ਵਰਲਡ ਕੱਪ 2018: ਹੁਣ ਤੱਕ ਫੁੱਟਬਾਲ ਵਿਸ਼ਵ ਕੱਪ ਖੇਡਣ ਵਾਲੀਆਂ ਚੋਟੀ ਦੀਆਂ 8 ਟੀਮਾਂ

    • ਲੇਖਕ, ਫਰਨੈਂਡੋ ਦੁਆਰਤੇ
    • ਰੋਲ, ਰੂਸ ਤੋਂ ਬੀਬੀਸੀ ਪੱਤਰਕਾਰ

ਫੁੱਟਬਾਲ ਦੀ ਗੱਲ ਛਿੜਦੀ ਹੈ ਤਾਂ ਹਰ ਕੋਈ ਆਪਣੀ ਪਸੰਦੀਦਾ ਟੀਮ ਬਾਰੇ ਗੱਲ ਕਰਨ ਲਗਦਾ ਹੈ। ਇਹੀ ਬਹਿਸ ਦਾ ਵਿਸ਼ਾ ਹੈ ਜਿਸਨੂੰ ਅਸੀਂ ਅੱਜ ਛੇੜਾਂਗੇ।

ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਹੁਣ ਤੱਕ ਫੁੱਟਬਾਲ ਵਿਸ਼ਵ ਕੱਪ ਜਿੱਤਣ ਵਾਲੀਆਂ ਟੀਮਾਂ 'ਚੋਂ ਕਿਹੜੇ ਦੇਸ ਦੀ ਟੀਮ ਦਾ ਪ੍ਰਦਰਸ਼ਨ ਸਭ ਤੋਂ ਸ਼ਾਨਦਾਰ ਰਿਹਾ ਹੈ?

1. ਵੈਸਟ ਜਰਮਨੀ 1974

1974 ਵਿੱਚ ਮੇਜ਼ਬਾਨੀ ਦੌਰਾਨ ਵੈਸਟ ਜਰਮਨੀ ਦੀ ਟੀਮ ਨੇ ਨੀਦਰਲੈਂਡਜ਼ ਨੂੰ ਹਰਾ ਕੇ ਵਰਲਡ ਕੱਪ ਜਿੱਤਿਆ ਸੀ।

ਵੈਸਟ ਜਰਮਨੀ ਦੀ ਟੀਮ ਕੋਲ ਵਰਲਡ ਕੱਪ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਸਕੋਰ ਕਰਨ ਵਾਲੇ ਸਟ੍ਰਾਈਕਰ ਗੈਰਡ ਮੁਲਰ, ਪੌਲ ਬਰਾਈਟਨਰ ਅਤੇ ਫਰੈਂਜ਼ ਬੈਕਨਬੌਰ ਵਰਗੇ ਜ਼ਬਰਦਸਤ ਖਿਡਾਰੀ ਸਨ ਜਿਨ੍ਹਾਂ ਨੇ 1972 ਦੇ ਯੂਰਪੀਅਨ ਚੈਂਪਿਅਨਸ਼ਿੱਪ ਵੀ ਜਿੱਤੀਆਂ ਸਨ।

ਬੀਬੀਸੀ ਲਈ ਕੀਤੇ ਗਈ ਇੱਕ ਸਰਵੇਖਣ ਮੁਤਾਬਕ 1973 ਤੋਂ ਲੈ ਕੇ 1975 ਤੱਕ, ਬੈਕਨਬੌਰ ਅਤੇ ਸਾਥੀਆਂ ਨੇ 30 ਗੇਮਾਂ ਖੇਡੀਆਂ ਜਿਸ ਵਿੱਚੋਂ 63 ਫੀਸਦ ਉਹ ਜਿੱਤੇ ਵੀ।

