You’re viewing a text-only version of this website that uses less data. View the main version of the website including all images and videos.
ਮੌਜੂਦਾ ਵਿਸ਼ਵ ਚੈਂਪੀਅਨ ਜਰਮਨੀ ਵਿਸ਼ਵ ਕੱਪ 2018 ਤੋਂ ਹੋਇਆ ਬਾਹਰ
ਜਰਮਨੀ ਤੇ ਦੱਖਣੀ ਕੋਰੀਆ ਦੇ ਮੈਚ ਦੇ ਆਖ਼ਰੀ ਪਲ਼ਾਂ ਵਿੱਚ ਜਦੋਂ ਜਰਮਨੀ ਇੱਕ ਗੋਲ ਤੋਂ ਪਛੜ ਰਿਹਾ ਸੀ, ਉਸ ਵੇਲੇ ਦੱਖਣੀ ਕੋਰੀਆ ਦੇ ਪਾਲੇ ਵੱਲ ਹਮਲਾ ਕਰਨ ਵਾਲੇ ਹਰੀ ਜਰਸੀਆਂ ਦੇ ਜਰਮਨ ਖਿਡਾਰੀਆਂ ਵਿੱਚ ਅਚਾਨਕ ਇੱਕ ਸਫੇਦ ਜਰਸੀ ਦਿਖਣ ਲੱਗੀ।
ਉਹ ਜਰਸੀ ਸੀ ਜਰਮਨੀ ਦੇ ਗੋਲਕੀਪਰ ਮੈਨੂਏਲ ਨੋਇਆਰ ਸੀ ਕਿਉਂਕਿ ਉਹ ਆਪਣੀ ਗੋਲ ਪੋਸਟ ਛੱਡ ਕੇ ਬਾਕੀ ਜਰਮਨ ਖਿਡਾਰੀਆਂ ਨਾਲ ਗੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਦੱਖਣੀ ਕੋਰੀਆਈ ਖਿਡਾਰੀ ਸਨ ਨੇ ਇਸ ਮੌਕੇ ਦਾ ਫਾਇਦਾ ਚੁੱਕਿਆ ਅਤੇ ਖਾਲੀ ਪਏ ਗੋਲ ਪੋਸਟ ਵਿੱਚ ਗੋਲ ਕਰਨ ਦੀ ਰਸਮ ਨਿਭਾਈ।
ਮੌਜੂਦਾ ਚੈਂਪੀਅਨ ਜਰਮਨੀ ਫੁੱਟਬਾਲ ਵਿਸ਼ਵ ਕੱਪ 2018 ਤੋਂ ਬਾਹਰ ਹੋ ਗਿਆ ਹੈ। ਆਪਣੇ ਤੀਜੇ ਮੈਚ ਵਿੱਚ ਜਰਮਨੀ ਨੂੰ ਦੱਖਣੀ ਕੋਰੀਆ ਤੋਂ 2-0 ਨਾਲ ਹਾਰ ਹਾ ਮੂੰਹ ਦੇਖਣਾ ਪਿਆ।
1938 ਤੋਂ ਬਾਅਦ ਪਹਿਲੀ ਵਾਰ ਹੋਇਆ ਹੈ ਜਦੋਂ ਜਰਮਨੀ ਵਿਸ਼ਵ ਕੱਪ ਦੀ ਪਹਿਲੀ ਸਟੇਜ ਹੀ ਪਾਰ ਨਹੀਂ ਕਰ ਸਕਿਆ ਹੈ।
ਇਸ ਤੋਂ ਪਹਿਲਾਂ ਦੋਵੇਂ ਟੀਮਾਂ 90 ਮਿੰਟ ਤੱਕ ਗੋਲ ਨਹੀਂ ਕਰ ਸਕੀਆਂ ਸਨ। ਸੱਟ ਕਾਰਨ ਦਿੱਤੇ ਵਾਧੂ ਟਾਈਮ ਦੇ ਦੂਜੇ ਮਿੰਟ ਵਿੱਚ ਕਿਮ ਯੋਂਗ ਗਵੋਨ ਨੇ ਗੋਲ ਕਰ ਦਿੱਤਾ ਪਰ ਰੈਫਰੀ ਵੱਲੋਂ ਗੋਲ ਨਹੀਂ ਦਿੱਤਾ ਗਿਆ।
