰੀ' ਬਾਰੇ ਬੀਬੀਸੀ ਨਾਲ ਗੱਲਬਾਤ ਕੀਤੀ।
ਪੱਤਰਕਾਰ ਇਸ਼ਲੀਨ ਕੌਰ ਨਾਲ ਗੱਲਬਾਤ ਕਰਦਿਆਂ ਸ਼ੀਲਾ ਨੇ ਦੱਸਿਆ, "ਮੈਂ 39 ਮਹੀਨੇ ਜੇਲ੍ਹ 'ਚ ਕੱਟੇ ਹਨ ਅਤੇ ਉਹ ਕਾਫ਼ੀ ਹੋਣੇ ਚਾਹੀਦੇ ਹਨ।"
'ਭਗਵਾਨ' ਕਹੇ ਜਾਣ ਵਾਲੇ ਰਜਨੀਸ਼ ਦੀ 1980 ਤੋਂ ਔਰੇਗਨ ਵਿੱਚ ਸੰਸਥਾ ਚਲ ਰਹੀ ਹੈ। ਉਨ੍ਹਾਂ ਨੇ ਇੱਥੇ 15 ਹਜ਼ਾਰ ਸ਼ਰਧਾਲੂਆਂ ਦੇ ਆਸਰੇ ਇੱਕ ਸ਼ਹਿਰ ਵਸਾ ਦਿੱਤਾ ਸੀ।
ਇਹ ਵੀ ਪੜ੍ਹੋ:
ਨੈੱਟਫਲਿਕਸ ਦੀ ਦਸਤਾਵੇਜ਼ੀ ਫਿਲਮ ਨੇ ਚੇਲਿਆਂ ਵੱਲੋਂ 'ਭਗਵਾਨ' ਕਹੇ ਜਾਂਦੇ ਓਸ਼ੋ ਅਤੇ ਉਨ੍ਹਾਂ ਦੀ ਨਿੱਜੀ ਸੈਕਟਰੀ ਦੇ ਕਈ ਭੇਤ ਖੋਲ੍ਹੇ ਹਨ। ਓਸ਼ੋ ਦੀ ਸਫ਼ਲਤਾ ਦੀ ਮਾਸਟਰਸਾਈਂਡ ਮਾਂ ਆਨੰਦ ਸ਼ੀਲਾ ਸੀ।
ਸ਼ੀਲਾ ਨੇ ਦੱਸਿਆ ਕਿ 'ਭਗਵਾਨ' ਕੋਲ ਲੋਕਾਂ ਨੂੰ ਭਰਮਾਉਣ ਲਈ ਬਹੁਤ ਕੁਝ ਸੀ ਅਤੇ ਜਦੋਂ ਉਨ੍ਹਾਂ ਨੇ ਬਹੁਤ ਕੁਝ ਹਾਸਿਲ ਕਰ ਲਿਆ ਤਾਂ ਉਹ ਪੈਸੇ ਨਾਲ ਮੇਰੀ ਮਦਦ ਕਰਨਾ ਚਾਹੁੰਦੇ ਸੀ ਤਾਂ ਇਸ ਨਾਲ ਮੇਰਾ ਕੰਮ ਥੋੜ੍ਹਾ ਸੋਖਾ ਹੋ ਗਿਆ।
ਉਨ੍ਹਾਂ ਨੇ ਗਿਆਨ ਨਾਲ ਲੋਕਾਂ ਨੂੰ ਆਪਣੇ ਪਿੱਛੇ ਲਗਾ ਲਿਆ ਅਤੇ ਕੁਝ ਲੋਕਾਂ ਨੇ ਉਸ ਨੂੰ ਗਿਆਨੀ ਐਲਾਨ ਦਿੱਤਾ ਸੀ।
ਜਦੋਂ ਸ਼ੀਲਾ ਨੂੰ ਪੁੱਛਿਆ ਗਿਆ ਕਿ ਕੀ ਇਹ ਧੋਖਾ ਸੀ?
"ਹਾਂ, ਉਸ ਤਰ੍ਹਾਂ ਤਾਂ ਇਹ ਧੋਖਾ ਹੀ ਸੀ। ਪਰ ਕੁਝ ਸਮਝਦਾਰ ਲੋਕ ਇਸ ਧੋਖੇ ਤੋਂ ਬਾਅਦ ਭੱਜ ਗਏ ਸਨ। ਇਸ ਲਈ ਸਿਰਫ਼ ਭਗਵਾਨ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਉਨ੍ਹਾਂ ਸਮਝਦਾਰ ਲੋਕਾਂ ਨੂੰ ਵੀ ਦੋਸ਼ ਦਿਉ।"
ਸ਼ੀਲਾ ਨੇ ਕਿਹਾ, "ਮੈਂ ਕਦੇ ਉਸ ਦੀ ਤਾਕਤ ਅਤੇ ਅਹੁਦੇ ਵਿੱਚ ਦਿਲਚਸਪੀ ਨਹੀਂ ਦਿਖਾਈ।''
ਫੇਰ ਤੁਸੀਂ ਕਿਸ ਵਿੱਚ ਦਿਲਚਸਪੀ ਰੱਖਦੇ ਸੀ?
