ਤਸਵੀਰਾਂ: ਗੁਫ਼ਾ 'ਚ ਫਸੇ ਬੱਚਿਆਂ ਦੀ ਸੁਰੱਖਿਅਤ ਵਾਪਸੀ ਲਈ ਇਹ ਕਰ ਰਹੇ ਨੇ ਥਾਈ ਕਬਾਇਲੀ

ਥਾਈਲੈਂਡ ਵਿੱਚ ਗੁਫ਼ਾ ਅੰਦਰ ਫਸੇ ਬੱਚਿਆਂ ਨੂੰ ਬਾਹਰ ਕੱਢਣ ਲਈ ਸੈਂਕੜੇ ਲੋਕ ਫੌਜ ਅਤੇ ਪੁਲਿਸ ਨਾਲ ਸਹਿਯੋਗ ਕਰ ਰਹੇ ਹਨ।

ਹਰ ਥਾਂ ਲਾਪਤਾ ਬੱਚਿਆਂ ਦੇ ਸੁਰੱਖਿਅਤ ਘਰ ਪਰਤਣ ਲਈ ਲੋਕ ਆਪੋ-ਆਪਣੀਆਂ ਧਾਰਮਿਕ ਰਵਾਇਤਾਂ ਮੁਤਾਬਕ ਦੁਆਵਾਂ ਕਰ ਰਹੇ ਹਨ। ਉੱਥੇ ਸਥਾਨਕ ਥਾਮ ਲੁਆਂਗ ਨਾਂਗ ਨੋਨ ਗੁਫ਼ਾ ਦੇ ਕੁਝ ਪੁਜਾਰੀ ਵੀ ਪੂਜਾ ਕਰਦੇ ਦਿਖੇ।

ਇੱਥੇ ਪੱਤਰਕਾਰਾਂ ਨੇ ਇੱਕ ਸੰਤ ਨੂੰ (ਸੱਜੇ ਪਾਸੇ) ਥਾਮ ਲੁਆਂਗ ਨਾਂਗ ਨੋਨ ਗੁਫ਼ਾ ਵੱਲ ਜਾਂਦੀ ਸੜਕ ਉੱਤੇ ਧਾਰਮਿਕ ਤੰਤਰ-ਮੰਤਰ ਕਰਦਿਆਂ ਦੇਖਿਆ ਗਿਆ।

ਸ਼ਨੀਵਾਰ ਨੂੰ ਗੁਫ਼ਾ ਵਿੱਚ ਫਸੇ ਲੋਕਾਂ ਨੂੰ ਲੱਭਣ ਲਈ ਅਖ਼ਾ ਜਾਤੀ ਦੇ ਝਾੜਫੂਕ ਕਰਨ ਵਾਲਿਆਂ ਨੂੰ ਖੁਮ ਨਾਂਗ ਨੋਨ ਜੰਗਲ ਪਾਰਕ ਦੇ ਨੇੜੇ ਵੇਖਿਆ ਗਿਆ। ਸੋਮਵਾਰ ਨੂੰ ਲੁਈ ਦੇ ਕਬਾਇਲੀ ਲੋਕਾਂ ਨੇ ਥਾਮ ਲੁਆਂਗ ਗੁਫ਼ਾ ਦੀਆਂ ਆਤਮਾਵਾਂ ਨੂੰ ਖ਼ੁਸ਼ ਕਰਨ ਲਈ ਮੁਰਗਿਆਂ ਦੀ ਕੁਰਬਾਨੀ ਦਿੱਤੀ।

ਇਹ ਵੀ ਪੜ੍ਹੋ :

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)