2. ਫਰਾਂਸ 1988

ਇਹ ਹੁਣ ਤੱਕ ਦੀ ਫਰਾਂਸ ਦੀ ਪਹਿਲੀ ਅਤੇ ਇੱਕਲੌਤੀ ਜਿੱਤ ਸੀ। ਹਾਲਾਂਕਿ ਉਨ੍ਹਾਂ ਦਾ ਪ੍ਰਦਰਸ਼ਨ ਬਹੁਤ ਜ਼ਬਰਦਸਤ ਨਹੀਂ ਸੀ।

ਇਸ ਟੂਰਨਾਮੈਂਟ ਵਿੱਚ ਉਨ੍ਹਾਂ ਨੇ ਪੈਰਾਗੁਆਏ ਵਰਗੇ ਵਿਰੋਧੀਆਂ ਅੱਗੇ ਵੀ ਸੰਘਰਸ਼ ਕੀਤਾ ਅਤੇ ਅੰਤ ਵਿੱਚ ਪੈਨਲਟੀ ਲੈ ਕੇ ਜਿੱਤੇ।

ਪਹਿਲੀ ਵਾਰ ਵਿਸ਼ਵ ਕੱਪ ਖੇਡ ਰਹੀ ਟੀਮ ਕਰੋਏਸ਼ੀਆ ਅੱਗੇ ਵੀ ਉਨ੍ਹਾਂ ਨੂੰ ਕਾਫੀ ਮੁਸ਼ੱਕਤ ਕਰਨੀ ਪਈ।

ਇਸ ਜਿੱਤ ਦਾ ਸਿਹਰਾ ਉਨ੍ਹਾਂ ਦੇ ਖਿਡਾਰੀ ਜ਼ਿਨੇਦਿਨ ਜ਼ਿਡਾਨ ਨੂੰ ਜਾਂਦਾ ਹੈ ਜਿਸਨੇ ਸ਼ਾਨਦਾਰ ਖੇਡ ਦਿਖਾਈ। ਦੋ ਸਾਲ ਬਾਅਦ ਫਰਾਂਸ ਨੇ ਯੂਰੋ 2000 ਜਿੱਤਿਆ।

3. ਉਰੁਗੁਆਏ 1950

ਉਰੁਗੁਆਏ ਦੀ ਟੀਮ ਇੰਨੀ ਚਰਚਿਤ ਨਹੀਂ ਹੈ ਪਰ ਟੂਰਨਾਮੈਂਟ ਜਿੱਤਣ ਵਾਲਾ ਇਹ ਸਭ ਤੋਂ ਛੋਟਾ ਦੇਸ ਹੈ।

ਇਸ ਦਾੀ ਆਬਾਦੀ 40 ਲੱਖ ਤੋਂ ਵੀ ਘੱਟ ਹੈ ਅਤੇ ਵਿਰੋਧੀ ਟੀਮਾਂ ਦੇ ਮੁਕਾਬਲੇ ਟੀਮ ਵਿੱਚ ਟੈਲੰਟ ਦੀ ਬਹੁਤ ਘਾਟ ਹੈ।

1930 ਦੀ ਜਿੱਤ ਕਾਫੀ ਪੁਰਾਣੀ ਗੱਲ ਹੈ, ਪਰ ਦੋ ਵਾਰ ਓਲੰਪਿਕਸ ਚੈਪਿਅਨ ਰਹਿ ਚੁੱਕੀ ਉਰੁਗੁਆਏ ਦੀ ਟੀਮ ਨੇ ਆਪਣੀ ਦੂਜੀ ਵਿਸ਼ਵ ਕੱਪ ਟ੍ਰੋਫੀ ਬ੍ਰਾਜ਼ੀਲ ਨੂੰ ਹਰਾ ਕੇ ਜਿੱਤੀ ਸੀ। ਰੀਯੋ ਡੀ ਜਨੀਰੋ ਵਿੱਚ 2,00,000 ਪ੍ਰਸ਼ੰਸਕਾਂ ਅੱਗੇ ਉਹ ਉਮੀਦ ਤੋਂ ਬਿਲਕੁਲ ਪਰੇ 2-1 ਦੇ ਸਕੋਰ ਨਾਲ ਜਿੱਤੇ ਸਨ।