ਉਨ੍ਹਾਂ ਦਾ ਜਵਾਬ ਸੀ, "ਭਗਵਾਨ"।
"ਮੇਰਾ ਪਿਆਰ ਉਸ ਲਈ ਸੀ ਅਤੇ ਇਸ ਦਾ ਕੋਈ ਕਾਰਨ ਨਹੀਂ ਸੀ। ਸੈਕਸ ਸਾਡੇ ਵਿਚਾਲੇ ਕਦੇ ਕੋਈ ਮੁੱਦਾ ਹੀ ਨਹੀਂ ਰਿਹਾ ਸੀ।"
ਫੇਰ ਇੱਕ ਦਿਨ ਅਚਾਨਕ ਸਾਲਾਂ ਤੱਕ ਕਰੀਬੀ ਹਮਰਾਜ਼ ਵਜੋਂ ਹਮੇਸ਼ਾ ਨਾਲ-ਨਾਲ ਰਹਿਣ ਵਾਲੇ ਓਸ਼ੋ ਅਤੇ ਸ਼ੀਲਾ ਵੱਖ-ਵੱਖ ਹੋ ਗਏ।
'ਭਗਵਾਨ' ਨੇ ਸ਼ੀਲਾ ਨੂੰ ਸਾਰੇ ਜ਼ੁਰਮਾਂ ਦੇ ਮਾਸਟਰਮਾਈਂਡ ਵਜੋਂ ਦੋਸ਼ੀ ਠਹਿਰਾਇਆ ਸੀ।
ਇਸ ਬਾਰੇ ਜਦੋਂ ਸ਼ੀਲਾ ਨੂੰ ਪੁੱਛਿਆ ਕਿ ਅਜਿਹਾ ਕਿਉਂ ਪਰ ਉਨ੍ਹਾਂ ਇਸ ਦੇ ਜਵਾਬ ਵਿੱਚ ਕਿਹਾ, "ਮੈਂ ਇਸ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦੀ।''
" ਮੈਂ ਕਿ 39 ਮਹੀਨੇ ਜੇਲ੍ਹ ਵਿੱਚ ਰਹੀ ਹਾਂ ਅਤੇ ਇਹ ਕਾਫੀ ਹੁੰਦੇ ਹਨ। ਸਿਰਫ ਇਸ ਕਰਕੇ ਲੋਕ ਮੈਨੂੰ ਮੇਰੀ ਬਾਕੀ ਬਚੀ ਜ਼ਿੰਦਗੀ ਲਈ ਸਜ਼ਾ ਨਹੀਂ ਦੇ ਸਕਦੇ। ਪਰ ਇਨ੍ਹਾਂ ਲੋਕਾਂ ਦੀ ਮਾਨਸਿਕਤਾ ਸਿਰਫ਼ ਸਕੈਂਡਲਜ਼ ਤੱਕ ਹੈ ਅਤੇ ਉਹ ਉਸੇ ਨਾਲ ਅੱਗੇ ਵੱਧਣਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਦੀ ਜ਼ਿੰਦਗੀ ਸਕੈਂਡਲਜ਼ ਨਾਲ ਭਰੀ ਹੋਈ ਹੈ।"
ਇਹ ਵੀ ਪੜ੍ਹੋ:
ਕੀ ਤੁਹਾਨੂੰ ਲਗਦਾ ਹੈ ਕਿ ਇਹ ਸਕੈਂਡਲ ਸੀ?