ਗੋਲ ਲਈ ਵੀਡੀਓ ਰੈਫਰਲ ਲਿਆ ਗਿਆ ਤੇ ਉਸ ਰੈਫਰਲ ਨੇ ਜਰਮਨੀ ਦੇ ਫੈਂਸ ਦਾ ਦਿਲ ਤੋੜ ਦਿੱਤਾ ਕਿਉਂਕਿ ਫੈਸਲਾ ਦੱਖਣੀ ਕੋਰੀਆ ਦੇ ਪੱਖ ਵਿੱਚ ਦਿੱਤਾ ਗਿਆ।
ਸ਼ਾਇਦ ਇਸੇ ਕਾਰਨ ਜਰਮਨੀ ਦੇ ਗੋਲਕੀਪਰ ਨੋਇਆਰ ਟੀਮ ਦੇ ਆਖਰੀ ਹਮਲੇ ਵਿੱਚ ਮੋਰਚਾ ਛੱਡ ਕੇ ਲੜਨ ਚਲੇ ਗਏ ਸਨ।
ਇਸ ਮੈਚ ਵਿੱਚ ਵੀ ਜਰਮਨੀ ਵੱਲੋਂ ਕਮਜ਼ੋਰ ਪ੍ਰਦਰਸ਼ਨ ਦਿਖਾਇਆ ਗਿਆ। ਹੁਣ ਜਰਮਨੀ ਦੇ ਬਾਹਰ ਹੋਣ ਤੋਂ ਬਾਅਦ ਇੰਗਲੈਂਡ ਨੂੰ ਵਿਸ਼ਵ ਕੱਪ 2018 ਦਾ ਮਜਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ।
ਜਰਮਨੀ ਦੀ ਹਾਰ ਤੋਂ ਬਾਅਦ ਵੱਖ-ਵੱਖ ਹੈਸ਼ਟੈਗ ਜ਼ਰੀਏ ਲੋਕ ਸੋਸ਼ਲ ਮੀਡੀਆ ਤੇ ਜਰਮਨੀ ਦੀ ਹਾਰ ਦਾ ਜ਼ਿਕਰ ਕਰ ਰਹੇ ਸਨ।
ਯੋਮੀ ਕਜ਼ੀਮ ਨੇ ਕਿਹਾ ਕਿ ਉਨ੍ਹਾਂ ਨੂੰ ਦੱਖਣੀ ਕੋਰੀਆ ਦੀ ਜਿੱਤ 'ਤੇ ਕਾਫੀ ਖੁਸ਼ੀ ਹੋਈ ਹੈ। ਉਨ੍ਹਾਂ ਨੇ ਜਰਮਨੀ ਦੇ ਗੋਲਕੀਪਰ ਨੋਇਆਰ ਦੇ ਰਵੱਈਏ 'ਤੇ ਗੁੱਸਾ ਜਤਾਇਆ।
ਸੈਡਿਕ ਨੇ ਕਿਹਾ, "ਨੋਇਆਰ ਪੂਰੇ ਤਰੀਕੇ ਨਾਲ ਮੈਚ ਫਿਟ ਨਜ਼ਰ ਨਹੀਂ ਆ ਰਹੇ ਸਨ।'' ਉਨ੍ਹਾਂ ਨੇ ਜਰਮਨੀ ਤੋਂ ਪੁੱਛਿਆ ਕਿ ਉਨ੍ਹਾਂ ਦੇ ਕੋਲ ਨੋਇਆਰ ਦਾ ਕੋਈ ਬਦਲ ਨਹੀਂ ਸੀ?
ਕ੍ਰਿਕਟਰ ਮੁਹੰਮਦ ਕੈਫ ਨੇ ਵੀ ਜਰਮਨੀ ਦੀ ਜਿੱਤ 'ਤੇ ਹੈਰਾਨੀ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਦੂਜੀ ਵਿਸ਼ਵ ਜੰਗ ਨਾਲ ਇਸ ਹਾਰ ਨੂੰ ਜੋੜਦਿਆਂ ਕਿਹਾ ਕਿ ਜਰਮਨੀ ਰੂਸ ਵਿੱਚ ਫਿਰ ਹਾਰ ਗਏ।
ਇੱਕ ਟਵਿੱਟਰ ਯੂਜ਼ਰ ਨਡੇਲਾ ਨੇ ਕਿਹਾ ਕਿ ਉਹ 2014 ਵਿੱਚ ਬ੍ਰਾਜ਼ੀਲ ਦੀ ਜਰਮਨੀ ਹੱਥੋਂ ਹਾਰਨ ਕਾਰਨ ਰੋਈ ਸੀ ਤੇ ਅੱਜ ਬਹੁਤ ਚੰਗਾ ਦਿਨ ਹੈ।