ਹੈਰਾਨ ਕਰਨ ਵਾਲੀ ਇਸ ਜਿੱਤ ਨੂੰ ਮੋਰੈਕਾਨਾਜ਼ੋ ਨਾਂ ਦਿੱਤਾ ਗਿਆ ਜੋ ਫੁੱਟਬਾਲ ਦੇ ਇਤਾਹਾਸ ਵਿੱਚ ਸਭ ਤੋਂ ਮਾੜੀ ਗੇਮ ਕਰਕੇ ਦਰਜ ਹੋਇਆ।

4. ਹੰਗਰੀ 1954

1950 ਤੋਂ ਲੈ ਕੇ 1954 ਤੱਕ ਹੰਗਰੀ ਦੀ ਟੀਮ ਨੇ ਫੁੱਟਬਾਲ ਦੀ ਦੁਨੀਆਂ ਵਿੱਚ ਹਨੇਰੀ ਲਿਆ ਦਿੱਤੀ। ਇੰਗਲੈਂਡ ਅਤੇ ਬੁਡਾਪੈਸਟ ਵਰਗੇ ਵਿਰੋਧੀਆਂ ਨੂੰ ਹਰਾਇਆ ਅਤੇ 50 'ਚੋਂ 43 ਮੈਚ ਜਿੱਤੇ।

1953 ਓਲੰਪਿਕਸ ਦਾ ਜੇਤੂ ਹੰਗਰੀ ਸਿਰਫ਼ ਇੱਕ ਵਾਰ 1954 ਦੇ ਵਰਲਡ ਕੱਪ ਵਿੱਚ ਵੈਸਟ ਜਰਮਨੀ ਤੋਂ ਹਾਰਿਆ।

1956 ਵਿੱਚ ਸਰਕਾਰ ਖਿਲਾਫ ਅੰਦੋਲਨ ਤੋਂ ਬਾਅਦ ਕਈ ਖਿਡਾਰੀਆਂ ਦੇ ਦੇਸ ਛੱਡਣ 'ਤੇ ਟੀਮ ਨੂੰ ਹਮਦਰਦੀ ਵੀ ਮਿਲੀ।

5. ਬ੍ਰਾਜ਼ੀਲ 1958-62

ਵਰਲਡ ਕੱਪ ਟਰਾਫੀ ਨੂੰ ਲਗਾਤਾਰ ਦੋ ਵਾਰ ਜਿੱਤਣ ਵਾਲੀ ਬ੍ਰਾਜ਼ੀਲ ਦੀ ਹੀ ਟੀਮ ਹੈ।

ਪੇਲੇ ਵਰਗੇ ਖਿਡਾਰੀਆਂ ਨਾਲ ਉਨ੍ਹਾਂ 1958 ਵਿੱਚ ਸਵੀਡਨ ਵਿਖੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਟੂਰਨਾਮੈਂਟ ਦੇ ਛੇ ਮੈਚਾਂ 'ਚੋਂ ਪੰਜ ਉਨ੍ਹਾਂ ਨੇ ਹੀ ਜਿੱਤੇ ਸਨ।

ਚਾਰ ਸਾਲ ਬਾਅਦ ਚਿਲੀ ਵਿੱਚ ਉਨ੍ਹਾਂ ਫੇਰ ਤੋਂ ਇਹੀ ਕੀਤੀ ਹਾਲਾਂਕਿ ਉਦੋਂ ਪੇਲੇ ਜ਼ਖਮੀ ਹੋ ਗਿਆ ਸੀ।