ਉਨ੍ਹਾਂ ਨੇ ਜਵਾਬ ਦਿੱਤਾ, "ਖ਼ੈਰ, ਭਗਵਾਨ ਨੇ ਕਾਫੀ ਸਕੈਂਡਲ ਕੀਤੇ ਹਨ। ਮੈਂ ਇਸ ਨੂੰ ਉਨ੍ਹਾਂ ਦੇ ਮੂੰਹ 'ਤੇ ਕਹਿਣ ਦੀ ਹਿੰਮਤ ਰੱਖਦੀ ਹਾਂ।"
"ਜੋ ਕੋਈ ਵੀ ਮੈਨੂੰ ਦੋਸ਼ ਦਿੰਦਾ ਹੈ ਤਾਂ ਮੈਂ ਕੋਈ ਅਪਰਾਧ ਨਹੀਂ ਕੀਤਾ, ਮੈਂ ਤੁਹਾਡੀਆਂ ਅੱਖਾਂ ਵਿੱਚ ਦੇਖ ਕੇ ਵਿਸ਼ਵਾਸ ਨਾਲ ਕਹਿ ਸਕਦੀ ਹਾਂ ਉਸੇ ਵਿਸ਼ਵਾਸ ਨਾਲ ਜਿਸ ਨਾਲ ਮੈਂ ਭਗਵਾਨ ਨਾਲ ਪਿਆਰ ਕੀਤਾ ਸੀ।"
"ਮੇਰੀ ਜ਼ਿੰਦਗੀ ਦਾ ਸਭ ਤੋਂ ਦੁਖਦਾਈ ਪਲ ਸੀ, ਜਦੋਂ ਮੈਂ ਸੁਣਿਆ ਕਿ ਭਗਵਾਨ ਮੇਰੇ ਖ਼ਿਲਾਫ਼ ਬੁਰੀ ਤਰ੍ਹਾਂ ਨਾਲ ਗੁੱਸੇ ਵਿੱਚ ਆ ਗਏ। ਤੁਸੀਂ ਤਰਕ ਲੱਭਦੇ ਹੋ ਪਰ ਕੁਝ ਤਰਕਸ਼ੀਲ ਤਰੀਕੇ ਨਾਲ ਹੋਇਆ ਹੀ ਨਹੀਂ।
ਸ਼ੀਲਾ ਨੇ ਕਿਹਾ ਕਿ ਤੁਸੀਂ ਆਪਣਾ ਪੂਰਾ ਮਨ ਬਣਾ ਲੈਂਦੇ ਹੋ ਕਿ ਰਜਨੀਸ਼ ਨੂੰ ਮੰਨਣ ਵਾਲੇ ਗਲਤ ਹਨ ਪਰ ਸ਼ੀਲਾ ਨੂੰ ਕਿਹਾ ਗਿਆ ਕਿ ਅਸੀਂ ਤੁਹਾਡੇ ਤੋਂ ਸਵਾਲ ਪੁੱਛ ਰਹੇ ਹਾਂ।
ਫਿਰ ਸ਼ੀਲਾ ਨੇ ਕਿਹਾ, "ਮੈਂ ਤਾਂ ਦੱਸਣਾ ਚਾਹ ਰਹੀ ਹਾਂ ਪਰ ਤੁਸੀਂ ਮੇਰੇ ਜਵਾਬ ਨੂੰ ਸਵੀਕਾਰ ਨਹੀਂ ਕਰ ਰਹੇ ਇਸ ਲਈ ਮੁੱਦਾ ਇੱਥੇ ਹੀ ਛੱਡ ਦਿਓ।''
ਸ਼ੀਲਾ ਦੋ ਦਹਾਕਿਆਂ ਤੋਂ ਸਵਿੱਟਜ਼ਰਲੈਂਡ ਵਿੱਚ ਰਹਿ ਰਹੀ ਹੈ ਅਤੇ ਉਹ ਇੱਥੇ ਲੋਕਾਂ ਦੀ ਦੇਖਭਾਲ ਕਰ ਰਹੀ ਹੈ। ਪਰ ਕੀ ਉਸ ਨੂੰ ਸ਼ਾਂਤੀ ਮਿਲ ਗਈ ਹੈ?
"ਮੈਂ ਸਾਧਾਰਨ ਜ਼ਿੰਦਗੀ ਜੀਅ ਰਹੀ ਹਾਂ ਕਿਉਂਕਿ ਇਹੀ ਮੇਰੇ ਕੋਲ ਹੈ, ਮੇਰਾ ਤਜਰਬਾ। ਮੈਨੂੰ ਕੰਮ ਕਰਨਾ ਪਸੰਦ ਹੈ, ਲੋਕਾਂ ਨਾਲ ਰਹਿਣਾ ਚੰਗਾ ਲਗਦਾ ਹੈ। ਇੱਥੇ ਕੁਝ ਵੀ ਵੱਖਰਾ ਨਹੀਂ ਹੈ। ਉੱਥੇ ਮੈਂ ਪ੍ਰਮਾਣਿਤ ਸਮਝਦਾਰ ਲੋਕਾਂ ਨਾਲ ਕੰਮ ਕਰਦੀ ਸੀ ਅਤੇ ਇੱਥੇ ਮੈਂ ਪ੍ਰਮਾਣਿਤ ਬਿਮਾਰ ਲੋਕਾਂ ਨਾਲ ਕੰਮ ਕਰਦੀ ਹਾਂ।"
"ਲੋਕ ਉਹੀ, ਲੋਕ ਇੱਕੋ-ਜਿਹੇ ਹੀ ਹਨ, ਹੋਂਦ ਅਤੇ ਕੁਦਰਤ ਨੂੰ ਮੇਰੇ 'ਤੇ ਭਰੋਸਾ ਹੈ ਤੇ ਲੋਕ ਉਹ ਕਹਿ ਸਕਦੇ ਹਨ ਜੋ ਉਹ ਕਹਿਣਾ ਚਾਹੁੰਦੇ ਹਨ। ਮੈਨੂੰ ਪਛਤਾਵਾ ਨਹੀਂ ਅਤੇ ਨਾ ਹੀ ਕਦੇ ਹੋਵੇਗਾ।"