6. ਨੀਦਰਲੈਂਡਸ 1974

1974 ਦੇ ਵਿਸ਼ਵ ਕੱਪ ਵਿੱਚ ਨੀਦਰਲੈਂਡਸ ਦੀ ਜਿੱਤ ਇਤਿਹਾਸਕ ਸੀ।

ਪਹਿਲੇ ਟੂਰਨਾਮੈਂਟ ਵਿੱਚ 'ਕਲੌਕਵਰਕ ਔਰੇਂਜ' ਨੇ ਦੁਨੀਆਂ ਨੂੰ ਆਪਣੇ ਟੋਟਲ ਫੁੱਟਬਾਲ ਸਟਾਈਲ ਨਾਲ ਹੈਰਾਨ ਕਰ ਦਿੱਤਾ।

ਇਸ ਵਿੱਚ ਆਉਟਫੀਲਡ ਖਿਡਾਰੀ ਪੋਜ਼ੀਸ਼ਨ ਬਦਲ ਬਦਲ ਕੇ ਵਿਰੋਧੀਆਂ ਨੂੰ ਪ੍ਰੇਸ਼ਾਨ ਕਰ ਦਿੰਦੇ ਸਨ।

7. ਸਪੇਨ 2010

2010 ਵਿੱਚ ਆਖਰਕਾਰ ਸਪੇਨ ਵੀ ਵਰਲਡ ਕੱਪ ਜੇਤੂਆਂ ਦੀ ਸੂਚੀ ਵਿੱਚ ਸ਼ਾਮਲ ਹੋਇਆ ਹਾਲਾਂਕਿ ਪ੍ਰਦਰਸ਼ਨ ਬਹੁਤਾ ਵਧੀਆ ਨਹੀਂ ਸੀ।

ਓਪਨਿੰਗ ਗੇਮ ਵਿੱਚ ਹੀ ਉਹ ਸਵਿਟਜ਼ਰਲੈਂਡ ਤੋਂ ਹਾਰ ਗਏ ਸਨ। ਪੈਰਾਗੁਆਏ ਖਿਲਾਫ ਕੁਆਰਟਰਫਾਈਨਲਜ਼ ਵਿੱਚ ਬੜੀ ਮੁਸ਼ਕਲ ਨਾਲ ਬਚੇ ਅਤੇ ਸੈਮੀ ਫਾਈਨਲ ਵਿੱਚ ਜਰਮਨੀ ਨੂੰ ਹਰਾਇਆ ਸੀ।

ਹਾਲਾਂਕਿ ਟੀਮ ਦੇ ਚੰਗੇ ਪ੍ਰਦਰਸ਼ਨ ਅਤੇ ਬਾਰਸੀਲੋਨਾ ਵਿੱਚ ਪੈਪ ਗਾਰਡੀਓਲਾ ਦੇ ਟੀਕਾ ਟਾਕਾ ਸਟਾਈਲ ਦਾ ਕਮਾਲ ਸੀ ਜੋ ਸਪੇਨ ਜਿੱਤ ਗਿਆ।

8. ਬ੍ਰਾਜ਼ੀਲ 1970

ਕਈ ਫੁੱਟਬਾਲ ਮਾਹਿਰਾਂ ਮੁਤਾਬਕ ਬ੍ਰਾਜ਼ੀਲ ਆਪਣੇ ਖਿਡਾਰੀਆਂ ਸਦਕਾ ਵਰਲਡ ਕੱਪ ਜਿੱਤਣ ਵਾਲੀ ਸਭ ਤੋਂ ਵਧੀਆ ਟੀਮ ਹੈ।

ਉਨ੍ਹਾਂ ਦੇ ਖਿਡਾਰੀ ਪੇਲੇ ਕਰਕੇ ਉਹ 100 ਫੀਸਦ ਰਿਕਾਰਡ ਦਰਜ ਕਰ ਚੁੱਕੇ ਹਨ।

ਫਾਈਨਲ ਵਿੱਚ ਇਟਲੀ ਨੂੰ ਹਰਾਉਣ ਲਈ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਉਨ੍ਹਾਂ ਦੀ ਪਰਫੌਰਮੰਸ ਨੂੰ ਸਭ ਤੋਂ ਬਿਹਤਰ ਮੰਨਿਆ ਜਾਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)